AmarjitBabbri7ਕਈ ਵਾਰ ਇਹ ਤੈਅ ਕਰਨਾ ਔਖਾ ਹੋ ਜਾਂਦਾ ਹੈ ਕਿ ਵੱਡੇ ਭਾਈ ਨੂੰ ਠੇਕਾ ਸੜਕ ਦਾ ਮਿਲਿਆ ਹੈ ਕਿ ...
(ਮਾਰਚ 28, 2016)

 

ਮੇਰੇ ਇਕ ਮਿੱਤਰ ਦਾ ਮਿੱਤਰ ਠੇਕੇਦਾਰ ਹੈਉਹ ਸਮਾਜ ਦਾ ਵੀ ਠੇਕੇਦਾਰ ਹੈ ਅਤੇ ਨਿਰਮਾਣ ਦਾ ਵੀਸ਼ਹਿਰ ਦੇ ਸਾਰੇ ਲੋਕ ਉਸ ਨੂੰ ‘ਵੱਡਾ ਭਾਈ’ ਕਹਿਕੇ ਬੁਲਾਉਂਦੇ ਹਨਸਰਕਾਰੀ ਅਧਿਕਾਰੀਆਂ ਨਾਲ ਅਤੇ ਮਿਉਂਸਿਪਲ ਕਮੇਟੀ ਦੇ ਮੁਲਾਜ਼ਮਾਂ ਨਾਲ ਉਸਦੀ ਪੂਰੀ ਬਣਦੀ ਹੈਇਸੇ ਕਾਰਨ ਹੀ ਉਸਨੂੰ ਸੜਕਾਂ ਜਾਂ ਹੋਰ ਉਸਾਰੀ ਦੇ ਠੇਕੇ ਅਕਸਰ ਮਿਲ ਜਾਂਦੇ ਹਨਅਜਿਹੇ ਕੰਮਾਂ ਲਈ ਉਹ ਬੜਾ ਜੁਗਾੜੂ ਹੈਸ਼ਹਿਰ ਦੀਆਂ ਸੜਕਾਂ ਦੇ ਨਿਰਮਾਣ ਵਿਚ ਉਸ ਦਾ ਯੋਗਦਾਨ ਅਦੁੱਤੀ ਹੈਸੜਕ ਨਿਰਮਾਣ ਦੀ ਠੇਕੇਦਾਰੀ ਵਿਚ ਉਸਦਾ ਇਹ ਪੱਕਾ ਦਾਅਵਾ ਰਿਹਾ ਹੈ ਕਿ ਸੜਕ ਵਿਚ ਪਹਿਲੀ ਬਾਰਸ਼ ਨਾਲ ਹੀ ਖੱਡੇ (ਟੋਏ) ਪੈ ਜਾਣਗੇ, ਜਿਸ ਨੂੰ ਪੈਚ ਲਾਉਣ ਲਈ ਉਸ ਨੂੰ ਫਿਰ ਠੇਕਾ ਮਿਲ ਜਾਵੇਗਾਕਈ ਵਾਰ ਇਹ ਤੈਅ ਕਰਨਾ ਔਖਾ ਹੋ ਜਾਂਦਾ ਹੈ ਕਿ ਵੱਡੇ ਭਾਈ ਨੂੰ ਠੇਕਾ ਸੜਕ ਦਾ ਮਿਲਿਆ ਹੈ ਕਿ ਖੱਡਿਆਂ ਦੇ ਨਿਰਮਾਣ ਦਾਵੱਡੇ ਭਾਈ ਅਤੇ ਖੱਢਿਆਂ ਦਾ ਬੜਾ ਪੁਰਾਣਾ ਰਿਸ਼ਤਾ ਹੈਵੱਡੇ ਭਾਈ ਦੇ ਮੂੰਹ ’ਤੇ ਹਮੇਸ਼ਾ ਮੁਸਕਾਨ ਰਹਿੰਦੀ ਹੈਵੱਡਾ ਭਾਈ ਜਦ ਹੱਸਦਾ ਹੈ ਤਾਂ ਉਸਦੀਆਂ ਗੱਲ੍ਹਾਂ ਵਿਚ ਵੀ ਅਨੇਕਾਂ ਟੋਏ (ਖੱਡੇ) ਬਣਦੇ ਹਨ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਨਵੀਂ ਬਣੀ ਸੜਕ ’ਤੇ ਇਕ ਬਾਰਸ਼ ਤੋਂ ਬਾਅਦ ਬਣ ਜਾਂਦੇ ਹਨ, ਅਜੀਬ ਤੇ ਅਦਭੁੱਤ

