ParveenBegum5ਹੈਰਾਨੀ ਹੁੰਦੀ ਹੈ ਇਹ ਦੇਖ ਕੇ ਭਾਰਤ ਵਰਗੇ ਲੋਕਤੰਤਰੀ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਦੇ ਕਿਸੇ ਵੀ ਏਜੰਡੇ ਵਿੱਚ ...
(2 ਜੂਨ 2024)
ਇਸ ਸਮੇਂ ਪਾਠਕ: 135.


ਛੇਵੇਂ ਪੀਰੀਅਡ ਦੀ ਬੈੱਲ ਹੁੰਦਿਆਂ ਹੀ ਮੈਂ ਦੌੜ ਕੇ ਗਿਆਰ੍ਹਵੀਂ ਜਮਾਤ ਦੇ ਕਮਰੇ ਵੱਲ ਗਈ
ਉਸ ਦਿਨ ਮੇਰਾ ਉਸ ਕਲਾਸ ਵਿੱਚ ਵਾਤਾਵਰਣ ਸਿੱਖਿਆ ਦਾ ਪੀਰੀਅਡ ਸੀ ਇੱਕ ਦਿਨ ਪਹਿਲਾਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੱਤ ਦੀ ਗਰਮੀ ਅਤੇ ਲੂ ਦੇ ਮੱਦੇ ਨਜ਼ਰ ਸਕੂਲਾਂ ਦਾ ਸਮਾਂ 7 ਤੋਂ 12 ਵਜੇ ਤਕ ਕਰ ਦਿੱਤਾ ਗਿਆ ਸੀਸਿੱਟੇ ਵਜੋਂ ਇੱਕ ਘੰਟਾ ਸਮਾਂ ਘਟਣ ਕਰਕੇ ਪੀਰੀਅਡ ਵੀ ਛੋਟੇ ਹੋ ਗਏ ਹਨਮੈਂ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਵਿਦਿਆਰਥੀਆਂ ਨੂੰ ਅੱਜ ਵਾਤਾਵਰਣ ਵਿੱਚ ਵੱਡੇ ਪੱਧਰ ’ਤੇ ਆ ਰਹੇ ਜਲਵਾਯੂ ਪ੍ਰੀਵਰਤਨ ਬਾਰੇ ਸਮਝਾਉਣਾ ਹੈਮੈਂ ਕਲਾਸ ਦੇ ਕਮਰੇ ਅੰਦਰ ਦਾਖਿਲ ਹੁੰਦਿਆਂ ਹੀ ਵਿਦਿਆਰਥੀਆਂ ਨੂੰ ਸ਼ੀਸ਼ੇ ਵਾਲੀਆਂ ਖਿੜਕੀਆਂ ਖੋਲ੍ਹਣ ਲਈ ਕਿਹਾ ਤਾਂ ਉਹਨਾਂ ਕਿਹਾ, “ਨਾ ਜੀ, ਬਾਹਰੋਂ ਗਰਮ ਹਵਾ ਆ ਰਹੀ ਏ

ਕਮਰੇ ਦੇ ਆਲੇ-ਦੁਆਲੇ ਦਰਖ਼ਤ ਵੀ ਕੋਈ ਨਹੀਂ ਸੀ ਤੇ ਉਸ ਸਮੇਂ ਬਿਜਲੀ ਵੀ ਬੰਦ ਸੀ। ਕੁਝ ਵਿਦਿਆਰਥੀ ਬੋਲੇ, “ਜੀ, ਬਿਜਲੀ ਦੇ ਕੱਟ ਵੀ ਬਹੁਤ ਲੱਗ ਰਹੇ ਨੇ

