ਆਉ! ਆਪਾਂ ਸਾਰੇ ਰਲ ਕੇ, ਆਪਣੇ ਸਾਰੇ ਮੱਤ ਭੇਦ ਭੁਲਾ ਕੇ ...
(13 ਫਰਵਰੀ 2019)

 

ਸਮੁੱਚੇ ਦਿੱਲੀ ਵਾਸੀਆਂ ਨੂੰ ਮੁਬਾਰਾਕਬਾਦ! ਜਿਨ੍ਹਾਂ ਨੇ ਅਸਾਵੀਂ ਜੰਗ-ਇੱਕ ਪਾਸੇ ਇੱਕ ਛੋਟਾ ਜਿਹਾ ਅੱਧਾ-ਅਧੂਰਾ ਪ੍ਰਾਂਤ ਦਿੱਲੀ ਤੇ ਰਾਜ ਕਰ ਰਹੀ ਆਮ ਆਦਮੀ ਪਾਰਟੀ ਅਤੇ ਦੂਜੇ ਪਾਸੇ ਕੇਂਦਰ ਵਿੱਚ ਰਾਜ ਕਰ ਰਹੀ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਜਿਸ ਵਿੱਚ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਦਾ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ, ਦੇਸ਼ ਦੇ ਪ੍ਰਾਤਾਂ ਦੇ ਲਗਭਗ ਡੇਢ ਦਰਜਨ ਮੁੱਖ ਮੰਤਰੀ, 200 ਤੋਂ ਵਧੇਰੇ ਲੋਕ ਸਭਾ ਮੈਂਬਰ, ਪੰਜ ਹਜ਼ਾਰ ਤੋਂ ਵੱਧ ਰਾਸਟਰੀ ਸੇਵਕ ਸੰਘ ਦੇ ਆਗੂ, ਸਾਰੀ ਅਫਸਰਸ਼ਾਹੀ ਤੇ ਉਹ ਮੈਂਬਰਾਂ ਜਿਨ੍ਹਾਂ ਕੋਲ ਧੰਨ ਧੌਲਤ ਦੀ ਕੋਈ ਪ੍ਰਵਾਹ ਨਾ ਹੋਵੇ, ਉਨ੍ਹਾਂ ਫਿਰਕਾਪ੍ਰਸਤ ਸ਼ਕਤੀਆਂ ਨਾਲ ਲੜ ਕੇ ਉਸ ਵਿੱਚ ਸ਼ਾਨਦਾਰ ਜਿੱਤ ਹਾਸਿਲ ਕੀਤੀ। ਇਸ ਨੂੰ ਸਾਰੇ ਸੰਸਾਰ ਦੇ ਲੋਕਾਂ ਨੇ ਰੇਡੀਓ ਅਤੇ ਟੀ ਵੀ ਚੈਨਲਾਂ ’ਤੇ ਵੇਖਿਆ ਕਿ ਇਹ ਪਾਰਟੀ 70 ਸੀਟਾਂ ਵਿੱਚੋਂ ਸਿਰਫ ਅੱਠ ਸੀਟਾਂ ਮਰ ਮਿਟ ਕੇ ਜਿੱਤ ਸਕੀਇਹ ਉਹ ਹੀ ਪਾਰਟੀ ਸੀ ਜਿਸ ਨੇ ਚੋਣਾਂ ਤੋਂ ਪਹਿਲਾਂ ਗਰੀਬ ਝੁੱਗੀ ਝੌਂਪੜੀ ਵਾਲਿਆਂ ਦੇ ਘਰਾਂ ਵਿੱਚ ਲਾਲਚਾਂ ਦੇ ਅੰਬਾਰ ਹੀ ਨਹੀਂ ਲਗਾਏ ਬਲਕਿ ਧੰਨ ਵੰਡ ਵੰਡ ਕੇ ਦੋ ਤਿੰਨ ਵਜੇ ਤਕ ਵੋਟਾਂ ਨਹੀਂ ਸੀ ਪਾਉਣ ਦਿੱਤੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਦੋ ਤਿੰਨ ਘੰਟਿਆਂ ਬਾਦ ਭਾਰਤੀ ਜਨਤਾ ਪਾਰਟੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉੇਨ੍ਹਾਂ ਨੂੰ 70 ਸੀਟਾਂ ਵਿੱਚੋਂ 48 ਸੀਟਾਂ ਮਿਲ ਰਹੀਆਂ ਹਨ ਤੇ ਉਹ ਦਿੱਲੀ ਵਿੱਚ ਆਪਣੀ ਪਾਰਟੀ ਦੀ ਸਰਕਾਰ ਬਣਾਉਣਗੇਇਸ ਬਿਆਨ ਨੇ ਸਮੁੱਚੇ ਦੇਸ਼ ਦੇ ਲੋਕਾਂ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ ਕਿ ਜਿਵੇਂ ਲੋਕਾਂ ਵਿੱਚ ਇਸ ਗੱਲ ਦੀ ਪਹਿਲਾਂ ਹੀ ਚਰਚਾ ਸੀ ਕਿ ਇਸ ਪਾਰਟੀ ਨੇ ਈਵੀਐੱਮ ਮਸ਼ੀਨਾਂ ਨਾਲ ਛੇੜਛਾੜ ਕਰਕੇ ਸਰਕਾਰ ਬਣਾਈ ਸੀ, ਇਸੇ ਤਰ੍ਹਾਂ ਹੁਣ ਇਹ ਦਿੱਲੀ ਵਿੱਚ ਵੀ ਸਰਕਾਰ ਬਣਾਏਗੀ

