KarnailSSomal7ਸੁਰਗਾਂ ਦੇ ਝੂਟੇ ਲੈਣ ਵਾਲੇ ਵੀ ਇੱਥੇ ਹਨ ਤੇ ਨਰਕ ਜਿਹੀ ਜੂਨੀ ਕੱਟਣ ਵਾਲੇ ਵੀ। ਸੰਸਾਰ ਦੇ ...
(29 ਨਵੰਬਰ 2021)

 

ਕਿਸੇ ਦਾ ਦੁੱਖ ਦੇਖਦਿਆਂ ਆਪਣਾ ਦੁੱਖ ਵੀ ਨਾਲ ਰੋ ਪੈਂਦਾ ਹੈਉਂਜ ਪਸੀਜਦਾ ਉਹੋ ਹੈ ਜਿਹੜਾ ਅਜਿਹੇ ਦੁੱਖ ਵਿੱਚੋਂ ਗੁਜ਼ਰਿਆ ਹੋਵੇਕੋਈ ਧੀ ‘ਆਪਣੇਘਰ ਤੋਂ ਵਿਦਾ ਹੁੰਦੀ ਹੈ, ‘ਬੇਗਾਨੇ’ ਘਰ ਨੂੰ ਆਪਣਾ ਬਣਾਉਣ ਲਈਉਦੋਂ ਹਰੇਕ ਮਾਂ ਨੂੰ ਕਦੇ ਆਪਣੇ ਇੰਜ ਤੁਰੇ ਹੋਣ ਅਤੇ ਆਪਣੀ ਧੀ ਨੂੰ ਘਰੋਂ ਤੋਰਨ ਦੇ ਪਲ ਚੇਤੇ ਆ ਜਾਂਦੇ ਹਨਮਨੁੱਖ ਦੇ ਅਥਾਹ ਦੁੱਖਾਂ ਦੀ ਤੁਲਨਾ ਖੌਲਦੇ ਖਾਰੇ ਸਾਗਰਾਂ ਨਾਲ ਕੀਤੀ ਜਾਂਦੀ ਹੈਦਿਨ-ਰਾਤ ਧੁਖਦੇ ਰਹਿੰਦੇ ਮਨਾਂ ਦਾ ਸੰਤਾਪ ਵੱਡਾ ਜੁ ਹੁੰਦਾ ਹੈ

ਕਈ ਵਾਰੀ ‘ਵਰਤਮਾਨ ਵਿੱਚ ਜੀਓਦਾ ਸੁਝਾਅ ਪੜ੍ਹਨ-ਸੁਣਨ ਨੂੰ ਮਿਲਦਾ ਹੈਅਖੇ ਇਹ ਪਲ ਜੋ ਸਾਡੇ ਕੋਲ ਹੁਣ ਹੈ, ਇਹੋ ਹੀ ਅਸਲੀਅਤ ਹੈਉਂਜ ਇਹ ਕਹਿਣਾ ਵੀ ਗ਼ਲਤ ਨਹੀਂ ਹੈ ਕਿ ਬੀਤਿਆ ਸਮਾਂ ਸਾਡੇ ਨਾਲ ਤੁਰੀ ਜਾਂਦਾ ਹੈਇਵੇਂ ਭਵਿੱਖ ਦੀ ਕਲਪਨਾ ਵੀ ਅਸਰਦਾਈ ਹੋਈ ਜਾਂਦੀ ਹੈਕੋਈ ਬੱਚਾ ਅਨਾਥ ਹੋ ਗਿਆ ਹੋਵੇ, ਉਹ ਮਾਂ-ਪਿਓ ਮਹਿਟਰ ਹੋਣ ਦੇ ਹਾਦਸੇ ਨੂੰ ਕਦੇ ਨਹੀਂ ਭੁੱਲਦਾ ਇਸਦਾ ਜ਼ਿਕਰ ਦੂਜੇ ਵੀ ਜਦ-ਕਦ ਕਰਦੇ ਰਹਿੰਦੇ ਹਨਅਜਿਹੀ ਅਣਹੋਣੀ ਵਿੱਚੋਂ ਉੱਭਰਕੇ ਜੇ ਕੋਈ ਕਾਮਯਾਬੀ ਦੇ ਸਿਖਰ ’ਤੇ ਪਹੁੰਚ ਕੇ ਆਪਣੀ ਰਾਮ ਕਹਾਣੀ ਲਿਖਣ ਬੈਠੇ ਤਾਂ ਉਹ ਪਹਿਲੇ ਪੰਨਿਆਂ ਵਿੱਚ ਆਪਣੇ ਨਾਲ ਵਾਪਰੀ ਅਣਹੋਈ ਦਾ ਜ਼ਿਕਰ ਜ਼ਰੂਰ ਕਰੇਗਾ

