JangSingh7ਰੋਜ਼ਾਨਾ ਦਿਹਾੜੀ ਦੱਪਾ ਕਰਨ ਵਾਲੇ ਮਜ਼ਦੂਰਾਂ, ਕਿਸਾਨੀ ਕਾਮਿਆਂ ਨੂੰ ...
(2 ਮਈ 2020)

 

ਸੰਸਾਰ ਵਿੱਚ ਕਰੋਨਾ ਬਿਮਾਰੀ ਨੂੰ ਫੈਲਿਆਂ ਕੁਝ ਮਹੀਨੇ ਹੋ ਗਏ ਹਨ ਪਰ ਇਹ ਠੱਲ੍ਹਣ ਦਾ ਨਾ ਨਹੀਂ ਲੈ ਰਹੀ ਬਲਕਿ ਲੋਕਾਂ ਦੀ ਹਰ ਦਿਨ ਨੀਂਦ ਤੇ ਨੀਂਦ ਉੁਡਾ ਰਹੀ ਹੈਸੰਸਾਰ ਭਰ ਦੀਆਂ ਸਰਕਾਰਾਂ ਆਪਣੇ ਆਪਣੇ ਦੇਸ਼ਾਂ ਦੇ ਲੋਕਾਂ ਲਈ ਵੱਧ ਤੋਂ ਵੱਧ ਆਰਥਿਕ ਸਹੂਲਤਾਂ ਪ੍ਰਦਾਨ ਕਰਨ ਵਲ ਲੱਗੀਆਂ ਹੋਈਆਂ ਹਨ ਲੋਕਾਂ ਦੀ ਮੁਸ਼ਕਲ ਨੂੰ ਸਮਝਦਿਆ ਹੋਇਆਂ ਸਮੱਸਿਆਵਾਂ ਦਾ ਹੱਲ ਵਿੱਤੀ ਲਾਭ ਦੇ ਕੇ ਕਰ ਰਹੀਆਂ ਹਨਪਰ ਬੜੇ ਹਿਰਖ ਨਾਲ ਲਿਖਣਾ ਪੈ ਰਿਹਾ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕੌਮ ਦੇ ਨਾਂ ’ਤੇ 4-5 ਵਾਰੀ ਭਾਸ਼ਨ ਤਾਂ ਦੇ ਚੁੱਕੇ ਹਨ ਪਰ ਹਰ ਵਾਰੀ ਕਦੇ ਉਹ ਤਾੜੀਆਂ ਵਜਾਉਣ, ਥਾਲੀਆਂ ਖੜਕਾਉਣ, ਟਾਰਚਾਂ, ਦੀਵੇ ਬਾਲਣ, ਜਾਂ ਫਿਰ ਜੈ ਘੌਸ਼, ਹਰ ਹਰ ਮਹਾਦੇਵ ਦੇ ਨਾਹਰੇ ਲੱਗਾ ਕੇ ਫਰੰਟ ’ਤੇ ਲੜ ਰਹੇ ਡਾਕਟਰਾਂ, ਨਰਸਾਂ, ਸਿਹਤਕ ਅਮਲੇ, ਪੁਲੀਸ ਵਿਭਾਗ, ਸਫਾਈ ਕਰਮਚਾਰੀਆਂ ਜਾਂ ਫਿਰ ਉਹ ਕਰਮਚਾਰੀ ਜੋ ਫਰੰਟ ਲਾਈਨ ਤੇ ਖੜ੍ਹੇ ਹੋ ਕੇ ਆਪ ਤੇ ਆਪਣੇ ਪਰਿਵਾਰ ਦੇ ਜੀਵਨ ਨੂੰ ਖਤਰੇ ਵਿੱਚ ਪਾ ਕੇ ਲੜ ਰਹੇ ਹਨ, ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੇ ਜਾਣ ਦੀ ਗੱਲ ਕਰਦੇ ਆ ਰਹੇ ਹਨਪਰ ਉਹ ਇਸ ਤਰ੍ਹਾਂ ਕਰਕੇ ਆਪਣੀ ਪਾਰਟੀ ਅਤੇ ਧਰਮ ਨਾਲ ਸਬੰਧਤ ਪ੍ਰੋਗਰਾਮਾਂ ਦਾ ਲੁਕਵੇਂ ਢੰਗ ਨਾਲ ਪਰਚਾਰ ਕਰ ਰਹੇ ਹਨ

