JangirSDilbar 7ਵਕਤ ਟਪਾਊ ਚੀਜ਼ਾਂ ਦੀਆਂ ਨਿੱਤ ਨਵੀਆਂ ਨਵੀਆਂ ਮਸਹੂਰੀਆਂ ਪਤਾ ਨਹੀਂ ਕਿੰਨੇ ਭੋਲੇ ਭਾਲੇ ਅਤੇ ...
(22 ਸਤੰਬਰ 2023)


ਅੱਜ ਜਦੋਂ ਵੀ ਦੇਸ਼ ਦੇ ਕਿਸੇ ਟੀ ਵੀ ਚੈਨਲ ਨੂੰ ਚਾਲੂ ਕਰਦੇ ਹਾਂ ਤਾਂ ਇੰਝ ਲੱਗਦਾ ਹੈ ਜਿਵੇਂ ਹਰ ਚੈਨਲ ਤੇ ਤਰ੍ਹਾਂ ਤਰ੍ਹਾਂ ਦੀਆਂ ਮਸ਼ਹੂਰੀਆਂ ਦਾ ਇੱਕ ਹੜ੍ਹ ਜਿਹਾ ਆ ਗਿਆ ਹੋਵੇ
ਇਨ੍ਹਾਂ ਮਸ਼ਹੂਰੀਆਂ ਬਾਰੇ ਆਮ ਚਰਚਾ ਹੈ ਕਿ ਇਨ੍ਹਾਂ ਉੱਪਰ ਲੱਖਾਂ ਰੁਪਏ ਮਿੰਟਾਂ-ਸਕਿੰਟਾਂ ਦੇ ਹਿਸਾਬ ਨਾਲ ਖਰਚ ਹੁੰਦੇ ਹਨਇਹ ਰੰਗ ਬਿਰੰਗੇ ਵੱਡੇ ਵੱਡੇ ਇਸ਼ਤਿਹਾਰ ਦੇਣ ਵਾਲੀਆਂ ਕੰਪਨੀਆਂ ਕਈ ਕਈ ਫੈਕਟਰੀਆਂ ਲਗਾਈ ਬੈਠੀਆਂ ਹਨ, ਕਿਉਂਕਿ ਇਨ੍ਹਾਂ ਨੇ ਦਲਾਲਾਂ ਰਾਹੀਂ ਆਪਣੇ ਪਰੋਡੈਕਟਾਂ ਦੀ ਮੰਗ ਇੰਨੀ ਵਧਾ ਲਈ ਹੈ ਕਿ ਇਨ੍ਹਾਂ ਤੋਂ ਦੇਸ਼ ਦੀਆਂ ਮੰਡੀਆਂ ਦੀ ਮੰਗ ਹੀ ਪੂਰੀ ਨਹੀਂ ਹੁੰਦੀਇਨ੍ਹਾਂ ਕੰਪਨੀਆਂ ਨੇ ਹਰ ਮੰਡੀ/ਸ਼ਹਿਰ ਅਤੇ ਹਰ ਇਲਾਕੇ ਵਿੱਚ ਅਜਿਹੇ ਵੱਡੇ ਵੱਡੇ ਦਲਾਲ ਪੈਦਾ ਕਰ ਰੱਖੇ ਹਨ ਜੋ ਦੇਸ਼ ਦੀ ਸਮੁੱਚੀ ਜਨਤਾ ਨੂੰ ਥਾਂ ਥਾਂ ਆਪਣੀਆਂ ਵਸਤੂਆਂ ਦੀਆਂ ਪ੍ਰਦਰਸ਼ਨੀਆਂ ਲਗਾਕੇ, ਇਸ਼ਤਿਹਾਰ ਦੇ ਕੇ ਆਪਣੇ ਮਕੜਜਾਲ਼ ਵਿਛਾਈ ਬੈਠੇ ਹਨ। ਇੰਝ ਕਰਕੇ ਸਾਰੀਆਂ ਹੀ ਕੰਪਨੀਆਂ ਸਾਰੇ ਦੇਸ਼ ਦੀ ਜਨਤਾ ਨੂੰ ਆਪਣੇ ਚੱਕਰਵਿਉ ਵਿੱਚ ਘੇਰੀ ਬੈਠੀਆਂ ਹਨ