ਸਧਾਰਨ ਮਨੁੱਖ ਦੂਜੇ ਬੰਦੇ ਦੀ ਹਾਜ਼ਰੀ ਵਿੱਚ ਕਹਿ ਬੈਠਦਾ ਹੈ, ‘ਇਸ ਵਿਚਾਰੀ ਦੇ ਕੋਈ ਜੁਆਕ ਨਹੀਂ’, ‘ਇਸ ਦਾ ਇਕਲੌਤਾ ਜਵਾਨ ਪੁੱਤ ਮਰ ਗਿਆ, ਬਹੁਤ ਦੁਖੀ ਐ’, ‘ਬਿਚਾਰੀ ਇਕੱਲੀ ਐ, ਦੁਨੀਆਂ ਵਿੱਚ ਇਸਦਾ ਕੋਈ ਨਹੀਂ।’ ਦਰਦ ਭਰੀਆਂ ਬਹੁਤੀਆਂ ਕਹਾਣੀਆਂ ਔਰਤਾਂ ਦੀਆਂ ਹੁੰਦੀਆਂ ਹਨਹੋਰ ਕਿਸੇ ਕਾਰਨ ਨਹੀਂ ਸਗੋਂ ਸਾਡੇ ਕਈ ਭਾਂਤ ਦੇ ਪ੍ਰਬੰਧਾਂ ਦੇ ਮਨੁੱਖੀ ਸਮਰਥਨ ਵਿੱਚ ਨਾ ਹੋਣ ਕਰਕੇਤਦੇ, ਜਦ ਕਦੇ ਚਾਰ ਔਰਤਾਂ ਇਕੱਠੀਆਂ ਬੈਠਦੀਆਂ ਹਨ, ਤਾਂ ਉਨ੍ਹਾਂ ਦਾ ਬਹੁਤਾ ਵਕਤ ਆਪਣੇ ਢਿੱਡ ਫਰੋਲਣਤੇ ਲੱਗ ਜਾਂਦਾ ਹੈਔਰਤ ਹੀ ਔਰਤ ਦੇ ਦੁੱਖ ਨੂੰ ਸਮਝਦੀ ਹੈਮੁੜ-ਘਿੜ ਚੁੰਨੀ ਦਾ ਲੜ ਹੰਝੂਆਂ ਨਾਲ ਭਿੱਜ ਜਾਂਦਾ ਹੈ

ਜਿਸ ਕੁੜੀ ਦਾ ਹਾਦਸਾ ਅੱਜ ਯਾਦ ਆ ਗਿਆ ਹੈ, ਉਸ ਦਾ ਨਾਂ ਸਵਰਨ ਸੀ। ਭਾਵ ਨਿਰਾ ਸੋਨਾਉਹ ਕੁਝ ਦਿਨਾਂ ਦੀ ਸੀ ਜਦੋਂ ਉਸ ਦਾ ਪਿਓ ਉਸ ਨੂੰ ਚੁੱਕ ਕੇ ਤੂੜੀ ਵਿੱਚ ਵਾਲੇ ਕੋਠੇ ਵਿੱਚ ਦੱਬ ਆਇਆਉਹ ਪਰ ਮਰੀ ਨਾ, ਹੋਰ ਦੁੱਖ ਜੋ ਅਜੇ ਝੱਲਣੇ ਸਨਪਿਓ ਉਸ ਨੂੰ ਨਫ਼ਰਤ ਕਰਦਾ ਸੀ, ਉਸ ਦੀ ਮਾਂ ਨੂੰ ਵੀਇਹ ਪਿਓ ਆਪਣੀ ਮਾਂ ਦੇ ਪਿਆਰ ਤੋਂ ਸੱਖਣਾ ਸੀਇਸ ਪਿਓ ਦਾ ਪਿਓ ਵੀ ਇਵੇਂ ਹੀ ਸੀਉਸ ਨੇ ਇੱਕ ਤੋਂ ਬਾਅਦ ਇੱਕ, ਦੋ ਵਿਆਹ ਕਰਾਏ, ਪਰ ਉਸ ਦੀਆਂ ਦੋਵੇਂ ਪਤਨੀਆਂ ਕੁੱਛੜ ਦੇ ਬਾਲਾਂ ਨੂੰ ਛੱਡ ਕੇ ਮਰ ਗਈਆਂਉਦੋਂ ਨਾ ਕੋਈ ਇਲਾਜ ਹੁੰਦੇ ਸਨ ਤੇ ਨਾ ਕੋਈ ਪਰਵਾਹ ਹੀ ਕਰਦਾਦੋਂਹ ਪੀੜ੍ਹੀਆਂ ਦਾ ਸੱਖਣਾਪਣ ਕਹਿਰਾਂ ਦੀ ਕੁੜੱਤਣ ਵਿੱਚ ਬਦਲ ਗਿਆਸਵਰਨ ਦੀ ਮਾਂ ਅਣਿਆਈ ਮੌਤ ਮਰ ਗਈਸਵਰਨ ‘ਬਿਚਾਰੀਬਣ ਗਈਟੱਬਰ ਨੇ ਉਸ ਦਾ ਵਿਆਹ ਛੇਤੀ ਕਰਕੇ ਉਹਨੂੰ ਗਲ਼ੋਂ ਲਾਹ ਦਿੱਤਾਅੱਗੋਂ ਘਰਵਾਲਾ ਵੀ ਜ਼ਾਲਮ ਨਿੱਕਲਿਆਸਵਰਨ ਇੱਕ ਬੱਚੇ ਦੀ ਮਾਂ ਬਣੀ ਤੇ ਫਿਰ ਪਤੀ ਦੀ ਹਿੰਸਾ ਦਾ ਸ਼ਿਕਾਰ ਹੋ ਗਈ। ‘ਉਹ ਕਿਉਂ ਤੇ ਕਿਵੇਂ ਮਰੀਪੁੱਛਣ ਵਾਲਾ ਕੋਈ ਨਹੀਂ ਸੀਸਵਰਨ ਨੂੰ ਦੁੱਖਾਂ-ਸੁੱਖਾਂ ਦੀ ਸਾਂਝਣ ਬਣ ਸਕਣ ਵਾਲੀ ਨਾ ਮਾਂ ਮਿਲੀ ਤੇ ਨਾ ਹੀ ‘ਧਰਮੀ ਬਾਬਲ’

