Mohinderpal7“ਸਨਮਾਨਿਤ ਕਰਨ ਦੀ ਰਸਮ ਦੀ ਸ਼ੁਰੂਆਤ ਸ੍ਰੀ ਗੁਰਬਚਨ ਬਰਾੜ ਨੇ ਮੇਜਰ ਮਾਂਗਟ ਦੀ ਸਾਹਿਤਕ ਜੀਵਨ ਅਤੇ ਯਾਤਰਾ ’ਤੇ ਵਿਸਤਾਰ ਪੂਰਕ ਲੇਖ ਪੜ੍ਹ ਕੇ ਕੀਤੀ ...
(ਮਈ 24, 2016)

 

MajorMangatB3

ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ 21 ਮਈ 2016 ਨੂੰ ਸ਼ਾਨਦਾਰ ਸਲਾਨਾ ਸਮਾਗਮ ਵਿਚ ਲੇਖਕ ਮੇਜਰ ਮਾਂਗਟ ਦਾ ਉਹਨਾਂ ਦੀ ਪੰਜਾਬੀ ਸਾਹਿਤ ਜਗਤ ਨੂੰ ਵਡਮੁੱਲੀ ਦੇਣ ਲਈ “ਇਕਬਾਲ ਅਰਪਨ ਯਾਦਗਾਰੀ ਪੁਰਸਕਾਰ” ਨਾਲ ਸਨਮਾਨ ਕੀਤਾ ਗਿਆ। ਇਸ ਤਰ੍ਹਾਂ ਮੇਜਰ ਮਾਂਗਟ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਮਾਣ ਮੱਤੇ ਇਤਿਹਾਸ ਵਿਚ ਇਸ ਪੁਰਸਕਾਰ ਨਾਲ ਨਿਵਾਜੇ ਜਾਣ ਵਾਲੇ ਸਤਾਰ੍ਹਵੇਂ ਸਾਹਿਤਕਾਰ ਬਣੇ।

ਸਮਾਗਮ ਦੇ ਆਰੰਭ ਵਿਚ ਸਕੱਤਰ ਬਲਬੀਰ ਗੋਰਾ ਨੇ ਸਭਾ ਦੇ ਪ੍ਰਧਾਨ ਤਰਲੋਚਨ ਸੈਹਿੰਬੀ, ਮੁੱਖ ਮਹਿਮਾਨ ਮੇਜਰ ਮਾਂਗਟ ਅਤੇ ਉਹਨਾਂ ਦੀ ਪਤਨੀ ਰਸ਼ਪਿੰਦਰ ਕੌਰ ਅਤੇ ਸਭਾ ਦੇ ਕਾਰਜਕਾਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਸਿੰਘ ਪਾਲ ਨੂੰ ਪ੍ਰਧਾਨਗੀ ਮੰਡਲ ਵਿਚ ਬਿਰਾਜਮਾਨ ਹੋਣ ਲਈ ਸੱਦਾ ਦਿੱਤਾ। ਨਾਲ ਹੀ ਸਭਾ ਦੇ ਮੈਂਬਰ ਹਰੀਪਾਲ ਨੂੰ ਸਭਾ ਦੇ ਉਦੇਸ਼ ਅਤੇ ਪਿਛਲੀਆਂ ਗਤੀਵਿਧੀਆਂ ਬਾਰੇ ਹਾਜ਼ਰੀਨ ਨਾਲ ਜਾਣਕਾਰੀ ਸਾਂਝੀ ਕਰਨ ਲਈ ਕਿਹਾ, ਜੋ ਉਹਨਾਂ ਨੇ ਸੁਚੱਜੇ ਅਤੇ ਸੰਖੇਪ ਰੂਪ ਵਿਚ ਸਾਂਝੀ ਕੀਤੀ।

