GurdipSDhudi7ਕੱਛੂ-ਕੁੰਮੇ ਦੀ ਚਾਲ ਚੱਲਦਾ ਇਕਰਾਰਨਾਮਾ ਖਰਗੋਸ਼ ਦੀ ਚਾਲ ...
(8 ਫਰਵਰੀ 2019)

 

ਫਰਵਰੀ 2011 ਵਿਚ ਮੈਂ ਲੜਕੀਆਂ ਦੇ ਸਰਕਾਰੀ ਸਕੂਲ ਵਿਚ ਬਤੌਰ ਪ੍ਰਿੰਸੀਪਲ ਹਾਜ਼ਰ ਹੋਇਆਵਿਦੇਸ਼ ਰਹਿੰਦੇ ਇਕ ਸੱਜਣ ਦੁਆਰਾ ਸਕੂਲ ਲਈ ਦਾਨ ਵਿਚ ਲਾਇਬਰੇਰੀ ਬਣਾ ਕੇ ਦੇਣ ਦੀ ਗੱਲ ਪਹਿਲਾਂ ਹੀ ਚੱਲ ਰਹੀ ਸੀ ਪਰੰਤੂ ਇਹ ਬੜੀ ਸੁਸਤ ਚਾਲ ਵਿਚ ਸੀਗੱਲ ਮੇਰੇ ਧਿਆਨ ਵਿਚ ਆਉਣ ’ਤੇ ਮੈਨੂੰ ਚਾਅ ਚੜ੍ਹ ਗਿਆਅਸਲ ਵਿਚ ਸਕੂਲ ਵਿਚ ਲਾਇਬਰੇਰੀ ਮੇਰੇ ਵਾਸਤੇ ਸਭ ਤੋਂ ਵੱਧ ਆਕਰਸ਼ਕ ਸਥਾਨ ਹੈਘਰ ਵਿਚ ਕੰਪਿਊਟਰ ਹੋਣ ਕਰਕੇ ਮੈਂ ਲੋੜੀਂਦਾ ਚਿੱਠੀ-ਪੱਤਰ ਘਰੋਂ ਤਿਆਰ ਕਰ ਲਿਆਉਂਦਾ ਤੇ ਕੱਛੂ-ਕੁੰਮੇ ਦੀ ਚਾਲ ਚੱਲਦਾ ਇਕਰਾਰਨਾਮਾ ਖਰਗੋਸ਼ ਦੀ ਚਾਲ ਹੋ ਗਿਆਦਸੰਬਰ ਮਹੀਨੇ ਤੱਕ ਸਰਕਾਰ ਅਤੇ ਦਾਨੀ ਸੱਜਣਾਂ ਦੁਆਰਾ ਕੀਤਾ ਜਾਣ ਵਾਲਾ ਇਕਰਾਰਨਾਮਾ ਸਿਰੇ ਚੜ੍ਹ ਗਿਆਚੰਡੀਗੜ੍ਹ ਰਹਿੰਦੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਸ਼੍ਰੀ ਐੱਮ. ਐੱਲ. ਸਰੀਨ ਨੇ ਦਾਨੀ ਸੱਜਣਾਂ ਦੀ ਤਰਫ਼ੋਂ ਸਾਰਾ ਕੰਮ ਕਰਨਾ ਸੀਪ੍ਰੋਗਰਾਮ ਨੂੰ ਅੰਤਮ ਛੋਹ ਦੇਣ ਲਈ ਸਾਨੂੰ ਚੰਡੀਗੜ੍ਹ ਸ਼੍ਰੀ ਐੱਮ.ਐੱਲ. ਸਰੀਨ ਕੋਲ ਜਾਣਾ ਪੈਣਾ ਸੀਦਸੰਬਰ ਮਹੀਨੇ ਦੀਆਂ ਛੁੱਟੀਆਂ ਦੇ ਦਿਨਾਂ ਵਿਚ ਮੈਂ ਆਪਣੇ ਸਹਿਕਰਮੀ, ਪੀ.ਟੀ.ਏ. ਪ੍ਰਧਾਨ ਅਤੇ ਇਮਾਰਤ ਬਣਾਉਣ ਵਾਲੇ ਠੇਕੇਦਾਰ ਨੂੰ ਨਾਲ ਲੈ ਕੇ ਵਕੀਲ ਸਾਹਿਬ ਕੋਲ ਚੰਡੀਗੜ੍ਹ ਚਲਾ ਗਿਆਅੰਤਾਂ ਦੀ ਧੁੰਦ ਭਾਵੇਂ ਕਾਰ ਦੇ ਚੱਲਣ ਵਿਚ ਮੁਸ਼ਕਲ ਪੈਦਾ ਕਰ ਰਹੀ ਸੀ ਪਰੰਤੂ ਇਹ ਮੁਸ਼ਕਲ ਲਾਇਬਰੇਰੀ ਦੇ ਕੰਮ ਦੇ ਸਿਰੇ ਚੜ੍ਹਨ ਦੇ ਚਾਅ ਅੱਗੇ ਫਿੱਕੀ ਪੈ ਰਹੀ ਸੀ