ਦੇਸ-ਵੰਡ ਦੇ ਦਿਨੀਂ ਮਨੁੱਖਤਾ ਦਾ ਘਾਣ ਹੋਇਆਦਰਦਮੰਦਾਂ ਨੂੰ ਹੁਣ ਵੀ ਉਨ੍ਹਾਂ ਦੀਆਂ ਚੀਕਾਂ-ਪੁਕਾਰਾਂ ਸੁਣਦੀਆਂ ਹਨਮਜ਼ਲੂਮ ਹੁਣ ਵੀ ਹਨ, ਪਰ ਉਨ੍ਹਾਂ ਦਾ ਦਰਦ ਅੱਜ ਕਲਮਾਂ ਦੀ ਪਕੜ ਵਿੱਚ ਨਹੀਂ ਆ ਰਿਹਾ। ‘ਸ੍ਰੇਸ਼ਟਆਖਿਆ ਜਾਂਦਾ ਮਨੁੱਖੀ ਜੀਵਨ ਰੁਲ ਰਿਹਾ ਹੈਜੋ ਕੋਈ ਦੁੱਖਾਂ ਵਿੱਚ ਆਪ ਭੁੱਜਿਆ ਹੁੰਦਾ ਹੈ, ਉਹ ਹੀ ਕਿਸੇ ਦੂਜੇ ਦੇ ਦੁੱਖ ਨੂੰ ਸਮਝਦਾ ਹੈਨੀਰੋ ਬੰਸਰੀ ਵਜਾਉਂਦਾ ਰਿਹਾ ਜਦੋਂ ਰੋਮ ਲਟਾ-ਲਟ ਮੱਚ ਰਿਹਾ ਸੀਬਾਬਰ ਦੇ ਹਮਲੇ ਸਮੇਂ ਲੁਕਾਈ ਦਾ ਦਰਦ ਬਾਬਾ ਨਾਨਕ ਨੇ ਮਹਿਸੂਸ ਕੀਤਾਤੱਤੀ ਤਵੀ ਉੱਤੇ ਬਿਠਾਏ ਗੁਰੂ ਅਰਜਨ ਦੇਵ ਦੀ ਤਕਲੀਫ਼ ਸੁਣ ਸਾਈਂ ਮੀਆਂ ਮੀਰ ਤੜਫ ਉੱਠਿਆ ਸੀ

