KewalSMansa8ਤਾਇਆ ਫਿੱਕੀ ਚਾਹ ਦੀਆਂ ਚੁਸਕੀਆਂ ਲੈਂਦਾ ਹੋਇਆ ਟੈਂਟ ਦੇ ਸਿਰੇ ’ਤੇ ਚਲਾ ਗਿਆ ਅਤੇ ਮੈਥੋਂ ਅੱਖ ਬਚਾ ਕੇ ...
(7 ਸਤੰਬਰ 2023)


ਜੀਵਨ ਸ਼ੈਲੀ ਵਿੱਚ ਆਈ ਤਬਦੀਲੀ
, ਦਿਮਾਗੀ ਤਣਾਅ ਅਤੇ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਦੇ ਕਾਰਣ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈਪੈਸੇ ਦੀ ਅੰਨ੍ਹੀ ਦੌੜ ਕਾਰਨ ਮਨੁੱਖ ਦੇ ਮੂੰਹ ਵਿੱਚੋਂ ਮਿਠਾਸ ਗਾਇਬ ਹੋ ਕੇ ਖੂਨ ਵਿੱਚ ਚਲੀ ਗਈ ਹੈਜੇਕਰ ਅਸੀਂ ਆਪਣੇ ਆਲੇ ਦੁਆਲੇ ਜ਼ਰਾ ਕੁ ਗਹੁ ਨਾਲ ਦੇਖੀਏ ਤਾਂ ਸ਼ੂਗਰ ਦੇ ਮਰੀਜ਼ਾਂ ਦੀ ਭਰਮਾਰ ਨਜ਼ਰ ਆਵੇਗੀਸ਼ੂਗਰ ਇੱਕ ਅਜਿਹੀ ਬੀਮਾਰੀ ਹੈ ਜੋ ਮਨੁੱਖ ਨੂੰ ਹੌਲੀ ਹੌਲੀ ਅੰਦਰੋਂ ਖੋਖਲਾ ਕਰ ਦਿੰਦੀ ਹੈਇਹ ਬੀਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ

ਸ਼ੂਗਰ ਪੀੜਤ ਵਿਅਕਤੀ ਦੇ ਸਰੀਰ ਵਿੱਚ ਇੰਸੂਲੀਨ ਦੀ ਮਾਤਰਾ ਲੋੜੀਂਦੀ ਮਾਤਰਾ ਵਿੱਚ ਨਹੀਂ ਬਣਦੀ ਜਾਂ ਸਰੀਰ ਵਿੱਚ ਬਣਿਆ ਇੰਸੂਲੀਨ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ, ਜਿਸ ਕਰਕੇ ਗੁਲੂਕੋਜ਼ ਦੀ ਪੂਰੀ ਮਾਤਰਾ ਸਰੀਰ ਦੀਆਂ ਕੋਸ਼ਕਾਵਾਂ ਤਕ ਨਹੀਂ ਪਹੁੰਚਦੀ ਅਤੇ ਖੂਨ ਵਿੱਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ ਇਸ ਨੂੰ ਹਲਕੇ ਵਿੱਚ ਲੈਣਾ ਸਰੀਰ ਲਈ ਖਤਰਨਾਕ ਹੋ ਸਕਦਾ ਹੈ ਕਿਉਂਕਿ ਇਹ ਦਿਲ, ਗੁਰਦੇ ਅਤੇ ਅੱਖਾਂ ਜਿਹੇ ਮਹੱਤਵਪੂਰਣ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ

ਸ਼ੂਗਰ ਕੰਟਰੋਲ ਕਰਨ ਲਈ ਦਵਾਈ ਦੇ ਨਾਲ ਪ੍ਰਹੇਜ਼ ਦੀ ਲੋੜ ਪੈਂਦੀ ਹੈਜੋ ਲੋਕ ਪ੍ਰਹੇਜ਼ ਰੱਖਦੇ ਹਨ ਆਪਣੀ ਜੀਭ ਉੱਤੇ ਕੰਟਰੋਲ ਰੱਖਦੇ ਹਨ ਅਤੇ ਹਰ ਰੋਜ਼ ਕਸਰਤ ਕਰਦੇ ਹਨ, ਉਹ ਪੂਰੀ ਰਿਸ਼ਟ-ਪੁਸ਼ਟ ਜ਼ਿੰਦਗੀ ਜਿਉਂਦੇ ਹਨਪਰ ਆਮ ਤੌਰ ’ਤੇ ਜ਼ਿਆਦਾਤਰ ਲੋਕ ਨਾ ਤਾਂ ਡਾਕਟਰ ਦੀ ਦੱਸੀ ਦਵਾਈ ਖਾਂਦੇ ਹਨ ਅਤੇ ਨਾ ਹੀ ਕੋਈ ਪ੍ਰਹੇਜ਼ ਰੱਖਦੇ ਹਨ

ਪਿਛਲੇ ਮਹੀਨੇ ਦੀ ਗੱਲ ਹੈ ਕਿ ਮੈਂ ਆਪਣੇ ਤਾਏ ਨਾਲ ਨੇੜਲੇ ਪਿੰਡ ਰਿਸ਼ਤੇਦਾਰੀ ਵਿੱਚ ਸ਼ਗਨ ’ਤੇ ਚਲਾ ਗਿਆਤਾਇਆ ਦੋ-ਤਿੰਨ ਸਾਲਾਂ ਤੋਂ ਸ਼ੂਗਰ ਦਾ ਮਰੀਜ਼ ਹੈ।ਸ਼ਗਨ ਵਾਲੇ ਘਰ ਪਹੁੰਚ ਕੇ ਅਸੀਂ ਰਿਸ਼ਤੇਦਾਰਾਂ ਨਾਲ ਗੱਲਾਂਬਾਤਾਂ ਕੀਤੀਆਂਰਿਸ਼ਤੇਦਾਰ ਸਾਨੂੰ ਚਾਹ ਪਾਣੀ ਪਿਲਾਉਣ ਲਈ ਟੈਂਟ ਵਿੱਚ ਲੈ ਗਏਟੈਂਟ ਵਿੱਚ ਮਿੱਠੀ ਚਾਹ ਹੋਣ ਕਰਕੇ ਤਾਇਆ ਕਹਿਣ ਲੱਗਾ, “ਭਾਈ, ਐਂ ਕਰੋ, ਮੈਨੂੰ ਸ਼ੂਗਰ ਐ, ਮੇਰੇ ਵਾਸਤੇ ਇੱਕ ਕੱਪ ਫਿੱਕਾ ਬਣਾ ਕੇ ਲਿਆਓ।”

ਤਾਏ ਦੇ ਕਹਿਣ ’ਤੇ ਦੋ ਤਿੰਨ ਰਿਸ਼ਤੇਦਾਰ ਜਲਦੀ ਜਲਦੀ ਗਏ ਅਤੇ ਹਲਵਾਈ ਤੋਂ ਸਪੈਸ਼ਲ ਇੱਕ ਕੱਪ ਚਾਹ ਦਾ ਫਿੱਕਾ ਬਣਵਾਕੇ ਲਿਆਏਤਾਇਆ ਫਿੱਕੀ ਚਾਹ ਦੀਆਂ ਚੁਸਕੀਆਂ ਲੈਂਦਾ ਹੋਇਆ ਟੈਂਟ ਦੇ ਸਿਰੇ ’ਤੇ ਚਲਾ ਗਿਆ ਅਤੇ ਮੈਥੋਂ ਅੱਖ ਬਚਾ ਕੇ ਸੱਤ-ਅੱਠ ਜਲੇਬੀਆਂ ਮਾਂਜ ਗਿਆ ਮੈਨੂੰ ਤਾਏ ਵੱਲ ਦੇਖ ਕੇ ਬਹੁਤ ਹਾਸੀ ਆਈਤਾਇਆ, ਜਿਸ ਨੂੰ ਡਾਕਟਰ ਨੇ ਮਿੱਠਾ ਖਾਣ ਤੋਂ ਪ੍ਰਹੇਜ਼ ਦੱਸਿਆ ਸੀ, ਉਸਨੇ ਫਿੱਕੀ ਚਾਹ ਦੇ ਨਾਲ ਜਲੇਬੀਆਂ ਖਾਣ ਦੇ ਕੜਿੱਲ ਕੱਢ ਦਿੱਤੇ ਵਾਪਸ ਆਉਣ ਵੇਲੇ ਮੈਂ ਉਸ ਨੂੰ ਪੁੱਛਿਆ, “ਤਾਇਆ ਜੀ, “ਜੇ ਜਲੇਬੀਆਂ ਹੀ ਖਾਣੀਆਂ ਸੀ ਤਾਂ ਫਿੱਕੀ ਚਾਹ ’ਤੇ ਵਿਚਾਰਿਆਂ ਦਾ ਸਮਾਂ ਕਿਉਂ ਬਰਬਾਦ ਕਰਵਾਇਆ?”

