KarnailSSomal7ਰਮਜਾਨ ਨੇ ਆਪਣੀ ਉਮਰ ਦੇ ਅਖੀਰਲੇ ਦਿਨ ਪਿੰਡ ਵਿੱਚ ਆਪਣੇ ...
(29 ਅਗਸਤ 2020)

 

ਰਮਜਾਨ ਕੌਣ ਸੀ? ਮੇਰੇ ਪਿੰਡ ਕਲੌੜ ਦੇ ਦੋ-ਤਿੰਨ ਮੁਸਲਮਾਨ ਸੱਜਣਾਂ ਨੇ ਸੰਨ ਸੰਤਾਲੀ ਵਿੱਚ ਪਾਕਿਸਤਾਨ ਹਿਜਰਤ ਕਰਨ ਨਾਲੋਂ ਆਪਣੇ ਇਸ ਪਿੰਡ ਵਿੱਚ ਰਹਿਣ ਨੂੰ ਤਰਜੀਹ ਦਿੱਤੀਇਨ੍ਹਾਂ ਵਿੱਚੋਂ ਇੱਕ ਸੀ ਰਮਜਾਨਉਦੋਂ ਉਹ ਉਡਾਰ ਨਹੀਂ ਸੀ ਹੋਇਆ ਪਰ ਹੁੰਦੜਹੇਲ ਸੀਸਾਡੇ ਆਪਣੇ ਪਿੰਡ ਉਨ੍ਹੀਂ ਦਿਨੀਂ ਵੱਢ-ਟੁੱਕ ਦੀ ਕੋਈ ਵਾਰਦਾਤ ਨਹੀਂ ਸੀ ਹੋਈਐਪਰ ਤਿੰਨ-ਚਾਰ ਕਿਲੋਮੀਟਰ ਦੂਰ ਕਮਾਲੀ-ਦਬ੍ਹਾਲੀ ਪਿੰਡਾਂ ਵਿੱਚ ਡਾਢੀਆਂ ਖ਼ੌਫ਼ਨਾਕ ਤੇ ਸ਼ਰਮਨਾਕ ਘਟਨਾਵਾਂ ਹੋਈਆਂ ਸਨਨੇੜੇ ਦੇ ਕਈ ਹੋਰ ਪਿੰਡਾਂ ਵਿੱਚ ਵੀ ਲੁੱਟਾਂ-ਖੋਹਾਂ ਹੋਈਆਂ ਸਨਸਾਡੇ ਪਿੰਡ ਵਾਲਿਆਂ ਵੱਲੋਂ ਰਮਜਾਨ ਨੂੰ ਉਨ੍ਹਾਂ ਵੇਲਿਆਂ ਦੇ ਕਹਿਰ ਤੋਂ ਬਚਾਉਣ ਲਈ ‘ਉੱਤਮ ਸਿੰਘਦਾ ਨਾਂ ਦੇ ਦਿੱਤਾ ਗਿਆ ਸੀਫਿਰ ਕੋਈ ਉਸ ਨੂੰ ਉਹਦੇ ਮਾਪਿਆਂ ਦੇ ਰੱਖੇ ‘ਰਮਜਾਨ ਨਾਂ ਨਾਲ ਬੁਲਾਉਂਦਾ ਤੇ ਕੋਈ ਹੱਲਿਆਂ ਵੇਲੇ ਦਿੱਤੇ ਗਏ ਸਿੱਖੀ ਨਾਂ ਨਾਲਰਮਜਾਨ ਬੜਾ ਪਿਆਰਾ ਗੱਭਰੂ ਸੀਉਸ ਦੇ ਹਾਣੀ ਉਸ ਦੇ ‘ਸਾਹੀਂ ਜਿਊਂਦੇ ਸਨ'ਉਹ ਉਨ੍ਹਾਂ ਦਾ ਆਪਣਾ ਸੀ, ਨਾਂ ਭਾਵੇਂ ਕੋਈ ਵੀ ਹੋਵੇ

