JagtarSahota7ਭਾਰਤ ਵਿੱਚ ਮਜ਼ਦੂਰ ਦਿਹਾੜੀ ਕਰਕੇ ਆਪਣਾ ਅਤੇ ਆਪਣੇ ਪ੍ਰਵਾਰ ਦਾ ਢਿੱਡ ਨਹੀਂ ਭਰ ਸਕਦਾ ...
(24 ਅਗਸਤ 2019)

 

ਜਦੋਂ ਭਾਰਤ ਵਿੱਚ ਸਥਾਨਕ, ਰਾਜ ਪੱਧਰ ਜਾਂ ਰਾਸ਼ਟਰੀ ਪੱਧਰ ਦੀਆਂ ਚੋਣਾਂ ਹੁੰਦੀਆਂ ਹਨ, ਲੋਕ ਨਤੀਜਿਆਂ ਦੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਭਾਰਤ ਵਿੱਚ ਲੋਕ ਰਾਜ ਹੈ ਵੀ? ਲਿੰਕਨ ਅਨੁਸਾਰ ਲੋਕ ਰਾਜ ਉਹ ਹੁੰਦਾ ਹੈ ਜਿੱਥੇ ਸਰਕਾਰ ਲੋਕਾਂ ਦੁਆਰਾ ਚੁਣੀ ਗਈ ਹੋਵੇ, ਉਹ ਸਰਕਾਰ ਲੋਕਾਂ ਦੀ ਹੋਵੇ ਅਤੇ ਉਹ ਲੋਕਾਂ ਲਈ ਹੋਵੇਪਹਿਲੀ ਕਸਵੱਟੀ ਕਿ ਸਰਕਾਰ ਲੋਕਾਂ ਰਾਹੀਂ ਚੁਣੀ ਹੋਈ ਹੋਵੇਜਿਸ ਦੇਸ਼ ਵਿੱਚ ਧਰਮ/ਮਜ਼੍ਹਬ, ਜਾਤ-ਪਾਤ, ਫ਼ਿਰਕਾਪ੍ਰਸਤੀ, ਭਾਈਚਾਰੇ ਅਤੇ ਗੁੰਡਾਗਰਦੀ ਦੇ ਅਧਾਰ ਉੱਤੇ ਪਾਰਟੀਆਂ ਨੂੰ ਵੋਟਾਂ ਪੈਣ, ਉਹ ਲੋਕਾਂ ਦੀ ਸਰਕਾਰ ਨਹੀਂ ਅਖਵਾ ਸਕਦੀਸਾਡੀਆਂ ਆਪਣੀਆਂ ਸਰਕਾਰਾਂ ਨੇ ‘ਵੰਡੋ ਅਤੇ ਰਾਜ ਕਰੋ’ ਦੀ ਨੀਤੀ ਲਾਗੂ ਕਰਨ ਵਿੱਚ ਅੰਗਰੇਜ਼ਾਂ ਨੂੰ ਵੀ ਮਾਤ ਪਾ ਦਿੱਤਾ ਹੈਇਨ੍ਹਾਂ ਨੇ ਧਰਮਾਂ, ਜਾਤਾਂ, ਫ਼ਿਰਕਿਆਂ ਅਤੇ ਭਾਈਚਾਰਿਆਂ ਦੇ ਆਧਾਰ ਉੱਤੇ ਪਾਰਟੀਆਂ ਬਣਾ ਦਿੱਤੀਆਂ ਹਨ, ਜਿਨ੍ਹਾਂ ਦਾ ਕੰਮ ਆਪਸ ਵਿੱਚ ਲੜਨਾ ਹੈ। ਇਸ ਨਾਲ ਰਾਜ ਕਰਦੀ ਲੁਟੇਰੀ ਜਮਾਤ ਨੂੰ ਲੋਕਾਂ ਨੂੰ ਲੁੱਟਣ ਵਿੱਚ ਖੁੱਲ੍ਹ ਮਿਲ ਜਾਂਦੀ ਹੈਇਲੈਕਸ਼ਨ ਕਮਿਸ਼ਨਰ ਨੂੰ ਚੋਣਾਂ ਵਿੱਚ ਧਾਂਦਲੀਆਂ ਬਾਬਤ ਬਹੁਤ ਸ਼ਕਾਇਤਾਂ ਮਿਲਦੀਆਂ ਹਨ ਪਰ ਕਮਿਸ਼ਨਰ ਨੇ ਜ਼ਿਆਦਾਤਰ ਸ਼ਿਕਾਇਤਾਂ ਨੂੰ ਅਣਡਿੱਠਾ ਹੀ ਕਰ ਦਿੰਦਾ ਹੈਹਾਲਾਂ ਕਿ ਸੁਪਰੀਮ ਕੋਰਟ ਨੇ ਇਲੈਕਸ਼ਨ ਕਮੀਸ਼ਨ ਨੂੰ ਇਨ੍ਹਾਂ ਹਾਲਤਾਂ ਵਿੱਚ ਆਪਣੀ ਤਾਕਤ ਨਾ ਵਰਤਣ ਉੱਤੇ ਝਾੜਾਂ ਵੀ ਪੈਂਦੀਆਂ ਹਨ ਫਿਰ ਵੀ ਇਲੈਕਸ਼ਨ ਕਮੀਸ਼ਨਰ ਦੇ ਕੰਨਾਂ ’ਤੇ ਜੂੰ ਨਹੀਂ ਸਰਕਦੀ

