MulakhSingh6ਸੱਚ ’ਤੇ ਪਰਦੇ ਪਾਉਣ ਲਈ ਤਕਰੀਰ ਜਾਰੀ ਹੈਕਾਨੂੰਨ ਬਣ ਰਹੇ ਹਨਤਾਜ ਬਦਲ ਰਹੇ ਹਨ ...
(22 ਮਾਰਚ 2022)

 

ਆਦਰਸ਼ ਰੂਪ ਵਿੱਚ ਰਾਜਨੀਤੀ ਹੈ ਤਾਂ ਸਮਾਜ ਦੀਆਂ ਔਕੜਾਂ, ਉਲਝਣਾਂ ਨੂੰ ਸੁਲਝਾਉਣ ਅਤੇ ਸਮਾਜ ਨੂੰ ਨਵਿਆਂ ਰਾਹਾਂ, ਨਵੀਆਂ ਮੰਜ਼ਲਾਂ ’ਤੇ ਲੈ ਕੇ ਜਾਣ ਦਾ ਰਾਹਮਨੁੱਖੀ ਹਸਤੀ ਨੂੰ ਦਰਪੇਸ਼ ਅਤੇ ਪੂਰੇ ਸਮਾਜ ਅੱਗੇ ਮੂੰਹ ਅੱਡੀ ਖੜ੍ਹੀਆਂ ਚੁਣੌਤੀਆਂ ਨੂੰ ਨਜਿੱਠ ਕੇ ਸਿਆਣਪਾਂ ਨਾਲ ਜ਼ਿੰਦਗੀ ਨੂੰ ਜਿਊਣ ਜੋਗਾ ਬਣਾਉਣ ਦਾ ਸਾਂਝਾ ਢੰਗਬਾਕੀ ਜਾਨਵਰਾਂ ਤੋਂ ਅੱਗੇ ਆ ਕੇ ਸਿਰਫ ਮਨੁੱਖ ਨੇ ਬਿੱਖੜੇ ਪੈਂਡਿਆਂ ’ਤੇ ਚੱਲ ਕੇ ਕੁਦਰਤ ਨਾਲ ਦੋ-ਦੋ ਹੱਥ ਕਰ ਕੇ ਸਦੀਆਂ ਦੀ ਮਿਹਨਤ-ਮੁਸ਼ੱਕਤ ਨਾਲ ਰਾਜ ਦੀ ਸਥਾਪਨਾ ਕੀਤੀਵਿਚਾਰਵਾਦ ਅਨੁਸਾਰ, ਰਾਜ ਦੀ ਸਥਾਪਨਾ ਦਾ ਬੁਨਿਆਦੀ ਮਨੋਰਥ ਸੀ- ਲੋਕਾਂ ਦੀ ਸੌਖੀ ਜ਼ਿੰਦਗੀ, ਸੁਰੱਖਿਆ ਅਤੇ ਭਵਿੱਖ ਦੀ ਵਿਉਂਤਬੰਦੀਉਸ ਨੂੰ ਸਹੀ ਢੰਗ ਨਾਲ ਚਲਾਉਣ ਦਾ ਜਿਹੜਾ ਤਰੀਕਾ ਹੋਂਦ ਵਿੱਚ ਆਇਆ, ਉਸ ਨੂੰ ਕਿਹਾ ਗਿਆ- ਰਾਜਨੀਤੀਅਨੁਭਵੀ ਵਿਚਾਰ ਅਨੁਸਾਰ, ਰਾਜ (ਦਾਬੇ) ਦੀ ਸਥਾਪਨਾ ਦਾ ਮਨੋਰਥ ਜਾਇਦਾਦ ਦੀ ਰਾਖੀ ਕਰਨਾ ਅਤੇ ਇਸੇ ਤਾਕਤ (ਦਾਬੇ) ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਲਿਜਾਣ ਦਾ ਰਾਹ ਪੱਧਰਾ ਕਰਨਾ ਸੀਇਸੇ ਕੂੜ ਨੂੰ ਕਾਇਮ-ਦਾਇਮ ਰੱਖਣ ਦੀ ਤਕਨੀਕ ਨੂੰ ਕੂੜਨੀਤੀ ਜਾਂ ਕੂਟਨੀਤੀ, ਸਿਆਸਤ-ਸਿਆਹ (ਕਾਲ਼ਖ) ਦਾ ਸਤ (ਰਸ) ਜਾਂ ਰਾਜਨੀਤੀ ਕਿਹਾ ਗਿਆ

