RashpinderPalKaur7ਇਹ ਮੇਰਾ ਇਕਲੌਤਾ ਪੁੱਤ ਐ। ਚੰਗਾ ਭਲਾ ਸੀ, ਬਾਰਾਂ ਜਮਾਤਾਂ ਪਾਸ, ਬਾਹਰ ਜਾਣ ਦੀ ਜ਼ਿਦ ਨੇ ...
(14 ਅਕਤੂਬਰ 2023)


ਸਵੇਰੇ ਮੂੰਹ ਹਨੇਰੇ ਹੀ ਹਸਪਤਾਲ ਦਾ ਰੁਖ਼ ਕੀਤਾ
ਸਵਖਤੇ ਹੀ ਮਾਲਵੇ ਦੇ ਏਮਜ਼ ਜਾ ਪਹੁੰਚ ਕੇ ਪਰਚੀ ਲਈ ਕਤਾਰ ਵਿੱਚ ਲੱਗ ਗਏਬੰਦ ਖਿੜਕੀਆਂ ਸਾਹਵੇਂ ਸਵੇਰ ਸਾਰ ਹੀ ਕਤਾਰਾਂ ਵਿੱਚ ਲੋਕਾਂ ਦੀ ਭੀੜ ਜੁਟੀ ਵੇਖੀਖਿੜਕੀ ਖੁੱਲ੍ਹਣ ਵਿੱਚ ਦੋ ਘੰਟੇ ਬਾਕੀ ਸਨਚੁੱਪ ਚਾਪ ਵਿਦਿਆਰਥੀਆਂ ਵਾਂਗ ਕਤਾਰਾਂ ਵਿੱਚ ਲੱਗੇ ਹੋਏ ਸਨ ਉਦਾਸ, ਨਿਰਾਸ਼ ਚਿਹਰੇਨੌਜਵਾਨ, ਅੱਧਖੜ੍ਹ ਤੇ ਬਜ਼ੁਰਗ, ਹਰ ਉਮਰ ਦੇ ਮਰਦ ਔਰਤਾਂਹੱਥਾਂ ਵਿੱਚ ਫੜੀਆਂ ਹੋਈਆਂ ਸਨ ਪਰਚੀਆਂ ਤੇ ਟੈੱਸਟ ਰਿਪੋਰਟਾਂ - ਜ਼ਿੰਦਗੀ ਦੀ ਡੋਰ ਲੰਬੀ ਕਰਨ ਦੀ ਉਮੀਦ ਨਾਲ ਖੜ੍ਹੇ, ਅੱਖਾਂ ਵਿੱਚ ਆਸ ਦੀ ਕਿਰਨ ਬਿਮਾਰ ਅਤੇ ਕਮਜ਼ੋਰ ਮਰੀਜ਼ ਕਤਾਰਾਂ ਵਿੱਚ ਆਪਣੇ ਨੰਬਰ ਬੈਠੇ ਨਜ਼ਰ ਆਏਆਪਸ ਵਿੱਚ ਗੱਲਬਾਤ ਕਰਦੇ, ਬੰਦ ਖਿੜਕੀਆਂ ਦੇ ਖੁੱਲ੍ਹਣ ਦੀ ਉਡੀਕ ਕਰਦੇਵਰਦੀ ਦੇ ਅਨੁਸ਼ਾਸਨ ਵਿੱਚ ਬੱਝੇ ਸੁਰੱਖਿਆ ਕਰਮੀ ਵਾਰ ਵਾਰ ਆਉਂਦੇਕਤਾਰਾਂ ਵਿੱਚ ਲੱਗਣ ਅਤੇ ਚੁੱਪ ਰਹਿਣ ਦੀ ਤਾਕੀਦ ਕਰਦੇ

ਭਾਰਤ ਸਰਕਾਰ ਦਾ ਉੱਚਤਮ ਅਦਾਰਾ ਪਰ ਪੁੱਛ-ਗਿੱਛ ਕੇਂਦਰ ਦੀ ਸੁਵਿਧਾ ਨਹੀਂਸੁਰੱਖਿਆ ਗਾਰਡ ਇਹ ਡਿਊਟੀ ਵੀ ਕਰਦੇ ਨਜ਼ਰ ਆਏਪੀੜਤ ਮਰੀਜ਼ਾਂ ਵਿੱਚ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ, ਸਰਹੱਦਾਂ ’ਤੇ ਕੁਰਬਾਨ ਹੋਏ ਸੈਨਿਕਾਂ ਲਈ ਕੋਈ ਖਿੜਕੀ ਨਹੀਂ ਸੀਇਹ ਵੇਖ ਵਿਧਵਾਵਾਂ, ਅਨਾਥਾਂ ਤੇ ਖੁਦਕੁਸ਼ੀ ਪੀੜਤਾਂ ਦੀ ਪਹਿਲ ਦੇ ਆਧਾਰ ’ਤੇ ਸੁਣਵਾਈ ਦੀ ਆਸ ਹੀ ਬੁਝਦੀ ਨਜ਼ਰ ਆਈਖਿੜਕੀਆਂ ਖੁੱਲ੍ਹਣ ਤਕ ਹੁੰਮਸ ਮਰੀਜ਼ਾਂ ਦਾ ਸਿਦਕ ਪਰਖਦੀ ਰਹੀ

ਨਿਸ਼ਚਿਤ ਸਮੇਂ ’ਤੇ ਖਿੜਕੀਆਂ ਖੁੱਲ੍ਹੀਆਂਆਪੋ ਆਪਣੀ ਪਰਚੀ ਕਟਾ ਮਰੀਜ਼ ਡਾਕਟਰਾਂ ਦੇ ਵਿਭਾਗਾਂ ਵੱਲ ਅਹੁਲੇਬਾਹਰ ਬੈਂਚਾਂ ’ਤੇ ਬੈਠ ਵਾਰੀ ਦੀ ਉਡੀਕ ਹੋਣ ਲੱਗੀਡਾਕਟਰਾਂ ਦੇ ਆਉਣ ਵਿੱਚ ਅਜੇ ਵਕਤ ਸੀਮਰੀਜ਼ਾਂ ਨਾਲ ਆਏ ਸਨੇਹੀ ਆਪਸ ਵਿੱਚ ਇੱਕ ਦੂਸਰੇ ਦਾ ਹਾਲ ਚਾਲ ਜਾਨਣ ਲੱਗੇਕੋਈ ਇੱਥੇ ਸੁੱਖੀ ਸਾਂਦੀਂ ਤਾਂ ਆਉਂਦਾ ਨੀਂਕਿਸੇ ਨਾ ਕਿਸੇ ਬਿਮਾਰੀ ਦਾ ਸਤਾਇਆ ਇੱਥੇ ਇਲਾਜ ਨੂੰ ਆਉਂਦਾਹਰ ਘਰ ਨੂੰ ਬਿਮਾਰੀ ਨੇ ਨੱਪਿਆ ਹੋਇਆਗਰੀਬ ਬੰਦਾ ਤਾਂ ਇਲਾਜ ਖੁਣੋ ਜਾਨ ਤੋਂ ਹੱਥ ਧੋ ਬੈਠਦਾ” ਇੱਕ ਬੀਬੀ ਨੇ ਦਵਾਈ ਲੈਣ ਆਈ ਨਾਲ ਬੈਠੀ ਔਰਤ ਨੂੰ ਸੱਚ ਦੀ ਸੁਣਾਈ

ਬਿਲਕੁਲ ਸੋਲਾਂ ਆਨੇ ਸੱਚ ਐ, ਭੈਣੇ ਤੇਰੀ ਗੱਲਜੇ ਇਹੋ ਜਿਹੇ ਸਰਕਾਰੀ ਹਸਪਤਾਲ ਚਾਰੇ ਪਾਸੇ ਹੋਣ ਤਾਂ ਲੋਕਾਂ ਦਾ ਭਲਾ ਹੋ ਜੇਸੌ ਕੋਹਾਂ ਤੋਂ ਚੱਲ ਕੇ ਇੱਥੇ ਆਉਣਾ ਪੈਂਦਾ ਦੂਸਰੀ ਬੀਬੀ ਬੋਲੀ

