AmandeepSSekhon7ਇਹ ਤਾੜੀਆਂ ਸਾਡੀ ਸੋਚ ਉੱਤੇ ਠਾਹ-ਠਾਹ ਕਰਕੇ ਵੱਜਣੀਆਂ ਚਾਹੀਦੀਆਂ ਹਨ ਕਿਉਂਕਿ ਅਸੀਂ ...
(28 ਅਪ੍ਰੈਲ 2019)

ਜੇ ਤੁਸੀਂ ਭਾਜਪਾ-ਆਰ.ਐੱਸ.ਐੱਸ. ਦੀ ਭਾਸ਼ਾ ਨਹੀਂ ਬੋਲਦੇ ਤਾਂ ਤੁਹਾਨੂੰ ਆਪਣੀ ਦੇਸ਼-ਭਗਤੀ ਸਾਬਿਤ ਕਰਨੀ ਪਵੇਗੀਅਤੇ ਜੇ ਇਸ ਵਿਚਾਰਧਾਰਾ ਦੇ ਵਿਰੁੱਧ ਜਾਂਦੇ ਹੋਏ ਵੀ ਤੁਸੀਂ ਦੇਸ਼ ਭਗਤ ਬਣੇ ਰਹਿਣਾ ਹੈ ਤਾਂ ਤੁਹਾਨੂੰ ਗੁਮਿਹਰ ਕੌਰ ਹੋਣਾ ਪਵੇਗਾ, ਜਿਸਦੇ ਪਿਤਾ ਪਾਕਿਸਤਾਨ ਨਾਲ ਲੜਦੇ ਸ਼ਹੀਦ ਹੋਏ, ਜਾਂ ਫਿਰ ਹੇਮੰਤ ਕਰਕਰੇ, ਜੋ ਆਪ 26 ਨਵੰਬਰ 2008 ਨੂੰ ਆਤੰਕਵਾਦੀਆਂ ਦਾ ਮੁਕਾਬਲਾ ਕਰਦਿਆਂ ਸ਼ਹੀਦ ਹੋਇਆ26 ਨਵੰਬਰ ਦੀ ਰਾਤ ਨੂੰ ਹੇਮੰਤ ਕਰਕਰੇ ਇੱਕ ਸ਼ਹੀਦ ਬਣ ਗਿਆ ਸੀ ਅਤੇ ਅਗਲੀ ਸਵੇਰ, ਜਿਸ ਤਰ੍ਹਾਂ ਕਿ ਰਿਵਾਜ਼ ਚੱਲ ਪਿਆ, ਹੈ ਉਸ ਦੇ ਘਰ ਅੱਗੇ ਸ਼ਿਵ ਸੈਨਾ ਨੇ ਉਸਦੀ ਤਸਵੀਰ ਨਾਲ ਆਪਣੇ ਨੇਤਾਵਾਂ ਦੀ ਤਸਵੀਰ ਵਾਲਾ ਬੈਨਰ ਲੱਗਾ ਦਿੱਤਾਪਰ 26 ਨਵੰਬਰ ਦੀ ਸਵੇਰ ਵੇਲੇ ਸ਼ਿਵ ਸੈਨਾ ਦੇ ਅਖਬਾਰ ਸਾਮਨਾਵਿੱਚ ਕਰਕਰੇ ਅਤੇ ਉਸਦੇ ਪਰਿਵਾਰ ਨੂੰ ਛਿੱਤਰ ਮਾਰ ਕੇ ਸਹੀ ਰਾਹ ਉੱਤੇ ਲਿਆਉਣ ਦੀ ਧਮਕੀ ਦਿੱਤੀ ਗਈ ਸੀਉਸ ਵੇਲੇ ਦੇ ਭਾਜਪਾ ਦੇ ਮੁਖੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਕਰਕਰੇ ਦੀ ਪਤਨੀ ਨੇ ਅਫਸੋਸ ਕਰਨ ਲਈ ਆਉਣ ਤੋਂ ਮਨ੍ਹਾਂ ਕਰ ਦਿੱਤਾਗੁਜਰਾਤ ਦੇ ਮੁੱਖ ਮੰਤਰੀ, ਨਰਿੰਦਰ ਮੋਦੀ ਦੀ ਦੋ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਵੀ ਉਸ ਬਹਾਦਰ ਔਰਤ ਨੇ ਠੁਕਰਾ ਦਿੱਤੀਕਿਉਂਕਿ ਜਿਹੋ ਜਿਹੀ ਭਾਸ਼ਾ ਪ੍ਰੱਗਿਆ ਸਿੰਘ ਠਾਕੁਰ ਨੇ ਕਰਕਰੇ ਲਈ ਵਰਤੀ ਹੈ, ਉਹੋ ਜਿਹੀ ਹੀ ਭਾਸ਼ਾ ਦੀ ਵਰਤੋਂ ਭਾਜਪਾ ਦੇ ਇਹ ਨੇਤਾ ਕਰਕਰੇ ਲਈ ਵਰਤਦੇ ਰਹੇ ਸਨ