ਚੋਣਾਂ ਸਮੇਂ ਕਈ ਉਮੀਦਵਾਰਾਂ ਤਾਂ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਜੇ ਸਾਨੂੰ ਵੋਟ ਨਹੀਂ ਪਾਉਂਗੇ, ਤਾਂ ਨਤੀਜੇ ਭੁਗਤਣ ਲਈ ਤਿਆਰ ਹੋ ਜਾਓਘੱਟ ਗਿਣਤੀ ਦੇ ਲੋਕਾਂ ਨੂੰ ਪਾਕਿਸਤਾਨ ਭੇਜਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨਚੋਣਾਂ ਸਮੇਂ ਡਰਾਵਾ ਜਾਂ ਧਮਕੀ ਲੋਕ ਰਾਜ ਦੇ ਮੁੱਢਲੇ ਅਸੂਲਾਂ ਦੇ ਵਿਰੁੱਧ ਹੈ ਅਤੇ ਯੂਰਪ ਵਿੱਚ ਜਿੱਤਿਆ ਹੋਇਆ ਉਮੀਦਵਾਰ ਆਪਣੇ ਚੋਣ ਹਲਕੇ ਦੇ ਲੋਕਾਂ ਦੀ, ਚਾਹੇ ਕਿਸੇ ਨੇ ਉਸ ਨੂੰ ਵੋਟ ਪਾਈ ਹੋਵੇ ਜਾਂ ਨਾ, ਲੋੜ ਪੈਣ ’ਤੇ ਮਦਦ ਕਰਦਾ ਹੈਕਿਉਂਕਿ ਉਹ ਆਪਣੇ ਹਲਕੇ ਦੇ ਸਾਰੇ ਮੈਂਬਰਾਂ ਦਾ ਪ੍ਰਤਿਨਿਧ ਹੁੰਦਾ ਹੈ

