JagjitSLohatbaddi7ਇੱਕ ਵਾਰ ਜਰਮਨ ਦੇ ਇੱਕ ਯਹੂਦੀ ਕਵੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਵੀ ਦੀ ਤਿੰਨ ਸਾਲ ਦੀ ਧੀ ਨੇ  ...
(17 ਫਰਵਰੀ 2023)
ਇਸ ਸਮੇਂ ਪਾਠਕ: 256.

 

ਕਿਤਾਬ ਸਹਿਜ ਹੈ, ਸੁਹਜ ਹੈ, ਸਲੀਕਾ ਹੈ ਜ਼ਿੰਦਗੀ ਜਿਊਣ ਦਾ, ਜੀਵਨ ਜਾਚ ਦਾਕਿਤਾਬ ਉਂਗਲੀ ਫੜ ਕੇ ਚੱਲਣਾ ਸਿਖਾਉਂਦੀ ਹੈ, ਸਾਰਥਿਕਤਾ ਦਾ ਪੱਲਾ ਫੜਾਉਂਦੀ ਹੈ, ਰਾਹ ਰੁਸ਼ਨਾਉਂਦੀ ਹੈ, ਹਨੇਰੇ ਤੋਂ ਉਜਾਲੇ ਵੱਲ ਦਾਕਿਤਾਬ ਮਨੁੱਖਤਾ ਦਾ ਚਾਨਣ ਮੁਨਾਰਾ ਬਣਦੀ ਹੈ, ਵਿਦਵਤਾ ਦਾ ਪ੍ਰਕਾਸ਼ ਕਰਦੀ ਹੈ, ਗਿਆਨਬੋਧ ਦੇ ਝਰੋਖੇ ਖੋਲ੍ਹਦੀ ਹੈ, ਜਗਦਾ ਚਿਰਾਗ਼ ਹੈ ਦੀਵਿਆਂ ਦਾ ਸੰਗਮ ਡਾ. ਸਤਿੰਦਰ ਸਿੰਘ ਨੂਰ ਕਹਿੰਦੇ ਨੇ, “ਪਿਆਰ ਕਰਨ ਤੇ ਕਿਤਾਬ ਪੜ੍ਹਨ ਵਿੱਚ ਕੋਈ ਫਰਕ ਨਹੀਂ ਹੁੰਦਾਇੱਕ ਸੁਖਦ ਅਹਿਸਾਸ ਹੁੰਦਾ ਹੈ।”

ਲਿਖਣ ਕਲਾ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈਪ੍ਰਾਚੀਨ ਮਨੁੱਖ ਵਰ੍ਹਿਆਂ ਬੱਧੀ ਆਪਣੀਆਂ ਲੋੜਾਂ ਦੀ ਪੂਰਤੀ ਲਈ ਯਤਨਸ਼ੀਲ ਰਿਹਾ ਹੈਅੱਗ ਦੀ ਖੋਜ, ਹਥਿਆਰਾਂ ਦੀ ਖੋਜ, ਪਹੀਏ ਦੀ ਖੋਜ ਕ੍ਰਾਂਤੀਕਾਰੀ ਕਦਮ ਸਨ, ਜਿਨ੍ਹਾਂ ਨੇ ਉਸ ਨੂੰ ਜ਼ਿੰਦਗੀ ਦੀ ਪਗਡੰਡੀ ’ਤੇ ਤੋਰਿਆ ਅਤੇ ਉਸਨੇਸੱਭਿਆਹੋਣ ਵੱਲ ਉਡਾਰੀ ਭਰੀਇਸੇ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਲਿਖਣ ਕਲਾ ਦਾ ਮੁੱਢ ਬਾਈ ਹਜ਼ਾਰ ਸਾਲ ਪਹਿਲਾਂ ਪ੍ਰਾਚੀਨ ਗੁਫਾਵਾਂ ਵਿੱਚ ਪੱਥਰਾਂ ਉੱਤੇ ਚਿੱਤਰਕਾਰੀ ਨਾਲ ਬੱਝ ਗਿਆ ਸੀ3100 ਈਸਾ ਪੂਰਵ ਸੁਮੇਰ (ਮੈਸੋਪੋਟਾਮੀਆ) ਵਿੱਚ ਲਿਖਣ ਪ੍ਰਣਾਲੀ ਵਿਕਸਿਤ ਹੋਈ ਅਤੇ ਤਕਰੀਬਨ ਤਿੰਨ ਹਜ਼ਾਰ ਸਾਲ ਪਹਿਲਾਂ ਵਰਨ-ਮਾਲਾ ਦੀ ਖੋਜ ਲਿਖਤ ਕਲਾ ਦਾ ਰੁਮਾਂਚਿਕ ਕਦਮ ਸੀਪੱਤਿਆਂ ’ਤੇ ਲਿਖੀ ਇਬਾਰਤ ਵੀ ਮੁਢਲੀਆਂ ਕਿਤਾਬਾਂ ਦੀ ਸ਼ਾਨਦਾਰ ਪੇਸ਼ਕਾਰੀ ਸੀਸਾਡੀਆਂ ਪਵਿੱਤਰ ਪੋਥੀਆਂ ਵੀ ਪੁਰਾਤਨ ਲਿਖਣ-ਕਲਾ ਦਾ ਹੀ ਜਿਊਂਦਾ ਜਾਗਦਾ ਹਸਤਾਖਰ ਹਨ