ਮੈਂ ਇੱਥੋਂ ਹੀ ਗੱਲ ਸ਼ੁਰੂ ਕੀਤੀ, “ਬੱਚਿਓ ਬਿਜਲੀ ਦੇ ਕੱਟ ਸਾਡੇ ਉਸ ਧੁੰਦਲੇ ਭਵਿੱਖ ਦੀ ਨਿਸ਼ਾਨੀ ਹਨ ਜੋ ਵਿਕਾਸ ਦੇ ਨਾਂ ’ਤੇ ਸਾਨੂੰ ਨਰਕ ਵੱਲ ਧੱਕ ਰਿਹਾ ਹੈਲਗਾਤਾਰ ਗਰਮੀ ਵਧਣ ਕਾਰਣ ਬਿਜਲੀ ਦੀ ਮੰਗ ਵੀ ਲਗਾਤਾਰ ਹਰ ਖੇਤਰ ਵਿੱਚ ਵਧ ਜਾਂਦੀ ਏਬਿਜਲੀ ਦੀ ਪੂਰਤੀ ਅਸੀਂ ਕੋਲਾ ਆਧਾਰਿਤ ਥਰਮਲ ਪਲਾਂਟਾਂ ਅਤੇ ਪਣ-ਬਿਜਲੀ ਘਰਾਂ ਤੋਂ ਕਰਦੇ ਹਾਂਪਰ ਹੌਲੀ-ਹੌਲੀ ਇਹਨਾਂ ਦੀ ਤੇਜ਼ੀ ਨਾਲ ਵਰਤੋਂ ਹੋਣ ਕਰਕੇ ਸਾਡੇ ਇਹ ਸ੍ਰੋਤ ਵੀ ਖ਼ਤਮ ਹੋ ਜਾਣਗੇ। ਅਸੀਂ ਆਰਾਮਦਾਇਕ ਜ਼ਿੰਦਗੀ ਲਈ ਹਰ ਤਰ੍ਹਾਂ ਦਾ ਢੰਗ ਲੱਭ ਲਿਆ ਹੈ। ਸਿੱਟੇ ਵਜੋਂ ਸਾਡੇ ਲਾਈਫ-ਸਟਾਈਲ ਬਦਲ ਚੁੱਕੇ ਹਨਹਰ ਘਰ ਵਿੱਚ ਏਅਰ-ਕੰਡੀਸ਼ਨਰ ਹਨ, ਰੈਫਰਿਜਰੇਟਰ ਹਨਆਵਾਜਾਈ ਸਾਡੀ ਨਾ-ਨਵਿਆਉਣਯੋਗ ਈਧਨ ਦੇ ਸਿਰ ’ਤੇ ਚਲਦੀ ਹੈ ਤੇ ਜੋ ਕਿ ਅਮੁੱਕ ਹਨ ਤੇ ਵੱਡੇ ਪੱਧਰ ’ਤੇ ਇਹਨਾਂ ਦਾ ਧੂੰਆਂ ਪ੍ਰਦੂਸ਼ਣ ਦਾ ਕਾਰਣ ਹੈਜ਼ਿੰਦਗੀ ਅੱਤ ਦਰਜੇ ਦੀ ਸੁਖਾਲੀ ਹੋ ਗਈ ਏਸਾਰੀ ਦੁਨੀਆਂ ਦੀ ਜਾਣਕਾਰੀ ਦੇਣ ਦੇਣ ਵਾਲੇ ਸਾਧਨ ਜਾਣੀ ਕਿ ਮੋਬਾਇਲ ਸਾਡੇ ਕੋਲ ਹਨਨੰਬਰ ਇੱਕ ਆਬਾਦੀ ਵਾਲੇ ਦੇਸ਼ ਭਾਰਤ ਦੇ ਲੋਕਾਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦੀ ਪੂਰਤੀ ਲਈ ਸ਼ਰੇਆਮ ਜੰਗਲਾਂ ਦੀ ਕਟਾਈ ਨੇ ਅੱਜ ਸਾਨੂੰ ਉੱਥੇ ਲਿਆ ਖੜ੍ਹਾ ਕੀਤਾ ਏ ਕਿ ਅਸੀਂ ਅੱਤ ਦਰਜੇ ਦੀ ਗਰਮੀ, ਸਰਦੀ, ਹੜ੍ਹਾਂ ਅਤੇ ਸੋਕੇ ਵਰਗੀਆਂ ਅਲਾਮਤਾਂ ਦੇ ਸ਼ਿਕਾਰ ਹੋ ਗਏ ਹਾਂਪਾਣੀ ਸਾਡੇ ਮੁੱਕ-ਸੁੱਕ ਗਏ ਨੇਨੌਜਵਾਨੀ ਸਾਡੀ ਮਿਹਨਤ ਕਰਨ ਤੋਂ ਭੱਜ ਕੇ ਖੇਤੀਬਾੜੀ ਦੇ ਸੁਖਾਲੇ ਹੀਲੇ-ਵਸੀਲੇ ਲੱਭ ਕਣਕ ਅਤੇ ਝੋਨੇ ਦੇ ਜਾਲ਼ ਵਿੱਚ ਫਸ ਚੁੱਕੀ ਏਸੰਸਾਰ ਦੇ ਗਲੇਸ਼ੀਅਰ ਵਧਦੇ ਤਾਪਮਾਨ ਕਰਕੇ ਪਿਘਲ ਰਹੇ ਹਨਉੱਤਰੀ ਅਮਰੀਕਾ ਦਾ ਦੇਸ਼ ਵੈਂਨਜੂਏਲਾ ਪਿਛਲੇ ਹਫ਼ਤੇ ਹੀ ਸੰਸਾਰ ਦਾ ਗਲੇਸ਼ੀਅਰ ਮੁਕਤ ਦੇਸ਼ ਬਣ ਗਿਆ ਹੈ ਕਿਉਂ ਜੋ ਉੱਥੇ ਆਖਰੀ ਬਚਿਆ ਗਲੇਸ਼ੀਅਰ ਵੀ ਪਿਘਲ ਕੇ ਸਮੁੰਦਰ ਦਾ ਹਿੱਸਾ ਬਣ ਗਿਆ ਹੈਸਿੱਟੇ ਵਜੋਂ ਧਰਤੀ ਦੇ ਤਾਪਮਾਨ ਵਿੱਚ ਆਏ ਦਿਨ ਵਾਧਾ ਹੋ ਰਿਹਾ ਹੈਧਰਤੀ ਜਲ਼ ਉੱਠੀ ਹੈਪੰਛੀ ਅਤੇ ਜਾਨਵਰ ਮਨੁੱਖ ਦੀਆਂ ਇਹਨਾਂ ਗਲਤੀਆਂ ਦਾ ਖਮਿਆਜ਼ਾ ਭੁਗਤਦੇ ਅਲੋਪ ਹੋ ਰਹੇ ਹਨ

ਮੈਂ ਦੇਖਿਆ ਵਿਦਿਆਰਥੀ ਬੜੀ ਹੀ ਉਤਸੁਕਤਾ ਨਾਲ ਸਭ ਸੁਣ ਰਹੇ ਸਨਮੈਂ ਬੋਲਣਾ ਜਾਰੀ ਰੱਖਿਆ ਤੇ ਦੱਸਿਆ ਕਿ ਅਜੇ ਤਾਂ ਪੰਜਾਬ ਦਾ ਤਾਪਮਾਨ 45 ਡਿਗਰੀ ਤਕ ਪਹੁੰਚਿਆਂ ਤੇ ਅਸੀਂ ਤ੍ਰਾਹ ਉੱਠੇ ਹਾਂ ਮਹਾਰਾਸ਼ਟਰ ਵਰਗੇ ਸੂਬੇ ਵਿੱਚ ਸੋਕੇ ਵਰਗੇ ਹਾਲਾਤ ਪੈਦਾ ਹੋਣ ਕਰਕੇ ਉੱਥੋਂ ਦੀ ਰਾਜ ਸਰਕਾਰ ਨੇ ਹਾਲਾਤ ਨਾਲ ਨਜਿੱਠਣ ਲਈ ਹੰਗਾਮੀ ਮੀਟਿੰਗ ਸੱਦੀ ਹੈਸੋਚੋ, ਜੇ ਇਸ ਲਈ ਲੋੜੀਂਦੇ ਕਦਮ ਨਾ ਚੁੱਕੇ ਗਏ ਤਾਂ ਭਵਿੱਖ ਵਿੱਚ ਕੀ ਹੋਵੇਗਾ? ਇੱਕ ਵਿਦਿਆਰਥੀ ਨੇ ਪੁੱਛਿਆ, “ਜੀ, ਫਿਰ ਕਰੀਏ ਕੀ

