ਇਹ ਲੋਕ ਦੇਸ਼ ਦਾ ਭਲਾ ਨਹੀਂ ਕਰ ਰਹੇ ਬਲਕਿ ਨਫਰਤ ਦੇ ਬੀਜ ਬੀਜ ਕੇ ...
(22 ਅਪਰੈਲ 2020)

 

ਭਾਰਤ ਦੇ ਵਾਸੀ, ਭਾਵੇਂ ਉਨ੍ਹਾਂ ਦਾ ਧਰਮ ਮਜ਼੍ਹਬ, ਰੰਗ, ਨਸਲ ਕੁਝ ਵੀ ਹੋਏ, ਉਹ ਆਪਿਸ ਵਿੱਚ ਰੱਲ ਮਿਲ ਕੇ ਰਹਿੰਦੇ ਆ ਰਹੇ ਹਨਪਰ ਪਿਛਲੇ ਪੰਜ ਛੇ ਸਾਲਾਂ ਤੋਂ ਹੋਂਦ ਵਿੱਚ ਆਈ ਸਰਕਾਰ ਦੇ ਫਿਰਕਾਪ੍ਰਸਤ ਆਗੂਆਂ ਤੇ ਲੋਕਾਂ ਵਲੋਂ ਇਸ ਧਰਤੀ ਦੀ ਗੁਲਜ਼ਾਰ ਨੂੰ ਵਿਗਾੜਣ ਦਾ ਯਤਨ ਕੀਤਾ ਜਾ ਰਿਹਾ ਹੈਇਸ ਘਿਣਾਉਣੇ ਅਪਰਾਧ ਕਰਨ ਤੋਂ ਭਾਰਤ ਵਿੱਚ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਇਸ ਕਰਕੇ ਮੁਆਫ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਦਾ ਪਿਛੋਕੜ ਦਾ ਰੀਕਾਰਡ ਅਜਿਹਾ ਹੈ ਕਿ ਜਦੋਂ ਇਸ ਦੇ ਕੱਟੜ ਹਿੰਦੂ ਸਮਰਥਕਾਂ ਨੇ ਗਊਆਂ ਦੇ ਨਾਂ ’ਤੇ ਮੁਸਲਿਮ ਫਿਰਕੇ ਦੇ ਲੋਕਾਂ ਨੂੰ ਕੋਹ ਕੋਹ ਕੇ ਮਾਰਿਆ ਸੀ ਤਾਂ ਇਸ ਸਰਕਾਰ ਨੇ ਕੋਈ ਨਿੱਗਰ ਕਾਰਵਾਈ ਕਰਨ ਦੀ ਥਾਂ ਰਸਸ ਵਰਗੀਆਂ ਕੱਟੜ ਜਥੇਬੰਦੀਆਂ ਨੂੰ ਪੱਧਰ ’ਤੇ ਸ਼ਹਿ ਦਿੱਤੀ, ਜਿਨ੍ਹਾਂ ਨੇ ਵੱਡੀ ਗਿੱਣਤੀ ਵਿੱਚ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਿਆ। ‘ਮੋਦੀ ਭਗਤਾਂ’ ਦੇ ਮੀਡੀਏ ਨੇ ਇਸ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ

ਇਹ ‘ਗੋਦੀ ਮੀਡੀਆ’ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦਾਹੁਣ ਕਰੋਨਾ, ਜਿਸ ਬਿਮਾਰੀ ਨੇ ਇੱਕ ਮਹਾਂਮਾਰੀ ਦਾ ਰੂਪ ਧਾਰਨ ਕਰਕੇ ਸੰਸਾਰ ਦੇ ਲੋਕਾਂ ਅੱਗੇ ਇੱਕ ਅਜਿਹੀ ਗੰਭੀਰ ਸਮੱਸਿਆ ਬਣਾ ਦਿੱਤੀ ਹੈ ਕਿ ਸੰਸਾਰ ਦੇ ਲੋਕਾਂ ਦਾ ਜੀਵਨ ਦਾਅ ’ਤੇ ਲੱਗਾ ਹੋਇਆ ਹੈ, ਇਸ ਨਾਜ਼ੁਕ ਸਥਿਤੀ ਵਿੱਚ ਵੀ ਇਹ ਲੋਕ ਸਿਆਸੀ ਰੋਟੀਆਂ ਸੇਕਣ ਤੋਂ ਪਿੱਛੇ ਨਹੀਂ ਹਟ ਰਹੇਅੱਜ ਹਰੇਕ ਭਾਰਤੀ ਜਦੋਂ ਪੂਰੀ ਤਰ੍ਹਾਂ ਇਸ ਮਹਾਂਮਾਰੀ ਤੋਂ ਚਿੰਤਤ ਹੈ, ਇਹ ਮੀਡੀਏ ਦੀ ਭਾਰੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਲੋਕਾਂ ਵਿੱਚ ਇਹ ਭਾਵਨਾ ਭਰੇ ਕਿ ਆਉ ਆਪਾਂ ਸਾਰੇ ਰਲਮਿਲ ਕੇ ਇਸ ਬਿਪਤਾ ਬਣੇ ਰੋਗ ਦਾ ਟਾਕਰਾ ਕਰੀਏਪਰ ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਕਿ ਜਦੋਂ ਦੇਸ਼ ਵਿੱਚ ਇਸ ਬਿਮਾਰੀ ਨਾਲ ਵੱਡੀ ਗਿਣਤੀ ਵਿੱਚ ਭਾਰਤੀ ਮਰ ਰਹੇ ਹਨ ਤੇ ਕਰੋਨਾ ਬਿਮਾਰੀ ਨਾਲ ਪੀੜਤ ਰੋਗੀਆਂ ਦੀ ਗਿਣਤੀ ਵੀ ਧੜਾਧੜ ਵਧ ਰਹੀ ਹੈ, ਤਾਂ ਉਹ ਲੋਕਾਂ ਨੂੰ ਦੇਸ਼ ਦੀ ਸਰਕਾਰ ਵਲੋਂ, ਯੂ ਐੱਨ ਓ, ਕੌਮਾਂਤਰੀ ਦਿਵਸ ਸੰਸਥਾ ਵਲੋਂ ਦਿੱਤੇ ਜਾ ਰਹੇ ਨਿਰਦੇਸ਼ਾਂ ਤੋਂ ਸੁਚੇਤ ਕਰਨ ਦੇ ਨਾਲ ਸਾਰੀ ਗੱਲਾਂ ’ਤੇ ਇੰਨ ਬਿੰਨ ਅਮਲ ਕਰਨ ਵੱਲ ਜ਼ੋਰ ਲਗਾਉਣ ਦੇ ਨਾਲ ਹੀ ਨਿਰਪੱਖ ਮੀਡੀਆ ਬਣ ਕੇ ਪੁੱਛਦਾ ਕਿ ਸਰਕਾਰ ਨੇ ਹੁਣ ਤਕ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਕਿੰਨੀਆਂ ਟੈਸਟ ਕਿੱਟਾਂ, ਕਿੰਨੇ ਮਾਸਕ, ਕਿੰਨੀਆਂ ਸਿਹਤ ਵਿਭਾਗ ਨੂੰ ਲੋੜੀਂਦੀਆਂ ਵਰਦੀਆਂ, ਦਸਤਾਨੇ, ਕਿੰਨੇ ਵੈਂਟੀਲੇਟਰਾਂ ਤੇ ਹੋਰ ਜ਼ਰੂਰੀ ਸਮਾਨ, ਸੈਨੇਟਾਈਜ਼ਰ ਆਦਿ ਦੇ ਪ੍ਰਬੰਧ ਕੀਤੇ ਹਨ? ਪਰ ਇਹ ਸਭ ਕੁਝ ਪੁੱਛਣ ਦੀ ਬਜਾਏ, ਇਸ ਮੀਡੀਏ ਵਲੋਂ ਗਲਤ ਪ੍ਰਚਾਰ ਕਰਕੇ ਇਸੇ ਕੋਰੋਨਾ ਨੂੰ ‘ਕੋਰੋਨਾ ਵਾਇਰਸ’, ‘ਕਰੋਨਾ ਜਿਹਾਦ’ ਦਾ ਨਫਰਤੀ ਰੰਗ ਦੇ ਕੇ ਝੂਠੀਆਂ ਅਤੇ ਬੇ-ਬੁਨਿਆਦ ਖਬਰਾਂ ਆਪਣੇ ਐਂਕਰਾਂ ਅਤੇ ਰਿਪੋਰਟਰਾਂ ਰਾਹੀਂ ਟੀਵੀ ਚੈਨਲਾਂ ’ਤੇ ਸੁਣਾ ਕੇ ਤੇ ਪ੍ਰਿੰਟ ਮੀਡੀਏ ਵਿੱਚ ਛਾਪ ਕੇ ਲੋਕਾਂ ਅੰਦਰ ਨਫਰਤ ਦੇ ਬੀਜ ਬੀਜੇ ਜਾ ਰਹੇ ਹਨ

