GurdipSDhudi7ਕਿਸਾਨਾਂ ਨੇ ਇਸ ਸਾਰੇ ਦਾ ਵਿਰੋਧ ਕਰਦਿਆਂ ਦਿੱਲੀ ਦੇ ਬਾਰਡਰਾਂ ’ਤੇ ...
(19 ਫਰਵਰੀ 2021)
(ਸ਼ਬਦ: 770)


ਐੱਨ.ਡੀ.ਟੀ.ਵੀ. ਦਾ ਪਰਾਈਮ ਟਾਈਮ ਪ੍ਰੋਗਰਾਮ ਚੱਲ ਰਿਹਾ ਸੀ
ਇਸ ਪ੍ਰੋਗਰਾਮ ਦੇ ਸੰਚਾਲਕ ਰਵੀਸ਼ ਦੀ ਪੇਸ਼ਕਾਰੀ ਦੀ ਖਿੱਚ ਹੋਣ ਕਰਕੇ ਬਹੁਤ ਸਾਰੇ ਲੋਕ ਇਸ ਨੂੰ ਵੇਖਦੇ ਸੁਣਦੇ ਹਨਕਿਸਾਨ ਅੰਦੋਲਨ ਦੇ ਦਿੱਲੀ ਚੱਲਣ ਦੇ ਸਮੇਂ ਤੋਂ ਕੋਈ ਇੱਕ ਅੱਧਾ ਦਿਨ ਹੀ ਹੋਵੇਗਾ ਜਿਸ ਦਿਨ ਇਸ ਪ੍ਰੋਗਰਾਮ ਵਿੱਚ ਕਿਸਾਨ ਅੰਦੋਲਨ ਦੀ ਥਾਂ ਕੋਈ ਹੋਰ ਵਿਸ਼ਾ ਸ਼ਾਮਲ ਹੋਇਆ ਹੋਵੇ ਇੱਕ ਦਿਨ ਚੱਲਦੇ ਪ੍ਰੋਗਰਾਮ ਵਿੱਚ ਕਿਸਾਨ ਅੰਦੋਲਨ ਵਿੱਚ ਔਰਤਾਂ ਦੀ ਸਰਗਰਮ ਭਾਗੀਦਾਰੀ ਦੀ ਗੱਲ ਕਰਦਿਆਂ ਫ਼ਰੀਦਕੋਟ ਤੋਂ ਸ਼ਾਮਲ ਇੱਕ ਲੜਕੀ ਦੀ ਗੱਲ ਵਿੱਚ ਆਈ ਤਾਂ ਮੇਰੇ ਕੰਨ ਖੜ੍ਹੇ ਹੋ ਜਾਣੇ ਸੁਭਾਵਿਕ ਹੀ ਸਨਇਸ ਵਿੱਚ ਜਿਸ ਲੜਕੀ ਦਾ ਨਾਮ ਅਤੇ ਚਿਹਰਾ ਆਇਆ, ਉਹ ਸੀ ਅਮਨਦੀਪਇਸ ਤੋਂ ਅੱਗੇ ਬੜਾ ਕੁਝ ਮੇਰੇ ਅੱਗੇ ਸਾਕਾਰ ਹੋ ਗਿਆ

ਅਮਨਦੀਪ ਦਾ ਪਿੰਡ ਫ਼ਰੀਦਕੋਟ ਦੀ ਵੱਖੀ ਵਿੱਚ ਵਸਿਆ ਛੋਟਾ ਜਿਹਾ ਪਿੰਡ ਕਿਲਾ ਨੌ (ਆਮ ਬੋਲ-ਚਾਲ ਵਿੱਚ ਇਸ ਨੂੰ ਨਵਾਂ ਕਿਲਾ ਵੀ ਆਖਿਆ ਜਾਂਦਾ ਹੈ।) ਹੈਦਸਵੀਂ ਜਮਾਤ ਅਮਨਦੀਪ ਨੇ ਪਿੰਡ ਦੇ ਹਾਈ ਸਕੂਲ ਵਿੱਚੋਂ ਪਾਸ ਕੀਤੀ ਸੀ ਅਤੇ ਪਲੱਸ ਵੰਨ ਵਿੱਚ ਇਹ ਫ਼ਰੀਦਕੋਟ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖ਼ਲ ਹੋਈ ਸੀਇਤਫ਼ਾਕ ਇਹ ਕਿ ਕਿਲਾ ਨੌ ਸਕੂਲ ਵਿੱਚ ਮੇਰੀ ਪਤਨੀ ਸਾਇੰਸ ਅਧਿਆਪਕਾ ਵਜੋਂ ਸੇਵਾ ਕਰਦੇ ਰਹੇ ਸਨ ਅਤੇ ਫ਼ਰੀਦਕੋਟ ਦੇ ਸਕੂਲ ਵਿੱਚ ਮੈਂ ਬਤੌਰ ਪ੍ਰਿੰਸੀਪਲ ਆਪਣਾ ਕਾਰਜ ਕਰ ਰਿਹਾ ਸਾਂ

