GurdevSGhangas7ਹਵਾਈ ਦਾ ਇਲਾਕਾ ਦੇਖਣ ਬਾਰੇ ਤਾਂ ਅਸੀਂ ਕਈ ਵਾਰ ਸੋਚਿਆ ਸੀਪਰ ਐਲਾਸਕਾ ਤਾਂ ਸਾਡੇ ਚਿੱਤ-ਚੇਤੇ ...
(24 ਮਈ 2025)
ਇਸ ਸਮੇਂ ਮਹਿਮਾਨ: 295.


ਪਾਕਿਸਤਾਨ

ਸੰਨ 2007 ਦੀ ਫਰਵਰੀ ਵਿੱਚ ਸੁਰਿੰਦਰ ਅਤੇ ਮੈਂ ਇੰਡੀਆ ਗਏਇੰਡੀਆ ਜਾਣ ਤੋਂ ਪਹਿਲਾਂ ਅਸੀਂ ਪਾਕਿਸਤਾਨ ਦੀਆਂ ਇਤਿਹਾਸਕ ਥਾਂਵਾਂ ਦੇਖਣ ਬਾਰੇ ਮਨਸੂਬੇ ਘੜ ਰਹੇ ਸਾਂਪਾਕਿਸਤਾਨ ਵਿੱਚ ਹਿੰਸਾ ਘਟੀ ਹੋਣ ਕਰਕੇ ਪਾਕਿਸਤਾਨ ਦਾ ਇੰਡੀਆ ਨਾਲ ਰਿਸ਼ਤਾ ਵੀ ਠੀਕ ਹੋ ਰਿਹਾ ਸੀਆਮ ਲੋਕਾਂ ਦੇ ਸੁਖ ਲਈ ਦਿੱਲੀ ਤੋਂ ਲਾਹੌਰ ਤਕ ਪੁਲਿਸ ਦੀ ਨਿਗਰਾਨੀ ਹੇਠ ਬੱਸਾਂ ਵੀ ਚੱਲ ਪਈਆਂ ਸਨ

ਦਿੱਲੀ ਤੋਂ ਲਾਹੌਰ ਜਾਂਦੀ ਬੱਸ ਵਿੱਚ ਕਰਨਾਲ ਦੇ ਲਾਗੇ ਇੱਕ ਹਿੰਸਕ ਘਟਨਾ ਹੋਈ, ਜਿਸ ਵਿੱਚ ਕਈ ਪਾਕਿਸਤਾਨੀ ਯਾਤਰੀ ਮਾਰੇ ਗਏਫਿਰ ਵੀ ਸਾਡੇ ਚੰਗੇ ਭਾਗ ਕਿ ਉਸੇ ਦਿਨ ਅਸੀਂ ਬਾਘਾ ਬਾਰਡਰ ਰਾਹੀਂ ਪਾਕਿਸਤਾਨ ਵੜ ਸਕੇਅਸੀਂ ਬੱਸ ਨਾਲੋਂ ਟੈਕਸੀਆਂ ਰਾਹੀਂ ਜਾਣਾ ਬਿਹਤਰ ਸਮਝਿਆ

ਡਾ. ਹਰਬੰਸ ਲਾਲ, ਜੋ ਟੈਕਸਾਸ ਵਿੱਚ ਪ੍ਰੋਫੈਸਰੀ ਕਰਦਾ ਸੀ, ਕੁਝ ਸਮੇਂ ਤੋਂ ਮੇਰਾ ਵਾਕਫ ਬਣ ਗਿਆ ਸੀਉਹ ਧਾਰਮਕ ਸੰਬੰਧਾਂ ਦੇ ਵਿਸ਼ਿਆਂ ਵਿੱਚ ਸਰਗਰਮ ਸੀ ਅਤੇ ਪਾਕਿਸਤਾਨ ਜਾਂਦਾ ਰਹਿੰਦਾ ਸੀਉਹ ਪਾਕਿਸਤਾਨ ਦੀ ਧਰਤੀ ਦਾ ਜੰਮਪਲ ਹੈ, ਜਦੋਂ ਅਜੇ ਪਾਕਿਸਤਾਨ ਬਣਿਆ ਵੀ ਨਹੀਂ ਸੀਹੁਣ ਉਹ ਲਾਹੌਰ ਦੀਆਂ ਮੀਟਿੰਗਾਂ ਵਿੱਚ ਹਿੱਸਾ ਲੈਣ ਜਾਂਦਾ ਰਿਹਾ ਸੀਹਰਬੰਸ ਲਾਲ ਜੀ ਨੇ ਮੇਰਾ ਸੰਪਰਕ ਇੱਕ ਰੀਟਾਇਰ ਹੋਏ ਪਾਕਿਸਤਾਨੀ ਕਰਨਲ, ਹਮੀਦ ਅਲੀ ਖਾਂ ਨਾਲ ਕਰਵਾ ਦਿੱਤਾ, ਜਿਸ ਨਾਲ ਜੁੜ ਕੇ ਹਰਬੰਸ ਲਾਲ ਲਾਹੌਰ ਦੀਆਂ ਮੀਟਿੰਗਾਂ ਕਰਵਾਉਂਦਾ ਸੀਕਰਨਲ ਹਮੀਦ ਇੱਕ ਵਿਉਪਾਰੀ ਸ਼ਖਸ ਸੀ, ਜਿਸਦਾ ਲਾਹੌਰ ਦੇ ਐਲਪਾਈਨ ਹੋਟਲ ਵਿੱਚ ਹਿੱਸਾ ਸੀਉਹ ਅੰਤਰਰਾਸ਼ਟਰੀ ਵਿਉਪਾਰਕ ਕੰਮ ਵੀ ਕਰਦਾ ਸੀਕਰਨਲ ਸਾਹਿਬ ਨੇ ਸਾਡੀ ਮਦਦ ਲਈ ਟੈਕਸੀ ਦਾ ਬੰਦੋਬਸਤ ਕਰਕੇ ਸਰਹੱਦ ’ਤੇ ਟੈਕਸੀ ਡਰਾਈਵਰ ਭੇਜ ਦਿੱਤਾ ਅਤੇ ਅਸੀਂ ਲਾਹੌਰ ਦੇ ਇੱਕ ਦਰਮਿਆਨੇ ਹੋਟਲ ਵਿੱਚ ਰਿਹਾਇਸ਼ ਕਰ ਲਈ, ਜਿੱਥੋਂ ਅਸੀਂ ਹਰ ਰੋਜ਼ ਤੜਕੇ ਨਿਕਲ ਜਾਂਦੇ ਅਤੇ ਸੂਰਜ ਛਿਪਣ ਤੋਂ ਪਹਿਲਾਂ ਵਾਪਸ ਮੁੜ ਆਉਂਦੇ

