ParveenBegum5ਉਹਨਾਂ ਨੇ ਬਹੁਤ ਹੀ ਮਾਣ ਅਤੇ ਅਪਣੱਤ ਨਾਲ ਕਿਹਾ, “ਮੈਨੂੰ ਇਸ ਕੁੜੀ ਉੱਤੇ ਬਹੁਤ ਮਾਣ ਹੈ। ਸੱਚੀਂ ਮੈਨੂੰ ...
(9 ਅਕਤੂਬਰ 2025)

 

ਪਿਛਲੇ ਦਿਨੀਂ ਸਕੂਲ ਵੱਲੋਂ ਕਿਸ਼ੋਰ ਅਵਸਥਾ ਸਬੰਧੀ ਰਾਸ਼ਟਰੀ ਪ੍ਰੋਗਰਾਮ ਉੱਤੇ ਟ੍ਰੇਨਿੰਗ ਲਾਉਣ ਦਾ ਮੌਕਾ ਮਿਲਿਆਟ੍ਰੇਨਿੰਗ ਜ਼ਿਲ੍ਹਾ ਪਟਿਆਲਾ ਦੇ ਕਿਸੇ ਵੱਡੇ ਸਰਕਾਰੀ ਸਕੂਲ ਵਿੱਚ ਰੱਖੀ ਗਈ ਸੀਟਰੇਨਿੰਗ ਦਾ ਵਿਸ਼ਾ ਸੀ ਕਿਸ਼ੋਰ ਅਵਸਥਾ ਵਿੱਚ ਵਿਦਿਆਰਥੀਆਂ ਨੂੰ ਆਉਂਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲਮੈਂ ਟਰੇਨਿੰਗ ਵਿੱਚ ਪਹੁੰਚੀ, ਹਾਜ਼ਰੀ ਲਵਾਈ ਅਤੇ ਚੁੱਪ ਚਾਪ ਆਪਣੀ ਸੀਟ ਉੱਤੇ ਬੈਠ ਗਈਮੈਂ ਉੱਥੇ ਆਉਂਦੇ ਜਾਂਦੇ ਬਹੁਤ ਸਾਰੇ ਸਾਥੀ ਅਧਿਆਪਕਾਂ ਨੂੰ ਗੌਰ ਨਾਲ ਦੇਖ ਰਹੀ ਸੀਅਚਾਨਕ ਕਿਸੇ ਚਿਹਰੇ ਨੂੰ ਦੇਖ ਕੇ ਮੇਰੇ ਚਿਹਰੇ ਉੱਤੇ ਇੱਕ ਅਜੀਬ ਜਿਹਾ ਉਤਸ਼ਾਹ ਆ ਗਿਆਮੈਨੂੰ ਲੱਗਾ ਕਿ ਜੇਕਰ ਮੈਂ ਗਲਤ ਨਹੀਂ ਤਾਂ ਇਹ ਉਹੀ ਸਾਇੰਸ ਵਾਲੇ ਮੈਡਮ ਹਨ, ਜਿਨ੍ਹਾਂ ਨੇ ਸਾਨੂੰ ਸਾਇੰਸ ਪੜ੍ਹਨ ਦੀ ਚੇਟਕ ਲਾਈ ਸੀਮੇਰੇ ਚੇਤਿਆਂ ਵਿੱਚ ਉਹ 15 ਕੁ ਸਾਲ ਪਹਿਲਾਂ ਦਾ ਵਕਫਾ ਘੁੰਮਣ ਲੱਗਿਆ ਜਦੋਂ ਮੈਂ ਪਿੰਡ ਦੇ ਹੀ ਸਕੂਲ ਵਿੱਚ ਨੌਂਵੀਂ ਕਲਾਸ ਵਿੱਚ ਹੋਈ ਸੀ ਅਤੇ ਸਾਡਾ ਬਹੁਤ ਹੀ ਹੁਸ਼ਿਆਰ ਕੁੜੀਆਂ ਦਾ ਇੱਕ ਗਰੁੱਪ ਸੀਕਮੀ‌ ਜ਼ਰੂਰ ਸੀ ਕਿ ਸਾਨੂੰ ਸਾਇੰਸ ਪੜ੍ਹਾਉਣ ਵਾਲਾ ਟੀਚਰ ਸਕੂਲ ਵਿੱਚ ਉਪਲਬਧ ਨਹੀਂ ਸੀਸੁਨਹਿਰੇ ਵਾਲਾਂ ਅਤੇ ਸੁਰਮਈ ਅੱਖਾਂ ਵਾਲੇ ਸਾਡੇ ਸਾਇੰਸ ਵਾਲੇ ਮੈਡਮ ਸਾਡੇ‌ ਲਈ ਸਕੂਲ ਵਿੱਚ ਇੱਕ ਚਾਨਣ ਮੁਨਾਰਾ ਬਣ ਕੇ ਆਏ

