ManjitBal7“ਆਕਾਸ਼ ਬਾਣੀ ਲਾਹੌਰ ਦਾ ਸੰਗੀਤਕਾਰ ਪੰਡਿਤ ਜੀਵਨ ਲਾਲ ਮੱਟੂ ਜਦੋਂ ਹਜਾਮਤ ਕਰਵਾਉਣ ਆਇਆ ਤਾਂ ਉਹਨੇ...”
(31 ਜੁਲਾਈ 2022)
ਮਹਿਮਾਨ: 153.


ਅੱਜ (31
ਜੁਲਾਈ) ਮੁਹੰਮਦ ਰਫ਼ੀ ਦੀ ਬਰਸੀ ਹੈ।

1980 ਦੀ 31 ਜੁਲਾਈ, ਵੀਰਵਾਰ ਦਾ ਦਿਨ ਸੀਸ਼ਾਮ ਨੂੰ ਤਕਰੀਬਨ ਸਾਢੇ ਦਸ ਵਜੇ, ਰਫ਼ੀ ਦੇ ਸੀਨੇ ਵਿੱਚ ਉੱਠਿਆ ਦਰਦ, ਇੱਕ ਵੱਡਾ ਦਿਲ ਦਾ ਦੌਰਾ ਘਾਤਕ ਸਿੱਧ ਹੋਇਆ ਸੀਸੋ 24 ਦਸੰਬਰ 1924 ਨੂੰ ਪੈਦਾ ਹੋਇਆ, ਸੰਤ ਸੁਭਾਅ ਤੇ ਜ਼ਹੀਨ ਕਲਾਕਾਰ, ਮੁਹੰਮਦ ਰਫ਼ੀ, ਪਚਵੰਜਾ ਸਾਲ, ਸੱਤ ਮਹੀਨੇ ਤੇ ਉੰਨੀ ਦਿਨ ਦੀ ਜ਼ਿੰਦਗੀ ਜਿਊ ਕੇ, ਪੂਰੀ ਦੁਨੀਆ ਵਿੱਚ ਫੈਲੇ, ਕਰੋੜਾਂ ਚਹੇਤਿਆਨੂੰ ਰੋਂਦੇ-ਕੁਰਲਾਉਂਦੇ ਛੱਡ ਕੇ ਇਸ ਦੁਨੀਆ ਤੋਂ ਕੂਚ ਕਰ ਕੇ ‘ਤੁਮ ਮੁਝੇ ਯੂੰ ਭੁਲਾ ਨਾ ਪਾਓਗੇ, ਜਬ ਕਬੀ ਭੀ ਸੁਨੋਗੇ ਗੀਤ ਮੇਰੇ, ਸੰਗ ਸੰਗ ਤੁਮ ਭੀ ਗੁਨਗੁਨਾਓਗੇ’ ਵਾਲਾ ਗੀਤ ਸੱਚ ਕਰ ਗਿਆਪ੍ਰਤੱਖ ਦਰਸ਼ੀ ਦੱਸਦੇ ਹਨ ਕਿ ਰਫ਼ੀ ਦੇ ਜਨਾਜ਼ੇ ਵੇਲੇ ਤਕਰੀਬਨ ਦਸ ਹਜ਼ਾਰ ਤੋਂ ਵੀ ਵੱਧ ਲੋਕ ਹਾਜ਼ਰ ਸਨਭਾਰਤ ਵਿੱਚ ਸ਼ਾਇਦ ਇਹ ਸਭ ਤੋਂ ਵੱਡਾ ਜਨਾਜ਼ਾ ਸੀਰਫ਼ੀ ਦੀ ਦੇਹ ਨੂੰ ਮੁੰਬਈ ਦੇ ਜੁਹੂ ਵਾਲੇ ਕਬਰਸਹਤਾਨ ਵਿੱਚ ਸਪੁਰਦ-ਏ-ਖਾਕ ਕੀਹਤਾ ਗਿਆ ਸੀਉਹ ਇੱਕ ਵਾਹਦ ਕਲਾਕਾਰ ਸੀ ਜਿਸਦੀ ਯਾਦ ਵਿੱਚ ਭਾਰਤ ਸਰਕਾਰ ਨੇ ਦੋ ਦਿਨ ਦਾ ਸੋਗ ਮਨਾਉਣ ਦਾ ਐਲਾਨ ਕੀਤਾ ਸੀ

ਮੁਹੰਮਦ ਰਫ਼ੀ ਨੇ ਆਖ਼ਰੀ ਗੀਤ, ‘ਸ਼ਾਮ ਫਿਰ ਕਿਉਂ ਉਦਾਸ ਹੈ ਦੋਸਤ, ਤੂ ਕਹੀਂ ਆਸ ਪਾਸ ਹੈ ਦੋਸਤ’ ਫਿਲਮ ‘ਆਸ ਪਾਸ’ ਵਾਸਤੇ ਰਿਕਾਰਡ ਕਰਵਾਇਆਸੀਪੰਜਾਬ ਦੇ ਮਾਝੇ ਖੇਤਰ ਦਾ ਜੰਮ-ਪਲ਼ ਤੇ ਬੌਲੀਵੁੱਡ ਦਾ ਸੰਸਾਰ-ਪ੍ਰਸਿੱਧ ਬੈਕ ਗ੍ਰਾਊਂਡ ਗਾਇਕ ਮੁਹੰਮਦ ਰਫ਼ੀ, ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮਜੀਠੇ ਦੇ ਨੇੜਲੇ ਪਿੰਡ ਕੋਟਲਾ ਸੁਲਤਾਨ ਸਿੰਘ ਦੇ ਨਿਵਾਸੀ, ਪਿਤਾ ਹਾਜੀ ਅਲੀ ਮੁਹੰਮਦ ਤੇ ਮਾਤਾ ਅੱਲਾ ਰੱਖੀ ਦੇ ਘਰ ਜਨਮਿਆ ਸੀਮਾਂ-ਪਿਓ ਤੇ ਪਿੰਡ ਵਾਲੇ ਉਹਨੂੰ ਪਿਆਰ ਨਾਲ ‘ਫੀਕੂ’ ਕਹਿੰਦੇ ਹੁੰਦੇ ਸਨਬੀ.ਬੀ.ਸੀ. ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਰਫ਼ੀ ਖ਼ੁਦ ਕਹਿੰਦਾ ਹੈ ਕਿ ਉਹ ਪਿੰਡ ਕੋਟਲਾ ਸੁਲਤਾਨ ਸਿੰਘ ਦੇ ਸਕੂਲ ਤੋਂ ਸਿਰਫ ਦੋ ਕੁ ਜਮਾਤਾਂ ਹੀ ਪੜ੍ਹਿਆ ਸੀ ਜਦੋਂ ਉਹ ਅਜੇ ਬੱਚਾ ਸੀ ਤਾਂ ਕੋਟਲੇ ਪਿੰਡ ਦੀਆਂ ਗਲ਼ੀਆਂ ਵਿੱਚ ਮੂੰਹ ਹਨੇਰੇ ਇੱਕ ਫ਼ਕੀਰ ਆਉਂਦਾ ਹੁੰਦਾ ਸੀ, ਜੋ ਤੂੰਬੇ ਨਾਲ ਗਾਉਂਦਾ ਹੁੰਦਾ ਸੀਉਹਦੀ ਆਵਾਜ਼ ਉਸ ਨੂੰ ਖਿੱਚ ਲੈਂਦੀ ਤੇ ਉਹ ਦੂਰ ਤਕ ਫਕੀਰ ਦੇ ਪਿੱਛੇ-ਪਿੱਛੇ ਚਲਾ ਜਾਂਦਾਗਿਆਰਾਂ ਸਾਲਾ ਦੀ ਉਮਰ ਵਿੱਚ ਹੀ ਉਹਦਾ ਦਾ ਪਿਤਾ ਉਹਨੂੰ ਲਾਹੌਰ ਲੈ ਗਿਆ, ਜਿੱਥੇ ਉਹਨਾਂ ਦਾ ਮੁਕਾਮ ਭੱਟੀ ਇਲਾਕੇ ਦੇ ਨੂਰ ਮਹੱਲੇ ਵਿੱਚ ਸੀਹਾਜੀ ਅਲੀ ਉੱਥੇ ਸੜਕ ਦੇ ਕੰਢੇ ਕੁਰਸੀ ਰੱਖ ਕੇ ਹਜਾਮਤਾਂ ਤੇ ਦਾੜ੍ਹੀਆਂ ਬਣਾਉਣ ਦਾ ਕੰਮ ਕਰਦਾ ਸੀ

