ManjitBal7ਸਤੰਬਰ 2013 ਵਿੱਚ ਆਪਣੇ ਜਨਮ ਦਿਨ ਦੇ ਮੌਕੇ ’ਤੇ ਲਤਾ ਨੇ ਕਿਹਾ ਸੀ, “ਸੰਗੀਤਕਾਰ ਗ਼ੁਲਾਮ ਹੈਦਰ ...Lata
(14 ਫਰਵਰੀ 2022)
ਇਸ ਸਮੇਂ ਮਹਿਮਾਨ: 783.


Lataਕੰਨਾਂ ਵਿੱਚ ਸ਼ਹਿਦ ਘੋਲਣ ਵਾਲੀ ਆਵਾਜ਼ ਦੀ ਮਾਲਿਕ, ਭਾਰਤ ਦੀ ਕੋਇਲ ਲਤਾ ਮੰਗੇਸ਼ਕਰ ਦੀ ਆਵਾਜ਼, ਜੋ ਤਕਰੀਬਨ ਸੱਤ ਦਹਾਕੇ ਦੱਖਣੀ ਏਸ਼ੀਆ ਖਿੱਤੇ ਦੇ ਸੰਗੀਤ ’ਤੇ ਛਾਈ ਰਹੀ, ਆਖ਼ਰ ਛੇ ਫਰਵਰੀ 2022 ਐਤਵਾਰ ਨੂੰ ਬੰਦ ਹੋ ਗਈਕੋਵਿਡ ਦੀਆਂ ਅਲਾਮਤਾਂ ਤੇ ਕੋਵਿਡ ਟੈਸਟ ਪੋਜ਼ਿਟਿਵ ਹੋਣ ਕਾਰਣ ਲਤਾ ਨੂੰ ਮੁੰਬਈ ਦੇ ਬੀਚ ਕੈਂਡੀ ਹਸਪਤਾਲ ਦੇ ਆਈ.ਸੀ.ਯੂ. ਵਿੱਚ ਦਾਖ਼ਲ ਕਰਵਾਇਆ ਗਿਆ ਸੀਲਤਾ ਦੀ ਮੌਤ ਨਾਲ ਪੂਰੇ ਉਪ-ਮਹਾਦੀਪ ਵਿੱਚ ਨਿਰਾਸ਼ਾ ਤੇ ਉਦਾਸੀ ਛਾ ਗਈਬੰਗਲਾ ਦੇਸ਼, ਪਾਕਿਸਤਾਨ, ਅਫ਼ਗ਼ਾਨਿਸਤਾਨ, ਸ਼੍ਰੀ ਲੰਕਾ, ਨੇਪਾਲ, ਭੂਟਾਨ, ਤੇ ਮਲੇਸ਼ੀਆ ਤੋਂ ਵੀ, ਲਤਾ ਜੀ ਦੀ ਫੌਤਗ਼ੀ ਤੇ ਖ਼ਿਰਾਜ-ਏ ਅਕੀਦਤ ਦੀ ਸੋਸ਼ਲ ਮੀਡੀਆ ’ਤੇ ਟਰੈਂਡਿੰਗ ਹੋ ਰਹੀ ਹੈਮੁੰਬਈ ਵਿੱਚ ਲਤਾ ਜੀ ਦੇ ਅੰਤਮ ਸੰਸਕਾਰ (ਆਖ਼ਰੀ ਰਸਮਾਂ) ਵੇਲੇ ਪੁੱਜੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਿਹਾ, “ਦਿਆਲਤਾ ਦੀ ਮੂਰਤ ਲਤਾ ਦੀਦੀ ਦੀ ਜਗ੍ਹਾ ਕੋਈ ਨਹੀਂ ਲੈ ਸਕਦਾਆਉਣ ਵਾਲੀਆਂ ਪੀੜ੍ਹੀਆਂ ਲਤਾ ਜੀ ਨੂੰ ਸੱਭਿਆਚਾਰ ਦੀ ਨੁਮਾਇੰਦਗੀ ਕਰਨ ਵਾਲਿਆਂ ਵਿੱਚ ਯਾਦ ਕਰਿਆ ਕਰਨਗੀਆਂਲਤਾ ਜੀ ਦੇ ਗੀਤਾਂ ਵਿੱਚ ਭਾਵਨਾਵਾਂ ਝਲਕਦੀਆਂ ਹਨ।”

ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਜਨਾਬ ਇਮਰਾਨ ਖਾਨ ਨੇ ਕਿਹਾ ਹੈ, “ਕੁੱਲ ਆਲਮ ਵਿੱਚ ਸਭ ਤੋਂ ਵੱਧ ਮਿੱਠੀ ਆਵਾਜ਼ ਸਾਥੋਂ ਖੁੱਸ ਗਈ ਹੈ।” ਪਾਕਿਸਤਾਨ ਦੇ ਹੀ ਇਨਫਰਮੇਸ਼ਨ ਤੇ ਬਰਾਡਕਾਸਟਿੰਗ ਮੰਤਰੀ ਜਨਾਬ ਫ਼ਵਾਦ ਚੌਧਰੀ ਨੇ ਲਤਾ ਜੀ ਵਾਸਤੇ ਕਿਹਾ, “ਸੁਰਾਂ ਦੀ ਮਲਿਕਾ, ਜਿਸਨੇ ਮੌਸਿਕੀ ਦੀ ਦੁਨੀਆਂ ’ਤੇ ਕਈ ਦਹਾਕੇ ਰਾਜ ਕੀਤਾ, ਅੱਜ ਸਾਡੇ ਕੋਲੋਂ ਵਿੱਛੜ ਗਈ ਹੈ।” ਸਰਕਾਰੀ ਸਨਮਾਨਾਂ ਨਾਲ ਕੀਤੇ ਗਏ ਸਸਕਾਰ ਦੌਰਾਨ ਭਾਰਤ ਸਰਕਾਰ ਤੇ ਮਹਾਰਾਸ਼ਟਰ ਦੀ ਸਰਕਾਰ ਦੇ ਕਈ ਮੰਤਰੀ ਸ਼ਾਮਲ ਹੋਏ ਸਨ

