JagtarSahota7ਪੜ੍ਹਾਈ ਦਾ ਅਰਥ ਘੋਟਾ ਲਾ ਕੇ ਪੜ੍ਹਨਾ ਨਹੀਂ, ਸਗੋਂ ਪੜ੍ਹਾਈ ਦਾ ਅਰਥ ਹੈ ...
(24 ਜੂਨ 2018)

 

ਅਸੀਂ ਜਨਮ ਤੋਂ ਲੈ ਕੇ ਮਰਨ ਤੱਕ ਇਕ ਦੂਸਰੇ ਦੀ ਨਕਲ ਕਰਦੇ ਰਹਿੰਦੇ ਹਾਂਸਾਡੇ ਵਿਚ ਭੇਡ ਚਾਲ ਬਹੁਤ ਹੈਸਾਡੇ ਵਿੱਚੋਂ ਗਿਣਤੀ ਦੇ ਹੀ ਕੁਝ ਲੋਕ ਹਨ ਜੋ ਆਪਣੀ ਸੋਚ ਅਨੁਸਾਰ ਜ਼ਿੰਦਗੀ ਜੀਉਂਦੇ ਹਨ ਜੇ ਇਕ ਨੇ ਮੁੰਡੇ ਦੇ ਜਨਮ ਤੇ ਲੱਡੂ ਵੰਡਣੇ ਸ਼ੁਰੂ ਕਰ ਦਿੱਤੇ, ਤਦ ਅਸੀਂ ਸਾਰੇ ਹੀ ਲੱਡੂ ਵੰਡਣ ਲੱਗ ਪੈਂਦੇ ਹਾਂਪਰ ਵਿਕਸਤ ਲੋਕ ਇਸ ਤਰ੍ਹਾਂ ਨਹੀਂ ਕਰਦੇਹੈਰਾਨੀ ਤਾਂ ਉਸ ਸਮੇਂ ਹੁੰਦੀ ਹੈ ਜਦ ਸਾਡੇ ਲੋਕ ਸਮਝਦਾਰਾਂ ਨੂੰ ਬੇਵਕੂਫ ਕਹਿੰਦੇ ਹਨਅਸੀਂ ਘਰਾਂ ਵਿਚ ਕੁੜੀ ਦੇ ਜਨਮ ’ਤੇ ਮਾਤਮ ਵਾਲਾ ਵਾਤਾਵਰਣ ਬਣਾ ਲੈਂਦੇ ਹਾਂ, ਕਿਉਂਕਿ ਅਸੀਂ ਸਮਾਜ ਦੀ ਰਵਾਇਤੀ ਪਿਤਾ-ਪੁਰਖੀ ਸੋਚ ਦੇ ਆਦੀ ਹਾਂ ਕਿ ਕੁੜੀ ਮੁੰਡੇ ਨਾਲੋਂ ਘਟੀਆ ਹੈਹਾਲਾਂ ਕਿ ਸੱਚ ਇਹ ਹੈ ਕਿ ਮੁੰਡਾ ਜਾਂ ਕੁੜੀ ਕੋਈ ਵੀ ਚੰਗਾ ਜਾਂ ਮਾੜਾ ਨਿੱਕਲ ਸਕਦਾ ਹੈਜੇਕਰ ਕੋਈ ਸਮਝਦਾਰ ਆਪਣੀ ਕੁੜੀ ਦੇ ਜਨਮ ਤੇ ਖ਼ੁਸ਼ੀ ਮਨਾਉਂਦਾ ਹੈ, ਤਦ ਲੋਕ ਕਹਿੰਦੇ ਹਨ ਕਿ ਇਹ ਤਾਂ ਐਵੇਂ ਦਿਖਲਾਵੇ ਲਈ ਕਰਦਾ ਹੈ ਪਰ ਅੰਦਰੋਂ ਤਾਂ ਦੁਖੀ ਹੀ ਹੈਜੇਕਰ ਇਕ ਨੇ ਪਰਾਈਵੇਟ ਸਕੂਲ ਵਿਚ ਬੱਚੇ ਪੜ੍ਹਨੇ ਪਾ ਦਿੱਤੇ, ਤਦ ਦੂਸਰੇ ਵੀ ਉਸ ਦੀ ਰੀਸੋ ਰੀਸੀ ਆਪਣੇ ਬੱਚਿਆਂ ਨੂੰ ਪਰਾਈਵੇਟ ਸਕੂਲਾਂ ਵਿਚ ਹੀ ਪੜ੍ਹਨਾ ਪਾਉਣਗੇਅਸੀਂ ਬੱਚਿਆਂ ਨੂੰ ਇਸ ਲਈ ਨਹੀਂ ਪੜ੍ਹਾਉਂਦੇ ਕਿ ਗਿਆਨ ਮਿਲੇ, ਇਸ ਲਈ ਪੜ੍ਹਾਉਂਦੇ ਹਾਂ ਕਿ ਉਨ੍ਹਾਂ ਨੂੰ ਨੌਕਰੀ ਮਿਲੇਜਦ ਅਸੀਂ ਦੇਖਦੇ ਹਨ ਕਿ ਇਕ ਦਾ ਬੱਚਾ ਪੜ੍ਹ ਲਿਖ ਕੇ ਡਾਕਟਰ ਬਣ ਗਿਆ ਹੈ, ਤਦ ਅਸੀਂ ਆਪਣੇ ਬੱਚੇ ਨੂੰ ਵੀ ਡਾਕਟਰੀ ਦੀ ਪੜ੍ਹਾਈ ਕਰਾਉਣੀ ਚਾਹਾਂਗੇ, ਚਾਹੇ ਸਾਡਾ ਬੱਚਾ ਡਾਕਟਰ ਬਣਨਾ ਪਸੰਦ ਨਹੀਂ ਵੀ ਕਰਦਾਅਸੀਂ ਇਹ ਕਦੇ ਨਹੀਂ ਸੋਚਦੇ ਕਿ ਸਾਡਾ ਬੱਚਾ ਸਭ ਤੋਂ ਪਹਿਲਾਂ ਪੜ੍ਹ ਕੇ ਸੂਝਵਾਨ ਬਣੇ ਅਤੇ ਫਿਰ ਨੌਕਰੀ ਲਈ ਉਸ ਮਜ਼ਮੂਨ ਦੀ ਪੜ੍ਹਾਈ ਕਰੇ ਜਿਸ ਵਿਚ ਉਸ ਨੂੰ ਸ਼ੌਕ ਹੋਵੇਜੋ ਇਨਸਾਨ ਸ਼ੌਕ ਨਾਲ ਕੰਮ ਕਰਦਾ ਹੈ, ਉਹ ਜੀਵਨ ਵਿਚ ਖ਼ੁਸ਼ ਵੀ ਰਹਿੰਦਾ ਹੈ ਅਤੇ ਉਸ ਨੂੰ ਤਰੱਕੀ ਦੇ ਵੀ ਜ਼ਿਆਦਾ ਮੌਕੇ ਮਿਲਦੇ ਹਨਪਰ ਸਾਡੀ ਜ਼ਿੰਦਗੀ ਵਿਚ ਖ਼ੁਸ਼ੀ ਅਤੇ ਸ਼ੌਕ ਦਾ ਕੋਈ ਅਰਥ ਹੀ ਨਹੀਂ ਹੈ ਬਲਕਿ ਅਸੀਂ ਦੂਸਰਿਆਂ ਦੀ ਨਕਲ ਕਰਕੇ ਰਾਤੋ ਰਾਤ ਅਮੀਰ ਬਣਨਾ ਚਾਹੁੰਦੇ ਹਾਂ, ਨਤੀਜਾ ਭਾਵੇਂ ਮਾੜਾ ਹੀ ਨਿਕਲੇ