ਵਿਦਿਆਰਥੀਆਂ ਦੀਆਂ ਸਹਿਪਾਠੀ ਕਿਰਿਆਵਾਂ ਮੇਰੇ ਵਾਸਤੇ ਪੜ੍ਹਾਈ ਦਾ ਵਡਮੁੱਲਾ ਭਾਗ ਹੋਣ ਕਰਕੇ ਮੈਂ ਆਪਣੇ ਅਧਿਆਪਕਾਂ ਨੂੰ ਇਸ ਵਾਸਤੇ ਬਹੁਤ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹਾਂਪੰਜਾਬ ਸਕੂਲ ਸਿੱਖਿਆ ਬੋਰਡ ਵਿਦਿਆਰਥੀਆਂ ਦੇ ਇਹ ਮੁਕਾਬਲੇ ਹਰ ਸਾਲ ਕਰਵਾਉਂਦਾ ਹੈਵਿਦਿਆਰਥੀਆਂ ਨੂੰ ਭਾਸ਼ਣ ਲਿਖ ਕੇ ਦੇਣਾ ਅਤੇ ਕਵਿਤਾ ਤਿਆਰ ਕਰਾਉਣ ਦੀ ਜ਼ਿੰਮੇਵਾਰੀ ਵਿੱਚ ਮੈਂ ਆਪ ਵੀ ਆਪਣਾ ਹਿੱਸਾ ਪਾਇਆ ਕਰਦਾ ਸਾਂਆਮ ਤੌਰ ’ਤੇ ਇਸ ਕੰਮ ਵਿੱਚ ਮੈਂ ਆਪਣੇ ਦੋਸਤਾਂ ਪ੍ਰੋਫੈਸਰ ਬ੍ਰਹਮਜਗੀਦਸ਼ ਸਿੰਘ ਅਤੇ ਸ. ਮੇਹਰ ਸਿੰਘ ਸੰਧੂ ਤੋਂ ਵੀ ਸਹਾਇਤਾ ਲੈ ਲਿਆ ਕਰਦਾ ਸਾਂਲੜਕੀ ਅਮਨਦੀਪ ਨੇ ਕਵਿਤਾ ਉਚਾਰਣ ਦੇ ਮੁਕਾਬਲੇ ਵਿੱਚ ਹਿੱਸਾ ਲੈਣਾ ਸੀਡਾਕਟਰ ਪਾਲ ਕੌਰ ਦੀ ਕਵਿਤਾ ‘ਖੱਬਲ਼’ ਮੈਂਨੂੰ ਵਧੀਆ ਲੱਗੀਜਦੋਂ ਅਮਨਦੀਪ ਨੇ ਇਹ ਕਵਿਤਾ ਬੋਲੀ ਤਾਂ ਮੈਂਨੂੰ ਅਮਨਦੀਪ ਦੇ ਬੋਲਣ ਵਿੱਚੋਂ ਵਧੇਰੇ ਟੁਣਕਾਰ ਸੁਣਾਈ ਦਿੱਤੀਕਵਿਤਾ ਬੋਲਣ ਤੋਂ ਪਹਿਲਾਂ ਅਮਨਦੀਪ ਨੂੰ ਖੱਬਲ਼ ਘਾਹ ਦੀ ਪ੍ਰਕਿਰਤੀ, ਔਖੇ ਸਮਿਆਂ ਵਿੱਚ ਵੀ ਕਦੇ ਨਿਰਾਸ਼ ਨਾ ਹੋਣ ਅਤੇ ਇਸਦੇ ਮੁੜ ਮੁੜ ਉੱਗਣ ਦੀ ਸ਼ਕਤੀ ਬਾਰੇ ਮੈਂ ਵਿਸਥਾਰ ਵਿੱਚ ਦੱਸਿਆ ਕਿ ਇਹ ਕਦੇ ਵੀ ਸਮਾਪਤ ਨਹੀਂ ਹੁੰਦਾਸਮਾਂ ਸਾਜ਼ਗਾਰ ਮਿਲਣ ’ਤੇ ਇਹ ਮੁੜ ਹਰਾ ਹੋ ਜਾਂਦਾ ਹੈਆਪਣੇ ਇਸ ਵਿਸਥਾਰ ਵਿੱਚ ਮੈਂ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਖੱਬਲ਼ ਅਤੇ 1947 ਵਿੱਚ ਦੇਸ਼ ਦੀ ਹੋਈ ਵੰਡ ਸਮੇਂ ਲੋਕਾਂ ਦੇ ਹੋਏ ਉਜਾੜੇ ਬਾਰੇ ਵੀ ਦੱਸਿਆਪਿੰਡ ਦੀ ਜੰਮਪਲ ਅਤੇ ਮਿੱਟੀ ਨਾਲ ਜੁੜੀ ਹੋਈ ਲੜਕੀ ਛੇਤੀ ਹੀ ਸਾਰੇ ਵਿਸਥਾਰ ਨੂੰ ਸਮਝ ਜਾਂਦੀ ਹੈਖੱਬਲ਼ ਘਾਹ ਦੀ ਪ੍ਰਕਿਰਤੀ ਬਾਰੇ ਸੁਣ ਕੇ ਅਮਨਦੀਪ ਹੋਰ ਵੀ ਉਤਸ਼ਾਹਿਤ ਹੋਈ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਕਾਬਲਿਆਂ ਦੀ ਇਹ ਸ਼ਰਤ ਹੁੰਦੀ ਹੈ ਕਿ ਕਵਿਤਾ ਅਤੇ ਭਾਸ਼ਣ ਬੋਲਣ ਦਾ ਸਮਾਂ ਤਿੰਨ ਮਿੰਟ ਤੋਂ ਘੱਟ ਅਤੇ ਪੰਜ ਮਿੰਟ ਤੋਂ ਵੱਧ ਨਾ ਹੋਵੇਮੁਕਾਬਲਿਆਂ ਦੀ ਤਿਆਰੀ ਕਰਾਉਣ ਦੇ ਇੰਚਾਰਜ ਮੈਡਮ ਨੇ ਮੇਰੇ ਧਿਆਨ ਵਿੱਚ ਲਿਆਂਦਾ ਕਿ ਕਵਿਤਾ ਤਾਂ ਕੁੜੀ ਬਹੁਤ ਸੋਹਣੀ ਬੋਲਦੀ ਹੈ ਪ੍ਰੰਤੂ ਸਮਾਂ ਤਿੰਨ ਮਿੰਟ ਤੋਂ ਘੱਟ ਹੋਣ ਦਾ ਖਦਸ਼ਾ ਹੈਕੋਸ਼ਿਸ਼ ਕਰਕੇ ਮੈਂ ਇਸ ਵਿੱਚ ਕੁਝ ਸਤਰਾਂ ਆਪਣੇ ਵੱਲੋਂ ਮਿਲਾ ਦਿੱਤੀਆਂਤੇ ਅਮਨਦੀਪ ਇਸ ਮੁਕਾਬਲੇ ਵਿੱਚ ਪੰਜਾਬ ਪੱਧਰ ਤਕ ਚਲੀ ਗਈ ਇਸ ਤੋਂ ਬਾਅਦ ਅਮਨਦੀਪ ਕਾਲਜ ਵਿੱਚ ਪੜ੍ਹਦੀ ਹੋਈ ਵੀ ਕਦੇ ਕਦੇ ਮੇਰੇ ਕੋਲ ਆ ਜਾਂਦੀ ਸੀਪਹਿਲੇ ਸਾਲਾਂ ਵਿੱਚ ਸਕੂਲ ਦੀਆਂ ਜਾਣਕਾਰ ਲੜਕੀਆਂ ਤਾਂ ਉਸ ਨੂੰ ਖੱਬਲ਼ ਦੇ ਨਾਮ ਨਾਲ ਹੀ ਬੁਲਾਉਣ ਲੱਗ ਪਈਆਂ ਸਨ