ਸੂਬਾਈ ਸਰਕਾਰਾਂ ਅਤੇ ਲੋਕਾਂ ਵਲੋਂ ਹਰ ਵਾਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਆਸ ਕੀਤੀ ਜਾਂਦੀ ਸੀ ਕਿ ਉਹ ਪੀ ਐੱਮ ਕੇਅਰ ਫੰਡ, ਜਿਸ ਵਿੱਚ ਦੇਸ਼ ਦੇ ਅਮੀਰ ਲੋਕਾਂ ਸਮੇਤ ਹੋਰ ਲੋਕਾਂ ਨੇ ਹਜ਼ਾਰਾਂ ਕਰੋੜ ਰੁਪਇਆ ਕਰੋਨਾ ਬਿਮਾਰੀ ਨਾਲ ਜੂਝਣ ਲਈ ਦਿੱਤਾ ਹੈ, ਇਸ ਫੰਡ ਵਿੱਚੋਂ ਉਹ ਪ੍ਰਾਤਾਂ ਨੂੰ ਕਰੋਨਾ ਬਿਮਾਰੀ ਨਾਲ ਲੜਨ ਲਈ ਕੋਈ ਰਾਹਤ ਦੇਣਗੇਪਰ ਹਰ ਵਾਰੀ ਇਹ ਊੱਠ ਦਾ ਬੁੱਲ੍ਹ ਡਿੱਗਣ ਦੀ ਬਜਾਏ ਲਟਕਦਾ ਹੀ ਆ ਰਿਹਾ ਹੈ ਜਿਸ ਲੋਕਾਂ ਨੂੰ ਨਿਰਾਸ਼ਾ ਹੀ ਪੱਲੇ ਪੈ ਰਹੀ ਹੈਦੇਸ਼ ਦੇ ਕਈ ਪ੍ਰਾਂਤ ਖਾਸ ਕਰਕੇ ਜਿੱਥੇ ਭਾਜਪਾ ਵਿਰੋਧੀ ਸਰਕਾਰਾਂ ਹਨ, ਉਨ੍ਹਾਂ ਨਾਲ ਹਰ ਪੜਾ ’ਤੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈਦਿੱਲੀ ਪ੍ਰਾਂਤ ਸਮੇਤ ਅਜਿਹੀਆਂ ਹੋਰ ਕਈ ਸਰਕਾਰਾਂ ਇਹ ਦੋਸ਼ ਲਗਾਉਂਦੀਆਂ ਆ ਰਹੀਆਂ ਹਨਪਰ ਮੋਦੀ ਸਾਹਿਬ ਦੀ ਸਿਹਤ ਉੱਤੇ ਕੋਈ ਅਸਰ ਨਹੀਂ ਪੈਂਦਾ। ‘ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ।’ ਪੰਜਾਬ ਨੂੰ ਹੋਰ ਕੋਈ ਸਹੂਲਤ ਦੇਣੀ ਤਾਂ ਦੂਰ ਦੀ ਗੱਲ ਉਸ ਦਾ ਬਣਦੇ ਟੈਕਸ ਤੋਂ ਜੀ ਐੱਸ ਟੀ ਦਾ ਬਕਾਇਆ 4400 ਕਰੋੜ ਰੁਪਇਆ ਵੀ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਕਈ ਵਰਗਾਂ ਦੇ ਮੁਲਾਜ਼ਮ ਤਨਖਾਹ ਤੋਂ ਵਾਂਝੇ ਹੋਣ ਕਾਰਨ ਉਨ੍ਹਾਂ ਦੇ ਪਰਿਵਾਰ ਰੋਟੀ ਲਈ ਵਿਲਕ ਰਹੇ ਹਨ

