AmarjitBabbri7“ਕੈਸੀ ਵਿਡੰਬਣਾ ਹੈ ਕਿ ਕਾਲਾ ਧਨ ਰੱਖਣ ਵਾਲੇ ਅੱਜ ਵੀ ਚੈਨ ਦੀ ਨੀਂਦ ਸੁੱਤੇ ਪਏ ਹਨ ਜਦ ਕਿ ...”
(6 ਦਸੰਬਰ 2016)


ਬਜ਼ੁਰਗ ਦੋਸਤ ਰਾਮ ਲਾਲ ਇਕ ਦਿਨ ਭੱਜਾ ਭੱਜਾ ਆਇਆ ਤੇ ਕਹਿਣ ਲੱਗਾ ਬਰਖੁਰਦਾਰ ... ਸੌਂਹ ਰੱਬ ਦੀ ਅਸੀਂ ਤਾਂ ਨਸਬੰਦੀ ਬਾਰੇ ਲਗਭਗ ਭੁੱਲ ਹੀ ਗਏ ਸੀ ਪਰ ਪਤਾ ਨਹੀਂ ਕਿਉ ਚੋਣਾਂ ਮੌਕੇ ਸਾਡੇ ਨੇਤਾ ਅਤੇ ਸਿਆਸੀ ਪਾਰਟੀਆਂ ਕਬਰਾਂ ਵਿੱਚੋਂ ਮੁਰਦੇ ਪੁੱਟ ਲਿਆਉਂਦੀਆਂ ਹਨ
ਐਮਰਜੈਂਸੀ ਨੂੰ ਨਸਬੰਦੀ ਵਾਂਗ ਹੀ ਸਿਆਸੀ ਪਾਰਟੀਆਂ ਵਲੋਂ ਯਾਦ ਕੀਤਾ ਜਾਂਦਾ ਹੈ ਕਿਉਂਕਿ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਚਮਚਿਆਂ ਨੇ ਪਰਿਵਾਰ ਨਿਯੋਜਨ ਨੂੰ ਘਬਰਾਹਟ ਵਿਚ ਆਕੇ ਨਸਬੰਦੀ ਅਭਿਆਨ ਵਿਚ ਬਦਲ ਦਿੱਤਾ ਸੀਸਰਕਾਰੀ ਅਧਿਕਾਰੀਆਂ ਨੇ ਜ਼ਬਰਦਸਤੀ ਨਸਬੰਦੀ ਕਰਨ ਅਤੇ ਕਰਵਾਉਣ ਲਈ ਸਿਲਸਲਾ ਬੜੀ ਵੱਡੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਸੀਲੋਕਾਂ ਵਿਚ ਐਨਾ ਡਰ ਬੈਠ ਗਿਆ ਸੀ ਕਿ ਜਦ ਵੀ ਕੋਈ ਜੀਪ ਕਿਸੇ ਪਿੰਡ ਵਿਚ ਜਾਂਦੀ ਸੀ ਤਾਂ ਖੇਤਾਂ ਵਿਚ ਕੰਮ ਕਰਦੇ ਸਾਰੇ ਕਿਸਾਨ ਅਤੇ ਕਾਮੇ ਭੱਜ ਜਾਂਦੇ ਸਨ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਸਰਕਾਰੀ ਅਧਿਕਾਰੀ ਉਨ੍ਹਾਂ ਨੂੰ ਫੜਕੇ ਨਸਬੰਦੀ ਨਾ ਕਰ ਦੇਣਅਜਿਹਾ ਮਾਹੌਲ ਬਣ ਗਿਆ ਸੀ ਕਿ ਹਰ ਕਰਮਚਾਰੀ ਆਪਣੇ ਨੰਬਰ ਬਣਾਉਣ ਲਈ ਨਾ ਚਾਹੁਣ ਵਾਲਿਆਂ ਦੀ ਵੀ ਨਸਬੰਦੀ ਕਰਵਾਉਣ ਲੱਗ ਗਏ ਸਨਗੱਲ ਕੀ, ਦੇਸ ਦੀ ਅਬਾਦੀ ਨੂੰ ਕੰਟਰੋਲ ਕਰਨ ਲਈ ਸਰਕਾਰ ਵਲੋਂ ਚੁੱਕਿਆ ਗਿਆ ਕਦਮ ਤਾਂ ਠੀਕ ਸੀ ਪਰ ਉਸ ਨੂੰ ਲਾਗੂ ਕਰਨ ਦਾ ਢੰਗ ਤਰੀਕਾ ਗਲਤ ਹੋ ਗਿਆ, ਜਿਸ ਕਾਰਨ ਮੁਹਿੰਮ ਛੇਤੀ ਬਦਨਾਮ ਹੋ ਗਈ ਅਤੇ ਫੇਲ ਹੋ ਗਈ

