Mohinderpal7ਪੰਜਾਬ ਤੋਂ ਪਹੁੰਚੇ ਲੇਖਕ ਉਜਾਗਰ ਸਿੰਘ ਦੀ ਖਾਸ ਸ਼ਿਰਕਤ ਰਹੀ ...
(ਜੂਨ 28, 2016)

 

ਹਰਨੇਕ ਸਿੰਘ ਬੱਧਣੀ ਦਾ ਕਹਾਣੀ ਸੰਗ੍ਰਹਿ “ਨਹੀਓਂ ਲੱਭਣੇ ਲਾਲ ਗੁਆਚੇ” ਲੋਕ ਅਰਪਨ

PunjabiLikhariSabhaAB

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਇਕੱਤਰਤਾ ਖਾਸ ਹੋ ਨਿੱਬੜੀਇਹ ਮੀਟਿੰਗ 19 ਜੂਨ ਨੂੰ ਕੋਸੋ ਦੇ ਦਫ਼ਤਰ ਵਿਚ ਹੋਈਇਸ ਵਿਚ ਹਰਨੇਕ ਸਿੰਘ ਬੱਧਣੀ ਦਾ ਕਹਾਣੀ ਸੰਗ੍ਰਹਿ “ਨਹੀਓਂ ਲੱਭਣੇ ਲਾਲ ਗੁਆਚੇ” ਲੋਕ ਅਰਪਨ ਕੀਤਾ ਗਿਆ ਅਤੇ ਨਾਲ ਹੀ ਪੰਜਾਬ ਤੋਂ ਪਹੁੰਚੇ ਲੇਖਕ ਉਜਾਗਰ ਸਿੰਘ ਦੀ ਖਾਸ ਸ਼ਿਰਕਤ ਰਹੀ।

ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸਕੱਤਰ ਬਲਬੀਰ ਗੋਰਾ ਨੇ ਸਭਾ ਦੇ ਪ੍ਰਧਾਨ ਤਰਲੋਚਨ ਸੈਹਿੰਬੀ, ਹਰਨੇਕ ਸਿੰਘ ਬੱਧਣੀ, ਨਰਿੰਦਰ ਕੌਰ ਧਾਲੀਵਾਲ ਅਤੇ ਖਾਸ ਮਹਿਮਾਨ ਉਜਾਗਰ ਸਿੰਘ ਨੂੰ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਹੋਣ ਲਈ ਸੱਦਾ ਦਿੱਤਾ। ਇਸ ਸਮੇਂ ਬਲਬੀਰ ਗੋਰਾ ਨੇ ਨੁੱਕੜ ਨਾਟਕਾਂ ਦੇ ਸਰਤਾਜ ਕਲਾਕਾਰ ਟੋਨੀ ਬਤਿਸ਼ ਅਤੇ ਕਹਾਣੀਕਾਰ ਸੁਖਵੰਤ ਕੌਰ ਮਾਨ ਦੇ ਸਦੀਵੀ ਵਿਛੋੜਾ ਦੇ ਜਾਣ ’ਤੇ ਡਾਢੇ ਦੁੱਖ ਦਾ ਪ੍ਰਗਟਾਵਾ ਕੀਤਾ।