ਸੰਨ 1940 ਵਿੱਚ ਇੱਕ ਦਿਨ ਆਕਾਸ਼ ਬਾਣੀ ਲਾਹੌਰ ਦਾ ਸੰਗੀਤਕਾਰ, ਪੰਡਿਤ ਜੀਵਨ ਲਾਲ ਮੱਟੂ ਜਦੋਂ ਹਜਾਮਤ ਕਰਵਾਉਣ ਆਇਆ ਤਾਂ ਉਹਨੇ, 16 ਸਾਲਾ ਦੇ ਇਸ ਮੁੰਡੇ ‘ਫੀਕੂ’ ਨੂੰ ਵੇਖਿਆ ਜੋ ਅੰਮ੍ਰਿਤਸਰੀ ਲਹਿਜ਼ੇ ਵਾਲੀ ਠੇਠ ਪੰਜਾਬੀ ਵਿੱਚ ਵਾਰਿਸ ਸ਼ਾਹ ਦੀ ਹੀਰ ਗਾਉਂਦਾ ਫਿਰਦਾ ਸੀ। ਮੱਟੂ ਨੇ ਧਾਰ ਲਿਆ ਕਿ ਉਹ ਇਸ ਸੁਰੀਲੇ ਮੁੰਡੇ ਨੂੰ ਗਾਉਣਾ ਸਿਖਾਵੇਗਾਬੱਸ ਫਿਰ ਕੀ ਸੀ, ਕੁਝ ਸਾਲਾਂ ਵਿੱਚ ਹੀ ਫੀਕੂ ਆਕਾਸ਼ ਬਾਣੀ ਲਾਹੌਰ ਤੋਂ ਲਗਾਤਾਰ ਗਾਉਣ ਲੱਗ ਪਿਆਜੀਵਨ ਲਾਲ ਮੱਟੂ ਨੇ ਉਹਨੂੰ ਰਾਗ ਸ਼ਾਸਤਰ ਤੇ ਪੰਜਾਬੀ ਲੋਕ-ਰਾਗ, ਜਿਵੇਂ ਪਹਾੜੀ, ਭੈਰਵੀ, ਬਸੰਤ ਤੇ ਮਲਹਾਰ ਆਦਿ ਸਿਖਾਏ ਜੋ ਲਾਹੌਰ ਦੇ ਸੰਗੀਤ ਦੀ ਇੱਕ ਪਰੰਪਰਾ ਹੈਹਿੰਦੁਸਹਤਾਨੀ ਸ਼ਾਸਤਰੀ ਸੰਗੀਤ, ਪਟਿਆਲਾ ਘਰਾਣੇ ਦੇ ਉਸਹਤਾਦ ਬੜੇ ਗ਼ੁਲਾਮ ਅਲੀ ਖਾਂ ਨੇ ਸ਼ੁਰੂ ਵਾਲੇ ਸਾਲਾ ਵਿੱਚ ਸਿਖਾਇਆ, ਤੇ ਬਾਅਦ ਵਿੱਚ ਉਸਤਾਦ ਅਬਦੁਲ ਵਾਹਿਦ ਖਾਂ ਨੇ ਰਫ਼ੀ ਨੂੰ ਸ਼ਾਸਤਰੀ ਸੰਗੀਤ ਦੀਆਂ ਬਰੀਕੀਆਂ ਸਿਖਾਈਆਂਆਕਾਸ਼ ਬਾਣੀ ਲਾਹੌਰ ਦੇ ਫ਼ਿਰੋਜ਼ ਨਿਜ਼ਾਮੀ, ਜਿਹਨੇ ਬਾਅਦ ਵਿੱਚ ਬੌਲੀਵੁਡ ਜਾਇਨ ਕਰ ਲਿਆ ਸੀ, ਨੇ ਵੀ ਰਫ਼ੀ ਨੂੰ ਸੰਗੀਤ ਦੇ ਕਈ ਪਾਠ ਪੜ੍ਹਾਏਜਦੋਂ ਰਫ਼ੀ ਅਜੇ ਸਤਾਰਾਂ ਕੁ ਸਾਲਾ ਦਾ ਲੂੰਆ ਜਿਹਾ ਮੁੰਡਾ ਸੀ ਤਾਂ ਲਾਹੌਰ ਵਿੱਚ ਮਸ਼ਹੂਰ ਗਾਇਕ ਕੁੰਦਨ ਲਾਲ ਸਹਿਗਲ ਦਾ ਇੱਕ ਸਟੇਜ ਪ੍ਰੋਗਰਾਮ ਆਯੋਜਿਤ ਕੀਤਾ ਗਿਆਸਹਿਗਲ ਨੂੰ ਸੁਣਨ ਵਾਸਤੇ ਬੜੀ ਜਨਤਾ ਇਕੱਠੀ ਹੋਈ ਹੋਈ ਸੀਰਫ਼ੀ ਤੇ ਉਹਦਾ ਵੱਡਾ ਭਰਾ ਹਮੀਦ ਵੀ ਉਸ ਪੰਡਾਲ ਵਿੱਚ ਬੈਠੇ ਹੋਏ ਸਨਸਹਿਗਲ ਸਾਹਿਬ ਦੇ ਸਟੇਜ ’ਤੇ ਆਉਣ ਤੋਂ ਪਹਿਲਾ ਬਿਜਲੀ ਬੰਦ ਹੋ ਗਈ ਤਾਂ ਟਾਈਮ ਪਾਸ ਕਰਨ ਵਾਸਤੇ ਹਮੀਦ ਨੇ ਕਿਹਾ, ‘ਆਹ ਮੁੰਡਾ ਵਧੀਆ ਗਾ ਲੈਂਦਾ ਹੈ, ਉੰਨੀ ਦੇਰ ਇਹਨੂੰ ਸੁਣ ਲੈਂਦੇ ਹਾਂਰਫ਼ੀ ਨੂੰ ਪਹਿਲੀ ਵਾਰ ਸਟੇਜ ’ਤੇ ਗੌਣ ਦਾ ਮੌਕਾ ਮਿਲਿਆਉਹਨੇ ਤਾਂ ਹੀਰ ਤੇ ਪੰਜਾਬੀ ਗਾਣੇ ਸੁਣਾ ਕੇ ਵੱਟ ਹੀ ਕੱਢ ਦਿੱਤੇ ਜਦੋਂ ਬਿਜਲੀ ਆ ਗਈ ਤੇ ਸਹਿਗਲ ਸਾਹਿਬ ਸ਼ੁਰੂ ਕਰਨ ਲੱਗੇ, ਪਰ ਲੋਕ ਇਸੇ ਮੁੰਡੇ (ਰਫ਼ੀ) ਨੂੰ ਹੀ ਹੋਰ ਸੁਣਨਾ ਚਾਹੁੰਦੇ ਸਨਸਰੋਤਿਆਂ ਵਿੱਚ ਬੈਠੇ ਹੋਏ ਸੰਗੀਤ ਕਾਰ ਸ਼ਿਆਮ ਸੁੰਦਰ ਨੇ ਤਾੜ ਲਿਆ ਕਿ ਮੁੰਡਾ ਕੰਮ ਦਾ ਹੈਉਸੇ ਸਾਲ ਹੀ ਸ਼ਿਆਮ ਸੁੰਦਰ ਦੇ ਸੰਗੀਤ ਵਿੱਚ ਮੁਹੰਮਦ ਰਫ਼ੀ ਨੂੰ ਜ਼ੀਨਤ ਬੇਗ਼ਮ ਦੇ ਨਾਲ ਪਲੇਅ ਬੈਕ ਸਿੰਗਰ ਵਜੋਂ ਪੰਜਾਬੀ ਫਿਲਮ ‘ਗੁਲ ਬਲੋਚ’ ਵਾਸਤੇ ਨੇ ਪਹਿਲਾ ਫਿਲਮੀ ਗਾਣੇ, ‘ਸੋਹਣੀਏਂ ਨੀ., ਹੀਰੀਏ ਨੀ … …’ ਗਾਉਣ ਦਾ ਮੌਕਾ ਮਿਲ ਗਿਆ

ਹਿੰਦੀ ਵਿੱਚ ਰਫ਼ੀ ਨੇ ਸਭ ਤੋਂ ਪਹਿਲਾ ਗਾਣਾ, 1945 ਵਿੱਚ ਫਿਲਮ ‘ਗਾਓਂ ਕੀ ਗੋਰੀ’ ਵਾਸਤੇ ਗਾਇਆਕੁਝ ਫਿਲਮਾਂ ਵਿੱਚ ਮੁਹੰਮਦ ਰਫ਼ੀ ਨੇ ਐਕਟਿੰਗ ਵੀ ਕੀਤੀ, ਜਿਵੇਂ ਲੈਲਾ ਮਜਨੂੰ (1945) ਤੇ ਜੁਗਨੂੰ (1947)ਸੰਗੀਤਾਰ ਫ਼ਿਰੋਜ਼ ਨਿਜ਼ਾਮੀ ਨੇ ਰਫ਼ੀ ਕੋਲੋਂ ‘ਯਹਾ ਬਦਲਾ ਵਫ਼ਾ ਕਾ ਬੇਵਫ਼ਾਈ ਕੇ ਸਿਵਾ ਕਿਆ ਹੈ’ ਗਵਾ ਕੇ ਉਸ ਨੂੰ ਬ੍ਰੇਕ ਦਿੱਤੀਨਿਮਰਤਾ, ਆਵਾਜ਼ ਦੇ ਜਾਦੂ ਤੇ ਮਿਹਨਤ ਕਰਕੇ ਮੁਹੰਮਦ ਰਫੀ ਸਾਰੇ ਫਿਲਮ ਜਗਤ ’ਤੇ ਛਾ ਗਿਆਉਸ ਦੀ ਆਵਾਜ਼ ਦੇ ਉਤਰਾ ਚੜ੍ਹਾ ਦੀ ਰੇਂਜ ਬਹੁਤ ਵੱਡੀ ਸੀਇੰਡੀਅਨ ਫਿਲਮ ਇੰਡਸਟਰੀ ਵਿੱਚ ਹੁਣ ਤਕ ਦੇ ਮਰਦ ਪਲੇਅਬੈਕ ਗਾਇਕਾਂ ਵਿੱਚੋਂ ਰਫ਼ੀ ਸਭ ਤੋਂ ਮਕਬੂਲ ਹੈਉਹ ਠੰਢੇ ਸੁਭਾਅ ਵਾਲਾ, ਥੋੜ੍ਹਾ ਤੇ ਮਿੱਠਾ ਬੋਲਣ ਵਾਲਾ, ਈਰਖਾ ਤੇ ਵੈਰ ਵਿਰੋਧ ਤੋਂ ਨਿਰਲੇਪ, ਨਿਉਂ ਕੇ ਰਹਿਣ ਵਾਲਾ, ਸੰਗਾਊ, ਰੱਬ ਤੋਂ ਡਰਨ ਵਾਲਾ ਬੰਦਾ ਅਤੇ ਗੁਪਤ ਦਾਨੀ ਸੀ ਮੈਨੂੰ (ਲੇਖਕ ਨੂੰ) ਇਹ ਸੁਭਾਗ ਪ੍ਰਾਪਤ ਹੈ ਕਿ ਮੈਂ ਮੁਹੰਮਦ ਰਫ਼ੀ ਨੂੰ ਸਟੇਜ ’ਤੇ ਗਾਉਂਦੇ ਹੋਏ ਸੁਣਿਆ ਹੈ1967 ਵਿੱਚ ਜਦੋਂ ਰਫ਼ੀ ਦੀ ਗਾਇਕੀ ਪੂਰੇ ਜੋਬਨ ’ਤੇ ਸੀ ਤਾਂ ਅੰਮ੍ਰਿਤਸਰ ਵਿੱਚ ਰਾਮ ਤੀਰਥ ਰੋਡ ’ਤੇ ਪੈਂਥਰ ਸਟੇਡੀਅਮ ਵਿੱਚ ਰਫ਼ੀ ਨਾਈਟ ਹੋਈ ਸੀਮੈਂ ਆਪਣੇ ਸਾਇਕਲ ਦੇ ਕੈਰੀਅਰ ’ਤੇ ਖੜ੍ਹ ਹੋ ਕੇ ਰਫ਼ੀ ਨੂੰ ਗਾਉਂਦੇ ਵੇਖਿਆ ਤੇ ਸੁਣਿਆ ਸੀਸਭ ਤੋਂ ਪਹਿਲਾਂ ਉਸਨੇ ਪੰਜਾਬੀ ਫਿਲਮ ਭੰਗੜਾ ਦਾ ਗਾਣਾ ‘ਚਿੱਟੇ ਦੰਦ ਹੱਸਣੋਂ ਨਹੀਂ ਰਹਿੰਦੇ ਤੇ ਲੋਕੀਂ ਭੈੜੇ ਸ਼ੱਕ ਕਰਦੇ’ ਗਾਇਆ ਸੀ ਤੇ ਫੇਰ ਚੱਲ ਸੋ ਚੱਲ

ਰਫ਼ੀ ਦੀ ਮੌਤ ਤੋਂ 32 ਸਾਲ ਬਾਅਦ ਉਹਨਾਂ ਦੀ ਨੂੰਹ, ਯਾਸਮੀਨ ਖਾਲਿਦ ਰਫ਼ੀ ਨੇ ਇਸ ਘਾਗ ਗਾਇਕ ’ਤੇ, 190 ਸਫਿਆਂ ਦੀ ਜੀਵਨੀ ਲਿਖੀ ਹੈ ‘ਮੁਹੰਮਦ ਰਫ਼ੀ-ਮੇਰੇ ਅੱਬਾ, ਏ ਮੇਮੌਇਰ’ ਜਿਸ ਵਿੱਚ ਉਸਨੇ ਰਫ਼ੀ ਸਾਹਿਬ ਦੀ ਪੂਰੀ ਜੀਵਨੀ, ਉਹਨਾਂ ਦਾ ਸੰਘਰਸ਼, ਸਾਦਗੀ, ਸਮੇਂ ਦੀ ਪਾਬੰਦੀ ਤੇ ਅਨੁਸ਼ਾਸਨ ਦੇ ਨਾਲ-ਨਾਲ ਉਹ ਸਮਾਂ ਵੀ ਬਿਆਨਿਆ ਹੈ ਜਦੋਂ ਰਫ਼ੀ ਸਾਹਿਬ ਦਾ ਬੋਝਾ ਖਾਲੀ ਹੁੰਦਾ ਸੀ ਤੇ ਉਹ, ਇੱਕ ਤੋਂ ਦੂਸਰੇ ਸਟੁਡੀਓ ਵਿੱਚ ਪੈਦਲ ਜਾਂ ਸਾਇਕਲ ’ਤੇ ਘੁੰਮਦੇ ਹੁੰਦੇ ਸੀ