ਲਾਹੌਰ ਇੱਕ ਚਹਿਲ-ਪਹਿਲ ਵਾਲਾ ਸ਼ਹਿਰ ਹੈਲੋਕ ਬੜੇ ਆਉ ਭਗਤ ਵਾਲੇ ਹਨ, ਪਰ ਇੱਥੋਂ ਦੀ ਪੁਲਿਸ ਦਾ ਰੈਪੂਟੇਸ਼ਨ ਵੀ ਇੰਡੀਆ ਦੀ ਪੁਲਿਸ ਤੋਂ ਬਿਹਤਰ ਨਹੀਂਸਾਡਾ ਡਰਾਈਵਰ ਵੀ ਫੁਰਤੀਲਾ ਸੀ, ਉਸ ਨਾਲ ਜੁੜਿਆ ਕਰਨਲ ਸਾਡੇ ਲਈ ਸਹਾਰਾ ਬਣਿਆ ਹੋਇਆ ਸੀਡਰਾਈਵਰ ਨੇ ਸਾਡੇ ਲਈ ਫੋਨ ਵੀ ਚਲਦਾ ਕਰ ਦਿੱਤਾ ਸੀਬਿਪਤਾ ਵਿੱਚ ਫਸਣ ਦਾ ਸਾਡਾ ਕੋਈ ਇਰਾਦਾ ਨਹੀਂ ਸੀ, ਇਸ ਲਈ ਸਦਾ ਹਨ੍ਹੇਰਾ ਹੋਣ ਤੋਂ ਪਹਿਲਾਂ ਲਾਹੌਰ ਮੁੜ ਆਉਂਦੇ

ਪਾਕਿਸਤਾਨ ਪਹੁੰਚਣ ਸਮੇਂ ਸਾਡੇ ਪਾਸ ਕਰਨਲ ਲਈ ਤਾਜੇ ਬਿਸਕੁਟ ਵੀ ਸਨ ਜੋ ਅਸੀਂ ਫਗਵਾੜਾ ਸ਼ਹਿਰ ਦੇ ਹਲਵਾਈ ਨੂੰ ਘਰੋਂ ਸਮਾਨ ਦੇ ਕੇ ਬਣਵਾਏ ਸਨਕਰਨਲ ਦਾ ਭੇਜਿਆ ਟੈਕਸੀ ਡਰਾਈਵਰ, ਮੁਹੰਮਦ ਅਮੀਨ, ਸਰਹੱਦ ਦੇ ਲਾਗੇ ਗੱਤੇ ਦਾ ਟੁਕੜਾ ਹਿਲਾ ਰਿਹਾ ਸੀ, ਜਿਸ ਉੱਤੇ ਮੇਰਾ ਨਾਂ ਲਿਖਿਆ ਹੋਇਆ ਸੀਉਹ ਸਾਨੂੰ ਲਾਹੌਰ ਕਰਨਲ ਸਾਹਿਬ ਦੇ ਦਫਤਰ ਲੈ ਗਿਆ, ਜਿੱਥੇ ਉਸਦਾ ਹੋਟਲ ਸੀਆਪ ਤਾਂ ਕਰਨਲ ਸਾਹਿਬ ਕਿਤੇ ਗਏ ਹੋਏ ਸਨ, ਇਸ ਲਈ ਸਾਡੇ ਲਈ ਉਡੀਕਣ ਤੋਂ ਬਿਨਾਂ ਕੋਈ ਚਾਰਾ ਨਾ ਰਿਹਾਕਰਨਲ ਦੀ ਸਕੱਤਰ, ਇੱਕ ਚੰਗੇ ਸੁਭਾ ਵਾਲੀ ਕੁੜੀ, ਨੇ ਸਾਡੇ ਲਈ ਚਾਹ ਮੰਗਵਾ ਲਈ

“ਬਿਸਕੁਟ ਬਚਦੇ ਆ ਕੁਝ ਰਸ਼ੀਦ?” ਕੁੜੀ ਆਪਣੇ ਸਹਾਇਕ ਨੂੰ ਪੁੱਛਣ ਲੱਗੀਰਸ਼ੀਦ ਨੇ ਨਾਂਹ ਵਿੱਚ ਸਿਰ ਹਿਲਾ ਦਿੱਤਾਕੁੜੀ ਨੇ ਰਸ਼ੀਦ ਨੂੰ ਕੁਝ ਹੋਰ ਲਿਆਉਣ ਲਈ ਆਖਿਆਸੁਰਿੰਦਰ ਅਤੇ ਮੈਂ, ਇੱਕ ਦੂਜੇ ਵੱਲ ਤੱਕਣ ਲੱਗ ਪਏਅਸੀਂ ਰਸ਼ੀਦ ਨੂੰ ਫਗਵਾੜੇ ਤੋਂ ਲਿਆਂਦੇ ਬਿਸਕੁਟਾਂ ਬਾਰੇ ਦੱਸਿਆ ਮਾਹੌਲ ਐਸਾ ਰੰਗੀਨ ਹੋ ਗਿਆ ਕਿ ਕਰਨਲ ਲਈ ਲਿਆਂਦੇ ਸਾਰੇ ਬਿਸਕੁਟ ਅਸੀਂ ਖਤਮ ਕਰ ਦਿੱਤੇਚਾਹ ਤੋਂ ਬਾਅਦ ਸੈਕਟਰੀ ਨੇ ਸਾਨੂੰ ਕਰਨਲ ਦੇ ਦਫਤਰ ਵਿੱਚ ਬਿਠਾ ਦਿੱਤਾ

ਤਿੰਨ ਘੰਟੇ ਕਰਨਲ ਦੀ ਉਡੀਕ ਵਿੱਚ ਬੀਤ ਗਏਐਨਾ ਵੱਡਾ ਦਫਤਰ, ਜਿਸ ਵਿੱਚ ਕਈ ਕਿਸਮ ਦੀਆਂ ਸਹੂਲਤਾਂ ਸਨ, ਮੈਂ ਅਮਰੀਕਾ ਵਿੱਚ ਵੀ ਨਹੀਂ ਸੀ ਦੇਖਿਆ, ਜਿਵੇਂ ਕਰਨਲ ਸਾਹਿਬ ਮੌਜਾਂ ਮਾਣ ਰਹੇ ਹੋਣਮੈਂ ਉੱਥੇ ਛੇਤੀ ਛੇਤੀ ਇਸ਼ਨਾਨ ਵੀ ਕਰ ਲਿਆ ਲੋਹੜੇ ਦੀ ਗਰਮੀ ਪੈ ਰਹੀ ਸੀ

ਕਰਨਲ ਦੇ ਆਪਣੇ ਹੋਟਲ ਦੇ ਸਾਰੇ ਕਮਰੇ ਬੁੱਕ ਹੋ ਚੁੱਕੇ ਸਨ ਜਦੋਂ ਕਰਨਲ ਵਾਪਸ ਲੌਟਿਆ, ਉਹਦੇ ਨਾਲ ਦੋ ਬੰਦੇ ਹੋਰ ਵੀ ਸਨਪ੍ਰਭਾਵਸ਼ਾਲੀ ਖਾਣਾ ਪਰੋਸਿਆ ਗਿਆਬੰਦਿਆਂ ਵਿਚਲਾ ਝੱਖ ਸੁਣ ਸੁਣ ਸੁਰਿੰਦਰ ਬੇ-ਆਰਾਮ ਦਿਸ ਰਹੀ ਸੀਕੁਝ ਚਿਰ ਬਾਅਦ ਕਰਨਲ ਸਾਹਿਬ ਦੇ ਕਹਿਣ ’ਤੇ ਸਾਡਾ ਉਹੀ ਡਰਾਈਵਰਵਰ ਅਮੀਨ ਸਾਨੂੰ ਹੋਟਲ ਲੱਭਣ ਲਈ ਲੈ ਗਿਆਕਰਨਲ ਦੇ ਹੋਟਲ ਤੋਂ ਦੋ ਕੁ ਮੀਲ ਦੀ ਵਿੱਥ ਤੇ ਸਾਡਾ ਸੁਰੱਖਿਅਤ ਅੱਡਾ ਬਣ ਗਿਆ, ਜਿੱਥੋਂ ਅਸੀਂ ਤੜਕੇ ਤੜਕੇ ਨਿਕਲ ਜਾਂਦੇ ਅਤੇ ਸੂਰਜ ਛਿਪਣ ਤੋਂ ਪਹਿਲਾਂ ਵਾਪਸ ਆ ਜਾਂਦੇ

ਅਗਲੇ ਦਿਨ ਅਸੀਂ ਸਿੱਖ ਲਹਿਰ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਗਏਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਤਰਸਦੇ ਰਹਿੰਦੇ ਹਨਜੋ ਵੀ ਸਿੱਖ ਪਾਕਿਸਤਾਨ ਜਾਂਦਾ ਹੈ, ਨਨਕਾਣਾ ਸਾਹਿਬ ਜ਼ਰੂਰ ਜਾ ਕੇ ਆਉਂਦਾ ਹੈਜਿਉਂ ਜਿਉਂ ਹਿੰਦੂ-ਮੁਸਲਮਾਨ ਨਫਰਤ ਵਧਦੀ ਜਾ ਰਹੀ ਹੈ, ਉੱਥੇ ਹਿੰਦੂਆਂ ਦਾ ਆਉਣਾ ਜਾਣਾ ਘਟਦਾ ਜਾ ਰਿਹਾ ਹੈਨਨਕਾਣਾ ਸਾਹਿਬ ਤੋਂ ਵਾਪਸ ਆਉਂਦੇ ਅਸੀਂ ਹੋਰ ਵੀ ਕਈ ਥਾਂ ਗਏਅਸੀਂ ਜੰਡਿਆਲਾ ਨਗਰ ਵਿੱਚ ਵਾਰਿਸ ਸ਼ਾਹ (1722-1798) ਦੀ ਮਜ਼ਾਰ ਵਿੱਚ ਗਏਵਾਰਿਸ ਸ਼ਾਹ ਪੰਜਾਬੀ ਦਾ ਜਗਤ ਪਰਸਿੱਧ ਸੂਫੀ ਸ਼ਾਇਰ ਹੋਇਆ ਹੈਇੰਡੀਆ, ਪਾਕਿਸਤਾਨ, ਅਤੇ ਬਾਕੀ ਮੁਲਕਾਂ ਵਿੱਚ ਪੰਜਾਬੀ ਵਿਰਸੇ ਦੇ ਲੋਕ, ਧਰਮਾਂ ਤੋਂ ਉੱਚੇ ਉੱਠਕੇ, ਉਸਦਾ ਸਤਿਕਾਰ ਕਰਦੇ ਹਨਉਸਦੀ ਰਚਨਾ, ਹੀਰ-ਰਾਂਝੇ ਦੀ ਪ੍ਰੇਮ ਕਹਾਣੀ ਦਾ ਕਿੱਸਾ, ਲਾ-ਜਵਾਬ ਮੰਨਿਆ ਜਾਂਦਾ ਹੈ

ਬਚਦੇ ਸਮੇਂ ਵਿੱਚ ਅਸੀਂ ਹੋਰ ਮਜ਼ਾਰਾਂ, ਬਾਗਾਂ, ਅਤੇ ਉਹਨਾਂ ਇਤਿਹਾਸਕ ਥਾਂਵਾਂ ’ਤੇ ਜਾਂਦੇ ਰਹੇ, ਜਿਨ੍ਹਾਂ ਬਾਰੇ ਅਸੀਂ ਪੜ੍ਹਿਆ ਹੋਇਆ ਸੀਪਰ ਜੋ ਦੇਖਣ ਗਏ ਸੀ, ਸਭ ਕੁਝ ਦੇਖ ਨਾ ਸਕੇਸਾਨੂੰ ਪਾਕਿਸਤਾਨ ਕਾਨੂੰਨ ਦੀ ਉਲੰਘਣਾ ਹੋ ਜਾਣ ਦਾ ਡਰ ਵੀ ਸੀਫੇਰ ਵੀ ਇਸ ਫੇਰੀ ਨੇ ਸਾਨੂੰ ਪਾਕਿਸਤਾਨੀ ਪੰਜਾਬ ਦੇ ਲੋਕਾਂ ਅਤੇ ਵਿਰਸੇ ਨਾਲ ਹੋਰ ਜੋੜ ਦਿੱਤਾਇਹ ਸਿਰਫ ਕਿਤਾਬਾਂ ਪੜ੍ਹਕੇ ਨਹੀਂ ਸੀ ਹੋਣਾ

ਲਾਹੌਰ ਦੇ ਲੋਕਾਂ ਵਿੱਚ ਪੰਜਾਬੀ ਅਪਣੱਤ ਕੁੱਟ ਕੁੱਟ ਭਰੀ ਹੋਈ ਹੈਪਹਿਲੀ ਰਾਤ ਦੇ ਤੜਕੇ ਉੱਠਕੇ ਅਸੀਂ ਹੋਟਲ ਦੇ ਲਾਗੇ ਇੱਕ ਢਾਬੇ ’ਤੇ ਚਾਹ ਪੀਣ ਬੈਠ ਗਏ ਪਰੌਂਠੇ ਦੇਖ, ਦੋ ਅਸੀਂ ਵੀ ਆਰਡਰ ਕਰ ਦਿੱਤੇ ਜਦੋਂ ਅਸੀਂ ਪੈਸੇ ਦੇਣ ਲੱਗੇ ਤਾਂ ਮਾਲਕ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ

“ਅਸੀਂ ਵੀ ਪੰਜਾਬੀ ਹਾਂ ਜੀ, ਤੁਸੀਂ ਹੋ ਸਾਡੇ ਮਹਿਮਾਨ ਪਰਲੇ ਬੰਨਿਓਂ।”

