RashpinderPalKaur7ਘਰਦੀ ਦੀ ਹਾਲਤ ਵੇਖੀ ਨੀਂ ਜਾਂਦੀ। ਦਿਨ ਭਰ ਅਵਾ ਤਵਾ ਬੋਲਦੀ ਰਹਿੰਦੀ ਐ। ਨਾ ਖਾਣ ਪੀਣ ਦਾ ਫ਼ਿਕਰ ...
(14 ਫਰਵਰੀ 2023)
ਇਸ ਸਮੇਂ ਪਾਠਕ: 271.

 

ਉਹ ਮੇਰੇ ਅਧਿਆਪਨ ਕਿੱਤੇ ਦਾ ਪਹਿਲਾ ਸਕੂਲ ਸੀਹਰਿਆ ਭਰਿਆ, ਸੋਹਣੀ ਦਿੱਖ ਵਾਲ਼ਾਸਕੂਲ ਦੀ ਸਾਂਭ ਸੰਭਾਲ ਸੇਵਾਦਾਰ ਕਰਦਾ, ਜਿਸ ਨੂੰ ਸਾਰਾ ਸਟਾਫ ਬਾਈ ਆਖ ਕੇ ਬੁਲਾਉਂਦਾਮਿੱਠ ਬੋਲੜਾ ਤੇ ਨਿਮਰਸਾਰਿਆਂ ਨੂੰ ਜੀ ਜੀ ਆਖਦਾ ਨਾ ਥੱਕਦਾਦਿਨ ਭਰ ਸਕੂਲ ਦੇ ਕੰਮਾਂਕਾਰਾਂ ਵਿੱਚ ਤੁਰਿਆ ਫਿਰਦਾਨਾ ਅੱਕਦਾ ਨਾ ਥੱਕਦਾਸਕੂਲ ਆਏ ਗਏ ਦਾ ਵੀ ਖ਼ਿਆਲ ਰੱਖਦਾਥੋੜ੍ਹਾ ਵਿਹਲਾ ਵਕਤ ਮਿਲਣ ’ਤੇ ਬਗੀਚੀ ਵਿੱਚ ਜਾ ਬੈਠਦਾਫ਼ੁੱਲ ਬੂਟਿਆਂ ਦਾ ਧਿਆਨ ਧਰਦਾਵਾਧੂ ਘਾਹ ਬੂਟ ਸਾਫ਼ ਕਰਦਾਜਿਹੜੇ ਵੀ ਕੰਮ ਨੂੰ ਹੱਥ ਪਾਉਂਦਾ ਪੂਰਾ ਕਰਕੇ ਹਟਦਾਬੱਚਿਆਂ ਨਾਲ ਚੰਗਾ ਵਿਵਹਾਰ ਕਰਦਾਝਿੜਕਣ, ਘੂਰਨ ਦੀ ਥਾਂ ਪਿਆਰ ਤੋਂ ਕੰਮ ਲੈਂਦਾਸਕੂਲ ਦੇ ਬੱਚੇ ਵੀ ਉਸਦੇ ਅੱਗੇ ਪਿੱਛੇ ਫਿਰਦੇ

ਅਚਾਨਕ ਉਸਦੇ ਵਿਵਹਾਰ ਵਿੱਚ ਬਦਲਾਅ ਆਉਂਦਾ ਨਜ਼ਰ ਆਉਣ ਲੱਗਾਉਹ ਦੱਸਿਆ ਗਿਆ ਕੰਮ ਭੁੱਲਣ ਲੱਗਾਹਰ ਵੇਲੇ ਫੁਰਤੀ ਨਾਲ ਕੰਮ ਕਰਨ ਵਾਲ਼ਾ ਥੱਕਿਆ ਥੱਕਿਆ ਜਾਪਦਾ, ਜਿਵੇਂ ਨਿੱਤ ਰੋਜ਼ ਦੇ ਕੰਮਾਂ ਤੋਂ ਮਨ ਅੱਕ ਗਿਆ ਹੋਵੇ ਪੁੱਛਣ ’ਤੇ ‘ਮਨ ਦਾ ਰੌਂ ਠੀਕ ਨੀਂ’ ਆਖ ਚੁੱਪ ਕਰ ਜਾਂਦਾ ਸਟਾਫ ਨੂੰ ਫ਼ਿਕਰ ਹੋਇਆਪੁੱਛ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਬਾਈ ਦੇ ਘਰ ਸਭ ਅੱਛਾ ਨਹੀਂ ਹੈਕੋਈ ਘਰ ਦਾ ਜੀਅ ਬੀਮਾਰ ਹੈਇਲਾਜ ਕਰਾਉਣ ਮਗਰੋਂ ਵੀ ਠੀਕ ਨਹੀਂ ਹੋ ਰਿਹਾਅਸੀਂ ਸਲਾਹ ਕਰਕੇ ਬਾਈ ਦੀ ਮਦਦ ਕਰਨ ਦੀ ਠਾਣ ਲਈ