ਕਦੇ ਸੋਚਿਆ ਕਿ ਕਿਤਾਬ ਵਿਹੂਣੀ ਜ਼ਿੰਦਗੀ ਕਿਵੇਂ ਦੀ ਹੋਵੇਗੀ? ਕੌਣ ਸਾਨੂੰ ਬੀਤੇ ਦੀਆਂ ਬਾਤਾਂ ਸੁਣਾਵੇਗਾ ਅਤੇ ਕੌਣ ਸਾਨੂੰ ਜੰਗਲੀ ਜੀਵਾਂ ਤੋਂ ਨਿਖੇੜੇਗਾ? ਇਸ ਬ੍ਰਹਿਮੰਡ ਵਿੱਚ ਸੂਖਮਤਾ ਕਿੱਥੋਂ ਆਵੇਗੀ? ਫੁੱਲਾਂ ਵਰਗੀ ਕੋਮਲਤਾ ਦਾ ਅਹਿਸਾਸ ਕਿਵੇਂ ਉਪਜੇਗਾ? ਕਿਤਾਬ ਦੇ ਪੰਨਿਆਂ ਵਿੱਚੋਂ ਅਤੀਤ ਝਾਕਦਾ ਹੈ, ਵਰਤਮਾਨ ਦਿਖਾਈ ਦਿੰਦਾ ਹੈ, ਭਵਿੱਖੀ ਤਸਵੀਰ ਨਜ਼ਰ ਆਉਂਦੀ ਹੈਵਿਸ਼ਵ ਪ੍ਰਸਿੱਧ ਤਾਰਾ ਵਿਗਿਆਨੀ ਅਤੇ ਲੇਖਕ ਕਾਹਲ ਸੈਗਨ ਕਿਤਾਬਾਂ ਵਿਚਲਾ ਰਾਜ਼ ਖੋਲਦਾ ਹੈ, “ਕਿਤਾਬ ਇੱਕ ਜ਼ਿੰਦਾ ਸਬੂਤ ਹੈ ਕਿ ਮਨੁੱਖ ਜਾਦੂ ਕਰਨ ਦੇ ਯੋਗ ਹੈਕਿਤਾਬ ਅਜੀਬ ਸ਼ੈ ਹੈਇਹ ਦਰਖ਼ਤ ਤੋਂ ਬਣਦੀ ਹੈ ਅਤੇ ਲਚਕਦਾਰ ਹਿੱਸਿਆਂ ਵਾਲੀ ਵਸਤ ਹੈ, ਜਿਸ ਉੱਤੇ ਰੀਂਗ ਕੇ ਬਣੀਆਂ ਗਹਿਰੀਆਂ ਰੇਖਾਵਾਂ ਵਿੱਚ ਅਜੀਬੋ-ਗਰੀਬ ਰਹੱਸ ਹੈਇੱਕ ਨਜ਼ਰ ਮਾਰਦੇ ਹੀ ਤੁਸੀਂ ਇੱਕ ਦੂਸਰੇ ਵਿਅਕਤੀ ਦੇ ਦਿਮਾਗ ਵਿੱਚ ਚਲੇ ਜਾਂਦੇ ਹੋ, ਭਾਵੇਂ ਉਹ ਹਜ਼ਾਰਾਂ ਸਾਲ ਪਹਿਲਾਂ ਮਰ ਚੁੱਕਾ ਹੋਵੇਸ਼ਤਾਬਦੀਆਂ ਬੀਤ ਜਾਣ ’ਤੇ ਵੀ ਲੇਖਕ ਆਪਣੇ ਮਨ ਮਸਤਕ ਤੋਂ ਸਪਸ਼ਟ ਅਤੇ ਚੁੱਪ-ਚਾਪ ਗੱਲਾਂ ਕਰ ਰਿਹਾ ਹੁੰਦਾ ਹੈਉਹ ਸਿੱਧਾ ਤੁਹਾਡੇ ਨਾਲ ਵਾਰਤਾਲਾਪ ਕਰਦਾ ਹੈਲਿਖਣ ਕਲਾ ਮਨੁੱਖ ਦੀ ਸਭ ਤੋਂ ਮਹਾਨ ਖੋਜ ਹੈ, ਜੋ ਇੱਕ ਦੂਜੇ ਤੋਂ ਅਣਜਾਣ ਦੋ ਵੱਖਰੇ ਯੁੱਗਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕ ਡੋਰ ਵਿੱਚ ਪਰੋ ਦਿੰਦੀ ਹੈਕਿਤਾਬਾਂ ਸਮੇਂ ਦੀਆਂ ਜ਼ੰਜੀਰਾਂ/ਬੇੜੀਆਂ ਨੂੰ ਤੋੜ ਦਿੰਦੀਆਂ ਹਨ।”