ਕੁਝ ਦਿਨਾਂ ਤੋਂ ਵੱਡਾ ਭਾਈ ਉਦਾਸ ਅਤੇ ਮਾਯੂਸ ਦਿਖਾਈ ਦੇ ਰਿਹਾ ਹੈ ਤੇ ਉਹ ਆਪਣੀ ਖੁਸ਼ੀ ਖੱਡਿਆਂ ਵਿਚ ਦਫਨ ਕਰਕੇ ਦੁਖੀ ਮਨ ਨਾਲ ਮੇਰੇ ਦੋਸਤ ਕੋਲ ਆਇਆਆਉਂਦਿਆਂ ਹੀ ਉਸਨੇ ਆਪਣੇ ਦੁੱਖਾਂ ਦਾ ਪਹਾੜ ਦੋਸਤ ਦੇ ਮੋਢਿਆਂ ’ਤੇ ਰੱਖਦੇ ਹੋਏ ਕਿਹਾ, “ਪਤਾ ਨਹੀਂ ਸਾਡੀਆਂ ਪ੍ਰੰਪਰਾਵਾਂ ਅਤੇ ਸੰਸਕ੍ਰਿਤੀ ਨੂੰ ਕਿਸਦੀ ਨਜ਼ਰ ਲੱਗ ਗਈ ਹੈਇਹ ਨਵੀਂ ਤਕਨੀਕ ਸਾਨੂੰ ਕਿੱਥੇ ਲੈ ਜਾਵੇਗੀ?

ਅਸੀਂ ਹੈਰਾਨ ਮੁਦਰਾ ਵਾਲਾ ਮੂੰਹ ਬਣਾਕੇ ਉਸਦੀ ਵਿਥਿਆ ਸੁਣਨ ਲਈ ਉਤਾਵਲੇ ਹੋ ਗਏਉਹ ਚਿੰਤਤ ਹੁੰਦਾ ਹੋਇਆ ਬੋਲਿਆ, “ਤੁਹਾਨੂੰ ਪਤੈ, ਸੜਕਾਂ ਹੁਣ ਲੁੱਕ ਅਤੇ ਪੱਥਰ (ਬੱਜਰੀ) ਦੀਆਂ ਨਹੀਂ ਬਣਨਗੀਆਂ, ਸਗੋਂ ਵਿਦੇਸ਼ੀ ਤਕਨੀਕ ਨਾਲ ਬਣਨਗੀਆਂ, ਜਿਨ੍ਹਾਂ ’ਤੇ ਜਿੰਨੀ ਵੀ ਬਾਰਸ਼ ਹੋਵੇਗੀ, ਉਹ ਉੰਨੀਆਂ ਹੀ ਮਜ਼ਬੂਤ ਹੋਣਗੀਆਂ?