ਕੁਦਰਤੀ ਤੌਰ ’ਤੇ ਹਰ ਇਨਸਾਨ ਦੂਸਰ ਨਾਲੋਂ ਵੱਖਰਾ ਹੈਉਸ ਦੀ ਸੋਚ, ਪਸੰਦ ਆਦਿ ਵੱਖਰੇ ਹੀ ਹੁੰਦੇ ਹਨਅਸੀਂ ਦੇਖਦੇ ਹਾਂ ਕਿ ਬੱਚੇ ਭਾਵੇਂ ਇਕ ਮਾਂ ਬਾਪ ਦੇ ਹੁੰਦੇ ਹਨ, ਪਰ ਉਨ੍ਹਾਂ ਵਿਚ ਵੀ ਵੱਖਰੇ ਜੀਨ ਕਰਕੇ ਵਿਲੱਖਣਤਾ ਹੁੰਦੀ ਹੈਬੱਚੇ ਦੀ ਸੋਚ ਦਾ ਵਿਕਾਸ ਤੇ ਮਾਂ ਬਾਪ, ਦੋਸਤ, ਅਧਿਆਪਕ ਅਤੇ ਵਿੱਦਿਅਕ ਸੰਸਥਾਵਾਂ ਦਾ ਵੀ ਕਾਫੀ ਅਸਰ ਪੈਂਦਾ ਹੈਪਰ ਸਾਡੇ ਵਿੱਦਿਅਕ ਅਦਾਰੇ ਘੋਟਾ ਲੁਆ ਕੇ ਵਿਦਿਆਰਥੀਆਂ ਨੂੰ ਪਾਸ ਕਰਾਉਣ ਵਿਚ ਰੁੱਝੇ ਹੋਏ ਹਨਨਤੀਜੇ ਇਹ ਹਨ ਕਿ ਅਸੀਂ ਵਸਤੂਆਂ ਦੀ ਖ਼ਰੀਦਦਾਰੀ ਅਤੇ ਰਸਮਾਂ ਵਿਚ ਪੜੋਸੀਆਂ ਦੀ ਰੀਸ ਕਰਦੇ ਹਾਂਜੇਕਰ ਗੁਆਂਢੀ ਨੇ ਕਾਰ ਖ਼ਰੀਦ ਲਈ ਤਦ ਅਸੀਂ ਵੀ, ਭਾਵੇਂ ਸਾਨੂੰ ਕਰਜ਼ਾ ਹੀ ਲੈਣਾ ਪਵੇ, ਕਾਰ ਖ਼ਰੀਦਾਂਗੇਇਸੇ ਤਰ੍ਹਾਂ ਵਿਆਹ ਸ਼ਾਦੀਆਂ ਤੇ ਅਸੀਂ ਇਕ ਦੂਸਰੇ ਦੀ ਰੀਸ ਕਰਦੇ ਕਰਜ਼ਾਈ ਹੋ ਗਏ ਹਨਸਦੀਆਂ ਤੋਂ ਅਸੀਂ ਬਾਬਿਆਂ ਮਗਰ ਲੱਗੇ ਹੋਏ ਹਾਂ ਭਾਵੇਂ ਹਰ ਰੋਜ਼ ਖ਼ਬਰਾਂ ਪੜ੍ਹਦੇ ਸੁਣਦੇ ਹਾਂ ਕਿ ਬਾਬੇ ਕੇਵਲ ਲੋਕਾਂ ਨੂੰ ਲੁੱਟਦੇ ਹੀ ਨਹੀਂ, ਲੋਕਾਂ ਦੀਆਂ ਕੁੜੀਆਂ, ਮਾਵਾਂ, ਭੈਣਾਂ ਅਤੇ ਔਰਤਾਂ ਦਾ ਬਲਾਤਕਾਰ ਵੀ ਕਰਦੇ ਹਨਲੋਕੀ ਇਸ ਦੇ ਬਾਵਜੂਦ ਵੀ ਬਾਬਿਆਂ ਨੂੰ ਪੂਜੀ ਜਾਂਦੇ ਹਨਹੈਰਾਨੀ ਉਸ ਸਮੇਂ ਹੁੰਦੀ ਹੈ ਜਦ ਅਸੀਂ ਬਾਹਰਲੇ ਦੇਸ਼ਾਂ ਵਿਚ ਰਹਿ ਕੇ ਵੀ ਉੱਥੋਂ ਦੇ ਵਿਕਿਸਤ ਲੋਕਾਂ ਤੋਂ ਕੁਝ ਨਹੀਂ ਸਿੱਖਦੇਮਿਸਾਲ ਤੌਰ ’ਤੇ ਇੰਗਲੈਂਡ ਵਿਚ ਨਾ ਕੋਈ ਬਾਬਾ ਹੈ ਅਤੇ ਨਾ ਹੀ ਕੋਈ ਮੜ੍ਹੀ ਹੈ, ਫਿਰ ਵੀ ਸਾਨੂੰ ਇੱਥੇ ਰੋਟੀ, ਕਪੜਾ ਅਤੇ ਮਕਾਨ ਮਿਲਦਾ ਹੈ

