MulakhSingh6ਇਹ ਗੱਲ ਨੋਟ ਕੀਤੀ ਗਈ ਹੈ ਕਿ ਵਿਕੀਪੀਡੀਆ ਦੇ ਸਫਿਆਂ ਵਿੱਚ ...
(18 ਫਰਵਰੀ 2021)


ਅੱਜ ਸੂਚਨਾ ਅਤੇ ਗਿਆਨ ਦੇ ਸੁਮੇਲ ਰੂਪ ਵਿੱਚ ਵਿਕੀਪੀਡੀਆ ਸਭ ਤੋਂ ਵੱਧ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਔਨਲਾਈਨ ਵਿਸ਼ਵਕੋਸ਼ ਹੈ
, ਜਿੱਥੇ ਦੁਨੀਆ ਦੀਆਂ ਬਹੁਤੀਆਂ ਭਾਸ਼ਾਵਾਂ ਵਿੱਚ ਤਕਰੀਬਨ ਹਰ ਵਿਸ਼ੇ ਦੀ ਮੁੱਢਲੀ ਜਾਣਕਾਰੀ ਮਿਲ ਜਾਂਦੀ ਹੈਇਸ ਵਿਸ਼ਵਕੋਸ਼ ਦੀ ਵਿਸ਼ੇਸ਼ਤਾ ਇਹ ਹੈ ਕਿ ਅਨੇਕਾਂ ਸਵੈ-ਇੱਛਿਤ ਸੰਪਾਦਕਾਂ ਦੇ ਯੋਗਦਾਨ ਸਦਕਾ ਇਹ ਜਾਣਕਾਰੀ ਨਿੱਤ ਦਿਨ ਵਧਦੀ ਅਤੇ ਨਵੇਂ ਤੱਥਾਂ, ਘਟਨਾਵਾਂ ਨੂੰ ਹਵਾਲਿਆਂ, ਸਰੋਤਾਂ ਸਮੇਤ ਸੰਭਾਲਦੀ ਸੱਜਰੀ ਹੁੰਦੀ ਰਹਿੰਦੀ ਹੈਵਿਕੀਪੀਡੀਆ ਅਤੇ ਪੁਸਤਕ ਰੂਪ ਵਿੱਚ ਛਪੇ ਵਿਸ਼ਵਕੋਸ਼ ਦੇ ਫਰਕ ਦੀ ਇੱਕ ਮਿਸਾਲ ਇਸ ਤਰ੍ਹਾਂ ਦੇ ਸਕਦੇ ਹਾਂ ਕਿ ਕਿਸੇ ਵਿਗਿਆਨਕ ਬਾਰੇ ਕਿਤਾਬੀ ਰੂਪ ਵਿੱਚ ਕੋਈ ਲਿਖਤ ਛਪੀ ਹੋਈ ਹੈਉਸ ਤੋਂ ਬਾਅਦ ਉਸ ਸ਼ਖਸ ਨੂੰ ਕੋਈ ਅੰਤਰਰਾਸ਼ਟਰੀ ਸਨਮਾਨ ਮਿਲਦਾ ਹੈਇਹ ਨਵੀਂ ਜਾਣਕਾਰੀ ਪਾਠਕਾਂ ਤਕ ਪਹੁੰਚਾਉਣ ਲਈ ਵਿਸ਼ਵਕੋਸ਼ ਦੇ ਨਵੇਂ ਸੰਸਕਰਨ ਦੀ ਲੋੜ ਪਵੇਗੀ ਪਰ ਵਿਕੀਪੀਡੀਆ ’ਤੇ ਉਸ ਸ਼ਖਸੀਅਤ ਬਾਰੇ ਬਣੇ ਸਫੇ ਉੱਤੇ ਸਨਮਾਨ ਮਿਲਣ ਦੀ ਪਹਿਲੀ ਭਰੋਸੇਮੰਦ ਖ਼ਬਰ ਨਾਲ ਹੀ ਨਵਾਂ ਭਾਗ ਜੋੜਿਆ ਜਾ ਸਕੇਗਾਇਸ ਅਖ਼ਬਾਰੀ ਖ਼ਬਰ ਨੂੰ ਹਵਾਲੇ ਵਜੋਂ ਵਰਤ ਕੇ ਲੇਖ ਨਾਲ ਨੱਥੀ ਕਰ ਦਿੱਤਾ ਜਾਏਗਾ ਤਾਂ ਕਿ ਪਾਠਕ ਹਵਾਲਾ ਸਰੋਤ ਦੀ ਪੜਤਾਲ ਕਰਕੇ ਨਿੱਕੇ ਤੋਂ ਨਿੱਕਾ ਵੇਰਵਾ ਦੇਖ ਸਕਣ ਦੇ ਸਮਰੱਥ ਹੋ ਸਕਣ

ਵਿਕੀਪੀਡੀਆ ਇੱਕ ਬਹੁ-ਭਾਸ਼ਾਈ ਔਨਲਾਈਨ ਵਿਸ਼ਵਕੋਸ਼ ਹੈ ਅਤੇ ਇਹ ਪ੍ਰਾਜੈਕਟ ਵਿਕੀ-ਅਧਾਰਤ ਸੰਪਾਦਨ ਪ੍ਰਣਾਲੀ ਦੀ ਵਰਤੋਂ ਕਰਦਿਆਂ ਵਲੰਟੀਅਰ ਸੰਪਾਦਕਾਂ ਦੇ ਸਮੂਹ ਦੁਆਰਾ ਖੁੱਲ੍ਹੇ ਯੋਗਦਾਨ ਦੇ ਤੌਰ ਵਿਕਸਤ ਕੀਤਾ ਤੇ ਬਣਾਈ ਰੱਖਿਆ ਗਿਆ ਹੈਇਹ ਵਰਲਡਵਾਈਡ ਵੈੱਬ ’ਤੇ ਸਭ ਤੋਂ ਵੱਡਾ ਅਤੇ ਸਭ ਤੋਂ ਮਸ਼ਹੂਰ ਆਮ ਹਵਾਲਾ ਕੰਮ ਹੈ ਅਤੇ ਅਕਤੂਬਰ 2019 ਤਕ ਇੰਟਰਨੈੱਟ ਸਾਈਟਾਂ ਦੀ ਦਰਜਾਬੰਦੀ ਕਰਨ ਵਾਲੀ ਅੰਤਰ-ਰਾਸ਼ਟਰੀ ਸੰਸਥਾ ‘ਅਲੈਕਸਾਦੁਆਰਾ ਦਰਜਾ ਪ੍ਰਾਪਤ ਸਭ ਤੋਂ ਪ੍ਰਸਿੱਧ ਵੈੱਬਸਾਈਟਾਂ ਵਿੱਚੋਂ ਇੱਕ ਹੈ ਇਸਦੀ ਵਿਸ਼ੇਸ਼ਤਾ ਮੁਫ਼ਤ ਸਮਗਰੀ ਹੈ ਅਤੇ ਇਸ ਵਿੱਚ ਵਪਾਰਕ ਵਿਗਿਆਪਨ ਨਹੀਂ ਹੁੰਦੇਇਹ ਗ਼ੈਰ-ਮੁਨਾਫ਼ਾ ਸੰਗਠਨ ਵਿਕੀਮੀਡੀਆ ਫਾਊਂਡੇਸ਼ਨ ਦੀ ਮਾਲਕੀ ਅਤੇ ਸਹਾਇਤਾ ਪ੍ਰਾਪਤ ਹੈ ਤੇ ਮੁੱਖ ਤੌਰ ’ਤੇ ਦਾਨ ਕੀਤੀ ਰਕਮ ਸਹਾਰੇ ਚਲਦਾ ਹੈਰਕਮ ਦਾ ਵੱਡਾ ਹਿੱਸਾ ਡਾਟਾ ਅਪਲੋਡ ਕਰਨ ਲਈ ਸਪੈਕਟਰਮ ਖਰੀਦਣ ਅਤੇ ਘੱਟ ਵਿਕਸਤ ਭਾਸ਼ਾਵਾਂ ਲਈ ਸਹੂਲਤਾਂ ਮੁਹਈਆ ਕਰਨ ’ਤੇ ਖਰਚ ਹੁੰਦਾ ਹੈ

ਵਿਕੀਪੀਡੀਆ 15 ਜਨਵਰੀ 2001 ਨੂੰ ਜਿੰਮੀ ਵੇਲਸ ਅਤੇ ਲੈਰੀ ਸੈਂਗਰ ਦੁਆਰਾ ਲਾਂਚ ਕੀਤਾ ਗਿਆਲੈਰੀ ਸੈਂਗਰ ਨੇ ਇਸਦਾ ਨਾਮ ਤਜਵੀਜ਼ ਕੀਤਾਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਾਇਆ ਗਿਆਹਵਾਈ ਭਾਸ਼ਾ ਦੇ ਸ਼ਬਦ ‘ਵਿਕੀ’ (ਤੇਜ਼), ਅਤੇ ‘ਇਨਸਾਈਕਲੋਪੀਡੀਆ’ ਦੇ ਛੋਟੇ ਰੂਪ ਵਿੱਚ ‘ਪੀਡੀਆਤੋਂਸ਼ੁਰੂ ਵਿੱਚ ਇਹ ਅੰਗਰੇਜ਼ੀ ਭਾਸ਼ਾ ਦਾ ਵਿਸ਼ਵਕੋਸ਼ ਸੀ ਪਰ ਦੂਜੀਆਂ ਭਾਸ਼ਾਵਾਂ ਦੇ ਸੰਸਕਰਨਾਂ ਨੂੰ ਛੇਤੀ ਹੀ ਵਿਕਸਤ ਕਰ ਲਿਆ ਗਿਆਘੱਟੋ ਘੱਟ 62, 48, 263 ਲੇਖਾਂ ਦੇ ਨਾਲ ਅੰਗਰੇਜ਼ੀ ਵਿਕੀਪੀਡੀਆ ਹੋਰਨਾਂ ਭਾਸ਼ਾਵਾਂ ਦੇ ਵਿਕੀਪੀਡੀਆ ਵਿਸ਼ਵਕੋਸ਼ਾਂ ਵਿੱਚੋਂ ਸਭ ਤੋਂ ਵੱਡਾ ਹੈਕੁਲ ਮਿਲਾ ਕੇ ਵਿਕੀਪੀਡੀਆ ਵਿੱਚ 317 ਵੱਖ-ਵੱਖ ਭਾਸ਼ਾਵਾਂ ਵਿੱਚ 55 ਕਰੋੜ ਤੋਂ ਵੱਧ ਲੇਖ ਸ਼ਾਮਲ ਹਨਪੰਜਾਬੀ ਵਿਕੀਪੀਡੀਆ, ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈਇਸਦੀ ਵੈੱਬਸਾਇਟ 3 ਜੂਨ 2002 ਨੂੰ ਹੋਂਦ ਵਿੱਚ ਆਈ ਸੀਪਰ ਇਸਦੇ ਸਭ ਤੋਂ ਪਹਿਲੇ ਤਿੰਨ ਲੇਖ ਅਗਸਤ 2004 ਵਿੱਚ ਲਿਖੇ ਗਏ। 13ਫਰਵਰੀ 2021ਮੁਤਾਬਿਕ ਇਸ ਵਿਕੀਪੀਡੀਆ ’ਤੇ 35218 ਲੇਖ ਸਨ ਅਤੇ ਇਸਦੇ ਕੁਲ 36, 100 ਦਰਜ਼ (ਰਜਿਸਟਰ) ਵਰਤੋਂਕਾਰਾਂ ਨੇ ਕੁਲ 5, 54, 168 ਫੇਰ-ਬਦਲ ਕੀਤੇ ਸਨਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿਕੀਪੀਡੀਆ ਨੇ ਕਾਫੀ ਤਰੱਕੀ ਕੀਤੀ ਹੈਲੇਖਾਂ ਦੀ ਗਿਣਤੀ ਦੇ ਪੱਖੋਂ ਇਹ ਉੱਪਰੋਂ 105ਵੇਂ ਥਾਂ ਉੱਤੇ ਹੈ

ਵਿਕੀਪੀਡੀਆ ਦੇ ਸਫਿਆਂ ਦੀ ਗਿਣਤੀ ਹਰ ਦਿਨ ਵਧ ਰਹੀ ਹੈ ਤੇ ਪਹਿਲਾਂ ਬਣੇ ਹੋਏ ਸਫਿਆਂ ਵਿੱਚ ਮਾਤਰਾਤਮਕ ਅਤੇ ਗੁਣਾਤਮਿਕ ਪੱਖ ਤੋਂ ਵਾਧਾ ਹੋ ਰਿਹਾ ਹੈ ਇਸ ’ਤੇ ਕੋਈ ਵੀ ਲੇਖ ਸਿੱਧੀ ਖੋਜ ਰਾਹੀਂ ਲੱਭਿਆ ਜਾ ਸਕਦਾ ਹੈ ਜਾਂ ਕਿਸੇ ਸਫੇ ਤੋਂ ਲਿੰਕ (ਨੀਲੇ ਰੰਗ ਦੇ ਸ਼ਬਦਾਂ ਵਾਲੇ, ਨਾਲ ਜੁੜੇ ਹੋਏ ਲੇਖ) ਰਾਹੀਂ ਦੂਜੇ ਸਫੇ ’ਤੇ ਪਹੁੰਚਿਆ ਜਾ ਸਕਦਾ ਹੈਹਰ ਸਫਾ ਦੂਜੇ ਬਹੁਤ ਸਾਰੇ ਸਫਿਆਂ ਨਾਲ ਜੁੜਿਆ ਹੁੰਦਾ ਹੈਸਾਰੇ ਲੇਖ ਹਵਾਲਿਆਂ ਸਮੇਤ ਜਾਣਕਾਰੀ ਮੁਹਈਆ ਕਰਵਾਉਂਦੇ ਹਨਵਿਕੀਪੀਡੀਆ ਸੰਪਾਦਨ ਨੀਤੀ ਅਨੁਸਾਰ ਕੋਈ ਗੱਲ ਪੁਖ਼ਤਾ ਸਬੂਤ/ਹਵਾਲੇ ਤੋਂ ਬਿਨਾਂ ਨਹੀਂ ਲਿਖੀ ਜਾਂਦੀਇਹ ਹਵਾਲੇ ਅਖਬਾਰਾਂ ਦੀਆਂ ਖ਼ਬਰਾਂ, ਲੇਖ, ਵੈੱਬਸਾਈਟ, ਮੈਗਜ਼ੀਨ, ਕਿਤਾਬਾਂ ਆਦਿ ਹੁੰਦੇ ਹਨਸਫੇ ਦੇ ਬਿਲਕੁਲ ਹੇਠਾਂ ਸ਼੍ਰੇਣੀਆਂ ਹੁੰਦੀਆਂ ਹਨ ਜਿਨ੍ਹਾਂ ਤੋਂ ਉਸ ਸ਼੍ਰੇਣੀ ਦੇ ਹੋਰ ਲੇਖ ਮਿਲਦੇ ਹਨਜਿਵੇਂ ਗੁਰਦਿਆਲ ਸਿੰਘ ‘ਪੰਜਾਬੀ ਨਾਵਲਕਾਰ’ ਸ਼੍ਰੇਣੀ ਵਿੱਚ ਆਉਂਦਾ ਹੈਇਸ ਸ਼੍ਰੇਣੀ ਵਿੱਚ ਸਾਰੇ ਪੰਜਾਬੀ ਨਾਵਲਕਾਰ ਮਿਲਦੇ ਹਨਉਹ ‘ਭਾਰਤੀ ਲੇਖਕ’ ਸ਼੍ਰੇਣੀ ਵਿੱਚ ਵੀ ਆਉਂਦਾ ਹੈ, ਜਿਸ ਵਿੱਚ ਅਸੀਂ ਹੋਰ ਭਾਰਤੀ ਲੇਖਕਾਂ ਬਾਰੇ ਬਣੇ ਸਫੇ ਦੇਖ ਸਕਦੇ ਹਾਂਉਹ ‘ਪੰਜਾਬੀ ਕਹਾਣੀਕਾਰ’, ‘ਸਾਹਿਤ ਅਕਾਦਮੀ ਇਨਾਮ ਜੇਤੂ’, ‘ਗਿਆਨਪੀਠ’ ਆਦਿ ਸ਼੍ਰੇਣੀਆਂ ਨਾਲ ਵੀ ਖੋਜਿਆ ਜਾ ਸਕਦਾ ਹੈ

ਵਿਕੀਪੀਡੀਆ ਸੰਪਾਦਨ ਲਈ ਹਰ ਕਿਸੇ ਲਈ ਖੁੱਲ੍ਹਾ ਹੈਹਰ ਕੋਈ ਇਸ ’ਤੇ ਦਾਖ਼ਲ (ਲੌਗ-ਇੰਨ) ਹੋ ਕੇ ਜਾਂ ਬਿਨਾਂ ਦਾਖ਼ਲ ਹੋਏ, ਨਵਾਂ ਲੇਖ ਬਣਾ ਸਕਦਾ ਹੈ ਜਾਂ ਪਹਿਲਾਂ ਬਣੇ ਹੋਏ ਲੇਖ ਵਿੱਚ ਵਾਧਾ-ਘਾਟਾ ਕਰ ਸਕਦਾ ਹੈਇਹ ਵੱਖੋ-ਵੱਖ ਭਰੋਸੇਯੋਗ ਸਰੋਤਾਂ ਤੋਂ ਜਾਣਕਾਰੀ ਜਾਂ ਗਿਆਨ ਨੂੰ ਇੱਕ ਥਾਂ ’ਤੇ ਇਕੱਠਾ ਕਰਨ ਦਾ ਕੰਮ ਕਰ ਰਿਹਾ ਹੈਵਿਕੀਪੀਡੀਆ ਸੰਪਾਦਨ ਲਈ ਹਰ ਕਿਸੇ ਲਈ ਖੁੱਲ੍ਹਾ ਹੋਣ ਕਰਕੇ ਇਸ ਵਿੱਚ ਗਲਤ ਸੂਚਨਾਵਾਂ ਅਤੇ ਤੱਥ ਹੋਣ ਦੀ ਸੰਭਾਵਨਾ ਮੌਜੂਦ ਰਹਿੰਦੀ ਹੈ ਅਤੇ ਇਸ ਸੂਚਨਾ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਕਿਸੇ ਹੋਰ ਭਰੋਸੇਯੋਗ ਸਰੋਤ ਤੋਂ ਪੜਤਾਲ ਕਰ ਲੈਣੀ ਚਾਹੀਦੀ ਹੈਅੱਜ ਜਦੋਂ ਹਰ ਸੰਸਥਾ ਜਾਂ ਕਾਰਪੋਰੇਸ਼ਨ ਗਿਆਨ ’ਤੇ ਅਧਿਕਾਰ ਕਰਨ, ਹਰ ਨਵੀਂ ਖੋਜ ਕਾਪੀਰਾਈਟ ਤੇ ਪੇਟੈਂਟ ਕਾਨੂੰਨਾਂ ਰਾਹੀਂ ਸੁਰੱਖਿਅਤ ਕਰਨ ਤੇ ਉਸ ਦਾ ਵੱਧ ਤੋਂ ਵੱਧ ਮੁੱਲ ਵੱਟਣ ਦੇ ਉਦੇਸ਼ ਹਿਤ ਕਾਰਜਸ਼ੀਲ ਹੈ ਤਾਂ ਵਿਕੀਪੀਡੀਆ ਸਾਰੀ ਸਮੱਗਰੀ ਨੂੰ ਦੇਖਣ, ਸੋਧਣ ਤੇ ਵਰਤਣ ਦੀ ਖੁੱਲ੍ਹੀ ਪਹੁੰਚ ਦੇ ਕੇ ਸਭ ਲਈ ਗਿਆਨ ਦੇ ਬੂਹੇ ਖੋਲ੍ਹ ਰਿਹਾ ਹੈ ਇਸਦਾ ਦਰਸ਼ਨ ਹੈ ਕਿ ਧਰਤੀ ਦਾ ਹਰ ਮਨੁੱਖ ਕਿਸੇ ਨਾ ਕਿਸੇ ਚੀਜ਼/ਵਿਸ਼ੇ ਬਾਰੇ ਖਾਸ ਗਿਆਨ ਰੱਖਦਾ ਹੈ ਜਿਹੜਾ ਦੂਜਿਆਂ ਕੋਲ ਨਹੀਂ ਹੈ ਜਾਂ ਉਹ ਜਾਣਕਾਰੀ ਇਕੱਠੀ ਕਰਨ ਵਿੱਚ ਸਹਾਈ ਹੋ ਸਕਦਾ ਹੈਹਰ ਕੋਈ, ਚਾਹੇ ਉਸ ਨੇ ਕੋਈ ਯੋਗਦਾਨ ਕੀਤਾ ਹੈ ਜਾਂ ਨਹੀਂ; ਇਕੱਠੀ ਕੀਤੀ ਜਾਣਕਾਰੀ ਦੇ ਪੂਰੇ ਦੇ ਪੂਰੇ ਜਾਂ ਕਿਸੇ ਖਾਸ ਹਿੱਸੇ ਨੂੰ ਆਪਣੇ ਨਿੱਜੀ, ਵਪਾਰਕ, ਵਿੱਦਿਅਕ ਜਾਂ ਕੋਈ ਵੀ ਹੋਰ ਲਾਭ ਕਮਾਉਣ ਲਈ ਵਰਤ ਸਕਦਾ ਹੈ