ਉਹ ਸੱਚੀਂ ਇੰਨੇ ਕੁ ਸੋਹਣੇ ਸਨ ਕਿ ਉਹਨਾਂ ਦਾ ਮੂੰਹ ਸਰਦੀਆਂ ਵਿੱਚ ਕਸ਼ਮੀਰੀ ਸੇਬ ਦੀ ਤਰ੍ਹਾਂ ਲਾਲ ਹੋ ਜਾਂਦਾ ਸੀਅਸੀਂ ਸਾਰੇ ਹੀ ਉਹਨਾਂ ਨੂੰ ਦੇਖ ਦੇਖ ਬਹੁਤ ਖੁਸ਼ ਹੁੰਦੇ ਤੇ ਜਦੋਂ ਉਹ ਪੜ੍ਹਾ ਰਹੇ ਹੁੰਦੇ ਤੇ ਸਾਡਾ ਸਾਰਾ ਧਿਆਨ ਉਹਨਾਂ ਦੇ‌ ਫਰਿਸ਼ਤਿਆਂ ਵਰਗੇ‌ ਮੂੰਹ ਉੱਤੇ ਹੁੰਦਾਅਸੀਂ ਕਦੇ ਵੀ ਸਾਇੰਸ ਪੜ੍ਹਦੇ ਹੋਏ ਨਾ ਅਕਦੇ ਨਾ ਥੱਕਦੇ ਕਿਉਂ ਜੋ ਉਹਨਾਂ ਦਾ ਪੜ੍ਹਾਉਣ ਦਾ ਤਰੀਕਾ ਇਹੋ ਜਿਹਾ ਸੀ ਕਿ ਉਹ ਬਹੁਤ ਹੀ ਔਖੀਆਂ ਚੀਜ਼ਾਂ ਨੂੰ ਵੀ ਬਹੁਤ ਹੀ ਸਰਲ ਅਤੇ ਸੌਖੇ ਤਰੀਕੇ ਨਾਲ ਪੜ੍ਹਾ ਦਿੰਦੇਉਮਰ ਦੇ ਹਿਸਾਬ ਨਾਲ ਭਾਵੇਂ ਚਿਹਰੇ ਵਿੱਚ ਬਦਲਾਵ ਤਾਂ ਕਾਫੀ ਆ ਚੁੱਕਿਆ ਸੀ ਪਰ ਫਿਰ ਵੀ ਮੈਨੂੰ ਉਹਨਾਂ ਦੇ ਗੱਲ ਕਰਨ ਦੇ ਢੰਗ ਅਤੇ ਲਹਿਜੇ ਤੋਂ ਪੂਰਾ ਹੀ ਯਕੀਨ ਹੋ ਗਿਆ ਕਿ ਹਾਂ, ਇਹ ਸਾਡੇ ਉਹੀ ਪੁਰਾਣੇ ਸਾਇੰਸ ਵਾਲੇ ਮੈਡਮ ਹਨ