ਜਦੋਂ ਤੋਂ ਮਨੁੱਖ ਨੇ ਜੰਗਲਾਂ ਤੋਂ ਬਾਹਰ ਆ ਕੇ ਨਦੀਆਂ ਦੇ ਕਿਨਾਰੇ ਬਸੇਰਾ ਕੀਤਾ, ਖੇਤੀਬਾੜੀ ਕਰਨੀ ਸ਼ੁਰੂ ਕੀਤੀ ਤਾਂ ਉਸ ਦੇ ਉੱਚੀ ਟੀਸੀ ਵਾਲੇ ਅਨਾਜ ਦੇ ਬੋਹਲਾਂ ’ਤੇ ਵਿਹਲੜਾਂ, ਕੰਮਚੋਰਾਂ ਅਤੇ ਸ਼ੈਤਾਨਾਂ ਦੀ ਨਜ਼ਰ ਪਈਕੁਝ ਨੇ ਸੁੰਨੇ ਪਏ ਬੋਹਲਾਂ ਤੋਂ ਚੋਰੀ ਕੀਤੀ, ਦੂਜਿਆਂ ਨੇ ਚੋਰੀ ਨੂੰ ਆਪਣੇ ਲਫਜ਼ਾਂ ਰਾਹੀਂ ਜਾਇਜ਼ ਕਰਾਰ ਦਿੱਤਾਕਾਮੇ-ਕਿਸਾਨ ਨੂੰ ਉਨ੍ਹਾਂ ਦੀ ਗੱਲ ਮੰਨਣੀ ਪਈਇਹ ਲਫ਼ਜ਼ਾਂ (ਸ਼ਬਦਾਂ) ਦਾ ਪਹਿਲਾ ਕਮਾਲ ਸੀਸਾਲ ਭਰ ਦੀ ਕਮਾਈ ਤੇ ਕੁਝ ਸ਼ਬਦਾਂ ਦੀ ਪਰਦਾਪੋਸ਼ੀ ਨਾਲ ਕਬਜ਼ਾ ਇੱਥੋਂ ਹੀ ਲੁੱਟ-ਖਸੁੱਟ ਦਾ ਮੁੱਢ ਬੱਝਿਆਰਾਜਨੇਤਾ ਤੇ ਧਾਰਮਿਕ ਆਗੂਆਂ (ਜੋ ਕਿਸੇ ਗੈਬੀ ਤਾਕਤ ਨਾਲ ਸੰਬੰਧ ਹੋਣ ਦਾ ਦਾਅਵਾ ਕਰਦੇ ਹੋਣ), ਦੋਹਾਂ ਦਾ ਕੰਮ ਇੱਕ-ਦੂਜੇ ਦਾ ਸਮਰਥਨ ਤੇ ਲੁੱਟ ਦਾ ਮਾਲ ਸਾਂਝਾ ਕਰਕੇ ਖਾਣ ਦਾ ਰਿਹਾਇਹਨਾਂ ਨੇ ਜਬਰ-ਜ਼ੁਲਮ ਤੇ ਚਲਾਕੀ ਨਾਲ ਆਪਣਾ ਧੰਦਾ ਜਾਰੀ ਰੱਖਿਆਕਾਮਿਆਂ ਨੇ ਹਾਰ-ਹੁੱਟ ਕੇ ਸਬਰ, ਸੰਤੋਖ ਦਾ ਰਾਹ ਚੁਣ ਲਿਆ ਅਤੇ ਡੋਰੀਆਂ ਰੱਬ ’ਤੇ ਸੁੱਟ ਦਿੱਤੀਆਂਸਦੀਆਂ ਤੋਂ ਸਮਾਜਕ ਕਾਣੀ ਵੰਡ ਦੇ ਗ੍ਰਸੇ ਅਤੇ ਸਾਮਰਾਜੀ ਲੁੱਟ ਦਾ ਸ਼ਿਕਾਰ ਰਹੇ ਦੇਸ਼ਾਂ ਵਿੱਚ, ਖ਼ਾਸ ਵਰਗ ਦੁਆਰਾ, ਰਾਜਨੀਤੀ ਦਾ ਉਦੇਸ਼ ਜਨਤਾ ਨੂੰ ਵਰਗਲਾ ਕੇ ਸਮੂਹਿਕ ਸਾਧਨਾਂ ਦੀ ਵਰਤੋਂ ਆਪਣੇ ਹਿਤਾਂ ਦੀ ਪੂਰਤੀ ਲਈ ਕਰਨਾ ਬਣ ਗਿਆਰਾਜਨੀਤੀ ਸਮਾਜ ਦੀ ਤੋਰ ਲਈ ਜ਼ਰੂਰੀ ਹੈਜਿਹੜੇ ਲੋਕ ਸਿਆਸਤ ਵਿੱਚ ਦਿਲਚਸਪੀ ਨਹੀਂ ਲੈਂਦੇ, ਸਿਆਸਤ ਉਨ੍ਹਾਂ ਵਿੱਚ ਜ਼ਰੂਰ ਦਿਲਚਸਪੀ ਲੈਂਦੀ ਹੈਇਸ ਰਾਹੀਂ ਆਪਣੇ ਫੈਸਲੇ ਦੂਜਿਆਂ ’ਤੇ ਥੋਪੇ ਜਾਂਦੇ ਹਨ, ਜਾਂ ਹੋਰਨਾਂ ਦੇ ਫੈਸਲਿਆਂ ਨੂੰ ਖੁਦ ਨਿਭਾਉਣਾ ਪੈਂਦਾ ਹੈਰਾਜਨੀਤਕ ਤੌਰ ’ਤੇ ਤਾਕਤਵਰ ਵਰਗ ਆਪਣੇ ਵਾਅਦਿਆਂ ਅਤੇ ਇਰਾਦਿਆਂ ਵਿਚਲੇ ਖੱਪੇ ਨੂੰ ਪੂਰਨ ਲਈ ਲਫ਼ਜ਼ਾਂ ਦੀ ਵਰਤੋਂ ਕਰਦਾ ਹੈ ਅਤੇ ਆਪ ਹਰ ਉਸ ਗੱਲ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਹੜੀ ਉਸ ਦਾ ਪੱਖ ਪੂਰਦੀ ਹੈਲਫ਼ਜ਼ ਇਸਦਾ ਸਭ ਤੋਂ ਚੰਗਾ ਹਥਿਆਰ ਹਨ