ਪੰਜਾਬ ਵਿੱਚ ਆਰਥਿਕ ਮੰਦੀ ਹਾਲਤ ਕਾਰਨ ਸਿਹਤ ਸਹੂਲਤਾਂ ਬੁਰੀ ਤਰ੍ਹਾਂ ਨਿੱਘਰੀਆਂ ਹੋਈਆਂ ਹਨਹਸਪਤਾਲਾਂ ਵਿੱਚ ਪੀ ਪੀ ਈ ਕਿੱਟਾਂ, ਵੈਂਟੀਲੇਟਰਾਂ, ਮਾਸਕਾਂ, ਦਸਤਾਨਿਆਂ, ਸੈਨੀਟਾਈਜਰਾਂ, ਲੌੜੀਂਦੇ ਸਟਾਫ ਦੀ ਘਾਟ ਹੈ ਜਿਸ ਕਾਰਨ ਪੰਜਾਬ ਵਿੱਚ ਹੋਰਨਾਂ ਸੂਬਿਆਂ ਦੀ ਬਨਿਸਬਤ ਭਾਵੇਂ ਮਰੀਜ਼ ਕੁਝ ਘੱਟ ਹਨ, ਪਰ ਮੌਤ ਦਰ ਔਸਤਨ 6-7% ਦੇ ਵਿਚਕਾਰ ਹੈ ਜੋ ਕਿ ਭਾਰਤ ਭਰ ਦੇ ਪ੍ਰਾਂਤਾਂ ਵਿੱਚ ਸਭ ਤੋਂ ਵੱਧ ਹੈ

ਪ੍ਰਧਾਨ ਮੰਤਰੀ ਸਾਹਿਬ ਨੂੰ ਆਖਰ ਲੋਕਾਂ ਨੇ ਫੰਡ ਇਸ ਕਰਕੇ ਦਿੱਤਾ ਸੀ ਕਿ ਉਹ ਉਸ ਉੱਤੇ ਕੁੰਡਲੀ ਮਾਰ ਕੇ ਬਹਿ ਜਾਣ ਤੇ ਪੰਜਾਬ ਦੇ ਲੋਕ ਮਰਦੇ ਰਹਿਣ? ਅਕਾਲੀ ਦਲ ਬਾਦਲ ਦੀ ਪੰਜਾਬ ਵਲੋਂ ਇੱਕੋ ਇੱਕ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਤਾਂ ਸ਼ਰਮ ਹਯਾ ਬਿਲਕੁਲ ਹੀ ਸ੍ਰੀ ਨਰਿੰਦਰ ਮੋਦੀ ਅੱਗੇ ਸਿਰਫ ਮੰਤਰੀਸ਼ਿੱਪ ਦੀ ਗੱਦੀ ਨੂੰ ਬਚਾਉਣ ਲਈ ਗਿਰਵੀ ਰੱਖੀ ਹੋਈ ਹੈ ਉਨ੍ਹਾਂ ਨੂੰ ਨਾ ਤਾਂ ਪੰਜਾਬ ਨਾਲ ਕੋਈ ਹਿਤ ਨਜ਼ਰ ਆ ਰਿਹਾ ਹੈ ਨਾ ਹੀ ਕਰੋਨਾ ਗ੍ਰਸਤ ਪੰਜਾਬ ਦੇ ਲੋਕਾਂ ਨਾਲਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਕੋਲੋਂ ਜਦੋਂ ਪੈਸਿਆਂ ਦੀ ਮੰਗ ਕਰਦੇ ਹਨ ਪਰ ਪ੍ਰਧਾਨ ਮੰਤਰੀ ਵਲੋਂ ਜਵਾਬ ਦੇਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਮੋਹਰਾ ਬਣ ਕੇ ਇਹ ਬੀਬੀ ਬਾਦਲ ਜਵਾਬ ਦੇ ਕੇ ਆਪਣੀ ਹਾਸੋ ਹੀਣੀ ਹਾਲਤ ਬਣਾ ਲੈਂਦੇ ਹਨ, ਜਿਵੇਂ ‘ਊੱਠ ਨਾ ਕੁੱਦੇ ਬੋਰੇ ਕੁੱਦੇ’ ਹੋਣਕੀ ਕਹੀਏ ਇਸ ਬਾਦਲ ਪਰਿਵਾਰ ਦੀ ਮੋਦੀ ਭਗਤੀ ਦੇ? ਕੇਂਦਰ ਸਰਕਾਰ ਦਾ ਰਵਈਆ ਗੈਰ ਭਾਜਪਾ ਸਰਕਾਰਾਂ ਨਾਲ ਵਿਤਕਰੇ ਵਾਲਾ ਚਲਿਆ ਆ ਰਿਹਾ ਹੈ ਜੋ ਕਿ ਇਸ ਮਹਾਂਮਾਰੀ ਮੌਕੇ ਸੋਭਦਾ ਨਹੀਂ ਪ੍ਰਧਾਨ ਮੰਤਰੀ ਸਾਰੇ ਦੇਸ਼ ਦਾ ਹੁੰਦਾ ਹੈ ਨਾ ਕਿ ਉਨ੍ਹਾਂ ਸੂਬਿਆਂ ਦਾ, ਜਿੱਥੇ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਹੈ। ਪੰਜਾਬ ਦੇ ਨਾਲ ਲਗਦਾ ਹਰਿਆਣਾ ਪ੍ਰਾਂਤ ਹੈ। ਉੱਥੋਂ ਦੇ ਹਸਪਤਾਲਾਂ ਵਿੱਚ ਸਿਹਤਕ ਸਹੂਲਤਾਂ ਪੰਜਾਬ ਨਾਲੋਂ ਹਰੇਕ ਪੱਖੋਂ ਬਹੁਤ ਹੀ ਬਿਹਤਰ ਹੋਣ ਕਰਕੇ ਉੱਥੇ ਕਰੋਨਾ ਕਾਰਨ ਮੌਤਾਂ ਦੀ ਗਿਣਤੀ ਨਾ ਮਾਤਰ ਹੈਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਵੇਂ ਹਰ ਲੋੜੀਂਦੀ ਸਹੂਲਤ ਉਸ ਨੂੰ ਭਾਜਪਾ ਦੀ ਕੇਂਦਰੀ ਸਰਕਾਰ ਵਲੋਂ ਮੁਹਈਆ ਕੀਤੀ ਜਾਂਦੀ ਹੋਵੇ