ਪੰਡਤ ਦੀਨਾ ਨਾਥ ਮੰਗੇਸ਼ਕਰ ਤੇ ਸ਼ੇਵੰਤੀ ਦੇ ਘਰ, ਇੰਦੌਰ ਵਿੱਚ 28 ਸਤੰਬਰ 1929 ਨੂੰ ਜਨਮੀ ਲਤਾ ਦਾ ਜਨਮ ਦਾ ਪੂਰਾ ਨਾਮ ਹੇਮਾ ਮੰਗੇਸ਼ਕਰ ਸੀਲਤਾ ਦੀ ਮਾਂ ਸ਼ੇਵੰਤੀ, ਗਾਇਕ, ਸੰਗੀਤਕਾਰ ਤੇ ਥਿਏਟਰ ਐਕਟਰ ਦੀਨਾ ਨਾਥ ਦੀ ਦੂਜੀ ਪਤਨੀ ਸੀ ਕਿਉਂਕਿ ਪਹਿਲੀ ਪਤਨੀ ਨਰਮਦਾ ਦੀ ਮੌਤ ਤੋਂ ਬਾਅਦ ਉਸਨੇ, ਆਪਣੀ ਛੋਟੀ ਸਾਲੀ ਸ਼ੇਵੰਤੀ ਨਾਲ ਸ਼ਾਦੀ ਕਰ ਲਈ ਸੀਦੀਨਾ ਨਾਥ ਦੇ ਗੋਆ ਵਿਚਲੇ ਪਿੰਡ ਦਾ ਨਾਮ ਮੰਗੇਸ਼ੀ ਸੀਸੋ ਉਸ ਨੇ ਪਿੰਡ ਦੇ ਨਾਮ ਤੋਂ ਆਪਣਾ ਉਪਨਾਮ ‘ਮੰਗੇਸ਼ਕਰ’ ਰੱਖ ਲਿਆ ਸੀਲਤਾ ਦਾ ਵੀ ਜਨਮ-ਨਾਮ ਹੇਮਾ ਸੀ ਪਰ ਦੀਨਾ ਨਾਥ ਦੇ ਇੱਕ ਨਾਟਕ ‘ਭਾਵ ਬੰਧਨ’ ਦੇ ਮੁੱਖ ਕਰੈਕਟਰ ਦਾ ਨਾਂ ਲਤਿਕਾ ਹੋਣ ਕਰਕੇ ਹੇਮਾ ਤੋਂ ਬਦਲ ਕੇ ‘ਲਤਾ’ ਮੰਗੇਸ਼ਕਰ ਬਣ ਗਿਆਆਪਣੇ ਪੰਜ ਭੈਣ-ਭਰਾਵਾਂ (ਮੀਨਾ, ਆਸ਼ਾ, ਊਸ਼ਾ ਤੇ ਭਰਾ ਹਿਰਦੈਨਾਥ ਜੋ ਮੰਨੇ-ਪ੍ਰਮੰਨੇ ਗਾਇਕ ਤੇ ਸੰਗੀਤਕਾਰ ਹਨ) ਵਿੱਚੋਂ ਲਤਾ, ਸਭ ਤੋਂ ਵੱਡੀ ਸੀਜਦੋਂ ਉਹ ਅਜੇ ਪੰਜ ਸਾਲਾਂ ਦੀ ਹੀ ਸੀ ਤਾਂ ਉਹਨੇ ਆਪਣੇ ਪਿਤਾ ਦੇ ਸੰਗੀਤਕ ਨਾਟਕਾਂ ਵਿੱਚ ਕੰਮ ਸ਼ੁਰੂ ਕਰ ਦਿੱਤਾ ਸੀਨਿੱਕੀ ਭੈਣ ਆਸ਼ਾ ਨੂੰ, ਉਹ ਆਪਣੇ ਨਾਲ ਹੀ ਰੱਖਦੀ ਹੁੰਦੀ ਸੀਸੋ ਜਦ ਇਹ ਪਹਿਲੇ ਦਿਨ ਸਕੂਲ ਗਈ ਤਾਂ ਮਾਸਟਰ ਨੇ ਕਿਹਾ ਕਿ ਛੋਟੀ ਭੈਣ ਨੂੰ ਘਰ ਛੱਡ ਕੇ ਆ, ਪਰ ਉਹ ਨਾ ਮੰਨੀ ਤੇ ਪਹਿਲੇ ਦਿਨ ਹੀ ਉਹਨੂੰ ਸਕੂਲ ਤੋਂ ਵਾਪਸ ਘਰ ਘੱਲ ਦਿੱਤਾ ਗਿਆ

ਸੰਗੀਤ ਦੇ ਮੁਢਲੇ ਪਾਠ ਲਤਾ ਨੇ ਆਪਣੇ ਪਿਤਾ ਕੋਲੋਂ ਹੀ ਸਿੱਖੇ ਸਨਅਜੇ ਉਹ ਤੇਰ੍ਹਾਂ ਕੁ ਸਾਲਾਂ ਦੀ ਹੀ ਸੀ ਜਦ ਪਿਤਾ ਦੀ ਮੌਤ ਹੋ ਗਈਦੀਨਾ ਨਾਥ ਦੇ ਮਿੱਤਰ ਨਵਯੁਗ ਚਿੱਤਰਪਟ ਫਿਲਮ ਕੰਪਨੀ ਦੇ ਮਾਲਕ ਮਾਸਟਰ ਵਿਨਾਇਕ ਦਮੋਦਰ ਨੇ ਦੀਨਾ ਨਾਥ ਦੇ ਬੱਚਿਆਂ ਦਾ ਪੂਰਾ ਧਿਆਨ ਰੱਖਿਆ ਤੇ ਪਾਲਣ ਪੋਸ਼ਣ ਕੀਤਾਉਸੇ ਨੇ ਹੀ ਲਤਾ ਨੂੰ ਗਾਇਕ ਤੇ ਐਕਟਰ ਵਜੋਂ ਉਭਾਰਿਆ1942 ਵਿੱਚ ਲਤਾ ਨੇ ਮਰਾਠੀ ਫਿਲਮ ‘ਕਿਤੀ ਹਸਾਲ’ ਵਾਸਤੇ ਪਹਿਲਾ ਗਾਣਾ ਰਿਕਾਰਡ ਕਰਵਾਇਆ ਸੀ ਪਰ ਐਡੀਟਿੰਗ ਵੇਲੇ ਇਹ ਗਾਣਾ ਫਿਲਮ ਵਿੱਚੋਂ ਕੱਢ ਦਿੱਤਾ ਗਿਆ1942 ਵਿੱਚ ਹੀ ਵਿਨਾਇਕ ਨੇ ਲਤਾ ਨੂੰ ਨਵਯੁਗ ਚਿੱਤਰਪਟ ਕੰਪਨੀ ਦੀ ਮਰਾਠੀ ਫਿਲਮ ‘ਪਾਹੀਲੀ ਮੰਗਾਲਾ ਗੌੜ’ ਵਿੱਚ ਇੱਕ ਛੋਟਾ ਜਿਹਾ ਰੋਲ ਦਿੱਤਾਇਸ ਫਿਲਮ ਵਿੱਚ ਉਸ ਨੇ ਦਾਦਾ ਚੰਦੇਕਰ ਦੇ ਸੰਗੀਤ ਵਿੱਚ ਇੱਕ ਗੀਤ ਵੀ ਗਾਇਆਸਭ ਤੋਂ ਪਹਿਲਾ ਹਿੰਦੀ ਗੀਤ ‘ਮਾਤਾ ਏਕ ਸਪੂਤ ਕੀ’ ਲਤਾ ਨੇ ਮਰਾਠੀ ਫਿਲਮ ‘ਗਜਾਭਾਊ’ (1943) ਵਿੱਚ ਗਾਇਆ ਸੀ