ਉਹ ਭਾਸ਼ਾ ਸਭ ਤੋਂ ਅਮੀਰ ਹੁੰਦੀ ਹੈ ਜਿਹੜੀ ਵਿਰਸੇ ਤੋਂ ਵਰਤਮਾਨ ਤਕ ਮਨੁੱਖੀ ਵਲਵਲਿਆਂ ਅਤੇ ਉੱਨਤ ਤਕਨੀਕੀ ਸ਼ਬਦਾਵਲੀ ਨੂੰ ਆਪਣੇ ਵਿੱਚ ਸਮਾਉਣ ਦੀ ਸਮਰੱਥਾ ਰੱਖਦੀ ਹੋਵੇ ਤੇ ਉਸ ਵਿੱਚ ਵਿਸ਼ਾ ਸਮੱਗਰੀ ਹੋਵੇਭਾਸ਼ਾਵਾਂ ਦਾ ਉੱਨਤ ਹੋਣਾ ਜਾਂ ਪਛੜਾਪਣ, ਸਮਗਰੀ ਦੀ ਮਾਤਰਾ ਦੀ ਭਿੰਨਤਾ ਉੱਤੇ ਨਿਰਭਰ ਕਰਦਾ ਹੈਹਰ ਭਾਸ਼ਾ ਵਿੱਚ ਨਵੇਂ ਉੱਨਤ ਗਿਆਨ ਨੂੰ ਜਜ਼ਬ ਕਰਨ ਤੇ ਪ੍ਰਗਟ ਕਰਨ ਦੀ ਸਮਰੱਥਾ ਹੁੰਦੀ ਹੈਗਿਆਨ ਦੀ ਸੰਭਾਲ ਵਿੱਚ ਲੱਗੇ ਲੋਕਾਂ ਦੀ ਮਦਦ ਨਾਲ ਜਿਸ ਭਾਸ਼ਾ ਵਿੱਚ ਸਭ ਵਿਸ਼ਿਆਂ ਦੀ ਸ਼ਬਦਾਵਲੀ ਦੇ ਨਾਲ-ਨਾਲ ਵਿਸ਼ਿਆਂ ਦੀ ਸਮਗਰੀ ਵਿਕਸਤ ਹੁੰਦੀ ਰਹੇ, ਉਹ ਭਾਸ਼ਾ ਦੂਜੀਆਂ ਤੋਂ ਅੱਗੇ ਲੰਘ ਜਾਂਦੀ ਹੈਵਿਕੀਪੀਡੀਆ ਹਰ ਭਾਸ਼ਾ ਦੇ, ਹਰ ਵਿਸ਼ੇ ਨਾਲ ਸਬੰਧਤ ਮਾਹਿਰਾਂ, ਵਿਦਿਆਰਥੀਆਂ ਤੇ ਸਮੂਹ ਲੋਕਾਂ ਨੂੰ ਇਹ ਮੌਕਾ ਦਿੰਦਾ ਹੈ ਕਿ ਉਹ ਆਪਣੀ ਭਾਸ਼ਾ ਵਿੱਚ ਖਿੱਲਰੀ ਹੋਈ ਸਮੱਗਰੀ ਨੂੰ ਇਕੱਠਾ ਕਰ ਸਕਣ ਅਤੇ ਦੂਜੀਆਂ ਭਾਸ਼ਾਵਾਂ ਤੋਂ ਅਨੁਵਾਦ ਰਾਹੀਂ ਹਰ ਖੇਤਰ ਦਾ ਗਿਆਨ ਆਪਣੀ ਭਾਸ਼ਾ ਵਿੱਚ ਲੈ ਆਉਣਵਿਕੀਪੀਡੀਆ ਦਾ ਅਨੁਵਾਦ ਸਾਫਟਵੇਅਰ ਅਨੁਵਾਦ ਨੂੰ ਬਹੁਤ ਆਸਾਨ ਬਣਾ ਦਿੰਦਾ ਹੈ

ਵਿਕੀਪੀਡੀਆ ’ਤੇ ਸਮਗਰੀ ਲਿਖਣ ਦਾ ਹੋਰ ਪੱਖ ਇਸਦਾ ਨਿਰਪੱਖ ਨਜ਼ਰੀਆ ਹੈਕਿਸੇ ਵੀ ਲੇਖ ਨੂੰ ਜਾਣਕਾਰੀ ਦੇਣ ਦੇ ਉਦੇਸ਼ ਨਾਲ ਨਿਰਪੱਖ ਨਜ਼ਰੀਏ ਨਾਲ ਲਿਖਿਆ ਜਾਂਦਾ ਹੈਵਿਰੋਧੀ ਵਿਚਾਰਾਂ, ਤੱਥਾਂ ਨੂੰ ਮਿਟਾਇਆ ਨਹੀਂ ਜਾਂਦਾ ਸਗੋਂ ਪੂਰੀ ਥਾਂ ਦਿੱਤੀ ਜਾਂਦੀ ਹੈਕਿਹਾ ਜਾਂਦਾ ਹੈ ਕਿ ਵਿਕੀਪੀਡੀਆ ’ਤੇ ਲਗਾਤਾਰ ਕੰਮ ਕਰਨ ਵਾਲੇ ਲੋਕ ਇੱਕੀਵੀਂ ਸਦੀ ਦੇ ਉਹਨਾਂ ਆਦਰਸ਼ ਨਾਗਰਿਕਾਂ ਦੀ ਝਲਕ ਹਨ ਜੋ ਤਮਾਮ ਅਸਹਿਮਤੀਆਂ ਦੇ ਬਾਵਜੂਦ ਸਹਿਯੋਗ ਕਰ ਸਕਦੇ ਹਨਵਿਕੀਪੀਡੀਆ ’ਤੇ ਕੰਮ ਕਰਨਾ ਸਿਰਫ਼ ਆਪਣੀ ਜ਼ਬਾਨ ਦੀ ਸੇਵਾ ਕਰਨਾ ਹੀ ਨਹੀਂ ਹੈ, ਇਸ ’ਤੇ ਕੰਮ ਕਰਨ ਵਾਲਾ (ਵਿਕੀਪੀਡੀਆ ਦੀ ਭਾਸ਼ਾ ਵਿੱਚ ਵਰਤੋਂਕਾਰ) ਨਿੱਤ ਦਿਨ ਸੰਪਾਦਨਾ ਕਰਨ ਨਾਲ ਖੁਦ ਵੀ ਸਮਰੱਥਾ ਹਾਸਲ ਕਰਦਾ ਹੈਇਹ ਸਮਰੱਥਾ ਅਨੁਵਾਦਕ, ਸੰਪਾਦਕ, ਟਾਈਪਿਸਟ, ਪਰੂਫ ਰੀਡਰ, ਲੇਖਕ ਤੇ ਪਾਠਕ ਦੇ ਤੌਰ ’ਤੇ ਹੁੰਦੀ ਹੈਮੁੱਖ ਤੌਰ ’ਤੇ ਵਰਤੋਂਕਾਰ ਕੰਪੀਊਟਰ ਜਾਂ ਮੋਬਾਇਲ ਤੇ ਸੰਪਾਦਨ ਤਕਨੀਕ ਸਿੱਖਦਾ ਹੈਨਵੇਂ ਸੰਪਾਦਕਾਂ ਨੂੰ ਸਿਖਾਉਣ ਲਈ ਵਿਕੀਪੀਡੀਆ ’ਤੇ ਉਸ ਭਾਸ਼ਾ ਵਿੱਚ ਕੰਮ ਕਰ ਰਹੇ ਵਰਤੋਂਕਾਰਾਂ(ਸੰਪਾਦਕਾਂ) ਦਾ ਸਮੂਹ (ਭਾਈਚਾਰਾ) ਮੌਜੂਦ ਹੁੰਦਾ ਹੈ ਜੋ ਸੰਪਾਦਨਾ ਵਿੱਚ ਆਉਂਦੀ ਛੋਟੀ-ਵੱਡੀ ਸਮੱਸਿਆ ਹੱਲ ਕਰਦਾ ਹੈ ਤੇ ਨਵੇਂ ਸੰਪਾਦਕਾਂ ਦੁਆਰਾ ਸਿੱਖਣ ਦੌਰਾਨ ਕੀਤੀਆਂ ਗ਼ਲਤੀਆਂ ਵੀ ਠੀਕ ਕਰਦਾ ਹੈਡੈਸਕਟਾਪ ਦਿੱਖ ਵਿੱਚ ਸੋਧੋ’ ਅਤੇ ਮੋਬਾਇਲ ਦਿੱਖ ਵਿੱਚ ‘ਪੈਨ’ ਦੇ ਨਿਸ਼ਾਨ ਨੂੰ ਕਲਿੱਕ ਕਰਕੇ ਐਡਿਟ ਰੂਪ ਸਾਡੇ ਸਾਹਮਣੇ ਖੁੱਲ੍ਹ ਜਾਂਦਾ ਹੈਸ਼ੁਰੂ ਵਿੱਚ ਸਿਖਿਆਰਥੀ ਵੱਖ-ਵੱਖ ਸਫਿਆਂ ਨੂੰ ਖੋਲ੍ਹ ਕੇ ਸ਼ਬਦਾਂ ਅਤੇ ਵਿਆਕਰਨ ਦੀਆਂ ਗ਼ਲਤੀਆਂ ਠੀਕ ਕਰਨ ਦਾ ਕੰਮ ਕਰ ਸਕਦੇ ਹਨਉਸ ਤੋਂ ਬਾਅਦ ਉਹ ਹੋਰ ਤਰ੍ਹਾਂ ਦੀਆਂ ਸੋਧਾਂ ਕਰਨ ਅਤੇ ਨਵੇਂ ਲੇਖ ਬਣਾਉਣ ਦੇ ਸਮਰੱਥ ਹੋ ਜਾਂਦੇ ਹਨਸੋਧ ਕਰਨ ਤੋਂ ਬਾਅਦ ਅਗਲਾ ਕਦਮ ਉਸ ਨੂੰ ਪ੍ਰਕਾਸ਼ਤ ਕਰਨਾ ਹੁੰਦਾ ਹੈਵਿਕੀਪੀਡੀਆ ਲੇਖ ਲਿਖਣ ਦੀ ਇੱਕ ਖਾਸ ਪੱਧਤੀ ਹੈ ਜੋ ਇਹਨਾਂ ਨੂੰ ਅਖ਼ਬਾਰੀ ਲੇਖਾਂ ਤੋਂ ਵੱਖਰਾ ਕਰਦੀ ਹੈ, ਇਸਦੀ ਸਮਝ ਸੰਪਾਦਨ ਕਰਨ ਵੇਲੇ ਆਉਣ ਲਗਦੀ ਹੈ

ਇਹ ਗੱਲ ਨੋਟ ਕੀਤੀ ਗਈ ਹੈ ਕਿ ਵਿਕੀਪੀਡੀਆ ਦੇ ਸਫਿਆਂ ਵਿੱਚ ਲੇਖ ਅਧੂਰੇ ਹੁੰਦੇ ਹਨ ਜਾਂ ਕਦੇ-ਕਦੇ ਤੱਥਾਂ ਦੀਆਂ ਵੱਡੀਆਂ ਗ਼ਲਤੀਆਂ ਵੀ ਮਿਲਦੀਆਂ ਹਨਜਦ ਇਸ ਤਰ੍ਹਾਂ ਦੀ ਕੋਈ ਊਣਤਾਈ ਨਜ਼ਰ ਆਵੇ ਤਾਂ ਵਿਕੀਪੀਡੀਆ ਪਾਠਕਾਂ ਤੋਂ ਇਹ ਉਮੀਦ ਕਰਦਾ ਹੈ ਕਿ ਉਹ ਅਜਿਹੀ ਕਮੀ ਨੂੰ ਸੋਧ ਕੇ ਦੂਰ ਕਰ ਦੇਣਗੇ, ਜੋ ਕਿ ਬਿਲਕੁਲ ਆਸਾਨ ਕੰਮ ਹੈਸ਼ੁਰੂਆਤ ਵਿੱਚ ਕੁਝ ਗ਼ਲਤੀਆਂ ਜਿਹੜੇ ਬਹੁਤੇ ਵਰਤੋਂਕਾਰ ਕਰਦੇ ਹਨ, ਉਹ ਹਨ- ਆਪਣੇ ਬਾਰੇ ਹੀ ਲੇਖ ਬਣਾਉਣਾ ਜਾਂ ਕਿਸੇ ਇੱਕ ਲੇਖ ’ਤੇ ਹੀ ਸੋਧਾਂ ਕਰਦੇ ਰਹਿਣਾ; ਇਹ ਨਾ ਕੀਤੀਆਂ ਜਾਣ ਤਾਂ ਵੱਖ-ਵੱਖ ਸਫਿਆਂ ਤੇ ਥੋੜ੍ਹਾ-ਥੋੜ੍ਹਾ ਕੰਮ ਕਰਕੇ ਵਿਕੀਪੀਡੀਆ ਸੰਪਾਦਨ ਤਕਨੀਕ ਬਹੁਤ ਆਸਾਨੀ ਨਾਲ ਸਿੱਖੀ ਜਾ ਸਕਦੀ ਹੈਵਿਕੀਪੀਡੀਆ ਉੱਤੇ ਦੁਨੀਆ ਭਰ ਦੇ ਵਿਸ਼ਿਆਂ ’ਤੇ ਕੰਮ ਕਰਨ, ਸਿੱਖਣ-ਸਿਖਾਉਣ ਦੀ ਅਥਾਹ ਸੰਭਾਵਨਾ ਮੌਜੂਦ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2592)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਮੁਲਖ ਸਿੰਘ

ਮੁਲਖ ਸਿੰਘ

Pipli, Sirsa, Haryana, India.
Phone: (91 - 94162 - 55877)
Email: (mulkhpipli@gmail.com)