ManinderBhatia7ਬੁੱਧੀਜੀਵੀ ਵਰਗਵਿਦਿਆਰਥੀਆਂਅਧਿਆਪਕਾਂਨੌਜਵਾਨਾਂ ਅਤੇ ਔਰਤਾਂ ਨੂੰ ਇਸ ਖ਼ਿਲਾਫ਼ ਸੰਘਰਸ਼ ਕਰਨ ਲਈ ...
(30 ਮਈ 2023)
ਇਸ ਸਮੇਂ ਪਾਠਕ: 464.


ਇਸ ਤੋਂ ਪਹਿਲਾਂ ਕਿ ਅਸੀਂ ਇਸ ਗੱਲ ’ਤੇ ਚਰਚਾ ਕਰੀਏ ਕਿ ‘ਵਿਗਿਆਨਕ ਸੋਚ
ਸ਼ਬਦ ਤੋਂ ਨਹਿਰੂ ਦਾ ਕੀ ਅਰਥ ਸੀ, ਵਿਗਿਆਨ ਬਾਰੇ ਉਸਦੇ ਵਿਚਾਰਾਂ ਨੂੰ ਵਿਚਾਰਨਾ ਉਚਿਤ ਹੋਵੇਗਾਨਹਿਰੂ ਦੇ ਵਿਚਾਰਾਂ ਅਤੇ ਵਿਸ਼ਵਾਸਾਂ ਦੀ ਸਾਰਥਿਕਤਾ ਸਮੇਂ ਦੇ ਬੀਤਣ ਨਾਲ ਘਟੀ ਨਹੀਂ ਹੈ, ਅਸਲ ਵਿੱਚ ਅੱਜ ਉਨ੍ਹਾਂ ਦੇ ਵਿਚਾਰ ਅਤੀਤ ਨਾਲੋਂ ਹੋਰ ਵੀ ਪ੍ਰਸੰਗਿਕ ਹੋ ਗਏ ਹਨ

ਨਹਿਰੂ ਲਈ ਵਿਗਿਆਨ ਸਿਰਫ਼ ਇੱਕ ਵਿਅਕਤੀ ਦੇ ਸੱਚ ਦੀ ਖੋਜ ਕਰਨ ਦਾ ਜ਼ਰੀਆ ਨਹੀਂ ਸੀ, ਸਗੋਂ ਉਹ ਸਮਝਦੇ ਸਨ ਕਿ ਇਹ ਸਾਡੀ ਸੋਚ ਦਾ ਅਨਿੱਖੜਵਾਂ ਅੰਗ ਹੋਣਾ ਚਾਹੀਦਾ ਹੈਉਹ ਵਿਗਿਆਨ ਨਾਲੋਂ ਇਸਦੇ ਸਮਾਜਿਕ ਨਤੀਜਿਆਂ ਵਿੱਚ ਵਧੇਰੇ ਦਿਲਚਸਪੀ ਰੱਖਦੇ ਸੀਵਿਗਿਆਨ ਨੇ ਰਵਾਇਤੀ ਵਿਸ਼ਵਾਸਾਂ ਨੂੰ ਤੱਥਾਂ ਦੇ ਅਧਾਰ ’ਤੇ ਇੱਕ ਨਵੀਂ ਰੋਸ਼ਨੀ ਵਿੱਚ ਵੇਖਣਾ ਸੰਭਵ ਬਣਾਇਆ ਹੈ

ਧਰਮ ਆਪਣੇ ਸੌੜੇ ਅਰਥਾਂ ਵਿੱਚ ਲੋਕਾਂ ਨੂੰ ਕੁਦਰਤੀ ਪ੍ਰਕਿਰਿਆਵਾਂ ਨੂੰ ਤਰਕ ਨਾਲ ਸਮਝਣ ਲਈ ਉਤਸ਼ਾਹਿਤ ਨਹੀਂ ਕਰਦਾ ਸਗੋਂ ਇਹ ਇਸ ਤੋੰ ਉਲਟ ‘ਇੱਕ ਵਿਸ਼ਵਾਸ ਅਤੇ ਅਲੌਕਿਕ ਸ਼ਕਤੀ ’ਤੇ ਭਰੋਸਾਕਰਨ ਨੂੰ ਉਤਸ਼ਾਹਿਤ ਕਰਦਾ ਹੈ

ਉਹ ਧਰਮ ਦੀ ਪਹੁੰਚ ਨੂੰ ਵਿਗਿਆਨਕ ਸੋਚ ਤੋਂ ਬਿਲਕੁਲ ਵੱਖਰਾ ਸਮਝਦੇ ਸਨ ਉਨ੍ਹਾਂ ਕਿਹਾ ਸੀ ਕਿ ਪਰੰਪਰਾ ਨੂੰ ਸਿਰਫ਼ ਇਸ ਲਈ ਸਵੀਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਚੱਲੀ ਆ ਰਹੀ ਹੈਨਹਿਰੂ ਨੇ ਵਿਸ਼ਵਾਸਾਂ ਦੇ ਬਹੁਤ ਸਾਰੇ ਰਵਾਇਤੀ ਤਰੀਕਿਆਂ ਨੂੰ ਛੱਡਣ ਉੱਤੇ ਜ਼ੋਰ ਦਿੱਤਾ ਅਤੇ ਉਹ ਚਾਹੁੰਦੇ ਸਨ ਕਿ ਵਿਗਿਆਨੀਆਂ ਨੂੰ ਦੇਸ਼ ਵਿੱਚ ਵਿਗਿਆਨਕ ਸੋਚ ਨੂੰ ਫੈਲਾਉਣ ਲਈ ਹੋਰ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ

ਹਰ ਇੱਕ ਨਾਗਰਿਕ ਦੇ ਬੁਨਿਆਦੀ ਫਰਜ਼ ਵਜੋਂ ਭਾਰਤੀ ਸੰਵਿਧਾਨ ਵਿੱਚ ਵਿਗਿਆਨ ਬਾਰੇ ਜੋ ਸ਼ਾਮਲ ਹੈ, ਉਹ ਨਹਿਰੂ ਦੀ ਵਿਗਿਆਨਕ ਸੋਚ ਨਾਲ ਮੇਲ ਖਾਂਦਾ ਹੈ ਹਾਲਾਂਕਿ, ਭਾਰਤ ਨੇ ਅਜੇ ਤਕ ਵਿਗਿਆਨਕ ਸੋਚ ਦਾ ਉਹ ਪੱਧਰ ਪ੍ਰਾਪਤ ਨਹੀਂ ਕੀਤਾ, ਜੋ ਨਹਿਰੂ ਚਾਹੁੰਦੇ ਸਨ

ਉਹਨਾਂ ਕਿਹਾ ਕਿ ਉਨ੍ਹਾਂ ਰੁਕਾਵਟਾਂ ਨੂੰ, ਜੋ ਵਿਗਿਆਨਕ ਸੋਚ ਨੂੰ ਕਮਜ਼ੋਰ ਕਰਦੀਆਂ ਹਨ ਅਤੇ ਜਿਸ ਨਾਲ ਭਾਰਤੀ ਸਮਾਜ ਦਾ ਸਰਵਪੱਖੀ ਅਤੇ ਸ਼ਾਂਤੀਪੂਰਨ ਵਿਕਾਸ ਰੁਕਦਾ ਹੈ, ਨੂੰ ਦੂਰ ਕਰਨ ਲਈ ਗੰਭੀਰ ਯਤਨ ਕਰਨੇ ਚਾਹੀਦੇ ਹਨ ਉਨ੍ਹਾਂ ਨੇ ਇਹ ਮਹਿਸੂਸ ਕੀਤਾ ਕਿ ਸਮਾਜਿਕ ਅਤੇ ਆਰਥਿਕ ਪਛੜੇਪਣ, ਅੰਧਵਿਸ਼ਵਾਸ ਅਤੇ ਰਵਾਇਤੀ ਰਹਿਣ-ਸਹਿਣ ਦੇ ਤਰੀਕੇ, ਜਿਸ ਵਿੱਚ ਦੇਸ਼ ਉਸ ਸਮੇਂ ਘਿਰਿਆ ਹੋਇਆ ਸੀ, ਦੀ ਜਕੜ ਵਿੱਚੋਂ ਕੱਢਣ ਲਈ ਦੇਸ਼ ਵਿੱਚ ਇੱਕ ਮਜ਼ਬੂਤ ਵਿਗਿਆਨ ਅਤੇ ਤਕਨਾਲੋਜੀ ਦਾ ਅਧਾਰ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ

ਉਹਨਾਂ ਨੇ ਦੇਸ਼ ਨੂੰ ਬਦਲਣ ਲਈ ਅਤੇ ਜੀਵਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਿਗਿਆਨ ਅਤੇ ਵਿਗਿਆਨਕ ਪਹੁੰਚ ਵਿੱਚ ਪੂਰਾ ਵਿਸ਼ਵਾਸ ਰੱਖਿਆਉਹ ਮੰਨਦੇ ਸੀ ਕਿ ਇਹ ਇਕੱਲਾ ਵਿਗਿਆਨਕ ਤਰੀਕਾ ਹੀ ਹੈ ਜੋ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਨਾਲ ਨਜਿੱਠਣ ਦੀ ਉਮੀਦ ਪ੍ਰਦਾਨ ਕਰਦਾ ਹੈਨਹਿਰੂ ਨੇ ਵਿਗਿਆਨ ਨੂੰ ਆਧੁਨਿਕ ਯੁਗ ਦੀ ਪ੍ਰੇਰਕ ਆਤਮਾ ਮੰਨਿਆ

ਮਨੁੱਖੀ ਜੀਵਨ ਨੂੰ ਵਿਗਿਆਨਕ ਢੰਗ ਅਤੇ ਪਹੁੰਚ ਹੀ ਬਦਲ ਸਕਦੇ ਹਨ। ਰਾਸ਼ਟਰ ਨਿਰਮਾਣ ਵਿੱਚ ਵਿਗਿਆਨ ਦੀ ਭੂਮਿਕਾ ਬਾਰੇ ਨਹਿਰੂ ਦਾ ਦ੍ਰਿਸ਼ਟੀਕੋਣ ਵਿਗਿਆਨਿਕ ਨੀਤੀ ਦੇ ਮਤੇ ਵਿੱਚ ਝਲਕਦਾ ਸੀ ਜੋ 4 ਮਾਰਚ 1958 ਨੂੰ ਭਾਰਤੀ ਸੰਸਦ ਦੁਆਰਾ ਅਪਣਾਇਆ ਗਿਆਇਸ ਵਿੱਚ ਕਿਹਾ ਗਿਆ ਸੀ: “ਭਾਰਤ ਵਰਗੇ ਮਹਾਨ ਦੇਸ਼ ਦੀ ਮੂਲ ਸੋਚ ਦੀਆਂ ਪਰੰਪਰਾਵਾਂ ਅਤੇ ਇਸਦੀ ਮਹਾਨ ਸੱਭਿਆਚਾਰਕ ਵਿਰਾਸਤ ਵਿਗਿਆਨਿਕ ਸੋਚ ਦੀ ਪੂਰਕ ਹੈ।”