ਧਾਰਮਿਕ ਅਤੇ ਸਿਆਸੀ ਆਗੂ ਲਫ਼ਜ਼ਾਂ ਦੀ ਵਰਤੋਂ ਬੜੀ ਚਲਾਕੀ ਨਾਲ ਕਰਦੇ ਹਨਉਹਨਾਂ ਨੇ ਵੱਧ ਤੋਂ ਵੱਧ ਅੰਨ੍ਹੇ ਭਗਤ ਪੈਦਾ ਕਰਨੇ ਹੁੰਦੇ ਹਨਲਫ਼ਜ਼ਾਂ ਦੀ ਕਾਰੀਗਰੀ ਲੋਕਾਂ ਦੇ ਦਿਲਾਂ ’ਤੇ ਜਾਦੂ ਜਿਹਾ ਅਸਰ ਕਰਦੀ ਹੈਬੁੱਧੀਜੀਵੀਆਂ, ਲੇਖਕਾਂ ਅਤੇ ਕਲਾਕਾਰਾਂ ਨੂੰ ਪੈਸਿਆਂ ਜਾਂ ਹੋਰ ਤਰੀਕਿਆਂ ਨਾਲ ਖਰੀਦ ਕੇ ਦੋਵੇਂ ਆਪਣੇ ਮਤਲਬ ਲਈ ਵਰਤਦੇ ਹਨਲਫ਼ਜ਼ਾਂ ਤੋਂ ਬਿਨਾਂ ਸੁੰਨ-ਸਰਾਂ ਵਾਪਰੀ ਰਹਿੰਦੀ ਹੈਲਫ਼ਜ਼ਾਂ ਦੀ ਕਾਰੀਗਰੀ ਧੋਖੇ ਤੋਂ ਸਿਵਾ ਕੁਝ ਨਹੀਂ, ਜੇ ਉਹਨਾਂ ਅਮਲ ਵਿੱਚ ਆ ਕੇ ਮਨੁੱਖਤਾ ਦਾ ਰਾਹ ਕੰਡਿਆਂ ਨਾਲ ਭਰਨਾ ਹੈਸਟੇਜਾਂ ’ਤੇ ਖਲੋ, ਹੱਥ ਹਵਾ ਵਿੱਚ ਲਹਿਰਾ ਕੇ ਤਕਰੀਰਾਂ ਕਰਨੀਆਂ ਜਾਂ ਆਸਣਾਂ ’ਤੇ ਬੈਠ ਕੇ ਪ੍ਰਵਚਨ ਦੇਣੇ, ਸੁਣਨ ਨੂੰ ਚੰਗੇ ਲੱਗ ਸਕਦੇ ਹਨ ਪਰ ਅਮਲ ਵਿੱਚ ਉਹ ਜਨਤਾ ਦੇ ਢਿੱਡਾਂ ਨੂੰ ਭੁੱਖਾ ਰੱਖਣ ਦਾ ਅਸਬਾਬ ਹਨਲੋਕਾਈ ਨੂੰ ਦੇਸ਼ ਦੇ ਆਗੂਆਂ ਮੂੰਹੋਂ ਬਜਟ ਤਕਰੀਰਾਂ ਸੁਣਦਿਆਂ ਅਨੇਕਾਂ ਸਾਲ ਬੀਤ ਚੁੱਕੇ ਹਨਇਹ ਸ਼ਬਦਾਂ ਦੀ ਕਲਾਕਾਰੀ ਹੁੰਦੀ ਹੈ ਜਾਂ ਅੰਕੜਿਆਂ ਦੀ ਖੇਡ, ਅਮਲੀ ਤੌਰ ’ਤੇ ਕੋਈ ਫ਼ਰਕ ਨਹੀਂ ਹੁੰਦਾਹੁੰਦੀ ਹੈ ਤਾਂ ਸਿਰਫ ਜਨਤਾ ਨੂੰ ਲੁੱਟ ਕੇ ਖਾ ਰਹੀਆਂ ਗਿਰਝਾਂ ਦੇ ਕੰਮਾਂ ’ਤੇ ਪਰਦਾਪੋਸ਼ੀ