ਜਦੋਂ ਚਾਹ ਦਾ ਸਮਾਂ ਹੋਇਆ ਤਾਂ ਅਸੀਂ ਸਾਰੇ ਹੀ ਇਕੱਠੇ ਹੋ ਕੰਟੀਨ ਵਿੱਚ ਜੁੜ ਗਏਮੈਡਮ ਆਪਣੇ ਨਾਲਦਿਆਂ ਨਾਲ ਗੱਲਾਂ ਮਾਰਨ ਵਿੱਚ ਮਸਰੂਫ ਸਨਮੈਨੂੰ ਇੱਕ ਝਿਜਕ ਜਿਹੀ ਆ ਰਹੀ ਸੀ ਕਿ ਮੈਂ ਮੈਡਮ ਨੂੰ ਬੁਲਾ ਲਵਾਂ ਪਰ ਪਤਾ ਨਹੀਂ ਉਹ ਮੈਨੂੰ ਹੁਣ ਪਛਾਣਨਗੇ ਵੀ ਜਾਂ ਨਹੀਂਮੈਂ ਆਪਣੇ ਨਾਲ ਵਾਲੇ ਅਧਿਆਪਕ ਸਾਥੀਆਂ ਨੂੰ ਦੱਸ ਰਹੀ ਸੀ ਕਿ ਇਨ੍ਹਾਂ ਕੋਲੋਂ ਮੈਂ ਸਾਇੰਸ ਪੜ੍ਹੀ ਹੈ ਤੇ ਇਨ੍ਹਾਂ ਦੀ ਬਦੌਲਤ ਹੀ ਮੈਂ ਗਿਆਰ੍ਹਵੀਂ ਵਿੱਚ ਮੈਡੀਕਲ ਵਿਸ਼ਾ ਰੱਖਿਆਪਰ ਅੱਗੋਂ ਕਈ ਕਾਰਨਾਂ ਕਰਕੇ ਮੈਂ ਮੈਡੀਕਲ ਦੀ ਪੜ੍ਹਾਈ ਜਾਰੀ ਨਾ ਰੱਖ ਸਕੀ ਤੇ ਮੈਨੂੰ ਆਰਟਸ ਗਰੁੱਪ ਵਿੱਚ ਜਾਣਾ ਪਿਆਕਿਉਂਕਿ ਉਸ ਤੋਂ ਬਾਅਦ ਮੇਰਾ ਸਾਇੰਸ ਵਾਲੇ ਮੈਡਮ ਨਾਲ ਮੇਲ ਜੁ ਨਹੀਂ ਰਿਹਾਪਰ ਅੱਜ ਇੰਨੇ ਸਾਲਾਂ ਬਾਅਦ ਉਸ ਸ਼ਖਸੀਅਤ ਨੂੰ ਆਪਣੇ ਸਾਹਮਣੇ ਦੇਖ ਕੇ ਸੱਚੀਂ ਮੈਂ ਬਿਆਨ ਹੀ ਨਹੀਂ ਕਰ ਸਕਦੀ ਕਿ ਕੀ ਮਹਿਸੂਸ ਹੋ ਰਿਹਾ ਸੀ ਮੈਨੂੰ