ਉਸ ਢਾਬੇ ਕੋਲ ਸਵੇਰੇ ਸਵੇਰੇ ਕੋਈ ਹੋਰ ਢਾਬਾ ਨਹੀਂ ਸੀ ਖੁੱਲ੍ਹਦਾਅਗਲੇ ਦਿਨ ਅਸੀਂ ਚਾਹ ਪੀਣ ਵਾਸਤੇ ਉਦੋਂ ਤਕ ਨਾ ਬੈਠੇ ਜਦੋਂ ਤਕ ਮਾਲਕ ਨੇ ਪੈਸੇ ਪਹਿਲਾਂ ਨਾਂ ਲੈ ਲਏਇਸਦੇ ਉਲਟ, ਬਾਘਾ ਸਰਹੱਦ ’ਤੇ ਇੱਕ ਸਿਪਾਹੀ ਪੈਸੇ ਝਾੜਨ ਖਾਤਰ ਟਾਲ-ਮਟੋਲ ਕਰਦਾ ਰਿਹਾ ਅਤੇ ਹੋਟਲ ਦੇ ਬਾਹਰ ਖੜ੍ਹਾ ਚੌਕੀਦਾਰ ਸਾਡੇ ਅੱਗੇ ਹੱਥ ਅੱਡਦਾ ਰਿਹਾ

ਨਨਕਾਣਾ ਸਾਹਿਬ ਜਾਣ ਲਈ ਸਾਡਾ ਡਰਾਈਵਰ ਅਮੀਨ, ਲਾਹੌਰ ਵਿੱਚੋਂ ਬਾਹਰ ਨਿਕਲਦਾ ਲਾਲ ਬੱਤੀ ਦੀ ਉਲੰਘਣਾ ਕਰਦਾ ਫੜਿਆ ਗਿਆ ਪੁਲਿਸ ਅਫਸਰ ਨੇ ਸੀਟੀ ਮਾਰਕੇ ਉਹਨੂੰ ਬਾਹਰ ਆਉਣ ਦਾ ਇਸ਼ਾਰਾ ਕੀਤਾ “ਇਹ ਸਰਦਾਰ ਜੀ, ਇਹਦਾ ਪੈਸੇ ਝਾੜਨ ਦਾ ਮੌਕਾ,” ਅਮੀਨ ਕਾਰ ਖੜ੍ਹਾਉਂਦਾ ਬੋਲਿਆ “ਫਿਕਰ ਨਾ ਕਰੋ ਜੀ, ਮੈਂ ਹੁਣੇ ਆਇਆ।” ਸਵੇਰ ਦੇ ਨੌਂ ਵੱਜੇ ਸਨਅਮੀਨ ਨੇ ਆਪਣੇ ਕਾਗਜ਼-ਪੱਤਰ ਸੀਟ ਥੱਲੇ ਧੱਕ ਦਿੱਤੇ

“ਲਸੰਸ ਮੈਂ ਘਰ ਭੁੱਲ ਆਇਆਂ ਜੀ,” ਅਮੀਨ ਪੁਲਸੀਏ ਅਫਸਰ ਨੂੰ ਕਹਿੰਦਾਫਿਰ ਸਾਥੋਂ ਥੋੜ੍ਹਾ ਦੂਰ ਹੋ ਕੇ ਦੋਨੋਂ ਪੰਜ-ਛੇ ਮਿੰਟ ਘੁਸਰ-ਮਸਰ ਕਰਦੇ ਰਹੇ, ਅਸੀਂ ਕਾਰ ਵਿੱਚ ਬੈਠੇ ਰਹੇ ਜਦੋਂ ਗੱਲ ਨਿੱਬੜ ਗਈ, ਅਮੀਨ ਨੇ ਟੈਕਸੀ ਫੇਰ ਭਜਾ ਲਈ

“ਤੂੰ ਸਾਨੂੰ ਹੋਟਲ ਵਿੱਚ ਛੱਡਕੇ ਆਪਣਾ ਲਸੰਸ ਲੈ ਆ ਘਰੋਂ,” ਮੈਂ ਅਮੀਨ ਨੂੰ ਕਿਹਾਮੈਂ ਡਰਦਾ ਸੀ ਕਿ ਉਹ ਰਾਹ ਵਿੱਚ ਫੇਰ ਨਾ ਪੰਗਾ ਪਾ ਬੈਠੇ

“ਮੈਂ ਲਸੰਸ ਲਕੋ ਗਿਆ ਸੀਨਹੀਂ ਉਹਨੇ ਹੋਰ ਪੈਸੇ ਝਾੜਨ ਲਈ ਦੇਰ ਕਰ ਦੇਣੀ ਸੀਹੁਣ ਘੱਟ ਨਾਲ ਸਰ ਗਿਆ।”

ਨਨਕਾਣਾ ਪਹੁੰਚਣ ਲਈ ਕਾਰ ਇੱਦਾਂ ਭੱਜੀ, ਜਿੱਦਾਂ ਨਨਕਾਣਾ ਬਾਹਾਂ ਅੱਡੀ ਖੜ੍ਹਾ ਹੋਵੇ ਲਾਹੌਰ ਅਤੇ ਨਨਕਾਣਾ ਸਾਹਿਬ ਸਾਨੂੰ ਕਈ ਸਿੱਧੇ-ਸਾਦੇ ਤੇ ਚੰਗੇ ਲੋਕ ਮਿਲੇ, ਜੋ ਸਾਡੇ ਆਪਣੇ ਲੋਕਾਂ ਵਰਗੇ ਸਨ
***

ਐਲਾਸਕਾ:

ਹਵਾਈ ਦਾ ਇਲਾਕਾ ਦੇਖਣ ਬਾਰੇ ਤਾਂ ਅਸੀਂ ਕਈ ਵਾਰ ਸੋਚਿਆ ਸੀ, ਪਰ ਐਲਾਸਕਾ ਤਾਂ ਸਾਡੇ ਚਿੱਤ-ਚੇਤੇ ਵਿੱਚ ਵੀ ਨਹੀਂ ਸੀਤੇ ਫੇਰ ਸਬੱਬ ਬਣ ਗਿਆ

ਜਦੋਂ ਅਸੀਂ ਕਿਤੇ ਸੈਰ-ਸਪਾਟੇ ਲਈ ਜਾਂਦੇ ਇਹ ਕੋਈ ਐਸੀ ਗੱਲ ਨਹੀਂ ਸੀ ਵੋ। ਹਰ ਯਾਤਰਾ ’ਤੇ ਪੈਸੇ ਖਰਚਣ ਲਈ ਕੋਈ ਮਕਸਦ ਹੋਣਾ ਜ਼ਰੂਰੀ ਹੁੰਦਾ ਸੀਹਰ ਯਾਤਰਾ ਸਾਨੂੰ ਅਗਲੀ ਯਾਤਰਾ ਵਿੱਚ ਅਦਲਾ ਬਦਲੀਆਂ ਕਰਨ ਵਿੱਚ ਸਹਾਈ ਹੁੰਦੀ

