JangirSDilbar 7ਮੈਂ ਦੇਸ਼ ਦੇ ਸਹੀ ਸੋਚ ਰੱਖਣ ਵਾਲੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਨ੍ਹਾਂ ਨਿੱਜਵਾਦੀ ਅਤੇ ਮੌਕਾ ਤਾੜੂ ਲਾਲਚੀ ...
(2 ਮਈ 2024)
ਇਸ ਸਮੇਂ ਪਾਠਕ: 265.


ਅੱਜ ਚਾਰ ਚੁਫੇਰੇ ਨਜ਼ਰ ਘੁਮਾਕੇ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਦਾਲ ਵਿੱਚ ਕਾਲਾ ਕਾਲਾ ਹੀ ਨਹੀਂ, ਹੁਣ ਤਾਂ ਦਾਲ ਵਾਲਾ ਪਤੀਲਾ ਹੀ ਕਾਲਾ ਨਜ਼ਰ ਆਉਂਦਾ ਹੈ
ਇੰਝ ਮਹਿਸੂਸ ਹੁੰਦਾ ਹੈ, ਜਿਵੇਂ ਮਨੁੱਖਾਂ ਦਾ ਇਮਾਨ ਹੀ ਹਿੱਲ ਗਿਆ ਹੋਵੇ। ਹਰ ਪਾਸੇ, ਹਰ ਖੇਤਰ ਵਿੱਚ ਹਲਚਲ ਅਤੇ ਤਬਦੀਲੀ ਦੀਆਂ ਦੁਖਦਾਈ ਘਟਨਾਵਾਂ ਵਾਪਰ ਰਹੀਆਂ ਹਨਰੋਜ਼ਾਨਾ ਦੇਸ਼ ਦੇ ਲੀਡਰਾਂ ਵੱਲੋਂ ਦਲ-ਬਦਲੂ ਜਾਂ ਪਾਰਟੀਆਂ ਬਦਲਣ ਦੀਆਂ ਖ਼ਬਰਾਂ ਦੇ ਨਾਲ ਨਾਲ ਇਹ ਵੀ ਖ਼ਬਰਾਂ ਆ ਰਹੀਆਂ ਨੇ ਕਿ ਅੱਜ ਫਲਾਣੇ ਪਿੰਡਾਂ ਵਿੱਚ ਜਾਂ ਫਲਾਣੇ ਸ਼ਹਿਰ-ਮੁਹੱਲੇ ਦੇ ਲੋਕਾਂ ਨੇ ਫਲਾਣੀ ਪਾਰਟੀ ਜਾਂ ਦਲ ਬਦਲੀ ਕਰਕੇ ਇਮਕੀ-ਢਿਮਕੀ ਪਾਰਟੀ ਜਾਂ ਫਲਾਣੇ ਦਲ ਦਾ ਪੱਲਾ ਫੜ ਲਿਆ ਹੈਇਨ੍ਹਾਂ ਘਟਨਾਵਾਂ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਕੱਲੇ ਲੀਡਰ ਹੀ ਨਹੀਂ ਦੇਸ਼ ਦੇ ਵੋਟਰ ਵੀ ਲਾਲਚ ਵਿੱਚ ਆਕੇ ਵੋਟ ਦੇ ਹੱਕ ਦੀ ਗਲਤ ਵਰਤੋਂ ਕਰਕੇ ਲੋਕਤੰਤਰ ਦਾ ਗਲਤ ਲਾਭ ਲੈਣ ਦੇ ਨਾਲ ਨਾਲ ਦੇਸ਼ ਦੇ ਲੋਕਾਂ ਨਾਲ ਵੀ ਧੋਖਾ ਕਰਦੇ ਨਜ਼ਰ ਆਉਂਦੇ ਹਨ। ਇਹ ਬਹੁਤ ਹੀ ਘਟੀਆ ਹਰਕਤ ਤੇ ਲੋਕਤੰਤਰ ਦਾ ਕਤਲ ਹੈਇਸ ਤਰ੍ਹਾਂ ਵੇਖਕੇ ਤਾਂ ਇਹ ਅਖਾਣ ਯਾਦ ਆ ਜਾਂਦਾ ਹੈ, “ਇਕ ਨੂੰ ਕੀ ਰੋਂਦੀ ਏਂ, ਇੱਥੇ ਤਾਂ ਆਵਾ ਹੀ ਊਤ ਗਿਆ ਹੈ।”