ਖੈਰ, ਮੈਂ ਹਿੰਮਤ ਜਿਹੀ ਕਰਕੇ ਜਾ ਮੈਡਮ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਈਮੈਂ ਹੈਰਾਨ ਹੋ ਗਈ ਜਦੋਂ ਉਹਨਾਂ ਨੇ ਮੈਨੂੰ ਮੇਰੇ ਨਾਮ ਨਾਲ ਬੁਲਾਇਆ ਅਤੇ ਆਪਣੇ ਕਲਾਵੇ ਵਿੱਚ ਘੁੱਟ ਲਿਆਉਹਨਾਂ ਦੀਆਂ ਅੱਖਾਂ ਵਿੱਚ ਸੱਚੀ ਹੰਝੂ ਸੀ, ਖੁਸ਼ੀ ਦੇ ਹੰਝੂ ਤੇ ਉਹ ਆਪਣੇ ਨਾਲ ਵਾਲੇ ਅਧਿਆਪਕ ਸਾਥੀਆਂ ਨੂੰ ਦੱਸਣ ਲੱਗੇ ਕਿ ਇਹ ਮੇਰੀ ਉਸ ਕਲਾਸ ਦੀ ਵਿਦਿਆਰਥਣ ਹੈ, ਜਿੱਥੇ ਮੇਰੀ ਪਹਿਲੀ ਪੋਸਟਿੰਗ ਹੋਈ ਸੀ, ਜਿਹੜੀ ਮੇਰੇ ਅਧਿਆਪਨ ਦੇ ਕਿੱਤੇ ਦੀ ਸ਼ੁਰੂਆਤ ਸੀਮੈਡਮ ਦੀਆਂ ਨੀਲੀਆਂ ਅਤੇ ਸੁਰਮਈ ਅੱਖਾਂ ਸੱਚੀਂ ਹੰਝੂਆਂ ਨਾਲ ਹੋਰ ਵੀ ਬਹੁਤ ਸੋਹਣੀਆਂ ਲੱਗ ਰਹੀਆਂ ਸਨਉਹਨਾਂ ਨੇ ਬਹੁਤ ਹੀ ਮਾਣ ਅਤੇ ਅਪਣੱਤ ਨਾਲ ਕਿਹਾ, “ਮੈਨੂੰ ਇਸ ਕੁੜੀ ਉੱਤੇ ਬਹੁਤ ਮਾਣ ਹੈਸੱਚੀਂ ਮੈਨੂੰ ਸ਼ੁਰੂ ਤੋਂ ਹੀ ਲਗਦਾ ਸੀ ਕਿ ਇਹ ਪੂਰੀ ਕਲਾਸ ਵਿੱਚੋਂ ਬਿਲਕੁਲ ਵੱਖਰੀ ਜਿਹੀ ਸੀ। ਇਸਦੇ ਸਵਾਲ ਵੀ ਵੱਖਰੇ ਹੁੰਦੇ ਸੀ ਤੇ ਇਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ

ਮੈਡਮ ਦੀਆਂ ਇਹ ਗੱਲਾਂ ਸੁਣਦੇ ਮੇਰੀਆਂ ਅੱਖਾਂ ਵੀ ਭਰ ਆਈਆਂਫਿਰ ਮੈਡਮ ਮੇਰੀ ਬਾਂਹ ਫੜ ਕੇ ਇੱਕ ਪਾਸੇ ਲੈ ਗਏਕਹਿੰਦੇ ਚੱਲ ਇੰਨੇ ਸਾਲਾਂ ਬਾਅਦ ਮਿਲੀਆਂ ਹਾਂ, ਬੈਠ ਕੇ ਗੱਲ ਕਰਦੀਆਂ ਹਾਂ ਕੋਈਉਹਨਾਂ ਨੇ ਮੈਨੂੰ ਪਰਿਵਾਰ ਬਾਰੇ ਪੁੱਛਿਆ ਤੇ ਮੈਂ ਉਹਨਾਂ ਦੇ ਪਰਿਵਾਰ ਬਾਰੇ ਪੁੱਛਿਆਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਮੈਡਮ ਨੇ ਵਿਆਹ ਨਹੀਂ ਕਰਾਇਆ ਤੇ ਉਹ ਆਪਣੇ ਅਧਿਆਪਨ ਦੇ ਕਿੱਤੇ ਨੂੰ ਅਤੇ ਆਪਣੇ ਪਰਿਵਾਰ ਨੂੰ ਇੰਨੇ ਸਮਰਪਿਤ ਹੋ ਗਏ ਕਿ ਉਹਨਾਂ ਨੇ ਸਾਰਾ ਕੁਝ ਹੀ ਇਸਦੇ ਲੇਖੇ ਲਾ ਦਿੱਤਾਮਤਲਬ, ਮੇਰਾ ਦਿਲ ਕਰ ਰਿਹਾ ਸੀ ਕਿ ਮੈਡਮ ਦੀ ਇਸ ਤਿਆਗ ਭਾਵਨਾ ਨੂੰ ਦੇਖ ਕੇ ਹੱਥ ਜੋੜ ਕੇ ਉਹਨਾਂ ਦੇ ਅੱਗੇ ਬੈਠ ਕੇ ਰੋਈ ਜਾਵਾਂ। ਉਹਨਾਂ ਦੇ ਪੈਰ ਫੜ ਲਵਾਂ ਕਿ ਦੁਨੀਆ ਵਿੱਚ ਇਹੋ ਜਿਹੇ ਅਧਿਆਪਕ, ਇਹੋ ਜਿਹੀਆਂ ਸ਼ਖਸੀਅਤਾਂ ਵੀ ਮੌਜੂਦ ਹਨਉਹਨਾਂ ਨੇ ਬਿਲਕੁਲ ਇੱਕ ਮਾਂ ਵਾਂਗ ਕਿਹਾ, “ਦੱਸ ਚਾਹ ਪੀਵੇਂਗੀ?”