ਅਜੇ ਮੇਰੀ ਸਿਹਤ ਪੂਰੀ ਠੀਕ ਨਹੀਂ ਸੀ ਹੋਈ ਪਰ ਮੇਰੇ ਡਾਕਟਰ ਮੈਂਨੂੰ ਇੰਡੀਆ ਵਗੈਰਾ ਜਾਣ ਤੋਂ ਨਾ ਰੋਕਦੇ, ਸਗੋਂ ਉਤਸ਼ਾਹਿਤ ਕਰਦੇਕਈ ਵਾਰ ਮੈਂ ਉਦਾਸ ਮਹਿਸੂਸ ਕਰਦਾਹੋ ਸਕਦਾ ਡਾਕਟਰ ਮੇਰੀ ਮਾਨਸਿਕ ਹਾਲਤ ਡਿਗਣ ਤੋਂ ਡਰਦੇ ਹੋਣ, ਪਰ ਮੇਰੇ ਲਈ ਉਨ੍ਹਾਂ ਦਾ ਸੁਝਾਅ ਹੈਰਾਨੀ ਭਰਿਆ ਤੇ ਖੁਸ਼ੀ ਭਰਿਆ ਲਗਦਾਸੁਰਿੰਦਰ ਮੇਰੇ ਇੰਡੀਆ ਜਾਣ ’ਤੇ ਕਿੰਤੂ-ਪ੍ਰੰਤੂ ਕਰਦੀ, ਨੱਕ-ਬੁੱਲ੍ਹ ਵੱਟਦੀ

ਹਾਈ ਸਕੂਲਾਂ ਤੋਂ ਬਾਅਦ, ਸਾਡੇ ਬੱਚੇ ਲੰਮੀਆਂ ਲੋਕ-ਹਿਤਕਾਰੀ ਦੌੜਾਂ ਵਿੱਚ ਭਾਗ ਲੈਣ ਲੱਗ ਪਏਅਸੀਂ ਹੈਰਾਨ ਰਹਿ ਗਏ ਜਦੋਂ ਉਹਨਾਂ ਨੇ 26 ਮੀਲ ਲੰਮੀਆਂ ਦੌੜਾਂ ਵੀ ਲਾਈਆਂਸੁਰਿੰਦਰ ਦੌੜਾਂ ਵਿੱਚ ਹੌਸਲਾ ਦੇਣ ਲਈ ਹਰ ਹੀਲੇ ਪਹੁੰਚਦੀ

ਜਦੋਂ ਸਕੂਲੋਂ ਦਿੱਤਾ ਪੜ੍ਹਾਈ ਦਾ ਕੰਮ ਸਮੇਂ ਸਿਰ ਕਰ ਲੈਂਦੇ, ਅਸੀਂ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਤੋਂ ਕਦੇ ਨਹੀਂ ਸੀ ਵਰਜਿਆਅਸੀਂ ਘਰ ਦੇ ਮੂਹਰੇ ਡਰਾਈਵ-ਵੇ ਦੇ ਨਾਲ ਬਾਸਕਟ-ਬਾਲ ਦਾ ਖੰਭਾ ਲਾਇਆ ਹੋਇਆ ਸੀ ਅਤੇ ਘਰ ਦੇ ਵਿਛਲੇ ਵਿਹੜੇ ਵਿੱਚ ਵਾਲੀਬਾਲ ਨੈੱਟ ਲਗਾ ਰੱਖਿਆ ਸੀਇੱਥਕਾ ਸ਼ਹਿਰ ਦੀ ਪਾਈਨਵੁੱਡ ਡਰਾਈਵ ਤੇ 1968 ਦੇ ਬਣੇ ਘਰ ਦੀ ਜ਼ਮੀਨ 1/2 ਏਕੜ ਸੀਸਾਂਭਣਾ ਤਾਂ ਔਖਾ ਸੀ ਪਰ ਮੈਂਨੂੰ ਵੱਡੇ ਵਿਹੜੇ ਪਸੰਦ ਸਨ, ਸ਼ਾਇਦ ਮੇਰੇ ਪੇਂਡੂ ਜੀਵਨ ਕਰਕੇ

ਇਹ 2004 ਦਾ ਸਾਲ ਸੀਮੇਰੀ ਸਿਹਤ ਐਨੀ ਚੰਗੀ ਨਹੀਂ ਸੀ ਪਰ ਸਾਡਾ ਬੇਟਾ ਐਂਕੋਰੇਜ਼ (ਐਲਾਸਕਾ) ਦੀ ਇੱਕ ਲੰਮੀ ਦੌੜ ਵਿੱਚ ਭਾਗ ਲੈ ਰਿਹਾ ਸੀਸੁਰਿੰਦਰ ਨੇ ਤਾਂ ਜਾਣਾ ਹੀ ਜਾਣਾ ਸੀ, ਉਹਨੇ ਮੈਂਨੂੰ ਵੀ ਜਾਣ ਲਈ ਤਿਆਰ ਕਰ ਲਿਆਹੁਣ ਮੈਂ ਕਾਰ ਚਲਾਉਣ ਜੋਗਾ ਵੀ ਹੋ ਗਿਆ ਸੀਕੈਂਸਰ ਦੇ ਦੂਜੇ ਵਿਗਾੜ ਬਾਅਦ ਤਿੰਨ ਸਾਲ ਬੀਤ ਚੁੱਕੇ ਸਨਪਹਿਲੇ ਆਰਾਮ ਆਉਣ ਤੋਂ ਬਾਅਦ ਦੂਜੇ ਹਮਲੇ ਨੇ ਮੈਂਨੂੰ ਦਹਿਲਾ ਦਿੱਤਾ ਸੀ