ਕਿਤਾਬ ਇੱਕ ਸੁਹਿਰਦ ਦੋਸਤ ਵੀ ਹੈ … … ਰੂਹ ਦੀ ਅਮੀਰੀ … … ਨਿੱਘ ਦਾ ਅਹਿਸਾਸਅੰਗਰੇਜ਼ੀ ਦਾ ਅਜ਼ੀਮ ਨਾਵਲਕਾਰ ਚਾਰਲਸ ਡਿਕਨਜ਼ ਲਿਖਦਾ ਹੈ, “ਇੱਕ ਵਧੀਆ ਕਿਤਾਬ ਹਜ਼ਾਰ ਦੋਸਤਾਂ ਦੇ ਬਰਾਬਰ ਹੁੰਦੀ ਹੈ। ਕਿਤਾਬਾਂ ਦੀ ਬਗੀਚੀ ਮੁਹੱਬਤ ਦਾ ਪਾਣੀ ਮੰਗਦੀ ਹੈਕਿਤਾਬਾਂ ਪ੍ਰਤੀ ਤੁਹਾਡਾ ਆਪਣਾ ਨਜ਼ਰੀਆ ਤੁਹਾਡੀਆਂ ਆਉਣ ਵਾਲ਼ੀਆਂ ਨਸਲਾਂ ਨੂੰ ਸੇਧ ਦਿੰਦਾ ਹੈਸਫ਼ਰ ਕਰਦੀ ਇੱਕ ਔਰਤ ਕਿਤਾਬ ਪੜ੍ਹ ਰਹੀ ਸੀਕੋਲ ਬੈਠਾ ਛੋਟਾ ਬੱਚਾ ਵੀ ਪੜ੍ਹ ਰਿਹਾ ਸੀਕਿਸੇ ਨੇ ਪੁੱਛਿਆ, “ਤੁਸੀਂ ਸਮਾਰਟ ਫ਼ੋਨ ਦੀ ਥਾਂ ਬੱਚੇ ਦੇ ਹੱਥ ਵਿੱਚ ਕਿਤਾਬ ਕਿਵੇਂ ਦੇ ਦਿੱਤੀ, ਜਦੋਂ ਕਿ ਬੱਚਿਆਂ ਨੂੰ ਅੱਜ ਕੱਲ੍ਹ ਹਰ ਸਮੇਂ ਸਮਾਰਟ ਫ਼ੋਨ ਚਾਹੀਦਾ ਹੈ?”