ਅਜੀਬ ਵਿਡੰਬਣਾ ਹੈ ਕਿ ਇੱਕੋ ਸਮੇਂ ਸੁਰਗਾਂ ਦੇ ਝੂਟੇ ਲੈਣ ਵਾਲੇ ਵੀ ਇੱਥੇ ਹਨ ਤੇ ਨਰਕ ਜਿਹੀ ਜੂਨੀ ਕੱਟਣ ਵਾਲੇ ਵੀਸੰਸਾਰ ਦੇ ਮਿਲ ਸਕਦੇ ਹਰ ਸੁੱਖ ਨੂੰ ਮਾਣਨ ਵਾਲੇ ਮੁੜ ਮੁੜ ਕਹਿੰਦੇ ਹਨ ਕਿ ਨਰਕ ਭੋਗਦੇ ਲੋਕਾਂ ਦੇ ਭਾਗ ਹੀ ਇਹੋ ਜਿਹੇ ਹਨਇਹ ਬੇਸਮਝ ਹਨਵੱਸੋਂ ਦਾ ਵੱਡਾ ਭਾਗ ਅਜਿਹੇ ਉਪਦੇਸ਼ ਤੇ ਸਿੱਖਿਆਵਾਂ ਸੁਣਦਾ ਰਿਹਾ ਹੈਕਦੇ ਕੁਝ ਨਾ ਸੰਵਰਿਆਰੁੱਖੀ-ਸੁੱਕੀ ਖਾ ਕੇ ਸਖ਼ਤ ਮਿਹਨਤ ਕਰਦੇ ਤੇ ਬਚ ਬਚ ਕੇ ਚੱਲਦੇ ਰਹੇਉਨ੍ਹਾਂ ਨੂੰ ਚੰਗੇਰੀ ਜ਼ਿੰਦਗੀ ਦਾ ਹੱਕ ਤਾਂ ਕੀ ਮਿਲਣਾ ਸੀ, ਉਹ ਇਸਦਾ ਸੁਪਨਾ ਵੀ ਨਹੀਂ ਲੈ ਸਕੇ

ਰਿਜ਼ਕ ਵਿਹੂਣੇ ਆਦਮੀ ਦੇਣ ਮੁਹੱਬਤਾਂ ਤੋੜਕੋਈ ਦੂਜੇ ਪ੍ਰਾਂਤਾਂ ਨੂੰ ਤੁਰਦਾ ਹੈ ਤੇ ਕੋਈ ਬਦੇਸ਼ਾਂ ਨੂੰਵਿਗੋਚੇ ਹੀ ਵਿਗੋਚੇ। ‘ਮਸਾਂਰੋਟੀ ਮਿਲਦੀ ਹੋਵੇ, ਮੁਢਲੀਆਂ ਜ਼ਰੂਰਤਾਂ ‘ਮਸਾਂ ਈਪੂਰੀਆਂ ਹੁੰਦੀਆਂ ਹੋਣ, ਹੋਂਦ ਕਾਇਮੀ ਲਈ ਲਾਲੇ ਪਏ ਰਹਿਣ, ਫਿਰ ਬੰਦੇ ਨੂੰ ਸੋਝੀ ਕਿਵੇਂ ਹੋਵੇ ਕਿ ਇਹ ਜੀਵਨ ਬੜਾ ਕੀਮਤੀ ਹੈ ਤੇ ਜਿਊਣ ਦਾ ਕੋਈ ਉਦੇਸ਼ ਵੀ ਹੁੰਦਾ ਹੈ। ਉੱਚੀਆਂ ਸੋਚਾਂ, ਸੂਖਮ ਗੱਲਾਂ ਕਿ ਜ਼ਿੰਦਗੀ ਦੇ ਸਹੰਸਰਾਂ ਰੰਗ ਮਾਣਨ ਲਈ ਹਨ, ਇਹ ਕੁਝ ਤਰਸੇਵਿਆਂ ਭਰੀ ਜ਼ਿੰਦਗੀ ਵਾਲੇ ਤੇ ਦਿਨ-ਕਟੀ ਕਰਨ ਵਾਲੇ ਲੋਕ ਕੀ ਜਾਣਨਮੌਤ ਆਉਣ ’ਤੇ ਕਹਿਣਾ, ‘ਚਲੋ, ਦੁੱਖ ਕੱਟੇ ਗਏ ਇਸ ਦੇ।’ ਵਕਤ ਨੂੰ ਧੱਕਾ ਦੇਣ ਵਾਲੇ ਹੀ ਜਾਣਦੇ ਹਨ ਕਿ ਆਪਣਾ ਦੁੱਖ ਸਦਾ ਨਾਲ ਤੁਰਦਾ ਹੈ ਤੇ ਜਦ-ਕਦ ਇਹ ਰੋ ਵੀ ਪੈਂਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3174)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਕਰਨੈਲ ਸਿੰਘ ਸੋਮਲ

ਕਰਨੈਲ ਸਿੰਘ ਸੋਮਲ

Phone: (91 - 88476 - 47101)
Email: (kssomal@gmail.com)