RashpinderPalKaur7ਪਤਾ ਨਹੀਂ ਕਿਹੜੇ ਚੰਦਰੇ ਨੇ ਨਜ਼ਰ ਲਾ’ਤੀ, ਮੇਰੇ ਹੀਰੇ ਪੁੱਤ ਨੂੰ ...
(20 ਮਈ 2019)

 

ਬਾਲਾਂ ਦੇ ਸੁਪਨਿਆਂ ਅਤੇ ਖੁਸ਼ੀਆਂ ਬਾਰੇ ਸੋਚਦਿਆਂ ਗੁਆਂਢਣ ਅਧਿਆਪਕਾ ਦੇ ਸਕੂਲ ਦੀ ਘਟਨਾ ਚੇਤੇ ਵਿੱਚ ਉੱਭਰਦੀ ਹੈ। ਇਕ ਦਿਨ ਉਸ ਨੇ ਦੱਸਿਆ ਸੀ:

ਕੁਝ ਦਿਨਾਂ ਦੀ ਹੀ ਗੱਲ ਹੈ, ਸਾਡੇ ਸਕੂਲ ਅਜਿਹੀ ਘਟਨਾ ਵਾਪਰ ਗਈ, ਜਿਸ ਨੇ ਸਕੂਲ ਦੇ ਮਾਹੌਲ ਵਿੱਚ ਡਰ ਤੇ ਸਹਿਮ ਸਿਰਜ ਦਿੱਤਾਅੱਧੀ ਛੁੱਟੀ ਵੇਲੇ ਛੇਵੀਂ ਕਲਾਸ ਦਾ ਇੱਕ ਵਿਦਿਆਰਥੀ ਅਚਾਨਕ ਬੇਹੋਸ਼ ਹੋ ਕੇ ਡਿੱਗ ਪਿਆਅਧਿਆਪਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈਜਲਦੀ ਨਾਲ ਉਸਨੂੰ ਚੁੱਕਿਆ ਤੇ ਮੁੱਢਲੀ ਸਹਾਇਤਾ ਦਿੱਤੀਹੋਸ਼ ਵਿੱਚ ਆ ਕੇ ਉਹ ਰੋਣ ਲੱਗਾਉਸਦੇ ਮਾਪਿਆਂ ਨੂੰ ਬੁਲਾ, ਮੁੱਖ ਅਧਿਆਪਕਾ ਨੇ ਉਸਨੂੰ ਘਰ ਭੇਜ ਦਿੱਤਾਨਾਲ ਹੀ ਉਸਨੂੰ ਡਾਕਟਰ ਨੂੰ ਵਿਖਾਉਣ ਦੀ ਤਾਕੀਦ ਕੀਤੀਉਹ ਕਲਾਸ ਦਾ ਹੁਸ਼ਿਆਰ ਵਿਦਿਆਰਥੀ ਮਨਜੀਤ ਸੀਸਾਰੇ ਉਸਨੂੰ ਪਿਆਰ ਨਾਲ ਮੰਨਾ ਕਹਿ ਕੇ ਬੁਲਾਉਂਦੇਸਾਰੇ ਅਧਿਆਪਕਾਂ ਦਾ ਉਹ ਚਹੇਤਾ ਸੀਕਲਾਸ ਅਤੇ ਸਕੂਲ ਦੇ ਕੰਮਾਂ ਨੂੰ ਖੁਸ਼ੀ ਨਾਲ ਭੱਜ ਭੱਜ ਕਰਦਾਪੜ੍ਹਾਈ ਵਿੱਚ ਕਮਜ਼ੋਰ ਬੱਚਿਆਂ ਦੀ ਮਦਦ ਕਰਦਾਪੜ੍ਹਾਈ ਵੇਲੇ ਹਰ ਵਿਸ਼ੇ ਵਿੱਚ ਮੋਹਰੀ ਰਹਿੰਦਾ

