MulakhSingh6ਵਿਕੀਪੀਡੀਆ ਹਰ ਭਾਸ਼ਾ ਦੇ, ਹਰ ਵਿਸ਼ੇ ਨਾਲ ਸਬੰਧਤ ਮਾਹਿਰਾਂ, ਅਧਿਆਪਕਾਂ, ਵਿਦਿਆਰਥੀਆਂ ...
(16 ਮਾਰਚ 2021)


ਵਿਕੀਪੀਡੀਆ ਸੰਸਾਰ ਦਾ ਸਭ ਤੋਂ ਵੱਧ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਔਨਲਾਈਨ ਵਿਸ਼ਵਕੋਸ਼ ਹੈ
, ਜਿੱਥੇ ਦੁਨੀਆ ਦੀਆਂ 250 ਤੋਂ ਵੱਧ ਭਾਸ਼ਾਵਾਂ ਵਿੱਚ ਤਕਰੀਬਨ ਹਰ ਵਿਸ਼ੇ ਦੀ ਮੁੱਢਲੀ ਜਾਣਕਾਰੀ ਮਿਲ ਜਾਂਦੀ ਹੈਇਸ ਸਮੇਂ ਇਸ ਉੱਤੇ ਕੁਲ 319 ਭਾਸ਼ਾਵਾਂ ਵਿੱਚ ਕੰਮ ਹੋ ਰਿਹਾ ਹੈ ਪਰ ਕੁਝ ਭਾਸ਼ਾਵਾਂ ਵਿੱਚ ਸਮੱਗਰੀ ਬਹੁਤ ਘੱਟ ਹੈਸਮੇਂ ਨਾਲ ਨਵੀਆਂ ਭਾਸ਼ਾਵਾਂ ਇਸ ਵਿੱਚ ਜੁੜ ਰਹੀਆਂ ਹਨਇਸ ਵਿਸ਼ਵਕੋਸ਼ ਦੀ ਵਿਸ਼ੇਸ਼ਤਾ ਇਹ ਹੈ ਕਿ ਅਨੇਕਾਂ ਸਵੈ-ਇੱਛਿਤ ਸੰਪਾਦਕਾਂ ਦੇ ਯੋਗਦਾਨ ਸਦਕਾ ਮੌਜੂਦਾ ਜਾਣਕਾਰੀ ਨਿੱਤ ਵਧਦੀ ਅਤੇ ਨਵਿਆਂ ਤੱਥਾਂ, ਘਟਨਾਵਾਂ ਨੂੰ ਹਵਾਲਿਆਂ ਸਮੇਤ ਸੰਭਾਲਦੀ ਸੱਜਰੀ ਹੁੰਦੀ ਰਹਿੰਦੀ ਹੈ

ਵਿਕੀਪੀਡੀਆ ’ਤੇ ਵੱਖ-ਵੱਖ ਭਾਸ਼ਾਵਾਂ ਦੇ ਲੇਖ ਆਪਸ ਵਿੱਚ ਜੁੜੇ ਹੁੰਦੇ ਹਨਜਿਵੇਂ ਪੰਜਾਬੀ ਵਿੱਚ ‘ਭਗਤ ਸਿੰਘ’ ਬਾਰੇ ਲੇਖ ਅੰਗਰੇਜ਼ੀ ਦੇ ‘Bhagat Singh’ ਅਤੇ ਹਿੰਦੀ ਦੇ ‘भगत सिंहਨਾਲ ਜੁੜਿਆ ਹੈਇਹ ਲੇਖ ਸੰਸਾਰ ਦੀਆਂ 34 ਭਾਸ਼ਾਵਾਂ ਵਿੱਚ ਵਿਕੀਪੀਡੀਆ ਉੱਤੇ ਮੌਜੂਦ ਹੈਜਵਾਹਰ ਲਾਲ ਨਹਿਰੂ ਬਾਰੇ ਲੇਖ 134 ਭਾਸ਼ਾਵਾਂ ਵਿੱਚ ਮਿਲਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਹਰ ਭਾਸ਼ਾ ਵਿੱਚ ਇਹ ਅੱਖਰ-ਅੱਖਰ ਮਿਲਦਾ ਹੋਵੇਸਾਰੀਆਂ ਭਾਸ਼ਾਵਾਂ ਵਿੱਚ ਵਿਸ਼ੇ ਦੇ ਮਹੱਤਵ ਅਨੁਸਾਰ ਇਸਦੀ ਲੰਬਾਈ ਵੱਖ-ਵੱਖ ਹੋਵੇਗੀਤਾਮਿਲ ਨਾਡੂ ਨਾਲ ਸਬੰਧਤ ਰਾਸ਼ਟਰੀ ਇਨਾਮ ਜੇਤੂ ਕੋਈ ਸਾਇੰਸਦਾਨ ਪੰਜਾਬੀਆਂ ਲਈ ਇੰਨਾ ਮਹੱਤਵਪੂਰਨ ਨਹੀਂ ਹੋ ਸਕਦਾ ਜਿੰਨਾ ਪੰਜਾਬ ਦਾ ਕੋਈ ਸਾਇੰਸਦਾਨਇਸ ਲਈ ਹੋ ਸਕਦਾ ਹੈ ਕਿ ਤਾਮਿਲ ਵਿੱਚ ਉਸ ਵਿਗਿਆਨੀ ਉੱਤੇ ਵੱਡਾ ਲੇਖ ਬਣਿਆ ਮਿਲੇ ਪਰ ਪੰਜਾਬੀ ਵਿੱਚ ਉਸ ਬਾਰੇ ਮੁੱਢਲੀ ਜਾਣਕਾਰੀ ਹੀ ਮਿਲ ਸਕੇਇਸੇ ਤਰ੍ਹਾਂ ਕਿਸੇ ਆਮ ਚੀਜ਼ ਜਿਵੇਂ ‘ਚਾਹ’ ਬਾਰੇ ਲੇਖ ਸਾਨੂੰ ਉਹਨਾਂ ਸਾਰੀਆਂ ਭਾਸ਼ਾਵਾਂ ਵਿੱਚ ਮਿਲ ਸਕਦਾ ਹੈ ਜੋ ਇਸ ਸਮੇਂ ਵਿਕੀਪੀਡੀਆ ਤੇ ਮੌਜੂਦ ਹਨ ਪਰ ਹੋ ਸਕਦਾ ਹੈ ਕਿ ਪੰਜਾਬ ਦੇ ਕਿਸੇ ਪਿੰਡ ਬਾਰੇ ਲੇਖ ਸਿਰਫ ਪੰਜਾਬੀ ਵਿੱਚ ਹੀ ਮਿਲੇ ਅਤੇ ਇਹ ਵੀ ਸੰਭਵ ਹੈ ਕਿ ਕਿਸੇ ਸ਼ਖਸੀਅਤ ਬਾਰੇ ਲੇਖ ਕਿਸੇ ਵੀ ਭਾਸ਼ਾ ਵਿੱਚ ਮੌਜੂਦ ਨਾ ਹੋਵੇ ਅਤੇ ਉਸ ਬਾਰੇ ਨਵਾਂ ਲੇਖ ਬਣਾਉਣ ਦੀ ਲੋੜ ਪਵੇ

ਐਤਵਾਰ, 14 ਮਾਰਚ 2021 ਨੂੰ ਅੰਗਰੇਜ਼ੀ ਵਿਕੀਪੀਡੀਆ ਉੱਤੇ 62, 71, 340 ਲੇਖ ਸਨ ਜੋ ਵਿਸ਼ਵ ਦੀਆਂ ਸਾਰੀਆਂ ਭਾਸ਼ਾਵਾਂ ਵਿੱਚੋਂ ਵਿਕੀਪੀਡੀਆ ਲੇਖਾਂ ਦੀ ਗਿਣਤੀ ਮੁਤਾਬਕ ਪਹਿਲੇ ਥਾਂ ’ਤੇ ਹੈਉਸੇ ਸਮੇਂ ਪੰਜਾਬੀ ਵਿਕੀਪੀਡੀਆ ਉੱਤੇ ਲੇਖਾਂ ਦੀ ਗਿਣਤੀ 35, 450 ਸੀ ਅਤੇ ਇਹ 105 ਵੇਂ ਥਾਂ ’ਤੇ ਸੀਜਦ ਤੁਸੀਂ ਇਹ ਲੇਖ ਪੜ੍ਹ ਰਹੇ ਹੋਵੋਗੇ ਤਾਂ ਇਹਨਾਂ ਵਿੱਚ ਵਾਧਾ ਹੋ ਚੁੱਕਿਆ ਹੋਵੇਗਾ ਪਰ ਤੁਲਨਾਤਮਕ ਰੂਪ ਵਿੱਚ ਇਹ ਵਾਧਾ ਅੰਗਰੇਜ਼ੀ ਵਿਕੀਪੀਡੀਆ ਉੱਤੇ ਜ਼ਿਆਦਾ ਹੀ ਹੋਵੇਗਾ ਕਿਉਂਕਿ ਉਸ ਉੱਤੇ ਪੰਜਾਬੀ ਨਾਲੋਂ ਵਧੇਰੇ ਸੰਪਾਦਕ ਕੰਮ ਕਰਦੇ ਹਨਇਹ ਸੰਪਾਦਕ ਕਿਸੇ ਸੰਸਥਾ ਵੱਲੋਂ ਨਿਯੁਕਤ ਨਹੀਂ ਕੀਤੇ ਗਏ ਸਗੋਂ ਬਿਨਾਂ ਕਿਸੇ ਮਿਹਨਤਾਨੇ ਦੇ ਕੰਮ ਕਰਨ ਵਾਲੇ ਦੁਨੀਆ ਭਰ ਵਿੱਚ ਫੈਲੇ ਹੋਏ ਆਮ ਲੋਕ ਹਨ ਜੋ ਕੁਝ ਨਾ ਕੁਝ ਸੋਧਾਂ ਆਪਣੇ ਸ਼ੌਕ ਲਈ ਕਰਦੇ ਰਹਿੰਦੇ ਹਨ

ਵਿਕੀਪੀਡੀਆ, ਕਿਉਂਕਿ ਸੰਪਾਦਨ ਕਰਨ ਲਈ ਹਰ ਕਿਸੇ ਲਈ ਖੁੱਲ੍ਹਾ ਹੈ; ਇਸ ਲਈ ਇਸਦੇ ਹਰ ਤੱਥ ਨੂੰ ਸੱਚ ਨਹੀਂ ਮੰਨਿਆ ਜਾ ਸਕਦਾਜ਼ਿਆਦਾਤਰ ਜਾਣਕਾਰੀ ਸਹੀ ਹੋਣ ਦੇ ਬਾਵਜੂਦ ਕਈ ਵਾਰ ਇਸ ’ਤੇ ਕੁਝ ਜਾਣਕਾਰੀ ਗਲਤ ਹੁੰਦੀ ਹੈ, ਕਈ ਵਾਰ ਅਧੂਰੀ ਹੁੰਦੀ ਹੈ ਤੇ ਕਈ ਵਾਰ ਤੱਥਾਂ ਦੀ ਗਲਤੀ ਮਿਲ ਸਕਦੀ ਹੈਵਿਕੀਪੀਡੀਆ ਦਾ ਸਿਧਾਂਤ ਇਹ ਹੈ ਕਿ ਇਹ ਪਾਠਕਾਂ/ਸੰਪਾਦਕਾਂ ਤੇ ਭਰੋਸਾ ਕਰਦਾ ਹੈ ਕਿ ਉਹ ਗਲਤ ਜਾਣਕਾਰੀ ਨੂੰ ਦੇਖ ਕੇ, ਪੜਤਾਲ ਕਰਕੇ ਠੀਕ ਕਰ ਦੇਣਗੇਭਾਵੇਂ ਵਕਤੀ ਤੌਰ ’ਤੇ ਸਾਨੂੰ ਲੱਗ ਸਕਦਾ ਹੈ ਕਿ ਓਪਨ ਸੋਰਸ ਹੋਣ ਕਰਕੇ ਇਸ ਵਿੱਚ ਖਰਾਬ ਕਰਨ ਵਾਲਿਆਂ ਦੀ ਸੰਖਿਆ ਜ਼ਿਆਦਾ ਹੋਵੇਗੀ ਪਰ ਸਮੇਂ ਨੇ ਇਹ ਸਾਬਤ ਕੀਤਾ ਹੈ ਕਿ ਗਲਤ ਕਰਨ ਵਾਲਿਆਂ ਨਾਲੋਂ ਠੀਕ ਕਰਨ ਵਾਲੇ ਹਮੇਸ਼ਾ ਵਧੇਰੇ ਰਹੇ ਹਨ, ਇਸੇ ਲਈ ਥੋੜ੍ਹੇ ਸਾਲਾਂ ਵਿੱਚ ਹੀ ਵਿਕੀਪੀਡੀਆ ਗਿਆਨ ਦਾ ਭੰਡਾਰ ਬਣ ਗਿਆ ਹੈਤੁਸੀਂ ਇਸ ’ਤੇ ਦਾਖ਼ਲ (ਲੌਗ-ਇੰਨ) ਹੋ ਕੇ ਜਾਂ ਬਿਨਾਂ ਦਾਖ਼ਲ ਹੋਏ, ਨਵਾਂ ਲੇਖ ਬਣਾ ਸਕਦੇ ਹੋ ਜਾਂ ਪਹਿਲਾਂ ਬਣੇ ਹੋਏ ਲੇਖ ਵਿੱਚ ਵਾਧਾ-ਘਾਟਾ ਕਰ ਸਕਦੇ ਹੋਇਸ ਸੰਪਾਦਨ ਕੰਮ ਨੂੰ ਐਡਿਟ ਜਾਂ ਸੋਧ ਕਿਹਾ ਜਾਂਦਾ ਹੈਸੋਧ ਵਿਕੀਪੀਡੀਆ ਉੱਤੇ ਖਾਤਾ ਬਣਾ ਕੇ ਜਾਂ ਬਿਨਾਂ ਖਾਤਾ ਬਣਾਏ ਮੋਬਾਇਲ ਫੋਨ, ਕੰਪਿਊਟਰ ਜਾਂ ਲੈਪਟਾਪ ਰਾਹੀਂ ਕੀਤੀ ਜਾ ਸਕਦੀ ਹੈਖਾਤਾ ਬਣਾਉਣ ਦਾ ਲਾਭ ਇਹ ਹੈ ਕਿ ਇਸ ਨਾਲ ਸਾਡਾ ‘ਯੋਗਦਾਨ’ ਰਿਕਾਰਡ ਹੁੰਦਾ ਰਹਿੰਦਾ ਹੈ ਅਤੇ ਬਾਅਦ ਵਿੱਚ ਵਿਕੀਪੀਡੀਆ ਦੀ ਕਿਸੇ ਟਰੇਨਿੰਗ ਜਾਂ ਸੈਮੀਨਾਰ ਵਿੱਚ ਹਿੱਸਾ ਲੈਣ ਲਈ ਇਸ ਨੂੰ ਦਰਸਾ ਕੇ ਅਸੀਂ ਆਪਣਾ ਦਾਅਵਾ ਮਜ਼ਬੂਤ ਕਰ ਸਕਦੇ ਹਾਂ ਕਿਉਂਕਿ ਵਿਕੀਪੀਡੀਆ ਫਾਊਂਡੇਸ਼ਨ ਆਪਣੇ ਖ਼ਰਚੇ ਉੱਤੇ ਭਾਰਤ ਸਮੇਤ ਦੁਨੀਆ ਭਰ ਵਿੱਚ ਸੰਪਾਦਕਾਂ ਨੂੰ ਵਧੇਰੇ ਮਿਆਰੀ ਕੰਮ ਕਰਨ ਦੇ ਯੋਗ ਬਣਾਉਣ ਲਈ ਅਜਿਹੇ ਟਰੇਨਿੰਗ ਪ੍ਰੋਗਰਾਮ ਚਲਾਉਂਦੀ ਰਹਿੰਦੀ ਹੈਵਿਕੀਪੀਡੀਆ ’ਤੇ ਖਾਤਾ ਬਿਲਕੁਲ ਆਸਾਨੀ ਨਾਲ ਉਸੇ ਤਰ੍ਹਾਂ ਬਣ ਜਾਂਦਾ ਹੈ ਜਿਵੇਂ ਸੋਸ਼ਲ ਮੀਡੀਆ ਸਾਈਟਾਂ ਫੇਸਬੁੱਕ, ਟਵਿਟਰ ਆਦਿ ’ਤੇ ਬਣਦਾ ਹੈਖਾਤਾ ਬਣਾਉਣ ਲਈ ਅਸਲ ਨਾਂ ਦਿੱਤਾ ਜਾ ਸਕਦਾ ਹੈ ਪਰ ਇਹ ਜ਼ਰੂਰੀ ਵੀ ਨਹੀਂ ਹੁੰਦਾਅਸੀਂ ਕਿਸੇ ਛੋਟੇ ਜਾਂ ਲੁਕਵੇਂ ਨਾਂ ਨਾਲ ਵੀ ਖਾਤਾ ਬਣਾ ਸਕਦੇ ਹਾਂ