ਦਿੱਲੀ ਦੇ ਲੋਕਾਂ ਨੇ ਵਫਾਦਾਰੀ ਉਸ ਪਾਰਟੀ ਨਾਲ ਨਿਭਾਈ ਹੈ, ਜਿਸ ਨੇ ਪੂਰੇ ਪੰਜ ਸਾਲ ਪੂਰਨ ਈਮਾਨਦਾਰੀ ਨਾਲ ਲੋਕਾਂ ਦੀ ਸੇਵਾ ਕੀਤੀ ਹੈਇਸ ਪਾਰਟੀ ਨੂੰ ਕਈ ਵਾਰ ਦਿੱਲੀ ਦੇ ਗਵਰਨਰ ਸਮੇਤ ਕੇਂਦਰ ਦੀ ਮੋਦੀ ਸਰਕਾਰ ਦੇ, ਜੋ ਦਿੱਲੀ ਦੇ ਲੋਕਾਂ ਦੇ ਕੰਮ ਕਰਨ ਵਿੱਚ ਬਾਰ ਬਾਰ ਅੜਿੱਕੇ ਡਾਹੁੰਦੀ ਰਹੀ ਸੀ, ਉਨ੍ਹਾਂ ਨਾਲ ਸੰਘਰਸ਼ ਕਰਕੇ ਲੋਕਾਂ ਦੇ ਮਸਲੇ ਹੱਲ ਕੀਤੇ। ਹੁਣ ਦਿੱਲੀ ਦੇ ਵਾਸੀਆਂ ਨੇ ਸਾਰੇ ਦੇਸ਼ ਦੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਦੇਸ਼ ਦੇ ਲੋਕੋ ਜਾਗੋ! ਸਾਨੂੰ ਉਨ੍ਹਾਂ ਆਗੂਆ ਅਤੇ ਰਾਜਨੀਤਕ ਪਾਰਟੀਆਂ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ ਜੋ ਆਮ ਆਦਮੀ ਪਾਰਟੀ ਵਾਂਗੂ ਲੋਕਾਂ ਨੂੰ ਸਮਰਪਿਤ ਹੋਣਭਾਰਤੀ ਜਨਤਾ ਪਾਰਟੀ ਨੇ ਵੋਟਾਂ ਪ੍ਰਾਪਤ ਕਰਨ ਲਈ ਕਦੇ ਹਿੰਦੂ-ਮੁਸਲਿਮ ਦਾ ਹਊਆ ਖੜ੍ਹਾ ਕੀਤਾ, ਕਦੇ ਧਰਮ ਦੇ ਵਾਸਤੇ ਪਾਏ, ਕਦੇ ਸ਼ਾਹੀਨ ਬਾਗ ਤੇ ਕਦੇ ਕੁਝ ਹੋਰ! ਪਰ ਦਿੱਲੀ ਦੇ ਸੂਝਵਾਨ ਲੋਕਾਂ ਨੇ ਇਸ ਸਭ ਕੁਝ ਨੂੰ ਪਛਾੜ ਕੇ ਦੱਸ ਦਿੱਤਾ ਹੈ ਕਿ ਉਹ ਉਸ ਸਰਕਾਰ ਦੀ ਕਦਰ ਕਰਦੇ ਹਨ ਜੋ ਉਨ੍ਹਾਂ ਦੇ ਕੰਮ ਈਮਾਨਦਾਰੀ ਨਾਲ ਕਰਦੀ ਰਹੀ ਹੈ ਇਹ ਸੱਚ ਦੀ, ਈਮਾਨਦਾਰੀ ਦੀ, ਅਤੇ ਸਮਰਪਿਤ ਹੋ ਕੇ ਲੋਕਾਂ ਦੇ ਕੰਮ ਕਰਨ ਵਾਲਿਆਂ ਦੀ ਜਿੱਤ ਹੋਈ ਹੈ