ਮੰਨੇ ਦਾ ਅਚਾਨਕ ਬੇਹੋਸ਼ ਹੋ ਜਾਣਾ, ਦੁਖਦਾਈ ਸੀਉਹਨਾਂ ਦੇ ਘਰੋਂ ਉਸਦਾ ਹਾਲ ਚਾਲ ਪਤਾ ਕੀਤਾ ਤਾਂ ਮਨ ਹੋਰ ਦੁਖੀ ਹੋਇਆਕਹਿੰਦੇ ਮੰਨੇ ਨੂੰ ਕੋਈ ਡਾਕਟਰੀ ਰੋਗ ਨਹੀਂ ਹੈ, ਸਗੋਂ ‘ਮਾਇਆ’ ਦਾ ਚੱਕਰ ਹੈਸਟਾਫ਼ ਵਿੱਚ ਚਰਚਾ ਚੱਲ ਪਈਬਹੁਗਿਣਤੀ ਅਧਿਆਪਕ ਵੀ ਮੰਨੇ ਦੇ ਅਨਪੜ੍ਹ ਮਾਪਿਆਂ ਵਾਂਗ ਹੀ ਸੋਚਣ ਲੱਗੇ, ‘ਅਖੇ ... ਉਸ ਉੱਤੇ ਤਾਂ ਓਪਰੀ ਕਸਰ ਦਾ ‘ਸਾਇਆ’ ਹੈ

ਕਈ ਦਿਨਾਂ ਤੋਂ ਮੰਨਾ ਚੁੱਪ ਰਹਿੰਦਾ ਸੀਘਰ ਵੀ ਬਹੁਤੀ ਗੱਲ ਨਹੀਂ ਸੀ ਕਰਦਾਕੁਝ ਪੁੱਛਣ ’ਤੇ ਰੋਣ ਲੱਗ ਜਾਂਦਾ ਸੀਕਹਿੰਦੇ ਇਹੋ ਲੱਛਣ ਮਾਇਆ ਦੇ ‘ਪ੍ਰਕੋਪ’ ਵੱਲ ਇਸ਼ਾਰਾ ਕਰਦੇ ਸਨਉਹ ਦੋ ਹਫ਼ਤੇ ਤੱਕ ਸਕੂਲ ਨਾ ਆਇਆਇੱਕ ਦਿਨ ਅਸੀਂ ਘਰੇ ਮੰਨੇ ਦਾ ਪਤਾ ਲੈਣ ਗਏਇੱਕਲਾ ਹੀ ਮੰਜੇ ਤੇ ਪਿਆ ਸੀਮਾਂ ਮਿਹਨਤ ਮਜ਼ਦੂਰੀ ਕਰਨ ਗਈ ਹੋਈ ਸੀਉਹ ਸਾਡੇ ਨਾਲ ਬਹੁਤਾ ਨਹੀਂ ਬੋਲਿਆਸਾਡੇ ਤੁਰਨ ਲੱਗਿਆਂ, ਉਸ ਦੀ ਮਾਂ ਕੰਮ ਤੋਂ ਪਰਤ ਆਈਕਹਿਣ ਲੱਗੀ, ‘ਪਤਾ ਨਹੀਂ ਕਿਹੜੇ ਚੰਦਰੇ ਨੇ ਨਜ਼ਰ ਲਾ’ਤੀ, ਮੇਰੇ ਹੀਰੇ ਪੁੱਤ ਨੂੰ

