JagtarSahota7ਇਹੋ ਜਿਹੀ ਹਾਲਤ ਜਰਮਨੀ ਵਿਚ ਵੀ ਹੋਈ ਸੀਜਦ ਹਿਟਲਰ ਨੇ ...
(15 ਫਰਬਰੀ 2018)

 

ਰਾਜ ਚਾਹੇ ਬਾਦਸ਼ਾਹ ਦਾ ਜਾਂ ਲੋਕ ਰਾਜ ਦਾ ਹੀ ਹੋਵੇ, ਹਕੂਮਤ ਕਰਦੀ ਜੁੰਡਲੀ ਕੋਲ ਬਹੁਤ ਤਾਕਤ ਆ ਜਾਂਦੀ ਹੈਅਥਾਹ ਤਾਕਤ ਹਰੇਕ ਨੂੰ ਖ਼ਰਾਬ ਕਰ ਦਿੰਦੀ ਹੈਇਸੇ ਲਈ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਥਾਹ ਤਾਕਤ ਤੇ ਚੈੱਕ ਐਂਡ ਬੈਲੈਂਸ (Check and balance) ਦਾ ਅਸੂਲ ਲਾਇਆ ਜਾਵੇਇਹ ਦੇਸ ਦੇ ਲੋਕੀ ਹੀ ਕਰ ਸਕਦੇ ਹਨਪਰ ਜਿਸ ਦੇਸ ਦੇ ਲੋਕਾਂ ਵਿਚ ਪੂਰੀ ਸਿਆਸੀ ਸੂਝ ਨਾ ਹੋਵੇ, ਜਿਸ ਤਰ੍ਹਾਂ ਭਾਰਤ ਵਿਚ, ਉੱਥੇ ਇਹ ਅਸੂਲ ਕੰਮ ਨਹੀਂ ਕਰਦਾਵਿਕਸਤ ਦੇਸਾਂ ਵਿਚ, ਜਿੱਥੇ ਲੋਕਾਂ ਵਿਚ ਸਿਆਸੀ ਸੂਝ ਹੈ, ਸਰਕਾਰ ਦੀਆਂ ਤਿੰਨ ਸ਼ਾਖ਼ਾਂ - ਇਕ ਕਾਨੂੰਨ ਬਣਾਉਣ ਵਾਲੀ, ਦੂਜੀ ਕਾਨੂੰਨ ਲਾਗੂ ਕਰਨ ਵਾਲੀ ਅਤੇ ਤੀਜੀ ਇਨਸਾਫ਼ ਕਰਨ ਵਾਲੀ, ਨੂੰ ਇਕ ਦੂਸਰੇ ਤੋਂ ਅਜ਼ਾਦ ਰੱਖਿਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਕਚਿਹਰਿਆਂ ਵਿਚ ਇਨਸਾਫ਼ ਮਿਲ ਸਕੇਅਥਾਹ ਸਿਆਸੀ ਤਾਕਤ ਜਾਂ ਪੈਸਾ ਚੰਗੇ ਤੋਂ ਚੰਗੇ ਇਨਸਾਨ ਨੂੰ ਵੀ ਵਿਗਾੜ ਦਿੰਦਾ ਹੈ। ਜਾਣੀ ਤਾਨਾਸ਼ਾਹ ਬਣਾ ਦਿੰਦਾ ਹੈਭਾਰਤ ਵਿਚ ਕਾਨੂੰਨ ਬਣਾਉਣ ਵਾਲਿਆਂ ਥੱਲੇ ਕਾਨੂੰਨ ਲਾਗੂ ਕਰਨ ਵਾਲੇ ਹਨਦੂਸਰੇ ਲਫਜ਼ਾਂ ਵਿਚ ਐੱਮ.ਪੀ. ਅਤੇ ਐੱਮ.ਐੱਲ.ਏ. ਦੇ ਥੱਲੇ ਪੁਲੀਸ ਹੈਇਸੇ ਕਰਕੇ ਭਾਰਤ ਵਿਚ ਕਾਨੂੰਨ ਦੀਆਂ ਧੱਜੀਆਂ ਉੱਡਦੀਆਂ ਹਨਇਸੇ ਲਈ ਵਿਕਸਿਤ ਦੇਸਾਂ ਦੇ ਲੋਕ ਕਾਨੂੰਨ ਬਣਾਉਣ ਵਾਲੇ ਨੂੰ ਕਾਨੂੰਨ ਲਾਗੂ ਕਰਨ ਦੀ ਆਗਿਆ ਨਹੀਂ ਦਿੰਦੇਸਰਕਾਰੀ ਤਾਕਤ ਦੀ ਦੁਰਵਰਤੋਂ ਰੋਕਣ ਲਈ ਲੋਕਾਂ ਵਿਚ ਏਕਤਾ ਹੋਣੀ ਅਤੀ ਜ਼ਰੂਰੀ ਹੈ ਕਿਉਂਕਿ ਇਸ ਤੋਂ ਬਿਨਾਂ ਸਰਕਾਰਾਂ ਦੀ ਤਾਕਤ ’ਤੇ ਕੋਈ ਖ਼ਾਸ ਪਾਬੰਦੀ ਨਹੀਂਪਰ ਜੇ ਲੋਕ ਆਪਸ ਵਿਚ ਵੰਡੇ ਹੋਏ ਹੋਣ ਅਤੇ ਸਿਆਸੀ ਸੂਝ ਵਾਲੇ ਨਾ ਹੋਣ, ਫਿਰ ਸਰਕਾਰਾਂ ਆਪਣੀ ਮਨ ਮਰਜ਼ੀ ਕਰਦੀਆਂ ਹਨਭਾਰਤ ਵਿਚ ਸਰਕਾਰਾਂ ਦਾ ਇਹੀ ਹਾਲ ਹੈ