ਇਮਰੋਜ਼ ਉਸ ਸਮੇਂ ਨੀਊ ਜਰਸੀ ਦੀ ਇੰਮਕਲੋਨ ਕੰਪਣੀ ਵਿੱਚ ਕੰਮ ਕਰਦਾ ਸੀਰਹਿੰਦਾ ਸੀ ਉਹ ਨਾਲ ਲਗਦੇ ਪੈਨਸਲਵਾਨੀਆ ਵਾਲੇ ਪਾਸੇਇਮਰੋਜ਼ ਪਰਉਪਕਾਰੀ ਕੰਮਾਂ ਵਿੱਚ ਵੀ ਰੁੱਝਿਆ ਰਹਿੰਦਾ ਸੀ ਇੱਕ ਵਾਰ ਉਹਨੇ ਐਂਕੋਰੇਜ਼, ਐਲਾਸਕਾ ਵਿੱਚ 26 ਮੀਲ ਦੀ ਦੌੜ ਵਿੱਚ ਹਿੱਸਾ ਲੈ ਕੇ ਇੱਕ ਕੈਂਸਰ ਸੰਸਥਾ ਲਈ 10, 000 ਡਾਲਰ ਇਕੱਠੇ ਕਿਤੇਮੈਂ ਸੁਪਨੇ ਵਿੱਚ ਵੀ ਇੰਨੀ ਉਗਰਾਹੀ ਨਹੀਂ ਕਰ ਸਕਦਾਕੁਝ ਮਹੀਨੇ ਬਾਅਦ ਬੇਟੀ ਰੂਪ ਨੇ ਨੀਊ ਓਰਲੀਂਜ਼ ਵਿੱਚ ਲੰਮੀ ਦੌੜ ਭੱਜਕੇ ਬੇ-ਘਰਾਂ ਦੇ ਹਿਤ ਲਈ ਚਾਰ ਹਜ਼ਾਰ ਡਾਲਰ ਇਕੱਠੇ ਕੀਤੇਸੁਰਿੰਦਰ ਨੇ ਦੋਵੇਂ ਦੌੜਾਂ ਦੇਖੀਆਂਦੂਜੀ ਦੌੜ ਸਮੇਂ ਮੈਂ ਇੰਡੀਆ ਗਿਆ ਹੋਇਆ ਸਾਂਨੀਊ ਓਰਲੀਂਜ਼ ਦੀ ਦੌੜ ਤੋਂ ਬਾਅਦ ਸੁਰਿੰਦਰ ਮੇਰੇ ਨਾਲ ਇੰਡੀਆ ਆ ਮਿਲ਼ੀ

“ਤੈਂਨੂੰ ਵੀ ਨੀਊ ਓਰਲੀਂਜ਼ ਜਾਣਾ ਚਾਹੀਦਾ” ਸੁਰਿੰਦਰ ਨੂੰ ਉਹ ਸ਼ਹਿਰ ਇੰਨਾ ਪਸੰਦ ਆਇਆ ਕਿ ਕਈ ਦਿਨ ਨੀਊ ਓਰਲੀਂਜ਼ ਦੇ ਗੀਤ ਗਾਉਂਦੀ ਰਹੀਸ਼ਾਇਦ ਉਹਨੂੰ ਮੇਰੇ ’ਤੇ ਤਰਸ ਆ ਰਿਹਾ ਸੀ ਕਿ ਮੈਂ ਅਮਰੀਕਾ ਦਾ ਇੱਕ ਸ਼ਾਨਦਾਰ ਮਸ਼ਹੂਰ ਸ਼ਹਿਰ ਨਹੀਂ ਦੇਖ ਸਕਿਆਇਹ ਘਾਟਾ ਮੈਂ 2010 ਵਿੱਚ ਪੂਰਾ ਕਰ ਦਿੱਤਾ ਜਦੋਂ ਅਸੀਂ ਕੈਲੇਫੋਰਨੀਆ ਵਿੱਚ ਪੈਰ ਜਮਾ ਰਹੇ ਸੀ।

ਸਾਡਾ ਜੂਨ 21, 2004 ਵਾਲਾ ਇੱਥਕਾ, ਨੀਊ ਯਾਰਕ ਤੋਂ ਐਂਕੋਰੇਜ਼ (ਐਲਾਸਕਾ) ਵਾਲਾ ਹਵਾਈ ਸਫਰ ਲੰਬਾ ਤੇ ਥਕਾਊ ਸੀ ਅਤੇ ਐਲਾਸਕਾ ਦੇ ਮੌਸਮ ਨੇ ਜਹਾਜ਼ ਨੂੰ ਹਿਲਾ ਜਿਹਾ ਦਿੱਤਾਫਿਰ ਵੀ ਸਾਡੀ ਉਤਾਰੀ ਸਮੇਂ ਹਵਾ ਕੁਝ ਘਟ ਗਈ ਸੀਅਸੀਂ ਹਵਾਈ ਅੱਡੇ ਤੋਂ ਕਾਰ ਕਿਰਾਏ ’ਤੇ ਲਈ ਅਤੇ ਦੌੜ ਵਾਲੀ ਜਗਾ ਲਾਗੇ ਕਮਰਾ ਲੈ ਲਿਆਮੈਂ ਇਸ ਤਰ੍ਹਾਂ ਦਾ ਪ੍ਰਬੰਧ ਨੇੜਿਓਂ ਪਹਿਲਾਂ ਕਦੇ ਨਹੀਂ ਸੀ ਦੇਖਿਆ

ਗਰਮੀਆਂ ਵਿੱਚ ਐਂਕੋਰੇਜ਼ ਦੇ ਦਿਨ ਲੰਬੇ ਹਨਐਂਕੋਰੇਜ਼ ਦੀਆਂ ਸਿਰਫ ਤਿੰਨ ਘੰਟੇ ਦੀਆਂ ਰਾਤਾਂ ਵਿੱਚ ਵੀ ਗੂੜ੍ਹਾ ਹਨੇਰਾ ਨਹੀਂ ਹੁੰਦਾਹਰ ਤੁਰਦੀ ਫਿਰਦੀ ਸ਼ੈਅ ਬੱਤੀਆਂ ਬਗੈਰ ਦਿਖਦੀ ਰਹਿੰਦੀ ਹੈਸਾਰੀ ਰਾਤ ਪਾਰਟੀਆਂ ਹੁੰਦੀਆਂ ਰਹਿੰਦੀਆਂ, ਲੋਕ ਨੱਚਦੇ ਰਹਿੰਦੇ ਉੱਥੇ ਜਾਇਆਂ ਬਗੈਰ ਇਹ ਅਨੁਭਵ ਨਹੀਂ ਸੀ ਕੀਤਾ ਜਾ ਸਕਦਾ

ਇੱਕ ਦਿਨ ਐਂਕੋਰੇਜ਼ ਤੋਂ ਬਾਹਰ ਚੱਲ ਅਸੀਂ ਖੁੱਲ੍ਹੀ-ਡੁੱਲ੍ਹੀ ਪਹਾੜਾਂ ਵਾਲੀ ਦਿਸ਼ਾ ਵੱਲ ਕਾਰ ਲੈ ਗਏਉਸ ਤਰ੍ਹਾਂ ਦੇ ਦ੍ਰਿਸ਼ ਹੋਰ ਕਿਤੇ ਨਹੀਂ ਮਿਲਦੇਆਬਾਦੀ ਇੰਨੀ ਛਿੱਦੀ ਹੈ ਕਿ ਅੰਦਾਜ਼ਾ ਲਾਉਣਾ ਔਖਾ ਨਹੀਂ, ਉੱਥੇ ਲੋਕ ਖੁਦਕੁਸ਼ੀਆਂ ਜ਼ਿਆਦਾ ਕਿਉਂ ਕਰਦੇ ਹਨਪਰ, ਕੁਦਰਤ ਨੂੰ ਪੂਜਣ ਵਾਲਿਆਂ ਲਈ ਤਾਂ ਸਵਰਗ ਇਹੀ ਹੈ