ਉਸ ਔਰਤ ਨੇ ਸਰਲਤਾ ਨਾਲ ਜਵਾਬ ਦਿੱਤਾ, “ਬੱਚੇ ਸਾਡੀ ਸੁਣਦੇ ਨਹੀਂ, ਸਗੋਂ ਸਾਡੀ ਨਕਲ ਕਰਦੇ ਨੇ!” ਜਿੰਨਾ ਗੁੜ ਪਾਵਾਂਗੇ, ਉੰਨਾ ਮਿੱਠਾ ਹੋਵੇਗਾ

ਕਿਤਾਬਾਂ ਪੜ੍ਹੀਆਂ ਵੀ ਜਾਂਦੀਆਂ ਨੇ ਅਤੇ ਮਾਣੀਆਂ ਵੀ ਜਾਂਦੀਆਂ ਨੇਪ੍ਰਸਿੱਧ ਚਿੰਤਕ ਡਾ. ਨਰਿੰਦਰ ਸਿੰਘ ਕਪੂਰ ਦੱਸਦੇ ਹਨ, “ਪੁਸਤਕਾਂ ਦੋ ਪ੍ਰਕਾਰ ਦੀਆਂ ਹੁੰਦੀਆਂਛਪੀਆਂ ਤੇ ਅਣਛਪੀਆਂਛਪੀਆਂ ਪੁਸਤਕਾਂ ਪੜ੍ਹੀਆਂ ਜਾਂਦੀਆਂ ਹਨਪੰਛੀਆਂ ਦੀਆਂ ਆਵਾਜ਼ਾਂ, ਝਰਨੇ ਦਾ ਸੰਗੀਤ, ਫੁੱਲਾਂ ਦਾ ਸਨੇਹ, ਪ੍ਰੇਮਿਕਾ ਦੀ ਮੁਸਕਰਾਹਟ, ਮਾਂ ਦੀ ਲੋਰੀ - ਸਭ ਅਣਛਪੀਆਂ ਪੁਸਤਕਾਂ ਹਨ, ਜੋ ਸਿਰਫ ਮਾਣੀਆਂ ਜਾ ਸਕਦੀਆਂ ਹਨ।” ਕਿਹਾ ਜਾਂਦਾ ਹੈ ਕਿ ਚੰਗੀਆਂ ਕਿਤਾਬਾਂ ਤੇ ਚੰਗੇ ਲੋਕ ਛੇਤੀ ਸਮਝ ਨਹੀਂ ਆਉਂਦੇ, ਉਨ੍ਹਾਂ ਨੂੰ ਪੜ੍ਹਨਾ ਪੈਂਦਾਮਨ ਗੁੰਝਲ਼ਾਂ ਵਿੱਚ ਘਿਰਿਆ ਹੋਵੇ, ਨੀਂਦ ਨਾ ਪੈਂਦੀ ਹੋਵੇ, ਆਲੇ ਦੁਆਲੇ ਕਾਲੇ ਬੱਦਲ਼ਾਂ ਦੇ ਗ਼ੁਬਾਰ ਹੋਣ, ਕਿਤਾਬ ਉਠਾਉ, ਰੌਸ਼ਨੀ ਦਿਖਾਈ ਦੇਵੇਗੀਸੁਖਦ ਅਨੁਭਵ ਹੋਵੇਗਾ