ਭਾਰਤ ਵਿੱਚ ਅਜ਼ਾਦੀ ਦੇ ਨਾਮ ਉੱਤੇ ਅਜ਼ਾਦੀ ਨੂੰ ਤਬਾਹ ਕਰਨਾ ਜਨੂੰਨੀ ਲੋਕਾਂ ਦੀ ਫਿਤਰਤ ਬਣ ਗਈ ਹੈਅਸੀਂ ਜਾਣਦੇ ਹਾਂ ਕਿ ਜਿਨ੍ਹਾਂ ਦੇਸ਼ਾਂ ਵਿੱਚ ਮਜ਼੍ਹਬ ਭਾਰੂ ਹੈ, ਉੱਥੇ ਸਹੀ ਲੋਕ ਰਾਜ ਨਹੀਂ ਬਣ ਸਕਿਆਪਰ ਭਾਰਤ ਵਿੱਚ ਤਾਂ ਲੋਕ ਧਰਮਾਂ, ਜਾਤਾਂ-ਪਾਤਾਂ ਅਤੇ ਫ਼ਿਰਕਿਆਂ ਵਿੱਚ ਵੰਡੇ ਹੋਏ ਹਨ, ਫਿਰ ਉੱਥੇ ਲੋਕ ਰਾਜ ਦਾ ਕੀ ਅਰਥ ਹੈ?

ਜਦ ਭਾਰਤ ਅਜ਼ਾਦ ਹੋਇਆ ਸੀ, ਨਾ ਤਾਂ ਧਰਮਾਂ ਅਤੇ ਨਾ ਹੀ ਜਾਤਾਂ-ਪਾਤਾਂ ਦਾ ਇੰਨਾ ਰੌਲਾ ਸੀਉਸ ਸਮੇਂ ਅਗਾਂਹ ਵਧੂ ਉਮੀਦਵਾਰਾਂ ਦੀ ਕਾਫੀ ਗਿਣਤੀ ਹੁੰਦੀ ਸੀਜਿਉਂ ਜਿਉਂ ਧਾਰਮਾਂ, ਫਿਰਕਿਆਂ ਅਤੇ ਜਾਤ-ਪਾਤਾਂ ਦੇ ਆਧਾਰ ’ਤੇ ਉਮੀਦਵਾਰ ਵਧਦੇ ਗਏ, ਅਗਾਂਹ ਵਧੂਆਂ ਦੀ ਗਿਣਤੀ ਘਟਦੀ ਗਈਵਿਕਸਿਤ ਦੇਸ਼ਾਂ ਵਿੱਚ ਲੋਕ ਰਾਜ ਇਸ ਲਈ ਹੈ ਕਿ ਇਨ੍ਹਾਂ ਦੇਸ਼ਾਂ ਵਿੱਚ ਧਰਮ ਸਿਆਸਤ ਉੱਤੇ ਭਾਰੂ ਨਹੀਂ ਹੈ ਅਤੇ ਜਾਤ-ਪਾਤ ਦਾ ਤਾਂ ਨਾਮ ਹੀ ਨਹੀਂਨਹਿਰੂ ਦੇ ਸਮੇਂ ਕਾਂਗਰਸ ਧਰਮ ਨਿਰਪੇਖ ਪਾਰਟੀ ਸੀ ਅਤੇ ਬੀਤੇ ਦਿਨੀਂ ਕਾਂਗਰਸ ਪਾਰਟੀ ਦਾ ਮੁਖੀ ਰਾਹਲ ਗਾਂਧੀ, ਨਹਿਰੂ ਦਾ ਵਾਰਸ, ਵੋਟਾਂ ਲਈ ਹਿੰਦੂ ਬਣਨ ਦੀ ਦੌੜ ਵਿੱਚ ਲੱਗਾ ਰਹਾ।