ਕੇਂਦਰ ਸਰਕਾਰ ਦੀ ਨੀਤੀ ਹੁਣੇ ਹੀ ਆਰਟੀਆਈ ਰਾਹੀਂ ਲਈ ਸੂਚਨਾ ਤੋਂ ਜੱਗ ਜ਼ਾਹਰ ਹੋ ਚੁੱਕੀ ਹੇ ਇੱਕ ਸਮਾਜ ਸੇਵੀ ਨੇ ਭਾਰਤੀ ਰਿਜ਼ਰਵ ਬੈਂਕ ਕੋਲੋਂ ਇਸ ਗੱਲ ਦੀ ਸੂਚਨਾ ਮੰਗੀ ਸੀ ਕਿ ਜਿਸ ਵਿੱਚ ਬੈਂਕ ਕੋਲੋਂ ਉਨ੍ਹਾਂ ਲੋਕਾਂ ਦੇ ਨਾਂ ਮੰਗੇ ਸਨ ਜਿਨ੍ਹਾਂ ਨੇ ਬੈਂਕ ਕੋਲੋਂ ਕਰਜ਼ੇ ਲਏ ਸਨ ਤੇ ਫਿਰ ਸਰਕਾਰ ਵਲੋਂ ਮੁਆਫ ਕਰ ਦਿੱਤੇ ਗਏਉਸ ਜਾਣਕਾਰੀ ਨੇ ਭਾਰਤੀਆਂ ਦੇ ਹੋਸ਼ ਉਡਾ ਦਿੱਤੇ ਹਨ ਕਿ ਇਹ ਉਹ 50 ਅਮੀਰ ਅਜਾਰੇਦਾਰ ਵਿਅਕਤੀ ਹਨ ਜਿਨ੍ਹਾਂ ਵਿੱਚ ਇੱਕ ਮੋਦੀ ਵਲੋਂ ਪੁਕਾਰਿਆ ਬਾਈ ‘ਮੇਹੁਲ ਚੌਕਸੀ’ ਤੇ ਨੀਰਮ ਮੋਦੀ, ਵਿਜੈ ਮਾਲਿਆ, ਪਾਤੰਜਲੀ ਦਾ ਬਾਬਾ ਦਾ ਬਾਬਾ ਰਾਮ ਦੇਵ (ਜਿਹੜਾ ਮੋਦੀ ਦੀ ਸਰਕਾਰ ਲਿਆਉਣ ਸਮੇਂ ਵਿਦੇਸ਼ ਵਿੱਚ ਭਾਰਤੀਆਂ ਦਾ ਕਾਲਾ ਧੰਨ ਸਰਕਾਰ ਵਲੋਂ ਲਿਆਏ ਜਾਣ ਦੀਆਂ ਵੱਡੀਆਂ ਵਡੀਆਂ ਡੀਂਗਾ ਮਾਰਦਾ ਥੱਕਦਾ ਨਹੀਂ ਸੀ ਤੇ ਹੁਣ ਮੂੰਹ ਵਿੱਚ ਘੁੰਗਣੀਆਂ ਪਾਈ ਬੈਠਾ ਹੈ, ਆਦਿ ਵਰਗੇ ਸ਼ਾਮਲ ਹਨ ਉਨ੍ਹਾਂ ਵਿੱਚੋਂ ਕਈ ਸਰਕਾਰ ਦੀ ਸਰਪ੍ਰਸਤੀ ਹੇਠ ਬੈਂਕਾਂ ਦਾ ਕਰਜ਼ਾ ਮਾਰ ਕੇ ਵਿਦੇਸ਼ਾਂ ਨੂੰ ਭੱਜ ਗਏ ਹਨ ਤੇ ਉਨ੍ਹਾਂ ਸਾਰਿਆਂ ਦੇ ਕਰਜ਼ਿਆਂ ਦੀ ਰਕਮ, ਜਿਹੜੀ 68605 ਕਰੋੜ ਰੁਪਏ ਬਣਦੀ ਹੈ, ‘ਵੱਟੇ ਖਾਤੇ’ ਪਾ ਦਿੱਤੀ ਹੈਇਹਨਾਂ ਵਿੱਚ ਬਹੁਤੇ ਉਹ ਸੱਜਣ ਹਨ ਜਿਹਨਾਂ ਦੇ ਨਿੱਜੀ ਸਬੰਧ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਹਨ

ਦੇਸ਼ ਦਾ ਕਿਸਾਨ ਜਿਸ ਨੇ ‘ਹਰਾ ਇਨਕਲਾਬ ’ਤੇ ਫਿਰ ‘ਚਿੱਟਾ ਇਨਕਲਾਬ’ ਲਿਆ ਕੇ ਦੇਸ਼ ਨੂੰ ਅੰਨ ਅਤੇ ਦੁੱਧ ਪੱਖੋਂ ਆਤਮ ਨਿਰਭਰ ਕੀਤਾ ਸੀ, ਉਹ ਕਿਸਾਨ ਜਿਣਸਾਂ ਦੇ ਵਾਜਬ ਭਾਅ ਨਾ ਮਿਲਣ ਕਾਰਨ ਕਰਜ਼ਿਆਂ ਹੇਠ ਦੱਬਿਆ ਹੋਣ ਕਰਕੇ ਰੋਜ਼ਾਨਾ ਖੁਦਕਸ਼ੀਆਂ ਕਰ ਰਿਹਾ ਹੈ। ਉਸ ਦਾ ਕਰਜ਼ਾ ਮੁਆਫ ਕਰਨ ਲਈ ਕੁਝ ਨਹੀਂ ਕੀਤਾ ਜਾ ਰਿਹਾ, ਵੱਡੇ ਵੱਡੇ ਭਾਸ਼ਣਾਂ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀਆਂ ਹਵਾਈ ਗੱਲਾਂ ਕਰਕੇ ਕਿਸਾਨਾਂ ਦੇ ਜ਼ਖਮਾਂ ਉੱਤੇ ਲੂਣ ਛਿੜਕਿਆ ਜਾ ਰਿਹਾ ਤੇ ਵੱਡੇ ਵੱਡੇ ਅਜਾਰੇਦਾਰ ਬੈਂਕਾਂ ਦੇ ਕਰਜ਼ੇ ਮੁਆਫ ਕਰਾ ਕੇ ਵਿਦੇਸ਼ਾਂ ਵਿੱਚ ਮੌਜਾਂ ਉਡਾ ਰਹੇ ਹਨ