ਸਾਰੀਆਂ ਸਰਕਾਰਾਂ, ਅਕਸਰ, ਲੋਕਾਂ ਨੂੰ ਵੱਖਰੇ ਵੱਖਰੇ ਫ਼ਿਰਕਿਆਂ ਵਿਚ ਵੰਡਣ ਦੀਆਂ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨਸਮਝਦਾਰ ਲੋਕ ਇਸ ਦੀ ਡੱਟ ਕੇ ਵਿਰੋਧਤਾ ਕਰਦੇ ਹਨ ਅਤੇ ਸਰਕਾਰਾ ਨੂੰ ਸਫਲ ਨਹੀਂ ਹੋਣ ਦਿੰਦੇਭਾਰਤ ਦੇ ਲੋਕਾਂ ਨੂੰ ਧਰਮਾਂ ਵਿਚ ਵੰਡ ਕੇ ਅੰਗਰੇਜ਼ਾਂ ਨੇ ਰਾਜ ਕੀਤਾ, ਇਸੇ ਲਈ ਮੁੱਠੀ ਭਰ ਅੰਗਰੇਜ਼ ਕਰੋੜਾਂ ਭਾਰਤੀਆਂ ’ਤੇ 200 ਸਾਲ ਤਕ ਰਾਜ ਕਰਦੇ ਰਹੇ ਸਨਦੁੱਖ ਹੈ ਕਿ ਅਜੇ ਵੀ ਇਹੀ ਸਿਲਸਿਲਾ ਜਾਰੀ ਹੈਅੰਗਰੇਜ਼ਾਂ ਨੇ ਤਾਂ ਭਾਰਤੀਆਂ ਨੂੰ ਧਰਮਾਂ ਵਿਚ ਹੀ ਵੰਡਿਆ ਸੀ, ਸਾਡੀਆਂ ਅਖੌਤੀ ਹਾਕਮ ਜਮਾਤਾਂ ਨੇ ਧਰਮਾਂ ਦੀ ਵੰਡ ਨੂੰ ਘਟਾਉਣਾ ਤਾਂ ਕੀ ਸੀ ਸਗੋਂ ਭਾਰਤੀ ਲੋਕਾਂ ਨੂੰ ਜਾਤਾਂ-ਪਾਤਾਂ ਵਿਚ ਵੀ ਵੰਡ ਦਿੱਤਾ ਹੈਇਸੇ ਲਈ ਹੁਣ ਜਾਤ-ਪਾਤ ਦੇ ਅਧਾਰ ’ਤੇ ਵੀ ਸਿਆਸੀ ਪਾਰਟੀਆਂ ਬਣ ਗਈਆਂ ਹਨਅੱਜ ਇਸ ਵੰਡ ਦੀ ਕੋਝੀ ਨੀਤੀ ਨੇ ਭਾਰਤ ਵਿਚ ਬੋਲਣ, ਖਾਣ ਪੀਣ, ਪਹਿਨਣ ਅਤੇ ਘੱਟ ਗਿਣਤੀ ਦੇ ਧਰਮਾਂ ਦੀ ਅਜ਼ਾਦੀ ਨੂੰ ਖਤਮ ਕਰਕੇ ਰੱਖ ਦਿੱਤਾ ਹੈ ਮੁੱਢਲੀਆਂ ਅਜ਼ਾਦੀਆਂ ਨੂੰ ਬਰਕਰਾਰ ਰੱਖਣ ਲਈ ਸਾਰੇ ਲੋਕਾਂ ਵਿਚ ਏਕਤਾ ਦਾ ਹੋਣਾ ਅਤੀ ਜ਼ਰੂਰੀ ਹੈ ਤਾਂ ਜੋ ਉਹ ਆਪਣੇ ਹੱਕਾਂ ਦੀ ਰਾਖੀ ਕਰ ਸਕਣ