***

ਯੂਰਪ: ਇੰਡੀਆ ਅਤੇ ਅਮਰੀਕਾ ਆਉਣ-ਜਾਣ ਸਮੇਂ ਅਸੀਂ ਯੂਰਪ ਦੇ ਸ਼ਹਿਰਾਂ, ਲੰਡਨ ਜਾਂ ਪੈਰਿਸ ਵਿੱਚ ਰੁਕ ਜਾਂਦੇਕਈ ਵਾਰ ਮੈਂ ਯੂਰਪ ਦੇ ਸਾਇੰਸ ਸਮਾਗਮਾਂ ਵਿੱਚ ਵੀ ਭਾਗ ਲਿਆ

ਇਸ ਤਰ੍ਹਾਂ ਦੇ ਸਮਾਗਮ ਮੈਂਨੂੰ ਨਵੀਂ ਖੋਜ ਦੇ ਨੇੜੇ ਰੱਖਦੇ ਅਤੇ ਵਿਗਿਆਨ ਦੀ ਅਗਲੀ ਕਤਾਰ ਵਿੱਚ ਖਲੋਣ ਦਾ ਅਵਸਰ ਦਿੰਦ, ਭਾਵੇਂ ਇਸ ਨਾਲ ਘਰੋਗੀ ਜੀਵਨ ’ਤੇ ਭਾਰ ਜ਼ਰੂਰ ਪੈਂਦਾ

“ਕਿਸੇ ਦਿਨ ਆਪਾਂ ਸਾਰੀ ਦੁਨੀਆ ਦੇਖਾਂਗੇ” ਮੈਂ ਸੁਰਿੰਦਰ ਦਾ ਸਰਸਰੀ ਧਰਵਾਸ ਬਣਾਈ ਰੱਖਦਾ

ਸਾਰੀ ਦੁਨੀਆ ਦੇਖਣ ਦੇ ਸੁਪਨੇ ਸਾਡੇ ਸਾਕਾਰ ਨਾ ਹੋ ਸਕੇ ਜਦੋਂ ਤਕ ਅਸੀਂ ਰਿਟਾਇਰ ਹੋਏ, ਦੁਨੀਆ ਹੋਰ ਦੀ ਹੋਰ ਹੋ ਗਈ ਸੀਹਿੰਸਾ ਵਧ ਜਾਣ ਕਾਰਨ ਆਉਣਾ-ਜਾਣਾ ਔਖਾ ਹੋ ਗਿਆਫਿਰ ਵੀ ਜਿੱਥੇ ਅਸੀਂ ਜਾ ਸਕਦੇ ਸੀ, ਗਏ

ਅਸੀਂ ਕਿਸੇ ਢੁਕਵੀਂ ਗਰਮ ਜਗ੍ਹਾ ’ਤੇ ਰਿਟਾਇਰ ਹੋਣ ਲਈ ਬਹੁਤ ਢੂੰਡ-ਭਾਲ ਕੀਤੀਅਸੀਂ ਅਮਰੀਕਾ-ਕਨੇਡਾ ਦੀਆਂ ਐਸੀਆਂ ਥਾਂਵਾਂ ਦੇ ਦਰਸ਼ਨ ਕੀਤੇ ਜੋ ਅਸੀਂ ਪਹਿਲਾਂ ਨਹੀਂ ਸਨ ਦੇਖੇਅਖੀਰ ਅਸੀਂ ਕੈਲੇਫੋਰਨੀਆ ਦੇ ਮਨ ਭਾਉਂਦੇ ਸੈਕਰਾਮੈਂਟੋ ਇਲਾਕੇ ਵਿੱਚ ਜਗ੍ਹਾ ਬਣਾ ਲਈਸਾਡੇ ਲਈ ਇੱਥੋਂ ਦੀ ਗਰਮੀ ਬਥੇਰੀ ਸੀ

ਕੈਲੇਫੋਰਨੀਆ ਵਿੱਚ ਨਵੀਂ ਜਗਾ ਤੇ ਆ ਕੇ, 2010 ਦੀ ਕ੍ਰਿਸਮਸ ਦੇ ਦਿਨਾਂ ਵਿੱਚ, ਨੀਯੂ ਯਾਰਕ ਦੇ ਅਤੇ ਬਾਕੀ ਦੋਸਤਾਂ ਨੂੰ ਮੈਂ ਕਾਰਡ ਭੇਜ ਦਿੱਤੇਨਾਲ ਇੱਕ ਪੱਤਰਕਾ ਵੀ ਲਿਖ ਦਿੱਤੀ

“ਅਸੀਂ ਇਹ ਸਤਰਾਂ ਰੋਜ਼ਵਿਲ ਤੋਂ ਲਿਖ ਰਹੇ ਹਾਂਇਹ ਸ਼ਹਿਰ ਕੈਲੇਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਲਾਗੇ ਹੈਰੋਜ਼ਵਿਲ ਇੱਕ ਪ੍ਰੰਪਰਾਗਤ, ਗੌਰਵਮਈ ਅਤੇ ਉਨਤੀ ਵਾਲਾ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ

ਇਥਕਾ, ਨੀਯੂ ਯਾਰਕ ਵਾਲਾ ਘਰ ਵੇਚ ਕੇ ਅਸੀਂ ਫਰਵਰੀ 2010 ਵਿੱਚ ਇੱਥੇ ਨਵਾਂ ਘਰ ਲੈ ਲਿਆ ਹੈਇਸਦਾ ਮਤਲਬ ਕਾਰ ਵੀ ਲਿਆਉਣੀ ਪਈ, ਘਰ ਦਾ ਸਾਰਾ ਸਮਾਨ ਲਿਆਉਣਾ ਪਿਆ, ਤੇ ਅੱਧ-ਪਚੱਧਾ ਫਰਨੀਚਰ ਵੀਬਾਕੀ ਫਰਨੀਚਰ ਖਰੀਦਣਾ ਪਿਆਇਹ ਕੰਮ ਕਾਫੀ ਔਖਾ ਪਰ ਨਵੇਂ ਤਜਰਬੇ ਵਾਲਾ ਸਾਬਤ ਹੋਇਆਗੱਲ ਸਿਰਫ ਇੱਥੇ ਨਹੀਂ ਖਤਮ ਹੁੰਦੀਜੂਨ ਵਿੱਚ ਸਾਡੇ ਬੇਟੇ ਦਾ ਵਿਆਹ ਸੀ, ਜਿਸ ਵੇਲੇ ਸਾਡੀ ਸਾਰਿਆਂ ਦੀ ਭੱਜ ਦੌੜ ਰਹੀਬੇਟਾ ਅਤੇ ਉਹਦੀ ਪਤਨੀ ਸਾਡੇ ਤੋਂ 100 ਕੁ ਮੀਲਾਂ ’ਤੇ ਰਹਿੰਦੇ ਹਨਬੇਟੀਆਂ ਵੀ ਰਾਜ਼ੀ-ਖੁਸ਼ੀ ਆਪਣੇ ਕੰਮਾਂ ਵਿੱਚ ਰੁੱਝੀਆਂ ਹੋਈਆਂ ਹਨ