ਨਹਿਰੂ ਨੇ ਸੋਚਿਆ ਕਿ ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਦੇ ਫਾਇਦਿਆਂ ਨੂੰ ਸਮਝਦੇ ਹੋਏ ਪਹਿਲਾਂ ਵਿਗਿਆਨਕ ਸੁਭਾਅ ਜਾਂ ਵਿਗਿਆਨਕ ਪਹੁੰਚ ਵਿਕਸਤ ਕਰਨੀ ਜ਼ਰੂਰੀ ਹੈ ਅਤੇ ਇਸ ਉੱਤੇ ਲੋੜੀਂਦਾ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਇਸ ਨੂੰ ਵਿਗਿਆਨਕ ਲੀਹਾਂ ’ਤੇ ਜਾਰੀ ਰੱਖਿਆ ਜਾਵੇਇੰਡੀਅਨ ਸਾਇੰਸ ਕਾਂਗਰਸ ਦੇ 47ਵੇਂ ਸੈਸ਼ਨ ਵਿੱਚ ਦਿੱਤੇ ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਕਿਹਾ ਸੀ, “ਮੇਰੀ ਆਪਣੀ ਮੁੱਖ ਦਿਲਚਸਪੀ ਵਿਗਿਆਨ ਵਿੱਚ ਕੁਦਰਤੀ ਤੌਰ ’ਤੇ ਵਿਗਿਆਨ ਨਾਲੋਂ ਵਿਗਿਆਨ ਦੇ ਸਮਾਜਿਕ ਨਤੀਜਿਆਂ ਤੋਂ ਪੈਦਾ ਹੁੰਦੀ ਹੈ।” ਇਹ ਸਪਸ਼ਟ ਹੈ ਕਿ ਅਸੀਂ ਆਪਣੇ ਦੇਸ਼ ਦੀਆਂ ਸਮਾਜਿਕ ਅਤੇ ਵਿਕਾਸ ਦੀਆਂ ਸਮੱਸਿਆਵਾਂ ਨੂੰ ਵਿਗਿਆਨ ਨੂੰ ਅਪਣਾਏ ਬਿਨਾ ਹੱਲ ਨਹੀਂ ਕਰ ਸਕਾਂਗੇਨਹਿਰੂ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਵਿਗਿਆਨ ਨੇ ਸਾਡੇ ਲਈ ਇਹ ਸੰਭਵ ਬਣਾਇਆ ਹੈ ਕਿ ਅਸੀਂ ਇੱਕ ਨਵੀਂ ਰੋਸ਼ਨੀ ਵਿੱਚ ਰਵਾਇਤੀ ਵਿਸ਼ਵਾਸਾਂ ਨੂੰ ਦੇਖ ਸਕੀਏਹਰ ਕੋਈ ਸਵਾਲ ਕਰਨ ਦੇ ਯੋਗ ਹੋਵੇ ਅਤੇ ਸਿਰਫ਼ ਇਸ ਲਈ ਨਹੀਂ ਸਵੀਕਾਰ ਕਰ ਲੈਣਾ ਕਿਉਂਕਿ ਇਹ ਪਰੰਪਰਾ ਹੈਪਰ ਅਜਿਹਾ ਹੋਣਾ ਅਜੇ ਬਾਕੀ ਹੈ