ਸਾਡੇ ਵਾਰ ਵਾਰ ਪੁੱਛਣ ’ਤੇ ਬਾਈ ਨੇ ਭੇਤ ਖੋਲ੍ਹਿਆ, “ਅੱਜ ਕੱਲ੍ਹ ਘਰ ਦੇ ਢਿੱਲੇ ਰਹਿੰਦੇ ਆ ਬਿਮਾਰੀ ਪੁੱਛਣ ’ਤੇ ਕਹਿਣ ਲੱਗਾ “ਬਿਮਾਰੀ ਦਾ ਹੀ ਤਾਂ ਪਤਾ ਨੀਂ ਚਲਦਾਅਸੀਂ ਇਲਾਜ ’ਤੇ ਹਜ਼ਾਰਾਂ ਰੁਪਏ ਪੱਟ ’ਤੇ ਪਰ ਆਰਾਮ ਕਿਧਰੋਂ ਨੀਂ ਮਿਲਿਆਡਾਕਟਰਾਂ ਤੋਂ ਇਲਾਜ ਕਰਵਾ ਕੇ ਵੇਖ ਲਿਆਉਹ ਕਹਿੰਦੇ ਬੀਮਾਰੀ ਕੋਈ ਨੀਂ ਫਿਰ ਅਸੀਂ ਸਿਆਣੇ ਤੇ ਚੌਂਕੀਆਂ-ਚੱਲੇ ਆਲੇ ਬਾਬਿਆਂ ਦੇ ਦਰਾਂ ’ਤੇ ਗਏਉਹ ਆਂਹਦੇ ਏਸ ਨੂੰ ਕੋਈ ‘ਔਹਰ’ ਹੈ, ਜਿਸ ਨੂੰ ਠੀਕ ਕਰਨਾ ਸਾਡੇ ਵੱਸ ਵਿੱਚ ਨਹੀਂਘਰਦੀ ਕੁਛ ਬੋਲਦੀ ਚਲਦੀ ਨੀਂਚੁੱਪ ਚਾਪ ਵੇਖਦੀ ਰਹਿੰਦੀ ਆਕੋਈ ਥਾਂ ਨੀਂ ਬਚੀ, ਜਿੱਥੇ ਜਾ ਕੇ ਮੱਥਾ ਨੀਂ ਟੇਕਿਆ, ਸੁੱਖਣਾ ਨੀਂ ਪੂਰੀ ਕੀਤੀ, ਅਰਜੋਈ-ਜੋਦੜੀ ਨੀਂ ਕੀਤੀਪਰ ਕਿਤੋਂ ਵੀ ਖੈਰ ਨੀਂ ਪਈ