ਜਵਾਬ ਵਿੱਚ ਤਾਇਆ ਬੋਲਿਆ, “ਭਤੀਜ, ਫਿੱਕੀ ਚਾਹ ਤਾਂ ਸਾਡੇ ਦਿਮਾਗ ਵਿੱਚ ਵਸੀ ਹੋਈ ਐ ਪਰ ਮਿੱਠੇ ਤੋਂ ਪ੍ਰਹੇਜ਼ ਹੋਣ ਕਰਕੇ ਮਿੱਠਾ ਖਾਣ ਨੂੰ ਚਿੱਤ ਹੀ ਬਹੁਤ ਕਰਦਾ ਹੈਨਾਲੇ ਜਲੇਬੀਆਂ ਦੇਖ ਕੇ ਤਾਂ ਸਾਲੀ ਜਾਨ ਹੀ ਨਿਕਲਣ ਲੱਗ ਪੈਂਦੀ ਐ।”

ਰਾਤ ਨੂੰ ਤਾਏ ਦੀ ਸ਼ੂਗਰ ਵਧ ਗਈ, ਡਾਕਟਰ ਕੋਲ ਦਾਖਲ ਕਰਵਾਉਣਾ ਪਿਆਅੱਠ ਜਲੇਬੀਆਂ ਦੋ ਹਜ਼ਾਰ ਰੁਪਏ ਵਿੱਚ ਪੈ ਗਈਆਂ, ਇੱਕ ਜਲੇਬੀ ਢਾਈ ਸੌ ਰੁਪਏ ਵਿੱਚ।