ਦਿੱਲੀ ਦੇ ਲੋਕਾਂ ਨੇ ਸਾਰੇ ਦੇਸ਼ ਵਿੱਚ ਵਸਦੇ ਭਾਰਤੀਆਂ ਨੂੰ ਇੱਕ ਸ਼ਾਨਦਾਰ ਸੁਨੇਹਾ ਦਿੱਤਾ ਹੈ ਕਿ ਉਹ ਹੁਣ ਪਰਖਣ ਕਿ ਕਿਹੜੀ ਸਰਕਾਰ ਚੰਗੀ ਹੈਕੇਂਦਰ ਦੀ ਸਰਕਾਰ ਜਾਂ ਕਿ ਦਿੱਲੀ ਦੀ ਆਮ ਆਮੀ ਪਾਰਟੀ ਦੀ ਸਰਕਾਰ, ਜੋ ਲੋਕ ਹਿਤਾਂ ਵਿੱਚ ਕੰਮ ਕਰਨ ਵਾਲੀ ਹੈ ਇੱਕ ਉਹ ਸਰਕਾਰ ਸੀ ਜਿਸ ਨੇ 2014 ਵਿੱਚ ਜਦੋਂ ਚੋਣਾਂ ਲੜੀਆਂ ਸਨ ਤਾਂ ਲੋਕਾਂ ਨਾਲ ਵਾਅਦੇ ਕੀਤੇ ਸਨ ਕਿ ਅਸੀਂ ਦੇਸ਼ ਵਿੱਚੋਂ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ ਆਦਿ ਬੀਮਾਰੀਆਂ ਖਤਮ ਕਰਾਂਗੇ! ਕੀ ਕੋਈ ਵੀ ਵਾਅਦਾ ਪੂਰਾ ਕੀਤਾ? ਪਰ ਉਸ ਪਾਰਟੀ ਨੇ ਵਾਅਦੇ ਪੂਰੇ ਕਰਨ ਦੀ ਥਾਂ ਲੋਕਾਂ ਨੂੰ ਹਿੰਦੂ-ਮੁਸਲਿਮ, ਗਊਆਂ ਦੇ ਨਾਂ ’ਤੇ ਲੜਾਉਣ, ਮਨੂ ਸਿਮਰਤੀ ਲਾਗੂ ਕਰਨ, ਘੱਟ ਗਿਣਤੀਆਂ ਨਾਲ ਧੱਕਾ-ਬੇਇਨਸਾਫੀ ਕਰਨ, ਦਲਿਤਾਂ ਉੱਤੇ ਜ਼ੁਲਮ ਢਾਹੁਣ ਤੋਂ ਵੱਧ ਕੁਝ ਨਹੀਂ ਕੀਤਾਜੇ ਕੁਝ ਕੀਤਾ ਤਾਂ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਧੱਕਾ ਤੇ ਬੇਇਨਸਾਫੀ ਉਹ ਲੋਕ ਅੱਜ ਵੀ ਇਨ੍ਹਾਂ ਦੀ ਡਿਕਟੇਟਰਸ਼ਿੱਪ ਦਾ ਪਿਛਲੇ ਛੇ ਮਹੀਨਿਆਂ ਤੋਂ ਸ਼ਿਕਾਰ ਚਲੇ ਆ ਰਹੇ ਹਨਦੇਸ਼ ਦੇ ਪ੍ਰਧਾਨ ਮੰਤਰੀ ਬਣੇ ਇਸ ਚੌਕੀਦਾਰ ਨੇ ਆਪਣੇ ਰਾਜ ਕਾਲ ਵਿੱਚ ਅਮੀਰਾਂ ਨੂੰ ਸਾਰਾ ਦੇਸ਼ ਲੁਟਾ ਕੇ ਦੇਸ਼ ਨੂੰ ਕੰਗਾਲ ਕਰ ਦਿੱਤਾ ਹੈਸਾਡੇ ਦੇਸ ਵਿੱਚੋਂ ਤਿੰਨ ਕਰੋੜ ਤੋਂ ਵਧੇਰੇ ਲੋਕਾਂ ਦੀਆਂ ਨੌਕਰੀਆਂ ਇਸ ਸਰਕਾਰ ਦੀਆਂ ਗਲਤ ਪਾਲਸੀਆਂ ਨੇ ਖੋਹ ਲਈਆਂ ਹਨਦੇਸ਼ ਦੀ ਏਅਰ ਇੰਡੀਆ, ਰੇਲਵੇ, ਬੈਂਕ, ਬੀ ਐੱਸ ਐੱਨ ਐੱਲ, ਐੱਲ ਆਈ ਸੀ, ਤਾਜ ਮਹਿਲ, ਲਾਲ ਕਿਲਾ ਤਕ ਵੇਚਣ ਦੀਆਂ ਤਿਆਰੀਆਂ ਹੋ ਚੁੱਕੀਆਂ ਹਨਲੋਕਾਂ ਨੂੰ ਰੋਜ਼ੀ ਰੋਟੀ ਦੇਣ ਦੀ ਥਾਂ ’ਤੇ ਮੁਸਲਮਾਨਾਂ ਦੇ ਨਾਂ ’ਤੇ ਚੱਲ ਰਹੇ ਰੇਲਵੇ ਸਟੇਸ਼ਨਾਂ, ਪਾਰਕਾਂ, ਸੜਕਾਂ, ਇਮਾਰਤਾਂ, ਏਅਰ ਪੋਰਟਾਂ ਦੇ ਨਾਂ ਹਿੰਦੂਆਂ ਦੇ ਨਾਂ ’ਤੇ ਬਦਲੇ ਜਾ ਰਹੇ ਹਨਦੇਸ ਦਾ ਧਰਮ ਨਿਰਪੇਖ ਸੰਵਿਧਾਨ ਬਦਲ ਕੇ ਇੱਕ ਸੰਵਿਧਾਨ, ਇੱਕ ਰਾਸ਼ਟਰ, ਇੱਕ ਬੋਲੀ, ਇੱਕ ਧਰਮ ਵਾਲਾ ਦੇਸ ਬਣਾਉਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ

ਅੱਜ ਦੇਸ਼ ਨੂੰ ਫਿਰਕਾਪ੍ਰਸਤਾਂ ਤੋਂ ਬਚਾਉਣ ਦੀ ਜ਼ਰੂਰਤ ਹੈ - ਉਹ ਦੇਸ਼ ਜਿਸ ਨੂੰ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਆਦਿ ਸਭ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਅਜ਼ਾਦ ਕਰਾਇਆ ਸੀਅੱਜ ਉੱਜੜੇ ਬਾਗਾਂ ਦੇ ਗਾਲੜ੍ਹ ਪਟਵਾਰੀ ਬਣੇ ਬੈਠੇ ਹਨਇਹ ਉਹ ਰ ਸ ਸ ਹੈ, ਜਿਨ੍ਹਾਂ ਨੇ ਦੇਸ਼ ਦੀ ਅਜਾਦੀ ਦੀ ਲੜਾਈ ਵਿੱਚ ਦੇਸ਼ ਭਗਤਾਂ ਵਿਰੁੱਧ ਗਵਾਹੀਆਂ ਦਿੱਤੀਆਂ ਸਨ, ਅੰਗਰੇਜਾਂ ਕੋਲੋਂ ਮੁਆਫੀਆਂ ਮੰਗੀਆਂ ਸਨ ਤੇ ਕਿਹਾ ਸੀ ਕਿ ਅਸੀਂ ਤਾਂ ਤੁਹਾਡੇ ਭਗਤ ਹਾਂਅੱਜ ਇਹ ਰਾਜ ਕਰ ਰਹੇ ਲੋਕ ਉਹ ਹਨ ਜਿਹੜੇ ਭਾਰਤ ਦੇ ਇਤਿਹਾਸ ਨੂੰ ਪੁੱਠਾ ਗੇੜ ਦੇਣ ਲੱਗੇ ਹੋਏ ਹਨਕੌਣ ਨਹੀਂ ਜਾਣਦਾ ਕਿ ਹਲਦੀ ਘਾਟੀ ਦੀ ਲੜਾਈ ਵਿੱਚ ਮਹਾਰਾਣਾ ਪਰਤਾਪ ਹਾਰਿਆ ਸੀ ਤੇ ਅਕਬਰ ਜੇਤੂ ਹੋਇਆ ਸੀਇਹ ਹੁਣ ਇਤਿਹਾਸ ਦੇ ਪੰਨੇ ਇਸ ਤਰ੍ਹਾਂ ਗਲਤ ਮਲਤ ਲਿਖਵਾ ਰਹੇ ਹਨ ਕਿ ਮਹਾਰਾਣਾ ਪਰਤਾਪ ਜੇਤੂ ਤੇ ਅਕਬਰ ਹਾਰਿਆ ਸੀਇਸੇ ਤਰ੍ਹਾਂ ਅੰਗਰੇਜਾਂ ਤੋਂ ਚਾਰ ਵਾਰ ਮੁਆਫੀ ਮੰਗਣ ਵਾਲਾ ਰ ਸ ਸ ਦਾ ‘ਵੀਰ ਸਾਵਰਕਰ’ ਅੱਜ ਦੇਸ਼ ਦਾ ਹੀਰੋ ਬਣਾਇਆ ਜਾ ਰਿਹਾ ਹੈਸਾਡੇ ਦੇਸ਼ ਦਾ ਮਾਣ ਤੇ ਸਤਿਕਾਰ ਦਿੱਲੀ ਵਾਸੀਆਂ ਨੇ ਇਨ੍ਹਾਂ ਚੋਣਾਂ ਵਿੱਚ ਰੱਖ ਲਿਆ ਹੈਆਸ ਬੱਝੀ ਹੈ ਕਿ ਹੁਣ ਬੜੀ ਜਲਦੀ ਦੇਸ਼ ਦਾ ਭਵਿੱਖ ਸੰਵਰੇਗਾ