ਬੱਚੇ ਦੇ ਵਿਕਾਸ ਵਿਚ ਵਿੱਦਿਅਕ ਸੰਸਥਾਵਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈਵਿਕਸਿਤ ਦੇਸ਼ਾਂ ਵਿਚ ਵਿੱਦਿਅਕ ਸੰਸਥਾਵਾਂ ਬੱਚੇ ਦੇ ਸ਼ੌਕ ਦੇ ਵਿਕਾਸ ਨੂੰ ਸਹੀ ਸੇਧ ਦਿੰਦੇ ਹਨ ਅਤੇ ਉਸ ਨੂੰ ਸਵੈ-ਵਿਕਾਸ ਦੇ ਤਰੀਕੇ ਦੱਸਦੇ ਹਨ ਤਾਂ ਕਿ ਉਹ ਜ਼ਿੰਦਗੀ ਵਿਚ ਔਖੇ ਸਮੇਂ ਦਾ ਵੀ ਟਾਕਰਾ ਕਰ ਸਕੇਭਾਰਤ ਵਿਚ ਅੰਗਰੇਜ਼ਾਂ ਨੇ ਆਪਣੇ ਮੁਫ਼ਾਦ ਲਈ ਕਲਰਕ ਪੈਦਾ ਕਰਨ ਲਈ ਪੜ੍ਹਾਈ ਦਾ ਢਾਚਾਂ ਬਣਾਇਆ ਸੀ, ਜਿਸ ਵਿਚ ਜਾਣ ਬੁੱਝ ਕੇ ਸਵੈ-ਵਿਕਾਸ ਨੂੰ ਪੜ੍ਹਾਈ ਦਾ ਹਿੱਸਾ ਨਹੀਂ ਬਣਾਇਆ ਸੀਭਾਰਤ ਨੇ ਅਜ਼ਾਦ ਹੋਣ ਤੋਂ ਵੀ ਬਾਅਦ ਅੰਗਰੇਜ਼ਾਂ ਦੇ ਕਲਰਕ ਬਣਾਉਣ ਵਾਲੇ ਢਾਂਚੇ ਨੂੰ ਚਾਲੂ ਹੀ ਨਹੀਂ ਰੱਖਿਆ, ਸਗੋਂ ਅਧਿਆਪਕਾਂ ਦੇ ਹੱਥ ਵਿਚ ਸੋਟੀ ਦੇ ਕੇ ਬੱਚਿਆਂ ਨੂੰ ਪਸ਼ੂਆਂ ਦੀ ਤਰ੍ਹਾਂ ਕੁੱਟ ਕੁੱਟ ਕੇ ਸਿਖਾਉਣ ਦਾ ਤਰੀਕਾ ਵੀ ਅਪਣਾ ਲਿਆਕਾਂਗਰਸ ਦੇ ਰਾਜ ਵਿਚ ਧਰਮਾਂ ਨੂੰ ਕੁਝ ਹੱਦ ਤੱਕ ਪੜ੍ਹਾਈ ਦਾ ਹਿੱਸਾ ਬਣਾਇਆ ਸੀ ਪਰ ਹੁਣ ਤਾਂ ਭਾਰਤੀ ਜਨਤਾ ਪਾਰਟੀ ਫਾਸ਼ੀਵਾਦ ਹਿੰਦੂਵਾਦ ਨੂੰ, ਪਾਕਿਸਤਾਨ ਦੀ ਤਰ੍ਹਾਂ, ਪੜ੍ਹਾਈ ਦਾ ਅਟੁੱਟ ਅੰਗ ਬਣਾਉਣ ’ਤੇ ਤੁਲੀ ਹੋਈ ਹੈਜਾਣੀ ਬੱਚਿਆਂ ਦੇ ਦਿਮਾਗ ਨੂੰ ਕੱਟੜ ਧਰਮ ਅਤੇ ਅੰਧ ਵਿਸ਼ਵਾਸ ਵਿਚ ਬੰਦ ਕਰ ਦਿੱਤਾ ਜਾਵੇਪਹਿਲਾਂ ਹੀ ਭਾਰਤ ਵਿਚ ਘੋਟਾ ਲਾ ਕੇ ਇਮਤਿਹਾਨ ਪਾਸ ਕਰਨ ਦਾ ਢੰਗ ਚਾਲੂ ਹੈਦੋ ਤੇ ਦੋ ਚਾਰ ਦਾ ਘੋਟਾ ਲਾਉਣਾ ਸਿਖਾਇਆ ਜਾਂਦਾ ਹੈ ਅਤੇ ਕੋਈ ਅਧਿਆਪਕ ਇਹ ਦੱਸਦਾ ਨਹੀਂ ਹੈ ਕਿ ਦੋ ਤੇ ਦੋ ਚਾਰ ਕਿਉਂ ਹੁੰਦੇ ਹਨਜਦ ਤੱਕ ਅਸੀਂ, ਦੋ ਤੇ ਦੋ ਚਾਰ ਕਿਉਂ ਹੁੰਦੇ ਹਨ, ਨੂੰ ਨਹੀਂ ਸਮਝਦੇ, ਉਦੋਂ ਤੱਕ ਅਸੀਂ ਤਰਕ ਨੂੰ ਸਮਝ ਨਹੀਂ ਸਕਦੇਤਰਕ ਬਿਨਾਂ ਜੀਉਣਾ ਹਨੇਰੇ ਵਿਚ ਟੱਕਰਾਂ ਮਾਰਨ ਵਾਲੀ ਗੱਲ ਹੈ