ਸਾਨੂੰ ਉਸੇ ਤੋਂ ਹੀ ਪਤਾ ਲੱਗਾ ਕਿ ਮਾਇਆ ਉਹਨਾਂ ਦੀ ਪਿਛਲੀ ਗਲੀ ਵਿੱਚ ਰਹਿਣ ਵਾਲੀ ਇੱਕ ਨੌਜਵਾਨ ਔਰਤ ਸੀ, ਜਿਸਨੇ ਕੁਝ ਮਹੀਨੇ ਪਹਿਲਾਂ ਘਰੇਲੂ ਕਾਰਨਾਂ ਕਰਕੇ ਆਤਮ ਹੱਤਿਆ ਕਰ ਲਈ ਸੀਮੰਨੇ ਦੀ ਮਾਂ ਭਰੇ ਮਨ ਨਾਲ ਦੱਸਦੀ ਰਹੀ, “ਸਾਥੋਂ ਜੋ ਸਰਿਆ, ਇਹਦਾ ਇਲਾਜ ਕਰਾਇਆਸਿਆਣੇ ਕਹਿੰਦੇ, ਮਾਇਆ ਦੀ ‘ਮਨੌਤ’ ਕਰਨੀ ਪਊ, ਅਸੀਂ ਉਹ ਵੀ ਸ਼ੁਰੂ ਕਰ ਦਿੱਤੀਸਾਏ ਤੋਂ ਬਚਣ ਲਈ ਸੁੱਖਾਂ, ਸੀਰਨੀਆਂ ਵੀ ਦਿੱਤੀਆਂ, ਪਰ ਇਹ ਤਾਂ ਮੰਜੇ ਤੋਂ ਨਹੀਂ ਉੱਠਦਾ

ਮੰਨੇ ਦੀ ਸਾਰੀ ਗਾਥਾ ਜਾਣ, ਸਾਡਾ ਵੀ ਮਨ ਭਰ ਆਇਆ, ਅਸੀਂ ਉਸਨੂੰ ਹੌਸਲਾ ਦੇ ਕੇ ਸਕੂਲ ਪਰਤ ਆਈਆਂ

ਘਰ ਆ ਕੇ ਦੇਰ ਰਾਤ ਤੱਕ ਮੈਂ ਸੋਚਦੀ ਰਹੀਘਰ ਦੀ ਲਾਇਬਰੇਰੀ ਵਿੱਚ ਪਈਆਂ ਤਰਕਸ਼ੀਲ ਪੁਸਤਕਾਂ ਨੇ ਮੈਂਨੂੰ ਰਾਹ ਵਿਖਾਇਆਮੈਂਨੂੰ ਸਮਝ ਆਇਆ ਕਿ ਜ਼ਰੂਰ ਹੀ ਕੋਈ ਅਜਿਹੀ ਗੱਲ ਸੀ, ਜਿਹੜੀ ਮੰਨਾ ਦਿਲ ਉੱਤੇ ਲਾਈ ਬੈਠਾ ਸੀਸਕੂਲ ਜਾ ਕੇ ਆਪਣੀ ਮੁੱਖ ਅਧਿਆਪਕਾ ਨਾਲ ਮਸ਼ਵਰਾ ਕੀਤਾ, ਤੇ ਮੰਨੇ ਤੇ ਉਸਦੀ ਮਾਂ ਨੂੰ ਸਕੂਲ ਬੁਲਾ ਲਿਆਵੱਖਰੇ ਕਮਰੇ ਵਿੱਚ ਬਿਠਾ, ਮੰਨੇ ਨੂੰ ਪਿਆਰ ਨਾਲ ਪੁੱਛਿਆ ਤਾਂ ਉਹ ਰੋਣ ਲੱਗਾਯਤਨਾਂ ਨਾਲ ਚੁੱਪ ਕਰਾ ਕੇ ਮੈਂ ਉਸਨੂੰ ਆਪਣੇ ਕੋਲ ਬਿਠਾਇਆ ਤੇ ਕਿਹਾ, “ਬੇਟਾ, ਮੈਂਨੂੰ ਸਾਰੀ ਗੱਲ ਪਤਾ ਲੱਗ ਗਈ ਹੈਹੁਣ ਤੂੰ ਫ਼ਿਕਰ ਨਾ ਕਰਅਸੀਂ ਸਾਰੇ ਤੇਰੇ ਨਾਲ ਹਾਂ, ਤੂੰ ਆਪਣੇ ਦਿਲ ਦੀ ਗੱਲ ਦੱਸ