ਡੈਸਕਟਾਪ ਦਿੱਖ ਵਿੱਚ ਸੋਧੋ/Edit ਅਤੇ ਮੋਬਾਇਲ ਦਿੱਖ ਵਿੱਚ ਪੈਨ ਦੇ ਨਿਸ਼ਾਨ ਨੂੰ ਕਲਿੱਕ ਕਰਕੇ ਐਡਿਟ ਰੂਪ ਸਾਡੇ ਸਾਹਮਣੇ ਖੁੱਲ੍ਹ ਜਾਂਦਾ ਹੈਸ਼ੁਰੂ ਵਿੱਚ ਸਿਖਿਆਰਥੀ ਵੱਖ-ਵੱਖ ਸਫ਼ਿਆਂ ਨੂੰ ਖੋਲ੍ਹ ਕੇ ਸ਼ਬਦਾਂ, ਵਾਕਾਂ ਅਤੇ ਵਿਆਕਰਨ ਦੀਆਂ ਗ਼ਲਤੀਆਂ ਠੀਕ ਕਰਨ ਦਾ ਕੰਮ ਕਰ ਸਕਦੇ ਹਨਉਸ ਤੋਂ ਬਾਅਦ ਉਹ ਹੋਰ ਤਰ੍ਹਾਂ ਦੀਆਂ ਸੋਧਾਂ ਕਰਨ ਅਤੇ ਨਵੇਂ ਲੇਖ ਬਣਾਉਣ ਦੇ ਸਮਰੱਥ ਹੋ ਜਾਂਦੇ ਹਨਸੋਧ ਕਰਨ ਤੋਂ ਬਾਅਦ ਅਗਲਾ ਕਦਮ ਉਸ ਨੂੰ ਪ੍ਰਕਾਸ਼ਤ ਕਰਨਾ ਹੁੰਦਾ ਹੈਸੋਧ ਦੀ ਇੱਕ ਮਿਸਾਲ ਇਸ ਤਰ੍ਹਾਂ ਦੇ ਸਕਦੇ ਹਾਂ ਕਿ ਕਿਸੇ ਖਿਡਾਰੀ ਬਾਰੇ ਲੇਖ ਬਣਿਆ ਹੋਇਆ ਹੈਪੜ੍ਹਨ ਸਮੇਂ ਸਾਨੂੰ ਲਗਦਾ ਹੈ ਕਿ ਉਸ ਦੇ ਜਨਮ ਬਾਰੇ ਕੋਈ ਜਾਣਕਾਰੀ ਗਲਤ ਦਿੱਤੀ ਹੋਈ ਹੈ ਤਾਂ ਅਸੀਂ ਬੜੀ ਆਸਾਨੀ ਨਾਲ ਐਡਿਟ/ਸੋਧੇ ਤੇ ਕਲਿੱਕ ਕਰਕੇ ਐਡਿਟ ਰੂਪ ਵਿੱਚ ਜਾ ਕੇ ਗਲਤੀ ਠੀਕ ਕਰ ਸਕਦੇ ਹਾਂਫਿਰ ਉਸ ਨੂੰ ਪਬਲਿਸ਼ ਕਰਨ ਨਾਲ ਸਾਡੀ ਸੋਧ ਸੰਪੂਰਨ ਹੋ ਜਾਂਦੀ ਹੈ ਅਤੇ ਅਸੀਂ ਤੁਰੰਤ ਬਾਅਦ ਲੇਖ ਦਾ ਸੁਧਰਿਆ ਰੂਪ ਦੇਖ ਸਕਦੇ ਹਾਂਸੋਧ ਪਹਿਲਾਂ ਸਿਰਫ਼ ਸਰੋਤ ਰੂਪ ਵਿੱਚ ਹੀ ਹੋ ਸਕਦੀ ਸੀ ਪਰ ਹੁਣ ਇਹ ਵਿਜੁਅਲ ਤਰੀਕੇ ਨਾਲ ਵੀ ਹੋ ਸਕਦੀ ਹੈਮਿਆਰੀ ਲੇਖ ਬਣਾਉਣ ਲਈ ਵਿਕੀਪੀਡੀਆ ਸੰਪਾਦਨਾ ਦੇ ਹੋਰ ਕੰਮ ਹੁੰਦੇ ਹਨ- ਹਵਾਲੇ ਜੋੜਨਾ, ਦੂਜੇ ਸਫ਼ਿਆਂ ’ਤੇ ਜਾਣ ਲਈ ਹਾਈਪਰ ਲਿੰਕ ਬਣਾਉਣਾ, ਸਿਰਲੇਖ ਦੇਣਾ, ਨਵੇਂ ਸਫ਼ੇ ਬਣਾਉਣਾ, ਫਾਲਤੂ ਸਫ਼ੇ ਮਿਟਾਉਣਾ, ਸ਼੍ਰੇਣੀਆਂ ਬਣਾਉਣਾ ਅਤੇ ਸਫਿਆਂ (ਲੇਖਾਂ) ਨੂੰ ਮੌਜੂਦਾ ਸ਼੍ਰੇਣੀਆਂ ਵਿੱਚ ਜੋੜਨਾ, ਸ਼ਬਦਾਂ ਨੂੰ ਸਧਾਰਨ ਸੰਪਾਦਨ ਤਕਨੀਕ ਨਾਲ ਮੋਟਾ, ਟੇਢਾ ਕਰਨਾ, ਗ੍ਰਾਫ ਅਤੇ ਸਾਰਣੀਆਂ ਜੋੜਨਾ ਅਤੇ ਸਫਿਆਂ ਨਾਲ ਸਬੰਧਤ ਫੋਟੋ ਫਾਈਲਾਂ ਜੋੜਨਾਪਰ ਇਹ ਕੰਮ ਅਭਿਆਸ ਅਤੇ ਸਿੱਖਣ ਵਾਲੀਆਂ ਵੀਡੀਓ ਦੇਖ ਕੇ ਹੌਲ਼ੀ-ਹੌਲ਼ੀ ਸਮਝ ਆ ਜਾਂਦੇ ਹਨਵਿਕੀਪੀਡੀਆ ਦੇ ਨਾਲ ਇਸ ਵਰਗੇ ਹੀ ਹੋਰ ਪ੍ਰੋਜੈਕਟ ਜਿਵੇਂ ਵਿਕੀਸਰੋਤ (ਕਿਤਾਬਾਂ ਨੂੰ ਵਿਕੀ ’ਤੇ ਪਾਉਣਾ), ਵਿਕੀਮੀਡੀਆ ਕੌਮਨਜ਼ (ਫੋਟੋਆਂ ਅਪਲੋਡ ਕਰਨਾ), ਵਿਕਸ਼ਨਰੀ (ਮੁਫ਼ਤ ਸ਼ਬਦਕੋਸ਼) ਵਰਗੇ ਅਨੇਕਾਂ ਪ੍ਰੋਜੈਕਟ ਸਾਰਿਆਂ ਲਈ ਖੁੱਲ੍ਹੇ ਹਨ ਪਰ ਉਹਨਾਂ ਬਾਰੇ ਕਦੇ ਬਾਅਦ ਵਿੱਚ ਚਰਚਾ ਕੀਤੀ ਜਾਏਗੀ

ਵਿਕੀਪੀਡੀਆ ਦਾ ਕੋਈ ਵੀ ਲੇਖ ਗੂਗਲ ਜਾਂ ਕਿਸੇ ਇੰਟਰਨੈੱਟ ਸਰਚ ਇੰਜਨ ’ਤੇ ਸਿੱਧਾ ਸਰਚ ਕਰਕੇ ਜਾਂ ਵਿਕੀਪੀਡੀਆ ਦੇ ਮੁੱਖ ਸਫੇ ਉੱਤੇ ਜਾ ਕੇ ‘ਖੋਜ’ ਰਾਹੀਂ ਲੱਭਿਆ ਜਾ ਸਕਦਾ ਹੈਵਿਕੀਪੀਡੀਆ ਸਫੇ ਤੋਂ ਲਿੰਕ (ਨੀਲੇ ਰੰਗ ਦੇ ਸ਼ਬਦਾਂ ਵਾਲੇ, ਨਾਲ ਜੁੜੇ ਹੋਏ ਲੇਖ) ਰਾਹੀਂ ਦੂਜੇ ਸਫੇ ’ਤੇ ਪਹੁੰਚਿਆ ਜਾ ਸਕਦਾ ਹੈਹਰ ਸਫਾ ਦੂਜੇ ਬਹੁਤ ਸਾਰੇ ਸਫਿਆਂ ਨਾਲ ਜੁੜਿਆ ਹੁੰਦਾ ਹੈਸਾਰੇ ਲੇਖ ਹਵਾਲਿਆਂ ਸਮੇਤ ਜਾਣਕਾਰੀ ਮੁਹਈਆ ਕਰਵਾਉਂਦੇ ਹਨਵਿਕੀਪੀਡੀਆ ਸੰਪਾਦਨ ਨੀਤੀ ਅਨੁਸਾਰ ਕੋਈ ਗੱਲ ਪੁਖ਼ਤਾ ਸਬੂਤ/ਹਵਾਲੇ ਤੋਂ ਬਿਨਾਂ ਨਹੀਂ ਲਿਖੀ ਜਾਂਦੀਇਹ ਹਵਾਲੇ ਅਖ਼ਬਾਰਾਂ ਦੀਆਂ ਖ਼ਬਰਾਂ, ਲੇਖ, ਵੈੱਬਸਾਈਟਾਂ, ਮੈਗਜ਼ੀਨ, ਕਿਤਾਬਾਂ ਆਦਿ ਹੁੰਦੇ ਹਨਸਫੇ ਦੇ ਬਿਲਕੁਲ ਹੇਠਾਂ ਸ਼੍ਰੇਣੀਆਂ ਹੁੰਦੀਆਂ ਹਨ, ਜਿਨ੍ਹਾਂ ਤੋਂ ਉਸ ਸ਼੍ਰੇਣੀ ਦੇ ਹੋਰ ਲੇਖ ਮਿਲਦੇ ਹਨ

ਵਿਕੀਪੀਡੀਆ ਹਰ ਭਾਸ਼ਾ ਦੇ, ਹਰ ਵਿਸ਼ੇ ਨਾਲ ਸਬੰਧਤ ਮਾਹਿਰਾਂ, ਅਧਿਆਪਕਾਂ, ਵਿਦਿਆਰਥੀਆਂ ਤੇ ਸਮੂਹ ਲੋਕਾਂ ਨੂੰ ਇਹ ਮੌਕਾ ਦਿੰਦਾ ਹੈ ਕਿ ਉਹ ਆਪਣੀ ਭਾਸ਼ਾ ਵਿੱਚ ਖਿੱਲਰੀ ਹੋਈ ਸਮੱਗਰੀ ਨੂੰ ਇਕੱਠਾ ਕਰ ਸਕਣ ਅਤੇ ਦੂਜੀਆਂ ਭਾਸ਼ਾਵਾਂ ਤੋਂ ਅਨੁਵਾਦ ਰਾਹੀਂ ਹਰ ਖੇਤਰ ਦਾ ਗਿਆਨ ਆਪਣੀ ਭਾਸ਼ਾ ਵਿੱਚ ਲੈ ਆਉਣਵਿਕੀਪੀਡੀਆ ਦਾ ਅਨੁਵਾਦ ਸਾਫਟਵੇਅਰ ਅਨੁਵਾਦ ਨੂੰ ਬਹੁਤ ਆਸਾਨ ਬਣਾ ਦਿੰਦਾ ਹੈਵਧੇਰੇ ਵਿਕਸਤ ਭਾਸ਼ਾਵਾਂ ਤੋਂ ਜ਼ਿਆਦਾਤਰ ਸਮੱਗਰੀ ਅਨੁਵਾਦ ਰਾਹੀਂ ਹੀ ਦੂਜੀਆਂ ਭਾਸ਼ਾਵਾਂ ਵਿੱਚ ਲਿਆਂਦੀ ਜਾਂਦੀ ਹੈਵਿਕੀਪੀਡੀਆ ’ਤੇ ਲਿਖਣ ਦਾ ਹੋਰ ਸਿਧਾਂਤ ਇਸਦਾ ਨਿਰਪੱਖ ਨਜ਼ਰੀਆ ਹੈਕਿਸੇ ਵੀ ਲੇਖ ਨੂੰ ਜਾਣਕਾਰੀ ਦੇਣ ਦੇ ਉਦੇਸ਼ ਨਾਲ ਨਿਰਪੱਖ ਨਜ਼ਰੀਏ ਨਾਲ ਲਿਖਿਆ ਜਾਂਦਾ ਹੈਵਿਰੋਧੀ ਵਿਚਾਰਾਂ, ਤੱਥਾਂ ਨੂੰ ਮਿਟਾਇਆ ਨਹੀਂ ਜਾਂਦਾ ਸਗੋਂ ਪੂਰੀ ਥਾਂ ਦਿੱਤੀ ਜਾਂਦੀ ਹੈਨਵੇਂ ਸੰਪਾਦਕਾਂ ਨੂੰ ਸਿਖਾਉਣ ਲਈ ਵਿਕੀਪੀਡੀਆ ’ਤੇ ਉਸ ਭਾਸ਼ਾ ਵਿੱਚ ਕੰਮ ਕਰ ਰਹੇ ਵਰਤੋਂਕਾਰਾਂ (ਸੰਪਾਦਕਾਂ) ਦਾ ਸਮੂਹ (ਭਾਈਚਾਰਾ) ਮੌਜੂਦ ਹੁੰਦਾ ਹੈ ਜੋ ਸੰਪਾਦਨਾ ਵਿੱਚ ਆਉਂਦੀ ਛੋਟੀ-ਵੱਡੀ ਸਮੱਸਿਆ ਹੱਲ ਕਰਦਾ ਹੈ ਤੇ ਨਵੇਂ ਸੰਪਾਦਕਾਂ ਦੁਆਰਾ ਸਿੱਖਣ ਦੌਰਾਨ ਕੀਤੀਆਂ ਗ਼ਲਤੀਆਂ ਨੂੰ ਵੀ ਠੀਕ ਕਰਦਾ ਹੈਹਰ ਭਾਸ਼ਾ ਦੇ ਭਾਈਚਾਰੇ ਦੀ ਆਮ ਚਰਚਾ ਵਿਕੀਪੀਡੀਆ ‘ਸੱਥ’ ਉੱਤੇ ਹੁੰਦੀ ਹੈ ਜੋ ਚਰਚਾ ਕਰਨ ਦਾ ਸਾਂਝਾ ਮੰਚ ਹੈਵਿਕੀਪੀਡੀਆ ਲੇਖ ਲਿਖਣ ਦੀ ਇੱਕ ਖਾਸ ਪੱਧਤੀ ਹੈ ਜੋ ਇਹਨਾਂ ਨੂੰ ਅਖ਼ਬਾਰੀ ਲੇਖਾਂ ਤੋਂ ਵੱਖ ਕਰਦੀ ਹੈ, ਇਸਦੀ ਸਮਝ ਸੰਪਾਦਨ ਕਰਨ ਵੇਲੇ ਆਉਣ ਲਗਦੀ ਹੈਵਿਕੀਪੀਡੀਆ ਉੱਤੇ ਦੁਨੀਆ ਭਰ ਦੇ ਵਿਸ਼ਿਆਂ ’ਤੇ ਕੰਮ ਕਰਨ, ਸਿੱਖਣ-ਸਿਖਾਉਣ ਦੀ ਅਥਾਹ ਸੰਭਾਵਨਾ ਮੌਜੂਦ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2648)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਮੁਲਖ ਸਿੰਘ

ਮੁਲਖ ਸਿੰਘ

Pipli, Sirsa, Haryana, India.
Phone: (91 - 94162 - 55877)
Email: (mulkhpipli@gmail.com)