ਰਫ਼ੀ ਸਾਹਿਬ ਨੇ ਇੱਕ ਹਜ਼ਾਰ ਤੋਂ ਵੱਧ ਫਿਲਮਾਂ ਵਿੱਚ ਵੱਖ ਵੱਖ ਭਾਸ਼ਾਵਾਂ ਵਿੱਚ ਗੀਤ ਗਾਏ ਹਨਮੁੱਖ ਰੂਪ ਵਿੱਚ ਭਾਵੇਂ ਉਹ ਪੰਜਾਬੀ, ਹਿੰਦੀ ਤੇ ਉਰਦੂ ਜਾਣਦੇ ਸਨ ਫਿਰ ਵੀ ਉਹਨਾਂ ਨੇ ਕੌਂਕਣੀ, ਅਸਾਮੀ, ਭੋਜਪੁਰੀ, ਡੱਚ, ਮੈਥੱਲੀ, ਮਗਾਹੀ, ਤੇਲਗੂ, ਸਿੰਧੀ, ਕੰਨੜ, ਤਮਿਲ, ਉੜੀਆ, ਬੰਗਾਲੀ, ਗੁਜਰਾਤੀ, ਮਰਾਠੀ ਸਮੇਤ ਅੰਗਰੇਜ਼ੀ, ਫ਼ਾਰਸੀ, ਅਰਬੀ, ਭਾਸ਼ਾਵਾਂ ਵਿੱਚ ਵੀ ਗਾਣੇ ਗਾਏਰਫ਼ੀ ਦੀ ਬੀ.ਬੀ.ਸੀ. ਨੂੰ ਦਿੱਤੀ ਇੰਟਰਵਿਊ ਅਨੁਸਾਰ ਉਹਨਾਂ ਨੇ ਤਕਰੀਬਨ 25000 ਗਾਣੇ ਗਾਏ ਜਿਸ ਵਿੱਚ ਗ਼ਜ਼ਲ, ਭਜਨ, ਸ਼ਬਦ, ਨਾਤੀਆ, ਕਵਾਲੀ, ਕਲਾਸੀਕਲ, ਦੇਸ਼ ਭਗਤੀ ਦੇ, ਰੋਮਾਂਟਿਕ, ਡਾਂਸ ਵਾਲੇ, ਗਮਗ਼ੀਨ ਆਦਿ ਗਾਣੇ ਸ਼ਾਮਲ ਹਨਰਫ਼ੀ, ਆਪਣੀ ਆਵਾਜ਼ ਨੂੰ ਐਕਟਰ ਤੇ ਪ੍ਰਸਥਿਤੀ ਮੁਤਾਬਿਕ ਢਾਲ਼ ਲੈਂਦਾ ਸੀ ਜਿਵੇਂ, ਦਲੀਪ ਕੁਮਾਰ, ਪ੍ਰਦੀਪ ਕੁਮਾਰ, ਮਹੀਂਵਾਲ, ਬਲਰਾਜ ਸਾਹਨੀ, ਰਜਿੰਦਰ ਕੁਮਾਰ, ਧਰਮਿੰਦਰ, ਜਤਿੰਦਰ, ਸੁਨੀਲ ਦੱਤ, ਪ੍ਰਿਥਵੀ ਰਾਜ ਕਪੂਰ, ਸ਼ਮੀ, ਸ਼ਸ਼ੀ ਤੇ ਰਾਜ ਕਪੂਰ, ਰਿਸ਼ੀ ਕਪੂਰ (ਤਿੰਨ ਪੀੜ੍ਹੀਆਂ) ਰਾਜ ਕੁਮਾਰ, ਮਨੋਜ ਕੁਮਾਰ ਆਦਿ।ਰਫ਼ੀ ਨੇ ਅਣਗਿਣਤ ਚੋਟੀ ਦੇ ਸੰਗੀਤਕਾਰਾਂ ਨਾਲ ਕੰਮ ਕੀਤਾ, ਜਿਵੇਂ ਨੌਸ਼ਾਦ, ਖ਼ਿਆਮ, ਰਵੀ, ਸੀ. ਰਾਮ ਚੰਦਰ, ਹੁਸਨ ਲਾਲ ਭਗਤ ਰਾਮ, ਐੱਸ.ਐੱਨ. ਤ੍ਰਿਪਾਠੀ, ਦੱਤਾ ਰਾਮ, ਮਦਨ ਮੋਹਨ, ਜੈ ਦੇਵ, ਅਨਿਲ ਬਿਸਵਾਸ, ਲਕਸ਼ਮੀ ਕਾਂਤ ਪਿਆਰੇ ਲਾਲ, ਰਵਿੰਦਰ ਜੈਨ, ਸਲੀਲ ਚੌਧਰੀ, ਊਸ਼ਾ ਖੰਨਾ, ਹੰਸ ਰਾਜ ਬਹਿਲ, ਸੁਰਿੰਦਰ ਕੋਹਲੀ, ਐੱਸ. ਡੀ. ਬਰਮਨ, ਆਰ.