RashpinderPalKaur7ਉਸ ਰਾਤ ਕੁੜੀ ਦਵਾਈ ਲੈ ਕੇ ਆਰਾਮ ਨਾਲ ਸੁੱਤੀ ਰਹੀ। ਇਹ ਵੇਖ ਸਾਨੂੰ ...
(4 ਜਨਵਰੀ 2019)

 

ਅਧਿਆਪਨ ਦੀ ਮੁਢਲੀ ਨੌਕਰੀ ਸਮੇਂ ਮਾਸੀ ਦਾ ਪਿੰਡ ਮੇਰਾ ਟਿਕਾਣਾ ਬਣਿਆਉਹ ਮੇਰਾ ਬਹੁਤ ਖਿਆਲ ਰੱਖਦੀਛੁੱਟੀ ਵਾਲੇ ਇੱਕ ਦਿਨ ਮੈਂ ਉਸ ਨਾਲ ਵਿਆਹ ਵਿੱਚ ਗਈਅਸੀਂ ਚਾਹ ਪਾਣੀ ਪੀ ਪੈਲਸ ਦੇ ਲਾਅਨ ਵਿੱਚ ਜਾ ਬੈਠੀਆਂ‘ਬਾਈ, ਸੂਰਜ ਵੀਰੇ ਨੇ ਕਿਹਾ ਕਿ ਮਹਿਮਾਨਾਂ ਦੀ ਸੇਵਾ ਵਿੱਚ ਕੋਈ ਕਸਰ ਨਾ ਛੱਡਿਓ’ ਇਹ ਬੋਲ ਸੁਣ ਮੈਨੂੰ ਬੀਬੀ ਕੁਝ ਪ੍ਰੇਸ਼ਾਨ ਦਿਸੀਮੈਂ ਕਾਰਣ ਜਾਨਣਾ ਚਾਹਿਆ ਤਾਂ ਬੀਬੀ ਨੇ ਠੰਢਾ ਹੌਕਾ ਭਰਿਆਪਲ ਭਰ ਦੀ ਚੁੱਪ ਮਗਰੋਂ ਉਸਨੇ ਗਾਥਾ ਛੋਹੀ, “ਧੀਏ, ਇਹਨਾਂ ਬੋਲਾਂ ਨੇ, ਮੈਨੂੰ ਮੇਰੇ ਸੂਰਜ ਦੀ ਯਾਦ ਦਿਵਾ ਦਿੱਤੀਸੋਹਣਾ, ਸੁਨੱਖਾ ਤੇ ਭਰ ਜੁਆਨ ਸੀ ਉਹ ਸੂਰਜਆਪਣੇ ਪਿੰਡਾਂ ਆਲੇ ਉਹਨੂੰ ਮਿੱਠੀਆਂ ਗੋਲੀਆਂ ਦੇਣ ਵਾਲਾ ਡਾਕਟਰ ਆਖਦੇਮਰੀਜ਼ ਦੀ ਅੱਧੀ ਬੀਮਾਰੀ ਤਾਂ ਉਹ ਗੱਲਾਂ ਨਾਲ ਹੀ ਠੀਕ ਕਰ ਦਿੰਦਾ

