JangSingh7ਅੱਜ ਦੇ ਨੌਜਵਾਨ ਕੱਟੜਵਾਦ ਦੇ ਪੁਜਾਰੀ ਨਹੀਂ, ਉਹ ਨਾ ਤਾਂ ਜਾਤਾਂ ਪਾਤਾਂ ...
(10 ਜੂਨ 2020)

 

ਸਾਰੇ ਸੰਸਾਰ ਵਿੱਚ ਇਸ ਗੱਲ ਦੀ ਹਮੇਸ਼ਾ ਚਰਚਾ ਰਹੀ ਹੈ ਕਿ ਅਮਰੀਕਾ ਸੰਸਾਰ ਦਾ ਉਹ ਦੇਸ਼ ਹੈ ਜਿੱਥੇ ਲੋਕਤੰਤਰ ਹੈ ਤੇ ਇਹੋ ਜਿਹੀ ਹੀ ਗੱਲ ਭਾਰਤ ਦੇ ਰਾਜ ਪ੍ਰਬੰਧ ਬਾਰੇ ਕਹੀ ਜਾਂਦੀ ਆ ਰਹੀ ਹੈਪਰ ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿੱਚ ਹੋ ਰਹੇ ਮੁਜ਼ਾਹਰਿਆਂ ਨੇ ਅਮਰੀਕਾ ਦੇ ਲੋਕਤੰਤਰ ਪ੍ਰਬੰਧ ਦੀ ਇੱਕ ਤਰ੍ਹਾਂ ਨਾਲ ਫੂਕ ਕੱਢ ਦਿੱਤੀ ਹੈ ਕਿ ਇਸ ਨੇ ਸਿਰਫ ਬੁਰਕਾ ਹੀ ਲੋਕਤੰਤਰ ਦਾ ਪਹਿਨਿਆ ਹੋਇਆ ਹੈ, ਪਰ ਸਚਾਈ ਤੋਂ ਕੋਹਾਂ ਦੂਰ ਹੈ ਜਿਸ ਦੀ ਹਕੀਕਤ 25 ਮਈ 2020 ਨੂੰ ਅਮਰੀਕਾ ਦੇ ਰਾਜ ਮਿਨੀਸੋਟਾ ਦੇ ਪ੍ਰਮੁੱਖ ਸ਼ਹਿਰ ਮਿਨੇਐਪਲਿਸ ਵਿਖੇ ਇੱਕ ਚਿੱਟੀ ਚਮੜੀ ਵਾਲੇ ਅੰਗਰੇਜ਼ ਪੁਲੀਸ ਅਧਿਕਾਰੀ ਡੈਰਵਿਕ ਚੌਵਨ ਨੇ ਅਫਰੀਕਨ ਮੂਲ ਦੇ ਸਿਆਹ ਰੰਗੇ ਅਮਰੀਕਨ ਵਾਸੀ ਜਾਰਜ ਫਲਾਇਡ ਦੀ ਗਰਦਨ ਤੇ 8 ਮਿੰਟ 46 ਸਕਿੰਟ ਤਕ ਆਪਣੇ ਗੋਡੇ ਨੂੰ ਇੰਨੇ ਜ਼ੋਰ ਦੀ ਦਬਾ ਕੇ ਰੱਖੀ ਰੱਖਿਆ ਜਦੋਂ ਤਕ ਉਸ ਦੀ ਮੌਤ ਨਹੀਂ ਸੀ ਹੋ ਗਈਇਸ ਸਬੰਧ ਵਿੱਚ ਜਾਰੀ ਵੀ ਡੀ ਓ ਵਿੱਚ ਸਪਸ਼ਟ ਤਿੰਨ ਹੋਰ ਪੁਲੀਸ ਕਰਮੀ ਵੀ ਉਸ ਦੇ ਨਾਲ ਹਨ ਜਿਨ੍ਹਾਂ ਨੇ ਕੋਈ ਹੋਰ ਢੁੱਕਵੀਂ ਕਾਰਵਾਈ ਕਰਨ ਦੀ ਥਾਂ ’ਤੇ ਇਸ ਸਾਰੀ ਘਟਨਾ ਨੂੰ ਮੂਕ ਦਰਸ਼ਕ ਬਣ ਕੇ ਵੇਖਦੇ ਰਹੇਇਹ ਵੀ ਉਸ ਵੀਡੀਓ ਵਿੱਚੋਂ ਸਪਸ਼ਟ ਹੋ ਰਿਹਾ ਹੈ ਕਿ ਜਾਰਜ ਫਲਾਇਡ ਲਗਾਤਾਰ ਇਹ ਵੀ ਕਹਿੰਦਾ ਆ ਰਿਹਾ ਹੈ ਕਿ ਉਸ ਨੂੰ ਸਾਹ ਨਹੀਂ ਆ ਰਿਹਾ। ਇਸ ਸਾਰੇ ਘਟਨਾ ਕਰਮ ਦੌਰਾਨ ਉਸ ਦਾ ਪਿਸ਼ਾਬ ਵੀ ਨਿਕਲ ਗਿਆ ਸੀਉਸ ਦੀਆਂ ਅੱਖਾਂ ਦੇ ਡੇਲੇ ਤਕ ਵੀ ਧੌਣ ਘੁੱਟੀ ਹੋਈ ਹੋਣ ਕਾਰਨ ਬਾਹਰ ਆ ਗਏ ਸਨ ਤੇ ਨੱਕ ਵਿੱਚੋਂ ਖੂਨ ਆਉਣ ਲੱਗ ਪਿਆ ਸੀਇਹ ਗੱਲ ਵੀ ਇਸ ਮੌਤ ਵਿੱਚ ਉੱਭਰ ਕੇ ਆਈ ਹੈ ਕਿ ਅਮਰੀਕਾ ਵਿੱਚ ਪਿਛਲੇ ਕਾਫੀ ਸਮੇਂ ਤੋਂ ਕਾਲੇ ਤੇ ਚਿੱਟੀ ਚਮੜੀ ਵਾਲਿਆਂ ਵਿਚਕਾਰ ਲਗਾਤਾਰ ਵਿਤਕਰਾ ਕੀਤਾ ਜਾਂਦਾ ਆ ਰਿਹਾ ਹੈਇਸ ਬੇਰਹਿਮ ਭਰੀ ਘਟਨਾ ਨੇ ਅਮਰੀਕਾ ਦੇ 140 ਸ਼ਹਿਰਾਂ ਵਿੱਚ ਜ਼ਬਰਦਸਤ ਰੋਸ ਮੁਜ਼ਾਹਰੇ ਤੇ ਕਈ ਹੋਰ ਹਿੰਸਕ ਘਟਨਾਵਾਂ ਹੋਣ ਕਾਰਨ 40 ਸ਼ਹਿਰਾਂ ਵਿੱਚ ਅਮਰੀਕਾ ਸਰਕਾਰ ਨੂੰ ਕਰਫਿਊ ਵੀ ਲਗਾਉਣੇ ਪਏ ਹਨ ਇਨ੍ਹਾਂ ਰੋਸ ਮੁਜ਼ਾਹਰਿਆ ਵਿੱਚ ਸਿਰਫ ਕਾਲੇ ਲੋਕ ਹੀ ਸ਼ਾਮਲ ਨਹੀਂ ਹੋਏ ਬਲਕਿ ਏਸ਼ੀਅਨ ਲੋਕਾਂ ਤੋਂ ਬਿਨਾ ਚਿੱਟੀ ਚਮੜੀ ਵਾਲੇ ਅੰਗਰੇਜ਼ ਵੀ ਵੱਡੀ ਗਿਣਤੀ ਸ਼ਾਮਲ ਹੋਏ ਹਨਇਹ ਰੋਸ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਹਾਲ ਤਕ ਰੁਕਣ ਦਾ ਨਾਂ ਨਹੀਂ ਲੈ ਰਹੇ