ਰਾਣਾ ਰਣਬੀਰਜ਼ਿੰਦਗੀ ਜ਼ਿੰਦਾਬਾਦਰਾਹੀਂ ਸੁਨੇਹਾ ਦਿੰਦਾ ਹੈ ਕਿ ਕਿਤਾਬਾਂ ਦੀ ਤਾਕਤ ਨੇ ਹੀ ਮਨੁੱਖ ਨੂੰ ਨਵੇਂ ਰਾਹਾਂ ਉੱਤੇ ਤੁਰਨ ਦਾ ਹੌਸਲਾ ਦਿੱਤਾ ਹੈਪੁਸਤਕਾਂ ਦਾ ਜਨੂੰਨ ਹਰ ਕਿਸੇ ਨੂੰ ਪੋਂਹਦਾ ਵੀ ਨਹੀਂਕਿਹਾ ਜਾਂਦਾ ਹੈ ਕਿ ਆਮ ਲੋਕ ਵੱਡੇ ਵੱਡੇ ਟੀ. ਵੀ. ਰੱਖਦੇ ਨੇ ਅਤੇ ਖ਼ਾਸ ਲੋਕ ਵੱਡੀਆਂ ਲਾਇਬ੍ਰੇਰੀਆਂਕਿਤਾਬਾਂ ਸਾਨੂੰ ਅਸਲੀਅਤ ਦੇ ਰੁਬਰੂ ਕਰਦੀਆਂ ਹਨਪਾਬਲੋ ਨੈਰੂਦਾ ਲਿਖਦਾ ਹੈ, “ਜਦੋਂ ਕਿਤਾਬ ਪੜ੍ਹ ਕੇ ਹਟਦਾ ਹਾਂ, ਤਾਂ ਜ਼ਿੰਦਗੀ ਦੇ ਵਰਕੇ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਨੇ।” ਸੱਭਿਆ ਸਮਾਜ ਤੇ ਅਗਾਂਹਵਧੂ ਮੁਲਕ ਲਾਇਬ੍ਰੇਰੀਆਂ ਦੀ ਮਹੱਤਤਾ ਜਾਣਦੇ ਨੇਆਉਣ ਵਾਲ਼ੀਆਂ ਪੀੜ੍ਹੀਆਂ ਲਈ ਮਜ਼ਬੂਤ ਨੀਂਹਾਂ ਦਾ ਕੰਮ ਕਰਦੀਆਂ ਨੇ ਪੁਸਤਕਾਂਨਾਰਵੇ ਵਿੱਚ ਜਦੋਂ ਤੁਸੀਂ ਕੋਈ ਕਿਤਾਬ ਪ੍ਰਕਾਸ਼ਿਤ ਕਰਦੇ ਹੋ, ਤਾਂ ਸਰਕਾਰ ਉਸਦੀਆਂ ਇੱਕ ਹਜ਼ਾਰ ਕਾਪੀਆਂ ਖਰੀਦ ਕੇ ਉਨ੍ਹਾਂ ਨੂੰ ਲਾਇਬ੍ਰੇਰੀਆਂ ਵਿੱਚ ਭੇਜ ਦਿੰਦੀ ਹੈਇਹ ਨੇ ਸਮਾਜ ਦੇ ਉਸਰੱਈਏ!

ਤਾਨਾਸ਼ਾਹਾਂ ਅਤੇ ਜ਼ਾਲਮ ਹਾਕਮਾਂ ਦਾ ਹਮੇਸ਼ਾ ਤੋਂ ਰੁਝਾਨ ਰਿਹਾ ਹੈ ਕਿ ਲੋਕਾਂ ਨੂੰ ਕਿਤਾਬਾਂ ਤੋਂ ਦੂਰ ਰੱਖਿਆ ਜਾਵੇਕਿਤਾਬਾਂ ਵਿੱਚੋਂ ਉਨ੍ਹਾਂ ਨੂੰ ਵਿਦਰੋਹ ਦੀ ਝਲਕ ਪੈਂਦੀ ਹੈਇੱਕ ਵਾਰ ਜਰਮਨ ਦੇ ਇੱਕ ਯਹੂਦੀ ਕਵੀ ਨੂੰ ਗ੍ਰਿਫ਼ਤਾਰ ਕੀਤਾ ਗਿਆਕਵੀ ਦੀ ਤਿੰਨ ਸਾਲ ਦੀ ਧੀ ਨੇ ਆਪਣੀ ਮਾਂ ਨੂੰ ਪੁੱਛਿਆ, “ਪਾਪਾ ਨੂੰ ਕਿਉਂ ਫੜ ਕੇ ਲੈ ਗਏ?” ਮਾਂ ਨੇ ਦੱਸਿਆ ਕਿ ਪਾਪਾ ਨੇ ਹਿਟਲਰ ਦੇ ਖ਼ਿਲਾਫ਼ ਕਵਿਤਾ ਲਿਖੀ ਸੀ, ਤਾਂ ਕਰਕੇਬੱਚੀ ਬੋਲੀ, “ਉਹ ਵੀ ਪਾਪਾ ਦੇ ਖ਼ਿਲਾਫ਼ ਕਵਿਤਾ ਲਿਖ ਦਿੰਦਾ ਮਾਂ ਕਹਿੰਦੀ, “ਉਹ ਲਿਖ ਪਾਉਂਦਾ ਤਾਂ ਇੰਨਾ ਖ਼ੂਨ ਖ਼ਰਾਬਾ ਕਿਉਂ ਹੁੰਦਾ!