ਮੈਂ ਵੇਗ ਵਿੱਚ ਹੀ ਬੋਲੀ, “ਵੱਧ ਤੋਂ ਵੱਧ ਦ੍ਰਖਤ ਲਗਾਈਏ, ਪਾਣੀ ਬਚਾਈਏ, ਸੁਖਾਲੀ ਜ਼ਿੰਦਗੀ ਦੇ ਸੋਹਲਪਣ ਨੂੰ ਛੱਡੀਏ ਤੇ ਸਰੀਰਕ ਕੰਮਾਂ-ਕਾਰਾਂ ਵੱਲ ਧਿਆਨ ਦੇਈਏ ਕਿਉਂਕਿ ਸਾਡੀ ਜ਼ਿੰਦਗੀ ਨੂੰ ਸੁਖਾਲੀਆਂ ਬਣਾਉਣ ਵਾਲੀਆਂ ਚੀਜ਼ਾਂ ਅਤੇ ਖੋਜਾਂ ਸਾਨੂੰ ਨਿਕੰਮੇ ਤਾਂ ਬਣਾ ਹੀ ਰਹੀ ਰਹੀਆਂ ਹਨ, ਨਾਲ ਦੀ ਨਾਲ ਸਾਨੂੰ ਬਿਮਾਰੀਆਂ ਭਰੀ ਜ਼ਿੰਦਗੀ ਤੇ ਬਦਲਦਾ ਵਾਤਾਵਰਣ ਦੇ ਕੇ ਸਾਡੇ ਸਾਹਮਣੇ ਕੰਡੇ ਵੀ ਬੀਜ ਰਹੀਆਂ ਹਨ

ਮੈਂ ਨਾਲ ਹੀ ਆਪਣੇ ਬਚਪਨ ਦੀ ਉਦਾਹਰਣ ਦਿੰਦੇ ਹੋਏ ਕਿਹਾ, “ਅੱਜ ਤੋਂ ਦੋ ਢਾਈ ਦਹਾਕੇ ਪਹਿਲਾਂ ਹਾਲਾਤ ਬਹੁਤ ਸੁਖਾਵੇਂ ਸਨਸਾਡਾ ਬਚਪਨ ਬਹੁਤ ਸੋਹਣਾ ਸੀਅਸੀਂ ਤਾਂ ਏ.ਸੀ. ਦਾ ਨਾਮ ਤਕ ਨਹੀਂ ਸੀ ਸੁਣਿਆਜੇਠ-ਹਾੜ ਦੀਆਂ ਧੁੱਪਾਂ ਵਿੱਚ ਪਹੀ-ਪਹੀ ਤੁਰ ਕੇ ਸਕੂਲ ਜਾਂਦੇ ਸਾਂ ਤੇ ਪਹੀਆਂ ਉੱਪਰ ਲੱਗੇ ਸੰਘਣੇ ਅੰਬ, ਡਕੈਣਾਂ, ਪਿੱਪਲ, ਤੂਤ ਅਤੇ ਬੋਹੜ ਸਾਨੂੰ ਮਾਂ ਵਰਗੀ ਠੰਢੀ ਛਾਂ ਬਖ਼ਸ਼ਦੇ ਸੀਸਾਡਾ ਜੀਵਨ ਤਕਨਾਲਜੀ ਦਾ ਗੁਲਾਮ ਨਹੀਂ ਸੀਸਕੂਲਾਂ ਵਿੱਚ ਵੀ ਅਸੀਂ ਇਹਨਾਂ ਦਰਖਤਾਂ ਹੇਠ ਬੈਠ ਕੇ ਪੜ੍ਹਦੇ ਤੇ ਦੁਪਹਿਰੇ ਬਿਜਲੀ ਨਾ ਹੋਣ ਕਾਰਣ ਡਕੈਣਾਂ ਅਤੇ ਅੰਬਾਂ ਦੀ ਛਾਂਵੇਂ ਮੰਜੇ ਡਾਹ ਕੇ ਸੌਂਦੇਕਿੱਕਲੀਆਂ ਪਾਉਂਦੇ ਸੀ, ਹੱਸਦੇ-ਖੇਡਦੇ ਖੁਸ਼ੀਆਂ ਬਿਖੇਰਦੇ ਸੀ ...”

ਮੈਨੂੰ ਲੱਗਿਆ ਕਿ ਵਿਦਿਆਰਥੀਆਂ ਦੇ ਮੂੰਹ ’ਤੇ ਹੋਰ ਗੱਲਾਂ ਸੁਣਨ ਦੀ ਉਤਸੁਕਤਾ ਸੀਪਰ ਵਿੱਚੋਂ ਹੀ ਇੱਕ ਵਿਦਿਆਰਥੀ ਸਹਿਜ ਸੁਭਾਅ ਬੋਲਿਆ “ਜੀ, ਫੇਰ ਸਾਡੇ ਹਿੱਸੇ ਦੀ ਛਾਂ ਤਾਂ ਤੁਸੀਂ ਹੀ ਲੈ ਗਏਸਾਡੇ ਹਿੱਸੇ ਤਾਂ ਹੁਣ ਤਪਦੀ ਧਰਤੀ ਹੀ ਆਈ ਏ ਫਿਰ

ਉਸ ਵਿਦਿਆਰਥੀ ਦੀ ਗੱਲ ਸੁਣ ਸਾਰੇ ਵਿਦਿਆਰਥੀ ਠਹਾਕਾ ਲਗਾ ਕੇ ਹੱਸ ਪਏਐਨੇ ਨੂੰ ਅਗਲੇ ਪੀਰੀਅਡ ਦੀ ਘੰਟੀ ਵੀ ਵੱਜ ਗਈਮੈਂ ਕਮਰੇ ਵਿੱਚੋਂ ਬਾਹਰ ਆਉਂਦੀ ਸ਼ਸ਼ੋਪੰਜ ਵਿੱਚ ਪਈ ਇਹ ਸੋਚ ਰਹੀ ਸੀ ਕਿ ਸੱਚੀ ਹੀ ਅਸੀਂ ਆਉਣ ਵਾਲੀਆਂ ਨਸਲਾਂ ਦੇ ਬਚਪਨ ਦੀਆਂ ਛਾਵਾਂ ਖੋਹ ਕੇ ਉਹਨਾਂ ਲਈ ਸਮੱਸਿਆਵਾਂ ਵਾਲਾ ਜੀਵਨ ਛੱਡ ਕੇ ਜਾਂਵਾਂਗੇਸਾਡੀਆਂ ਨਸਲਾਂ ਦਾ ਜੀਵਨ ਤਾਂ ਇੰਟਰਨੈੱਟ, ਮੌਸਮੀ ਤਬਦੀਲੀ, ਬੰਦ ਕਮਰਿਆਂ, ਵੀਡੀਓ ਗੇਮਜ਼ ਵਰਗੀਆਂ ਅਲਾਮਤਾਂ ਨੇ ਖਾ ਲੈਣਾ ਹੈ

ਹੈਰਾਨੀ ਹੁੰਦੀ ਹੈ ਇਹ ਦੇਖ ਕੇ ਭਾਰਤ ਵਰਗੇ ਲੋਕਤੰਤਰੀ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਦੇ ਕਿਸੇ ਵੀ ਏਜੰਡੇ ਵਿੱਚ ਮੌਸਮੀ ਤਬਦੀਲੀ ਵਰਗੀ ਮਹੱਤਵਪੂਰਣ ਸਮੱਸਿਆ ਦਾ ਜ਼ਿਕਰ ਜਾਂ ਪ੍ਰਚਾਰ ਨਹੀਂ ਹੁੰਦਾਮੌਸਮੀ ਤਬਦੀਲੀ ਉਹ ਅਲਾਮਤ ਏ, ਜਿਸ ਲਈ ਸਮਾਂ ਰਹਿੰਦੇ ਜੇਕਰ ਕੁਝ ਨਾ ਕੀਤਾ ਗਿਆ ਤਾਂ ਇਸਦਾ ਖਮਿਆਜ਼ਾ ਅਸੀਂ ਹਰ ਗਰਮੀ-ਸਰਦੀ ਭੁਗਤਣ ਲਈ ਤਿਆਰ ਰਹੀਏ

**

ਮੋ: 89689-48018**

**

ਮਸਲਾ ਔਰਤਾਂ ਨੂੰ 1000 ਰੁਪਏ ਦੇਣ ਦਾ-ਵੋਟਾਂ।-ਡਾਕਟਰ ਕੇਸਰ ਸਿੰਘ ਭੰਗੂ

ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਜਾਣੇ ਅਣਜਾਣੇ ਵਿੱਚ ਪੰਜਾਬ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਮਾਣ ਭੱਤਾ ਦੇਣ ਦਾ ਵਾਅਦਾ ਕੀਤਾ ਸੀਇਸੇ ਹੀ ਤਰ੍ਹਾਂ ਆਮ ਆਦਮੀ ਪਾਰਟੀ ਨੇ ਚੋਣਾਂ ਵੇਲੇ ਬਹੁਤ ਸਾਰੇ ਲੋਕ ਲੁਭਾਊ ਵਾਅਦੇ, ਜਿਵੇਂ ਕਿ 300 ਯੂਨਿਟਾਂ ਮੁਫ਼ਤ ਬਿਜਲੀ ਦੇਣਾ, ਰੈਗੂਲਰ ਆਧਾਰ ’ਤੇ ਸਰਕਾਰੀ ਨੌਕਰੀਆਂ ਦੇਣਾ, ਪੰਜਾਬ ਨੂੰ ਕਰਜ਼ਾ ਮੁਕਤ ਕਰਨਾ, ਪੰਜਾਬ ਦੀ ਆਰਥਿਕਤਾ ਦੀ ਮੁੜ ਸੁਰਜੀਤੀ ਕਰਨਾ, ਆਦਿ, ਵੀ ਕੀਤੇ ਸਨ ਜਿਹਨਾਂ ਨੂੰ ਬਾਅਦ ਵਿੱਚ ਨਿਭਾਉਣਾ ਅਤੇ ਲਾਗੂ ਕਰਨਾ ਕਾਫ਼ੀ ਮੁਸ਼ਕਿਲ ਹੋ ਗਿਆ ਸੀਕਿਉਂਕਿ ਪੰਜਾਬ ਸਰਕਾਰ ਦੀ ਬਹੁਤ ਮਾੜੀ ਮਾਲੀ ਹਾਲਤ ਅਤੇ ਲਗਾਤਾਰ ਵੇਲ ਵਾਂਗ ਵਧ ਰਹੇ ਕਰਜ਼ੇ ਦਾ ਮੱਕੜਜਾਲ, ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂ ਹੈਪੰਜਾਬ ਸਰਕਾਰ ਲਗਭਗ 22000 ਕਰੋੜ ਰੁਪਏ ਸਾਲਾਨਾ ਜੀ ਐੱਸ ਟੀਮ (GST) ਤੋਂ ਇਕੱਠੇ ਕਰਦੀ ਹੈ ਅਤੇ ਲਗਭਗ 22000 ਕਰੋੜ ਰੁਪਏ ਦੇ ਹੀ ਬਰਾਬਰ ਕਈ ਤਰ੍ਹਾਂ ਦੀ ਬਿਜਲੀ ਦੀ ਸਬਸਿਡੀ ਦੇ ਕੇ ਖ਼ਰਚ ਕਰ ਰਹੀ ਹੈਇਸੇ ਹੀ ਤਰ੍ਹਾਂ ਔਰਤਾਂ ਲਈ ਮੁਫ਼ਤ ਬੱਸ ਸੇਵਾ ਦੀ ਸਹੂਲਤ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਸੇਵਾਵਾਂ ਅਤੇ ਸਹੂਲਤਾਂ ਸਬਸਿਡੀਆਂ ਰਾਹੀਂ ਜਾਂ ਮੁਫ਼ਤ ਵਿੱਚ ਹਜ਼ਾਰਾਂ ਕਰੋੜ ਰੁਪਏ ਖਰਚ ਕੇ ਦੇ ਰਹੀ ਹੈ

ਹੁਣ ਚੱਲ ਰਹੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਵੇਲੇ ਵੋਟਰਾਂ ਵੱਲੋਂ ਸੱਤਾਧਾਰੀ ਪਾਰਟੀ ਨੂੰ ਵਾਅਦੇ ਪੂਰੇ ਨਾ ਕਰਨ ਸੰਬੰਧੀ ਸਵਾਲਾਂ ਦੇ ਜਵਾਬ ਦੇਣੇ ਪੈ ਰਹੇ ਹਨ ਅਤੇ ਵੋਟਰਾਂ ਖ਼ਾਸ ਕਰਕੇ ਔਰਤਾਂ ਦੁਆਰਾ ਦੁਬਾਰਾ ਤੋਂ ਮੰਗ ਕਰਨ ’ਤੇ ਪਾਰਟੀ ਫਿਰ ਵਾਅਦਾ ਕਰ ਰਹੀ ਹੈ ਕਿ ਚੋਣਾਂ ਤੋਂ ਬਾਅਦ ਬਹੁਤ ਜਲਦੀ ਹੀ ਪੰਜਾਬ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਦੀ ਬਜਾਏ 1100 ਰੁਪਏ ਮਾਣ ਭੱਤਾ ਦਿੱਤਾ ਜਾਵੇਗਾਇਸ ਸੰਬੰਧੀ ਸੂਬੇ ਦੇ ਮੁੱਖ ਮੰਤਰੀ ਵੱਲੋਂ ਤਰਕ ਦਿੱਤਾ ਜਾ ਰਿਹਾ ਹੈ ਕਿ ਇਸ ਵਾਅਦੇ ਨੂੰ ਪੂਰਾ ਕਰਨ ਲਈ ਪੈਸਿਆਂ ਦਾ ਪ੍ਰਬੰਧ 6 ਲੱਖ ਖੇਤੀ ਟਿਊਬਵੈੱਲਾ ਨੂੰ ਨਹਿਰੀ ਪਾਣੀ ਦੀ ਸਪਲਾਈ ਵਧਾ ਕੇ ਬੰਦ ਹੋਣ ਉਪਰੰਤ ਬਿਜਲੀ ਸਬਸਿਡੀ ਤੇ ਖ਼ਰਚ ਘਟ ਜਾਵੇਗਾ ਅਤੇ ਇੱਥੋਂ ਬਚੇ ਪੈਸਿਆਂ ਵਿੱਚੋਂ ਔਰਤਾਂ ਨੂੰ ਮਾਣ ਭੱਤਾ ਦਿੱਤਾ ਜਾਵੇਗਾ, ਅਜਿਹੇ ਤਰਕ ਸੰਬੰਧੀ ਮੁੱਖ ਮੰਤਰੀ ਦਾ ਬਿਆਨ ਦੇਸ਼ ਦੇ ਅੰਗਰੇਜ਼ੀ ਦੇ ਨਾਮਵਰ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋਇਆ ਹੈ