“ਆਪਣੀ ਰਮਨ ਦੇ ਵਿਆਹ ਤੋਂ ਪਹਿਲਾਂ ਛੋਟੀ ਕੰਵਲ ਅਚਾਨਕ ਬੀਮਾਰ ਹੋ ਗਈਚੁੱਪ, ਗੜੁੱਪ ਰਹਿਣ ਲੱਗੀਨਾ ਖਾਣਾ, ਨਾ ਪੀਣਾਇਲਾਜ ਲਈ ਡਾਕਟਰਾਂ ਕੋਲ ਗਏਕੁਝ ਦਿਨਾਂ ਮਗਰੋਂ ਗੱਲ ਡਾਕਟਰਾਂ ਤੋਂ ਵੀ ਬਾਹਰੀ ਦਿਸਣ ਲੱਗੀਵਿਆਹ ਦੇ ਦਿਨ ਨੇੜੇ ਆਉਣ ਕਰਕੇ ਸਾਡੇ ਭਾਅ ਦੀ ਬਣੀ ਗਈਵਿਆਹ ਦੀ ਸਾਰੀ ਤਿਆਰੀ ਅਧੂਰੀ ਸੀਇੱਧਰ ਬੀਮਾਰ ਕੁੜੀ ਦਾ ਬੁਰਾ ਹਾਲ ਸੀਭਲੇ ਦੀ ਆਸ ਵਿੱਚ ਅਸੀਂ ਧਾਗੇ, ਤਵੀਤਾਂ ਵਾਲੇ ਵੀ ਅਜ਼ਮਾ ਕੇ ਵੇਖ ਲਏਫਿਰ ਕਿਸੇ ਰਿਸ਼ਤੇਦਾਰ ਨੇ ਉਸ ਸੂਰਜ ਵਰਗੇ ਡਾਕਟਰ ਦੀ ਦੱਸ ਪਾਈਅਸੀਂ ਕੰਵਲ ਨੂੰ ਉਹਦੇ ਕੋਲ ਲੈ ਗਏਹਸੂੰ ਹਸੂੰ ਕਰਦੇ ਚਿਹਰੇ ਨਾਲ ਉਹ ਮਰੀਜ਼ਾਂ ਨੂੰ ਵੇਖਣ ਵਿੱਚ ਮਗਨ ਸੀ

“ਜਦ ਸਾਡੀ ਵਾਰੀ ਆਈ ਤਾਂ ਕੁੜੀ ਉਸ ਸਾਹਮਣੇ ਕੁਛ ਨਾ ਬੋਲੀਬੱਸ, ਚੁੱਪ ਚਾਪ ਵੇਖਦੀ ਰਹੀਡਾਕਟਰ ਨੇ ਕਾਫ਼ੀ ਸਮਾਂ ਸਾਥੋਂ ਉਸਦੀ ਬੀਮਾਰੀ ਬਾਰੇ ਪੁੱਛ ਪੜਤਾਲ ਕੀਤੀਕੰਵਲ ਦੀਆਂ ਰੁਚੀਆਂ, ਆਦਤਾਂ ਬਾਰੇ ਵੀ ਜਾਣਿਆਫਿਰ ਉਹ ਦਵਾਈ ਦੀਆਂ ਪੁੜੀਆਂ ਬੰਨ੍ਹਣ ਲੱਗਾਇੱਕ ਪੁੜੀ ਉਹਨੇ ਕੰਵਲ ਨੂੰ ਉੱਥੇ ਹੀ ਖਵਾ ਦਿੱਤੀਸਾਥੋਂ ਦਵਾਈ ਦੇ ਥੋੜ੍ਹੇ ਜਿਹੇ ਪੈਸੇ ਲਏ ਤੇ ਕਿਹਾ, ਕੁੜੀ ਹਫਤੇ ਵਿੱਚ ਠੀਕ ਹੋ ਜੂਨਾਲ ਹੀ ਉਸਨੇ ਤੀਜੇ ਦਿਨ ਫਿਰ ਆਉਣ ਲਈ ਆਖਿਆਡਾਕਟਰ ਦੀ ਛੋਟੀ ਉਮਰ ਤੇ ਉਸ ਵਲੋਂ ਇਲਾਜ ਲਈ ਦਿੱਤੀਆਂ ਗੋਲੀਆਂ ਤੇ ਪੁੜੀਆਂ ਨਾਲ ਮੇਰਾ ਭਰੋਸਾ ਨਹੀਂ ਸੀ ਬੱਝਿਆਪਰ ਅਗਲੇ ਦੋ ਦਿਨਾਂ ਵਿੱਚ ਜੋ ਕੁਝ ਵਾਪਰਿਆ, ਉਹ ਮੇਰੇ ਭਰੋਸੇ ਤੋਂ ਉਲਟ ਤੇ ਖੁਸ਼ੀ ਦੇਣ ਵਾਲਾ ਸੀਉਸ ਰਾਤ ਕੁੜੀ ਦਵਾਈ ਲੈ ਕੇ ਆਰਾਮ ਨਾਲ ਸੁੱਤੀ ਰਹੀਇਹ ਵੇਖ ਸਾਨੂੰ ਵੀ ਥੋੜ੍ਹਾ ਚੈਨ ਆਇਆਅਗਲੀ ਸਵੇਰ ਉੱਠਦਿਆਂ ਹੀ ਕੁੜੀ ਨੇ ਚਾਹ ਮੰਗੀਬੱਸ ਫਿਰ ਕੀ ਸੀ, ਸ਼ਾਮ ਤੱਕ ਉਸਦੀ ਸਿਹਤ ਸੁਧਰਦੀ ਗਈਰਾਤ ਨੂੰ ਉਸਨੇ ਖਾਣਾ ਵੀ ਖਾਧਾਕੰਵਲ ਦਾ ਇੰਨੀ ਛੇਤੀ ਠੀਕ ਹੋਣਾ ਸਾਡੇ ਲਈ ਅਚੰਭਾ ਸੀਤਿੰਨ ਦਿਨਾਂ ਬਾਅਦ ਅਸੀਂ ਡਾਕਟਰ ਸੂਰਜ ਕੋਲ ਮੁੜ ਗਏਡਾਕਟਰ ਨੇ ਹਫ਼ਤੇ ਭਰ ਦੀ ਦਵਾਈ ਦੇ ਦਿੱਤੀਬੀਮਾਰ ਕੰਵਲ ਦੇ ਜਲਦੀ ਠੀਕ ਹੋਣ ਤੇ ਅਸੀਂ ਸਾਰੇ ਵਿਆਹ ਦੇ ਪ੍ਰਬੰਧਾਂ ਵਿੱਚ ਜੁਟ ਗਏ