ਸੰਜੀਦਾ ਮਾਹੌਲ ਨੂੰ ਬਦਲਦੇ ਹੋਏ ਉਹਨਾਂ ਸਭਾ ਦੇ ਮੈਂਬਰ ਲੇਖਕ ਸੁਖਪਾਲ ਪਰਮਾਰ ਨੂੰ ਉਹਨਾਂ ਦੁਆਰਾ ਕਾਮਾਗਾਟਾਮਾਰੂ ਮਾਫ਼ੀਨਾਮੇ ਸਬੰਧੀ ਲਿਖੇ ਗੀਤ ਲਈ ਵਧਾਈ ਦਿੱਤੀ। ਗਾਇਕ ਦਰਸ਼ਨ ਖੇਲਾ ਇਸ ਗੀਤ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਗਾ ਕੇ ਲੋਕਾਂ ਦੀ ਪ੍ਰਸੰਸਾ ਦੇ ਪਾਤਰ ਬਣੇ ਹਨ। ਨਾਲ ਹੀ ਸਭਾ ਦੇ ਮੈਂਬਰ ਲੇਖਕ ਮੰਗਲ ਚੱਠਾ ਨੂੰ ਅਦਾਰਾ “ਦੇਸ ਪੰਜਾਬ ਟਾਈਮਜ਼” ਵੱਲੋਂ ਕਰਾਏ ਜਾ ਰਹੇ ਸਭਿਆਚਾਰਕ ਮੇਲੇ ਦੌਰਾਨ “2016 ਹੈਰੀ ਸੋਹਲ ਪੁਰਸਕਾਰ” ਨਾਲ ਸਨਮਾਨਤ ਕੀਤੇ ਜਾਣ ਦੀ ਘੋਸ਼ਣਾ ’ਤੇ ਵਧਾਈ ਦਿੱਤੀ। ਮੰਗਲ ਚੱਠਾ ਨੂੰ ਇਹ ਪੁਰਸਕਾਰ ਉਸਦੀਆਂ ਮਸ਼ਹੂਰ ਕਵੀਸ਼ਰੀ ਰਚਨਾਵਾਂ ਬਦੌਲਤ ਦਿੱਤਾ ਜਾ ਰਿਹਾ ਹੈ।

ਰਚਨਾਵਾਂ ਦਾ ਦੌਰ ਗੁਰਬਚਨ ਸਿੰਘ ਬਰਾੜ ਦੀ ਕਵਿਤਾ ਨਾਲ ਸ਼ੁਰੂ ਹੋਇਆ। ਜੋਗਿੰਦਰ ਸੰਘਾ ਨੇ ਇਕ ਕਹਾਣੀ ਪੇਸ਼ ਕੀਤੀ। ਇਕ ਛੋਟੇ ਬੱਚੇ ਰਣਜੋਤ ਸਿੰਘ ਧਾਲੀਵਾਲ ਨੇ ਵੀ ਕਵਿਤਾ ਸੁਣਾਈ। ਗੁਰਦੀਸ਼ ਕੌਰ ਗਰੇਵਾਲ ਨੇ “ਫਾਦਰਜ਼ ਡੇਅ” ਨੂੰ ਸਮਰਪਿਤ ਇਕ ਗੀਤ ਨਾਲ ਹਾਜ਼ਰੀ ਲਵਾਈ ਅਤੇ ਨਾਲ ਹੀ ਉਜਾਗਰ ਸਿੰਘ ਬਾਰੇ ਵਿਸਤਾਰ ਵਿਚ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਉਪਰੰਤ ਹਰੀਪਾਲ ਨੇ ਹਰਨੇਕ ਬੱਧਣੀ ਦੀ ਪੁਸਤਕ ਬਾਰੇ ਅਤੇ ਕਹਾਣੀ ਕਲਾ ਬਾਰੇ ਇਕ ਵਿਸਤਾਰਪੂਰਨ ਪਰਚਾ ਪੜ੍ਹਿਆ

ਇਸ ਤੋਂ ਉਪਰੰਤ ਪੁਸਤਕ “ਨਹੀਓਂ  ਲੱਭਣੇ ਲਾਲ ਗੁਆਚੇ” ਨੂੰ ਰਵਾਇਤੀ ਤੌਰ ’ਤੇ ਲੋਕ ਅਰਪਨ ਕੀਤਾ ਗਿਆ ਅਤੇ ਹਰਨੇਕ ਬੱਧਣੀ ਨੇ ਸਭਾ ਦਾ ਧੰਨਵਾਦ ਕਰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ।

ਉਜਾਗਰ ਸਿੰਘ ਨੇ ਆਪਣੇ ਜੀਵਨ ਅਤੇ ਲਿਖਤ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸਭਾ ਵੱਲੋਂ ਉਹਨਾਂ ਨੂੰ ਇਕ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ।

ਰਚਨਾਵਾਂ ਦੇ ਦੌਰ ਨੂੰ ਜਾਰੀ ਰੱਖਦੇ ਹੋਏ ਬਲਜਿੰਦਰ ਸਿੰਘ ਸੰਘਾ, ਜੋਰਾਵਰ ਸਿੰਘ ਬੰਸਲ, ਲਖਵਿੰਦਰ ਸਿੰਘ ਜੌਹਲ, ਗੁਰਪ੍ਰਤਾਪ ਸਿੰਘ ਢਿੱਲੋਂ, ਮਹਿੰਦਰਪਾਲ ਸਿੰਘ ਪਾਲ, ਮੰਗਲ ਸਿੰਘ ਚੱਠਾ, ਗਗਨਦੀਪ ਸਿੰਘ ਗੁਹਾਨੀਆ, ਸੁਰਿੰਦਰ ਗੀਤ, ਅਜਾਇਬ ਸਿੰਘ ਸੇਖੋਂ, ਸ਼ਿਵ ਸ਼ਰਮਾ, ਗੁਰਚਰਨ ਸਿੰਘ ਹੇਅਰ, ਮਾਸਟਰ ਅਜੀਤ ਸਿੰਘ, ਬਲਬੀਰ ਸਿੰਘ ਗੋਰਾ ਅਤੇ ਤਰਲੋਚਨ ਸਿੰਘ ਸੈਹਿੰਬੀ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸਾਂਝ ਪਾਈ। ਸੁਭਾਸ਼ ਸ਼ਰਮਾ ਨੇ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਪੇਸ਼ ਕੀਤੀਮਾਸਟਰ ਭਜਨ ਸਿੰਘ ਗਿੱਲ ਅਤੇ ਮਹਿੰਦਰ ਸਿੰਘ ਧਾਲੀਵਾਲ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਹਰਨੇਕ ਬੱਧਣੀ ਨੂੰ ਵਧਾਈ ਦਿੱਤੀ। ਸੁਖਪਾਲ ਪਰਮਾਰ ਨੇ ਵੀ ਹਰਨੇਕ ਬੱਧਣੀ ਅਤੇ ਮੰਗਲ ਚੱਠਾ ਨੂੰ ਸਟੇਜ ਤੋਂ ਵਧਾਈ ਦਿੱਤੀ। ਚਾਹ ਅਤੇ ਸਨੈਕਸ ਦੀ ਸੇਵਾ ਬੱਧਣੀ ਪਰਿਵਾਰ ਵੱਲੋਂ ਹੋਈ। ਸਭਾ ਵੱਲੋਂ ਫ਼ੋਟੋਗ੍ਰਾਫ਼ੀ ਦੀ ਸੇਵਾ ਰਣਜੀਤ (ਲਾਡੀ) ਗੋਬਿੰਦਪੁਰੀ ਨੇ ਨਿਭਾਈ

ਅੰਤ ਵਿਚ ਅਗਲੇ ਮਹੀਨੇ ਦੀ ਮੀਟਿੰਗ ਵਿਚ ਮਿਲਣ ਦਾ ਵਾਅਦਾ ਕਰਦੇ ਹੋਏ ਪ੍ਰਧਾਨ ਤਰਲੋਚਨ ਸਿੰਘ ਸੈਹਿੰਬੀ ਨੇ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਮੀਟਿੰਗ ਦੀ ਸਮਾਪਤੀ ਕੀਤੀ। ਸਭਾ ਦੀ ਅਗਲੇ ਮਹੀਨੇ ਦੀ ਇਕੱਤਰਤਾ 17 ਜੁਲਾਈ ਨੂੰ ਕੋਸੋ ਦੇ ਦਫ਼ਤਰ ਵਿਚ ਹੋਵੇਗੀ ਪਾਠਕ ਹੋਰ ਜਾਣਕਾਰੀ ਲਈ ਤਰਲੋਚਨ ਸੈਹਿੰਬੀ ਨਾਲ 403-827-1483 ਜਾਂ ਬਲਬੀਰ ਗੋਰਾ ਨਾਲ 403-472-2662 ’ਤੇ ਸੰਪਰਕ ਕਰ ਸਕਦੇ ਹਨ

*****

(334)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮਹਿੰਦਰਪਾਲ ਸਿੰਘ ਪਾਲ

ਮਹਿੰਦਰਪਾਲ ਸਿੰਘ ਪਾਲ

Surrey, British Columbia, Canada.
Phone: (403 - 880 - 1677)
Email: (mspal@telus.net)

More articles from this author