1945 ਵਿੱਚ ਵਿਨਾਇਕ ਦੀ ਫਿਲਮ ਕੰਪਨੀ ਦੇ ਨਾਲ ਹੀ ਲਤਾ ਮੰਗੇਸ਼ਕਰ ਮੁੰਬਈ ਸ਼ਿਫਟ ਹੋ ਗਈਇੱਥੇ ਆਣ ਕੇ ਉਸਨੇ ਭਿੰਡੀ ਬਾਜ਼ਾਰ ਘਰਾਣੇ ਦੇ ਉਸਤਾਦ ਅਮਾਨ ਅਲੀ ਖਾਨ ਕੋਲੋਂ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਤਾਲੀਮ ਹਾਸਲ ਕੀਤੀ1946 ਵਿੱਚ ਉਸਨੇ ਵਾਸੰਤ ਜੁਗਲੇਕਰ ਦੀ ਹਿੰਦੀ ਫਿਲਮ ‘ਆਪ ਕੀ ਸੇਵਾ ਮੇਂ’ ਵਾਸਤੇ ਦੱਤਾ ਦਵਜੇਕਰ ਦੇ ਸੰਗੀਤ ਵਿੱਚ “ਪਾ ਲਾਗੂੰ ਕਰ ਜੋੜ” ਗੀਤ ਗਾਇਆਵਿਨਾਇਕ ਦੀ ਇੱਕ ਹੋਰ ਹਿੰਦੀ ਫਿਲਮ ‘ਬੜੀ ਮਾਂ’ ਵਿੱਚ ਲਤਾ ਤੇ ਆਸ਼ਾ ਨੇ ਛੋਟਾ ਜਿਹਾ ਰੋਲ ਕੀਤਾ ਤੇ ਲਤਾ ਨੇ ਇੱਕ ਭਜਨ “ਮਾਤਾ ਤੇਰੇ ਚਰਨੋਂ ਮੇਂ” ਗਾਇਆ ਸੀ1946 ਵਿੱਚ ਲਤਾ ਦੀ ਮੁਲਾਕਾਤ ਸੰਗੀਤਕਾਰ ਵਸੰਤ ਦੇਸਾਈ ਨਾਲ ਹੋਈਵਿਨਾਇਕ ਦੀ ਮੌਤ ਤੋਂ ਬਾਅਦ 1948 ਵਿੱਚ ਸੰਗੀਤਕਾਰ ਗ਼ੁਲਾਮ ਹੈਦਰ ਦੀ ਦੇਖ-ਰੇਖ ਵਿੱਚ ਲਤਾ ਦੀ ਕਲਾ ਤੇ ਆਵਾਜ਼ ਦਾ ਜਾਦੂ ਹੋਰ ਵੀ ਚਮਕਿਆਉਸ ਨੇ ਫਿਲਮ ਸ਼ਹੀਦ (1948) ਦੇ ਪ੍ਰੋਡਿਊਸਰ ਸਾਸ਼ਧਰ ਮੁਖਰਜੀ ਨੂੰ ਮਿਲਵਾਇਆਪਰ ਮੁਖਰਜੀ ਨੇ ਇਹ ਕਹਿ ਕੇ ਲਤਾ ਨੂੰ ਨਾ-ਮਨਜ਼ੂਰ ਕਰ ਦਿੱਤਾ ਕਿ ਇਹਦੀ ਆਵਾਜ਼ ਕੁਝ ਜ਼ਿਆਦਾ ਹੀ ਬਰੀਕ ਹੈਗੁੱਸੇ ਵਿੱਚ ਆਏ ਹੈਦਰ ਨੇ ਕਹਿ ਦਿੱਤਾ ਕਿ ਆਉਣ ਵਾਲੇ ਵਕਤ ਵਿੱਚ ਪ੍ਰੋਡਿਊਸਰ ਤੇ ਡਾਇਰੈਕਟਰ ਆਣ ਕੇ ਲਤਾ ਦੇ ਪੈਰੀਂ ਪਿਆ ਕਰਨਗੇ ਤੇ ਆਪਣੀਆਂ ਫਿਲਮਾਂ ਵਿੱਚ ਗਾਣਾ ਗਵਾਉਣ ਵਾਸਤੇ ਤਰਲੇ ਮਾਰਿਆ ਕਰਨਗੇਮੌਸੀਕਾਰ ਹੈਦਰ ਨੇ ਫਿਲਮ ਮਜਬੂਰ (1948) ਵਾਸਤੇ ਨਾਜ਼ਿਮ ਪਾਨੀਪਤੀ ਦੇ ਬੋਲ ‘ਦਿਲ ਮੇਰਾ ਤੋੜਾ, ਮੁਝੇ ਕਹੀਂ ਕਾ ਨਾ ਛੋੜਾ’ ਗੀਤ ਲਤਾ ਕੋਲੋਂ ਗਵਾ ਕੇ ਇੱਕ ਵੱਡੀ ਸ਼ੁਰੂਆਤ ਕਰਵਾਈਇਹ ਗਾਣਾ ਬਹੁਤ ਹਿੱਟ ਰਿਹਾ

ਸਤੰਬਰ 2013 ਵਿੱਚ ਆਪਣੇ ਜਨਮ ਦਿਨ ਦੇ ਮੌਕੇ ’ਤੇ ਲਤਾ ਨੇ ਕਿਹਾ ਸੀ, “ਸੰਗੀਤਕਾਰ ਗ਼ੁਲਾਮ ਹੈਦਰ ਮੇਰਾ ਅਸਲ ਗੌਡ-ਫਾਦਰ ਹੈਇਹੀ ਇੱਕ ਸੰਗੀਤਕਾਰ ਸੀ ਜਿਸ ਨੇ ਮੇਰੀ ਕਲਾ, ਗਾਇਕੀ ਤੇ ਆਵਾਜ਼ ਨੂੰ ਸਮਝਿਆ ਸੀ ਤੇ ਮਾਨਤਾ ਦਿੱਤੀ ਸੀ।” ਉਸ ਵੇਲੇ ਹਿੰਦੀ ਫਿਲਮਾਂ ਦੇ ਮੁਕਾਲਮੇ ਤੇ ਗਾਣਿਆਂ ਵਿੱਚ ਉਰਦੂ ਦੀ ਕਾਫੀ ਵਰਤੋਂ ਹੁੰਦੀ ਸੀਮਹਾਰਾਸ਼ਟਰੀਅਨ ਹੋਣ ਕਰਕੇ ਲ਼ਤਾ ਦਾ ਹਿੰਦੀ ਤੇ ਉੁਰਦੂ ਦਾ ਉਚਾਰਣ ਦਰੁਸਤ ਨਹੀਂ ਸੀਇਸ ਨੂੰ ਲੈ ਕੇ ਮਹਾਨ ਅਦਾਕਾਰ ਦਲੀਪ ਕੁਮਾਰ ਨੇ ਇੱਕ ਵਾਰ ਹਲਕੀ ਜਿਹੀ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਲਤਾ ਨੇ ਉਰਦੂ ਦੇ ਉਸਤਾਦ ਸ਼ਫ਼ੀ ਕੋਲੋਂ ਕੁਝ ਦੇਰ ਉਰਦੂ ਤੇ ਹਿੰਦੀ ਦੇ ਸ਼ੁੱਧ ਉਚਾਰਣ ਦੀ ਸਿੱਖਿਆ ਲਈ ਸੀ