ਇਸ ਸੰਬੰਧੀ ਹੁਣੇ ਹੀ ਸੂਬੇ ਦੇ ਮੁੱਖ ਮੰਤਰੀ ਨੇ ਇੱਕ ਬਿਆਨ ਜਾਰੀ ਕਰ ਕੇ ਖੇਤੀ ਲਈ ਨਹਿਰੀ ਪਾਣੀ ਦੀ ਮਾਤਰਾ ਵਧਾ ਕੇ ਅਤੇ ਟਿਊਬਵੈੱਲਾ ਦੇ ਪਾਣੀਆਂ ਨੂੰ ਘੱਟ ਕਰ ਕੇ ਬਿਜਲੀ ਸਬਸਿਡੀ ਦੇ ਫੰਡਾਂ ਦੀ ਬੱਚਤ ਕਰ ਕੇ ਔਰਤਾਂ ਨੂੰ ਦਿੱਤੇ ਜਾਣ ਵਾਲੇ ਮਾਣ ਭੱਤੇ ਲਈ ਲੋੜੀਂਦੇ ਪੈਸਿਆਂ ਦਾ ਪ੍ਰਬੰਧ ਕਰਨ ਦੀ ਵਿਉਂਤਬੰਦੀ ਦਾ ਜ਼ਿਕਰ ਕੀਤਾ ਹੈਪਹਿਲਾਂ ਗੱਲ ਕਰਦੇ ਹਾਂ, ਨਹਿਰੀ ਅਤੇ ਟਿਊਬਵੈੱਲਾਂ ਤੋਂ ਹੋਣ ਵਾਲੀ ਸਿੰਚਾਈ ਦੀ, ਪੰਜਾਬ ਵਿੱਚ ਕਿਸੇ ਸਮੇਂ ਖੇਤੀ ਦਾ 72 ਪ੍ਰਤੀਸ਼ਤ ਰਕਬਾ ਨਹਿਰੀ ਪਾਣੀ ਨਾਲ ਸਿੰਜਿਆ ਜਾਂਦਾ ਸੀ ਅਤੇ 28 ਪ੍ਰਤੀਸ਼ਤ ਟਿਊਬਵੈੱਲਾਂ ਦੇ ਪਾਣੀ ਨਾਲ ਸਿੰਜਿਆ ਜਾਂਦਾ ਸੀਹੁਣ ਲਗਭਗ ਇਹ ਤਸਵੀਰ ਉਲ਼ਟ ਗਈ ਹੈ ਕਿਉਂਕਿ ਅੱਜ ਕੱਲ੍ਹ ਤਕਰੀਬਨ 72 ਪ੍ਰਤੀਸ਼ਤ ਖੇਤੀ ਦਾ ਰਕਬਾ ਟਿਊਬਵੈੱਲਾਂ ਦੇ ਪਾਣੀ ਨਾਲ ਅਤੇ 28 ਪ੍ਰਤੀਸ਼ਤ ਨਹਿਰੀ ਪਾਣੀ ਨਾਲ ਸਿੰਜਿਆ ਜਾ ਰਿਹਾ ਹੈਅਜਿਹੀ ਸਥਿਤੀ ਪੈਦਾ ਹੋਣ ਵਿੱਚ 40-50 ਸਾਲਾਂ ਦਾ ਸਮਾਂ ਲੱਗਿਆ ਹੈਪਰ ਅੱਜ ਕੱਲ੍ਹ ਚੋਣਾਂ ਵੇਲੇ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਜਦੋਂ ਸਰਕਾਰ ਨੇ ਕਾਰਜਭਾਰ ਸੰਭਾਲਿਆ ਸੀ ਉਦੋਂ 21 ਪ੍ਰਤੀਸ਼ਤ ਖੇਤੀ ਰਕਬੇ ਨੂੰ ਨਹਿਰੀ ਪਾਣੀ ਲਗਦਾ ਸੀ ਜਿਹੜਾ ਹੁਣ ਵਧਾ ਕੇ 58 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ ਅਤੇ ਅਕਤੂਬਰ 2024 ਤਕ ਹੋਰ ਵਧਾ ਕੇ 70 ਪ੍ਰਤੀਸ਼ਤ ਕਰ ਦਿੱਤਾ ਜਾਵੇਗਾਇਹ ਦਾਅਵਾ ਅਸਲੀਅਤ ਅਤੇ ਸਚਾਈ ਤੋਂ ਕੋਹਾਂ ਦੂਰ ਦੀ ਗੱਲ ਲਗਦੀ ਹੈ, ਅਜਿਹਾ ਕਰਨ ਲਈ/ਹੋਣ ਲਈ ਕਾਫ਼ੀ ਲੰਮੇ ਸਮੇਂ ਅਤੇ ਬਹੁਤ ਵੱਡੇ ਅਤੇ ਨਿੱਗਰ ਨਿਵੇਸ਼ ਦੀ ਲੋੜ ਹੈ ਜੋ ਕਿ ਮੌਜੂਦਾ ਮਾਲੀ ਹਾਲਾਤ ਵਿੱਚ ਸਰਕਾਰ ਦੇ ਵੱਸ ਤੋਂ ਬਾਹਰ ਹੈਇਸ ਲਈ ਇਸ ਦਾਅਵੇ ਦਾ ਹੋਰ ਡੁੰਘਾਈ ਨਾਲ ਅਧਿਐਨ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਅਸਲੀਅਤ ਸਾਹਮਣੇ ਲਿਆਂਦੀ ਜਾ ਸਕੇ

ਹੁਣ ਰਹੀ ਗੱਲ ਮਾਣ ਭੱਤੇ ਲਈ ਪੈਸਿਆਂ ਦੇ ਪ੍ਰਬੰਧ ਕਰਨ ਦੀ, ਉੱਪਰਲੇ ਦਾਅਵੇ ਨਾਲ ਇੱਕ ਹੋਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਹਿਰੀ ਪਾਣੀ ਨਾਲ ਸਿੰਚਾਈ ਵਧਾਉਣ ਨਾਲ ਸੂਬੇ ਵਿਚਲੇ ਲਗਭਗ 14 ਲੱਖ ਟਿਊਬਵੈੱਲਾ ਵਿੱਚੋਂ 6 ਲੱਖ ਟਿਊਬਵੈੱਲਾ ਦੀ ਲੋੜ ਨਹੀਂ ਰਹੇਗੀ ਅਤੇ ਉਹਨਾਂ ਨੂੰ ਕਿਸਾਨਾਂ ਵੱਲੋਂ ਖੁਦ ਹੀ ਬੰਦ ਕਰ ਦਿੱਤਾ ਜਾਵੇਗਾਇਹਨਾਂ ਟਿਊਬਵੈੱਲਾ ਦੇ ਬੰਦ ਹੋਣ ਨਾਲ ਤਕਰੀਬਨ 9000-10000 ਕਰੋੜ ਰੁਪਏ ਦੀ ਦਿੱਤੀ ਜਾ ਰਹੀ ਬਿਜਲੀ ਸਬਸਿਡੀ ਵਿੱਚੋਂ 5500 ਕਰੋੜ ਰੁਪਏ ਦੀ ਬੱਚਤ ਕਰ ਕੇ, ਇਸ ਰਕਮ ਨੂੰ ਔਰਤਾਂ ਨੂੰ ਦਿੱਤੇ ਜਾਣ ਵਾਲੇ ਮਾਣ ਭੱਤੇ ਲਈ ਵਰਤਿਆ ਜਾਵੇਗਾਇਸ ਤਰਕ ਵਿੱਚ ਵੀ ਕੋਈ ਸਚਾਈ ਨਹੀਂ ਹੈ ਇਹ ਵੀ ਚੋਣਾਂ ਵੇਲੇ ਜੁਮਲੇਵਾਜੀ ਵਾਲੀ ਗੱਲ ਹੀ ਲਗਦੀ ਹੈਕਿਉਂਕਿ ਨਹਿਰੀ ਪਾਣੀ ਦੀ ਵਾਰੀ ਹਫ਼ਤੇ ਬਾਅਦ ਆਉਂਦੀ ਹੈ ਇਸ ਲਈ ਮੌਜੂਦਾ ਖੇਤੀਬਾੜੀ ਦੇ ਫ਼ਸਲੀ ਚੱਕਰ ਵਿੱਚ ਕੋਈ ਵੀ ਕਿਸਾਨ ਆਪਣਾ ਟਿਊਬਵੈੱਲ ਬੰਦ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਸਗੋਂ ਟਿਊਬਵੈੱਲਾ ਦੀ ਗਿਣਤੀ ਵਧਣ ਦਾ ਖਦਸ਼ਾ ਤਾਂ ਹੋ ਸਕਦਾ ਹੈ ਕਿਉਂਕਿ ਹਾਲੇ ਵੀ ਬਿਜਲੀ ਮਹਿਕਮੇ ਕੋਲ ਹਜ਼ਾਰਾਂ ਨਵੀਂਆਂ ਮੋਟਰਾਂ ਲਗਾਉਣ ਲਈ ਅਤੇ ਮੌਜੂਦਾ ਮੋਟਰਾਂ ਦੀ ਪਾਵਰ ਵਧਾਉਣ ਲਈ ਕਿਸਾਨਾਂ ਦੀਆਂ ਅਰਜ਼ੀਆਂ ਬਕਾਇਆ ਪਈਆਂ ਹਨ