ਅਸੀਂ ਸਮਝ ਗਏ ਕਿ ਇਹ ਬਾਰਸ਼ਾਂ ਹੀ ਹਨ ਜੋ ਸੜਕਾਂ ’ਤੇ ਖੱਡੇ ਬਣਾਉਂਦੀਆਂ ਹਨ ਅਤੇ ਠੇਕੇਦਾਰਾਂ ਨੂੰ ਸੁੱਖ ਸੁਵਿਧਾ ਪ੍ਰਦਾਨ ਕਰਦੀਆਂ ਹਨਹੁਣ ਜੇ ਇਹ ਸਭ ਕੁਝ ਉਲਟ ਪੁਲਟ ਹੋ ਗਿਆ ਤਾਂ ਵਿਚਾਰੇ ਵੱਡੇ ਭਾਈ ਦਾ ਕੀ ਬਣੇਗਾ? ਉਸਨੇ ਬੜੀ ਤਪੱਸਿਆ ਕਰਨ ਤੋਂ ਬਾਅਦ ਬੱਜਰੀ ਦੀ ਥਾਂ ਮਿੱਟੀ ਅਤੇ ਲੁੱਕ ਦੀ ਥਾਂ ਕਾਲਾ ਤੇਲ ਵਰਤ ਕੇ ਸੜਕ ਨਿਰਮਾਣ ਦੀ ਤਕਨੀਕ ਦਾ ਮੰਤਰ ਹਾਸਲ ਕੀਤਾ ਸੀਇਸੇ ਮੰਤਰ ਨੇ ਉਸ ਦੇ ਅਰਥ-ਤੰਤਰ ਨੂੰ ਉਚਾਈਆਂ ਅਤੇ ਖੱਡਿਆਂ ਨੂੰ ਗਹਿਰਾਈਆਂ ਪ੍ਰਦਾਨ ਕੀਤੀਆਂ ਸਨ

ਵੱਡੇ ਭਾਈ ਦੁਖੀ ਮਨ ਨਾਲ ਫਿਰ ਬੋਲੇ, “ਖੱਡੇ ਸਾਡੀ ਧਰੋਹਰ ਹਨ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਸਾਡਾ ਫਰਜ ਹੈਖੱਡਿਆਂ ਨਾਲ ਸਾਡੇ ਦੇਸ ਦੀ ਅਰਥ ਵਿਵਸਥਾ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਅਨੇਕਾਂ ਲੋਕਾਂ ਦੀ ਰੋਟੀ ਚਲਦੀ ਹੈ

ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆਂ ਖੁਲਾਸਾ ਕੀਤਾ ਕਿ ਖੱਡਿਆਂ ਨਾਲ ਪੈਰ ਪੈਰ ’ਤੇ ਗੱਡੀਆਂ ਦੇ ਟਾਇਰ ਫਟਦੇ ਹਨ, ਵੱਡੇ ਵਾਹਨਾਂ ਦੀਆਂ ਕਮਾਨੀਆਂ ਟੁੱਟਦੀਆਂ ਹਨ, ਗੱਡੀਆਂ ਦੇ ਨਟ ਬੋਲਟ ਢਿੱਲੇ ਹੋ ਕੇ ਡਿਗਦੇ ਹਨ ਅਤੇ ਇਸ ਤਰ੍ਹਾਂ ਪੁਰਜਿਆਂ ਦੀ ਕਿੰਨੀ ਡੀਮਾਂਡ ਵਧਦੀ ਹੈਇਸ ਤਰ੍ਹਾਂ ਕਲ ਪੁਰਜਿਆਂ ਦੇ ਉਤਪਾਦਨ ਦੇ ਅਵਸਰ ਪੈਦਾ ਹੁੰਦੇ ਹਨ ਅਤੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈਇਸਦੇ ਨਾਲ ਹੀ ਪੈਂਚਰ ਲਗਾਉਣ ਵਾਲਿਆਂ, ਕਮਾਨੀਆਂ ਜੋੜਨ ਵਾਲਿਆਂ, ਚਾਹ ਦੇ ਖੋਖਿਆਂ ਵਾਲਿਆਂ ਅਤੇ ਢਾਬੇ ਵਾਲਿਆਂ ਨੂੰ ਕਿੰਨਾ ਫਾਇਦਾ ਹੁੰਦਾ ਹੈਸੜਕ ਤੇ ਪਏ ਖੱਡਿਆਂ ਨਾਲ ਕਿੰਨੇ ਘਰਾਂ ਦੀ ਰੋਟੀ ਚਲਦੀ ਹੈਵੈਸੇ ਇਹ ਲੜੀ ਬਹੁਤ ਲੰਮੀ ਹੈਉਸਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਖੱਡਿਆਂ ਦੀ ਵਜ੍ਹਾ ਨਾਲ ਹੀ ਅਣਗਿਣਤ ਗਰਭਵਤੀ ਔਰਤਾਂ ਨੂੰ ਸੜਕ ’ਤੇ ਹੀ ਪ੍ਰਸੂਤ ਦੀ ਸੁਵਿਧਾ ਮਿਲ ਜਾਂਦੀ ਹੈਮਹਿੰਗੇ ਹਸਪਤਾਲਾਂ ਵਿਚ ਭਰਤੀ ਹੋਣ ਅਤੇ ਅਪ੍ਰੇਸ਼ਨਾਂ ’ਤੇ ਖਰਚ ਹੋਣ ਵਾਲੇ ਹਜ਼ਾਰਾਂ ਰੁਪਇਆਂ ਦੀ ਬੱਚਤ ਹੋ ਜਾਂਦੀ ਹੈਜੀਪ, ਟੈਕਸੀ ਅਤੇ ਟੈਪੂਆਂ ਵਿਚ ਦਸ ਦੀ ਜਗਾਹ ਚਾਲੀ ਸਵਾਰੀਆ ਵੀ ਖੱਡਿਆਂ ਕਾਰਨ ਹੀ ਐਡਜਸਟ ਹੁੰਦੀਆਂ ਹਨਹੈ ਨਾ ਚਾਰ ਗੁਣਾ ਫਾਇਦਾ?

ਵੱਡੇ ਭਾਈ ਹਉਕਾ ਲੈਂਦੇ ਹੋਏ ਬੋਲੇ, “ਸਮਾਜ ਦੇ ਭਲੇ ਲਈ ਭਲਾ ਖੱਡਿਆਂ ਤੋ ਚੰਗਾ ਕੀ ਹੋ ਸਕਦੈ? ਇਸ ਨਵੀਂ ਤਕਨੀਕ ਨਾਲ ਨਾ ਰਹਿਣਗੇ ਖੱਡੇ ਅਤੇ ਨਾ ਖੱਡਾ ਅਧਾਰਿਤ ਅਰਥਤੰਤਰ।” ਇਹ ਕਹਿਕੇ ਵੱਡੇ ਭਾਈ ਦੁੱਖ ਦੇ ਗਹਿਰੇ ਖੱਡੇ ਵਿਚ ਡੁੱਬ ਗਏਬੇਸੁਰਤੀ ਵਿਚ ਉਹ ਬੁੜਬੜਾਉਂਦੇ ਹੋਏ ਕਹਿਣ ਲੱਗੇ, “ਜੇਕਰ ਇਸ ਨਵੀਂ ਤਕਨੀਕ ਨੇ ਮੇਰੇ ਨਾਲ ਨਾਲ ਲੋਕਾਂ ਦਾ ਨੁਕਸਾਨ ਕਰਨਾ ਹੈ ਤਾਂ ਫਿਰ ਮੰਤਰੀ ਅਫਸਰ, ਇੰਜਨੀਅਰ, ਡਰਾਫਟਸ ਮੈਨ, ਕਲਰਕ ਅਤੇ ਲੋਕ ਨਿਰਮਾਣ ਵਿਭਾਗ ਦੇ ਚਪੜਾਸੀ ਵੀ ਮੇਰੇ ਵਾਂਗ ਹੱਥ ਨਹੀਂ ਰੰਗ ਸਕਣਗੇਮੰਤਰੀਆਂ ਅਫਸਰਾਂ ਤੇ ਇੰਜਨੀਅਰਾਂ ਨੇ ਨਵੀਂ ਤਕਨੀਕ ਲਿਆਕੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈਹੁਣ ਕੀ ਕੀਤਾ ਜਾ ਸਕਦਾ ਹੈ?” ਇਹ ਕਹਿ ਕੇ ਵੱਡਾ ਭਾਈ ਫਿਰ ਉਦਾਸੀ ਦੇ ਢੂੰਘੇ ਖੱਡੇ ਵਿਚ ਡਿੱਗ ਪਿਆ।

*****

(235)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਅਮਰਜੀਤ ਬੱਬਰੀ

ਅਮਰਜੀਤ ਬੱਬਰੀ

Moga, Punjab, India.
Phone: (91 - 94630 - 83363)

Email: (amarjitsingh52@yahoo.co.in)