ਮਲਕਾ-ਏ-ਤਰੰਨਮ ਨੂਰ ਜਹਾਂ, ਲਤਾ ਨੂੰ ਛੋਟੀ ਹੁੰਦੀ ਨੂੰ ਸੁਣਦੀ ਰਹੀ ਸੀਨੂਰ ਜਹਾਂ ਦੇ ਫੌਤ ਹੋ ਜਾਣ ਤਕ ਦੋਵੇਂ ਇੱਕ ਦੂਸਰੇ ਦੇ ਸੰਪਰਕ ਵਿੱਚ ਰਹੀਆਂਲਤਾ ਦੇ ਸ਼ੁਰੂਆਤੀ ਗਾਣਿਆਂ ਵਿੱਚੋਂ ਖ਼ੇਮ ਚੰਦ ਪ੍ਰਕਾਸ਼ ਦੀ ਮੌਸਰਕੀ ਵਿੱਚ ਫਿਲਮ ਮਹਿਲ (1949) ਦਾ ਅਦਾਕਾਰਾ ਮਧੂਬਾਲਾ ’ਤੇ ਫਿਲਮਾਇਆ ਗੀਤ ‘ਆਏਗਾ, ਆਏਗਾ ਆਨੇ ਵਾਲਾ, ਆਏਗਾ’ ਅੱਜ ਤਕ ਵੀ ਹਿੱਟ ਹੈ

ਲਤਾ ਮੰਗੇਸ਼ਕਰ ਨੇ ਵੱਖ ਵੱਖ ਮੌਸੀਕਾਰਾਂ ਜਿਵੇਂ ਅਨਿਲ ਬਿਸਵਾਸ, ਸ਼ੰਕਰ-ਜੈ ਕਿਸ਼ਨ, ਨੌਸ਼ਾਦ, ਸਚਿਨ ਦੇਵ ਬਰਮਨ, ਸਰਦੂਲ ਸਿੰਘ ਕਵਾਤਰਾ, ਅਮਰਨਾਥ, ਹੁਸਨਲਾਲ-ਭਗਤਰਾਮ, ਐੱਸ. ਮੋਹਿੰਦਰ, ਸੀ. ਰਾਮਚੰਦਰ, ਹੇਮੰਤ ਕੁਮਾਰ, ਸਲਿਲ ਚੌਧਰੀ, ਦੱਤਾ ਨਾਇਕ, ਖੱਯਾਮ, ਰਵੀ, ਸੱਜਾਦ ਹੁਸੈਨ, ਰੌਸ਼ਨ, ਕਲਿਆਣਜੀ-ਆਨੰਦਜੀ, ਵਸੰਤ ਦੇਸਾਈ, ਸੁਧੀਰ ਫਾਡਕੇ, ਹੰਸਰਾਜ ਬਹਿਲ, ਮਦਨ ਮੋਹਨ, ਜੈ ਦੇਵ, ਊਸ਼ਾ ਖੰਨਾ, ਆਰ. ਡੀ. ਬਰਮਨ ਆਦਿ ਦੇ ਨਿਰਦੇਸ਼ਨ ਅਧੀਨ ਅਨੇਕਾਂ ਹੀ ਗੀਤ ਗਾਏਸ਼੍ਰੀ ਲੰਕਾ ਦੀ ਫਿਲਮ ‘ਸੇਦਾ ਸੁਲੰਗ’ (1955) ਵਾਸਤੇ ਸਿਨਹਾਲੀ ਭਾਸ਼ਾ ਤੇ 1956 ਵਿੱਚ ਤਾਮਿਲ ਫਿਲਮ ‘ਵਨਾਰਧਮ’ (ਜੋ ਤਮਿਲ ਭਾਸ਼ਾ ਵਿੱਚ ਡੱਬ ਕੀਤੀ ਗਈ ‘ਉੜਨ ਖਟੋਲਾ’) ਵਿੱਚ ਐਕਟਰ ਨਿੰਮੀ ਵਾਸਤੇ ਗਾਣਾ ਗਾਇਆ ਜਿਸ ਵਿੱਚ ਨੌਸ਼ਾਦ ਦਾ ਸੰਗੀਤ ਸੀ

ਲਤਾ ਨੇ ਰਾਗਾਂ ’ਤੇ ਆਧਾਰਤ ਕਈ ਗਾਣੇ ਗਾਏ ਜਿਵੇਂ ਨੌਸ਼ਾਦ ਦੀ ਮੌਸੀਕੀ ਵਿੱਚ ਫਿਲਮ ਦੀਦਾਰ (1951), ਬੈਜੂ ਬਾਵਰਾ (1952), ਅਮਰ ਤੇ ਨਾਗਿਨ (1954), ਉਡਨ ਖਟੋਲਾ (1955), ਮਦਰ ਇੰਡੀਆ (1957) ਵਿੱਚ ਆਦਿਮੌਸੀਕਾਰ ਸ਼ੰਕਰ-ਜੈਕਿਸ਼ਨ ਜੋੜੀ ਨੇ ਬਰਸਾਤ (1949), ਆਹ (1953), ਸ਼੍ਰੀ 420 (1955), ਚੋਰੀ ਚੋਰੀ (1956) ਵਾਸਤੇ ਲਤਾ ਦੀ ਆਵਾਜ਼ ਨੂੰ ਹੀ ਚੁਣਿਆ ਸੀਇਸੇ ਤਰ੍ਹਾਂ ਐੱਸ.ਡੀ. ਬਰਮਨ ਨੇ ਵੀ ਆਪਣੀ ਮੌਸੀਕੀ ਵਾਲੀਆਂ ਫਿਲਮਾਂ ਸਜ਼ਾ (1951), ਹਾਊਸ ਨੰਬਰ-44 (1955) ਤੇ ਦੇਵਦਾਸ (1955) ਵਿੱਚ ਲਤਾ ਮੰਗੇਸ਼ਕਰ ਕੋਲੋਂ ਗਾਣੇ ਗਵਾਏਕਿਹਾ ਜਾਂਦਾ ਹੈ ਕਿ 1957 ਵਿੱਚ ਲਤਾ ਤੇ ਬਰਮਨ ਵਿੱਚ ਕੁਝ ਅਣਬਣ ਹੋ ਗਈ ਜਿਸ ਕਰਕੇ 1962 ਤਕ ਇਹਨਾਂ ਦਾ ਕੋਈ ਗੀਤ ਨਹੀਂ ਰਿਕਾਰਡ ਹੋਇਆ। ‘ਗ਼ੁਜ਼ਰਾ ਹੂਆ ਜ਼ਮਾਨਾ ਆਤਾ ਨਹੀ ਦੋਬਾਰਾ, ਹਾਫ਼ਿਜ਼ ਖ਼ੁਦਾ ਤੁਮਹਾਰਾ’ ਐੱਸ. ਮਹਿੰਦਰ ਦੇ ਸੰਗੀਤ ਵਿੱਚ ਸ਼ੀਰੀਂ ਫ਼ਰਹਾਦ (1956) ਦਾ ਗੀਤ ਹੁਣ ਵੀ ਬਹੁਤ ਹੀ ਮਸ਼ਹੂਰ ਤੇ ਮਕਬੂਲ ਹੈਸਲਿਲ ਚੌਧਰੀ ਦੀ ਮੌਸਿਕੀ ਵਿੱਚ ‘ਆਜਾ ਰੇ ਪਰਦੇਸੀ …’ (ਮਧੂਮਤੀ 1958) ਦੇ ਗਾਣੇ ਵਾਸਤੇ ਲਤਾ ਨੂੰ ਬੇਹਤਰੀਨ ਪਲੇਅ-ਬੈਕ ਸਿੰਗਰ ਦਾ ਫਿਲਮ ਫੇਅਰ ਅਵਾਰਡ ਮਿਲਿਆਅਲਬੇਲਾ, ਸ਼ਿਨ ਸ਼ਿਨਾ ਕੀ ਬਬਲਾ ਬੂ, ਅਨਾਰਕਲੀ, ਪਹੇਲੀ, ਝੰਨਕਾਰ, ਆਜ਼ਾਦ, ਆਸ਼ਾ, ਅਮਰਦੀਪ, ਬਾਗ਼ੀ, ਰੇਲਵੇ ਪਲੇਟਫਾਰਮ, ਪੌਕਿਟ ਮਾਰ, ਮਿਸਟਰ ਲੰਬੂ, ਦੇਖ ਕਬੀਰਾ ਰੋਇਆ, ਅਦਾਲਤ, ਜੇਲ੍ਹਰ, ਚਾਚਾ ਜ਼ਿੰਦਾਬਾਦ, ਮੋਹਰ ਫਿਲਮਾਂ ਦੇ ਗਾਣੇ ਅੱਜ ਤਕ ਬੇਹੱਦ ਮਕਬੂਲ ਹਨ