ਚੰਡੀਗੜ੍ਹ ਅਸੀਂ ਮਿੱਥੇ ਸਮੇਂ ਤੋਂ ਥੋੜ੍ਹਾ ਜਿਹਾ ਲੇਟ ਪਹੁੰਚੇਵਕੀਲ ਸ਼੍ਰੀ ਐਮ. ਐਲ. ਸਰੀਨ ਨੇ ਆਪਣੇ ਨਿਵਾਸ ਸਥਾਨ ’ਤੇ ਸਾਡਾ ਸਵਾਗਤ ਕੀਤਾ ਅਤੇ ਲਾਇਬਰੇਰੀ ਦੇ ਬਣਾਏ ਜਾਣ ਸਬੰਧੀ ਆਪਣੇ ਵੱਲੋਂ ਸਾਰੇ ਸੁਝਾਅ ਸਾਨੂੰ ਦੇ ਦਿੱਤੇਇਸੇ ਦੌਰਾਨ ਉਹਨਾਂ ਵੱਲੋਂ ਬੁਲਾਏ ਨਕਸ਼ਾ-ਨਵੀਸ ਨੇ ਆ ਕੇ ਇਮਾਰਤ ਬਾਰੇ ਪੂਰਾ ਨਕਸ਼ਾ ਵੀ ਸਾਨੂੰ ਸਮਝਾ ਦਿੱਤਾ ਅਤੇ ਠੇਕੇਦਾਰ ਨੂੰ ਇਹ ਬਣਾਏ ਜਾਣ ਸਬੰਧੀ ਜ਼ਰੂਰੀ ਹਦਾਇਤਾਂ ਵੀ ਦੇ ਦਿੱਤੀਆਂਗੱਲਾਂ ਗੱਲਾਂ ਵਿਚ ਨਕਸ਼ਾ-ਨਵੀਸ ਨੇ ਇਮਾਰਤ ਨੂੰ ਕੇਵਲ ਨਕਸ਼ੇ ਅਨੁਸਾਰ ਹੀ ਬਣਾਏ ਜਾਣ ਦੀਆਂ ਗੱਲਾਂ ਸਖ਼ਤ ਹਦਾਇਤਾਂ ਵਾਂਗ ਕੀਤੀਆਂਗੱਲ ਸਿਰੇ ਲੱਗਣ ਤੋਂ ਬਾਅਦ ਬੜੀ ਖੁਸ਼ੀ ਵਾਲੇ ਰੌਂਅ ਵਿਚ ਸ਼੍ਰੀ ਐੱਮ. ਐੱਲ. ਸਰੀਨ ਨੇ ਸਾਡਾ ਮੂੰਹ ਮਿੱਠਾ ਕਰਵਾਇਆ ਅਤੇ ਆਪਣੇ ਵੱਲੋਂ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂਲਾਇਬਰੇਰੀ ਦੀ ਇਮਾਰਤ ਦੇ ਨੀਂਹ ਪੱਥਰ ਸਬੰਧੀ ਸਾਰੀ ਰੂਪ-ਰੇਖਾ ਉਲੀਕੇ ਜਾਣ ਤੋਂ ਬਾਅਦ ਉਸ ਦਿਨ ਦੇ ਪ੍ਰੋਗਰਾਮ ਵਿਚ ਮੈਂ ਸਕੂਲ ਦੇ ਇਨਾਮ ਵੰਡ ਸਮਾਗਮ ਕੀਤੇ ਜਾਣ ਦਾ ਪ੍ਰੋਗਰਾਮ ਵੀ ਦੱਸ ਦਿੱਤਾਥੋੜ੍ਹੀ ਜਿਹੀ ਨਾਂਹ-ਨੁੱਕਰ ਤੋਂ ਬਾਅਦ ਵਕੀਲ ਸ਼੍ਰੀ ਐੱਮ.ਐੱਲ. ਸਰੀਨ ਨੇ ਲਾਇਬਰੇਰੀ ਦੇ ਨੀਂਹ ਪੱਥਰ ਰੱਖਣ ਉਪਰੰਤ ਸਲਾਨਾ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕਰਨ ਲਈ ਵੀ ਹਾਂ ਕਰ ਦਿੱਤੀਪ੍ਰੋਗਰਾਮ 21 ਜਨਵਰੀ ਨੂੰ ਕੀਤੇ ਜਾਣਾ ਤੈਅ ਹੋਇਆ

ਇਹ ਮੈਨੂੰ ਪਹਿਲਾਂ ਹੀ ਪਤਾ ਲੱਗ ਚੁੱਕਿਆ ਸੀ ਕਿ ਸਕੂਲ ਵਿਚ ਇਸ ਤੋਂ ਪਹਿਲਾਂ ਕਦੇ ਇਨਾਮ ਵੰਡ ਸਮਾਗਮ ਹੋਇਆ ਹੀ ਨਹੀਂ ਹੈਇਸ ਕਰਕੇ ਸਾਰਾ ਪ੍ਰੋਗਰਾਮ ਮੈਨੂੰ ਹੀ ਉਲੀਕਣਾ ਅਤੇ ਦਿਸ਼ਾ ਨਿਰਦੇਸ਼ ਦੇਣੇ ਪਏਜਿਵੇਂ ਹੀ ਅਸੀਂ ਪ੍ਰੋਗਰਾਮ ਦੀ ਤਿਆਰੀ ਕਰਨ ਲੱਗੇ ਤਾਂ ਸਟਾਫ ਅਤੇ ਬੱਚਿਆਂ ਦੇ ਧਰਤੀ ’ਤੇ ਪੱਬ ਨਹੀਂ ਲੱਗ ਰਹੇ ਸਨਵਿਦਿਆਰਥੀਆਂ ਦੇ ਮਾਪਿਆਂ, ਲਾਗਲੇ ਸਕੂਲਾਂ ਦੇ ਅਧਿਆਪਕਾਂ ਦੇ ਇਲਾਵਾ ਮੈਂ ਆਪਣੇ ਕੁੱਝ ਦੋਸਤਾਂ ਨੂੰ ਵੀ ਪ੍ਰੋਗਰਾਮ ’ਤੇ ਆਉਣ ਲਈ ਬੇਨਤੀ ਕੀਤੀ

