RanjivanSingh8ਭੋਗ ਦੇ ਮਿਥੇ ਦਿਨ ਤੋਂ ਦੋ ਦਿਨ ਪਹਿਲੋਂ ਧੀਰ ਸਾਹਿਬ ਅਚਾਨਕ ਸਹੀ ਸਲਾਮਤ ਪੰਜਾਬ ਆਪਣੇ ਘਰ ...
(26 ਅਕਤੂਬਰ 2023)


ਸੁ
ਨਿਆਂ ਦੀ ਵੀ ਆਪਣੀ ਇੱਕ ਵਿਲੱਖਣ ਤੇ ਅਦਭੁਤ ਦੁਨੀਆਂ ਹੁੰਦੀ ਹੈਇਹ ਬੇਤੁਕੇ, ਸੋਚ ਅਤੇ ਕਲਪਨਾ ਤੋਂ ਪਰੇ, ਉਘੜ-ਦੁਘੜ, ਬੇਤਰਤੀਬੇ, ਖੌਨਾਕ ਕੁਝ ਵੀ ਹੋ ਸਕਦੇ ਹਨ ਅਤੇ ਕੁਝ ਵੀ ਦ੍ਰਿਟੀਗੋਚਰ ਕਰ ਸਕਦੇ ਹਨਕੁਝ ਸੁਪਨੇ ਸਾਨੂੰ ਯਾਦ ਰਹਿ ਜਾਂਦੇ ਹਨ, ਕੁਝ ਉੱਕਾ ਹੀ ਭੁੱਲ ਜਾਂਦੇ ਹਨ

ਸ਼਼੍ਰੋਮਣੀ ਕਵੀ ਸ਼ਿਵਨਾਥ ਜੀ ਦਾ 22 ਅਗਸਤ 2023 ਨੂੰ ਦਿਹਾਂਤ ਹੋ ਗਿਆ, ਜਿਨ੍ਹਾਂ ਦੀ ਮੇਰੇ ਤਾਇਆ ਜੀ ਸ੍ਰੀ ਸੰਤੋਖ ਸਿੰਘ ਧੀਰ ਨਾਲ ਯਾਰੀਨੁਮਾ ਨੇੜਤਾ ਜੱਗ ਜ਼ਾਹਰ ਸੀਸ਼ਿਵ ਨਾਥ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਸਬੰਧੀ ਉਹਨਾਂ ਦੇ ਪਰਿਵਾਰ ਵੱਲੋਂ ਸਾਡੇ ਪਰਿਵਾਰ ਨਾਲ ਹੋ ਰਹੇ ਸਲਾਹ ਮਵਰੇ ਦੌਰਾਨ 25 ਅਗਸਤ 2023 ਦੀ ਰਾਤ ਮੈਨੂੰ ਇੱਕ ਬੜਾ ਹੀ ਵਚਿੱਤਰ ਸੁਪਨਾ ਆਇਆ ਜੋ ਮੈਨੂੰ ਯਾਦ ਰਹਿ ਗਿਆ ਤੇ ਸੁਬ੍ਹਾ ਉੱਠਦਿਆਂ ਹੀ ਮੈਂ ਕਾਜ ਉੱਤੇ ਉੱਕਰ ਲਿਆ, ਮਤੇ ਦਿਨ ਵਿੱਚ ਭੁੱਲ ਨਾ ਜਾਵੇ

ਹਾਲਾਂਕਿ ਤਾਇਆ ਜੀ, ਜਿਹਨਾਂ ਨੂੰ ਲਗਭਗ ਸਾਰੇ ਪਰਿਵਾਰ ਵਿੱਚ ਭਾਪਾ ਜੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ, 8 ਫਰਵਰੀ 2010 ਨੂੰ ਸਰੀਰਕ ਤੌਰ ਉੱਤੇ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਪਰ ਮੇਰੇ ਸੁਪਨੇ ਵਿੱਚ ਉਹ ਇਹਨੀਂ ਦਿਨੀਂ ਵਿਦੇ ਗਏ ਹੋਏ ਸਨ, ਕਿਸੇ ਕੌਮੰਤਰੀ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈਕਿਸ ਮੁਲਕ ਵਿੱਚ, ਇਹ ਸੁਪਨੇ ਵਿੱਚ ਸਪਟ ਨਹੀਂ ਸੀ ਪਿੱਛੇ ਉਹਨਾਂ ਦੇ ਜਿਗਰੀ ਯਾਰ ਅਤੇ ਸਾਰਾ ਪਰਿਵਾਰ ਬਹੁਤ ਖੁ਼ ਸੀ ਉਨ੍ਹਾਂ ਦੇ ਵਿਦੇ ਜਾਣ ਉੱਤੇਪਰ ਅਚਾਨਕ ਇੱਕ ਬੁਰੀ ਖਬ਼ਰ ਆਈ ਕਿ ਤਾਇਆ ਜੀ ਦਾ ਕਾਨਫਰੰਸ ਦੌਰਾਨ ਉੱਧਰ ਵਿਦੇਸ਼ ਵਿੱਚ ਹੀ ਦਿਹਾਂਤ ਹੋ ਗਿਆਸਾਰੇ ਪਰਿਵਾਰ, ਮਿੱਤਰਾਂ, ਸਨੇਹੀਆਂ ਅਤੇ ਸਾਹਿਤਕ ਹਲਕਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਉੱਧਰ ਵਿਦੇਸ਼ ਵਿੱਚ ਹੀ ਉਹਨਾਂ ਦਾ ਸਸਕਾਰ ਕਰ ਦਿੱਤਾ ਗਿਆ ਇੱਧਰ ਭੋਗ ਪਾਉਣ ਦੀਆਂ ਤਿਆਰੀਆਂ ਹੋਣ ਲੱਗੀਆਂਕਿੱਥੇ ਕਰਨਾ ਹੈ? ਕਦੋਂ ਕਰਨਾ ਹੈ? ਲੰਗਰ ਵਿੱਚ ਕੀ ਹੋਵੇ? ਕਿੰਨੇ ਬੰਦਿਆਂ ਦਾ ਇੰਤਜ਼ਾਮ ਕਰਨਾ ਹੈ? ਆਦਿ, ਆਦਿ