ਪਿਛਲੇ ਦਿਨੀਂ ਜਿਹੜੀਆਂ ਖਬਰਾਂ ਫੈਲਾਈਆਂ ਗਈਆਂ ਕਿ ਤਬਲੀਗੀ ਮਰਕਜ਼ ਦੇ ਇਕਾਂਤਵਾਸ ਕੀਤੇ ਲੋਕਾਂ ਕੋਲ ਜਦੋਂ ਨਰਸਾਂ ਉਨ੍ਹਾਂ ਦਾ ਟੈਸਟ ਕਰਨ ਲਈ ਗਈਆਂ ਤਾਂ ਉਹ ਨਰਸਾਂ ਅੱਗੇ ਨੰਗੇ ਹੋ ਗਏ, ਉਨ੍ਹਾਂ ਨੂੰ ਵੱਟੇ ਮਾਰੇ, ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ, ਸਿਹਤ ਦੇ ਕਾਮਿਆਂ ਦੇ ਮੂੰਹਾਂ ’ਤੇ ਥੁੱਕਿਆਇਹ ਵੀ ਸੂਚਨਾ ਮਿਲੀ ਹੈ ਕਿ ਇਨ੍ਹਾਂ ਸਾਰੀਆਂ ਝੂਠੀਆਂ ਖਬਰਾਂ ਦਾ ਸਟਾਫ ਨਰਸਾਂ ਅਤੇ ਪੁਲੀਸ ਅਧਿਕਾਰੀਆਂ ਨੂੰ ਖੰਡਨ ਕਰਨਾ ਪਿਆ