ਸਾਡੇ ਲਈ ਇਹ ਹੈਰਾਨੀ ਦੀ ਗੱਲ ਸੀਬਾਈ ਦੀ ਜੀਵਨ ਸਾਥਣ ਤਾਂ ਚੰਗੀ ਭਲੀ ਸੀਘਰ ਦੇ ਕੰਮ ਤੋਂ ਵਿਹਲੀ ਹੋ ਉਹ ਸਕੂਲ ਆ ਜਾਂਦੀਉਸ ਨਾਲ ਸਕੂਲ ਦੇ ਕੰਮ ਵਿੱਚ ਹੱਥ ਵਟਾਉਂਦੀਛੁੱਟੀ ਮਗਰੋਂ ਸਾਰੇ ਕਮਰੇ ਸਾਫ਼ ਕਰਦੀਚੰਗੇ ਸੁਭਾਅ ਸਦਕਾ ਉਸਦਾ ਅਧਿਆਪਕਾਵਾਂ ਨਾਲ ਮੇਲ ਜੋਲ ਰਹਿੰਦਾਕੁਝ ਮਹੀਨੇ ਪਹਿਲਾਂ ਮੁੰਡੇ ਦੇ ਵਿਆਹ ਵੇਲੇ ਉਸ ਤੋਂ ਖੁਸ਼ੀ ਸਾਂਭੀ ਨਹੀਂ ਸੀ ਜਾਂਦੀਵਿਆਹ ਤੋਂ ਮਗਰੋਂ ਉਹ ਮਹੀਨਾ ਭਰ ਸਕੂਲ ਕੰਮ ਕਰਨ ਆਉਂਦੀ ਰਹੀਫਿਰ ਸਕੂਲ ਆਉਣੋਂ ਹਟ ਗਈਸਕੂਲ ਦੇ ਰੁਝੇਵਿਆਂ ਵਿੱਚ ਸਾਡਾ ਵੀ ਇਸ ਪਾਸੇ ਧਿਆਨ ਨਹੀਂ ਗਿਆਉਸ ਦੀ ਨਾ ਸਮਝ ਆਉਣ ਵਾਲੀ ਬੀਮਾਰੀ ਬਾਰੇ ਜਾਣ ਕੇ ਸਾਡੇ ਮਨ ਨੂੰ ਠੇਸ ਲੱਗੀ

ਸਟਾਫ ਵਿੱਚ ਚੁੰਝ ਚਰਚਾ ਚੱਲਣ ਲੱਗੀਆਪੋ ਆਪਣੀ ਸੂਝ ਅਨੁਸਾਰ ਸਟਾਫ ਆਪਣੀ ਰਾਇ ਰੱਖਦਾਸੇਵਾ ਮੁਕਤੀ ਨੇੜੇ ਪਹੁੰਚੇ ਗਣਿਤ ਵਾਲ਼ੇ ਵੱਡੇ ਭੈਣ ਜੀ ਕਹਿਣ ਲੱਗੇ, “ਏਹ ਗਰੀਬ ਗੁਰਬੇ ਬਹੁਤੇ ਪੀਰ ਫਕੀਰਾਂ ਨੂੰ ਮੰਨਦੇ ਨੇਸੁੱਖਾਂ ਵੀ ਸੁੱਖਦੇ ਨੇਸੁੱਖ ਸ਼ੀਰਨੀਆਂ ਨਾ ਦੇਣ ’ਤੇ ਇਹ ਦਿਨ ਵੇਖਦੇ ਨੇ

ਸਕੂਲ ਦੀ ਹੋਣਹਾਰ ਸਾਇੰਸ ਅਧਿਆਪਕਾ ਅਸਹਿਮਤੀ ਜਿਤਾਉਂਦੀ ਬੋਲ?, “ਇਹ ਕਹਿਣਾ ਤੇ ਮੰਨਣਾ ਦਰੁਸਤ ਨਹੀਂ ਹੈਤੁਸੀਂ ਬੀਤੇ ਯੁਗ ਦੀ ਗੱਲ ਕਰਦੇ ਓਹੁਣ ਵਿਗਿਆਨ ਤੇ ਚੇਤਨਾ ਦਾ ਯੁਗ ਹੈਹਰ ਘਟਨਾ ਪਿੱਛੇ ਕੋਈ ਨਾ ਕੋਈ ਕਾਰਣ ਹੁੰਦਾ ਹੈ, ਜਿਹੜਾ ਸਮੇਂ ਤੇ ਹਾਲਤਾਂ ਨਾਲ ਜੁੜਿਆ ਹੁੰਦਾਤੁਸੀਂ ਬਿਨਾ ਪਰਖ ਪੜਤਾਲ ਕੀਤੇ ਕਿਵੇਂ ਨਤੀਜੇ ’ਤੇ ਪਹੁੰਚ ਸਕਦੇ ਹੋ?”

ਇਹ ਦਲੀਲ ਸੁਣ ਵੱਡੇ ਭੈਣ ਜੀ ਨਿਰਉੱਤਰ ਨਜ਼ਰ ਹੋ ਗਏ।

ਬਾਈ ਸਕੂਲੋਂ ਗ਼ੈਰ ਹਾਜ਼ਰ ਰਹਿਣ ਲੱਗਾਉਸ ਦੇ ਸਕੂਲ ਦਾ ਕੰਮ ਪੁੱਤ ਨੂੰਹ ਕਰ ਜਾਂਦੇਇੱਕ ਦਿਨ ਬਾਈ ਨੇ ਸਕੂਲ ਆ ਕੇ ਦਰਦ ਭਰੀ ਵਿਥਿਆ ਸੁਣਾਈ, “ਹੁਣ ਤਾਂ ਪਾਣੀ ਸਿਰ ਤੋਂ ਲੰਘ ਗਿਆ ਹੈਘਰਦੀ ਦੀ ਹਾਲਤ ਵੇਖੀ ਨੀਂ ਜਾਂਦੀਦਿਨ ਭਰ ਅਵਾ ਤਵਾ ਬੋਲਦੀ ਰਹਿੰਦੀ ਐਨਾ ਖਾਣ ਪੀਣ ਦਾ ਫ਼ਿਕਰ, ਨਾ ਸੌਣ ਦੀ ਚਿੰਤਾਕੋਈ ਦਵਾਈ ਅਸਰ ਨੀਂ ਕਰਦੀਨਾ ਹੀ ਕੋਈ ਓਹੜ ਪੋਹੜ ਕਿੱਧਰ ਨੂੰ ਜਾਈਏ, ਕੋਈ ਰਾਹ ਨੀ ਨਜ਼ਰ ਆਉਂਦਾ

ਅਸੀਂ ਬਾਈ ਨੂੰ ਇੱਕ ਵਾਰ ਬਰਗਾੜੀ ਵਾਲੇ ਮਸ਼ਵਰਾ ਕੇਂਦਰ ’ਤੇ ਜਾਣ ਦਾ ਸੁਝਾਅ ਦਿੱਤਾਭਲੇ ਦੀ ਆਸ ਨਾਲ ਉਹ ਸਹਿਜੇ ਹੀ ਮੰਨ ਗਿਆਕਈ ਦਿਨਾਂ ਬਾਅਦ ਉਹ ਮੁੜ ਸਕੂਲ ਪਰਤਿਆਪਹਿਲਾਂ ਨਾਲੋਂ ਸਹਿਜ ਨਜ਼ਰ ਆਇਆਕਹਿੰਦਾ, “ਪਹਿਲਾਂ ਨਾਲ਼ੋਂ ਬਹੁਤ ਫ਼ਰਕ ਐਐਤਕੀਂ ਉਨ੍ਹਾਂ ਸਾਨੂੰ ਸਾਰਿਆਂ ਨੂੰ ਬੁਲਾਇਆ

ਆਖ਼ਰ ਸੁਖ਼ਦ ਸੁਨੇਹੇ ਦਾ ਦਿਨ ਵੀ ਆ ਗਿਆਬਾਈ ਦੱਸਣ ਲੱਗਾ, “ਹੁਣ ਸਾਡੇ ਘਰ ਸੁਖ, ਚੈਨ ਮੁੜ ਆਇਆ ਐਘਰਦੀ ਨੌਂ ਬਰ ਨੌਂ ਹੋ ਗਈ ਐਮੁੜ ਕੰਮਕਾਰ ਵੀ ਕਰਨ ਲੱਗੀ ਐ