ਡੀ. ਬਰਮਨ, ਸ਼ੰਕਰ ਜੈ ਕਿਸ਼ਨ, ਐੱਸ. ਮੋਹਿੰਦਰ, ਸੋਨਿਕ ਅਮੀ, ਸ਼ਾਮ ਜੀ ਘਣਸ਼ਿਆਮ ਜੀ ਵਗੈਰਾਉਮਦਾ ਗਾਇਕੀ ਕਰਕੇ ਰਫ਼ੀ ਨੂੰ ਛੇ ਫਿਲਮ ਫੇਅਰ ਅਵਾਰਡ ਤੇ ਇੱਕ ਨੈਸ਼ਨਲ ਫਿਲਮ ਅਵਾਰਡ ਮਿਲਿਆ ਸੀਸੰਨ 1967 ਵਿੱਚ ਭਾਰਤ ਸਰਕਾਰ ਨੇ ਉਸ ਨੂੰ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਤ ਕੀਤਾ ਸੀਰਫ਼ੀ ਤੇ ਲਤਾ ਦੇ ਗਾਏ ਹੋਏ ਅਣਗਿਣਤ, ਬਾਕਮਾਲ ਦੁਗਾਣੇ (ਡਿਊਟ), ਬੇਹੱਦ ਮਕਬੂਲ, ਪਸੰਦੀਦਾ ਤੇ ਸਦਾ ਬਹਾਰ ਹਨਪਰ 1962 ਵਿੱਚ ਲਤਾ ਮੰਗੇਸ਼ਕਰ ਦੁਆਰਾ, ਫਿਲਮ ਨਿਰਮਾਤਾਵਾ ਕੋਲੋਂ ਇਹਨਾਂ ਗਾਣਿਆ ਦੀ ਰਾਇਲਟੀ ਮੰਗਣ ਅਤੇ ਰਫੀ ਸਾਹਿਬ ਵੱਲੋਂ ਸਹਿਮਤੀ ਨਾ ਦੇਣ ਕਰਕੇ ਦੋਵਾਂ ਵਿੱਚ ਵਿਗੜ ਗਈਗੀਤ ‘ਤਸਵੀਰ ਤੇਰੀ ਦਿਲ ਮੈਂ ਜਿਸ ਦਿਨ ਸੇ ਉਤਾਰੀ ਹੈ’ ਗਾਣੇ ਦੀ ਰਿਕਾਰਡਿੰਗ ਵੇਲੇ ਸੰਗੀਤਕਾਰ ਸਲੀਲ ਚੌਧਰੀ ਨੇ ਵੀ ਲਤਾ ਦੀ ਹਿਮਇਤ ਕਰ ਦਿੱਤੀ ਤਾਂ ਰਫ਼ੀ ਨੂੰ ਬਹੁਤ ਬੁਰਾ ਲੱਗਾਲਤਾ ਨੇ ਨਰਾਜ਼ ਹੋ ਕੇ ਕਹਿ ਦਿੱਤਾ ਕਿ ਉਹ ਰਫ਼ੀ ਨਾਲ ਕੋਈ ਗਾਣੇ ਨਹੀਂ ਗਾਵੇਗੀ

ਕੁਝ ਸਾਲਾਂ ਦੇ ਵਕਫ਼ੇ ਪਿੱਛੋਂ ਸੰਗੀਤਕਾਰ ਜੈ ਕਿਸ਼ਨ ਨੇ ਦੋਵਾਂ ਦੀ ਸੁਲਾਹ ਕਰਾ ਦਿੱਤੀ ਸੀਪਰ ਰਫ਼ੀ ਦੀ ਮੌਤ ਤੋਂ 32 ਸਾਲ ਬਾਅਦ (2012 ਵਿੱਚ) ਜਦੋਂ ਲਤਾ ਨੇ ਇਹ ਕਹਿ ਦਿੱਤਾ ਕਿ ਰਫ਼ੀ ਸਾਹਿਬ ਨੇ ਲਿਖਤੀ ਮੁਆਫ਼ੀ ਮੰਗੀ ਸੀ ਤਾਂ ਉਹਨਾਂ ਦੇ ਪੁੱਤ ਸ਼ਾਹਿਦ ਰਫ਼ੀ ਨੇ ਬਹੁਤ ਇਤਰਾਜ਼ ਕੀਤਾ ਤੇ ਲਤਾ ’ਤੇ ਰਫ਼ੀ ਸਾਹਿਬ ਦਾ ਮਰਨ ਉਪ੍ਰੰਤ ਨਿਰਾਦਰ ਕਰਨ ਦਾ ਇਲਜ਼ਾਮ ਲਾਇਆਦਸੰਬਰ 2013 ਵਿੱਚ ਜਦੋਂ ਮੈਂ (ਲੇਖਕ) ਮੁੰਬਈ ਸਥਿਤ ਰਫ਼ੀ ਸਾਹਿਬ ਦੇ ਘਰ ਗਿਆ ਸਾਂ ਤਾਂ ਸ਼ਾਹਿਦ ਨੇ ਜਜ਼ਬਾਤੀ ਹੋ ਕੇ ਮੈਨੂੰ ਲਤਾ ਜੀ ਜਵਾਬ ਦੇਣ ਬਾਰੇ ਕੀਤੀ ਪ੍ਰੈੱਸ ਕਾਨਫਰੰਸ ਦੀ ਵੀਡੀਓ ਵਿਖਾਈ ਸੀਰਫ਼ੀ ਤੋਂ ਬਾਅਦ ਉਹਨਾਂ ਨਾਲ ਮਿਲਦੀ-ਜੁਲਦੀ ਆਵਾਜ਼ ਵਿੱਚ ਕਈ ਗਾਣੇ, ਸੋਨੂੰ ਨਿਗਮ, ਸ਼ਬੀਰ ਕੁਮਾਰ, ਮੁਹੰਮਦ ਅਜ਼ੀਜ਼ ਤੇ ਅਨਵਰ ਨੇ ਗਾਏ ਹਨ

ਬਰਮਿੰਘਮ ਵਿੱਚ ਇੱਕ ਕਲਾਕਾਰ, ਤਸਵਰ ਬਸ਼ੀਰ ਨੇ ਮੁਹੰਮਦ ਰਫੀ ਦਾ ਇੱਕ ਪੂਜਾ-ਸਥਾਨ ਬਣਾ ਕੇ ਸਤੰਬਰ 2007 ਵਿੱਚ ਉਹਦਾ ਉਦਘਾਟਨ ਕੀਹਤਾ ਸੀਉਹਦਾ ਵਿਚਾਰ ਹੈ ਕਿ ਰਫੀ ਨੂੰ ਇੱਕ ਸੰਤ ਦਾ ਦਰਜਾ ਮਿਲ ਜਾਵੇਗਾਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਉਹਨਾਂ ਦੇ ਨਾ ’ਤੇ ਇੱਕ ਚੌਂਕ ਹੈ ‘ਪਦਮ ਸ਼੍ਰੀ ਮੁਹੰਮਦ ਰਫ਼ੀ ਚੌਂਕ’ ਪੂਨਾ ਵਿੱਚ ਇੱਕ ਸੜਕ ਦਾ ਨਾਂ ਵੀ ਰਫ਼ੀ ਦੇ ਨਾਂ ਉੱਪਰ ਰੱਖਿਆ ਗਿਆ ਹੈਮੁਹੰਮਦ ਰਫ਼ੀ ਵਰਗਾ ਗਾਇਕ ਤੇ ਸੰਤ ਸੁਭਾਅ ਇਨਸਾਨ ਸ਼ਾਇਦ ਹੀ ਫਿਰ ਕਦੀ ਪੈਦਾ ਹੋਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3715)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਮਨਜੀਤ ਸਿੰਘ ਬੱਲ

ਡਾ. ਮਨਜੀਤ ਸਿੰਘ ਬੱਲ

Professor (MM Medical College, Solan (HP) India.
Phone: (91 - 98728 - 43491)
Email: (balmanjit1953@yahoo.co.in)