ਜੇਕਰ ਲੱਖਾਂ ਰੁਪਏ ਮਸ਼ਹੂਰੀ ਲਈ ਖਰਚ ਹੁੰਦੇ ਹਨ ਤਾਂ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਚੀਜ਼ ਤੋਂ ਸਬੰਧਤ ਕੰਪਨੀ ਕਿੰਨੇ ਕਰੋੜ ਕਮਾਉਂਦੀ ਹੋਵੇਗੀ। ਅਜਿਹੀਆਂ ਕਰੋੜਾਂ ਹੀ ਕੰਪਨੀਆਂ ਹਨ ਜੋ ਰੋਜ਼ਾਨਾ ਅਜਿਹੇ ਇਸ਼ਤਿਹਾਰ ਟੀਵੀ ਚੈਨਲਾਂ ’ਤੇ ਮਸ਼ਹੂਰੀ ਲਈ ਦੇਸ਼ ਦੇ ਸਾਰੇ ਚੈਨਲਾਂ ਤੇ ਬਾਰ ਬਾਰ ਦਿੰਦੀਆਂ ਹਨ। ਇਹ ਸਿਲਸਿਲਾ ਦਿਨ ਰਾਤ ਜਾਰੀ ਰਹਿੰਦਾ ਹੈ ਅਤੇ ਦੇਸ਼ ਦੀ ਜਨਤਾ ਭੇਡਚਾਲ ਜਾਂ ਰੀਸੋ ਰੀਸੀ ਇਨ੍ਹਾਂ ਕੰਪਨੀਆਂ ਦੇ ਚੱਕਰਵਿਊ ਵਿੱਚ ਹਰ ਦਿਨ ਫਸ ਰਹੀ ਹੈ

ਸਾਡੇ ਦੇਸ਼ ਵਿੱਚ ਵਿਆਹ-ਸ਼ਾਦੀਆਂ ਦੇ ਬਹੁਤ ਹੀ ਵੱਖੋ-ਵੱਖਰੇ ਰਸਮ-ਰਿਵਾਜ ਹਨ। ਇੱਥੋਂ ਤਕ ਕਿ ਜਿਹੋ ਜਿਹਾ ਪ੍ਰੋਗਰਾਮ ਹੋਵੇ, ਉਸੇ ਤਰ੍ਹਾਂ ਦੇ ਸਮੇਂ ਅਤੇ ਰਸਮ ਅਨੁਸਾਰ ਕੱਪੜੇ ਪਾਉਣੇ ਜ਼ਰੂਰੀ ਦੱਸੇ ਜਾ ਰਹੇ ਹਨਅੱਜ ਕੱਲ੍ਹ ਮੌਤ ਦੀਆਂ ਰਸਮਾਂ ’ਤੇ ਸਾਰਿਆਂ ਨੇ ਸਫੈਦ ਰੰਗ ਦੇ ਕੱਪੜੇ ਪਾਉਣ ਦਾ ਰਿਵਾਜ ਹੈ। ਜੇ ਕੋਈ ਅਜਿਹੇ ਮੌਕੇ ਸਫੈਦ ਕੱਪੜੇ ਨਹੀਂ ਪਾਉਂਦਾ ਤਾਂ ਲੋਕ ਉਸ ਨੂੰ ਅਸਭਿਅਕ ਸਮਝਿਆ ਜਾਂਦਾ ਹੈ