ਨੌਸ਼ਾਦ ਦੀ ਮੌਸਿਕੀ ਵਿੱਚ ਫਿਲਮ ਮੁਗ਼ਲ-ਏ-ਆਜ਼ਮ (1960) ਦਾ ਮਧੂ ਬਾਲਾ ’ਤੇ ਫਿਲਮਾਇਆ ਗਿਆ ਗਾਣਾ, “ਜਬ ਪਿਆਰ ਕੀਆ ਤੋਂ ਡਰਨਾ ਕਿਆ, ਅੱਜ ਵੀ ਉਵੇਂ ਹੀ ਮਕਬੂਲ ਹੈਇਸੇ ਤਰ੍ਹਾਂ ਮੀਨਾ ਕੁਮਾਰੀ ’ਤੇ ਫਿਲਮਾਇਆ ਗਿਆ, ਦਿਲ ਆਪਣਾ ਔਰ ਪ੍ਰੀਤ ਪਰਾਈ (1960) ਦਾ ਗੀਤ “ਅਜੀਬ ਦਾਸਤਾਂ ਹੈ ਯੇ” ਵੀ ਨਾ ਭੁੱਲਣ ਵਾਲਾ ਹੈਧਾਰਮਿਕ ਗੀਤ ‘ਅੱਲਾ ਤੇਰੋ ਨਾਮ ਈਸ਼ਵਰ ਤੇਰੋ ਨਾਮ ’ਤੇ ‘ਪ੍ਰਭੂ ਤੇਰੋ ਨਾਮ ਜੋ ਧਿਆਏ ਫਲ ਪਾਏ’ (1961) ਜੈ ਦੇਵ ਦੇ ਸੰਗੀਤ ਵਿੱਚ ਹਨ ਜਿਨ੍ਹਾਂ ਵਿੱਚ ਬਰਮਨ, ਜੈ ਦੇਵ ਦਾ ਸਹਾਇਕ ਸੀ1962 ਵਿੱਚ ਹੇਮੰਤ ਕੁਮਾਰ ਦੇ ਸੰਗੀਤ ਵਿੱਚ, ਵਹੀਦਾ ਰਹਿਮਾਨ ’ਤੇ ਫਿਲਮਾਏ ਗਏ, ‘ਕਹੀਂ ਦੀਪ ਜਲੇ ਕਹੀਂ ਦਿਲ’ ਵਾਸਤੇ ਲਤਾ ਨੂੰ ਦੂਸਰੀ ਵਾਰ ਫਿਲਮ ਫੇਅਰ ਅਵਾਰਡ ਮਿਲਿਆ

ਭਾਰਤ-ਚੀਨ ਜੰਗ ਦੀ ਪਿੱਠ-ਭੁਮੀ ਵਿੱਚ, ਲਤਾ ਮੰਗੇਸ਼ਕਰ ਨੇ ਬੇਹੱਦ ਸੰਵੇਦਨਾ ਨਾਲ ਭਰਿਆ ਕਵੀ ਪ੍ਰਦੀਪ ਦਾ ਲਿਖਿਆ ਤੇ ਸੀ. ਰਾਮਚੰਦਰ ਦੀ ਮੌਸਿਕੀ ਵਿੱਚ ਦੇਸ਼ ਭਗਤੀ ਦਾ ਗਾਣਾ, ‘ਐ ਮੇਰੇ ਵਤਨ ਕੇ ਲੋਗੋ’ 27 ਜਨਵਰੀ 1963 ਨੂੰ ਜਦ ਉਸ ਵੇਲੇ ਦੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਹਿਰੂ ਦੀ ਹਾਜ਼ਰੀ ਵਿੱਚ ਗਾਇਆ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨਇਸੇ ਸਾਲ ਵਿੱਚ ਲਤਾ ਦੀ ਵਾਪਸੀ, ਸਚਿਨ ਦੇਵ ਬਰਮਨ ਨਾਲ ਹੋ ਗਈਇਸ ਤੋਂ ਪਹਿਲਾਂ 1961 ਵਿੱਚ ਉਸਨੇ ਰਾਹੁਲ ਦੇਵ ਦੀ ਪਹਿਲੀ ਫਿਲਮ ‘ਛੋਟੇ ਨਵਾਬ’ ਵਾਸਤੇ ਗਾਣੇ ਗਾਏ ਸਨਤੇ ਫਿਰ ‘ਭੂਤ ਬੰਗਲਾ’ (1965), ‘ਪਤੀ ਪਤਨੀ’ (1966), ‘ਬਹਾਰੋਂ ਕੇ ਸਪਨੇ’ (1967) ਤੇ ‘ਅਭਿਲਾਸ਼ਾ’ (1969) ਵਾਸਤੇ ਗੀਤ ਗਾਏ ਸਨਲਤਾ ਨੇ ਸਚਿਨ ਦੇਵ ਬਰਮਨ ਦੀਆਂ ਕਈ ਫਿਲਮਾਂ ਵਿੱਚ ਗੀਤ ਗਾਏ ਜਿਵੇਂ: ਗਾਈਡ (1965) ‘ਆਜ ਫਿਰ ਜੀਨੇ ਕੀ ਤਮੰਨਾ ਹੈ’ ਕਿਸ਼ੋਰ ਕੁਮਾਰ ਨਾਲ, ‘ਗਾਤਾ ਰਹੇ ਮੇਰਾ ਦਿਲ ਤੇ ‘ਪੀਆ ਤੋ ਸੇ ਨੈਨਾ ਲਾਗੇ ਰੇ’; ਜਿਊਅਲ ਥੀਫ਼ (1967) ‘ਹੋਂਠੋਂ ਪੇ ਐਸੀ ਬਾਤ ਤੇ ਫਿਲਮ ਤਲਾਸ਼ ਦਾ ‘ਕਿਤਨੀ ਅਕੇਲੀ ਕਿਤਨੀ ਤਨਹਾ ਸੀ ਲਗੀ।’