ਹੁਣ ਇਹ ਅਮਨਦੀਪ ਕਿਸਾਨ ਅੰਦੋਲਨ ਵਿੱਚ ਪਿਛਲੇ ਡੇਢ ਮਹੀਨੇ ਤੋਂ ਸਰਗਰਮੀ ਨਾਲ ਡਟੀ ਹੋਈ ਹੈਉੱਥੇ ਤਾਂ ਬੁਲਾਰਿਆਂ ਨੂੰ ਸਟੇਜ ’ਤੇ ਬੁਲਾਉਣ ਲਈ ਉਹ ਮੰਚ ਦਾ ਸੰਚਾਲਨ ਵੀ ਕਰਦੀ ਹੈ ਉਸਦੇ ਚਿਹਰੇ ਅਤੇ ਬੋਲਾਂ ਵਿੱਚ ਸੰਜੀਦਗੀ ਸਮੇਤ ਕੁਝ ਕਰਨ ਦੀ ਤਮੰਨਾ ਮੈਂ ਵੀਡੀਓ ਵਿੱਚ ਵੇਖੀ ਹੈਫ਼ੋਨ ’ਤੇ ਇੱਕ ਦੋ ਵਾਰੀ ਗੱਲ ਹੋਈਭਾਵੇਂ ਉਹ ਪਹਿਲਾਂ ਦੀ ਤਰ੍ਹਾਂ ਹੱਸ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹੈ ਪ੍ਰੰਤੂ ਉਸਦੇ ਬੋਲਾਂ ਦੀ ਟੁਣਕਾਰ ਗੁੱਸੇ ਭਰੀ ਜਾਪਦੀ ਹੈ ਮੈਂਨੂੰ ਇੱਕ ਵਾਰੀ ਫਿਰ ਖੱਬਲ਼ ਦੀ ਯਾਦ ਆ ਗਈਪ੍ਰੰਤੂ ਹੁਣ ਉਸਦਾ ਘੇਰਾ ਪਾਲ ਕੌਰ ਦੀ ਕਵਿਤਾ ਤੋਂ ਕਿਤੇ ਅਗੇਰੇ ਚਲਿਆ ਗਿਆ ਹੈਹੁਣ ਉਸ ਨੇ ਔਰਤ/ ਲੜਕੀ ਤੋਂ ਅੱਗੇ ਪੂਰੇ ਸਮਾਜ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ

ਮੋਦੀ ਸਰਕਾਰ ਖੇਤੀ ਸਬੰਧੀ ਕਾਨੂੰਨਾਂ ਰਾਹੀਂ ਕਿਸਾਨਾਂ ਦੇ ਪਵਿੱਤਰ ਕੰਮ ਨੂੰ ਸਮਾਪਤ ਕਰਕੇ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਕੇ ਖੇਤੀ ਨੂੰ ਵੀ ਇੱਕ ਵਪਾਰ ਵਿੱਚ ਤਬਦੀਲ ਕਰਨਾ ਚਾਹੁੰਦੀ ਹੈਇਹ ਕਾਨੂੰਨ ਕੇਵਲ ਕਿਸਾਨੀ ਨੂੰ ਹੀ ਤਹਿਸ-ਨਹਿਸ ਨਹੀਂ ਕਰਨਗੇ ਸਗੋਂ ਇਹ ਤਾਂ ਸਾਡੇ ਸੱਭਿਆਚਾਰ ਦਾ ਹੀ ਖ਼ਾਤਮਾ ਕਰਨ ਵਾਲੇ ਹੋਣਗੇਸਾਡੀ ਹੋਂਦ ਇਨ੍ਹਾਂ ਕਾਨੂੰਨਾਂ ਵਿੱਚੋਂ ਖ਼ਤਰਾ ਮਹਿਸੂਸ ਕਰਦੀ ਹੈਕਿਸਾਨਾਂ ਨੇ ਇਸ ਸਾਰੇ ਦਾ ਵਿਰੋਧ ਕਰਦਿਆਂ ਦਿੱਲੀ ਦੇ ਬਾਰਡਰਾਂ ’ਤੇ ਸ਼ਾਂਤਮਈ ਅਤੇ ਅਨੁਸ਼ਾਸਤ ਤਰੀਕੇ ਨਾਲ ਅੰਦੋਲਨ ਛੇੜਿਆ ਹੋਇਆ ਹੈ ਅਤੇ ਉਹ ਸਰਕਾਰ ਨੂੰ ਸੁਨੇਹਾ ਦੇ ਰਹੇ ਹਨ ਕਿ ਉਹ ਤਾਂ ਖੱਬਲ਼ ਘਾਹ ਦੀ ਤਰ੍ਹਾਂ ਹਨ ਅਤੇ ਕੋਈ ਵੀ ਸਰਕਾਰ ਉਨ੍ਹਾਂ ਦੇ ਖੇਤੀ ਦੇ ਪਵਿੱਤਰ ਕਾਰਜ ਨੂੰ ਸਮਾਪਤ ਨਹੀਂ ਕਰ ਸਕਦੀਉਹ ਤਾਂ ਆਪਣੀ ਖੇਤੀ ਅਤੇ ਸੱਭਿਆਚਾਰ ਦੇ ਰਖਵਾਲੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2593)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਗੁਰਦੀਪ ਸਿੰਘ ਢੁੱਡੀ

ਗੁਰਦੀਪ ਸਿੰਘ ਢੁੱਡੀ

Faridkot, Punjab, India.
Phone: (91 - 95010 - 20731)
Email: (gurdip_dhudi@yahoo.com)