ਇਹ ਵੀ ਚਰਚਾ ਹੈ ਅਮਰੀਕਾ ਸਰਕਾਰ ਵਲੋਂ ਕਾਲੀ ਚਮੜੀ ਵਾਲਿਆਂ ਨੂੰ ਚਿੱਟੀ ਚਮੜੀ ਵਾਲੇ ਲੋਕਾਂ ਵਲੋਂ ਜਿੱਥੇ ਉਨ੍ਹਾਂ ਨੂੰ ਘਿਰਣਤ ਤੌਰ ’ਤੇ ਵੇਖਿਆ ਜਾਂਦਾ, ਉੱਥੇ ਉਨ੍ਹਾਂ ਨਾਲ ਸਜ਼ਾਵਾਂ ਤੇ ਨਿਆਂ ਦੇਣ ਵਿੱਚ ਵੀ ਵਿਤਕਰਾ ਅਕਸਰ ਹੁੰਦਾ ਹੈ। ਭਾਵ ਗੋਰੇ ਨੂੰ ਸਜ਼ਾ ਘੱਟ ਤੇ ਕਾਲੇ ਨੂੰ ਵੱਧ ਦਿੱਤੀ ਜਾਂਦੀ ਹੈ

ਜਿੱਥੋਂ ਤਕ ਜਾਰਜ ਫਲਾਇਡ ਦੀ ਦੁਖਦਾਈ ਘਟਨਾ ਦਾ ਸਬੰਧ ਹੈ ਕਿ ਉਸ ਉੱਤੇ ਇਹ ਦੋਸ਼ ਲਗਾਇਆ ਦੱਸਿਆ ਜਾ ਰਿਹਾ ਹੈ ਕਿ ਉਸ ਨੇ 20 ਡਾਲਰ ਦੇ ਜਾਅਲੀ ਨੋਟ ਨਾਲ ਸਿਗਰਟ ਵਗੈਰਾ ਖਰੀਦੀ ਸੀ, ਜੋ ਕਿ ਇੰਨਾ ਵੱਡਾ ਜੁਰਮ ਨਹੀਂ ਸੀ ਜਿਸ ਦੀ ਇੰਨੀ ਵੱਡੀ ਮੌਤ ਜਿਹੀ ਸਜ਼ਾ ਉਸ ਨੂੰ ਦਿੱਤੀ ਗਈ ਹੈ ਇਹ ਕਿਹਾ ਜਾਂਦਾ ਹੈ ਕਿ ਜਦੋਂ ਤੋਂ ਅਮਰੀਕਾ ਵਿੱਚ ਡੋਨਾਲਡ ਟਰੰਪ ਨੇ ਬਤੌਰ ਰਾਸ਼ਟਰਪਤੀ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਇਹ ਵਿਤਕਰਾ ਹੋਰ ਵਧ ਗਿਆ ਹੈ ਇਨ੍ਹਾਂ ਨੇ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਕਿ ‘ਹਿੰਦੋਸਤਾਨ’ ‘ਹਿੰਦੂਆਂ’ ਦਾ ਹੈ ਦੀ ਤਰਜ਼ ’ਤੇ ‘ਅਮਰੀਕਾ’ ‘ਅਮਰੀਕੀਆਂ’ ਦੇ ਹੋਣ ਦਾ ਨਾਹਰਾ ਦਿੱਤਾ ਹੋਇਆ ਹੈ

ਭਾਰਤ ਵਿੱਚ ਘੱਟ ਗਿਣਤੀਆਂ ਮੁਸਲਮਾਨਾਂ, ਸਿੱਖਾਂ ਆਦਿ ਸਮੇਤ ਦਲਿਤਾਂ ਵਿਰੁੱਧ ਪੜਾਅ ਪੜਾਅ ਤੇ ਧੱਕੇ, ਜ਼ੁਲਮ ਤੇ ਬੇਇਨਸਾਫੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਬਾਰੇ ਸੰਸਾਰ ਦੇ ਲੋਕ ਵੀ ਬੜੀ ਸ੍ਰੀ ਨਰਿੰਦਰ ਮੋਦੀ ਵਲੋਂ ਘੜੀ ਜਾਂਦੀ ਨੀਤੀ ਨੂੰ ਭਲੀਭਾਂਤ ਜਾਣ ਗਏ ਹਨ ਕਿ ਕਿਵੇਂ ਭਾਰਤ ਦੇ ਬਹੁ ਗਿਣਤੀ ਦੇ ਲੋਕਾਂ ਦੀਆਂ ਵੋਟਾਂ ਬਟੋਰੀਆਂ ਜਾ ਸਕਦੀਆਂ ਹਨ। ਇਹ ਨੀਤੀ ਪਿਛਲੇ ਛੇ ਸਾਲਾਂ ਤੋਂ ਲਾਗੂ ਕੀਤੀ ਜਾ ਰਹੀ ਹੈ, ਜਿਸ ਨਾਲ ਦੇਸ਼ ਦੇ ਲੋਕਾਂ ਦੀ ਆਪਸੀ ਸਾਂਝ ਬੁਰੀ ਤਰ੍ਹਾਂ ਤਿੜਕ ਰਹੀ ਹੈਬਿਲਕੁਲ ਇਸੇ ਪੈਟਰਨ ’ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚਲਦੇ ਹੋਏ ਦੱਸੇ ਜਾ ਰਹੇ ਹਨ ਤਾਂ ਕਿ ਅਮਰੀਕਾ ਵਿੱਚ ਨਵੰਬਰ 2020 ਵਿੱਚ ਰਾਸ਼ਟਰਪਤੀ ਦੀਆਂ ਹੋ ਰਹੀਆਂ ਚੋਣਾਂ ਨੂੰ ਜਿੱਤਿਆ ਜਾ ਸਕੇ

ਇਹ ਦੋਵੇਂ ਦੇਸ਼ਾਂ ਦੇ ਲੀਡਰ ਜਦੋਂ ਇੱਕ ਦੂਜੇ ਦੇ ਦੇਸ਼ ਵਿੱਚ ਫੇਰੀ ਲਗਾਉਣ ਜਾਂਦੇ ਹਨ ਕਿ ਕਦੇ ‘ਟਰੰਪ ਨਮਸਤੇ’ ਤੇ ਕਦੇ ‘ਅੱਬ ਕੀ ਬਾਰ ਟਰੰਪ ਸਰਕਾਰ’ ਨਾਹਰੇ ਜਨਤਾ ਵਿੱਚ ਲਗਾਏ ਜਾ ਰਹੇ ਹਨਇਨ੍ਹਾ ਦੋਵਾਂ ਲੀਡਰਾਂ ਦੀ ਰਾਜਨੀਤਕ ਸੋਚ ਇੱਕ ਹੋਣ ਕਾਰਨ ਆਪਣੇ ਆਪ ਨੂੰ ਇੱਕ ਦੂਜੇ ਦੇ ਪੱਕੇ ਮਿੱਤਰ ਵੀ ਦੱਸਦੇ ਆ ਰਹੇ ਹਨ

‘ਅਮਰੀਕਾ ਅਮਰੀਕੀਆਂ ਦਾ’ ਦੀ ਨੀਤੀ ਅਨੁਸਾਰ ਰਾਸ਼ਟਰਪਤੀ ਟਰੰਪ ਵਲੋਂ ਹੋਰ ਦੇਸ਼ਾਂ ਦੇ ਲੋਕਾਂ ਨੂੰ ਗਰੀਨ ਕਾਰਡ ਦੇਣ, ਪੱਕੇ ਸ਼ਹਿਰੀ ਬਣਾਉਣ ਦੀ ਨੀਤੀ ਨੂੰ ਬਦਲਿਆ ਜਾ ਰਿਹਾ ਹੈ ਤਾਂ ਕਿ ਦੂਜੇ ਦੇਸ਼ਾਂ ਦੇ ਘੱਟੋ ਘੱਟ ਲੋਕਾਂ ਨੂੰ ਅਮਰੀਕਾ ਦੇ ਪੱਕੇ ਨਿਵਾਸੀ ਬਣਾਇਆ ਜਾ ਸਕੇਬਾਕੀ ਇਹ ਸਮਾਂ ਹੀ ਦੱਸੇਗਾ ਕਿ ਇਸਦੀ ਪ੍ਰਵਾਨਗੀ ਦੇਸ਼ ਦੇ ਪਾਰਲੀਮੈਂਟ ਮੈਂਬਰਾਂ ਵਲੋਂ ਦਿੱਤੀ ਵੀ ਜਾਂਦੀ ਹੈ ਕਿ ਨਹੀਂ