ਡਾਕਟਰਾਂ ਦੇ ਆਉਣ ’ਤੇ ਮਰੀਜ਼ਾਂ ਨੂੰ ਬੁਲਾਇਆ ਜਾਣ ਲੱਗਾ ਮੈਂ ਆਪਣੀ ਵਾਰੀ ਦੀ ਉਡੀਕ ਵਿੱਚ ਸਾਂਨਾਲ ਹੀ ਮਾਨਸਿਕ ਰੋਗਾਂ ਦਾ ਵਿਭਾਗ ਸੀਸਾਡੇ ਨਾਲ ਹੀ ਬਾਹਰ ਬੈਂਚ ’ਤੇ ਬੈਠੇ ਮਰੀਜ਼ਜ਼ਿਆਦਾਤਰ ਗਿਣਤੀ ਨੌਜਵਾਨ ਮੁੰਡੇ ਕੁੜੀਆਂ ਦੀ ਸੀ, ਜਿਹੜੇ ਆਪਣੇ ਮਾਪਿਆਂ ਨਾਲ ਵਾਰੀ ਦੀ ਉਡੀਕ ਵਿੱਚ ਸਨਸੁੱਕ ਕੇ ਤੀਲਾ ਬਣੇ ਨੌਜਵਾਨ ਨੂੰ ਉਸਦੀ ਮਾਂ ਦਿਲਾਸਾ ਦੇ ਰਹੀ ਸੀ, “ਕੋਈ ਨਾ ਪੁੱਤ, ਸਭ ਠੀਕ ਹੋ ਜੂ, ਤੂੰ ਹੌਸਲਾ ਰੱਖਤੈਨੂੰ ਹੁਣ ਅੱਗੇ ਨਾਲੋਂ ਤਾਂ ਬਹੁਤ ਫਰਕ ਐਆਪਣੇ ਬਾਪ ਤੋਂ ਬਾਅਦ ਤੂੰ ਈ ਘਰ ਦਾ ਚਿਰਾਗ ਏਂਮੁਸ਼ਕਲਾਂ ਤਾਂ ਆਉਂਦੀਆਂ ਜਾਂਦੀਆਂ ਨੇ ਜ਼ਿੰਦਗੀ ਨੀਂ ਵਾਰ ਵਾਰ ਮਿਲਦੀਮਨ ਤਕੜਾ ਕਰਵਿਰ ਵਿਰ ਨਾ ਕਰਿਆ ਕਰਦਵਾਈ ਨਾਲ ਹੌਸਲਾ ਵੀ ਜ਼ਰੂਰੀ ਹੁੰਦਾ

ਨੌਵਾਨ ਸ਼ਾਂਤ ਚਿੱਤ ਸੁਣਦਾ ਰਿਹਾ

ਮਨ ਮਸਤਕ ਖਿਆਲਾਂ ਦੀ ਤੰਦ ਬੁਣਨ ਲੱਗਾ, ‘ਭਲਾ ਮਾਨਸਿਕ ਰੋਗੀ ਬਣਨ ਨੂੰ ਕੀਹਦਾ ਜੀਅ ਕਰਦਾ! ਹਾਲਤਾਂ ਇਸ ਰਾਹ ਤੋਰਦੀਆਂ ਹਨਘਰ ਪਰਿਵਾਰਾਂ ਵਿੱਚ ਵਿਤਕਰਾ ਝੇਲਦੇ, ਗਰੀਬੀ ਦਾ ਸੰਤਾਪ ਹੰਢਾਉਂਦੇ, ਪੜ੍ਹ ਲਿਖ ਵੀ ਰੁਜ਼ਗਾਰ ਤੋਂ ਸੱਖਣੇ ਰਹਿੰਦੇ ਖੁਦਕੁਸ਼ੀਆਂ ਦੀ ਮਾਰ ਹੇਠ ਆਏ, ਬੇਵੱਸ, ਮਜਬੂਰ ਮਨ ਦੇ ਰੋਗੀਆਂ ਵਿੱਚ ਜਾ ਸ਼ਾਮਲ ਹੁੰਦੇ ਥੁੜਾਂ ਮਾਰਿਆਂ ਨੂੰ ਕਿਤੇ ਢੋਈ ਨਹੀਂ ਮਿਲਦੀਮਹਿੰਗਾ ਇਲਾਜ ਵੱਸੋਂ ਬਾਹਰਾ ਹੋਣ ’ਤੇ ਡੇਰਿਆਂ ਦੇ ਭਰਮ ਜਾਲ਼ ਵਿੱਚ ਜਾ ਫਸਦੇ, ਝੂਠੀ ਆਸ ਲਗਾਈ ਜ਼ਿੰਦਗੀ ਦਾ ਬੋਝ ਢੋਂਦੇ ਹਨਰੋਗੀ ਬਣੇ ਬੇਘਰ ਹੋ ਰਾਹਾਂ ਦੀ ਖ਼ਾਕ ਛਾਣਦੇ ਹਨਅਗਿਆਨਤਾ ਵੱਸ ਚੇਲਿਆਂ ਮਗਰ ਲੱਗ ਸੁੱਖ ਸੀਰਨੀਆਂ ਦੇਣ ਲਗਦੇਰੁਲਦੇ ਖੁੱਲ਼ਦੇ ਜ਼ਿੰਦਗੀ ਦੀ ਵਾਟ ਮੁਕਾ ਜਾਂਦੇ।’ ਆਪਣੀ ਵਾਰੀ ਦੀ ਆਵਾਜ਼ ਨੇ ਮੇਰਾ ਧਿਆਨ ਮੋੜਿਆ