ਨਿਸਚਤ ਦਿਨ ਤੋਂ ਪਹਿਲਾਂ ਅਸੀਂ ਵਿਦਿਆਰਥੀਆਂ ਦੀ ਰਿਹਰਸਲ ਰੱਖ ਲਈ21 ਜਨਵਰੀ ਨੂੰ ਸਵੇਰ ਵੇਲੇ ਸਕੂਲ ਵਿਚ ਸ਼੍ਰੀ ਸੁਖ਼ਮਨੀ ਸਾਹਿਬ ਦੇ ਪਾਠ ਉਪਰੰਤ ਨਿਸਚਤ ਸਮੇਂ ’ਤੇ ਲਾਇਬਰੇਰੀ ਬਣਾਏ ਜਾਣ ਵਾਲੀ ਥਾਂ ’ਤੇ ਨੀਂਹ ਪੱਥਰ ਰੱਖਿਆਇਨਾਮ ਵੰਡ ਸਮਾਗਮ ਸਮੇਂ ਪੇਸ਼ ਕੀਤੇ ਗਏ ਸਾਰੇ ਪ੍ਰੋਗਰਾਮ ਨੂੰ ਵੇਖ ਕੇ ਸ਼੍ਰੀ ਐੱਮ. ਐੱਲ. ਸਰੀਨ ਨੇ ਉਸ ਦਿਨ ਦੇ ਸਾਰੇ ਪ੍ਰੋਗਰਾਮ ਦਾ ਖਰਚ ਆਪਣੇ ਵੱਲੋਂ ਕੀਤੇ ਜਾਣ ਦਾ ਐਲਾਨ ਕਰ ਦਿੱਤਾਲਾਇਬਰੇਰੀ ਬਣਾਏ ਜਾਣ ’ਤੇ ਕੀਤੇ ਜਾਣ ਵਾਲੇ 21 ਲੱਖ ਰੁਪਏ ਦੇ ਖਰਚੇ ਦੀ ਥਾਂ ਦਾਨੀ ਸੱਜਣਾਂ ਨੇ ਲਾਇਬਰੇਰੀ ਸਮੇਤ ਸਕੂਲ ਲਈ ਦੋ ਕਮਰੇ ਅਤੇ ਕੁੱਝ ਹੋਰ ਸਹੂਲਤਾਂ ਦੇਣ ’ਤੇ ਕੁੱਲ 58 ਲੱਖ ਰੁਪਏ ਦੇ ਕਰੀਬ ਖਰਚ ਕਰ ਦਿੱਤੇਇਸ ਵਿਚ ਚਾਰ ਲੱਖ ਰੁਪਏ ਦੀਆਂ ਦੋ ਐੱਫ.ਡੀ.ਆਂ ਬਣਾਈਆਂ ਗਈਆਂ ਜਿਹਨਾਂ ਦੇ ਵਿਆਜ ਨਾਲ ਲਾਇਬਰੇਰੀ ਦੀ ਸਾਂਭ-ਸੰਭਾਲ ਕਰਨੀ ਸੀ ਅਤੇ ਪੜ੍ਹਨ ਵਿਚ ਹੁਸ਼ਿਆਰ ਵਿਦਿਆਰਥਣਾਂ ਨੂੰ ਵਜ਼ੀਫ਼ੇ ਦੇਣੇ ਸਨਕੇਵਲ ਇਕ ਸਾਲ ਦੇ ਸੀਮਤ ਸਮੇਂ ਵਿਚ ਪੂਰੀ ਭੱਜ-ਨੱਠ ਕਰਕੇ ਸਾਰੇ ਕੰਮ ਮੁਕੰਮਲ ਕੀਤੇਅਗਲੇ ਸਾਲ ਤਿਆਰ ਇਮਾਰਤ ਦਾ ਉਦਘਾਟਨ ਵੀ ਕੀਤਾ ਅਤੇ ਸਲਾਨਾ ਇਨਾਮ ਵੰਡ ਸਮਾਗਮ ਵੀ ਕਰਵਾਇਆ