ਪਿਛਲੇ ਐਤਵਾਰ ਮੈਂ ਇੱਕ ਬਜ਼ੁਰਗ ਔਰਤ ਦੇ ਭੋਗ ’ਤੇ ਚਲਾ ਗਿਆਮਾਤਾ ਬੜੇ ਕਰਮਾਂ ਵਾਲੀ ਸੀਨੱਬੇ ਸਾਲ ਦੀ ਤਸੱਲੀਬਖਸ਼ ਉਮਰ ਭੋਗ ਕੇ ਸਵਰਗ ਸਿਧਾਰ ਗਈ ਸੀਪਰਿਵਾਰ ਵਾਲਿਆਂ ਨੇ ਖੁਸ਼ੀ ਵਿੱਚ ਜਲੇਬੀਆਂ, ਪਕੌੜੇ, ਖੀਰ, ਸਬਜ਼ੀਆਂ ਅਤੇ ਹੋਰ ਕਈ ਤਰ੍ਹਾਂ ਦੇ ਸਵਾਦਿਸ਼ਟ ਪਕਵਾਨ ਬਣਾਏਮੇਜਾਂ ਉੱਤੇ ਦੋ ਤਰ੍ਹਾਂ ਦੀ, ਫਿੱਕੀ ਅਤੇ ਮਿੱਠੀ ਚਾਹ ’ਤੇ ਪਰਚੀ ਚਿਪਕਾਈ ਹੋਈ ਸੀ ਅਤੇ ਇਹ ਮੈਂ ਪਹਿਲੀ ਵਾਰ ਦੇਖਿਆ ਸੀ ਕਿ ਉੱਥੇ ਮਿੱਠੀਆਂ ਤੇ ਫਿੱਕੀਆਂ ਦੋ ਤਰ੍ਹਾਂ ਦੀਆਂ ਜਲੇਬੀਆਂ ਵੀ ਸਨਫਿੱਕੀਆਂ ਜਲੇਬੀਆਂ ’ਤੇ ਕਾਲਾ ਨਮਕ ਲੱਗਿਆ ਹੋਇਆ ਸੀ, ਬਹੁਤ ਸਵਾਦਿਸ਼ਟ ਸਨ ਕੁਝ ਸ਼ੂਗਰ ਦੇ ਮਰੀਜ਼ ਫਿੱਕੀ ਚਾਹ ਲੈ ਰਹੇ ਸਨਮੈਂ ਸਾਰਾ ਦ੍ਰਿਸ਼ ਦੇਖ ਰਿਹਾ ਸੀਫਿੱਕੀ ਚਾਹ ਪੀਣ ਵਾਲਿਆਂ ਵਿੱਚੋਂ ਅੱਧ ਨਾਲੋਂ ਜ਼ਿਆਦਾ ਨਾਲ ਮਿੱਠੀਆਂ ਜਲੇਬੀਆਂ ਖਾ ਰਹੇ ਸਨਮੈਂ ਦੋਂਹ ਕੁ ਜਾਣ ਪਹਿਚਾਣ ਵਾਲਿਆਂ ਤੋਂ ਪੁੱਛਿਆ ਬਈ ਇਹ ਤੁਹਾਡਾ ਕੀ ਹਿਸਾਬ ਕਿਤਾਬ ਐ?” ਚਾਹ ਫਿੱਕੀ ਤੇ ਜਲੇਬੀ ਮਿੱਠੀ?”

ਜਵਾਬ ਵਿੱਚ ਉਹ ਕਹਿਣ ਲੱਗੇ, “ਦੇਖੋ ਜੀ, ਜੇ ਅਸੀਂ ਚਾਹ ਮਿੱਠੀ ਪੀਦੇਂ ਹਾਂ ਤਾਂ ਸਾਨੂੰ ਆਪਣੇ ਅੰਦਰੋਂ ਆਵਾਜ਼ ਆਉਂਦੀ ਐ, ਦੇਖੀਂ ਗਲਤ ਕੰਮ ਨਾ ਕਰੀਂ, ਤੈਨੂੰ ਸ਼ੂਗਰ ਐ ਡਾਕਟਰ ਨੇ ਪ੍ਰਹੇਜ਼ ਦੱਸਿਐਪ੍ਰੰਤੂ ਜਲੇਬੀਆਂ ਨੂੰ ਦੇਖ ਕੇ ਮਨ ਵੱਸ ਤੋਂ ਬਾਹਰ ਹੋ ਜਾਂਦਾ ਹੈਉਂਝ ਸਾਨੂੰ ਪਤਾ ਵੀ ਐ ਕਿ ਜਲੇਬੀਆਂ ਨੇ ਬਾਅਦ ਵਿੱਚ ਸਾਡਾ ਨੁਕਸਾਨ ਵੀ ਕਰਨੈਕੀ ਕਰੀਏ, ਸ਼ੂਗਰ ਬੜੀ ਮਾੜੀ ਬੀਮਾਰੀ ਐ? ਬੀਮਾਰੀ ਨੇ ਸਾਡੀ ਅੰਦਰ ਦੀ ਮਿਠਾਸ ਖਤਮ ਕਰ ਦਿੱਤੀ ਐ, ਧੁਰ ਅੰਦਰੋਂ ਖੋਖਲਾ ਕਰ ਦਿੱਤੈਤੁਹਾਨੂੰ ਅਜੇ ਅਹਿਸਾਸ ਨਹੀਂ ਕਿ ਮਿੱਠੇ ਤੋਂ ਦੂਰ ਰਹਿ ਕੇ ਜਿਊਣਾ ਕਿੰਨਾ ਔਖਾ ਕੰਮ ਹੁੰਦਾ ਹੈ?”