ਸ਼ਹੀਦ ਭਗਤ ਸਿੰਘ ਕਿਤਾਬਾਂ ਦਾ ਸ਼ੈਦਾਈ ਸੀਦੱਸਦੇ ਨੇ, ਫਾਂਸੀ ਚੜ੍ਹਨ ਤੋਂ ਪਹਿਲਾਂ ਉਸਦੇ ਚਿਹਰੇ ’ਤੇ ਕੋਈ ਡਰ ਨਹੀਂ ਸੀ, ਪਰ ਹੱਥ ਵਿੱਚ ਕਿਤਾਬ ਜ਼ਰੂਰ ਸੀਲਿਖਿਆ, “ਮੈਂ ਇੱਕ ਪੁਸਤਕ ਦਾ ਸਫ਼ਾ ਮੋੜ ਕੇ ਰੱਖਿਆਮੇਰਾ ਸੁਪਨਾ ਹੈ ਕਿ ਤੁਸੀਂ ਉਸ ਤੋਂ ਅੱਗੇ ਤੁਰੋਂ … …

ਮੰਨਿਆ ਕਿ ਖ਼ੌਫ਼ ਖਾਂਦਾ ਤਲਵਾਰ ਤੋਂ ਵੀ ਲੇਕਿਨ,
ਹਾਕਮ ਤਾਂ ਡਰ ਰਿਹਾ ਏ
, ਖੁੱਲ੍ਹੀ ਕਿਤਾਬ ਕਰਕੇ। ... (ਮਨਜੀਤ ਪੁਰੀ)

ਇਤਿਹਾਸ ਦੱਸਦਾ ਹੈ ਕਿ ਹੁਕਮਰਾਨਾਂ ਅਤੇ ਰੂੜ੍ਹੀਵਾਦੀਆਂ ਨੂੰ ਕਿਤਾਬਾਂ ਭੈਭੀਤ ਕਰਦੀਆਂ ਨੇਇਸੇ ਕਰਕੇ ਉਹ ਇਨ੍ਹਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰਦੇ ਨੇਅੱਜ ਦੀਆਂ ਬਹੁਤ ਸਾਰੀਆਂ ਸ਼ਾਹਕਾਰ ਰਚਨਾਵਾਂ ਨੂੰ ਸਮੇਂ ਸਮੇਂ ਹਾਕਮਾਂ ਦੇ ਪ੍ਰਤਿਬੰਧ ਅਤੇ ਸੈਂਸਰਸ਼ਿੱਪ ਦਾ ਸ਼ਿਕਾਰ ਹੋਣਾ ਪਿਆ ਹੈਸਲਮਾਨ ਰੁਸ਼ਦੀ ਦੀਸੈਟਿਨਿਕ ਵਰਸਜ਼ਨੂੰਇਸਲਾਮ ਵਿਰੁੱਧ ਕੁਫ਼ਰਦੇ ਦੋਸ਼ ਹੇਠ ਭਾਰਤ ਸਣੇ ਕਈ ਦੇਸ਼ਾਂ ਵਿੱਚ ਬੈਨ ਕੀਤਾ ਗਿਆਨੋਬਲ ਪੁਰਸਕਾਰ ਜੇਤੂਡਾਕਟਰ ਜ਼ਿਵਾਗੋ’, ਜਾਰਜ ਔਰਵੈਲ ਦੀਹੈਨੀਮਲ ਫਾਰਮਅਤੇ ‘1984’ ਨੂੰ ਇਸੇ ਅਗਨੀ ਪ੍ਰੀਖਿਆ ਵਿੱਚੋਂ ਗੁਜ਼ਰਨਾ ਪਿਆ ਹੈਸਾਡੇ ਆਪਣੇ ਮਹਾਤਮਾ ਗਾਂਧੀ ਦੀਇੰਡੀਅਨ ਹੋਮ ਰੂਲਨੂੰ ਅੰਗਰੇਜ਼ਾਂ ਨੇ ਇਸੇ ਸ਼੍ਰੇਣੀ ਵਿੱਚ ਪਾਇਆ ਹੋਇਆ ਸੀਨੋਬਲ ਇਨਾਮ ਜੇਤੂ, ਭਾਰਤੀ ਮੂਲ ਦੇ ਵੀ. ਐੱਸ. ਨਾਇਪਾਲ ਦੀ ਪੁਸਤਕਐਨ ਏਰੀਆ ਆਫ ਡਾਰਕਨੈੱਸਨੂੰ ਵੀ ਭਾਰਤ ਦੀਨਾਂਹ ਪੱਖੀ ਤਸਵੀਰਦਿਖਾਉਣ ਬਦਲੇ ਰੋਕ ਦਿੱਤਾ ਗਿਆਸਿਤਮ ਜ਼ਰੀਫੀ ਦੀ ਹੱਦ ਤਾਂ ਉਦੋਂ ਦੇਖਣ ਨੂੰ ਮਿਲੀ, ਜਦੋਂ ਹਾਈਕੋਰਟ ਦੇ ਜੱਜ ਨੇ ਇੱਕ ਬੁੱਧੀਜੀਵੀ ਦੀ ਜ਼ਮਾਨਤ ਦੀ ਅਰਜ਼ੀ ਇਸ ਕਰਕੇ ਰੱਦ ਕਰ ਦਿੱਤੀ ਕਿ ਉਸ ਕੋਲੋਂ ਦੁਨੀਆਂ ਦੇ ਸ਼ਾਹਕਾਰ ਨਾਵਲ ਟਾਲਸਟਾਏ ਦੇਜੰਗ ਅਤੇ ਅਮਨਦੀ ਕਾਪੀਬਰਾਮਦਹੋਈ ਸੀ! ਜੱਜ ਸਾਹਿਬ ਅਤੇ ਪੁਲੀਸ ਨੂੰਜੰਗਸ਼ਬਦ ਵਿੱਚੋਂ ਵਿਦਰੋਹ ਦੀ ਝਲਕ ਦਿਸੀ ਸੀਇਹੀ ਨਹੀਂ, ਕਈ ਵਾਰੀ ਹਾਕਮ ਜੁੰਡਲ਼ੀ ਆਪਣੀਆਂਵਿਰੋਧੀਕਿਤਾਬਾਂ ਨੂੰ ਬਦਨਾਮ ਕਰਨ ਲਈ ਦੰਗਿਆਂ ਦਾ ਸਹਾਰਾ ਵੀ ਲੈਂਦੀ ਰਹੀ ਹੈਇਹ ਵੀ ਸਚਾਈ ਹੈ ਕਿ ਇਸ ਮਾਰ-ਧਾੜ ਵਿੱਚ ਪਹਿਲਾਂ ਕਿਤਾਬਾਂ ਸੜਦੀਆਂ ਹਨ ਤੇ ਪਿੱਛੋਂ ਮਨੁੱਖ