ਅੱਜ ਕੱਲ੍ਹ ਸਾਰੇ ਦੇਸ਼ ਅੰਦਰ ਵੋਟਾਂ ਦੇ ਬੁਖ਼ਾਰ ਚੜ੍ਹਨ ਦੇ ਨਾਲ ਹੀ ਹਰ ਪਾਰਟੀ ਦੇ ਲੀਡਰਾਂ ਅੰਦਰ ਦਲ ਬਦਲਣ ਜਾਂ ਪਾਰਟੀਆਂ ਬਦਲਣ ਦੀ ਇੱਕ ਭਿਆਨਕ ਬਿਮਾਰੀ ਨੇ ਬਹੁਤ ਹੀ ਤੇਜ਼ੀ ਨਾਲ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇੰਝ ਲਗਦਾ ਹੈ, ਜਿਵੇਂ ਇਸ ਦੌੜ ਵਿੱਚ ਹਰ ਲੰਗੜੇ-ਲੂਲੇ ਨੇ ਆਪਣੀ ਕਿਸਮਤ ਅਜ਼ਮਾਉਣ ਲਈ ਆਪਣੀ ਆਪਣੀ ਟੁੱਟੀ-ਭੱਜੀ ਖਟਾਰਾ ਗੱਡੀ ਮੈਦਾਨ ਵਿੱਚ ਉਤਾਰ ਦਿੱਤੀ ਹੈ! ਇਸ ਘਟੀਆ ਅਤੇ ਲਾਲਚੀ ਦੌੜ ਵਿੱਚ ਲਾਲਚੀ ਵੋਟਰ ਵੀ ਆਪੋ-ਆਪਣੀਆਂ ਲਾਲਚੀ ਖ਼ਾਹਿਸ਼ਾਂ ਪੂਰੀਆਂ ਕਰਨ ਲਈ ਕਿਸੇ ਦੀ ਧੀ-ਭੈਣ ਤੋਂ ਘੱਟ ਨਹੀਂ ਰਹਿਣਾ ਚਾਹੁੰਦੇ। ਇਸ ਹਾਲਤ ਵਿੱਚ ਦੇਸ਼ ਦੀ ਲੋਕਤੰਤਰ ਧਾਰਾ ਦਾ ਬੇੜਾ ਗ਼ਰਕ ਹੋਣਾ ਹੀ ਹੈ ਇਸਦੇ ਨਾਲ ਨਾਲ ਭੋਲੇ ਭਾਲੇ ਵੋਟਰਾਂ ਦਾ ਲੋਕ ਰਾਜ ਵਿੱਚੋਂ ਵਿਸ਼ਵਾਸ ਖਤਮ ਹੋ ਜਾਣਾ ਸੁਭਾਵਿਕ ਹੀ ਹੈ

ਇਹ ਸਭ ਕੁਝ ਵੇਖਕੇ ਬਹੁਤ ਹੀ ਦੁੱਖ ਹੁੰਦਾ ਹੈ ਕਿ ਜਿਹੜੇ ਲੋਕ ਕੱਲ੍ਹ ਵਿਰੋਧੀ ਦਲਾਂ ਜਾਂ ਪਾਰਟੀਆਂ ਨੂੰ ਪਾਣੀ ਪੀ ਪੀ ਕੇ ਕੋਸਦੇ ਜਾਂ ਲਾਹਣਤਾਂ ਪਾਉਂਦੇ ਸਨ, ਅੱਜ ਉਹੀ ਲੀਡਰ ਅਤੇ ਕੁਝ ਲਾਲਚੀ ਭੱਦਰ ਪੁਰਸ਼ ਉਨ੍ਹਾਂ ਦੇ ਚਮਚੇ ਜਾਂ ਝੋਲੀ ਚੁੱਕ ਬਣਕੇ ਉਨ੍ਹਾਂ ਦੀ ਗੁਲਾਮੀ ਕਬੂਲ ਕਰਨ ਤੁਰ ਪਏ ਹਨਇਹ ਨਜ਼ਾਰਾ ਵੇਖਕੇ ਲੋਕ ਦੱਬੀ ਜ਼ਬਾਨ ਵਿੱਚ ਇਨ੍ਹਾਂ ਨੂੰ ਬੇ-ਪੈਰ ਲੋਟੇ, ਚੁਫੇਰ ਗੇੜੀਏ, ਕੌਲੀ ਚੱਟ, ਫ਼ਸਲੀ ਬਟੇਰੇ, ਅਕ੍ਰਿਤਘਣ, ਦੋ-ਮੂੰਹੋਂ, ਹੱਡੀ ਚੂਸ, ਮੁਫ਼ਤ ਖੋਰੇ, ਗ਼ਦਾਰ, ਵਿਸ਼ਵਾਸਘਾਤੀ, ਥੁੱਕ ਕੇ ਚੱਟਣ ਵਾਲੇ, ਨੀਚ, ਨਿਕੰਮੇ, ਦਲ ਬਦਲੂ, ਘਪਲੇਬਾਜ਼, ਜ਼ਖੀਰੇਬਾਜ਼ਾਂ ਦੇ ਸਾਥੀ, ਪਿੱਠਾਂ ਵਿੱਚ ਛੁਰੇ ਮਾਰਨ ਵਾਲੇ, ਗੱਦੀਆਂ ਦੇ ਲਾਲਚ ਤੋਂ ਬਿਨਾਂ ਸਪੋਲੀਏ, ਭਾੜੇ ਦੇ ਟੱਟੂ, ਖੂਨ ਚੂਸ ਵਿਹਲੜ ਅਤੇ ਹੋਰ ਵੀ ਬਹੁਤ ਘਟੀਆ ਸ਼ਬਦ ਬੋਲਦੇ ਹਨ ਜੋ ਲਿਖਣਯੋਗ ਨਹੀਂਅਸਲ ਵਿੱਚ ਜੇਕਰ ਗੰਭੀਰਤਾ ਨਾਲ ਸੋਚਿਆ ਜਾਵੇ ਤਾਂ ਇਹ ਗੱਲ ਬਾਹਰ ਆਵੇਗੀ ਕਿ ਅਜਿਹੇ ਲੋਕ ਹੀ ਅਸਲੀ ਮਨੁੱਖਤਾ ਅਤੇ ਲੋਕਤੰਤਰ ਜਾ ਲੋਕ ਰਾਜ ਦੇ ਛੁਪੇ ਭੇੜੀਏ ਹਨ ਜੋ ਵਕਤ ਨਾਲ ਸਮਾਂ ਮਿਲਣ ’ਤੇ ਲੋਕਾਂ ਦੀਆਂ ਉਮੀਦਾਂ ਜਾ ਖ਼ਾਹਿਸ਼ਾਂ ਨੂੰ ਪਾਸੇ ਰੱਖ ਆਪਣਾ ਉੱਲੂ ਸਿੱਧਾ ਕਰ ਲੈਂਦੇ ਹਨਜਿਹੜੇ ਲੋਕ ਇਨ੍ਹਾਂ ਦਲ ਬਦਲੂਆਂ ਦੀ ਤਰ੍ਹਾਂ ਅਸਲੀ ਮਾਂ-ਬਾਪ ਦੇ ਵਾਰਸ ਨਹੀਂ ਜਾਂ ਇਨ੍ਹਾਂ ਦੀ ਤਰ੍ਹਾਂ ਮੌਕਾ ਤਾੜੂ ਫਸਲੀ ਬਟੇਰੇ ਹਨ, ਉਨ੍ਹਾਂ ਬਾਰੇ ਜਾਂ ਉਨ੍ਹਾਂ ਨੂੰ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਅਜਿਹੇ ਗਰਜ਼ਾਂ ਨਾਲ ਬੱਝੇ ਜਾਂ ਵਿਕਾਊ ਲੋਕਾਂ ਦਾ ਕੋਈ ਧਰਮ, ਇਮਾਨ ਨਹੀਂ ਹੁੰਦਾ, ਹਾਂ ਉਨ੍ਹਾਂ ਲੋਕਾਂ ਨੂੰ ਜ਼ਰੂਰ ਆਪਣੀ ਕਲਮ ਰਾਹੀਂ ਹੋਕਾ ਦੇਵਾਂਗਾ ਜੋ ਸਹੀ ਹਨ ਅਤੇ ਜਿਉਂਦੀਆਂ ਅਣਖਾਂ ਜ਼ਮੀਰਾਂ ਵਾਲੇ ਹਨ, ਉਹ ਇਨ੍ਹਾਂ ਕੁਰਸੀਆਂ ਦੇ ਭੁੱਖੜ ਗਦਾਰਾਂ ਨੂੰ ਆਪਣੇ ਗੁਪਤ ਹਥਿਆਰ ਵੋਟ ਨਾਲ ਅਜਿਹੀ ਸਜ਼ਾ ਦੇਣ ਕੇ ਫਿਰ ਇਹ ਫ਼ਸਲੀ ਬਟੇਰੇ ਕਿਸੇ ਨਾਲ ਅਜਿਹੀ ਗਦਾਰੀ ਕਰਨ ਦੀ ਜੁਰਅਤ ਨਾ ਕਰਨ

ਜੇਕਰ ਇਨ੍ਹਾਂ ਅਕ੍ਰਿਤਘਣਾਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਨਾ ਦਿੱਤਾ ਤਾਂ ਇਨ੍ਹਾਂ ਘੜੰਮ ਚੌਧਰੀਆਂ ਦੀਆਂ ਮੰਨ-ਮਾਨੀਆਂ ਇੰਨੀਆਂ ਵਧ ਜਾਣਗੀਆਂ ਕਿ ਖੂਨੀ ਕੈਂਸਰ ਦੀ ਬਿਮਾਰੀ ਦੀ ਤਰ੍ਹਾਂ ਰੁਕਣੀਆਂ ਨਹੀਂ ਦੇਸ਼ ਜਲਦੀ ਹੀ ਤਾਨਾਸ਼ਾਹਾਂ ਦੇ ਹੱਥਾਂ ਦੀ ਕਠਪੁਤਲੀ ਬਣ ਜਾਵੇਗਾ। ਜੇਕਰ ਲੋਕ ਪਾਰਟੀਆਂ ਬਦਲਣ ਵਾਲਿਆਂ ਅਤੇ ਉਨ੍ਹਾਂ ਦੇ ਚਮਚਿਆਂ ਨਾਲੋਂ ਨਾਤਾ ਤੋੜ ਲੈਣਗੇ ਅਤੇ ਦੂਰੀ ਬਣਾਕੇ ਰੱਖਣਗੇ ਤਾਂ ਦੇਸ਼ ਤਾਨਾਸ਼ਾਹੀ ਅਤੇ ਕਾਰਪੋਰੇਟ ਘਰਾਣਿਆਂ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਵਿੱਚ ਸਫਲਤਾ ਹਾਸਲ ਕਰ ਲਵੇਗਾ

ਉਪਰੋਕਤ ਬਿਮਾਰੀ ਦੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਅਤੇ ਗਹਿਰੀਆਂ ਹੋ ਚੁੱਕੀਆਂ ਹਨ ਕਿ ਹਰ ਤਰ੍ਹਾਂ ਦੀਆਂ ਚੋਣਾਂ ਨੇੜੇ ਆਉਣ ਵੇਲੇ ਦਲ ਬਦਲੂਆਂ ਦੀ ਸੁਨਾਮੀ ਆ ਜਾਂਦੀ ਹੈ! ਦਲ ਬਦਲਣ ਵਾਲੇ ਪਾਗਲ ਕੁੱਤੇ ਵਾਂਗ ਇੱਧਰ-ਉੱਧਰ ਗਲੀਆਂ ਮੁਹੱਲਿਆਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਇਸ ਤਰ੍ਹਾਂ ਬੌਂਦਲੇ ਫਿਰਦੇ ਹਨ ਜਿਵੇਂ ਉਨ੍ਹਾਂ ਨੂੰ ਕੋਈ ਭਿਆਨਕ ਬਿਮਾਰੀ ਚੁੰਬੜ ਗਈ ਹੋਵੇ! ਅਜਿਹੇ ਲੋਕਾਂ ਵਿੱਚ ਕਈ ਬਾਰ ਖਾਨਦਾਨੀ ਕੀਟਾਣੂ ਹੁੰਦੇ ਹਨ ਜੋ ਉਨ੍ਹਾਂ ਨੂੰ ਚੈਨ ਨਾਲ ਬੈਠਣ ਨਹੀਂ ਦਿੰਦੇਇਨ੍ਹਾਂ ਲੋਕਾਂ ਨੇ ਪਹਿਲੀ ਪਾਰਟੀ ਜਾਂ ਦਲਾਂ ਵਿੱਚ ਅਰਬਾਂ ਰੁਪਏ ਦੀਆਂ ਵਿੰਗੇ-ਟੇਢੇ ਢੰਗ ਨਾਲ, ਲੁੱਟ-ਘਸੁਟ ਅਤੇ ਮੁਫ਼ਤਖੋਰੀ ਦੇ ਸਾਧਨਾਂ ਨਾਲ ਬਣਾਈਆਂ ਜਾਈਦਾਦਾਂ ਅਤੇ ਹਰ ਤਰ੍ਹਾਂ ਦੇ ਕੀਤੇ ਘਪਲੇ, ਮਿਲਾਵਟ, ਜਮ੍ਹਾਂਖੋਰੀ, ਲੁੱਟਾਂ ਖੋਹਾਂ, ਗੈਂਗਸਟਰਾਂ ਨਾਲ ਮਿਲਕੇ ਕੀਤੇ ਪੈਸੇ ਇਕੱਠੇ ਅਤੇ ਅਨੇਕਾਂ ਹੀ ਕੁਕਰਮਾਂ ’ਤੇ ਪਰਦਾ ਪਾਉਣ ਲਈ ਇਹ ਲੋਕ ਮੌਕੇ ਦੀ ਕੇਂਦਰ ਸਰਕਾਰ ਦਾ ਸਹਾਰਾ ਲੈਣ ਜਾਂ ਆਪਣਾ ਆਰਜ਼ੀ ਬਚਾਓ ਕਰਨ ਲਈ ਡੱਡੂ ਟਪੂਸੀ ਮਾਰਕੇ ਸ਼ਾਮਲ ਹੋਣ ਦਾ ਡਰਾਮਾ ਕਰਦੇ ਹਨ, ਹਾਲਾਂਕਿ ਦੋ ਮਿੰਟ ਪਹਿਲਾਂ ਜਿਸ ਪਾਰਟੀ ਜਾਂ ਦਲ ਵਿੱਚ ਸ਼ਾਮਲ ਹੋਏ ਹਨ ਪਾਣੀ ਪੀ ਪੀ ਕੇ ਕੋਸਣ ਦੇ ਨਾਲ ਨਾਲ ਉਸ ਨੂੰ ਗ਼ਦਾਰਾਂ ਦੀ, ਲੁਟੇਰੇ ਡਾਕੂਆਂ ਦੀ, ਕੱਟੜਪੰਥੀਆਂ ਦੀ ਹੋਰ ਪਤਾ ਨਹੀਂ ਕਿੰਨਾ ਕੁਝ ਕਹਿ ਕਹਿ ਕੇ ਭੰਡਦੇ ਹਨਆਪਣੇ ਡਾਕੇ ਅਤੇ ਕਰੋੜਾਂ ਦੀਆਂ ਠੱਗੀਆਂ ’ਤੇ ਪਰਦਾ ਪਾਉਣ ਲਈ ਦੋ ਮਿੰਟਾਂ ਵਿੱਚ ਦੇਸ਼ ਭਗਤ ਹੋਣ ਦੇ ਨਾਲ ਨਾਲ ਦੁੱਧ ਧੋਤੇ ਸਪੁੱਤਰ ਵੀ ਬਣ ਜਾਂਦੇ ਹਨ