ਸ਼ਾਇਦ ਮੰਨੇ ਨੇ ਇੱਕ ਮਾਂ ਦੇ ਮਨ ਦੀ ਰਮਜ਼ ਜਾਣ ਲਈ ਸੀਉਹ ਨੀਵੀਂ ਪਾਈ ਕਹਿਣ ਲੱਗਾ, “ਮੈਡਮ ਜੀ, ਸਕੂਲੋਂ ਮਿਲੀ ਨਵੀਂ ਮਿਲੀ ਵਰਦੀ ਨੂੰ ਵੇਖ ਸਾਰੇ ਮੈਂਨੂੰ ਛੇੜਦੇ ਹਨਪੈਂਟ ਉੱਚੀ ਹੈ ਤੇ ਸ਼ਰਟ ਵੀ ਮੇਰੇ ਮੇਚ ਦੀ ਨਹੀਂ ਹੈਮੈਂ ਘਰ ਜਾ ਕੇ ਬੀਬੀ ਨੂੰ ਦੱਸਿਆ ਤਾਂ ਉਹ ਕਹਿੰਦੀ, ਤੇਰਾ ਪਾਪਾ ਕੰਬਾਈਨ ਨਾਲ ਬਾਹਰ ਕੰਮ ’ਤੇ ਗਿਆ ਐ। ਉਹਦੇ ਆਉਣ ਤੱਕ ਤੈਨੂੰ ਇਸੇ ਵਰਦੀ ਨਾਲ ਸਾਰਨਾ ਪਊ

ਮੇਰੇ ਮਾਇਆ ਵਾਲੀ ਗੱਲ ਪੁੱਛਣ ਤੇ ਮੰਨਾ ਕਹਿਣ ਲੱਗਾ, “ਉਹਦਾ ਤਾਂ ਮੈਂਨੂੰ ਕੁਛ ਨਹੀਂ ਪਤਾ ਮੈਡਮ ਜੀ

”ਕੋਈ ਨਾ ਬੇਟਾ, ਕੱਲ੍ਹ ਤੋਂ ਤੈਨੂੰ ਕਲਾਸ ਵਿੱਚ ਕੋਈ ਕੁਝ ਨਹੀਂ ਕਹੇਗਾਤੈਨੂੰ ਨਵੀਂ ਵਰਦੀ ਲਿਆ ਦਿਆਂਗੇਕੱਲ੍ਹ ਤੋਂ ਸਕੂਲ ਆਇਆ ਕਰਤੂੰ ਤਾਂ ਬਿਲਕੁਲ ਠੀਕ ਏਂ ਅਸੀਂ ਮੰਨੇ ਦੀ ਮਾਂ ਨੂੰ ਵੀ ਸਾਰੀ ਗੱਲ ਸਮਝਾ ਦਿੱਤੀ

ਅਗਲੇ ਹਫ਼ਤੇ ਮੰਨਾ ਨਵੀਂ ਵਰਦੀ ਵਿੱਚ ਮੁੜ ਕਲਾਸ ਦੀ ਰੌਣਕ ਬਣ ਗਿਆਮੰਨੇ ਦੀ ਪਰਤੀ ਖੁਸ਼ੀ ਨਾਲ ‘ਮਾਇਆ’ ਦੀ ‘ਮਨੌਤ’ ਵੀ ਉੱਡ ਪੁੱਡ ਗਈਇਹ ਤਰਕਸ਼ੀਲਤਾ ਰੂਪੀ ਮਾਇਆ ਦਾ ਰੰਗ ਸੀ

**

(ਪੰਜਾਬੀ ਅਧਿਆਪਕਾ, ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਲੱਖੇਵਾਲੀ, ਸ੍ਰੀ ਮੁਕਤਸਰ ਸਾਹਿਬ)

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1595)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

About the Author

ਰਸ਼ਪਿੰਦਰ ਪਾਲ ਕੌਰ

ਰਸ਼ਪਿੰਦਰ ਪਾਲ ਕੌਰ

Govt. Senior Secondary School (Girls) Lakhewali, Sri Mukatsar Sahib. Punjab, India

Email: (rashpinderpalkaur@gmail.com)