ਵਿਆਹ-ਸ਼ਾਦੀਆਂ ਵਿੱਚ ਦਾਜ-ਦਹੇਜ ਦੀ ਬਿਮਾਰੀ ਕੈਂਸਰ ਦੀ ਤਰ੍ਹਾਂ ਆਮ ਪਰਿਵਾਰਾਂ ਨੂੰ ਬੁਰੀ ਤਰ੍ਹਾਂ ਆਪਣੀ ਮਜ਼ਬੂਤ ਜਕੜ ਵਿੱਚ ਲਪੇਟ ਰਹੀ ਹੈਇਸ ਸਮੇਂ ਸੋਨਾ-ਚਾਂਦੀ, ਹੀਰੇ-ਜਵਾਹਰਾਤ, ਦੋ-ਦੋ ਕਰੋੜ ਤੋਂ ਵੀ ਮਹਿੰਗੀਆਂ ਕਾਰਾਂ ਅਤੇ ਹੋਰ ਪਤਾ ਨਹੀਂ ਕਿੰਨਾ ਕੁਝ ਫਾਲਤੂ ਲੜਕੇ, ਲੜਕੀਆਂ ਨੂੰ ਦੇ ਕੇ ਕੰਪਨੀ ਮਾਲਕਾਂ ਵੱਲੋਂ ਅਤੇ ਉਨ੍ਹਾਂ ਦੇ ਵਿਚੋਲੇ ਵਪਾਰੀਆਂ ਰਾਹੀਂ ਉਨ੍ਹਾਂ ਦੇ ਘਰ ਭਰੇ ਜਾਂਦੇ ਹਨ

ਵਿਆਹਾਂ ਵਿੱਚ ਮਹਿੰਗੇ ਦਾਜ-ਬਰੀ ਦੇ ਸਾਜੋ-ਸਮਾਨ ਤੋਂ ਇਲਾਵਾ ਦੂਲੇ ਰਾਜੇ ਲਈ ਮਹਿੰਗੀਆਂ ਤੋਂ ਮਹਿੰਗੀਆਂ ਸ਼ੇਰਵਾਨੀਆਂ, ਜੋ ਪਹਿਲਾਂ ਕਿਸੇ ਵਿਆਂਦੜ ਨੇ ਪਹਿਨੀਆਂ ਨਾ ਹੋਣ, ਦੇ ਨਾਲ ਨਾਲ ਦੁਲਹਨ ਰਾਜ ਕੁਮਾਰੀ ਲਈ ਸਾਰੀ ਦੁਨੀਆਂ ਤੋਂ ਮਹਿੰਗਾ ਲਹਿੰਗਾ ਲੱਭਣ ਦੀ ਰੀਸ ਵੀ ਬਹੁਤ ਜ਼ਿਆਦਾ ਫੈਲ ਚੁੱਕੀ ਹੈਇਸ ਤੋਂ ਇਲਾਵਾ ਹੋਰ ਨਵੀਆਂ ਨਵੀਆਂ ਰਸਮਾਂ ਨੇ ਵੀ ਘਰ ਫੂਕ ਤਮਾਸ਼ਾ ਦੇਖਣ ਦੇ ਰਾਹ ਲੋਕਾਂ ਨੂੰ ਪਾਇਆ ਹੋਇਆ ਹੈ। ਜਿਹੜੇ ਰਸਮ ਹੋਵੇ ਉਸਦੇ ਮੁਤਾਬਕ ਉਸ ਰਸਮ ਵਿੱਚ ਹਿੱਸਾ ਲੈਣ ਵਾਲੇ ਲੋਕ ਇੱਕੋ ਤਰ੍ਹਾਂ ਦੇ ਗਹਿਣੇ, ਸਾੜ੍ਹੀਆਂ ਅਤੇ ਸੂਟ ਪਹਿਨਦੇ ਹਨ। ਵੱਖਰੀਆਂ ਵੱਖਰੀਆਂ ਰਸਮਾਂ ਸਮੇਂ ਵੱਖੋ ਵੱਖਰੇ ਫੁੱਲਾਂ ਨਾਲ ਕੋਠੀਆਂ ਅਤੇ ਮੈਰਿਜ ਪੈਲੇਸ ਸ਼ਿੰਗਾਰੇ ਜਾਂਦੇ ਹਨਇਸ ਚੰਦਰੀ ਰੀਸ ਕਰਨ ਦੀ ਬਿਮਾਰੀ ਨੇ ਬਹੁਤ ਪਰਿਵਾਰਾਂ ਦਾ ਕੱਦੂਕੱਸ਼ ਕਰਨ ਦੇ ਨਾਲ ਨਾਲ ਦਿਵਾਲਾ ਵੀ ਕੱਢਿਆ ਹੈਇਹ ਹਾਲ ਹੈ ਸਾਡੇ ਦੇਵ ਭੂਮੀ ਭਾਰਤ ਦੇਸ਼ ਦਾ