ਬਰਖੁਰਦਾਰ ... ਨੋਟਬੰਦੀ ਵਿਚ ਵੀ ਉਹੀ ਕੁਝ ਹੋ ਰਿਹਾ ਜਾਪਦੈਪੈਸੇ ਲੈਣ ਲਈ ਚਾਰਚੁਫੇਰੇ ਅਫਰਾ ਤਫਰੀ ਮੱਚੀ ਪਈ ਹੈਦੋ ਦੋ ਚਾਰ ਚਾਰ ਹਜ਼ਾਰ ਰੁਪਏ ਪਿੱਛੇ ਲੋਕਾਂ ਨੂੰ ਘੰਟਿਆਂ ਬੱਧੀ ਲਾਇਨਾਂ ਵਿਚ ਖੜ੍ਹੇ ਹੋਣਾ ਪੈਂਦਾ ਹੈਪਿੰਡਾਂ ਦਾ ਕਿਸਾਨ ਤੇ ਮਜ਼ਦੂਰ ਕੰਮ ਛੱਡਕੇ ਨੋਟ ਬਦਲਵਾਉਣ ਲਈ ਭੱਜ ਰਿਹਾ ਹੈਮਜ਼ਦੂਰ ਕੋਲ ਖਾਣ ਲਈ ਆਟਾ ਨਹੀਂ ਅਤੇ ਕਿਸਾਨ ਕੋਲ ਖਾਦ ਅਤੇ ਬੀਜ ਖਰੀਦਣ ਲਈ ਪੈਸਾ ਨਹੀਂਉਸਦੀ ਜੇਬ ਵਿਚ ਜਿਹੜੇ ਪੈਸੇ ਹਨ, ਉਨ੍ਹਾਂ ਨੂੰ ਲੈਣ ਲਈ ਕੋਈ ਤਿਆਰ ਨਹੀਂਦਿਹਾੜੀਦਾਰ ਵਿਹਲਾ ਹੋ ਗਿਆ ਹੈ ਕਿਉਂਕਿ ਹਰ ਕੋਈ ਪੈਸੇ ਕਢਵਾਉਣ ਜਾ ਬਦਲਵਾਉਣ ਦੀ ਘੁੰਮਣਘੇਰੀ ਵਿਚ ਫਸਿਆ ਹੋਇਆ ਹੈਦਿਹਾੜੀ ਕਰਨ ਵਾਲੇ ਦਾ ਚੁੱਲ੍ਹਾ ਠੰਢਾ ਹੋ ਗਿਆ ਹੈਸੋਨਾ ਵੇਚਣ ਵਾਲੇ ਟੱਨਾਂ ਦੇ ਹਿਸਾਬ ਨਾਲ ਸੋਨਾ ਵੇਚ ਰਹੇ ਹਨ ਜਦਕਿ ਛੋਟਾ ਦੁਕਾਨਦਾਰ ਮੱਖੀਆਂ ਮਾਰ ਰਿਹਾ ਹੈ

ਬੰਦ ਪਏ ਏਟੀਐੱਮ ਦੇ ਬਾਹਰ ਆਮ ਆਦਮੀ ਦਰਵਾਜ਼ਾ ਖੁੱਲ੍ਹਣ ਦੀ ਕੁੱਤੇ ਝਾਕ ਵਿਚ ਖੜ੍ਹਾ ਹੈ ਅਤੇ ਅਮੀਰ ਅਤੇ ਪਹੁੰਚ ਵਾਲੇ ਲੋਕਾਂ ਨੂੰ ਬੈਂਕਾਂ ਦੇ ਅਧਿਕਾਰੀ ਘਰ ਬੈਠਿਆਂ ਦੇ ਪੈਸੇ ਬਦਲ ਵੀ ਰਹੇ ਹਨ ਅਤੇ ਉਨ੍ਹਾਂ ਦੇ ਪੈਸੇ ਕੱਢ ਵੀ ਰਹੇ ਹਨਕਿਸੇ ਵੀ ਬੈਂਕ ਵਿਚ ਜਾਂ ਏਟੀਐੱਮ ਦੇ ਬਾਹਰ ਸੂਟਿਡ ਬੂਟਿਡ ਆਦਮੀ ਖੜ੍ਹਾ ਨਜਰ ਨਹੀਂ ਆ ਰਿਹਾਆਖਿਰ ਪਹੁੰਚ ਵਾਲੇ ਲੋਕਾਂ ਕੋਲ ਨਵਾਂ ਪੈਸਾ ਆ ਕਿੱਥੋਂ ਰਿਹਾ ਹੈ?