ਪਹਿਲਾਂ ਰਮਜਾਨ ਕਿਸੇ ਦੇ ਡੰਗਰ ਚਾਰਦਾ ਸੀ, ਫਿਰ ਜਿਵੇਂ ਪਿੰਡ ਦੇ ਕਈ ਬੰਦੇ ਰੁਜ਼ਗਾਰ ਦੀ ਭਾਲ ਵਿੱਚ ਦਿੱਲੀ, ਕਲਕੱਤੇ ਆਦਿ ਵੱਡੇ ਸ਼ਹਿਰਾਂ ਵਿੱਚ ਜਾਂਦੇ ਸਨ, ਰਮਜਾਨ ਵੀ ਆਪਣੇ ਕਿਸੇ ਹਾਣੀ ਨਾਲ ਦਿੱਲੀ ਚਲਿਆ ਗਿਆਉੱਥੇ ਉਹ ਟੈਕਸੀ ਡਰਾਈਵਰ ਬਣ ਗਿਆਉਹ ਪੱਗ ਬੰਨ੍ਹਦਾ ਤੇ ਦਾੜ੍ਹੀ ਥੋੜ੍ਹੀ ਥੋੜ੍ਹੀ ਕੱਟਦਾ ਸੀਉਸ ਦੇ ਕਈ ਯਾਰ-ਬੇਲੀ ਵੀ ਇਸੇ ਤਰ੍ਹਾਂ ਕਰਦੇ ਸਨਫਿਰ 1984 ਵਿੱਚ ਜੋ ਕੁਝ ਦਿੱਲੀ ਵਿੱਚ ਹੋਇਆ, ਉਹ ਉਸ ਦੀ ਭੇਟ ਚੜ੍ਹਦਾ ਚੜ੍ਹਦਾ ਮਸੀਂ ਬਚਿਆਤਦ ਉਹ ਪਿੰਡ ਦੇ ਹੋਰ ਕਈ ਬੰਦਿਆਂ ਵਾਂਗ ਪਿੰਡ ਆ ਗਿਆਉਸ ਨੇ 1947 ਵਿੱਚ ਆਪਣੀ ਜਾਨ-ਬਚਾਈ ਲਈ ਸਿੱਖੀ ਨਾਂ ਕਬੂਲ ਲਿਆ ਸੀਐਪਰ 1984 ਵਿੱਚ ਉਹ ਆਪਣੀ ਇਸੇ ਦਿੱਖ ਤੋਂ ਭੈਅ-ਭੀਤ ਹੋਇਆ ਲੁਕਦਾ ਫਿਰਦਾ ਸੀਖ਼ੈਰ, ਕਿਵੇਂ ਨਾ ਕਿਵੇਂ ਉਹ ‘ਆਪਣੇਪਿੰਡ ਮੁੜ ਆਇਆ ਸੀਹੁਣ ਉਹ ਕਾਫ਼ੀ ਟੁੱਟ ਚੁੱਕਾ ਸੀ ਤੇ ਉਦਾਸ ਰਹਿਣ ਲੱਗ ਪਿਆ ਸੀ

ਰਮਜਾਨ ਨੇ ਵਿਆਹ ਨਹੀਂ ਸੀ ਕਰਵਾਇਆ ਜਾਂ ਹੋਇਆ ਹੀ ਨਹੀਂ ਸੀਇਸ ਤਰ੍ਹਾਂ, ਉਸ ਦਾ ਨਾਂ ਕੋਈ ਅੱਗਾ-ਪਿੱਛਾ ਸੀ ਤੇ ਨਾ ਕੋਈ ਘਰ-ਘਾਟਉਸ ਕੋਲ ਕੋਈ ਜ਼ਮੀਨ-ਜਾਇਦਾਦ ਵੀ ਨਹੀਂ ਸੀਇੱਕ ਲੇਖੇ ਉਸ ਦਾ ਕੋਈ ਸੰਬੰਧੀ ਇਸ ਪਿੰਡ ਵਿੱਚ ਨਹੀਂ ਸੀਫਿਰ ਵੀ ਉਹ ਆਪਣੇ ਇਸ ਪਿੰਡ ਦੀ ਬੁੱਕਲ ਵਿੱਚ ਆ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਿਹਾ ਸੀਉਸ ਦੇ ਮੁਹੱਬਤੀਆਂ ਦੇ ਘਰ ਉਸ ਦੇ ਆਪਣੇ ਹੀ ਤਾਂ ਸਨਜਿਗਰੀ ਦੋਸਤੀ ਕਿਸੇ ਮਜ਼ਹਬੀ ਪਛਾਣ ਦੀ ਮੁਹਤਾਜ ਨਹੀਂ ਹੁੰਦੀਇਹ ਤਾਂ ਇਨਸਾਨੀਅਤ ਦੇ ਬੂਟੇ ਉੱਤੇ ਖਿੜਿਆ ਮਹਿਕਾਂ ਦਿੰਦਾ ਫੁੱਲ ਹੁੰਦਾ ਹੈਇਸੇ ਕਰਕੇ ਉਹ ਬਿਪਤਾ ਦੇ ਵੇਲੇ ਹੋਰ ਕਿਸੇ ਪਾਸੇ ਨਹੀਂ ਗਿਆ, ਸਿੱਧਾ ਪਿੰਡ ਆ ਗਿਆ ਸੀ, ਉਸ ਬਾਲ ਦੀ ਤਰ੍ਹਾਂ ਜਿਹੜਾ ਖੇਡੇ ਪਿਆ ਹੋਇਆ ਕਿਸੇ ਨਿੱਕੀ ਜਿਹੀ ਤਕਲੀਫ਼ ਹੋਣ ’ਤੇ ਵੀ ਦੌੜ ਕੇ ਆਪਣੀ ਮਾਂ ਦੀ ਗੋਦੀ ਵਿੱਚ ਲੁਕ ਜਾਂਦਾ ਹੈ