ਮੈਂ ਨਾਂਹ ਨੁੱਕਰ ਜਿਹੀ ਕਰਦਿਆਂ ਪਹਿਲਾਂ ਤਾਂ ਮਨਾ ਕੀਤਾਉਹਨਾਂ ਨੇ ਕਿਹਾ, ਮਸਾਂ ਕੁੜੀ ਮਿਲੀ ਏ ਕੋਈ 15 ਸਾਲ ਬਾਅਦ ਤੇ ਮੇਰੇ ਨਾਲ ਬੈਠ ਕੇ ਚਾਹ ਵੀ ਨਹੀਂ ਪੀਣੀਫਿਰ ਅਸੀਂ ਉਸ ਤੋਂ ਬਾਅਦ ਆਪਣੀਆਂ ਗੱਲਾਂ ਵਿੱਚ ਰੁੱਝੀਆਂ ਰਹੀਆਂਭਾਵੇਂ ਕਿ ਸੈਮੀਨਾਰ ਦੁਬਾਰਾ ਤੋਂ ਸ਼ੁਰੂ ਹੋਇਆਂ ਵੀ 10 ਮਿੰਟ ਹੋ ਚੁੱਕੇ ਸਨ ਪਰ ਪਤਾ ਨਹੀਂ ਕਿਉਂ ਮੈਡਮ ਦਾ ਗੱਲਾਂ ਮਾਰਨ ਦਾ ਮੇਰੇ ਨਾਲ ਬਹੁਤ ਹੀ ਦਿਲ ਕਰ ਰਿਹਾ ਸੀਫਿਰ ਉਹਨਾਂ ਨੇ ਮੇਰੇ ਤੋਂ ਮੇਰਾ ਨੰਬਰ ਮੰਗਿਆ ਤੇ ਕਿਹਾ ਕਿ ਕਿਸੇ ਦਿਨ ਪਰਿਵਾਰ ਸਮੇਤ ਘਰ ਜ਼ਰੂਰ ਆਵੀਂ, ਕਿਸੇ ਦਿਨ ਖਾਣੇ ’ਤੇ ਬੁਲਾਵਾਂਗੇ ਤੁਹਾਨੂੰ