ਬਰਖੁਰਦਾਰ ... ਅਜਿਹਾ ਨਹੀਂ ਹੈ ਕਿ ਨਸਬੰਦੀ ਖਰਾਬ ਸੀ ਜਾਂ ਨੋਟਬੰਦੀ ਖਰਾਬ ਹੈਅਸਲ ਵਿਚ ਕਾਲਾਬਜ਼ਾਰੀਆਂ ਨੇ ਲੱਛਮੀ ਨੂੰ ਕੈਦ ਕਰ ਲਿਆ ਸੀ ਪਰ ਉਨ੍ਹਾਂ ਦੀ ਕੈਦ ਕੀਤੀ ਲੱਛਮੀ ਨੂੰ ਬਾਹਰ ਕੱਢਣ ਲਈ ਮੋਦੀ ਸਾਹਿਬ ਨੇ ਬਜ਼ੁਰਗਾਂ, ਬੱਚਿਆਂ, ਔਰਤਾਂ, ਨੌਜਵਾਨਾਂ, ਮੁਟਿਆਰਾਂ, ਵਿਆਹੇ ਜੋੜਿਆਂ, ਮਜ਼ਦੂਰਾਂ, ਕਿਸਾਨਾਂ ਅਤੇ ਦੁਕਾਨਦਾਰਾਂ ਸਭ ਨੂੰ ਬੈਂਕਾਂ ਅਤੇ ਏਟੀਐੱਮ ਸਾਹਮਣੇ ਲਾਇਨ ਹਾਜ਼ਰ ਕਰ ਦਿੱਤਾ ਹੈਪ੍ਰਧਾਨ ਮੰਤਰੀ ਨੇ ਕਾਲਾ ਧਨ ਬਾਹਰ ਕੱਢਣ ਲਈ ਪੰਜਾਹ ਦਿਨਾਂ ਦਾ ਸਮਾਂ ਮੰਗਿਆ ਹੈ ਅਤੇ ਕਿਹਾ ਹੈ ਕਿ ਇਨ੍ਹਾਂ ਦਿਨਾਂ ਤੋਂ ਬਾਅਦ ਸਭ ਠੀਕ ਹੋ ਜਾਵੇਗਾ ਅਤੇ ਸਾਰਾ ਕਾਲਾ ਧਨ ਸਰਕਾਰ ਦੇ ਖਜ਼ਾਨੇ ਵਿਚ ਆ ਜਾਵੇਗਾਯਾਨੀ ਪੰਜਾਹ ਦਿਨਾਂ ਬਾਅਦ ਕਾਲਾਬਜ਼ਾਰੀ ਖਤਮ ਹੋ ਜਾਵੇਗੀ

ਕਾਲੇ ਧਨ ਨੂੰ ਕਾਲਾ ਹੀ ਰੱਖਣ ਲਈ ਵੱਡੇ ਲੋਕਾਂ ਨੇ ਅਨੇਕਾਂ ਜੁਗਾੜ ਫਿੱਟ ਕਰ ਲਏ ਹਨਕਈਆਂ ਨੇ ਜਨ ਧਨ ਅਧੀਨ ਖਾਤੇਦਾਰਾਂ ਦੇ ਖਾਤਿਆਂ ਵਿਚ ਮੋਟੀਆਂ ਰਕਮਾਂ ਜਮ੍ਹਾਂ ਕਰਵਾ ਦਿੱਤੀਆਂ ਹਨਮੇਰੇ ਇਲਾਕੇ ਦੇ ਇਕ ਐਜੂਕੇਸ਼ਨ ਗਰੁੱਪ ਦੇ ਮਾਲਕ ਨੇ ਆਪਣੀਆਂ ਸੰਸਥਾਵਾਂ ਦੇ ਵਿਦਿਆਰਥੀਆਂ ਰਾਹੀਂ ਲੱਖਾਂ ਰੁਪਏ ਕਾਲੇ ਤੋਂ ਚਿੱਟੇ ਕਰਵਾ ਲਏ ਹਨ ਜਿਸ ਦੀਆਂ ਖਬਰਾਂ ਵੀ ਅਖਬਾਰਾਂ ਵਿਚ ਛਪੀਆਂ ਪਰ ਸਰਕਾਰ ਵਲੋਂ ਕਿਸੇ ਕਿਸਮ ਦੀ ਹਿੱਲਜੁਲ ਨਹੀਂ ਹੋਈ

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅੱਜ ਤੱਕ ਕੋਈ ਸਰਦਾ ਪੁੱਜਦਾ ਆਦਮੀ ਕਿਤੇ ਵੀ ਕਿਸੇ ਵੀ ਬੈਂਕ ਵਿਚ ਲਾਇਨ ਵਿਚ ਪੈਸੇ ਬਦਲਵਾਉਂਦਾ ਨਜ਼ਰ ਨਹੀਂ ਆਇਆਹਾਂ, ਨੋਟਾਂ ’ਤੇ ਸਿਆਸਤ ਕਰਨ ਲਈ ਰਾਹੁਲ ਗਾਂਧੀ ਅਤੇ ਪ੍ਰਧਾਨ ਮੰਤਰੀ ਦੀ ਮਾਤਾ ਜ਼ਰੂਰ ਚਾਰ ਹਜ਼ਾਰ ਰੁਪਏ ਲੈਣ ਲਈ ਲਾਇਨ ਵਿਚ ਖੜ੍ਹ ਕੇ ਮੀਡੀਏ ਵਿਚ ਛਾਏ ਰਹੇਇਸ ਤੋਂ ਤਾਂ ਇਹ ਸਾਬਤ ਹੁੰਦਾ ਹੈ ਕਿ ਕਾਲਾ ਧਨ ਸਿਰਫ ਤੇ ਸਿਰਫ ਆਮ ਲੋਕਾਂ ਕੋਲ ਹੀ ਹੈ ਕਿਸੇ ਸਿਆਸਤਦਾਨ, ਪੁਲਸ ਅਫਸਰ, ਪ੍ਰਸ਼ਾਸਨਿਕ ਅਫਸਰ ਅਤੇ ਸੋਨੇ ਦਾ ਆਂਡਾ ਦੇਣ ਵਾਲੀਆਂ ਸੀਟਾਂ ’ਤੇ ਬੈਠੇ ਕਰਮਚਾਰੀਆ ਕੋਲ ਨਹੀਂ ਹੈਕਿਸਾਨ, ਮਜ਼ਦੂਰ, ਛੋਟੇ ਦੁਕਾਨਦਾਰ ਅਤੇ ਰੇੜ੍ਹੀ, ਰਿਕਸ਼ੇ ਵਾਲੇ ਲੋਕਾਂ ਕੋਲ ਹੀ ਜ਼ਿਆਦਾ ਕਾਲਾ ਧਨ ਹੈਕੈਸੀ ਵਿਡੰਬਣਾ ਹੈ ਕਿ ਕਾਲਾ ਧਨ ਰੱਖਣ ਵਾਲੇ ਅੱਜ ਵੀ ਚੈਨ ਦੀ ਨੀਂਦ ਸੁੱਤੇ ਪਏ ਹਨ ਜਦ ਕਿ ਸਫੈਦ ਧਨ ਅਤੇ ਇਮਾਨਦਾਰੀ ਨਾਲ ਕੰਮ ਕਰਕੇ ਗੁਜਾਰਾ ਕਰਨ ਵਾਲੇ ਬੈਕਾਂ ਦੀਆਂ ਬਰੂਹਾਂ ’ਤੇ ਖੜ੍ਹੇ ਆਪਣੇ ਹੱਕ ਸੱਚ ਦੀ ਕਮਾਈ ਨੂੰ ਬਚਾਈ ਰੱਖਣ ਲਈ ਘੰਟਿਆਂ ਬੱਧੀ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ

ਬਰਖੁਰਦਾਰਆਮ ਆਦਮੀ ਦੀ ਜੇਬ ਵਿਚ ਪੈਸਾ ਨਹੀਂ।ਜਦ ਆਮ ਆਦਮੀ ਬੈਂਕ ਜਾਂਦਾ ਹੈ ਤਾਂ ਜਵਾਬ ਮਿਲਦਾ ਹੈ ਕਿ ਕਰੰਸੀ ਖਤਮ ਹੈ। ਇਸ ਤਰ੍ਹਾਂ ਕੰਮ ਕਿਵੇਂ ਚੱਲੇਗਾ? ਜਦ ਨਵੀਂ ਕਰੰਸੀ ਛਪੀ ਹੀ ਨਹੀਂ ਸੀ ਤਾਂ ਐਨਾ ਵੱਡਾ ਪੰਗਾ ਲੈਣ ਦੀ ਜ਼ਰੂਰਤ ਹੀ ਕੀ ਸੀ? ਵੇਖ, ਹਰ ਆਦਮੀ, ਚਾਹੇ ਉਹ ਅਮੀਰ ਹੈ ਚਾਹੇ ਗਰੀਬ, ਉਸਨੇ ਹਰ ਰੋਜ਼ ਰੋਟੀ ਤਾਂ ਖਾਣੀ ਹੀ ਖਾਣੀ ਹੈ, ਸਬਜ਼ੀ ਨਾਲ ਖਾਵੇ ਜਾਂ ਪਿਆਜ ਨਾਲ ਪਰ ਸਬਜ਼ੀ ਜਾਂ ਪਿਆਜ ਲਿਆਉਣ ਲਈ ਪੈਸੇ ਤਾਂ ਚਾਹੀਦੇ ਹੀ ਹਨ ਨਾਜੇ ਪੇਸੇ ਨਾ ਹੋਣਗੇ ਤਾਂ ਇਹ ਚੀਜਾਂ ਕਿੱਥੋਂ ਤੇ ਕਿਵੇਂ ਆਉਣਗੀਆਂਉੱਤੋਂ ਸਿਆਪਾ ਹੈ ਦੋ ਹਜ਼ਾਰ ਦੇ ਨੋਟ ਦਾਉਹ ਵੀ ਕੋਈ ਲੈਣ ਨੂੰ ਤਿਆਰ ਨਹੀਂ ਕਿਉਂਕਿ ਜਿਸ ਰੇੜ੍ਹੀ ਵਾਲੇ ਤੋਂ ਕੋਈ ਤੀਹ ਰੁਪਏ ਦੀ ਸਬਜ਼ੀ ਖਰੀਦਦਾ ਹੈ ਤਾਂ ਅੱਗਿਉਂ ਖਰੀਦਦਾਰ ਉਸਨੂੰ ਦੋ ਹਜ਼ਾਰ ਦਾ ਨੋਟ ਫੜਾ ਦਿੰਦਾ ਹੈ। ਤੂੰ ਦੱਸ ਬਈ ਉਹ ਉਸਨੂੰ ਬਾਕੀ ਪੈਸੇ ਕਿੱਥੋਂ ਮੋੜੇਗਾ? ਸੌ ਰੁਪਏ ਦਾ ਨੋਟ ਵੇਖਣ ਨੂੰ ਨਹੀਂ ਮਿਲਦਾਬਰਖੁਰਦਾਰ ਦੇਸ ਦਾ ਹਰ ਸ਼ਖਸ ਕੁੜਿੱਕੀ ਵਿਚ ਫਸਿਆ ਹੋਇਆ ਹੈਸਰਕਾਰ ਨੂੰ ਚਾਹੀਦਾ ਸੀ ਬਈ ਛੋਟੇ ਵੱਡੇ ਨੋਟਾਂ ਦਾ ਪਹਿਲਾਂ ਹੀ ਇੰਤਜ਼ਾਮ ਕੀਤਾ ਜਾਦਾਂਮੋਦੀ ਸਾਹਿਬ ਦੀ ਸਕੀਮ ਤਾਂ ਚੰਗੀ ਸੀ ਕਾਲਾਬਜ਼ਾਰੀਆਂ ਨੂੰ ਅਤੇ ਕਾਲੇ ਧਨ ਨੂੰ ਖਤਮ ਕਰਨ ਲਈ, ਉਪਰਾਲਾ ਸਲਾਹੁਣਯੋਗ ਹੈ ਪਰ ਸਕੀਮ ਲਾਗੂ ਕਰਨ ਵਿਚ ਕਾਫੀ ਖਾਮੀਆਂ ਰਹਿ ਗਈਆਂ ਹਨਨੋਟਬੰਦੀ ਨਾਲ ਇਕ ਗੱਲ ਤਾਂ ਸਾਫ ਹੋ ਗਈ ਹੈ ਕਿ ਸਿਆਸਤਦਾਨ, ਅਫਸਰ, ਪੁਲਸ ਕਰਮੀ ਅਤੇ ਹੋਰ ਸਾਰੇ ਰਿਸ਼ਵਤਖੋਰ ਸਭ ਪਾਕ ਦਾਮਨ ਹਨ। ਉਨ੍ਹਾਂ ਕੋਲ ਕਾਲੇ ਧਨ ਦਾ ਇਕ ਵੀ ਪੈਸਾ ਨਹੀਂ ਹੈ। ਪਰ ਆਮ ਆਦਮੀ ਅਤੇ ਗਰੀਬ, ਕਿਸਾਨ, ਮਜ਼ਦੂਰ, ਦਿਹਾੜੀਦਾਰ ਅਤੇ ਹਰ ਛੋਟੇ ਮੋਟੇ ਕਾਰੋਬਾਰੀ ਕੋਲ ਸਾਰਾ ਕਾਲਾ ਧਨ ਪਿਆ ਹੈ ਜਿਸਨੂੰ ਬਾਹਰ ਕੱਢਣ ਲਈ ਸਰਕਾਰ ਪੂਰਾ ਤਾਣ ਲਗਾ ਰਹੀ ਹੈ