“ਔਹਰ ਦਾ ਪਤਾ ਲੱਗਾ ਕੁਛ?” ਇੱਕ ਅਧਿਆਪਕਾ ਦੇ ਪੁੱਛਣ ’ਤੇ ਬਾਈ ਬੋਲਿਆ, “ਇਹ ਤਾਂ ਸਾਡੀ ਬੇਸਮਝੀ ਹੀ ਸਮਝੋਐਵੇਂ ਅੱਕੀਂ ਪਲਾਹੀਂ ਹੱਥ ਮਾਰਦੇ ਰਹੇਘਰ ਤੇ ਸਕੂਲ ਦਾ ਕੰਮ ਨੂੰਹ ਰਾਣੀ ਵੱਲੋਂ ਸੰਭਾਲਣ ਤੇ ਇਹ ਵਿਹਲੀ ਹੋ ਗਈਮਨ ਹੀ ਮਨ ਸੋਚਣ ਲੱਗੀਉਲਟ ਪੁਲਟ ਵਿਚਾਰ ਆਉਂਦੇ ਰਹੇਆਂਢ ਗੁਆਂਢ ਤੋਂ ਮਿਲੀਆਂ ਸਲਾਹਾਂ ਨੇ ਹੋਰ ਵਿਗਾੜ ਪਾਇਆਬਾਕੀ ਰਹਿੰਦੀ ਕਸਰ ਸਾਧਾਂ ‘ਸਿਆਣਿਆਂ’ ਨੇ ਪੂਰੀ ਕਰ’ਤੀਬਰਗਾੜੀ ਕੇਂਦਰ ਆਲਿਆਂ ਨੇ ਪਹਿਲਾਂ ਇਕੱਲੇ ਇਕੱਲੇ ਨਾਲ ਗੱਲ ਕੀਤੀ ਫਿਰ ਸਾਨੂੰ ਸਾਰਿਆਂ ਨੂੰ ਬਿਠਾ ਕੇ ਤਿੰਨ ਸਬਕ ਦਿੱਤੇਤਰਕ ਨਾਲ ਸੋਚਣਾ ਸਮਝਣਾ, ’ਤਫਾਕ ਨਾਲ ਰਹਿਣਾ, ਆਪਣੇ ਹਿੱਸੇ ਦਾ ਕਰਮ ਦਿਲ ਲਾ ਕੇ ਕਰਨਾਉਹ ਕਹਿੰਦੇ, ਮਿਲ ਕੇ ਰਹਿਣ ਤੋਂ ਵੱਡੀ ਖੁਸ਼ੀ ਕੋਈ ਨੀਂ ਹੁੰਦੀਦੂਸਰਿਆਂ ਦੇ ਕੰਮ ਆਉਣ ਤੋਂ ਵੱਡੀ ਨੇਕੀ ਕੋਈ ਨੀਂ ਹੁੰਦੀ

ਬਾਈ ਦੇ ਮੂੰਹੋਂ ਅਜਿਹੇ ਬੋਲ ਸੁਣ ਕੇ ਸਾਰੇ ਸਟਾਫ ਦੇ ਚਿਹਰਿਆਂ ’ਤੇ ਅਨੂਠੀ ਰੰਗਤ ਵੇਖਣ ਨੂੰ ਮਿਲੀਤਰਕ, ਇਤਫ਼ਾਕ ਤੇ ਸੁੱਚੇ ਕਰਮ ਦਾ ਸਬਕ ਮੈਨੂੰ ਜ਼ਿੰਦਗੀ ਦੀ ਸੰਜੀਵਨੀ ਜਾਪਿਆ, ਜਿਸਦੀ ਬੁੱਕਲ ਵਿੱਚ ਖੁਸ਼ੀ, ਸਨੇਹ, ਸਿਆਣਪ ਤੇ ਸਾਂਝ ਜਿਹੇ ਮੋਤੀ ਸਾਂਭੇ ਹੋਏ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3796)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਰਸ਼ਪਿੰਦਰ ਪਾਲ ਕੌਰ

ਰਸ਼ਪਿੰਦਰ ਪਾਲ ਕੌਰ

Govt. Senior Secondary School (Girls) Lakhewali, Sri Mukatsar Sahib. Punjab, India

Email: (rashpinderpalkaur@gmail.com)