ਵਕਤ ਟਪਾਊ ਚੀਜ਼ਾਂ ਦੀਆਂ ਨਿੱਤ ਨਵੀਆਂ ਨਵੀਆਂ ਮਸ਼ਹੂਰੀਆਂ ਪਤਾ ਨਹੀਂ ਕਿੰਨੇ ਭੋਲੇ ਭਾਲੇ ਅਤੇ ਅਣਜਾਣ ਲੋਕਾਂ ਦੇ ਘਰ ਬਰਬਾਦ ਕਰਦੀਆਂ ਹਨਇਹ ਜਨਤਾ ਦੇ ਮਨਾਂ ਅੰਦਰ ਬੇਚੈਨੀ ਅਤੇ ਬੇਲੋੜੀ ਉਤਸੁਕਤਾ ਪੈਦਾ ਕਰਨ ਵਾਲੀਆਂ ਮਸ਼ਹੂਰੀਆਂ ਬੰਦ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਆਮ ਜਨਤਾ ਦੀ ਲੁੱਟ ਬੰਦ ਹੋ ਸਕੇ

ਇਹਨਾਂ ਮਸ਼ਹੂਰੀਆਂ ਤੋਂ ਇਲਾਵਾ ਇੱਕ ਹੋਰ ਘਾਤਕ ਬਿਮਾਰੀ ਬੜੀ ਤੇਜ਼ ਨਾਲ ਸਾਡੀ ਇਸ ਧਰਤੀ ’ਤੇ ਪੈਰ ਪਸਾਰ ਰਹੀ ਹੈ, ਉਹ ਹੈ ਮੋਬਾਇਲ ਫੋਨਾਂ ਉੱਪਰ ਸੋਸ਼ਲ ਮੀਡੀਏ ਰਾਹੀਂ ਫੈਲਾਈ ਜਾ ਰਹੀ ਹਰ ਕਿਸਮ ਦੀਆਂ ਬਿਮਾਰੀਆਂ ਦੇ 100 ਫੀਸਦੀ ਜੜੀਆਂ ਬੂਟੀਆਂ ਰਾਹੀਂ ਸ਼ਰਤੀਆ ਇਲਾਜ। ਇੰਝ ਪਤੰਦਰ ਹਰ ਬਿਮਾਰੀ ਨੂੰ ਠੀਕ ਕਰਨ ਲਈ ਆਪਣੇ ਆਪ ਨੂੰ ਮਹਾਂ ਧਨਵੰਤਰੀ ਵੈਦ ਤੋਂ ਘੱਟ ਪੇਸ਼ ਨਹੀਂ ਕਰਦੇ। ਇਹ ਲੋਕ ਕਹਿੰਦੇ ਹਨ ਕਿ ਧਰਤੀ ਦੀ ਸਾਰੀ ਬਨਾਸਪਤੀ ਦੇ ਪੱਤੇ ਪੱਤੇ ਵਿੱਚ ਹਰ ਬਿਮਾਰੀ ਦਾ ਸ਼ਰਤੀਆ ਇਲਾਜ ਹੈ!

ਇਹ ਕੰਪਨੀਆਂ ਇੱਕੋ ਹੀ ਚੀਜ਼ ਦੇ ਦਸ ਦਸ ਨਾਮ ਰੱਖਕੇ ਦੇਸ਼ ਦੀ ਭੋਲੀ ਭਾਲੀ ਜਨਤਾ ਨੂੰ ਹਰ ਮਿੰਟ ਵਿੱਚ ਅਰਬਾਂ ਰੁਪਏ ਦਾ ਚੂਨਾ ਲਗਾ ਰਹੀਆਂ ਹਨਦੇਸ਼ ਦੇ ਲੋਕਾਂ ਦੀ ਕਮਜ਼ੋਰੀ ਜਾਂ ਭੇਡਚਾਲ ਨੂੰ ਸਮਝਦਿਆਂ ਹੋਇਆਂ ਇਨ੍ਹਾਂ ਕੰਪਨੀਆਂ ਨੇ ਇੱਕੋ ਹੀ ਤਰ੍ਹਾਂ ਦੇ ਕੰਮ ਕਰਨ ਵਾਲੀਆਂ ਚੀਜ਼ਾਂ ਦੇ ਦਸ ਦਸ ਰੱਖ ਕੇ, ਤਰ੍ਹਾਂ ਤਰ੍ਹਾਂ ਦੇ ਇਸ਼ਤਿਹਾਰਾਂ ਦੇ ਰੂਪਾਂ ਅਤੇ ਰੰਗਾਂ ਵਿੱਚ ਪੇਸ਼ ਕਰਕੇ ਆਮ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ।