ਜਿਹੜਾ ਇਹ ਕਿਹਾ ਜਾਂਦਾ ਸੀ ਕਿ ਦੇਸ਼ ਦੀ ਸਰਕਾਰ ਲੋਕਾਂ ਦੀ, ਲੋਕਾਂ ਦੁਆਰਾ ਤੇ ਲੋਕਾਂ ਲਈ ਚੁਣੀ ਗਈ ਹੁੰਦੀ ਹੈ, ਉਹ ਸਰਕਾਰ ਹੁਣ ਲੋਕਾਂ ਦੀ ਨਾ ਹੋ ਕੇ ‘ਵੱਡੇ ਵਪਾਰੀਆਂ ਦੀ, ਵੱਡੇ ਵਪਾਰੀਆਂ ਦੁਆਰਾ ਚੁਣੀ ਹੋਈ, ਵੱਡੇ ਵਪਾਰੀਆ ਲਈ’ ਵਾਲੀ ਬਣ ਚੁੱਕੀ ਹੈਦੇਸ਼ ਦਾ ਪੜ੍ਹਿਆ ਲਿਖਿਆ ਨੌਜਵਾਨ ਪਹਿਲਾਂ ਹੀ ਕਈ ਕਰੋੜ ਬੇਰੁਜ਼ਗਾਰ ਚਲਿਆ ਆ ਰਿਹਾ ਹੈ ਹੁਣ ਕਰੋਨਾ ਬਿਮਾਰੀ ਦੀ ਆਫਤ ਨੇ ਰੋਜ਼ਾਨਾ ਦਿਹਾੜੀ ਦੱਪਾ ਕਰਨ ਵਾਲੇ ਮਜ਼ਦੂਰਾਂ, ਕਿਸਾਨੀ ਕਾਮਿਆਂ ਨੂੰ ਗੰਭੀਰ ਆਰਥਿਕ ਮੰਦਹਾਲੀ ਵਿੱਚ ਸੁੱਟ ਦਿੱਤਾ ਹੈ। ਉਸ ਲਈ ਹੁਣ ਭੁੱਖਮਰੀ ਦੀ ਸਮੱਸਿਆ ਪੈਦਾ ਹੋ ਗਈ ਹੈ। ਭਾਵੇਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ, ਗੁਰਦੁਆਰਿਆਂ ਦੀਆਂ ਕਮੇਟੀਆਂ ਆਦਿ ਭੁੱਖਿਆਂ ਨੂੰ ਰੋਟੀ ਦੇਣ ਦੇ ਆਹਰ ਵਿੱਚ ਜੁਟੀਆਂ ਹੋਈਆਂ ਹਨ, ਪਰ ਇਹ ਸਾਰਿਆਂ ਤਕ ਪੁੱਜਣਾ ਅਸੰਭਵ ਹੈਸਰਕਾਰ ਵਲੋਂ ਭੇਜੀ ਜਾ ਰਹੀ ਰਸਦ ਵੀ ਰਾਜਨੀਤੀ ਦਾ ਸ਼ਿਕਾਰ ਹੋ ਚੁੱਕੀਕਈਆਂ ਨੂੰ ਗੱਫੇ ਤੇ ਬਹੁਤਿਆਂ ਨੂੰ ਧੱਫੇ ਹੀ ਮਿਲ ਰਹੇ ਹਨ