ਰਚਨਾਵਾਂ ਦੀ ਸ਼ੁਰੂਆਤ ਸਭਾ ਵੱਲੋਂ ਕਰਾਏ ਗਏ ਬੱਚਿਆਂ ਦੇ ਪੰਜਾਬੀ ਭਾਸ਼ਾ ਬੋਲਣ ਦੀ ਮੁਹਾਰਤ ਦੇ ਮੁਕਾਬਲੇ ਵਿਚ ਜੇਤੂ ਰਹਿ ਚੁੱਕੇ ਤਿੰਨ ਬੱਚਿਆਂ ਦੀਆਂ ਰਚਨਾਵਾਂ ਨਾਲ ਹੋਇਆ। ਸੁਖਰੂਪ ਕੌਰ ਸੰਘਾ, ਅਮਰੀਤ ਕੌਰ ਗਿੱਲ ਅਤੇ ਖ਼ੁਸ਼ਏਕ ਸਿੰਘ ਚੀਮਾ ਨੇ ਬਹੁਤ ਹੀ ਵਧੀਆ ਰਚਨਾਵਾਂ ਨਾਲ ਹਾਜ਼ਰੀ ਲਗਵਾ ਕੇ ਸਰੋਤਿਆਂ ਤੋਂ ਖੂਬ ਦਾਦ ਖੱਟੀ। ਇਸ ਦੌਰਾਨ ਸੁਰਿੰਦਰ ਗੀਤ ਨੇ ਆਪਣੀ ਭਾਵਪੂਰਨ ਕਵਿਤਾ ਅਤੇ ਬਲਬੀਰ ਗੋਰਾ ਨੇ ਕਾਮਾਗਾਟਾਮਾਰੂ  ਮੁਆਫ਼ੀਨਾਮਾ ’ਤੇ ਗੀਤ ਪੇਸ਼ ਕੀਤਾ।

ਇਸ ਤੋਂ ਉਪਰੰਤ ਮੇਜਰ ਮਾਂਗਟ ਜੀ ਨੂੰ ਸਨਮਾਨਿਤ ਕਰਨ ਦੀ ਰਸਮ ਦੀ ਸ਼ੁਰੂਆਤ ਸ੍ਰੀ ਗੁਰਬਚਨ ਬਰਾੜ ਨੇ ਮੇਜਰ ਮਾਂਗਟ ਦੀ ਸਾਹਿਤਕ ਜੀਵਨ ਅਤੇ ਯਾਤਰਾ ’ਤੇ  ਵਿਸਤਾਰ ਪੂਰਕ ਲੇਖ ਪੜ੍ਹ ਕੇ ਕੀਤੀਇਸ ਲੇਖ ਰਾਹੀਂ ਉਹਨਾਂ ਦੱਸਿਆ ਕਿਵੇਂ ਮਾਂਗਟ ਜੀ ਨੇ ਸਾਹਿਤ ਯਾਤਰਾ ਗੀਤ ਅਤੇ ਕਵਿਤਾ ਤੋਂ ਸ਼ੁਰੂ ਕੀਤੀ ਅਤੇ ਕਿਸ ਤਰ੍ਹਾਂ ਉਹਨਾਂ ਇੱਕ ਸਮਰੱਥ ਕਹਾਣੀਕਾਰ ਵਜੋਂ ਆਪਣੀ ਪਹਿਚਾਣ ਬਣਾਈ। ਫਿਰ ਸਭਾ ਦੀ ਸਾਰੀ ਕਾਰਜਕਾਰੀ ਕਮੇਟੀ ਵੱਲੋਂ ਮੇਜਰ ਮਾਂਗਟ ਨੂੰ ”ਇਕਬਾਲ ਅਰਪਨ ਯਾਦਗਾਰੀ ਪੁਰਸਕਾਰ” ਦੀ ਪਲੈਕ, ਇਕ ਹਜ਼ਾਰ ਡਾਲਰ ਅਤੇ ਸਭਾ ਦੇ ਮੈਂਬਰਾਂ ਵੱਲੋਂ ਲਿਖੀਆਂ ਕਿਤਾਬਾਂ ਦਾ ਇਕ ਸੈੱਟ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਮੇਜਰ ਮਾਂਗਟ ਜੀ ਨੇ ਆਪਣੀ ਜ਼ੁਬਾਨੀ ਆਪਣੇ ਸਾਹਿਤਕ ਸਫ਼ਰ ਅਤੇ ਸਾਹਿਤ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਸ ਤੋਂ ਉਪਰੰਤ ਬਾਲ ਕਲਾਕਾਰ ਯੁਵਰਾਜ ਸਿੰਘ ਨੇ ਆਪਣੀ ਖ਼ੂਬਸੂਰਤ ਆਵਾਜ਼ ਅਤੇ ਸਾਰੰਗੀ ਨਾਲ ਮਹਿੰਦਰਪਾਲ ਸਿੰਘ ਪਾਲ ਦਾ ਪੰਜਾਬੀ ਬੋਲੀ ਨੂੰ ਸਮਰਪਿਤ ਗੀਤ ਗਾਇਆ।