ਪੁਰਾਣਾ ਜ਼ਮਾਨਾ ਹੁੰਦਾ ਸੀ ਜਦੋਂ ਸਾਡੇ ਵੱਡੇ-ਵਡੇਰੇ ਸਾਦੇ ਖਾਣ-ਪੀਣ ਦੀ ਵਰਤੋਂ ਕਰਦੇ ਸਨ ਅਤੇ ਉਸ ਖਾਣ-ਪੀਣ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ ਸੀ ਪਰ ਅਫਸੋਸ ਅੱਜ ਕੱਲ੍ਹ ਕੋਈ ਚੀਜ਼ ਬਿਨਾ ਮਿਲਾਵਟ ਤੋਂ ਮਿਲਦੀ ਹੀ ਨਹੀਂ। ਇੱਥੋਂ ਤਕ ਕਿ ਅੱਜ ਜ਼ਹਿਰ ਵੀ ਮਿਲਾਵਟੀ ਮਿਲਦੀ ਹੈਮਸ਼ਹੂਰੀਆਂ ਕਾਰਨ ਅੱਜ ਹਰ ਪਾਸੇ ਫਾਸਟ-ਫੂਡ ਦਾ ਬੋਲ-ਬਾਲਾ ਹੈ। ਘਰਾਂ ਦੇ 7 ਫੀਸਦੀ ਬੱਚੇ ਫਾਸਟ-ਫੂਡ ਨੂੰ ਪਸੰਦ ਕਰਦੇ ਹਨ, ਜਦੋਂ ਕਿ ਬਹੁਤ ਸਾਰੀਆਂ ਚੀਜ਼ਾਂ ਨੁਕਸਾਨਦੇਹ ਹੋਣ ਬਾਰੇ ਸਾਡੀਆਂ ਮਾਣਯੋਗ ਅਦਾਲਤਾਂ ਬੰਦ ਕਰਨ ਅਤੇ ਨਾ ਵਰਤਣ ਬਾਰੇ ਚਿਤਾਵਨੀ ਵੀ ਦੇ ਚੁੱਕੀਆਂ ਹਨ। ਮਸ਼ਹੂਰੀਆਂ ਦਾ ਭੂਤ ਇੰਨਾ ਸਿਰਨੂੰ ਚੜ੍ਹ ਚੁੱਕਿਆ ਹੈ ਕਿ ਕੋਈ ਕਿਸੇ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ। ਸਾਡੇ ਵੱਡੇ-ਵਡੇਰਿਆਂ ਦਾ ਸਾਦਾ ਜੀਵਨ ਅਤੇ ਸਾਦਾ ਹੀ ਖਾਣ-ਪਹਿਨਣ ਹੁੰਦਾ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਅੱਜ ਦੇ ਨਸ਼ੇੜੀਆਂ ਦੀ ਤਰ੍ਹਾਂ ਭਿਆਨਕ ਬਿਮਾਰੀਆਂ ਨਹੀਂ ਹੁੰਦੀਆਂ ਸਨਉਸ ਵੇਲੇ ਜੇ ਕਿਸੇ ਨੂੰ ਛੋਟੀ-ਮੋਟੀ ਬਿਮਾਰੀ ਹੁੰਦੀ ਸੀ ਤਾਂ ਸਾਡੀਆਂ ਮਾਂਵਾਂ ਦੇ ਘਰੇਲੂ ਓਹੜ-ਪੋਹੜ ਨਾਲ ਮਰੀਜ਼ ਨੂੰ ਆਰਾਮ ਆ ਜਾਂਦਾ ਸੀ। ਪਰ ਅਫਸੋਸ ਅੱਜ ਨੀਮ-ਹਕੀਮਾਂ ਦੇ ਚੈਨਲਾਂ ਰਾਹੀਂ ਹੁੰਦੇ ਕੂੜ ਪ੍ਰਚਾਰ ਨੇ ਦੇਸ਼ ਦੇ ਲੋਕਾਂ ਨੂੰ ਬਰਬਾਦ ਕਰ ਦਿੱਤਾ ਹੈਪਿੰਡਾਂ ਦੇ ਜ਼ਿੰਮੇਵਾਰ ਵਿਅਕਤੀਆਂ, ਦੇਸ਼ ਅਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਇਸ ਦੁਸ਼ਟ ਅਤੇ ਕੂੜ ਪ੍ਰਚਾਰ ਨੂੰ ਸਖਤੀ ਨਾਲ ਰੋਕਣਾ ਚਾਹੀਦਾ ਹੈਇਸ ਤਰ੍ਹਾਂ ਲੋਕ ਦਾ ਪੈਸਾ ਬਰਬਾਦ ਹੋਣੋਂ ਬਚ ਸਕਦਾ ਹੈ।

ਬਹੁਤ ਸਾਰੇ ਅਜਿਹੇ ਟੀ ਵੀ ਚੈਨਲ ਹਨ ਜੋ ਦੁਨੀਆਂ ਵਿੱਚ ਹੋ ਰਹੇ ਨਵੇਂ ਨਵੇਂ ਦਿਸਹੱਦਿਆਂ ਨੂੰ ਸਾਡੇ ਸਾਹਮਣੇ ਪੇਸ਼ ਕਰਕੇ ਸਾਡੀ ਜਾਣਕਾਰੀ ਵਿੱਚ ਵਾਧਾ ਕਰਦੇ ਹਨ, ਨਵੀਆਂ ਖੋਜਾਂ, ਨਵੀਆਂ ਤਕਨੀਕਾਂ, ਨਵੀਆਂ ਨਵੀਆਂ ਦਵਾਈਆਂ ਅਤੇ ਲੋੜ ਅਨੁਸਾਰ ਸਾਇੰਸੀ ਯੁਗ ਦੀਆਂ ਖੋਜਾਂ ਦੀ ਜਾਣਕਾਰੀ ਵੀ ਦਿੰਦੇ ਹਨ!

ਇੱਕ ਬਾਰ ਮੈਂ ਆਪਣੇ ਤੌਰ ’ਤੇ ਆਪਣੀ ਹੀ ਪਹਿਚਾਣ ਵਾਲੇ ਕੁਝ ਪਰਿਵਾਰਾਂ ਦੇ ਘਰਾਂ ਦਾ ਸਰਵੇਖਣ ਕੀਤਾ ਜਿਸ ਤੋਂ ਇਹ ਨਤੀਜਾ ਸਾਹਮਣੇ ਆਇਆ ਕਿ 98 ਫੀਸਦੀ ਘਰਾਂ ਵਿੱਚ ਸਮਾਨ ਉਨ੍ਹਾਂ ਦੇ ਡ੍ਰੈਸਿੰਗ ਟੇਬਲਾਂ ਤੇ ਇੰਨਾ ਜ਼ਿਆਦਾ ਪਿਆ ਸੀ ਕਿ ਜਲਦੀ ਗਿਣਤੀ ਕਰਨੀ ਮੁਸ਼ਕਿਲ ਸੀ। ਉੱਥੇ ਤਾਂ 30 ਕਿਸਮ ਦੇ ਸੁਗੰਧਤ ਤੇਲਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਸੀਸ਼ੀਆਂ ਦੇ ਨਾਲ ਨਾਲ ਹੋਰ ਇੰਨੀਆਂ ਚੀਜ਼ਾਂ ਦੀਆਂ ਸੀਸ਼ੀਆਂ ਪਈਆਂ ਸਨ ਕਿ ਡ੍ਰੈਸਿੰਗ ਟੇਬਲ ਛੋਟਾ ਪਿਆ ਦਿਖਾਈ ਦੇ ਰਿਹਾ ਸੀਮੈਂ ਉਨ੍ਹਾਂ ਵਿੱਚੋਂ ਕੁਝ ਪਰਿਵਾਰਾਂ ਤੋਂ ਪੁੱਛਿਆ ਕਿ ਸੰਵਰਨ ਸਵਾਰਨ ਵਾਲੇ ਡ੍ਰੈਸਿੰਗ ਟੇਬਲ ’ਤੇ ਇੰਨੀਆਂ ਫ਼ਾਲਤੂ ਚੀਜ਼ਾਂ ਦੇ ਅੰਬਾਰ ਕਿਉਂ ਲਗਾਏ ਹਨ? ਤਾਂ ਜਵਾਬ ਮਿਲਿਆ ਕਿ ਪਰਿਵਾਰ ਵੱਡੇ ਹਨ ਜਾਂ ਛੋਟੇ ਹਨ ਅੱਜ ਕੱਲ੍ਹ ਖਾਣ-ਪੀਣ ਵਾਲੀਆਂ ਸਾਰੀਆਂ ਹੀ ਚੀਜ਼ਾਂ ਸੁੱਖ ਨਾਲ ਮਿਲਾਵਟੀ ਹੀ ਮਿਲਦੀਆਂ ਹਨਇੰਝ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਬਿਮਾਰੀ ਚਿੰਬੜੀ ਹੀ ਰਹਿੰਦੀ ਹੈ, ਜਿਵੇਂ ਕਿ ਕਿਸੇ ਨੂੰ ਖਾਜ-ਖੁਜਲੀ ਹੈ, ਕਿਸੇ ਦੇ ਵਾਲ ਝੜਦੇ ਹਨ, ਕਿਸੇ ਦੇ ਚਿਹਰੇ ’ਤੇ ਦਾਗ-ਧੱਬੇ ਹਨ ਵਗੈਰਾ ਵਗੈਰਾ