ਭੋਗ ਦੇ ਮਿੱਥੇ ਦਿਨ ਤੋਂ ਦੋ ਦਿਨ ਪਹਿਲੋਂ ਧੀਰ ਸਾਹਿਬ ਅਚਾਨਕ ਸਹੀ ਸਲਾਮਤ ਪੰਜਾਬ ਆਪਣੇ ਘਰ ਪੁੱਜ ਜਾਂਦੇ ਹਨ, ਰਿਕਸ਼ੇ ਉੱਤੇਸਾਰੇ ਖੁਸ਼ੀ ਵਿੱਚ ਹੈਰਾਨ ਹੁੰਦੇ ਹਨਘਰ ਵਿੱਚ ਵੱਡਾ ਇਕੱਠ ਦੇਖ ਕੇ ਤਾਇਆ ਜੀ ਹੈਰਾਨ ਹੁੰਦੇ ਹਨਤਾਇਆ ਜੀ ਨੂੰ ਦੱਸਿਆ ਗਿਆ ਕਿ ਉਹਨਾਂ ਦੇ ਦੇਹਾਂਤ ਦੀ ਖਬ਼ਰ ਪਤਾ ਲੱਗਣ ਮਗਰੋਂ ਪਰਿਵਾਰ ਵੱਲੋਂ ਦੋ ਦਿਨਾਂ ਮਗਰੋਂ ਉਹਨਾਂ ਦੇ ਭੋਗ ਰੱਖਿਆ ਹੋਇਆ ਹੈ ਅਤੇ ਹਜ਼ਾਰ ਬੰਦਿਆਂ ਦੇ ਲੰਗਰ ਦਾ ਇੰਤਜ਼ਾਮ ਕੀਤਾ ਹੋਇਆਉਹ ਹੱਸਣ ਲੱਗੇ, “ਚੱਲੋ ਕੋਈ ਨੀ, ਆਪਾਂ ਭੋਗ ਦੇ ਇੰਤਜ਼ਾਮ ਨੂੰ ਜ ਵਿੱਚ ਤਬਦੀਲ ਕਰ ਲੈਂਦੇ ਹਾਂ ਉੱਥੇ ਕਵੀ ਦਰਬਾਰ ਕਰਵਾਵਾਂਗੇ।” ਮਿੱਥੇ ਦਿਨ ਤਾਇਆ ਜੀ ਆਪ ਪੰਡਾਲ ਦੇ ਬਾਹਰ ਖੜ੍ਹੇ ਸਭ ਦਾ ਹੱਸ-ਹੱਸ ਕੇ ਸਵਾਗਤ ਕਰ ਰਹੇ ਸਨਤਾਇਆ ਜੀ ਦੇ ਜਿਗਰੀ ਯਾਰ ਸਵਰਗੀ ਗੁਰਚਰਨ ਰਾਮਪੁਰੀ ਜੀ, ਅਜਾਇਬ ਚਿੱਤਰਕਾਰ ਜੀ ਅਤੇ ਸ਼ਿਵ ਨਾਥ ਜੀ ਆਪੋ ਆਪਣੀਆਂ ਕਵਿਤਾਵਾਂ ਪੜ੍ਹ ਰਹੇ ਸਨ, ਜਦੋਂ ਮੇਰੀ ਅੱਖ ਖੁੱਲ੍ਹੀਮੈਂ ਫਟਾਫਟ ਉਸ ਸੁਪਨੇ ਦੀ ਇਬਾਰਤ ਲਿਖਣ ਲਈ ਕਲਮ ਚੁੱਕ ਲਈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਰੰਜੀਵਨ ਸਿੰਘ

ਰੰਜੀਵਨ ਸਿੰਘ

Mohali, Punjab, India.
Phone: (91 - 98150 - 68816)

Email: (ranjivansingh@gmail.com)