ਅਸੀਂ ਭਾਵੇਂ ਇੱਕੀਵੀਂ ਸਦੀ ਵਿਚ ਜੀ ਰਹੇ ਹਾਂ ਪਰ ਸਾਡੀ ਸੋਚ ਅਠਾਰ੍ਹਵੀਂ ਸਦੀ ਤੋਂ ਵੀ ਪਿੱਛੇ ਹੈਵਾਲਟੇਅਰ (Voltaire) ਦਾ ਜਨਮ 1694 ਵਿਚ ਹੋਇਆ ਸੀ ਅਤੇ ਉਸ ਦੀ ਮੌਤ 1778 ਵਿਚ ਹੋਈ ਸੀਉਸ ਨੇ ਇਨਸਾਨਾਂ ਦੇ ਮੁੱਢਲੇ ਹੱਕਾਂ ਦੀ ਰਾਖੀ ਕਰਨ ਲਈ ਲੋਕਾਂ ਵਿਚ ਏਕਤਾ ਬਣਾਈ ਰੱਖਣ ਲਈ ਆਪਣੇ ਵਿਰੋਧੀ ਵਿਚਾਰਾਂ ਵਾਲੇ ਨੂੰ ਕਿਹਾ ਸੀ, “ਜੋ ਤੂੰ ਕਹਿੰਦਾ ਹੈਂ, ਮੈਨੂੰ ਪਸੰਦ ਨਹੀਂ ਹੈ, ਪਰ ਤੇਰੇ ਬੋਲਣ ਦੀ ਅਜ਼ਾਦੀ ਲਈ ਮੈਂ ਮਰ ਵੀ ਸਕਦਾ ਹਾਂ।” ਜਾਣੀ ਜੇ ਵਿਰੋਧੀ ਨੂੰ ਬੋਲਣ ਦੀ ਅਜ਼ਾਦੀ ਨਹੀਂ, ਫਿਰ ਤੁਹਾਨੂੰ ਵੀ ਨਹੀਂ ਹੋਵੇਗੀ