ਸੱਠਵਿਆਂ ਦੌਰਾਨ ਮਦਨ ਮੋਹਨ ਦੇ ਸੰਗੀਤ ਵਿੱਚ ਲਤਾ ਦੇ ਕਈ ਗਾਣੇ ਗਾਏ ਜਿਵੇਂ ‘ਆਪਕੀ ਨਜ਼ਰੋਂ ਨੇ ਸਮਝਾ’ (ਅਨਪੜ੍ਹ 1962), ‘ਲੱਗ ਜਾ ਗਲੇ ਕਿ ਫਿਰ ਯੇ’, (ਵੋਹ ਕੌਨ ਥੀ 1964), ਵੋ ਚੁੱਪ ਰਹੇਂ ਤੋਂ ਮੇਰੇ ਦਿਲ ਕੇ ਦਾਗ਼ (ਜਹਾਂ ਆਰਾ 1964), ‘ਮੇਰਾ ਸਾਇਆ ਸਾਥ ਹੋਗਾ” (ਮੇਰਾ ਸਾਇਆ 1966) ਅਤੇ “ਤੇਰੀ ਆਂਖੋਂ ਕੇ ਸਿਵਾ” (ਚਿਰਾਗ਼ 1969)ਨਾਲੋ ਨਾਲ ਸੰਗੀਤਕਾਰ ਸ਼ੰਕਰ ਜੈ ਕਿਸ਼ਨ ਤੇ ਲਕਸ਼ਮੀ ਕਾਂਤ ਪਿਆਰੇ ਲਾਲ ਨਾਲ ਵੀ ਵੱਖ ਵੱਖ ਫਿਲਮਾਂ ਦੇ ਗੀਤ ਰਿਕਾਰਡ ਹੁੰਦੇ ਰਹੇਤਕਰੀਬਨ 35 ਸਾਲ ਦੇ ਅਰਸੇ ਦੌਰਾਨ ਲਕਸ਼ਮੀ ਕਾਂਤ - ਪਿਆਰੇ ਲਾਲ ਨਾਲ ਤਕਰੀਬਨ 700 ਹਿੱਟ ਗਾਣੇ ਰਿਕਾਰਡ ਕੀਤੇ ਜਿਵੇਂ: ਪਾਰਸਮਨੀ (1963), ਮਿਸਟਰ ਐਕਸ ਇਨ ਬੰਬੇ (1964), ਆਏ ਦਿਨ ਬਹਾਰ ਕੇ (1966), ਮਿਲਨ (1967), ਅਨੀਤਾ (1967), ਸ਼ਾਗਿਰਦ (1969), ਮੇਰੇ ਹਮਦਮ ਮੇਰੇ ਦੋਸਤ (1968), ਇੰਤਕਾਮ (1969)‘ਦੋ ਰਸਤੇ’ ਤੇ ‘ਜੀਨੇ ਕੀ ਰਾਹ’ (1969) ਦੇ ਗਾਣਿਆਂ ਵਾਸਤੇ ਉਸ ਨੂੰ ਫਿਲਮ ਫੇਅਰ ਅਵਾਰਡ ਮਿਲਿਆਲਤਾ ਮੰਗੇਸ਼ਕਰ ਨੇ ਉਸ ਵੇਲੇ ਦੇ ਮਸ਼ਹੂਰ ਮਰਦ ਗਾਇਕਾਂ ਨਾਲ ਬੇਹੱਦ ਮਕਬੂਲ ਦੁਗਾਣੇ ਗਾਏ ਜਿਵੇਂ ਮੁਹੰਮਦ ਰਫ਼ੀ, ਕਿਸ਼ੋਰ ਕੁਮਾਰ, ਮੁਕੇਸ਼, ਮੰਨਾ ਡੇ, ਮਹਿੰਦਰ ਕਪੂਰ, ਤਲਤ ਮਹਿਮੂਦ, ਹੇਮੰਤ ਕੁਮਾਰ ਆਦਿਇਹਦੇ ਨਾਲੋ ਨਾਲ ਲਤਾ ਨੇ ਮਰਾਠੀ ਤੇ ਪੰਜਾਬੀ ਫਿਲਮਾਂ ਵਿੱਚ ਵੀ ਗੀਤ ਗਾਏ

ਲਤਾ ਦੇ ਬੇਹੱਦ ਮਕਬੂਲ ਪੰਜਾਬੀ ਗਾਣੇ: ਰੱਸੀ ਉੱਤੇ ਟੰਗਿਆ ਦੁਪੱਟਾ ਮੇਰਾ ਡੋਲਦਾ, ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਖਾ ਗਏ (ਗੁੱਡੀ), ਨਾਲੇ ਲੰਮੀ ਤੇ ਨਾਲੇ ਕਾਲੀ, ਹਾਏ ਵੇ ਚੰਨਾ ਰਾਤ ਜੁਦਾਈਆਂ ਵਾਲੀ, (ਲੱਛੀ), ਕਾਲ਼ੀ ਕੰਘੀ ਨਾਲ ਕਾਲ਼ੇ ਵਾਲ਼ ਪਈ ਵਾਹਨੀਆਂ (ਲੱਛੀ), ਲੰਡਨ ਦੇ ਅਲਬਰਟ ਹਾਲ ਵਿੱਚ ਗਾਈ ਗ਼ੈਰ ਫਿਲਮੀ ਲੋਕ ਗਾਥਾ ਹੀਰ, ਅੱਖੀਆਂ ਚੁਰਾ ਕੇ ਨਾ ਜਾ (ਚਮਨ), ਲਾਈਆਂ ਤੇ ਤੋੜ ਨਿਭਾਵੀਂ ਛੱਡ ਕੇ ਨਾ ਜਾਵੀਂ (ਪਿੰਡ ਦੀ ਕੁੜੀ), ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ (ਨਸੀਬੋ), ਮੇਰੀ ਗੁਰੂ ਪ੍ਰੀਤੀ (ਆਸਰਾ ਪਿਆਰ ਦਾ), ਅੱਜ ਮੰਗਤੀ ਨੂੰ ਖਾਲੀ ਨਾ ਮੋੜੀਂ (ਆਸਰਾ ਪਿਆਰ ਦਾ), ਅਸਾਂ ਕੀਤੀ ਏ ਤੇਰੇ ਨਾਲ ਥੂਹ (ਦੋ ਲੱਛੀਆਂ), ‘ਤੇ ਬਦਲੀਆਂ ਛਾ ਗਈਆਂ’ ਮੁਹੰਮਦ ਰਫ਼ੀ ਨਾਲ (ਫਿਲਮ ਭਾਈਆ ਜੀ), ਪਾ ’ਤੇ ਵਿਛੋੜੇ ਮੇਲ ਨਾ ਕੀਤੇ ਕਿਹਨੂੰ ਸੁਣਾਵਾਂ ਕਿੰਜ ਦਿਨ ਬੀਤੇ (ਗ਼ੈਰ ਫਿਲਮੀ) ਚਰਖ਼ੇ ਦੀਆਂ ਘੂਕਾਂ ਨੇ, ਟੱਪ ਨੀ ਜਵਾਨੀਏ ਟੱਪ ਟੱਪ, ਮਾਰਾਂ ਕੰਧਾਂ ਉੱਤੇ ਲੀਕਾਂ ਨੇੜੇ ਆਈਆਂ ਨੇ ਤਰੀਕਾਂ ਤੇਰੇ ਆਣ ਦੀਆਂ, ਹਾਲ ਜਿਹੜਾ ਜੱਗ ਉੱਤੇ (ਜੁਗਨੀ) ਗੁਰਬਾਣੀ- ਮਿਲ ਮੇਰੇ ਪੀਤਮਾ ਜੀਓ …, ਦੇਹ ਸ਼ਿਵਾ ਵਰ ਮੋਹੇ ਇਹੈ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਹਰ ਜੁਗ ਜੁਗ ਭਗਤ ਉਪਾਇਆ, ਵੇਦ ਬੁਲਾਇਆ ਵੈਦਗੀ, ਮੂ ਲਾਲਣ ਸੋ ਪ੍ਰੀਤ ਲਗਾਈ, ਜਪਿ ਮਨ ਸਤਿਨਾਮ ਸਦਾ ਸਤਿਨਾਮ, ਭਿੰਨੀ ਹਰਿਨੜੀਏ ਚਮਕਣ ਤਾਰੇ