ਸੱਚ ਇਹ ਹੈ ਕਿ ਵਰਤਮਾਨ ਸਮੇਂ ਭਾਰਤ ਦੀ ਚੋਣਾਂ ਦਿਆਂ ਚੋਣ ਨਤੀਜਿਆਂ ਜਿੱਤਣ ਵਾਲੇ ਉਮੀਦਵਾਰ ਜ਼ਿਆਦਾਤਰ, ਧਰਮ, ਜਾਤ-ਪਾਤ ਅਤੇ ਫ਼ਿਰਕਾਪ੍ਰਸਤੀ ਵਾਲੇ ਹੀ ਹੋਣਗੇ ਅਤੇ ਜਿੱਤਣ ਵਾਲਿਆਂ ਵਿੱਚ ਅਮੀਰ ਅਤੇ ਜੁਰਮ ਪੇਸ਼ਾਂ ਲੋਕਾਂ ਦੀ ਘਾਟ ਨਹੀਂ ਹੋਵੇਗੀਬੀ.ਜੇ.ਪੀ. ਦੇ ਵਿਰੋਧੀ ਪਾਰਟੀਆਂ ਧਰਮਾਂ, ਜਾਤ ਪਾਤਾਂ ਅਤੇ ਫ਼ਿਰਕਾਪ੍ਰਸਤੀਆਂ ਦੇ ਗ੍ਰਹਿਣ ਵਿੱਚ ਹੋਣ ਕਰਕੇ, ਭਾਰਤ ਦਾ ਕੁਝ ਨਹੀਂ ਸੁਧਾਰ ਸਕਦੀਆਂਪਿੱਛੇ ਜਿਹੇ ਹੋਈਆਂ ਚੋਣਾਂ ਵਿੱਚ ਆਸ ਇਹ ਸੀ ਕਿ ਜੇ ਬੀ.ਜੇ.ਪੀ. ਹਾਰ ਜਾਵੇ, ਤਦ ਲੋਕਾਂ ਨੂੰ ਕੱਟੜ ਹਿੰਦੂ ਵਿਚਾਰਧਾਰਾ ਤੋਂ ਸ਼ਾਇਦ ਰਾਹਤ ਮਿਲ ਜਾਂਦੀਵਿਕਸਿਤ ਦੇਸ਼ਾਂ ਵਿੱਚ ਨਾ ਤਾਂ ਕੋਈ ਅਮੀਰ ਅਤੇ ਨਾ ਹੀ ਜੁਰਮ ਪੇਸ਼ਾ ਉਮੀਦਵਾਰ ਲੋਕ ਚੋਣਾਂ ਵਿੱਚ ਹਿੱਸਾ ਲੈਂਦੇ ਹਨ ਕਿਉਂਕਿ ਇਨ੍ਹਾਂ ਨੂੰ ਲੋਕ ਵੋਟ ਹੀ ਨਹੀਂ ਪਾਉਂਦੇਲੋਕਾਂ ਤੋਂ ਡਰਦੀਆਂ ਪਾਰਟੀਆਂ ਵੀ ਨਾ ਤਾਂ ਅਮੀਰਾਂ ਅਤੇ ਨਾ ਹੀ ਜੁਰਮ ਪੇਸ਼ ਲੋਕਾਂ ਨੂੰ ਆਪਣਾ ਉਮੀਦਵਾਰ ਚੁਣਦੀਆਂ ਹਨ

ਔਕਸਫਾਮ ਅਨੁਸਾਰ 1% ਲੋਕਾਂ ਪਾਸ ਭਾਰਤ ਦੇ ਸਰਮਾਏ ਦਾ 51.5% ਹਿੱਸਾ ਹੈਇਹ ਵੀ ਕਿ ਅਮੀਰ ਅਤੇ ਗ਼ਰੀਬ ਦਾ ਪਾੜਾ ਭਾਰਤ ਵਿੱਚ ਸਭ ਤੋਂ ਵੱਧ ਹੈ ਅਤੇ ਇਹ ਹਰ ਸਾਲ ਵਧਦਾ ਹੀ ਜਾ ਰਿਹਾ ਹੈਲਾਇਵ ਮਿੰਟ ਮੁਤਾਬiਕ ਭਾਰਤ ਦੇ 10% ਅਮੀਰਾਂ ਕੋਲ ਭਾਰਤ ਦੇ ਸਰਮਾਏ 77.4 % ਹਿੱਸਾ ਹੈਗ਼ਰੀਬੀ ਦੀ ਪੱਧਰ ਤੋਂ ਹੇਠਾਂ ਜੀਂਦੇ ਲੋਕ, ਭੁੱਖੇ ਮਰਦੇ, ਵੋਟ ਦੀ ਕੀਮਤ ਕੀ ਜਾਨਣਜੋ ਕੋਈ ਉਮੀਦਵਾਰ ਧਰਮ, ਜਾਤ ਪਾਤ, ਫ਼ਿਰਕਾਪ੍ਰਸਤੀ ਹੈ ਅਤੇ ਵੱਢੀ ਦੀ ਕਮਾਈ ਵਰਤ ਕੇ ਜਿੱਤਦਾ ਹੈ, ਉਹ ਆਪਣੇ ਭੰਡਾਰ ਭਰੇਗਾ ਆਪਣੇ ਭਾਈਚਾਰੇ ਦੀ ਹੀ ਪ੍ਰਤਿਨਿਧਤਾ ਕਰੇਗਾ ਨਾ ਕਿ ਆਪਣੇ ਚੋਣ ਹਲਕੇ ਦੇ ਲੋਕਾਂ ਦੀਇਸ ਤਰ੍ਹਾਂ ਭਾਰਤ ਦੀ ਸਰਕਾਰ ਲੋਕਾਂ ਦੀ ਸਰਕਾਰ ਨਹੀਂ ਹੈ