ਡਾਕਟਰ ਨੂੰ ਮਿਲ ਦਵਾਈ ਲੈਣ ਲਈ ਮੁੜ ਕਤਾਰ ਵਿੱਚ ਆ ਖੜ੍ਹੇ ਵੀਲ ਚੇਅਰ ’ਤੇ ਬੈਠੇ ਨੌਜਵਾਨ ਦੀ ਦਵਾਈ ਲੈਣ ਲਈ ਖੜ੍ਹਾ ਬਾਪ ਕਲਪਣ ਲੱਗਾ, “ਸਾਡਾ ਤਾਂ ਜਿਊਣਾ ਈ ਦਾਅ ’ਤੇ ਲੱਗ ਗਿਆਇਹ ਮੇਰਾ ਇਕਲੌਤਾ ਪੁੱਤ ਐਚੰਗਾ ਭਲਾ ਸੀ, ਬਾਰਾਂ ਜਮਾਤਾਂ ਪਾਸ, ਬਾਹਰ ਜਾਣ ਦੀ ਜ਼ਿਦ ਨੇ ਇਸਦੀ ਇਹ ਹਾਲਤ ਕਰ ਦਿੱਤੀਦੋ ਏਕੜ ਜ਼ਮੀਨ ਵੇਚ ਕੇ ਬਾਹਰ ਭੇਜਣ ਦਾ ਪ੍ਰਬੰਧ ਕੀਤਾਏਜੰਟ ਧੋਖਾ ਦੇ ਗਿਆਅਸਲ ਦੇਸ਼ ਤਾਂ ਪਹੁੰਚੇ ਨੀਂ, ਕਈ ਮਹੀਨੇ ਮਸਕਟ ਰੁਲ਼ ਖੁੱਲ਼ ਕੇ ਰੋਗੀ ਬਣ ਖ਼ਾਲੀ ਹੱਥ ਵਾਪਸ ਮੁੜ ਆਇਆਨਾ ਕੁਝ ਬੋਲਦਾ ਚਲਦਾ, ਨਾ ਖਾਂਦਾ ਪੀਂਦਾਚੰਗੇ ਦਿਨਾਂ ਦੀ ਆਸ ਵਿੱਚ ਜ਼ਮੀਨ ਵੀ ਗਈ ਤੇ ਭਵਿੱਖ ਵੀ ਗੁਆਚ ਗਿਆ