ਅਫ਼ਸੋਸ! ਕਿਤਾਬਾਂ ਪੜ੍ਹਨ ਦੀ ਰੁਚੀ ਅਲੋਪ ਹੋ ਰਹੀ ਹੈਕਿਹਾ ਜਾਂਦਾ ਹੈ, ਕਿ ਜਿੱਥੇ ਜੁੱਤੀਆਂ ਸ਼ੀਸ਼ੇ ਦੀਆਂ ਅਲਮਾਰੀਆਂ ਵਿੱਚ ਰੱਖੀਆਂ ਜਾਂਦੀਆਂ ਹੋਣ ਅਤੇ ਕਿਤਾਬਾਂ ਸੜਕਾਂ ’ਤੇ, ਤਾਂ ਲੋਕਾਂ ਦੇ ਬੌਧਿਕ ਪੱਧਰ ਦਾ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈਪੰਜਾਬੀਆਂ ਵਿੱਚ ਤਾਂ ਇਹ ਰੁਝਾਨ ਆਮ ਪ੍ਰਚਲਿਤ ਹੈਹਰਮਿੰਦਰ ਕੁਹਾਰਵਾਲਾ ਸੱਚ ਹੀ ਤਾਂ ਕਹਿੰਦਾ ਹੈ:

ਪੜ੍ਹਨ ਲਿਖਣ ਦੇ ਵੈਲ ਤੋਂ ਬਚਿਆ ਅਜੇ ਪੰਜਾਬ,
ਚਿਣ ਚਿਣ ਰੱਖੀਆਂ ਬੋਤਲਾਂ
, ਘਰੋਂ ਨਾ ਮਿਲੇ ਕਿਤਾਬ

ਕੰਪਿਊਟਰ ਅਤੇ ਮੋਬਾਇਲ ਫ਼ੋਨ ਨੇ ਕਿਤਾਬੀ ਕਲਚਰ ਉੱਤੇ ਡੂੰਘੀ ਸੱਟ ਮਾਰੀ ਹੈ ਫੈਸ਼ਨ ਮੇਲਿਆਂ, ਰਿਐਲਟੀ ਸ਼ੋਅਜ਼ ਅਤੇ ਫਿਲਮਾਂ ਨੇ ਵਕਤ ਹੀ ਨਹੀਂ ਛੱਡਿਆ ਕਿ ਕੋਈ ਕਿਤਾਬ ਪੜ੍ਹੀ ਜਾ ਸਕੇਤਸਵੀਰ ਸਾਫ਼ ਹੈ:

ਕਾਗ਼ਜ਼ ਕੀ ਯੇ ਮਹਿਕ … … ਯੇ ਨਸ਼ਾ ਰੂਠਨੇ ਕੋ ਹੈ
ਯੇ ਆਖਰੀ ਸਦੀ ਹੈ
… … ਕਿਤਾਬੋਂ ਸੇ ਇਸ਼ਕ ਕੀ!

ਲੱਗਣ ਲੱਗ ਪਿਆ ਹੈ, ਕਿ ਕਿਤਾਬਾਂ ਪੜ੍ਹਨ ਵਾਲੀ ਸਾਡੀ ਅਖੀਰਲੀ ਪੀੜ੍ਹੀ ਹੈ

ਵਿਸ਼ਵਾਸ ਰੱਖੋ! ਕਿਤੋਂ ਕਿਤੋਂ ਤਾਜ਼ੀ ਪੌਣ ਰੁਮਕਦੀ ਹੈਜਵਾਨੀ ਜਾਗੀ ਹੈਟਰਾਲੀ ਟਾਈਮਜ਼ਦੀ ਚਿਣਗ ਲੱਗੀ ਹੈਪਿੰਡਾਂ ਵਿੱਚ ਕਿਤਾਬ ਘਰ ਖੁੱਲ੍ਹਣ ਦੀਆਂ ਕਨਸੋਆਂ ਨੇਕਿਸਾਨ ਮੋਰਚੇ ਨੇ ਇਨਕਲਾਬੀ ਰੰਗ ਚਾੜ੍ਹਿਆ ਹੈਉੱਡਦਾ ਪੰਜਾਬ’, ‘ਪੜ੍ਹਦਾ ਪੰਜਾਬਵੱਲ ਡਿੰਘ ਪੁੱਟਣ ਲੱਗਿਆ ਹੈ ਪੱਥਰ ’ਤੇ ਲਕੀਰ ਹੈ ਕਿ ਕਿਤਾਬ ਹਮੇਸ਼ਾ ਜਾਗਦੀ ਤੇ ਜਗਾਉਂਦੀ ਰਹੇਗੀਸਭਨਾਂ ਦੀ ਦੁਆ ਹੈ ਅਤੇ ਸਾਡੇ ਕਲਾਕਾਰ ਕਵੀ ਸਵਰਨਜੀਤ ਸਵੀ ਦਾ ਦਿਲ ਵੀ ਇਹੀ ਕਹਿੰਦਾ ਹੈ:

ਖਰੀਦੋ-ਰੱਖੋ
ਪੜ੍ਹੋ
, ਨਾ ਪੜ੍ਹੋ
ਘਰ ਦੇ ਰੈਕ ਵਿੱਚ ਰੱਖੋ
ਰੱਖੋ ਤੇ ਭੁੱਲ ਜਾਓ

ਜੇ ਤੁਸੀਂ ਪੜ੍ਹ ਨਹੀਂ ਸਕਦੇ
ਯਾਦ ਰੱਖ ਨਹੀਂ ਸਕਦੇ
ਸੌਣ ਦਿਓ ਕਿਤਾਬ ਨੂੰ
ਮਹੀਨੇ
, ਸਾਲ, ਪੀੜ੍ਹੀ ਦਰ ਪੀੜ੍ਹੀ
ਉਡੀਕ ਕਰੋ
ਜਾਗੇਗੀ ਕਿਤਾਬ
ਕਿਸੇ ਦਿਨ
, ਕਿਸੇ ਪਲ
ਪੜ੍ਹੇਗਾ ਕੋਈ
ਜਿਸਨੇ ਨਹੀਂ ਖਰੀਦਣੀ ਸੀ
ਇਹ ਕਿਤਾਬ
!!!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3802)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਗਜੀਤ ਸਿੰਘ ਲੋੋਹਟਬੱਦੀ

ਜਗਜੀਤ ਸਿੰਘ ਲੋੋਹਟਬੱਦੀ

Phone: (91 - 89684 - 33500)
Email: (singh.jagjit0311@gmail.com)