ਚਾਹੇ ਫੀਰੋਜ਼ਾਬਾਦ ਦੀ ਘਟਨਾ ਹੋਵੇ, ਉਤਰਾਖੰਡ ਵਿੱਚ ਜਬਰੀ ਮੁਸਲਮਾਨਾਂ ਦੀਆਂ ਦੁਕਾਨਾਂ ’ਤੇ ਹਮਲਾ ਕਰਨ ਦਾ ਮਸਲਾ ਹੋਵੇ, ਹਰਿਆਣੇ ਵਿੱਚ ਜੀਂਦ ਵਿਖੇ ਇੱਕ ਮੁਸਲਮਾਨ ਪਰਿਵਾਰ ਤੇ ਹਿੰਦੂ ਕਟੱੜਵਾਦੀ ਲੋਕਾਂ ਵਲੋਂ ਹਮਲਾ ਕਰਨ ਦੀ ਘਟਨਾ ਹੋਵੇ, ਗੁਰੂਗਰਾਮ ਵਿੱਚ ਇੱਕ ਮਸਜਿਦ ਦੇ ਈਮਾਮ ’ਤੇ ਗੋਲੀਆਂ ਚਲਾਉਣ ਦਾ ਮਸਲਾ ਹੋਵੇ, ਦਿੱਲੀ ਦੇ ਮੁੱਖਮਲ ਪੁਰ ਵਿਖੇ ਸੈਂਕੜੇ ਕੱਟੜ ਹਿੰਦੂਆਂ ਦੀ ਭੀੜ ਵਲੋਂ ਮਸਜਿਦ ’ਤੇ ਹਮਲਾ ਕਰਨਾ, ਕਰਨਾਟਕ ਦੇ ਬਾਗਲਕੋਟ ਵਿੱਚ ਮੁਸਲਮਾਨਾਂ ਨੂੰ ਇਹ ਕਹਿਣਾ ਕਿ ਤੁਸੀਂ ਕੋਰੋਨਾ ਫੈਲਾ ਰਹੇ ਹੋ, ਪੰਜਾਬ ਦੇ ਗੁਰਦਾਸਪੁਰ ਵਿੱਚ ਹਿੰਦੂ ਅਬਾਦੀ ਵਾਲੇ ਪਿੰਡਾਂ ਵਿੱਚ ਗੁੱਜਰਾਂ ਨੂੰ ਕੁੱਟਿਆ ਜਾਣਾ, ਇਹੋ ਜਿਹੀਆਂ ਬੜੀਆਂ ਦੁਖਦਾਈ ਘਟਨਾਵਾਂ ਵਾਪਰੀਆਂ ਹਨਇਹ ਸਭ ਕੁਝ ‘ਗੋਦੀ ਮੀਡੀਆ’ ਵਲੋਂ ਛਾਪੀਆਂ ਮਨਘੜਤ ਤੇ ਗਲਤ ਖਬਰਾਂ ਦਾ ਨਤੀਜਾ ਹੈ

ਅੱਜ ਦੇਸ਼ ਵਾਸੀਆਂ ਨੂੰ ਦੋ ਲੜਾਈਆਂ ਲੜਨੀਆਂ ਪੈ ਰਹੀਆਂ ਹਨ। ਇੱਕ ਲੜਾਈ ‘ਕਰੋਨਾ’ ਨਾਲ ਹੈ ਤੇ ਦੂਸਰੀ ਨਫਰਤ ਦੀ, ਜਿਹੜੀ ਇਸ ਸਰਕਾਰ ਦੀ ਮਿਲੀ ਭੁਗਤ ਨਾਲ ਗੋਦੀ ਮੀਡੀਏ ਵਲੋਂ ਲੋਕਾਂ ਦੇ ਗਲ ਖਾਹਮਖਾਹ ਪਾਈ ਜਾ ਰਹੀ ਹੈਇਹ ਗੋਦੀ ਮੀਡੀਆ ਅਜਿਹੀਆਂ ਖਬਰਾਂ ਫੈਲਾ ਕੇ ‘ਗੋਬਲਜ਼’ ਦੇ ਸਿਧਾਂਤ ਕਿ ‘ਲਗਾਤਾਰ ਝੂਠ ’ਤੇ ਝੂਠ ਮਾਰੀ ਜਾਉ ਇਹ ਫਿਰ ਆਪੇ ਸੱਚ ਬਣ ਜਾਵੇਗਾ’ ’ਤੇ ਚੱਲ ਰਿਹਾ ਹੈਇਹ ਲੋਕ ਦੇਸ਼ ਦਾ ਭਲਾ ਨਹੀਂ ਕਰ ਰਹੇ ਬਲਕਿ ਨਫਰਤ ਦੇ ਬੀਜ ਬੀਜ ਕੇ ਲੋਕਾਂ ਦੀਆਂ ਆਪਸੀ ਮਿਲਵਰਤਣ ਅਤੇ ਸਾਂਝ ਦੀਆਂ ਤੰਦਾਂ ਨੂੰ ਤਾਰ ਤਾਰ ਕਰ ਰਹੇ ਹਨਸਰਕਾਰ ਵਲੋਂ ਅਜਿਹੇ ਮੀਡੀਏ ’ਤੇ ਕੋਈ ਕਾਰਵਾਈ ਨਾ ਕਰਨਾ ਸਪਸ਼ਟ ਕਰਦਾ ਹੈ ਕਿ ਇਹ ਸਭ ਕੁਝ ਸਰਕਾਰ ਦੀ ਮਿਲੀ ਭੁਗਤ ਨਾਲ ਕੀਤਾ ਜਾ ਰਿਹਾ ਹੈ। ‘ਜਦੋਂ ਚੋਰ ਅਤੇ ਕੁੱਤਾ’ ਦੋਵੇਂ ਰਲ ਜਾਣ ਤਾਂ ਫਿਰ ਵਿਗਾੜ ਹੀ ਵਿਗਾੜ ਹੁੰਦਾ ਹੈਅਜਿਹੇ ਫਿਰਕਾ ਪ੍ਰਸਤ ਪ੍ਰੈੱਸ ਵਾਲੇ ਜਿਹੜੇ ‘ਰਾਸ਼ਟਰ, ਰਾਸ਼ਟਰ’ ਦੀ ਕੂਕ ਲਗਾਉਂਦੇ ਨਹੀਂ ਥੱਕਦੇ, ਇਹ ਕਿਹੜੀ ‘ਦੇਸ਼ ਪ੍ਰਸਤੀ’ ਹੈ? ਅੱਜ ਦੇਸ਼ ਦੇ ਸਮੂਹ ਭਾਰਤੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਸ ਸਮੇਂ ਦੇਸ਼ ਵਿੱਚ ਰਾਜ ਕਰ ਰਹੀ ਸਰਕਾਰ ਕੋਲ ਬਹੁਗਿਣਤੀ ਦੇ ਲੋਕਾਂ ਦਾ ਫਤਵਾ ਨਹੀਂ, ਸਿਰਫ 30-35% ਲੋਕਾਂ ਦੀ ਜਮਹੂਰੀ - ਗੈਰ ਜਮਹੂਰੀ ਢੰਗ, ਈ ਵੀ ਐੱਮ ਨਾਲ ਛੇੜਛਾੜ ਕਰਕੇ ਚੁਣੀ ਹੋਈ ਸਰਕਾਰ ਵੀ ਦੱਸੀ ਜਾ ਰਹੀ ਹੈ65% ਲੋਕ ਇਨ੍ਹਾਂ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ, ਜਿਸਦਾ ਭਾਵ ਹੈ ਕਿ ਦੇਸ਼ ਦੇ ਭਾਰੀ ਗਿਣਤੀ ਵਿੱਚ ਹਿੰਦੂ ਧਰਮ ਦੇ ਲੋਕ ਇਨ੍ਹਾਂ ਫਿਰਕਾਪ੍ਰਸਤਾਂ ਦੀ ਨੀਤੀ ਦੇ ਹਾਮੀ ਨਹੀਂ ਹਨਉਹ ਸਾਰੇ ਆਪਸ ਵਿੱਚ ਰਲ ਮਿਲ ਕੇ ਪਿਆਰ ਨਾਲ ਰਹਿਣ ਦੇ ਚਾਹਵਾਨ ਵਾਲੇ ਹਨਆਉ, ਅਸੀਂ ਫਿਰ ਸਾਰੇ ਰਲ ਕੇ ‘ਗੋਦੀ ਮੀਡੀਏ’ ਦੀ ਨਫਰਤੀ ਸਾਜ਼ਿਸ਼ ਨੂੰ ਆਪਣੇ ਏਕੇ ਅਤੇ ਪਿਆਰ ਦੀ ਸਾਂਝ ਨਾਲ ਤਹਿਸ-ਨਹਿਸ ਕਰ ਦੇਈਏ, ਇਸ ਵਿੱਚ ਹੀ ਸਾਡੀ ਅਤੇ ਸਾਡੇ ਦੇਸ਼ ਦੀ ਭਲਾਈ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2074)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਜੰਗ ਸਿੰਘ

ਜੰਗ ਸਿੰਘ

Anandpur Sahib, Rupnagar, Punjab, India.
Phone: (91 - 94170 - 95965)
Email: (jangsinghaps@gmail.com)

More articles from this author