ਇਸ ਸਮੇਂ ਪੰਜਾਬ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਹਰ ਯਤਨ ਕਰਕੇ ਪੰਜਾਬ ਵਿੱਚ ਕਿਸੇ ਨੂੰ ਭੁੱਖਿਆਂ ਨਾ ਸੌਣ ਦੇਵੇਦੇਸ਼ ਵਿੱਚ ਪਿਛਲੇ ਕਾਫੀ ਸਮੇਂ ਤੋਂ ਇਹੋ ਜਿਹੇ ਨਾਜ਼ੁਕ ਸਮੇਂ ਉਸ ਆਫਤ ਨਾਲ ਲੜਨ ਲਈ ਪ੍ਰਧਾਨ ਮੰਤਰੀ ਰਾਹਤ ਕੋਸ਼ ਚਲਦਾ ਆ ਰਿਹਾ ਸੀ ਪਰ ਮੋਦੀ ਸਾਹਿਬ ਨੇ ਉਸ ਫੰਡ ਦੀ ਥਾਂ ’ਤੇ ਪੀ ਐੱਮ ਕੇਅਰ ਫੰਡ ਬਣਾ ਲਿਆ ਹੈ ਜਿਸ ਬਾਰੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਆਰਟੀਆਈ ਆਦਿ ਦੇ ਘੇਰੇ ਵਿੱਚ ਨਹੀਂ ਆਉਂਦਾ, ਜਿਸ ਕਾਰਨ ਇਸ ਫੰਡ ਬਾਰੇ ਵੀ ਸ਼ੱਕ ਦੀ ਭਾਵਨਾ ਪੈਦਾ ਹੋ ਰਹੀ ਹੈ ਕਿ ਕਿਧਰੇ ਮੋਦੀ ਸਾਹਿਬ ਇਸ ਫੰਡ ਨੂੰ ਪਹਿਲਾਂ ਵਾਂਗ ਹੋਰ ਅਜਾਰੇਦਾਰਾਂ ਦੇ ਕਰਜ਼ੇ ਮੁਆਫ ਕਰਕੇ ਦੇਸ਼ ਵਾਸੀਆ ਨਾਲ ਹੋਰ ਵੱਡਾ ਧੱਕਾ ਨਾ ਕਰ ਦੇਣ

ਦੇਸ਼ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਇਕੱਠੇ ਹੋ ਕੇ ਲਾਮਬੰਦੀ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਜਬੂਰ ਕਰ ਦੇਣਾ ਚਾਹੀਦਾ ਹੈ ਕਿ ਉਹ ਦੇਸ਼ ਦੇ ਲੋਕਾਂ ਵਲੋਂ ਕਰੋਨਾ ਦੀ ਬਿਮਾਰੀ ਨਾਲ ਲੜਨ ਲਈ ਪੀ ਐੱਮ ਕੇਅਰ ਫੰਡ ਵਿੱਚ ਦਿੱਤੀ ਹਜ਼ਾਰਾਂ ਕਰੋੜ ਰੁਪਏ ਦੀ ਰਾਸ਼ੀ ਵਿੱਚੋਂ ਲੋੜ ਮੁਤਾਬਿਕ ਪ੍ਰਾਂਤਾਂ ਲਈ ਫੰਡ ਲੈਣ ਲਈ ਸਾਂਝਾ ਉਪਰਾਲਾ ਕਰਨ ਇਕੱਲੇ ਦੁਕੱਲੇ ਦੇ ਰੌਲਾ ਪਾਉਣ ਨਾਲ ਮਸਲਾ ਹੱਲ ਹੋਣ ਵਾਲਾ ਨਹੀਂ!

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2097)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਜੰਗ ਸਿੰਘ

ਜੰਗ ਸਿੰਘ

Anandpur Sahib, Rupnagar, Punjab, India.
Phone: (91 - 94170 - 95965)
Email: (jangsinghaps@gmail.com)

More articles from this author