“ਵਿਆਹ ਦਾ ਖੁਸ਼ੀਆਂ ਭਰਿਆ ਦਿਨ ਆਇਆ ਤਾਂ ਉਹ ਭੱਜ ਭੱਜ ਕੰਮ ਕਰਦੀ ਫਿਰੇਉਸਨੂੰ ਨੌਂ ਬਰ ਨੌਂ ਵੇਖ ਕੇ ਸਾਰੇ ਰਿਸ਼ਤੇਦਾਰ ਪੁੱਛਣ, ‘ਕੰਵਲ ’ਤੇ ਕੀ ਜਾਦੂ ਚਲਾਇਆ ਤੁਸੀਂ? ਮੰਜੇ ’ਤੇ ਪਈ ਕੁੜੀ ਦਿਨਾਂ ਵਿੱਚ ਪਾਰਸ ਬਣਾ ’ਤੀ’ ਅਸੀਂ ਮੁਸਕਰਾ ਕੇ ਮਨ ਹੀ ਮਨ ਸੂਰਜ ਡਾਕਟਰ ਨੂੰ ਯਾਦ ਕਰਦੇ ਰਹੇਵਿਆਹ ਦਾ ਵੱਡਾ ਕਾਰਜ ਸੁੱਖ-ਸਾਂਦ ਨਾਲ ਨਿੱਬੜ ਗਿਆਆਪਣੀ ਕੰਵਲ ਹੁਣ ਬਿਲਕੁਲ ਠੀਕ ਹੋ ਗਈ ਸੀਅਸੀਂ ਡਾਕਟਰ ਕੋਲ ਵਿਆਹ ਦਾ ਡੱਬਾ ਲੈ ਕੇ ਗਏਮਾਂ ਦੇ ਉਸ ਹੀਰੇ ਪੁੱਤਰ ਨੇ ਸਾਡੇ ਸਾਹਮਣੇ ਡੱਬੇ ਵਿਚਲੀ ਮਠਿਆਈ ਮਰੀਜ਼ਾਂ ਨਾਲ ਆਏ ਵਾਰਸਾਂ ਨੂੰ ਵੰਡੀਕੰਵਲ ਦੇ ਰਾਜ਼ੀ ਹੋਣ ’ਤੇ ਮੈਂ ਹੋਰ ਗਲੀ ਗੁਆਂਢ ਤੇ ਰਿਸ਼ਤੇਦਾਰਾਂ ਨਾਲ ਡਾਕਟਰ ਕੋਲ ਜਾਂਦੀ ਰਹੀਉਹ ਮੈਨੂੰ ਮਾਂ ਜੀ ਆਖਦਾ ਨਾ ਥੱਕਦਾਉਸਦਾ ਹੱਥ ਜਸ ਇੰਨਾ ਸੀ ਕਿ ਸਾਰਿਆਂ ਨੂੰ ਉਸਦੀ ਦਿੱਤੀ ਦਵਾਈ ਰਾਸ ਆਉਂਦੀਮਰੀਜ਼ਾਂ ਨੂੰ ਉਹ ਆਪਣੇ ਘਰ ਪਰਿਵਾਰ ਦੇ ਮੈਂਬਰ ਹੀ ਸਮਝਦਾਕਦੇ ਕਿਸੇ ਮਰੀਜ਼ ਕੋਲ ਦਵਾਈ ਦੇ ਪੈਸੇ ਨਾ ਵੀ ਹੁੰਦੇ ਤਾਂ ਆਖਦਾ, ਇਹ ਮਾਂ ਜੀ ਦੇ ਮਾਣ ਵਿੱਚ ਗਿਣੇ ਗਏਉਹ ਮਰੀਜ਼ਾਂ ਨੂੰ ਦਵਾਈ ਦਿੰਦਾ ਨਾਲ ਭਰਮ ਭੁਲੇਖਿਆਂ ਵਿੱਚੋਂ ਨਿਕਲਣ ਲਈ ਵੀ ਸੁਚੇਤ ਕਰਦਾਚਾਨਣ ਦਾ ਉਹ ਜਾਇਆ ਚੜ੍ਹਦੀ ਉਮਰ ਵਿੱਚ ਹੀ ਇੱਕ ਹਾਦਸੇ ਵਿੱਚ ਸਦਾ ਲਈ ਗੁਆਚ ਗਿਆ।”