ਜਾਰਜ ਫਲਾਇਡ ਦੀ ਦੁਖਦਾਈ ਘਟਨਾ ਨੇ ਰਾਸ਼ਟਰਪਤੀ ਟਰੰਪ ਦਾ ਅਸਲੀ ਚਿਹਰਾ ਲੋਕਾਂ ਵਿੱਚ ਜ਼ਰੂਰ ਬੇਨਕਾਬ ਕਰ ਦਿੱਤਾ ਹੈਅਮਰੀਕਾ ਦੇ ਇੱਕ ਉੱਚ ਪੁਲੀਸ ਅਧਿਕਾਰੀ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਆਪਣਾ ਮੂੰਹ ਬੰਦ ਰੱਖਣ ਲਈ ਵੀ ਕਿਹਾ ਜਾ ਚੁੱਕਾ ਹੈ ਪਰ ਉਹ ਕਿਸੇ ਦੀ ਕੋਈ ਗੱਲ ਸੁਣਨ ਲਈ ਤਿਆਰ ਹੀ ਨਹੀਂਉਹੀ ਕੁਝ ਕਰਦੇ ਆ ਰਹੇ ਹਨ ਜੋ ਉਨ੍ਹਾਂ ਦੇ ਮਨ ਨੂੰ ਚੰਗਾ ਲਗਦਾ ਹੈਇਹੋ ਹਾਲ ਉਨ੍ਹਾਂ ਵਲੋਂ ਕਰੋਨਾ ਮਹਾਂ ਮਾਰੀ ਬਿਮਾਰੀ ਨਾਲ ਨਿੱਬੜਣ ਲਈ ਕੀਤਾ ਜਾ ਰਿਹਾ ਹੈਸੰਸਾਰ ਦੀ ਇੱਕ ਨੰਬਰ ਦੀ ਸ਼ਕਤੀ ਦਾ ‘ਅਮਰੀਕਾ’ ਦੇਸ਼ ਹੋਵੇ ਤੇ ਉਸ ਦੇਸ਼ ਵਿੱਚ ਸਭ ਤੋਂ ਵੱਧ ਬਿਮਾਰ ਹੋਣ ਤੇ ਮੌਤਾਂ ਵੀ ਵੱਧ ਹੋਈਆਂ ਹੋਣ ਜੋ ਰੁਕਣ ਦੀ ਥਾਂ ’ਤੇ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨਪਰ ਟਰੰਪ ਸਾਹਿਬ ਕਿਸੇ ਦੀ ਨਾ ਤਾਂ ਗੱਲ ਸੁਣਦੇ ਹਨ ਤੇ ਨਾ ਹੀ ਉੱਚ ਅਧਿਕਾਰੀਆਂ ਵਲੋਂ ਦਿੱਤੇ ਸੁਝਾਵਾਂ ਤੇ ਅਮਲ ਕਰਦੇ ਹਨ

ਲੋਕਾਂ ਨੇ ਵੀ ਇਸ ਗੱਲ ਨੂੰ ਅਨੁਭਵ ਕੀਤਾ ਹੈ ਕਿ ਰੋਜ਼ਾਨਾ ਜਦੋਂ ਰਾਸ਼ਟਰਪਤੀ ਵਲੋਂ ਵਾਈਟ ਹਾਊਸ ਵਿੱਚ ਪ੍ਰੈੱਸ ਮਿਲਣੀ ਕੀਤੀ ਜਾਂਦੀ ਸੀ ਤੇ ਜਦੋਂ ਉਨ੍ਹਾਂ ਕੋਲ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਸਨ ਹੁੰਦੇ ਤਾਂ ਇਹ ਜਾਂ ਤਾਂ ਪੱਤਰਕਾਰਾਂ ਨੂੰ ਦਬਾਉਣ ਦਾ ਯਤਨ ਕਰਦੇ ਸਨ ਜਾਂ ਫਿਰ ਸਵਾਲਾਂ ਦੇ ਜਵਾਬ ਹੀ ਨਹੀਂ ਸਨ ਦਿੰਦੇਹੋਰ ਤੇ ਹੋਰ ਕਈ ਵਾਰੀ ਅੱਧਵਾਟੇ ਹੀ ਪ੍ਰੈੱਸ ਕਾਨਫਰੰਸ ਛੱਡ ਕੇ ਚਲੇ ਜਾਂਦੇ ਸਨ, ਜੋ ਇਹ ਸਾਬਿਤ ਕਰਦਾ ਹੈ ਕਿ ਰਾਸ਼ਟਰਪਤੀ ਸਾਹਿਬ ਕੋਲ ਪੱਤਰਕਾਰਾਂ ਦੇ ਸਵਾਲਾਂ ਦਾ ਵਾਜਬ ਜਵਾਬ ਹੀ ਨਹੀਂ ਹੁੰਦਾ