ਲਾਇਬਰੇਰੀ ਵਿੱਚੋਂ ਕਿਤਾਬਾਂ ਲੈ ਕੇ ਪੜ੍ਹਨ ਲਈ ਵਿਦਿਆਰਥਣਾਂ ਨੂੰ ਮੈਂ ਆਪਣੇ ਵੱਲੋਂ ਵੀ ਵੱਧ ਤੋਂ ਵੱਧ ਉਤਸ਼ਾਹਿਤ ਕਰਦਾ ਰਿਹਾਇਸ ਗੱਲ ਦੀ ਤਸੱਲੀ ਹੈ ਕਿ ਬਹੁਤ ਸਾਰੀਆਂ ਵਿਦਿਆਰਥਣਾਂ ਸਮਾਂ ਮਿਲਣ ’ਤੇ ਅਕਸਰ ਹੀ ਲਾਇਬਰੇਰੀ ਵਿਚ ਚਲੀਆਂ ਜਾਂਦੀਆਂਲਾਇਬਰੇਰੀ ਵਿਚ ਸੱਤ ਅਖ਼ਬਾਰ ਅਤੇ ਕੁੱਝ ਰਸਾਲੇ ਲੁਆਏ ਸਨਕੁੱਝ ਪੁਸਤਕਾਂ ਸ਼੍ਰੀ ਐੱਮ. ਐੱਲ. ਸਰੀਨ ਨੇ ਆਪਣੇ ਵੱਲੋਂ ਖਰੀਦ ਕੇ ਦਿੱਤੀਆਂ ਅਤੇ ਕੁੱਝ ਪੁਸਤਕਾਂ ਮੇਰੇ ਬੇਟੇ ਨੇ ਆਪਣੀ ਤਨਖਾਹ ਵਿੱਚੋਂ ਖਰੀਦ ਕੇ ਦਿੱਤੀਆਂਇਹ ਵੀ ਇਤਫ਼ਾਕ ਹੀ ਹੋਇਆ ਹੈ ਕਿ ਇਹਨਾਂ ਸਾਲਾਂ ਵਿਚ ਸਰਕਾਰ ਵੱਲੋਂ ਸਰਵ ਸਿੱਖਿਆ ਅਭਿਆਨ ਤਹਿਤ ਲਾਇਬਰੇਰੀ ਲਈ ਦਸ ਹਜ਼ਾਰ ਰੁਪਏ ਦੀ ਸਲਾਨਾ ਗਰਾਂਟ ਆਉਂਦੀ ਰਹੀ ਹੈਇਸ ਦੇ ਇਲਾਵਾ ਸਤੰਬਰ ਮਹੀਨੇ ਵਿਚ ਫਰੀਦਕੋਟ ਵਿਖੇ ਲੱਗਣ ਵਾਲੇ ਬਾਬਾ ਫਰੀਦ ਮੇਲੇ ’ਤੇ ਪੀਪਲਜ਼ ਫ਼ੋਰਮ ਬਰਗਾੜੀ ਵੱਲੋਂ ਦੇਸ਼ ਭਰ ਦੇ ਪ੍ਰਕਾਸ਼ਕਾਂ ਦੇ ਸਹਿਯੋਗ ਨਾਲ ਪੁਸਤਕ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈਇਸ ਮੇਲੇ ’ਤੇ ਅਸੀਂ ਸਕੂਲ ਦੇ ਅਮਲਗਾਮੇਟਡ ਫੰਡ ਵਿੱਚੋਂ ਚੋਖੀਆਂ ਪੁਸਤਕਾਂ ਖਰੀਦ ਲੈਂਦੇਇਸ ਤਰ੍ਹਾਂ ਲਾਇਬਰੇਰੀ ਦਾ ਕੰਮ ਚੰਗਾ ਰੇੜ੍ਹੇ ਪੈ ਗਿਆਵਿਦਿਆਰਥਣਾਂ ਵਿਚ ਅਖ਼ਬਾਰ, ਰਸਾਲੇ, ਪੁਸਤਕਾਂ ਪੜ੍ਹਨ ਦੀ ਚੰਗੀ ਰੁਚੀ ਪੈਦਾ ਹੋ ਗਈਸਲਾਨਾ ਇਨਾਮ ਵੰਡ ਸਮਾਗਮ ਸਮੇਂ ਲਾਇਬਰੇਰੀ ਵਿੱਚੋਂ ਸੱਭ ਤੋਂ ਵੱਧ ਕਿਤਾਬਾਂ ਕਢਵਾ ਕੇ ਪੜ੍ਹਨ ਵਾਲੀਆਂ ਦੋ ਵਿਦਿਆਰਥਣਾਂ ਨੂੰ ਵੀ ਸਨਮਾਨਤ ਕਰਦੇ ਰਹੇ

ਆਪਣੇ ਸੱਤ ਸਾਲ ਦੇ ਇਸ ਸਕੂਲ ਦੇ ਠਹਿਰ ਵਾਲੇ ਸਮੇਂ ਵਿਚ ਹਰ ਸਾਲ ਸਲਾਨਾ ਇਨਾਮ ਵੰਡ ਸਮਾਗਮ ਕਰਵਾਏ ਜਾਣ ਦਾ ਅਹਿਦ ਪੂਰਾ ਕੀਤਾਲਾਇਬਰੇਰੀ ਲਈ ਵੱਧ ਤੋਂ ਵੱਧ ਪੁਸਤਕਾਂ ਖਰੀਦੀਆਂ ਵੀ ਅਤੇ ਵਿਦਿਆਰਥਣਾਂ ਨੂੰ ਪੜ੍ਹਨ ਦੀ ਚੇਟਕ ਵੀ ਲਾਈ

*****

(1478)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਗੁਰਦੀਪ ਸਿੰਘ ਢੁੱਡੀ

ਗੁਰਦੀਪ ਸਿੰਘ ਢੁੱਡੀ

Faridkot, Punjab, India.
Phone: (91 - 95010 - 20731)
Email: (gurdip_dhudi@yahoo.com)