ਮੈਂ ਕਿਹਾ, “ਤੁਹਾਡੀ ਗੱਲ ਵਜ਼ਨਦਾਰ ਐ ਪਰ ‘ਫਿੱਕੀ ਚਾਹ ਤੇ ਮਿੱਠੀ ਜਲੇਬੀ’ ਵਿਰੋਧੀ ਸ਼ਬਦ ਹਨ” ਭੋਗ ਦੌਰਾਨ ਇੱਕ ਗੱਲ ਜੋ ਬਹੁਤ ਵਧੀਆ ਲੱਗੀ ਕਿ ਬੀਮਾਰੀ ਪ੍ਰਤੀ ਸੰਵੇਦਨਸ਼ੀਲ ਕੁਝ ਲੋਕ ਫਿੱਕੀਆਂ ਜਲੇਬੀਆਂ ਖਾ ਰਹੇ ਸਨਮੈਂ ਇੱਕ ਪੁਰਾਣੇ ਮੁਲਾਜ਼ਮ ਦੋਸਤ ਸ਼ਰਮਾ ਜੀ ਨੂੰ ਮਿਲਿਆਅਸੀਂ ਦੋਵੇਂ ਇਕੱਠੇ ਚਾਹ ਪੀਣ ਲੱਗੇਮੈਂ ਮਿੱਠੀ ਚਾਹ ਦਾ ਕੱਪ ਲਿਆ ਤੇ ਸ਼ਰਮਾ ਜੀ ਨੇ ਸ਼ੂਗਰ ਕਾਰਨ ਫਿੱਕੀ ਚਾਹ ਲੈ ਲਈਮੈਂ ਆਪਣੇ ਦੋਸਤ ਵੱਲ ਦੇਖਕੇ ਬਹੁਤ ਪ੍ਰਸੰਨ ਹੋਇਆ, ਜੋ ਬੀਮਾਰੀ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਫਿੱਕੀਆਂ ਜਲੇਬੀਆਂ ਖਾ ਰਿਹਾ ਸੀਪ੍ਰੰਤੂ ਭੋਗ ਪੈਣ ਤੋਂ ਬਾਅਦ ਜਦੋਂ ਅਸੀਂ ਵਾਪਸ ਪਰਤਣ ਲੱਗੇ ਤਾਂ ਸ਼ਰਮਾ ਜੀ ਤੋਂ ਰਿਹਾ ਨਾ ਗਿਆ, ਦੁਬਾਰਾ ਚਾਹ ਪੀਣ ਬਹਾਨੇ ਮੈਥੋਂ ਅੱਖ ਬਚਾ ਕੇ ਜਾਂਦਾ ਹੋਇਆ ਫਿਰ ਵੀ ਇੱਕ ਮਿੱਠੀ ਜਲੇਬੀ ਖਾ ਹੀ ਗਿਆਮੈਂ ਉਸ ਨੂੰ ਮੂੰਹ ’ਤੇ ਤਾਂ ਕੁਝ ਨਾ ਕਿਹਾ ਪਰ ਮਨ ਵਿੱਚ ਜ਼ਰੂਰ ਸੋਚਿਆ ਕਿ ਬਾਹਰੋਂ ਫਿੱਕੀ ਚਾਹ ਦਾ ਭੁਲੇਖਾ ਪਾ ਕੇ ਬੀਮਾਰੀ ਦੇ ਉਲਟ ਲੁਕ ਛਿਪ ਕੇ ਮਿੱਠਾ ਖਾਣ ਵਾਲੇ ਲੋਕ ਅਸਲ ਵਿੱਚ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4203)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕੇਵਲ ਸਿੰਘ ਮਾਨਸਾ

ਕੇਵਲ ਸਿੰਘ ਮਾਨਸਾ

(Retired Health Supervisor)
Phone: (91 - 98725 - 15652)
Email: (upsmansa@gmail.com)