ਅਵਾਰਡ ਤੇ ਮਾਨ ਸਨਮਾਨ: ਪਦਮ ਭੂਸ਼ਣ 1969, ਦਾਦਾ ਸਾਹਿਬ ਫਾਲਕੇ ਅਵਾਰਡ (1989), ਪਦਮ ਵਿਭੂਸ਼ਣ (1999) ਤੇ ਭਾਰਤ ਰਤਨ (2001)ਇਹਨਾਂ ਤੋਂ ਇਲਾਵਾ ਅਨੇਕਾਂ ਹੀ ਕਈ ਫਿਲਮਾਂ ਦੇ ਗਾਣਿਆਂ ਵਾਸਤੇ ਸਨਮਾਨ ਹਾਸਲ ਕੀਤੇ ਜਿਵੇਂ: ਆਜਾ ਰੇ ਪ੍ਰਦੇਸੀ (ਮਧੂਮਤੀ), ਕਹੀਂ ਦੀਪ ਜਲੇ ਕਹੀਂ ਦਿਲ (ਬੀਸ ਸਾਲ ਬਾਦ), ਤੁਮਹੀਂ ਮੇਰੇ ਮੰਦਰ ਤੁਮਹੀਂ ਮੇਰੀ ਪੂਜਾ (ਖ਼ਾਨਦਾਨ), ਆਪ ਮੁਝੇ ਅੱਛੇ ਲਗਨੇ ਲੱਗੇ (ਜੀਨੇ ਕੀ ਰਾਹ), ਦੀਦੀ ਤੇਰਾ ਦੇਵਰ ਦੀਵਾਨਾ (ਹਮ ਆਪਕੇ ਹੈਂ ਕੌਨ), ਵੋਹ ਕੌਨ ਥੀ, ਰਾਜਾ ਔਰ ਰੰਕ, ਮਿਲਨ, ਸਰਸਵਤੀ ਚੰਦਰ, ਦੋ ਰਾਸਤੇ, ਪਾਕੀਜ਼ਾ, ਤੇਰੇ ਮੇਰੇ ਸੁਪਨੇ, ਅਭਿਮਾਨ, ਏਕ ਦੂਜੇ ਕੇ ਲਿਏ, ਰਾਮ ਤੇਰੀ ਗੰਗਾ ਮੈਲੀ, ਸਤਿਅਮ ਸ਼ਿਵਮ ਸੰਦਰਮ

ਫੀਮੇਲ ਪਲੇਅ ਬੈਕ ਸਿੰਗਰ ਨੈਸ਼ਨਲ ਫਿਲਮ ਅਵਾਰਡ: ਫਿਲਮ ਪ੍ਰੀਚਯ ਦੇ ਗਾਣਿਆਂ ਵਾਸਤੇ (1972), ਕੋਰਾ ਕਾਗ਼ਜ਼ (1974) ਤੇ ‘ਲੇਕਿਨ’ ਦੇ ਗਾਣਿਆਂ ਵਾਸਤੇ (1990)

2007 ਵਿੱਚ ਫਰਾਂਸ ਸਰਕਾਰ ਨੇ ਆਪਣਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ “ਆਫੀਸਰ ਆਫ ਦ ਲੈਜਨ ਆਫ ਆਨਰ” ਪ੍ਰਦਾਨ ਕੀਤਾ

ਮਹਾਰਾਸ਼ਟਰਾ ਸਰਕਾਰ ਵੱਲੋਂ ਸਨਮਾਨ: ਸਾਧੀ ਮਾਨਸੀ ਮਰਾਠੀ ਫਿਲਮ ਆਨੰਦਘਨ ਵਾਸਤੇ ਸਰਵੁਤਮ ਪਲੇਅ ਬੈਕ ਸਿੰਗਰ ਅਵਾਰਡ (1966), ਸਾਧੀ ਮਾਨਸੀ ਮਰਾਠੀ ਫਿਲਮ ਆਨੰਦਘਨ ਵਾਸਤੇ ਸਰਵੁਤਮ ਸੰਗੀਤਕਾਰ ਅਵਾਰਡ (1966), ਜੈਤ ਰੇ ਜੈਤ ਵਾਸਤੇ ਸਰਵੁਤਮ ਪਲੇਅ ਬੈਕ ਸਿੰਗਰ ਅਵਾਰਡ (1977), ਮਹਾਰਾਸ਼ਟਰਾ ਭੂਸ਼ਨ ਅਵਾਰਡ (1997) ਤੇ ਮਹਾਰਾਸ਼ਟਰਾ ਰਤਨ ਅਵਾਰਡ (2001)