ਸਟੋਰ ਤੋਂ ਦਵਾਈ ਲੈ ਅਸੀਂ ਬਾਹਰ ਵੱਲ ਮੁੜੇ

ਮੀਲਾਂ ਵਿੱਚ ਫੈਲੇ ਖੋਜ ਤੇ ਸਿਹਤ ਕੇਂਦਰ ਵਿੱਚੋਂ ਬਾਹਰ ਨਿਕਲੇਸੋਚਾਂ ਕਰਵਟ ਭਰਨ ਲੱਗੀਆਂ, “ਹਰ ਬੰਦਾ ਜਿਊਣਾ ਲੋਚਦਾ ਜ਼ਿੰਦਗੀ ਦਾ ਸੁਖ ਮਾਣਨਾ ਚਾਹੁੰਦਾਰੁਕਾਵਟਾਂ ਜਿਊਣ ਰਾਹ ਦੇ ਕੰਡੇ ਬਣ ਬੈਠਦੀਆਂਘਰਾਂ ਦੀਆਂ ਮਜਬੂਰੀਆਂ, ਪ੍ਰੇਸ਼ਾਨੀਆਂ ਤੇ ਸਰੀਰ ਦੀਆਂ ਬਿਮਾਰੀਆਂ ਸੁਖਦ ਪਲਾਂ ਨੂੰ ਦੁੱਖ ਵਿੱਚ ਤਬਦੀਲ ਕਰਦੀਆਂਬੰਦੇ ਦੀ ਇਕੱਲੀ ਕਹਿਰੀ ਜਾਨਹਰ ਰਾਹ ’ਤੇ ਮੁਸ਼ਕਲਾਂ ਦਾ ਵਿਛਿਆ ਜਾਲਬੰਦਾ ਕਿੱਧਰ ਜਾਵੇ?”

ਸਕੂਲ ਵਿੱਚ ਖੇਤ ਮਜ਼ਦੂਰ ਮਾਪਿਆਂ ਨਾਲ ਅਕਸਰ ਆਉਂਦੇ ਜਾਂਦੇ ਕਾਕਾ ਪ੍ਰਧਾਨ ਦੇ ਬੋਲ ਆਸ ਦੀ ਤੰਦ ਬਣਦੇ ਹਨ, “ਬੰਦਾ ਚਾਹਵੇ ਤਾਂ ਕੀ ਨੀਂ ਕਰ ਸਕਦਾਪਰ ਅਸੀਂ ’ਕੱਲੇ ’ਕੱਲੇ ਕਲਪਦੇ ਹਾਂਹੋਰਾਂ ਨੂੰ ਲਤਾੜ ਕੇ ਅੱਗੇ ਵਧਣਾ ਚਾਹੁੰਦੇ ਆਂਮੁਸ਼ਕਲਾਂ ਨੂੰ ਮਾਤ ਦੇਣਾ ਚਾਹੁੰਦੇ ਆਂਏਕੇ ਦੀ ਤਾਕਤ ਭੁੱਲ ਜਾਂਦੇ ਆਂ’ਕੱਠਾਂ ਨਾਲ ਮਿਲਦੀਆਂ ਜਿੱਤਾਂ ਯਾਦ ਨੀਂ ਰੱਖਦੇ! ਸੰਘਰਸ਼ ਦੇ ਰਾਹ ਤੁਰਦੇ ਨੀਂ” ਇਹ ਬੋਲ ਮਨ ਨੂੰ ਸੁਖਾਵੇਂ ਰੌਂ ਕਰਦੇ ਹਨਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਏਕੇ ਨੂੰ ਢਾਲ ਬਣਾ ਤੁਰਨਾ, ਸੰਘਰਸ਼ਾਂ ਨਾਲ ਚੁਣੌਤੀਆਂ ਨੂੰ ਟੱਕਰਨਾ - ਇਹ ਧਾਰਨਾ ਮੈਨੂੰ ਜ਼ਿੰਦਗੀ ਦਾ ਸੱਚਾ ਸਬਕ ਪ੍ਰਤੀਤ ਹੁੰਦੀ ਹੈ, ਜਿਸ ਵਿੱਚ ਸੁਖਾਵੇਂ ਸਾਵੇਂ ਸਮਾਜ ਦਾ ਭਵਿੱਖ ਸਮੋਇਆ ਹੋਇਆ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4289)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਰਸ਼ਪਿੰਦਰ ਪਾਲ ਕੌਰ

ਰਸ਼ਪਿੰਦਰ ਪਾਲ ਕੌਰ

Govt. Senior Secondary School (Girls) Lakhewali, Sri Mukatsar Sahib. Punjab, India

Email: (rashpinderpalkaur@gmail.com)