ਰਮਜਾਨ ਨੇ ਆਪਣੀ ਉਮਰ ਦੇ ਅਖੀਰਲੇ ਦਿਨ ਪਿੰਡ ਵਿੱਚ ਆਪਣੇ ਮੁਹੱਬਤੀਆਂ ਦੇ ਕੋਲ ਬਿਤਾਏਹੁਣ ਉਸ ਤੋਂ ਕੋਈ ਕੰਮ ਨਹੀਂ ਸੀ ਹੁੰਦਾਸਰੀਰ ਲਿੱਸਾ ਹੋ ਗਿਆ ਸੀਇਸ ਪੜਾ ਉੱਤੇ ਉਸ ਨੂੰ ਸਾਂਭਣ ਵਾਲੇ ਬੜੇ ਸਨਸਾਰਾ ਪਿੰਡ ਉਸ ਦਾ ਆਪਣਾ ਸੀਉਹ 2003 . ਦੇ ਅਖੀਰ ਜਾਂ 2004 ਦੇ ਸ਼ੁਰੂ ਵਿੱਚ, ਆਪਣੀ ਪਹਿਲੀ ਨਾਂ-ਬਦਲੀ ਤੋਂ 56-57 ਸਾਲਾਂ ਪਿੱਛੋਂ ਪੂਰਾ ਹੋ ਗਿਆ

ਚੇਤੇ ਆਉਂਦਾ ਹੈ, ਉਹ ਡੰਗਰ ਚਾਰਦਾ ਹੋਇਆ ਬਾਂਸਰੀ ਵਜਾਉਂਦਾ ਹੁੰਦਾ ਸੀਤੰਦਰੁਸਤ ਹੋਣ ਕਰਕੇ ਉਸ ਦੀ ਸੋਹਣੀ ਫੱਬਤ ਸੀਉਸ ਦਾ ਕਿਸੇ ਨਾਲ ਵੈਰ-ਵਿਰੋਧ ਨਹੀਂ ਸੀਉਹ ਤਾਂ ਮੁਹੱਬਤ ਜਿਉਂਦਾ ਸੀਜਦੋਂ ਦਿੱਲੀ ਰਹਿਣ ਲੱਗ ਪਿਆ ਤਾਂ ਛੋਟੇ ਵੱਡੇ ਵਕਫ਼ਿਆਂ ਪਿੱਛੋਂ ਪਿੰਡ ਜ਼ਰੂਰ ਆਉਂਦਾ ਸੀਤਦ ਸਾਰੇ ਇੱਕ ਦੂਜੇ ਨੂੰ ਦੱਸਦੇ, ‘ਬਈ, ਰਮਜਾਨ ਆਇਆ ਹੋਇਆ ਹੈ