ਭਾਰਤ ਦਾ ਘੋਟਾ ਲਾ ਕੇ ਪੜ੍ਹਿਆ ਲਿਖਿਆ ਇਨਸਾਨ ਆਪਣੇ ਮਜ਼ਮੂਨ ਵਿਚ ਤਾਂ ਪਾਸ ਹੋ ਸਕਦਾ ਹੈ ਪਰ ਜ਼ਿੰਦਗੀ ਦੀ ਪੜ੍ਹਾਈ ਵਿਚ ਨਹੀਂਜੇਕਰ ਅਸੀਂ ਸਰਸਰੀ ਨਜ਼ਰ ਮਾਰੀਏ ਭਾਰਤ ਵਿਚਲੇ ਪਹਿਲੇ ਵਿਦੇਸ਼ੀ ਪੜ੍ਹੇ ਲਿਖੇ ਸਿਆਸੀ ਆਗੂ ਜਦ ਗੱਲ ਕਰਦੇ ਸਨ ਤਾਂ ਉਨ੍ਹਾਂ ਦੀ ਗੱਲ ਵਿਚ ਕਾਫੀ ਵਜ਼ਨ ਹੁੰਦਾ ਸੀ ਅਤੇ ਅੱਜ ਅਜ਼ਾਦ ਭਾਰਤ ਦੇ ਪੜ੍ਹੇ ਲਿਖੇ ਆਗੂ ਇਹੋ ਜਿਹੀਆਂ ਖੋਖਲੀਆਂ ਗੱਲਾਂ ਕਰਦੇ ਹਨ ਕਿ ਜਿਨ੍ਹਾਂ ਨੂੰ ਸੁਣ ਕੇ ਜਾਂ ਸ਼ਰਮ ਆਉਂਦੀ ਹੈ ਤੇ ਜਾਂ ਹਾਸਾ। ਜਦ ਸਾਡੇ ਵਿੱਦਿਅਕ ਢਾਂਚੇ ਹੀ ਲਾਈਲੱਗ ਪੈਦਾ ਕਰਨ ਵਿਚ ਲੱਗੇ ਹੋਏ ਹਨ, ਫਿਰ ਅਸੀਂ ਕੀ ਆਸ ਕਰ ਸਕਦੇ ਹਾਂ? ਪੜ੍ਹਾਈ ਦਾ ਅਰਥ ਘੋਟਾ ਲਾ ਕੇ ਪੜ੍ਹਨਾ ਨਹੀਂ, ਸਗੋਂ ਪੜ੍ਹਾਈ ਦਾ ਅਰਥ ਹੈ ਚੰਗਾ ਇਨਸਾਨ ਬਣਨਾ ਅਤੇ ਮਜ਼ਮੂਨ ਨੂੰ ਪੂਰਾ ਸਮਝਣਾਜੇ ਇਨਸਾਨ ਪੜ੍ਹ ਲਿਖ ਕੇ ਚੰਗਾ ਇਨਸਾਨ ਨਹੀਂ ਬਣ ਸਕਦਾ, ਫਿਰ ਉਸ ਪੜ੍ਹਾਈ ਦਾ ਕੀ ਲਾਭ ਹੋਇਆ?