ਜਿਸ ਤਰ੍ਹਾਂ ਦੇ ਹਾਲਾਤ ਅਮਰੀਕਾ ਵਿੱਚ ਬਣ ਹੋਏ ਹਨ ਕਿ ਟਰੰਪ ਦੀ ਲੜਕੀ ਜੋ ਕਿ ਵਕੀਲ ਹੈ ਉਸ ਨੇ ਵੀ ਆਪਣੇ ਪਿਤਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਸਲੀ ਵਿਤਕਰੇ ਵਾਲੀ ਨੀਤੀ ਦਾ ਸਖਤ ਵਿਰੋਧ ਕਰਦਿਆਂ ਜਾਰਜ ਫਲਾਇਡ ਦੇ ਹੱਕ ਵਿੱਚ ਕੀਤੇ ਜਾ ਰਹੇ ਮੁਜ਼ਾਹਰਿਆਂ ਦਾ ਸਮਰਥਨ ਕੀਤਾ ਹੈਸਿਰਫ ਇਹ ਹੀ ਨਹੀਂ ਕਿ ਦੇਸ਼ ਦੇ ਰਾਸ਼ਟਰਪਤੀ ਨਾਲੋਂ ਤਾਂ ਇਸ ਦੇਸ਼ ਦੀ ਪੁਲੀਸ ਨੇ ਆਪਣੀ ਜ਼ਿੰਮੇਵਾਰੀ ਨੂੰ ਜਾਣਦਿਆਂ ਹੋਇਆ ਕਿ ਜਾਰਜ ਫਲਾਇਡ ਦੀ ਘਟਨਾ ਨੇ ਪੁਲੀਸ ਦੀ ਵਰਦੀ ਨੂੰ ਦਾਗਦਾਰ ਕੀਤਾ ਹੈ ਉਨ੍ਹਾਂ ਨੇ ਜਦੋਂ ਲੋਕਾਂ ਵਲੋਂ ਇਸ ਬੇਇਨਸਾਫੀ ਵਿਰੁੱਧ ਜਦੋਂ ਜੋਰਦਾਰ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਸੀ ਤਾਂ ਐਨ ਉਸ ਸਮੇਂ ਹੀ ਪੁਲੀਸ ਨੇ ਰੋਸ ਮੁਜਾਹਰਾ ਕਰ ਰਹੇ ਲੋਕਾਂ ਦੇ ਨਜਦੀਕ ਆ ਕੇ ਸਾਰੇ ਪੁਲੀਸ ਵਾਲਿਆਂ ਆਪਣੀ ਵਰਦੀ ਵਿੱਚ 8 ਮਿੰਟ 46 ਸਕਿੰਟ ਤਕ ਜਿੰਨਾ ਚਿਰ ਉਸ ਪੁਲੀਸ ਵਾਲੇ ਨੇ ਫਲਾਇਡ ਦੀ ਧੌਣ ਤੇ ਗੋਡਾ ਰੱਖੀ ਰੱਖਿਆ ਸੀ, ਉੰਨਾ ਚਿਰ ਗੋਡੇ ਭਾਰ ਬੈਠ ਕੇ ਤੇ ਸਿਰ ਝੁੱਕਾ ਕੇ ਇਸ ਹੋਈ ਗਲਤੀ ਦੀ ਜਨਤਕ ਤੌਰਤੇ ਮੁਆਫੀ ਵੀ ਮੰਗੀ

ਭਾਰਤ ਵਿੱਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਚੱਲ ਰਹੀ ਸਰਕਾਰ ਦੇ ਇੱਕ ਰਾਜ ਰਾਜਿਸਥਾਨ ਦੇ ਪ੍ਰਮੁੱਖ ਸ਼ਹਿਰ ਜੌਧਪੁਰ ਵਿਖੇ ਇੱਕ ਪੁਲੀਸ ਕਰਮਚਾਰੀ ਨੇ ਮੈਨੀਐਪਲਿਸ ਵਿਖੇ ਵਾਪਰੀ ਘਟਨਾ ਵਾਂਗ ਮਨੋਜ ਕੁਮਾਰ ਨਾ ਦੇ ਇੱਕ ਮੱਨੁਖ ਦੀ ਧੌਣ ਤੇ ਗੋਡਾ ਰੱਖ ਕੇ ਦਬਾ ਰਿਹਾ ਹੈ ਦੀ ਵਾਇਰਲ ਹੋ ਰਹੀ ਵੀਡੀਓ ਵਿੱਚ ਦਿਖਾਇਆ ਗਿਆ ਹੈਜੋ ਕਿ ਭਾਰਤ ਦੇ ਰਾਜ ਪ੍ਰਬੰਧ ਦੀ ਅਸਲੀ ਤਸਵੀਰ ਨੂੰ ਉਜਾਗਰ ਕਰ ਰਿਹਾ ਹੈਅਮਰੀਕਾ ਦੀ ਪੁਲੀਸ ਵਲੋਂ ਆਪਣੀ ਗਲਤੀ ਦਾ ਅਹਿਸਾਸ ਕੀਤੇ ਜਾਣ ਤੋਂ ਪੰਜਾਬ ਦੀ ਪੁਲੀਸ ਨੂੰ ਸਬਕ ਸਿੱਖਣਾ ਚਾਹੀਦਾ ਹੈ ਜੋ ਹਾਲੇ ਵੀ ਨਿੱਤ ਦਿਨ ਰਾਜਨੀਤਕ ਲੀਡਰਾਂ ਦੇ ਇਸ਼ਾਰਿਆਂ ਤੇ ਬੇਕਸੂਰੇ ਲੋਕਾਂ ਤੇ ਜ਼ੁਲਮ ਤੇ ਧੱਕਾ ਕਰਦੀ ਰਹਿੰਦੀ ਹੈਪੰਜਾਬ ਦੀ ਪੁਲੀਸ ਨੇ ਤਾਂ ਆਪਣੇ ਹੀ ਪ੍ਰਾਂਤ ਵਿੱਚ ਦਸ ਸਾਲ ਤੋਂ ਵਧੇਰੇ ਦੇ ਸਮੇਂ ਵਿੱਚ ਹਜ਼ਾਰਾਂ ਹੀ ਬੇਦੋਸ਼ੇ ਸਿੱਖ ਨੌਜਵਾਨਾਂ ਦੇ ਝੂਠੇ ਪੁਲੀਸ ਮੁਕਾਬਲੇ ਬਣਾ ਕੇ ਸਿਰਫ ਇਨਾਮ ਤੇ ਤਰੱਕੀਆਂ ਲੈਣ ਲਈ ਇਨਸਾਨੀਅਤ ਦਾ ਘਾਣ ਕੀਤਾ ਜਾਂਦਾ ਰਿਹਾ ਹੈ