ਮਾਸੀ ਦੀ ਸੁਣਾਈ ਗਾਥਾ ਉਸਦੇ ਦਿਲ ਦਾ ਦਰਦ ਸੀਪੈਲਸ ਅੰਦਰ ਖਾਣਾ ਖਾਣ ਲਈ ਅਹੁਲਦਿਆਂ ਮੈਂ ਵਿਛੜੀ, ਚਾਨਣ ਵੰਡਦੀ ਜ਼ਿੰਦਗੀ ਲਈ ਬੀਬੀ ਨੂੰ ਮੁਖਾਤਿਬ ਹੋਈ, “ਕੋਈ ਨਾ ਬੀਬੀ, ਗਏ ਤਾਂ ਕਦੇ ਨਹੀਂ ਮੁੜਦੇ ਪਰ ਉਹਨਾਂ ਦਾ ਰਾਹ ਚਲਦਾ ਰਹਿੰਦਾ ਹੈਹੋਰਾਂ ਲਈ ਜਿਉਣਾ, ਡਿਗਿਆਂ ਨੂੰ ਜਗਾਉਣਾ ਤੇ ਤੁਰਦੇ ਰਹਿਣ ਦੀ ਜਾਗ ਲਾਉਣਾ ਹੀ ਉਸ ਛਿਪ ਗਏ ਸੂਰਜ ਦਾ ਸਿਰਨਾਵਾਂ ਹੈ।”

ਮਾਸੀ ਨੇ ਹੁੰਗਾਰਾ ਭਰਿਆ ਤੇ ਮੈਂ ਉਸ ਗੁਆਚ ਗਏ ਚਾਨਣ ਨੂੰ ਸਿਜਦਾ ਕੀਤਾ

*****

(1450)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਰਸ਼ਪਿੰਦਰ ਪਾਲ ਕੌਰ

ਰਸ਼ਪਿੰਦਰ ਪਾਲ ਕੌਰ

Govt. Senior Secondary School (Girls) Lakhewali, Sri Mukatsar Sahib. Punjab, India

Email: (rashpinderpalkaur@gmail.com)