ਸੁਰਿੰਦਰ ਕਾਰਨੈਲ ਤੋਂ ਰੀਟਾਇਰ ਹੋ ਕੇ ਅਪਰੈਲ ਵਿੱਚ ਮਹੀਨੇ ਲਈ ਇੰਡੀਆ ਗਈਮੈਂ ਵੀ ਅਕਤੂਬਰ ਵਿੱਚ ਇੰਡੀਆ ਗਿਆ ਇਸ ਤੋਂ ਪਹਿਲਾਂ ਮੈਂ ਲੂਜ਼ੀਆਨਾ ਸੂਬੇ ਦਾ ਨੀਊ ਓਰਲੀਅਨਜ਼ ਸ਼ਹਿਰ ਦੇਖਣ ਗਿਆ ਜਿਸਦੇ ਇਰਦ-ਗਿਰਦ ਜਹਾਜ਼ ਵਿੱਚੋਂ ਡੁੱਲ੍ਹੇ ਤੇਲ ਕਾਰਨ ਸਮੁੰਦਰੀ ਵਾਤਾਵਰਣ ਨੂੰ ਭਾਰੀ ਨੁਕਸਾਨ ਪੁੱਜਿਆ ਸੀ, ਤੇ ਉਸ ਤੋਂ ਪਹਿਲਾਂ 2005 ਵਿੱਚ ਆਏ ਝੱਖੜ ਕੈਟਰੀਨਾ ਦੇ ਨਿਸ਼ਾਨ ਅਜੇ ਵੀ ਦਿਸ ਰਹੇ ਸਨ

ਤੁਸੀਂ ਅੰਦਾਜ਼ਾ ਤਾਂ ਲਾ ਲਿਆ ਹੋਵੇਗਾ ਕਿ ਸਾਡੇ ਜੀਵਨ ਵਿੱਚ ਵੱਡੀਆਂ ਤਬਦੀਲੀਆਂ ਆ ਰਹੀਆਂ ਹਨਅਫਸੋਸ ਹੈ ਕਿ ਤੁਹਾਨੂੰ ਪਹਿਲਾਂ ਨਹੀਂ ਲਿਖ ਹੋਇਆ ਤੇ ਲਗਾਤਾਰ ਨਹੀਂ ਲਿਖ ਹੋਇਆ

ਇਥਕਾ ਦੀ ਯਾਦ, ਇਥਕਾ ਵਿੱਚ ਬਣੇ ਮਿੱਤਰਾਂ ਦੀ ਯਾਦ, ਸਾਨੂੰ ਆਉਂਦੀ ਰਹਿੰਦੀ ਹੈਸੁਰਿੰਦਰ ਤਾਂ ਬਾਹਲਾ ਹੇਰਵਾ ਕਰਦੀ ਹੈਇਸਦਾ ਇੱਕ ਕਾਰਨ ਤੁਹਾਡੇ ਵਰਗੇ ਦੋਸਤਾਂ ਦਾ ਸਾਥ ਜਿਸਨੇ ਸਾਡਾ ਇਥਕਾ ਵਿੱਚ ਬਿਤਾਇਆ ਜੀਵਨ ਇੱਕ ਸਫਲ ਤਜਰਬਾ ਬਣ ਗਿਆ ਤੇ ਇਥਕਾ ਇੱਕ ਘਰ ਜਿਸ ਨੂੰ ਛੱਡਣਾ ਔਖਾ ਸੀ, ਪਰ ਹੁਣ ਸਾਡੇ ਪੈਰ ਇਸ ਨਵੀਂ ਬਣੀ ਬਸਤੀ ਵਿੱਚ ਟਿਕ ਰਹੇ ਹਨਮੌਸਮ ਇੱਥੇ ਬਹੁਤ ਅਨੰਦਮਈ ਹੈ, ਅਤੇ ਸਾਡੇ ਕਈ ਪੁਰਾਣੇ ਦੋਸਤ ਆਸ-ਪਾਸ ਰਹਿੰਦੇ ਹਨਉਨ੍ਹਾਂ ਦਾ ਮਿਲਣਾ ਵੀ ਰੱਬ ਵਾਂਗ ਹੈਅਸੀਂ ਸਾਨ ਫਰਾਂਸਿਸਕੋ ਦੇ ਇਲਾਕੇ ਵਿੱਚ ਰਹਿੰਦੇ ਰਹੇ ਹਾਂ, 1974 ਤੋਂ 1976 ਤਕਸਾਥੋਂ ਸਾਨ ਫਰਾਂਸਿਸਕੋ ਜਾਣ ਲਈ ਹੁਣ ਸਿਰਫ ਦੋ ਘੰਟੇ ਲਗਦੇ ਹਨਇਸ ਕਰਕੇ ਨਵੀਂ ਜਗਾ ਨਾਲ ਸਮਝੌਤਾ ਸੌਖਾ ਹੋ ਗਿਆ, ਪਹਿਲਾਂ ਤਾਂ ਹੋਰੂੰ ਹੋਰੂੰ ਲਗਦਾ ਸੀ

ਇਹਨਾਂ ਛੁੱਟੀਆਂ ਦੇ ਦਿਨਾਂ ਵਿੱਚ, ਅਤੇ ਆਉਣ ਵਾਲੇ ਨਵੇਂ ਨਕੋਰ ਸਾਲ ਲਈ, ਅਸੀਂ ਤੁਹਾਡੀ ਸਫਲਤਾ ਲਈ ਅਰਦਾਸ ਕਰਦੇ ਹਾਂਜੇ ਕਦੇ ਕੈਲੇਫੋਰਨੀਆ ਆਉਣ ਦਾ ਸਬੱਬ ਬਣਿਆ ਤਾਂ ਸੰਪਰਕ ਕਰਨ ਵਿੱਚ ਢਿੱਲ ਨਾ ਕਰਨੀ

ਆਦਰ ਸਹਿਤ,

ਗੁਰਦੇਵ ਅਤੇ ਸੁਰਿੰਦਰ

 *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3985)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਗੁਰਦੇਵ ਸਿੰਘ ਘਣਗਸ

ਡਾ. ਗੁਰਦੇਵ ਸਿੰਘ ਘਣਗਸ

Roseville, California, USA.
gsg123@hotmail.com
Phone: 916 740 3036

More articles from this author