ਲਤਾ ਮੰਗੇਸ਼ਕਰ ਹਸਪਤਾਲ: ਨਾਗਪੁਰ (ਮਹਾਰਾਸ਼ਟਰ) ਵਿੱਚ ਤਕਰੀਬਨ 32 ਸਾਲ ਤੋਂ 1100 ਤੋਂ ਵੱਧ ਬਿਸਤਰਿਆਂ ਵਾਲਾ ਲਤਾ ਮੰਗੇਸ਼ਕਰ ਹਸਪਤਾਲ, ਐੱਨ.ਕੇ.ਪੀ. ਸਾਲਵੇ ਮੈਡੀਕਲ ਕਾਲਜ ਨਾਲ ਸਬੰਧਤ ’ਤੇ ਹੈ ਜੋ ਐੱਮ.ਬੀ.ਬੀ.ਐੱਸ., ਐੱਮ.ਡੀ. ਤੋਂ ਹੋਰ ਮੈਡੀਕਲ ਕੋਰਸਾਂ ਦੇ ਨਾਲ ਨਾਲ ਆਲੇ ਦੁਆਲੇ ਦੇ ਲੋਕਾਂ ਨੂੰ ਉਮਦਾ ਸਿਹਤ ਸਹੂਲਤਾਂ ਵੀ ਮੁਹਈਆ ਕਰ ਰਿਹਾ ਹੈ

ਮੁਹੰਮਦ ਰਫ਼ੀ ਨਾਲ ਅਣਬਣ: ਲਤਾ ਮੰਗੇਸ਼ਕਰ ਦੇ ਗੀਤ ਹਨਲਤਾ-ਰਫ਼ੀ ਦੇ ਦੋਗਾਣੇ ਦਿਲ ਨੂੰ ਛੁਹਣ ਵਾਲੇ ’ਤੇ ਇਸ ਸਮੇਂ ਵਿੱਚ ਵੀ ਉੰਨੇ ਹੀ ਤਾਜ਼ੇ ਤੇ ਮਕਬੂਲ ਹਨਜਦੋਂ ਲਤਾ ਤੇ ਰਫ਼ੀ ਦੀ ਪੂਰੀ ਗੁੱਡੀ ਚੜ੍ਹੀ ਹੋਈ ਸੀ, ਲਤਾ ਨੇ ਫਿਲਮ ਪ੍ਰੋਡਿਊਸਰਾਂ ਕੋਲੋਂ ਆਪਣੇ ਦੋਗਾਣਿਆਂ\ਗਾਣਿਆਂ ਦੀ ਰਾਇਲਟੀ ਲੈਣ ਦੀ ਮੰਗ ਕੀਤੀ ਪਰ ਇਸਦੇ ਬਿਲਕੁਲ ਉਲਟ, ਰਫ਼ੀ ਸਾਹਿਬ ਨੇ ਸਾਫ਼ ਹੀ ਨਾਂਹ ਕਰ ਦਿੱਤੀ ਤੇ ਕਿਹਾ ਕਿ ਜਦ ਅਸੀਂ ਗੀਤ ਗਾਉਂਦੇ ਹਾਂ ਸਾਨੂੰ ਉਦੋਂ ਹੀ ਫੀਸ ਮਿਲ ਜਾਂਦੀ ਹੈਇਸ ਗੱਲ ਨਾਲ ਦੋਵਾਂ ਦੇ ਦਰਮਿਆਨ ਖਿੱਚੋਤਾਣ ਹੋ ਗਈ ਤੇ ਵਧ ਵੀ ਗਈਫਿਲਮ ਮਾਇਆ (1961) ਦੇ ਗਾਣੇ ‘ਤਸਵੀਰ ਤੇਰੀ ਦਿਲ ਮੇਂ’ ਦੀ ਰਿਕਾਰਡਿੰਗ ਤੋਂ ਬਾਅਦ ਜਦ ਮੌਸੀਕਾਰ ਸਲੀਲ ਚੌਧਰੀ ਨੇ ਵੀ ਰਾਇਲਟੀ ਵਾਲੇ ਵਿਚਾਰ ਦੀ ਹਿਮਾਇਤ ਕਰ ਦਿੱਤੀ ਤਾਂ ਲਤਾ ਨੇ ਅੱਗੇ ਤੋਂ ਮੁਹੰਮਦ ਰਫ਼ੀ ਨਾਲ ਨਾ ਗਾਉਣ ਦਾ ਐਲਾਨ ਕਰ ਦਿੱਤਾਕਿਹਾ ਜਾਂਦਾ ਹੈ ਕਿ ਚਾਰ ਸਾਲਾਂ ਦੇ ਵਕਫ਼ੇ ਦੇ ਬਾਅਦ, ਐਕਟਰ ਨਰਗ਼ਿਸ ਦੀ ਕੋਸ਼ਿਸ਼ ਸਦਕਾ ਉਹਨਾਂ ਨੇ ਫਿਰ ਇਕੱਠਿਆਂ ਗਾਉਣਾ ਸ਼ੁਰੂ ਕਰ ਦਿੱਤਾ ਸੀ2013 ਵਿੱਚ ਜਦ ਲੇਖਕ, ਰਫ਼ੀ ਦੇ ਪੁੱਤ ਸ਼ਾਹਿਦ ਰਫ਼ੀ ਨੂੰ ਮਿਲਣ ਮੁੰਬਈ ਗਿਆ ਸੀ ਤਾਂ ਸ਼ਾਹਿਦ ਰਫ਼ੀ, ਲਤਾ ਦੇ ਖ਼ਿਲਾਫ਼ ਕਾਫੀ ਗਰਮ ਸੀ ਕਿਉਂਕਿ ਲਤਾ ਨੇ ਰਫ਼ੀ ਦੀ ਮੌਤ ਦੇ ਕਈ ਸਾਲਾਂ ਬਾਅਦ ਕਹਿ ਦਿੱਤਾ ਸੀ ਕਿ ਰਫ਼ੀ ਸਾਹਿਬ ਨੇ ਲਿਖਤੀ ਮੁਆਫੀ ਮੰਗੀ ਸੀਇਹ ਵੀ ਗੱਲ ਵੀ ਚਲਦੀ ਰਹੀ ਕਿ ਲਤਾ ਮੰਗੇਸ਼ਕਰ, ਆਪਣੀ ਆਵਾਜ਼ ਨਾਲ ਮਿਲਦੀ ਜੁਲਦੀ ਆਵਾਜ਼ ਵਾਲੀਆਂ ਸੁਮਨ ਕਲਿਆਣਪੁਰ ਤੇ ਵਾਣੀ ਜੈਰਾਮ ਨੂੰ ਅੱਗੇ ਵਧਣ ਤੋਂ ਰੋਕਣ ਲਈ ਲਤਾ ਹਮੇਸ਼ਾ ਹੀ ਸਰਗਰਮ ਰਹੀ ਸੀਹੋਰ ਤੇ ਹੋਰ ਆਪਣੀ ਸਕੀ ਭੈਣ ਆਸ਼ਾ ਭੌਸਲੇ ਨਾਲ ਵੀ ਲਤਾ ਦੀ ਘੱਟ ਹੀ ਬਣਦੀ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3361)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਮਨਜੀਤ ਸਿੰਘ ਬੱਲ

ਡਾ. ਮਨਜੀਤ ਸਿੰਘ ਬੱਲ

Professor (MM Medical College, Solan (HP) India.
Phone: (91 - 98728 - 43491)
Email: (balmanjit1953@yahoo.co.in)