ਆਮਦਨ ਵੀ ਹਰ ਸਾਲ ਵਧਦੀ ਹੈ ਅਤੇ ਖ਼ਰਚ ਵੀ, ਪਰ ਜਨਤਾ ਨੂੰ ਕਿਹਾ ਜਾਂਦਾ ਹੈ- ਅਸੀਂ ਸੁਧਾਰ ਕਰ ਰਹੇ ਹਾਂ, ਕਮਰ ਹੋਰ ਕਰੜੀ ਕਰ ਲੈ‘ਕਮਰ ਕਰੜੀ’ ਕਰਨ ਦੇ ਆਹਰ ਲੱਗੀ ਲੋਕਾਈ ਨੂੰ ਵਿੱਸਰ ਜਾਂਦਾ ਹੈ ਕਿ ਇੱਕ ਪਾਸੇ ਦੌਲਤ ਦੇ ਅੰਬਾਰ ਲੱਗ ਰਹੇ ਹਨ, ਦੂਜੇ ਪਾਸੇ ਪੈਸੇ-ਪੈਸੇ ਦੀ ਮੁਹਤਾਜੀ ਵਧ ਰਹੀ ਹੈਕਿਤੇ ‘ਜਰਮਨ ਸ਼ੈਫਰਡਛੱਤੀ ਪਕਵਾਨਾਂ ’ਤੇ ਪੂਛ ਨਹੀਂ ਹਿਲਾਉਂਦੇ, ਕਿਤੇ ਮਨੁੱਖੀ ਬੱਚੇ ਗੰਦਗੀ ਦੇ ਢੇਰਾਂ ਉੱਤੇ ਕੇਲਿਆਂ ਦੇ ਛਿਲਕਿਆਂ ਅਤੇ ਗਲੇ-ਸੜੇ ਅੰਬਾਂ ਦੀਆਂ ਗੁਠਲੀਆਂ ਚੂਸਣ ਨੂੰ ਧੰਨ-ਭਾਗ ਸਮਝਦੇ ਹਨਬਜਟ ਤਕਰੀਰਾਂ ਵਿਚਲੇ ਲਫ਼ਜ਼ਾਂ ਦੇ ਸੱਚ ਨੂੰ ਪਛਾਣ ਰਿਹਾ ਅਵਾਮ ਚਿੰਤਤ ਹੈਸੱਚ ’ਤੇ ਪਰਦੇ ਪਾਉਣ ਲਈ ਤਕਰੀਰ ਜਾਰੀ ਹੈ, ਕਾਨੂੰਨ ਬਣ ਰਹੇ ਹਨ, ਤਾਜ ਬਦਲ ਰਹੇ ਹਨਅਵਾਮ ਨੂੰ ਕਿਸੇ ਦੇ ਬੋਲਾਂ ਉੱਤੇ ਯਕੀਨ ਨਹੀਂ ਰਿਹਾਉਸ ਨੂੰ ਲੱਗ ਰਿਹਾ ਹੈ-

ਪਿਛਲੇ ਬਰਸ ਭੀ ਬੋਈ ਥੀਂ, ਲਫ਼ਜ਼ੋਂ ਕੀ ਖੇਤੀਆਂ,
ਅਬ ਕੇ ਬਰਸ ਭੀ ਇਸ ਕੇ ਸਿਵਾ ਕੁਛ ਨਹੀਂ ਕੀਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3448)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਮੁਲਖ ਸਿੰਘ

ਮੁਲਖ ਸਿੰਘ

Pipli, Sirsa, Haryana, India.
Phone: (91 - 94162 - 55877)
Email: (mulkhpipli@gmail.com)