ਫਿਰ ਸਭਾ ਦੇ ਦੂਸਰੇ ਸਨਮਾਨ ਹਿੱਸੇ ਵਿਚ ਸਭਾ ਦੀ ਕਾਰਜਕਾਰੀ ਕਮੇਟੀ ਵੱਲੋਂ ਸ਼ਾਇਰ ਮਹਿੰਦਰਪਾਲ ਸਿੰਘ ਪਾਲ ਨੂੰ ਉਸ ਦੀ ਪੁਸਤਕ “ਖ਼ਾਮੋਸ਼ੀਆਂ” ਲਈ ਡਾ. ਦਰਸ਼ਨ ਗਿੱਲ ਯਾਦਗਾਰੀ ਪੁਰਸਕਾਰ ਦੀ ਪਲੈਕ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਮਹਿੰਦਰਪਾਲ ਨੇ ਇਸੇ ਪੁਸਤਕ ਵਿੱਚੋਂ ਦੋ ਗ਼ਜ਼ਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

ਇਸ ਤੋਂ ਉਪਰੰਤ ਦੋ ਘੰਟੇ ਰਚਨਾਵਾਂ ਦਾ ਦੌਰ ਚੱਲਿਆ, ਜਿਸ ਵਿਚ ਡਾ. ਸੰਪੂਰਨ ਸਿੰਘ, ਗੁਰਚਰਨ ਕੌਰ ਥਿੰਦ, ਅਜਾਇਬ ਸਿੰਘ ਸੇਖੋਂ, ਦਵਿੰਦਰ ਮਲਹਾਂਸ, ਹਰਨੇਕ ਸਿੰਘ ਬੱਧਨੀ, ਜ਼ੋਰਾਵਰ ਸਿੰਘ ਬਾਂਸਲ, ਹਰਮਿੰਦਰ ਕੌਰ ਢਿੱਲੋਂ, ਅਵਨਿੰਦਰ ਨੂਰ, ਅਜੀਤ ਸਿੰਘ ਸਿੱਧੂ, ਗੁਰਦੀਸ਼ ਕੌਰ ਗਰੇਵਾਲ, ਗੁਰਦੀਪ ਕੌਰ ਪਰਿਹਾਰ, ਰਵੀ ਜਨਾਗਲ, ਬਾਲ ਕਲਾਕਾਰ ਸਫ਼ਲ ਮਾਲਵਾ ਨੇ ਹਿੱਸਾ ਲਿਆ।

ਬਲਜਿੰਦਰ ਸੰਘਾ ਨੇ ਗਦਰੀ ਬਾਬਿਆਂ ਸੰਬੰਧੀ ਬੋਲੀਆਂ ਅਤੇ ਸੁਖਵਿੰਦਰ ਤੂਰ ਨੇ ਮੰਗਲ ਚੱਠਾ ਦਾ ਲਿਖਿਆ ਗੀਤ ਸੁਣਾਇਆ। ਤਰਲੋਚਨ ਸੈਹਿੰਬੀ ਨੇ ਮੇਜਰ ਮਾਂਗਟ ਦੀ ਇਕ ਗ਼ਜ਼ਲ ਅਤੇ ਬਲਵੀਰ ਗੋਰਾ ਨੇ ਮੇਜਰ ਮਾਂਗਟ ਦਾ ਹੀ ਇਕ ਗੀਤ ਪੇਸ਼ ਕੀਤਾ।

ਸਵਰਨ ਧਾਲੀਵਾਲ ਨੇ ਕੁਝ ਵਿਚਾਰ ਅਤੇ ਸਤਪਾਲ ਕੌਸ਼ਲ ਨੇ ਕੁਝ ਸੂਚਨਾਵਾਂ ਸਾਂਝੀਆਂ ਕੀਤੀਆਂ। ਗੁਰਮੀਤ ਕੌਰ ਸਰਪਾਲ ਨੇ ਸਭਾ ਨੂੰ ਇਕ ਵਧੀਆ ਅਤੇ ਕਾਮਯਾਬ ਸਮਾਗਮ ਲਈ ਵਧਾਈ ਦਿੱਤੀ।

ਅੰਤ ਵਿਚ ਪ੍ਰਧਾਨ ਤਰਲੋਚਨ ਸੈਹਿੰਬੀ ਨੇ ਸਾਰੇ ਆਏ ਸਰੋਤਿਆਂ, ਮੀਡੀਆ ਮੈਂਬਰ, ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸਪੌਂਸਰਜ਼ ਦਾ ਧੰਨਵਾਦ ਕੀਤਾ ਅਤੇ ਅਗਾਮੀ ਸਮਾਗਮਾਂ ਲਈ ਵੀ ਉਹਨਾਂ ਦੇ ਸਹਿਯੋਗ ਦੀ ਮੰਗ ਕਰਦੇ ਹੋਏ ਸਮਾਗਮ ਦੀ ਸਮਾਪਤੀ ਕੀਤੀ।

ਸਭਾ ਦੀ ਅਗਲੀ ਮਾਸਿਕ ਇਕੱਤਰਤਾ 19 ਜੂਨ 2016 ਨੂੰ ਕੋਸੋ ਦੇ ਦਫ਼ਤਰ ਵਿਖੇ ਹੋਵੇਗੀ ਜਿਸ ਵਿਚ ਸਭਾ ਦੇ ਮੈਂਬਰ ਹਰਨੇਕ ਸਿੰਘ ਬੱਧਨੀ ਦੀ ਨਵੀਂ ਛਪੀ ਪੁਸਤਕ ਨੂੰ ਲੋਕ ਅਰਪਨ ਕੀਤਾ ਜਾਵੇਗਾ। ਹੋਰ ਜਾਣਕਾਰੀ ਲਈ ਪਾਠਕ ਪ੍ਰਧਾਨ ਤਰਲੋਚਨ ਸੈਹਿੰਬੀ ਨਾਲ 403-827-1483 ਜਾਂ ਜਨਰਲ ਸਕੱਤਰ ਬਲਬੀਰ ਗੋਰਾ ਨਾਲ 403-472-2662 ’ਤੇ ਸੰਪਰਕ ਕਰ ਸਕਦੇ ਹਨ।

*****

(297)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਮਹਿੰਦਰਪਾਲ ਸਿੰਘ ਪਾਲ

ਮਹਿੰਦਰਪਾਲ ਸਿੰਘ ਪਾਲ

Surrey, British Columbia, Canada.
Phone: (403 - 880 - 1677)
Email: (mspal@telus.net)

More articles from this author