ਦਿੱਲੀ ਵਾਲਿਆਂ ਨੇ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਦੇ ਕੇ ਦੇਸ਼ ਦੇ ਲੋਕਾਂ ਨੂੰ ਜਗਾ ਦਿੱਤਾ ਹੈ ਕਿ ਅਸੀਂ ਇਕੱਠੇ ਹੋ ਕੇ ਕੀ ਨਹੀਂ ਕਰ ਸਕਦੇ? ਸਭ ਕੁਝ ਕਰ ਸਕਣ ਦੀ ਹਿੰਮਤ ਰੱਖਦੇ ਹਾਂਆਉ! ਆਪਾਂ ਸਾਰੇ ਰਲ ਕੇ, ਆਪਣੇ ਸਾਰੇ ਮੱਤ ਭੇਦ ਭੁਲਾ ਕੇ ਪ੍ਰਾਂਤਾਂ ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਚੰਗੇ, ਅਮਨ ਪਸੰਦ, ਈਮਾਨਦਾਰ ਬੰਦਿਆਂ ਦਾ ਏਕਾ ਉਸਾਰ ਕੇ ਪਾਰਟੀ ਦੀ ਸਥਾਪਤੀ ਕਰੀਏ ਤੇ ਦੇਸ਼ ਵਿੱਚ ਉਹ ਲੋਕ ਹਿਤੈਸ਼ੀ ਸਰਕਾਰ ਬਣਾਈਏ ਜੋ ਲੋਕਾਂ ਦੇ ਮਸਲਿਆਂ ਦਾ ਨਿਪਟਾਰਾ ਕਰਕੇ ਸਮੁੱਚੇ ਦੇਸ਼ ਨੂੰ ਚੰਗਾ ਰਾਜ ਪ੍ਰਬੰਧ ਦੇ ਸਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1936)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਜੰਗ ਸਿੰਘ

ਜੰਗ ਸਿੰਘ

Anandpur Sahib, Rupnagar, Punjab, India.
Phone: (91 - 94170 - 95965)
Email: (jangsinghaps@gmail.com)

More articles from this author