ਕੀ ਭਾਰਤ ਦੀ ਸਰਕਾਰ ਲੋਕਾਂ ਵਾਸਤੇ ਹੈ? ਲੋਕਾਂ ਵਾਸਤੇ ਸਰਕਾਰ ਦਾ ਇਹ ਕੰਮ ਹੁੰਦਾ ਕਿ ਉਹ ਜ਼ੋਰਾਵਰ ਨੂੰ ਮਾੜੇ/ਗ਼ਰੀਬਾਂ ਦੀ ਲੁੱਟ ਨਾ ਕਰਨ ਦੇਵੇਪਰ ਭਾਰਤ ਵਿੱਚ ਅੰਗਰੇਜ਼ਾਂ ਤੋਂ ਅਜ਼ਾਦੀ ਲੈਣ ਤੋਂ ਬਾਅਦ ਅਮੀਰ ਨੂੰ ਮਜ਼ਦੂਰ ਦੀ ਲੁੱਟ ਕਰਨ ਦੀ ਪੂਰਨ ਅਜ਼ਾਦੀ ਹੈਮੋਦੀ ਸਰਕਾਰ ਤਾਂ ਕਾਂਗਰਸ ਨਾਲੋਂ ਵੀ ਅੱਗੇ ਲੰਘ ਗਈ ਜਦ ਉਸ ਨੇ ਅੰਗਰੇਜ਼ਾਂ ਦਾ 1925 ਦਾ ਟਰੇਡ ਐਕਟ, ਜਿਸ ਵਿੱਚ ਮਜ਼ਦੂਰਾਂ ਦੇ ਕੁਝ ਹੱਕ ਸਨ, ਨੂੰ ਵੀ ਖ਼ਤਮ ਕਰ ਦਿੱਤਾ ਹੈਔਕਸਫਾਮ ਅਨੁਸਾਰ ਇੱਕ ਵਪਾਰਕ ਕੰਪਨੀ ਦਾ ਮੁਖੀ 17.5 ਦਿਨਾਂ ਵਿੱਚ ਇੰਨਾ ਧਨ ਕਮਾ ਲੈਂਦਾ ਹੈ ਜਿੰਨਾ ਇੱਕ ਮਜ਼ਦੂਰ ਨੂੰ ਕਮਾਉਣ ਲਈ ਘੱਟੋ ਘੱਟ 50 ਸਾਲ ਲਗਦੇ ਹਨਵਿਕਸਿਤ ਦੇਸ਼ਾਂ ਵਿੱਚ ਇਹ ਪਾੜਾ ਬਹੁਤ ਘੱਟ ਹੈਭਾਰਤ ਵਿੱਚ ਮਜ਼ਦੂਰ ਦਿਹਾੜੀ ਕਰਕੇ ਆਪਣਾ ਅਤੇ ਆਪਣੇ ਪ੍ਰਵਾਰ ਦਾ ਢਿੱਡ ਨਹੀਂ ਭਰ ਸਕਦਾਭਾਰਤ ਵਿੱਚ 75% ਲੋਕ ਗ਼ਰੀਬੀ ਦੀ ਪੱਧਰ ਤੋਂ ਹੇਠਾਂ ਵਿੱਚ ਜੀਅ ਰਹੇ ਹਨਭਾਰਤ ਵਿੱਚ ਅਮੀਰਾਂ ਦੀ ਗਿਣਤੀ ਦਾ ਤੇਜ਼ੀ ਨਾਲ ਵਾਧਾ ਦੱਸਦਾ ਹੈ ਕਿ ਸਰਕਾਰ ਲੋਕਾਂ ਦੀ ਨਹੀਂ, ਅਮੀਰਾਂ ਦੀ ਹੈਭਾਰਤ ਵਿੱਚ ਮਜ਼ਦੂਰਾਂ ਦੀ ਲੁੱਟ ਦੀ ਭਰਮਾਰ ਹੈ। ਉੱਚੀ ਜਾਤ ਦੇ ਲੋਕਾਂ ਨੂੰ ਦਲਿਤਾਂ ਨੂੰ ਕੁੱਟਣ ਮਾਰਨ ਦੀ ਖੁੱਲ੍ਹ ਹੈ, ਸਰਕਾਰੀ ਕਰਮਚਾਰੀਆਂ ਉੱਤੇ ਵੱਢੀ ਲੈਣ ਦੀ ਕੋਈ ਰੋਕ ਨਹੀਂ ਅਤੇ ਕਾਨੂੰਨ ਅਤੇ ਇਨਸਾਫ਼ ਅਮੀਰ ਦੀ ਇਜਾਰੇਦਾਰੀ ਹੈ, ਇਹ ਹੀ ਆਧੁਨਿਕ ਭਾਰਤ ਹੈ