ਹੁਣ ਜਦੋਂ ਖੱਤਰੀ ਪਰਿਵਾਰ ਦੇ ਇੱਕ ਸੱਜਣ ਅਸ਼ੋਕ ਕੁਮਾਰ ਨੇ ਅੱਗੇ ਹੋ ਕੇ ਪਿੰਡ ਦੀ ਬਹੁਤ ਪੁਰਾਣੀ ਮਸਜਿਦ, ਕੁਰਬਾਨ ਸ਼ਾਹ ਦੇ ਮਜ਼ਾਰ ਅਤੇ ਉਸ ਦੇ ਆਲੇ-ਦੁਆਲੇ ਦੀ ਪੁਰਾਣੀ ਸ਼ਾਨ ਬਹਾਲ ਕਰ ਦਿੱਤੀ, ਤਦ ਜਾਪਿਆ ਇਹ ਸੱਚ-ਮੁੱਚ ਰਮਜਾਨ ਦਾ ਪਿੰਡ ਹੈਇੱਥੇ ਪੁਰਾਣੇ ਵਕਤਾਂ ਵਿੱਚ ਕੋਈ ਕੁਰਬਾਨ ਸ਼ਾਹ ਨਾਂ ਦਾ ਦਰਵੇਸ਼ ਹੋਇਆ ਸੀਉਸ ਦਾ ਮਜ਼ਾਰ ‘ਤਕੀਏਵਿੱਚ ਹੈਸਾਰਾ ਪਿੰਡ ਕੁਰਬਾਨ ਸ਼ਾਹ ਨੂੰ ਮੰਨਦਾ ਹੈਇਸ ਪਿੰਡ ਵਿੱਚ ਨੌਵੀਂ ਪਾਤਸ਼ਾਹੀ ਗੁਰੂ ਤੇਗ਼ ਬਹਾਦਰ ਜੀ ਦੇ ਚਰਨ ਵੀ ਪਏ ਸਨਫਿਰ ਇਸੇ ਪਿੰਡ ਵਿੱਚ ਸਿੰਘ ਸਭਾ ਲਹਿਰ ਦੇ ਥੰਮ੍ਹ ਮੰਨੇ ਜਾਂਦੇ ਗਿਆਨੀ ਦਿੱਤ ਸਿੰਘ ਜਨਮੇ ਸਨਫਿਰ ਧਾਰਮਿਕ ਕੱਟੜਤਾ ਇਸ ਪਿੰਡ ਨੂੰ ਕਿਵੇਂ ਛੁਹ ਸਕਦੀ ਹੈਸ਼ਾਇਦ ਇਸੇ ਸਦਕੇ ਇਹ ਪਿੰਡ ਰਮਜਾਨ ਨੂੰ ਆਪਣਾ ਲਗਦਾ ਸੀ ਤੇ ਪਿੰਡ ਉਸ ਨੂੰ ਆਪਣਾ ਮੰਨਦਾ ਸੀ

ਪਿੰਡ ਦਾ ਇੱਕ ਹੋਰ ਮੁਸਲਮਾਨ ਵੀ ਸੰਤਾਲੀ ਦੀ ਮਜ਼੍ਹਬੀ ਜਨੂੰਨ ਦੀ ਹਨੇਰੀ ਵੇਲੇ ਪਾਕਿਸਤਾਨ ਨੂੰ ਨਾ ਜਾ ਕੇ, ਇੱਥੇ ਹੀ ਰਿਹਾਉਸ ਦੀ ਜਾਨ ਦੇ ਬਚਾਉ ਲਈ ਹੀ ਉਸ ਦਾ ਨਾਂ ‘ਰਾਮ ਸਿੰਘਰੱਖ ਦਿੱਤਾ ਗਿਆਉਹ ਖੇਤ-ਮਜ਼ਦੂਰੀ ਕਰਦਾ ਸੀਉਹ ਰਾਤ ਨੂੰ ਆਪਣੇ ਬਣਾਏ ਇੱਕ ਕੋਠੜੇ ਵਿੱਚ ਆ ਬਿਸਰਾਮ ਕਰਦਾਉਹ 2005 ਵਿੱਚ ਪੂਰਾ ਹੋਇਆਉਮਰ ਦੇ ਅਖੀਰਲੇ ਸਾਲਾਂ ਵਿੱਚ ਉਸ ਨੂੰ ਇੱਕ ਕਿਰਸਾਣ ਪਰਿਵਾਰ ਨੇ ਆਪਣੇ ਘਰ ਰੱਖ ਕੇ ਪੂਰੀ ਸਾਂਭ-ਸੰਭਾਲ ਤੇ ਸੇਵਾ ਕੀਤੀਇਸ ਤਰ੍ਹਾਂ, ਇਸ ਪਿੰਡ ਦਾ ਮਾਨਵੀ ਕਿਰਦਾਰ ਬੁਲੰਦ ਰਿਹਾ ਹੈਇੱਥੇ ਕਿਸੇ ਨੂੰ ਸਿੱਖ, ਹਿੰਦੂ ਜਾਂ ਮੁਸਲਮਾਨ ਕਹਿ ਕੇ ਪਰਸਪਰ ਰਿਸ਼ਤਿਆਂ ਵਿੱਚ ਲਕੀਰ ਖਿੱਚਣੀ ਅਣਹੋਣੀ ਲਗਦੀ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2316)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਕਰਨੈਲ ਸਿੰਘ ਸੋਮਲ

ਕਰਨੈਲ ਸਿੰਘ ਸੋਮਲ

Phone: (91 - 88476 - 47101)
Email: (kssomal@gmail.com)