ਅਖੀਰ ਵਿੱਚ ਮੈਂ ਦੇਸ਼ ਦੇ ਸਹੀ ਸੋਚ ਰੱਖਣ ਵਾਲੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਨ੍ਹਾਂ ਨਿੱਜਵਾਦੀ ਅਤੇ ਮੌਕਾ ਤਾੜੂ ਲਾਲਚੀ ਦਲ-ਬਦਲੂਆਂ ਤੋਂ ਦੇਸ਼ ਅਤੇ ਲੋਕਤੰਤਰ ਨੂੰ ਬਚਾਉਣ ਲਈ ਜਲਦੀ ਹੀ ਇੱਕ ਅਜਿਹਾ ਕਾਨੂੰਨ ਬਣਾਇਆ ਜਾਵੇ ਜਿਸ ਤਹਿਤ ਦਲ ਜਾਂ ਪਾਰਟੀ ਬਦਲਣ ਵਾਲੇ ਲੋਕਾਂ ਲਈ ਘੱਟੋ-ਘੱਟ ਦਸ ਸਾਲ ਕਿਸੇ ਵੀ ਪਾਰਟੀ ਵਿੱਚ ਕਿਸੇ ਵੀ ਕਿਸਮ ਦੀ ਚੋਣ ਲੜਨ ਉੱਤੇ ਪਾਬੰਦੀ ਲਗਾਈ ਜਾਵੇਇਸ ਤਰ੍ਹਾਂ ਹੋਣ ਨਾਲ ਹੀ ਦੇਸ਼ ਇਸ ਕੈਂਸਰ ਨੁਮਾ ਬਿਮਾਰੀ ਤੋਂ ਖਹਿੜਾ ਛੁਡਾ ਸਕੇਗਾ ਅਤੇ ਗੈਂਗਸਟਰਾਂ, ਮਿਲਾਵਟ ਖੋਰਾਂ, ਨਸ਼ੇ ਦੇ ਵਿਉਪਾਰੀਆਂ ਅਤੇ ਮਹਿੰਗਾਈ ਵਰਗੀਆਂ ਲਾਹਣਤਾਂ ਤੋਂ ਵੀ ਛੁਟਕਾਰਾ ਪਾ ਲਵੇਗਾ। ਫਿਰ ਉਹ ਦਿਨ ਆਉਣਗੇ ਜਦੋਂ ਦੇਸ਼ ਆਤਮ ਨਿਰਭਰਤਾ ਦੇ ਨਾਲ ਨਾਲ ਹਰ ਖੇਤਰ ਵਿੱਚ ਬੁਲੰਦੀਆਂ ਨੂੰ ਛੂੰਹਦਾ ਹੋਇਆ ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਭਵਿੱਖ ਨੂੰ ਉੱਜਲਾ ਬਣਾ ਦੇਵੇਗਾ ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਲੋਕ ਦਲ ਜਾਂ ਪਾਰਟੀਆਂ ਬਦਲਣ ਵਾਲੇ ਨੇਤਾਵਾਂ ਦੇ ਨਾਲ ਨਾਲ ਉਨ੍ਹਾਂ ਦੇ ਝੋਲੀ ਚੁੱਕਾਂ ਨੂੰ ਵੀ ਮੂੰਹ ਨਾ ਲਾਉਣ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4931)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਜੰਗੀਰ ਸਿੰਘ ਦਿਲਬਰ

ਜੰਗੀਰ ਸਿੰਘ ਦਿਲਬਰ

Barnala, Punjab, India.
Phone: (98770-33838)