ਬੜੇ ਦੁੱਖ ਦੀ ਗੱਲ ਹੈ ਕਿ ਬੀਜੇਪੀ/ਆਰ ਐੱਸ ਐੱਸ ਦੀ ਸਰਕਾਰ ਦੇ ਆਉਣ ਤੋਂ ਬਾਅਦ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦੀ ਵਿਰਾਸਤ, ਜਿਸ ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਦੇਸ਼ ਨੂੰ ਵਿਗਿਆਨਕ ਲੀਹਾਂ ’ਤੇ ਪਾਉਣ ਦਾ ਆਧਾਰ ਬਣਾਇਆ ਗਿਆ, ਨੂੰ ਖੋਰਾ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈਦੇਸ਼ ਦੀਆਂ ਵਿਗਿਆਨਕ ਸੰਸਥਾਵਾਂ, ਕੇਂਦਰੀ ਯੂਨੀਵਰਸਿਟੀਆਂ ਅਤੇ ਇੰਡੀਅਨ ਇੰਸਟੀਚਿਊਟ ਆਫ ਹਿਸਟੌਰੀਕਲ ਰੀਸਰਚ ਵਿੱਚ ਰੂੜ੍ਹੀਵਾਦੀ ਅਤੇ ਗੈਰ-ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨ ਲਈ ਅਤਿ ਪਿਛਾਖੜ ਸੋਚ ਵਾਲੇ ਬੰਦਿਆਂ ਦੀ ਘੁਸਪੈਠ ਕਰਵਾਈ ਜਾ ਰਹੀ ਹੈਇੰਡੀਅਨ ਇੰਸਟੀਚਿਊਟ ਆਫ ਸਾਇੰਸ ਵਿਖੇ ਦਿੱਤੇ ਗਏ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਜ਼ਾਰਾਂ ਸਾਲ ਪਹਿਲਾਂ ਸਾਡੇ ਦੇਸ਼ ਵਿੱਚ ਪਲਾਸਟਿਕ ਸਰਜਰੀ ਦੀ ਪਰੰਪਰਾ ਸੀ ਅਤੇ ਮਨੁੱਖ ਦੇ ਸਰੀਰ ਉੱਤੇ ਹਾਥੀ ਦਾ ਸਿਰ ਲਾਇਆ ਜਾ ਸਕਦਾ ਸੀਯੂਨੀਵਰਸਿਟੀਆਂ ਦੇ ਉਪ ਕੁਲਪਤੀ ਕਹਿ ਰਹੇ ਹਨ ਕਿ ਮੋਰ ਦੇ ਹੰਝੂਆਂ ਨਾਲ ਮੋਰਨੀ ਗਰਭਵਤੀ ਹੁੰਦੀ ਹੈਬੀਜੇਪੀ ਦੀ ਆਗੂ ਅਤੇ ਐੱਮ ਪੀ ਪ੍ਰਗਿਆ ਠਾਕੁਰ ਨੇ ਕਿਹਾ ਸੀ ਕਿ ਗਊ ਮੂਤਰ ਨਾਲ ਕੈਂਸਰ ਠੀਕ ਹੁੰਦਾ ਹੈ, ਪਰ ਕੈਂਸਰ ਦੇ ਮਾਹਿਰਾਂ ਨੇ ਇਸ ਨੂੰ ਝੁਠਲਾ ਦਿੱਤਾ ਸੀਲੋਕਾਂ ਨੂੰ ਅਜੇ ਤਕ ਵੀ ਯਾਦ ਹੋਵੇਗਾ ਕਿ ਕਿਸ ਤਰ੍ਹਾਂ ਕਰੋਨਾ ਦੌਰਾਨ ਪ੍ਰਧਾਨ ਮੰਤਰੀ ਨੇ ਕਰੋਨਾ ਨੂੰ ਭਜਾਉਣ ਲਈ ਤਾੜੀਆਂ ਤੇ ਥਾਲੀਆਂ ਵਜਾਉਣ ਲਈ ਕਿਹਾ ਸੀਜਨਵਰੀ 2019 ਵਿੱਚ 106ਵੀਂ ਇੰਡੀਅਨ ਸਾਇੰਸ ਕਾਂਗਰਸ ਵਿੱਚ ਆਂਧਰਾ ਯੂਨੀਵਰਸਿਟੀ ਦੇ ਉਪ ਕੁਲਪਤੀ ਨਾਗੇਸ਼ਵਰ ਰਾਉ ਨੇ ਕਿਹਾ ਸੀ ਕਿ 100 ਕੌਰਵਾਂ ਦਾ ਇੱਕ ਮਾਂ ਤੋਂ ਜਨਮ ਲੈਣਾ ਸਟੈੱਮ ਸੈੱਲ ਅਤੇ ਟੈੱਸਟ ਟਿਊਬ ਤਕਨੀਕ ਸੀਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਵ ਦੇਵ ਨੇ ਕਿਹਾ ਕਿ ਹਜ਼ਾਰਾਂ ਸਾਲ ਪਹਿਲਾਂ ਸਾਡੇ ਦੇਸ਼ ਵਿੱਚ ਇੰਟਰਨੈੱਟ ਹੁੰਦਾ ਸੀ ਜਿਸਦੀ ਮਦਦ ਨਾਲ ਸੰਜੇ ਨੇ ਘਰ ਬੈਠੇ ਦੁਰਯੋਧਨ ਨੂੰ ਮਹਾਂਭਾਰਤ ਦਿਖਾਇਆ ਸੀਬੀਜੇਪੀ ਦੇ ਆਗੂਆਂ ਵੱਲੋਂ ਸਮੇਂ ਸਮੇਂ ’ਤੇ ਦਿੱਤੇ ਇਹੋ ਜਿਹੇ ਗੈਰ-ਵਿਗਿਆਨਕ ਅਤੇ ਦਕਿਆਨੂਸੀ ਬਿਆਨ ਸਾਡੇ ਸਾਹਮਣੇ ਹਨਪਿੱਛੇ ਜਿਹੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਐੱਨ.ਸੀ.ਈ.ਆਰ.ਟੀ ਵੱਲੋਂ ਡਾਰਵਿਨ ਦੇ ਮਨੁੱਖੀ ਉਤਪਤੀ ਦੇ ਵਿਕਾਸ ਦੇ ਸਿਧਾਂਤ ਨੂੰ 12ਵੀਂ ਦੇ ਸਿਲੇਬਸ ਵਿੱਚੋਂ ਕੱਢਣਾ ਵੀ ਦੇਸ਼ ਵਿੱਚੋਂ ਵਿਗਿਆਨ ਅਤੇ ਵਿਗਿਆਨਕ ਸੋਚ ਨੂੰ ਖਤਮ ਕਰਨ ਵੱਲ ਇੱਕ ਖਤਰਨਾਕ ਕਦਮ ਹੈਇਸ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਬੌਧਿਕ ਵਿਕਾਸ ਨੂੰ ਰੋਕਣ ਲਈ ਅਤੇ ਧਾਰਮਿਕ ਅਤੇ ਸਮਾਜਿਕ ਰੂੜ੍ਹੀਵਾਦ ਨੂੰ ਉਤਸ਼ਾਹਿਤ ਕਰਨ ਦਾ ਘਿਨਾਉਣਾ ਕਰਮ ਕੀਤਾ ਜਾ ਰਿਹਾ ਹੈ