ਸ਼ਹੀਦਾਂ ਨੇ ਅਥਾਹ ਕੁਰਬਾਨੀਆਂ ਦੇ ਕੇ ਭਾਰਤ ਨੂੰ ਅਜ਼ਾਦ ਕਰਾਇਆ ਸੀ।, ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਅਜ਼ਾਦੀ ਦਾ ਅਰਥ ਇਹ ਹੋਵੇਗਾ, ਉਹ ਕੁਰਬਾਨੀਆਂ ਦੇਣ ਤੋਂ ਪਹਿਲਾਂ ਸੌ ਵਾਰ ਸੋਚਦੇਸ਼ਹੀਦ ਭਗਤ ਸਿੰਘ ਇਸ ਬਾਬਤ ਜਾਣਦਾ ਸੀਇਸੇ ਲਈ ਉਸ ਨੇ ਕਿਹਾ ਸੀ ਕਿ ਉਸ ਨੂੰ ਯਕੀਨ ਹੈ ਭਾਰਤ ਇੱਕ ਦਿਨ ਅਜ਼ਾਦ ਹੋ ਜਾਵੇਗਾ ਪਰ ਉਸ ਨੂੰ ਡਰ ਸੀ ਕਿ ਕਾਲੇ ਬਾਬੂ ਅੰਗਰੇਜ਼ਾਂ ਵਾਲੀਆਂ ਕੁਰਸੀਆਂ ਉੱਤੇ ਬੈਠ ਜਾਣਗੇ ਅਤੇ ਅੰਗਰੇਜ਼ਾਂ ਨਾਲੋਂ ਵੀ ਜ਼ਿਆਦਾ ਭੈੜੇ ਹੋਣਗੇਸ਼ਹੀਦ ਭਗਤ ਸਿੰਘ ਦਾ ਡਰ ਸੱਚ ਹੀ ਤਾਂ ਸਾਬਤ ਹੋਇਆ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1709)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਜਗਤਾਰ ਸਹੋਤਾ

ਜਗਤਾਰ ਸਹੋਤਾ

Bradford, West Yorkshire, England.
Phone: (44 - 77615 - 01561)
Email: (sahotajagtar@yahoo.co.uk)