ਜਦ 1984 ਵਿਚ ਕਾਂਗਰਸ ਦੇ ਰਾਜ ਵਿਚ ਸਿੱਖਾਂ ਉੱਤੇ ਦਿੱਲੀ ਵਿਚ ਜ਼ੁਲਮ ਢਾਇਆ ਗਿਆ ਸੀ, ਤਦ ਕੋਈ ਲੋਕਾਂ ਦਾ ਖ਼ਾਸ ਰੋਹ ਨਹੀਂ ਉੱਠਿਆ ਸੀਇਸੇ ਤਰ੍ਹਾਂ ਗੁਜਰਾਤ ਵਿਚ ਭਾਰਤੀ ਜਨਤਾ ਪਾਰਟੀ ਨੇ ਮੁਸਲਮਾਨਾਂ ਨਾਲ ਕੀਤੀਧਰਮ ਦੇ ਅਧਾਰ ’ਤੇ ਲੋਕਾਂ ਉੱਤੇ ਅਤਿਆਚਾਰ ਕਰਨਾ ਲੋਕਾਂ ਦੀ ਮੁੱਢਲੀ ਅਜ਼ਾਦੀ ’ਤੇ ਹਮਲਾ ਹੀ ਨਹੀਂ, ਸਗੋਂ ਗੈਰ ਇਨਸਾਨੀਅਤ ਵੀ ਹੈਪੰਜਾਬ ਵੱਲ ਜਦ ਝਾਤੀ ਮਾਰਦੇ ਹਾਂ, ਉੱਥੇ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਪਹਿਲਾਂ ਨਕਸਲਵਾੜੀਆਂ ਅਤੇ ਫਿਰ ਖ਼ਾਲਿਸਤਾਨੀਆਂ ਤੇ ਅਕਹਿ ਜ਼ੁਲਮ ਢਾਹੇਪਰ ਵੰਡੇ ਹੋਏ ਲੋਕਾਂ ਵਿਚ ਇਨ੍ਹਾਂ ਜ਼ੁਲਮਾਂ ਵਿਰੁੱਧ ਕੋਈ ਵੱਡੀ ਲਹਿਰ ਨਹੀਂ ਉੱਠ ਸਕੀਪੁਲੀਸ ਮੁਕਾਬਲਾ ਬਣਾ ਕੇ ਲੋਕਾਂ ਨੂੰ ਮਾਰਨ ਦੀ, ਚਾਹੇ ਉਹ ਨਕਸਲਵਾੜੀ ਸੀ ਜਾਂ ਖ਼ਾਲਿਸਤਾਨੀ, ਕਾਨੂੰਨ ਇਜਾਜ਼ਤ ਨਹੀਂ ਦਿੰਦਾਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਜੇ ਕਿਸੇ ਨੇ ਗੈਰਕਾਨੂੰਨੀ ਕੰਮ ਕੀਤਾ ਹੋਵੇ, ਤਦ ਉਸ ਨੂੰ ਕਚਿਹਰੀ ਵਿਚ ਲਿਜਾ ਕੇ ਜੱਜ ਦੇ ਫ਼ੈਸਲੇ ਦਾ ਇੰਤਜ਼ਾਰ ਕਰੇਪੁਲੀਸ ਮੁਕਾਬਲੇ ਬਣਾ ਕੇ ਮਾਰਨਾ ਕਤਲ ਕਰਨ ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਜੁਰਮ ਹੈਇਹ ਸਾਰਾ ਕੁਝ ਇਸ ਲਈ ਵਾਪਰਿਆ ਕਿ ਜਦ ਨਕਸਲਵਾੜੀਆਂ ਨੂੰ ਪੁਲੀਸ ਮੁਕਾਬਲੇ ਬਣਾ ਕੇ ਮਾਰਿਆ ਜਾ ਰਿਹਾ ਸੀ, ਖਾਲਿਸਤਾਨੀ ਬੈਠੇ ਤਮਾਸ਼ਾ ਦੇਖ ਰਹੇ ਸਨ ਅਤੇ ਜਦ ਖਾਲਿਸਤਾਨੀਆਂ ਦੀ ਵਾਰੀ ਆਈ ਤਾਂ ਨਕਸਲਵਾੜੀਏ ਖੁਸ਼ ਹੋ ਰਹੇ ਸਨਸੱਚ ਇਹ ਹੈ ਕਿ ਸਾਡੀ ਮੁੱਢਲੀ ਅਜ਼ਾਦੀ ਤੱਦ ਹੀ ਕਾਇਮ ਰਹੇਗੀ ਜਦ ਅਸੀਂ ਆਪਣੇ ਵਿਰੋਧੀ ਦੀ ਮੁੱਢਲੀ ਅਜ਼ਾਦੀ ਦੀ ਰਾਖੀ ਕਰੀਏਸਰਕਾਰਾਂ ਤੋਂ ਇਸ ਦੀ ਆਸ ਨਹੀਂ ਕੀਤੀ ਜਾ ਸਕਦੀਜੇ ਅਸੀਂ ਏਕਤਾ ਬਣਾ ਕੇ ਆਪਣੇ ਹੱਕਾਂ ਦੀ ਰਾਖੀ ਨਾ ਕਰਾਂਗੇ, ਤਦ ਸਾਡੇ ’ਤੇ ਸਦਾ ਜ਼ੁਲਮ ਢਹਿੰਦੇ ਹੀ ਰਹਿਣਗੇ

ਅਸੀਂ ਦੇਖਦੇ ਹਾਂ ਕਿ ਭਾਰਤ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਅੱਜ ਵੀ ਚਾਲੂ ਹਨਭਾਰਤ ਵਿਚ ਮੁਸਲਮਾਨ ਗਾਂ ਦਾ ਮਾਸ ਨਹੀਂ ਖਾ ਸਕਦੇ ਜੋ ਉਹ ਸਦੀਆਂ ਤੋਂ ਖਾਂਦੇ ਆਏ ਹਨਬਾਕੀ ਦੁਨੀਆਂ ਗਾਂ ਦਾ ਮਾਸ ਖਾਂਦੀ ਹੈ, ਭਾਰਤ ਬਾਹਰਲੇ ਦੇਸ਼ਾਂ ਨੂੰ ਗਾਂ ਦਾ ਮਾਸ ਵੇਚਦਾ ਹੈਇਨਸਾਨ ਸ਼ੁਰੂ ਤੋਂ ਜਾਨਵਰਾਂ ਦਾ ਮਾਸ ਖਾਂਦਾ ਆ ਰਿਹਾ ਹੈਇੱਥੋਂ ਤੱਕ ਕਿ ਆਰੀਆ ਲੋਕ ਵੀ ਗਾਂ ਦਾ ਮਾਸ ਖਾਂਦੇ ਸਨਪਰ ਹੁਣ ਇਹ ਮੋਦੀ ਦੇ ਚੇਲਿਆਂ ਨੇ ਨਵਾਂ ਖ਼ਰਮਾਨ ਜਾਰੀ ਕਰ ਦਿੱਤਾ ਹੈ ਕਿਉਂਕਿ ਹਿੰਦੂ ਗਾਂ ਦਾ ਮਾਸ ਨਹੀਂ ਖਾਂਦੇ, ਇਸ ਲਈ ਬਾਕੀ ਭਾਰਤੀ ਲੋਕ ਵੀ ਗਾਂ ਦਾ ਮਾਸ ਨਹੀਂ ਖਾ ਸਕਦੇਕੁੜੀਆਂ, ਔਰਤਾਂ ਬਾਹਰ ਨਹੀਂ ਜਾ ਸਕਦੀਆਂਉਨ੍ਹਾਂ ਨੂੰ ਸਰੀਰ ਢਕ ਕੇ ਬਾਹਰ ਜਾਣਾ ਚਾਹੀਦਾ ਹੈ। ਦੂਜੇ ਪਾਸੇ ਬਿਲਕੁਲ ਨੰਗੇ ਸਾਧਾਂ ਨੂੰ ਤੁਰਨ ਫਿਰਨ ਦੀ ਅਜ਼ਾਦੀ ਹੈ, ਕਿਉਂਕਿ ਉਹ ਮਰਦ ਹਨਮੰਦਰਾਂ ਵਿਚ ਨੰਗੇਜ਼ ਚਿੱਤਰਕਾਰੀਆਂ ਦੇਖਣ ਵਿਚ ਕੋਈ ਹਰਜ਼ ਨਹੀਂਤਰਕਸ਼ੀਲ ਇਨਸਾਨਾਂ ਦਾ ਕਤਲ ਇਸ ਲਈ ਕੀਤਾ ਜਾ ਰਿਹਾ ਹੈ ਕਿ ਉਹ ਤਰਕ ਦੀ ਗੱਲ ਕਰਦੇ ਹਨਮੋਦੀ ਮੂੰਹ ਰੱਖਣ ਲਈ ਬਿਆਨ ਦੇ ਦਿੰਦਾ ਹੈ ਪਰ ਆਰ.ਐੱਸ.ਐੱਸ. ਦੇ ਬੰਦੇ ਹੱਥ ਵਿਚ ਕਾਨੂੰਨ ਲੈ ਕੇ ਜਿਸ ਨੂੰ ਚਾਹੁਣ ਕੁੱਟ ਮਾਰ ਕਰ ਸਕਦੇ ਹਨ

ਇਹੋ ਜਿਹੀ ਹਾਲਤ ਜਰਮਨੀ ਵਿਚ ਵੀ ਹੋਈ ਸੀ, ਜਦ ਹਿਟਲਰ ਨੇ ਤਾਕਤ ਫੜੀ ਸੀਉਸ ਨੇ ਲੋਕਾਂ ਨੂੰ ਇਕੱਲੇ ਇਕੱਲੇ ਕਰਕੇ ਮਾਰਿਆ ਸੀਉੱਥੇ ਵੀ ਲੋਕਾਂ ਵਿਚ ਮੁੱਢਲੇ ਹੱਕਾਂ ਲਈ ਏਕਤਾ ਨਹੀਂ ਬਣ ਸਕੀ ਸੀਭਾਰਤ ਹਿਟਲਰਵਾਦੀ ਤਾਨਾਸ਼ਾਹੀ ਵੱਲ ਵਧ ਰਿਹਾ ਹੈਜਦ ਪੂਰਾ ਤਾਨਾਸ਼ਾਹੀ ਦਾ ਰਾਜ ਭਾਰਤ ਵਿਚ ਰਾਜ ਆ ਜਾਵੇਗਾ, ਉਹ ਹਿੰਦੂ ਵੀ ਪਛਤਾਉਣਗੇ, ਜੋ ਅੱਜ ਮੋਦੀ ਦੇ ਹਾਮੀ ਹਨ, ਜਿਸ ਤਰ੍ਹਾਂ ਜਰਮਨੀ ਵਿਚ ਇਕ ਪਾਦਰੀ ਨੇ ਬਾਅਦ ਵਿਚ ਪਛਤਾਵਾ ਕੀਤਾ ਸੀ:

ਪਹਿਲਾਂ ਉਹ ਕਮਿਊਨਿਸਟਾਂ ਲਈ ਆਏ, ਤੇ ਮੈਂ ਕੁਝ ਨਾ ਬੋਲਿਆ, ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀਫਿਰ ਉਹ ਟਰੇਡ ਯੂਨੀਅਨਾਂ ਲਈ ਆਏ, ਤੇ ਮੈਂ ਕੁਝ ਨਾ ਬੋਲਿਆ, ਕਿਉਂਕਿ ਮੈਂ ਟਰੇਡ ਯੂਨੀਅਨ ਵਿਚ ਨਹੀਂ ਸੀਫਿਰ ਉਹ ਯਹੂਦੀਆਂ ਲਈ ਆਏ, ਤੇ ਮੈਂ ਕੁੱਝ ਨਾ ਬੋਲਿਆ, ਕਿਉਂਕਿ ਮੈਂ ਯਹੂਦੀ ਨਹੀਂ ਸੀਫਿਰ ਉਹ ਮੇਰੇ ਲਈ ਆਏ, ਤੇ ਉਸ ਵੇਲੇ ਹੋਰ ਕੋਈ ਨਹੀਂ ਸੀ, ਜੋ ਮੇਰੇ ਹੱਕ ਵਿਚ ਬੋਲਦਾ

- ਪਾਦਰੀ ਮਾਰਟਨ ਨਿਮੋਲਰ, ਜਰਮਨੀ

*****

(1013)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਗਤਾਰ ਸਹੋਤਾ

ਜਗਤਾਰ ਸਹੋਤਾ

Bradford, West Yorkshire, England.
Phone: (44 - 77615 - 01561)
Email: (sahotajagtar@yahoo.co.uk)