ਅੱਜ ਲੋੜ ਹੈ ਕਿ ਇਸ ਗ਼ੈਰ ਵਿਗਿਆਨਕ, ਰੂੜ੍ਹੀਵਾਦੀ ਅਤੇ ਘੋਰ ਪਿਛਾਖੜ ਸੋਚ ਦੇ ਖਿਲਾਫ ਸਾਰੀਆਂ ਵਿਗਿਆਨਕ ਸੋਚ ਵਿੱਚ ਵਿਸ਼ਵਾਸ ਕਰਨ ਵਾਲੀਆਂ ਧਿਰਾਂ ਜਿਵੇਂ ਕਿ ਬੁੱਧੀਜੀਵੀ ਵਰਗ, ਵਿਦਿਆਰਥੀਆਂ, ਅਧਿਆਪਕਾਂ, ਨੌਜਵਾਨਾਂ ਅਤੇ ਔਰਤਾਂ ਨੂੰ ਇਸ ਖ਼ਿਲਾਫ਼ ਸੰਘਰਸ਼ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਨਹੀਂ ਤਾਂ ਸਭ ਤੋਂ ਵੱਧ ਨੁਕਸਾਨ ਇਹਨਾਂ ਵਰਗਾਂ ਦਾ ਹੀ ਹੋਣਾ ਹੈ

ਅਸੀਂ ਉਸ ਮਹਾਨ ਸ਼ਖਸੀਅਤ, ਜਿਸ ਨੇ ਇਸ ਦੇਸ਼ ਦੇ ਵਿਕਾਸ ਨੂੰ ਵਿਗਿਆਨਕ ਸੋਚ ਦੀਆਂ ਲੀਹਾਂ ’ਤੇ ਪਾਇਆ, ਨੂੰ ਨਮਨ ਕਰਦੇ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3998)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮਨਿੰਦਰ ਭਾਟੀਆ

ਮਨਿੰਦਰ ਭਾਟੀਆ

Ludhiana, Punjab, India.
Phone: (91 - 99884-91002)
Email: (msbhatianzpc@gmail.com)

More articles from this author