ਪੰਡਤ ਨਹਿਰੂ ਇੰਗਲੈਂਡ ਦਾ ਪੜ੍ਹਿਆ ਲਿਖਿਆ ਸੀ, ਜਦ ਕਿ ਰਾਹੁਲ ਗਾਂਧੀ ਅਜ਼ਾਦ ਭਾਰਤ ਦੀ ਪੈਦਾਵਾਰ ਹੈਜਦ ਭਾਰਤ ਅਜ਼ਾਦ ਹੋਇਆ ਸੀ ਤਾਂ ਨਹਿਰੂ ਨੇ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਡਾਕਟਰ ਰਜਿੰਦਰ ਪ੍ਰਸਾਦ ਨੂੰ ਬਾਬਾ ਬਾਲਿਕ ਨਾਥ ਦੇ ਮੰਦਰ ਤੋਂ ਆਏੇ ਸੱਦੇ ਨੂੰ ਨਾਂਹ ਕਰਨ ਲਈ ਇਸ ਕਰਕੇ ਆਖਿਆ ਸੀ ਕਿ ਸਿਆਸਤ ਨੂੰ ਧਰਮ ਨਾਲੋਂ ਵੱਖ ਰਖਣਾ ਹੈਪਰ ਅੱਜ ਉਸ ਦੇ ਖ਼ਾਨਦਾਨ ਦਾ ਹੀ ਮੈਂਬਰ ਰਾਹੁਲ ਗਾਂਧੀ ਬਾਬੇ ਬਾਲਕ ਨਾਥ ਤੋਂ ਵੋਟਾਂ ਦੀ ਭੀਖ ਮੰਗਦਾ ਫਿਰਦਾ ਦੇਖਿਆ ਹੈ। ਲੱਗਦਾ ਹੈ ਕਿ ਕਾਂਗਰਸ ਵੀ ਬੀ.ਜੇ.ਪੀ. ਦੀ ਨਕਲ ਕਰ ਰਹੀ ਹੈ? ਪੰਡਤ ਨਹਿਰੂ ਨੇ ਧਰਮ ਨਿਰਪੇਖ ਨੀਤੀ ਨੂੰ ਭਾਰਤ ਦੇ ਸੰਵਿਧਾਨ ਦਾ ਹਿੱਸਾ ਬਣਾਇਆ ਸੀ ਤਾਂ ਕਿ ਭਾਰਤ ਵਿਚ ਵੱਖਰੇ ਵੱਖਰੇ ਧਰਮਾਂ ਦੇ ਲੋਕ ਮਿਲਜੁਲ ਕੇ ਰਹਿ ਸਕਣਪਰ ਅੱਜ ਉਸ ਦੇ ਖ਼ਾਨਦਾਨ ਦਾ ਮੈਂਬਰ ਭਾਰਤੀ ਜਨਤਾ ਪਾਰਟੀ ਦਾ ਲਾਈਲਗ ਬਣ ਕੇ ਪੰਡਤ ਨਹਿਰੂ ਦੀ ਸੋਚ ਦਾ ਹੀ ਮਖੌਲ ਉਡਾ ਰਿਹਾ ਹੈਲੱਗਦਾ ਹੈ ਭਾਰਤ ਵੀ, ਪਾਕਿਸਤਾਨ ਦੀ ਤਰ੍ਹਾਂ ਜਲਦੀ ਇਕ ਕੱਟੜ ਧਾਰਮਿਕ ਦੇਸ਼ ਬਣ ਜਾਵੇਗਾ

*****

(1204)

About the Author

ਜਗਤਾਰ ਸਹੋਤਾ

ਜਗਤਾਰ ਸਹੋਤਾ

Bradford, West Yorkshire, England.
Phone: (44 - 77615 - 01561)
Email: (sahotajagtar@yahoo.co.uk)