ਮੈਡਮ ਨੂੰ ਮਿਲ ਕੇ ਮੈਨੂੰ ਇਵੇਂ ਲੱਗ ਰਿਹਾ ਸੀ, ਜਿਵੇਂ ਕੁਝ ਗੁਆਚਿਆ ਲੱਭ ਗਿਆ ਹੋਵੇਇਹੋ ਜਿਹੇ ਟੀਚਰਾਂ ਦੇ ਚੰਡੇ ਹੋਏ ਵਿਦਿਆਰਥੀ ਅੱਜ ਵਿਦਿਆਰਥੀ ਨਹੀਂ ਸਗੋਂ ਇੱਕ ਪਰਪੱਕ ਅਤੇ ਆਪਣੇ ਵਿੱਚ ਇੱਕ ਵਧੀਆ ਸ਼ਖਸੀਅਤਾਂ ਸਮੋਈ ਬੈਠੇ ਇਨਸਾਨ ਬਣ ਚੁੱਕੇ ਹਨਮੈਡਮ ਦੀ ਇਸ ਗੱਲ ਨੇ ਮੇਰੇ ਦਿਲ ਵਿੱਚ ਘਰ ਕਰ ਲਿਆ ਕਿ ਰੂਹਾਂ ਕਦੇ ਦੂਰ ਨਹੀਂ ਹੁੰਦੀਆਂਉਹ ਕਹਿੰਦੇ, ਮੈਂ ਸੱਚੀਂ ਪ੍ਰਵੀਨ ਤੈਨੂੰ ਬਹੁਤ ਵਾਰੀ ਯਾਦ ਕੀਤਾ ਤੇ ਮੈਂ ਕੋਸ਼ਿਸ਼ ਕੀਤੀ ਕਿ ਕਿਸੇ ਨਾ ਕਿਸੇ ਤਰ੍ਹਾਂ ਤੇਰੇ ਨਾਲ ਮੇਲ ਮਿਲਾਪ ਹੋ ਜਾਵੇਉਹਨਾਂ ਨੂੰ ਇਸ ਗੱਲ ਦਾ ਤਾਂ ਪਤਾ ਸੀ ਕਿ ਮੈਂ ਵੀ ਸਿੱਖਿਆ ਵਿਭਾਗ ਵਿੱਚ ਹੀ ਨੌਕਰੀ ਕਰ ਰਹੀ ਹਾਂ

ਮੈਂ ਉਹਨਾਂ ਦਾ ਹੱਥ ਆਪਣੇ ਹੱਥਾਂ ਵਿੱਚ ਕੇ ਉਹਨਾਂ ਨੂੰ ਫਿਰ ਮਿਲਣ ਦਾ ਵਾਅਦਾ ਕੀਤਾ। ਮੈਡਮ ਨੇ ਮੈਨੂੰ ਜਾਣ ਲੱਗੀ ਨੂੰ ਫਿਰ ਘੁੱਟ ਕੇ ਇੰਨੀ ਨਿੱਘੀ ਗੱਲਵਕੜੀ ਪਾਈ ਕਿ ਮੈਨੂੰ ਲੱਗ ਰਿਹਾ ਸੀ ਕਿ ਰੂਹਾਂ ਨੂੰ ਰੂਹਾਂ ਪਤਾ ਨਹੀਂ ਕਿਵੇਂ ਮਿਲ ਜਾਂਦੀਆਂ ਹਨਗੁਰੂ ਅਤੇ ਸਿੱਖਿਅਤ ਦਾ ਰਿਸ਼ਤਾ ਬਹੁਤ ਹੀ ਅਣਮੁੱਲਾ ਹੈ ਜੋ ਕਿ ਸਮੇਂ ਦੇ ਨਾਲ ਆਪਣੇ ਬਦਲਦੇ ਸੰਦਰਭ ਵਿੱਚ ਹੈਅਧਿਆਪਨ ਵਰਗੇ ਕਿੱਤੇ ਨੂੰ ਜੀਵਤ ਰੱਖਣ ਲਈ ਇਹ ਰਿਸ਼ਤਾ ਮਜ਼ਬੂਤ ਕਰਨਾ ਅੱਜ ਦੇ ਸਮੇਂ ਦੀ ਜ਼ਰੂਰਤ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਪ੍ਰਵੀਨ ਬੇਗਮ

ਡਾ. ਪ੍ਰਵੀਨ ਬੇਗਮ

Phone: (91 - 89689 - 48018)
Email: (begamparveen28@yahoo.co.in)

More articles from this author