ਇਸ ਸਮੇਂ ਭਾਰਤ ਵਿੱਚ ਰਾਜ ਕਰ ਰਹੀ ਮੋਦੀ ਸਰਕਾਰ ਨੂੰ ਅਮਰੀਕਾ ਵਿੱਚ ਪੈਦਾ ਹੋਏ ਹਾਲਤਾਂ ਤੋਂ ਸਬਕ ਸਿੱਖਣਾ ਚਾਹੀਦਾਪਤਾ ਨਹੀਂ ਕਦੋਂ ਉਨ੍ਹਾਂ ਦੇ ਦਿਨ ਵੀ ਪੁੱਠੇ ਪੈਣੇ ਸ਼ੁਰੂ ਹੋ ਜਾਣਦੇਸ਼ ਦਾ ਸਾਰਾ ਹਿੰਦੂ ਭਾਈਚਾਰਾ ਸਿਵਾਏ ਰ ਸ ਸ ਦੇ ਕਟੜ ਹਿੰਦੂਤਵੀਆਂ ਤੋਂ ਬਾਕੀ ਵੱਡੀ ਗਿਣਤੀ ਵਿੱਚ ਹਿੰਦੂ ਮੋਦੀ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ, ਉਹ ਧਾਰਮਿਕ ਕੱਟੜਤਾ ਦੇ ਹਾਮੀ ਨਹੀਂ ਬਲਕਿ ਭਰਾਤਰੀ ਸਾਂਝ ਦੇ ਮੁਦਈ ਹਨਉਹ ਵੀ ਜੋ ਕੁਝ ਮੋਦੀ ਸਰਕਾਰ ਦੇਸ਼ ਵਿੱਚ ਕਰ ਰਹੀ ਹੈ ਉਸ ’ਤੇ ਨਜ਼ਰਾਂ ਰੱਖੀ ਬੈਠੇ ਹਨਜੇ ਕਰ ਅਮਰੀਕਾ ਦੀਆਂ ਰਾਜਨੀਤਕ ਪਾਰਟੀਆਂ ਦੇ ਆਗੂ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਯੋਗ ਤੇ ਸਾਂਝਾ ਉਮੀਦਵਾਰ ਦੇਣ ਦੇ ਸਮਰੱਥ ਹੋ ਗਏ ਤਾਂ ਇਸ ਗੱਲ ਨੂੰ ਵੀ ਇਨਕਾਰਿਆ ਨਹੀਂ ਜਾ ਸਕਦਾ ਕਿ ਉਹ ਸ਼ਾਇਦ ਜਿੱਤ ਦੀਆਂ ਬਰੂਹਾਂ ’ਤੇ ਹੀ ਨਾ ਪੁੱਜ ਸਕਣਇਹੋ ਜਿਹਾ ਹਾਲ ਭਾਰਤ ਵਿੱਚ ਵੀ ਹੋ ਸਕਦਾ ਹੈ ਇਸ ਲਈ ਕੱਟੜਵਾਦੀ ਹਿੰਦੂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਸੰਸਾਰ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਦੇਸ਼ ਵਿੱਚ ਜ਼ਾਲਮ ਔਰੰਗਜ਼ੇਬ, ਹਿਟਲਰ, ਮਸੋਲਿਨੀ, ਸਿਕੰਦਰ, ਨਾਜੀ, ਟੋਜੋ ਜਿਹੇ ਜਾਬਰ ਵੀ ਨਹੀਂ ਰਹੇ, ਇਸੇ ਤਰ੍ਹਾਂ ਭਾਰਤ ਵਿੱਚ ਮੋਦੀ ਰਾਜ ਤੇ ਅਮਰੀਕਾ ਵਿੱਚ ਡੋਨਾਲਡ ਟਰੰਪ ਦੇ ਰਾਜ ਵੀ ਨਹੀਂ ਰਹਿਣੇਅੱਜ ਦੇ ਨੌਜਵਾਨ ਕੱਟੜਵਾਦ ਦੇ ਪੁਜਾਰੀ ਨਹੀਂ, ਉਹ ਨਾ ਤਾਂ ਜਾਤਾਂ ਪਾਤਾਂ ਨੂੰ ਮੰਨਣ ਵਾਲੇ ਹਨ ਤੇ ਨਾ ਹੀ ਕੋਈ ਹੋਰ ਸੌੜੀ ਸੋਚ ਦੇ ਮਾਲਕ ਹਨਉਹ ਰਲਮਿਲ, ਕੇ ਰਹਿਣ ਦੇ ਨਾਲ ਦੇਸ਼ ਦੇ ਲੋਕਾਂ ਦੀ ਆਪਸੀ ਸਾਂਝ ਤੇ ਮਿਲਵਰਤਣ ਦੇ ਇੱਛਕ ਤੇ ਹਾਮੀਦਾਰ ਹਨਇਸ ਲਈ ਸਮਾਂ ਮੰਗ ਕਰਦਾ ਹੈ ਕਿ ਦੋਵੇਂ ਦੇਸ਼ਾਂ ਦੇ ਲੀਡਰ ਆਪਣੀ ਸੌੜੀ ਸੋਚ ਨੂੰ ਤਿਲਾਂਜਲੀ ਦੇ ਕੇ ਨਰੋਏ ਦੇਸ਼ ਉਸਾਰਨ ਲਈ ਆਪਣੀ ਫਿਰਕੂ ਤੇ ਅੰਧਵਿਸ਼ਵਾਸੀ ਸੋਚ ਨੂੰ ਤਿਆਗਣ, ਇਸ ਨਾਲ ਹੀ ਦੋਹਾਂ ਦੇਸ਼ਾਂ ਤੇ ਸੰਸਾਰ ਦੀ ਭਲਾਈ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2188) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜੰਗ ਸਿੰਘ

ਜੰਗ ਸਿੰਘ

Anandpur Sahib, Rupnagar, Punjab, India.
Phone: (91 - 94170 - 95965)
Email: (jangsinghaps@gmail.com)

More articles from this author