ਬਰਖੁਰਦਾਰ ... ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨੇ ਕਾਲੇ ਧਨ ਦੀ ਸਫਾਈ ਲਈ ਪੰਜਾਹ ਦਿਨ ਮੰਗੇ ਹਨ ਬਰਖੁਰਦਾਰਅਸੀਂ ਉਨ੍ਹਾਂ ਨੂੰ ਪੂਰਨ ਸਹਿਯੋਗ ਦੇਣ ਲਈ ਤਿਆਰ ਹਾਂ, ਪਰ ਕੀ ਸੱਚਮੁਚ ਪੰਜਾਹ ਦਿਨਾਂ ਬਾਅਦ ਕਾਲਾਬਜ਼ਾਰੀ ਖਤਮ ਹੋ ਜਾਵੇਗੀ? ਕਰਮਚਾਰੀ ਅਤੇ ਅਧਿਕਾਰੀ ਰਿਸ਼ਵਤ ਲੈਣੀ ਬੰਦ ਕਰ ਦੇਣਗੇ? ਨੇਤਾ ਚੋਣਾਂ ਵਿਚ ਖਰਚ ਨਹੀਂ ਕਰਨਗੇ?ਕੁਝ ਵੀ ਕਹੋ ਪਰ ਮੈਂ ਆਪਣੀ ਜ਼ਿੰਦਗੀ ਦੇ ਤਜ਼ਰਬੇ ਨਾਲ ਕਹਿੰਦਾ ਹਾਂ ਕਿ ਕੁਝ ਵੀ ਖਤਮ ਨਹੀਂ ਹੋਵੇਗਾਬੇਇਮਾਨੀ, ਭ੍ਰਿਸ਼ਟਾਚਾਰ ਘੱਟ ਨਹੀਂ ਹੋਵੇਗਾਪਿਛਲੇ ਸੱਤਰ ਸਾਲਾਂ ਵਿਚ ਜੋ ਵੀ ਆਇਆ, ਉਸਨੇ ਅੱਛੇ ਦਿਨਾਂ ਦਾ ਛੁਣਛਣਾ ਦੇ ਕੇ ਗਰੀਬ ਲੋਕਾਂ ਦਾ ਦਿਲ ਬਹਿਲਾਇਆ, ਲੇਕਿਨ ਗਰੀਬਾਂ ਦੇ ਅੱਛੇ ਦਿਨ ਨਹੀਂ ਆਏਪੰਜਾਹ ਦਿਨਾਂ ਬਾਅਦ ਅੱਛੇ ਦਿਨ ਆ ਜਾਣਗੇ, ਕੁਝ ਕਿਹਾ ਨਹੀਂ ਜਾ ਸਕਦਾਵੇਖੋ ਕੀ ਬਣਦਾ ਹੈ?

*****

(520)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਅਮਰਜੀਤ ਬੱਬਰੀ

ਅਮਰਜੀਤ ਬੱਬਰੀ

Moga, Punjab, India.
Phone: (91 - 94630 - 83363)

Email: (amarjitsingh52@yahoo.co.in)