ਹੁਣ ਗੱਲ ਕਰਦੇ ਹਾਂ, ਔਰਤਾਂ ਨੂੰ ਦਿੱਤੇ ਜਾਣ ਵਾਲੇ ਮਾਣ ਭੱਤੇ ਦੀ, ਆਬਾਦੀ ਦੇ ਅੰਦਾਜ਼ਿਆਂ ਮੁਤਾਬਕ ਜੂਨ 2024 ਵਿੱਚ ਪੰਜਾਬ ਦੀ ਕੁੱਲ ਆਬਾਦੀ 3.10 ਕਰੋੜ ਹੈ ਇਸ ਵਿੱਚ 1.63 ਕਰੋੜ ਮਰਦ ਹਨ ਅਤੇ 1.47 ਕਰੋੜ ਔਰਤਾਂ ਹਨਜੇਕਰ ਸੂਬੇ ਵਿੱਚ ਔਰਤਾਂ ਦੀ ਆਬਾਦੀ ਵਿੱਚੋਂ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ 37-40 ਲੱਖ ਦੀ ਗਿਣਤੀ ਘੱਟ ਕਰ ਦੇਈਏ ਤਾਂ ਮਾਣ ਭੱਤਾ ਲੈਣ ਵਾਲੀਆਂ ਯੋਗ ਔਰਤਾਂ ਦੀ ਗਿਣਤੀ ਤਕਰੀਬਨ ਇੱਕ ਕਰੋੜ ਤੋਂ ਵੱਧ ਬਣਦੀ ਹੈਜੇਕਰ ਹਰ ਇੱਕ ਔਰਤ ਨੂੰ ਮਹੀਨੇ ਦੇ 1100 ਰੁਪਏ ਮਾਣ ਭੱਤੇ ਦੇ ਤੌਰ ’ਤੇ ਦਿੱਤੇ ਜਾਂਦੇ ਹਨ ਤਾਂ ਸੂਬੇ ਵਿੱਚ ਹਰ ਮਾਣ ਭੱਤੇ ਦੇ ਯੋਗ ਔਰਤ ਨੂੰ ਸਾਲ ਵਿੱਚ 13200 ਰੁਪਏ ਦਿੱਤੇ ਜਾਣਗੇਜੇਕਰ ਇਸ ਰਕਮ ਨੂੰ ਮਾਣ ਭੱਤੇ ਦੇ ਯੋਗ ਔਰਤਾਂ ਦੀ ਗਿਣਤੀ ਨਾਲ ਗੁਣਾਂ ਕਰ ਲਈਏ ਤਾਂ ਇਹ ਸਾਲਾਨਾ ਤਕਰੀਬਨ ਘੱਟੋ ਘੱਟ 13000-14000 ਕਰੋੜ ਰੁਪਏ ਦਾ ਖ਼ਰਚਾ ਹੋਵੇਗਾਪੰਜਾਬ ਸਰਕਾਰ ਦੀ ਮੌਜੂਦਾ ਮਾਲੀ ਹਾਲਤ ਦੇ ਹਿਸਾਬ ਨਾਲ ਇਸ ਬਹੁਤ ਵੱਡੀ ਰਕਮ ਦਾ ਪ੍ਰਬੰਧ ਆਪਣੇ ਵਸੀਲਿਆਂ ਤੋਂ ਨਹੀਂ ਕੀਤਾ ਜਾ ਸਕਦਾਇਸ ਲਈ ਸਰਕਾਰ ਨੂੰ ਹੋਰ ਕਰਜ਼ੇ ਲੈਣ ਦੀ ਲੋੜ ਪਵੇਗੀ ਅਤੇ ਅਜਿਹਾ ਕਰਨ ਨਾਲ ਸੂਬਾ ਪਹਿਲਾਂ ਤੋਂ ਹੀ ਕਰਜ਼ੇ ਦੇ ਮੱਕੜਜਾਲ ਵਿੱਚ ਫਸੇ ਹੋਣ ਕਾਰਨ, ਕਰਜ਼ੇ ਵਿੱਚ ਇਸ ਕਦਰ ਧਸ ਜਾਵੇਗਾ ਕਿ ਮੁੜਕੇ ਨਿਕਲਣਾ ਨਾਮੁਮਕਿਨ ਹੋਵੇਗਾਕਿਉਂਕਿ ਹੁਣ ਜਦੋਂ ਅਸੀਂ ਪੰਜਾਬ ਸਿਰ ਚੜ੍ਹੇ ਕਰਜ਼ੇ ’ਤੇ ਨਜ਼ਰ ਮਾਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਮਾਰਚ 2024 ਦੇ ਅੰਤ ਵਿੱਚ ਸੂਬੇ ਸਿਰ 343626.39 ਕਰੋੜ ਰੁਪਏ ਕਰਜ਼ਾ ਸੀ ਜੋ ਕਿ ਸੂਬੇ ਦੇ ਕੁੱਲ ਘਰੇਲੂ ਪੈਦਾਵਾਰ ਦਾ 43.88 ਪ੍ਰਤੀਸ਼ਤ ਹੈਇਵੇਂ ਹੀ ਸੂਬੇ ਦੇ, 2024-25 ਦੇ ਬੱਜਟ ਅਨੁਮਾਨਾਂ ਮੁਤਾਬਿਕ ਕਰਜ਼ਾ ਵਧ ਕੇ ਮਾਰਚ 2025 ਵਿੱਚ 374091.31 ਕਰੋੜ ਰੁਪਏ ਹੋ ਜਾਵੇਗਾ ਜਿਹੜਾ ਸੂਬੇ ਦੇ ਕੁੱਲ ਘਰੇਲੂ ਪੈਦਾਵਾਰ ਦਾ 44.05 ਪ੍ਰਤੀਸ਼ਤ ਹੋਵੇਗਾਜੇਕਰ ਅਗਲੇ ਕੁਝ ਸਾਲਾਂ ਵਿੱਚ ਵੀ ਅਜਿਹੀ ਸਥਿਤੀ ਅਤੇ ਹਾਲਤ ਬਣੀ ਰਹਿੰਦੀ ਹੈ ਤਾਂ ਪੰਜਾਬ ਕਰਜ਼ੇ ਦੇ ਜੰਜਾਲ/ਜਾਲ (debt trap) ਵਿੱਚ ਬਹੁਤ ਡੂੰਘਾ ਫਸ ਜਾਵੇਗਾਇਸ ਸਮੇਂ ਸੂਬੇ ਦੀ ਕਰਜ਼ੇ ਅਤੇ ਕੁੱਲ ਘਰੇਲੂ ਪੈਦਾਵਾਰ ਦੀ ਅਨੁਪਾਤ ਦੇਸ਼ ਦੇ ਪੰਦਰਾਂ ਮੁੱਖ ਸੂਬਿਆਂ ਵਿੱਚ ਸਭ ਤੋਂ ਵੱਧ ਹੈ ਜਿਹੜਾ ਕਿ ਇੱਕ ਬਹੁਤ ਹੀ ਗੰਭੀਰ ਮਸਲਾ ਅਤੇ ਸੂਬੇ ਲਈ ਖ਼ਤਰੇ ਦੀ ਘੰਟੀ ਘੱਟ ਨਹੀਂ ਹੈਹੁਣ ਚਾਹੀਦਾ ਤਾਂ ਇਹ ਹੈ ਕਿ ਜੇਕਰ ਪੰਜਾਬ ਸਰਕਾਰ ਪੰਜਾਬ ਨੂੰ ਮੁੜ ਤੋਂ ਲੀਹ ਤੇ ਲਿਆ ਕੇ ਖੁਸ਼ਹਾਲ ਬਣਾਉਣਾ ਚਾਹੁੰਦੀ ਹੈ ਜਿਵੇਂ ਕਿ ਪੰਜਾਬ ਦੇ ਲੋਕਾਂ ਨਾਲ ਵਾਅਦਾ ਵੀ ਕੀਤਾ ਗਿਆ ਹੈਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਟੈਕਸਾਂ ਦੀ ਚੋਰੀ ਰੋਕ ਕੇ ਤੇ ਹੋਰ ਸਾਧਨ ਲਗਾ ਕੇ ਆਪਣੇ ਟੈਕਸਾਂ ਤੋਂ ਮਾਲੀਏ ਵਧਾਵੇ ਅਤੇ ਨਾਲ ਹੀ ਗੈਰ ਕਰਾਂ ਤੋਂ ਮਾਲੀਏ ਵੀ ਵਧਾਉਣਾ ਚਾਹੀਦਾ ਹੈਸੂਬੇ ਵਿੱਚ ਕੈਪੀਟਲ ਖ਼ਰਚ ਨੂੰ ਵਧਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਪੂੰਜੀ ਨਿਵੇਸ਼ ਵਧ ਸਕੇ ਅਤੇ ਜਿਸ ਨਾਲ ਸੂਬੇ ਵਿੱਚ ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਹੋਵੇਗਾ ਅਤੇ ਆਮਦਨ ਵੀ ਵਧੇਗੀਸੂਬੇ ਵਿੱਚ ਸਬਸਿਡੀਆਂ ਨੂੰ ਤਰਕਸੰਗਤ ਬਣਾਉਣ ਦੇ ਨਾਲ-ਨਾਲ ਲੋੜਬੰਦਾ ਤਕ ਪੁੱਜਦਾ ਵੀ ਕਰਨਾ ਚਾਹੀਦਾ ਹੈਭਵਿੱਖ ਵਿੱਚ ਲਏ ਜਾਣ ਵਾਲੇ ਕਰਜ਼ੇ ਨੂੰ ਉਪਜਾਊ ਧੰਦਿਆਂ ਵਿੱਚ ਲਗਾ ਕੇ ਸੂਬੇ ਦੀ ਆਮਦਨ ਅਤੇ ਰੁਜ਼ਗਾਰ ਵਧਾਉਣਾ ਚਾਹੀਦੀ ਹੈ ਤੇ ਨਾਲ ਹੀ ਲਿਆ ਕਰਜ਼ਾ ਬਿਆਜ ਸਮੇਤ ਸਮੇਂ ਸਿਰ ਵਾਪਸ ਕੀਤਾ ਜਾਣਾ ਚਾਹੀਦਾ ਹੈ ਅਤੇ ਪਿਛਲੇ ਖੜ੍ਹੇ ਕਰਜ਼ੇ ਨੂੰ ਵੀ ਹੌਲੀ-ਹੌਲੀ ਵਾਪਸ ਕਰਨਾ ਚਾਹੀਦਾ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5015)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਡਾ. ਪ੍ਰਵੀਨ ਬੇਗਮ

ਡਾ. ਪ੍ਰਵੀਨ ਬੇਗਮ

Phone: (91 - 89689 - 48018)
Email: (begamparveen28@yahoo.co.in)