ਇਸ ਤੋਂ ਇਲਾਵਾ ਸੋਸ਼ਲ ਮੀਡੀਏ ਦੇ 90 ਫੀਸਦੀ ਚੈਨਲ ਇੰਨੀਆਂ ਘਟੀਆ ਪੋਸਟਾਂ ਪਾਉਂਦੇ ਹਨ, ਜਿਨ੍ਹਾਂ ਨਾਲ ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਬੱਚੇ-ਬੱਚੀਆਂ ਉਨ੍ਹਾਂ ਅਸ਼ਲੀਲ ਅਤੇ ਉਤੇਜਨਾ ਵਾਲੇ ਅਤੇ ਭੜਕਾਉ ਵਾਤਾਵਰਣ ਨੂੰ ਵੇਖਕੇ ਗਲਤ ਆਦਤਾਂ ਦਾ ਸ਼ਿਕਾਰ ਹੋ ਕੇ ਬਰਬਾਦੀ ਦੇ ਰਾਹ ਪੈ ਜਾਂਦੇ ਹਨ। ਇੱਥੋਂ ਉਨ੍ਹਾਂ ਦੀ ਤਬਾਹੀ ਦਾ ਮੁੱਢ ਬੱਝ ਜਾਂਦਾ ਹੈ

ਸਿੱਟਾ ਇਹੀ ਨਿਕਲਦਾ ਹੈ ਕਿ ਨਕਲੀ ਅਤੇ ਫਾਲਤੂ ਮਸ਼ਹੂਰੀਆਂ ਨੇ ਦੇਸ਼ ਦੀ ਜਨਤਾ ਨੂੰ ਬਰਬਾਦ ਕਰ ਦਿੱਤਾ ਹੈ। ਇਨ੍ਹਾਂ ਮਸ਼ਹੂਰੀਆਂ ਉੱਤੇ ਦੇਸ਼ ਦੀ ਕੇਂਦਰੀ ਸਰਕਾਰ ਅਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਸਖ਼ਤੀ ਨਾਲ ਪਾਬੰਦੀ ਲਗਾਉਣੀ ਚਾਹੀਦੀ ਹੈ ਤਾਂ ਕਿ ਦੇਸ਼ ਦੇ ਵਾਰਸ ਬਰਬਾਦੀ ਤੋਂ ਬਚ ਸਕਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4238)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜੰਗੀਰ ਸਿੰਘ ਦਿਲਬਰ

ਜੰਗੀਰ ਸਿੰਘ ਦਿਲਬਰ

Barnala, Punjab, India.
Phone: (98770-33838)