26 ਨਵੰਬਰ 2008 ਦੀ ਘਟਨਾ ਵਿੱਚ ਸ਼ਹੀਦ ਹੋਣ ਤੋਂ ਪਹਿਲਾਂ ਕਰਕਰੇ ਸੰਘਵਾਦੀ ਤਾਕਤਾਂ ਦੀ ਗਲੇ ਦੀ ਹੱਡੀ ਬਣਿਆ ਹੋਇਆ ਸੀ29 ਸਤੰਬਰ 2008 ਨੂੰ ਮਹਾਰਾਸ਼ਟਰ ਦੇ ਇੱਕ ਮੁਸਲਿਮ ਬਹੁਗਿਣਤੀ ਵਾਲੇ ਕਸਬੇ ਮਾਲੇਗਾਓਂ ਵਿੱਚ ਦੋ ਬੰਬ ਧਮਾਕੇ ਹੋਏ ਜਿਨ੍ਹਾਂ ਵਿੱਚ 9 ਵਿਅਕਤੀ ਮਾਰੇ ਗਏ ਅਤੇ 80 ਜ਼ਖਮੀ ਹੋਏਇਨ੍ਹਾਂ ਵਿੱਚੋਂ ਇੱਕ ਧਮਾਕੇ ਵਿੱਚ ਜੋ ਮੋਟਰ-ਸਾਈਕਲ ਵਰਤੀ ਗਈ ਉਹ ਪ੍ਰੱਗਿਆ ਠਾਕੁਰ ਦੀ ਸੀਮਹਾਂਰਾਸ਼ਟਰ ਪੁਲਿਸ ਦੇ ਐਂਟੀ-ਟੈਰੋਰਿਸਟ ਸਕਵੈਡ ਦੇ ਮੁਖੀ ਹੇਮੰਤ ਕਰਕਰੇ ਸਨਉਸ ਦਿਨ ਕੀਤੀਆਂ ਗਈਆਂ ਹਜ਼ਾਰਾਂ ਹੀ ਟੈਲੀਫੋਨ ਕਾਲਾਂ ਵਿੱਚੋਂ ਇੱਕ ਕਾਲ ਪ੍ਰੱਗਿਆ ਠਾਕੁਰ ਦੀ ਵੀ ਸੀ, ਜਿਸ ਵਿੱਚ ਉਹ ਦੂਸਰੇ ਵਿਅਕਤੀ ਨੂੰ ਡਾਂਟਦੀ ਹੈ ਕਿ ਉਸਦੀ ਮੋਟਰ-ਸਾਈਕਲ ਕਿਉਂ ਵਰਤੀ ਗਈ, ਅਤੇ ਜੇ ਵਰਤੀ ਹੀ ਗਈ ਸੀ ਤਾਂ ਸਿਰਫ ਛੇ ਹੀ ਕਿਉਂ ਮਰੇ? ਇਸ ਤੋਂ ਪਿੱਛੋਂ ਪ੍ਰੱਗਿਆ ਠਾਕੁਰ ਦੇ ਅਤੇ ਉਸ ਨਾਲ ਗੱਲ ਕਰਨ ਵਾਲੇ ਹੋਰ ਫੋਨਾਂ ਦੀ ਟੈਪਿੰਗ ਸ਼ੁਰੂ ਹੋਈ ਅਤੇ ਕੁੱਲ 440 ਮਿੰਟ ਦੀਆਂ ਫੋਨ ਰਿਕਾਰਡ ਸਬੂਤ ਦੇ ਤੌਰ ਉੱਤੇ ਵਰਤਿਆ ਗਿਆ30 ਅਕਤੂਬਰ 2008 ਨੂੰ ਪ੍ਰੱਗਿਆ ਠਾਕੁਰ ਅਤੇ ਛੇ ਹੋਰ ਅਰੋਪੀਆਂ ਵਿਰੁੱਧ ਕੇਸ ਫਰੇਮ ਕੀਤੇ ਗਏਇਨ੍ਹਾਂ ਦੇ ਗੁਰੱਪ ਵਿੱਚ ਇੱਕ ਦਇਆਨੰਦ ਪਾਂਡੇ ਵੀ ਸੀ ਜਿਸ ਨੂੰ ਗੁਪਤ ਰੂਪ ਵਿੱਚ ਵੀਡੀਓ ਰਿਕਾਰਡਿੰਗ ਕਰਨ ਦੀ ਆਦਤ ਸੀਉਸਦੇ ਲੈਪਟੌਪ ਵਿੱਚੋਂ ਇਸ ਕੇਸ ਨਾਲ ਸਬੰਧਿਤ 34 ਰਿਕਾਰਡਿੰਗਜ਼ ਮਿਲੀਆਂਇਨ੍ਹਾਂ ਰਿਕਾਰਡਿੰਗਜ਼ ਅਤੇ ਪੁਲਿਸ ਨੂੰ ਦਿੱਤੇ ਅਰੋਪੀਆਂ ਦੇ ਬਿਆਨਾਂ ਨੇ ਇੱਕ ਵੱਡੇ ਆਤੰਕਵਾਦੀ ਸੰਗਠਨ ਦੀਆਂ ਪਰਤਾਂ ਖੋਲ੍ਹ ਦਿੱਤੀਆਂਇਹ ਸਪਸ਼ਟ ਹੋ ਗਿਆ ਕਿ ਇਸ ਸਾਜ਼ਿਸ਼ ਦੇ ਆਰੋਪੀਆਂ ਦਾ ਸਬੰਧ ਮਾਲੇਗਾਓਂ ਵਿੱਚ ਹੀ ਹੋਏ 2006 ਦੇ ਅਤੇ 2007 ਵਿੱਚ ਹੋਏ ਸਮਝੌਤਾ ਐਕਸਪ੍ਰੈੱਸ ਦੇ ਬੰਬ ਧਮਾਕਿਆਂ ਨਾਲ ਵੀ ਸੀਇਹ ਕੇਸ ਨੰਗੀਆਂ ਤਾਰਾਂ ਦਾ ਇੱਕ ਅਜਿਹਾ ਗੁੱਛਾ ਸੀ ਜਿਸ ਨੂੰ ਹੱਥ ਲਾਉਣ ਤੋਂ ਮੌਕੇ ਦੀ ਕਾਂਗਰਸ ਸਰਕਾਰ ਡਰਦੀ ਸੀਕਿਉਂਕਿ ਉਸਨੂੰ ਪਤਾ ਸੀ ਕਿ ਭਾਜਪਾ ਦੇ ਮੂੰਹ-ਫੱਟ ਨੇਤਾ ਇਸ ਕੇਸ ਦੇ ਅਧਾਰ ਉੱਤੇ ਕਾਂਗਰਸ ਨੂੰ ਹਿੰਦੂ ਵਿਰੋਧੀ ਗਰਦਾਨ ਦੇਣਗੇਜੋ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਗਰਸ ਉੱਤੇ ਹਮਲੇ ਕਰਦੇ ਹੋਏ ਆਖ ਵੀ ਰਹੇ ਹਨਉਹ ਹਰ ਥਾਂ ਭੀੜਾਂ ਨੂੰ ਪੁੱਛਦੇ ਹਨ, ਭਾਈਓ, ਬਹਿਨੋਂ, ਕਿਆ ਕੋਈ ਹਿੰਦੂ ਕਭੀ ਆਤੰਕਵਾਦੀ ਹੋ ਸਕਤਾ ਹੈ ਕਿਆ?”

ਕੁਦਰਤੀ ਹੈ ਕਿ ਕਿਸੇ ਵੀ ਧਰਮ ਦੇ ਲੋਕਾਂ ਨੂੰ ਆਤੰਕਵਾਦ ਨੂੰ ਆਪਣੇ ਧਰਮ ਨਾਲ ਜੋੜਿਆ ਜਾਣਾ ਪਸੰਦ ਨਹੀਂਸਿੱਖ ਵੀ ਇਸੇ ਤਰ੍ਹਾਂ ਮਹਿਸੂਸ ਕਰਦੇ ਸਨ ਜਦੋਂ ਸਿੱਖ ਆਤੰਕਵਾਦਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ, ਜਾਂ ਮੁਸਲਿਮ ਆਤੰਕਵਾਦਦੀ ਵਰਤੋਂ ਕੀਤੀ ਜਾਂਦੀ ਹੈਸ਼ਾਇਦ ਖਾਲਿਸਤਾਨੀ ਆਤੰਕਵਾਦੀ ਜਾਂ ਜਿਹਾਦੀ ਆਤੰਕਵਾਦੀ ਆਖਣਾ ਜ਼ਿਆਦਾ ਸਹੀ ਰਹਿੰਦਾਭਾਜਪਾ ਦੇ ਮੂੰਹ ਉੱਤੇ ਉਨ੍ਹਾਂ ਦਾ ਹੀ ਛਿੱਤਰ ਮਾਰਨ ਲਈ ਕੁਝ ਲੋਕਾਂ ਨੇ ਹਿੰਦੂ ਆਤੰਕਵਾਦੀ ਸ਼ਬਦ ਦੀ ਵਰਤੋਂ ਕੀਤੀਕਿਉਂਕਿ ਭਾਜਪਾ ਲੀਡਰ ਇਹ ਵਾਰ-ਵਾਰ ਆਖਦੇ ਸਨ ਕਿ ਮੰਨਿਆ ਹਰ ਮੁਸਲਮਾਨ ਆਤੰਕਵਾਦੀ ਨਹੀਂ ਪਰ ਹਰ ਆਤੰਕਵਾਦੀ ਮੁਸਲਮਾਨ ਹੈਪਰ ਪ੍ਰੱਗਿਆ ਠਾਕੁਰ ਅਤੇ ਉਸਦੇ ਸਾਥੀ ਅਤੇ ਉਨ੍ਹਾਂ ਦੀਆਂ ਸਰਪਰਸਤ ਸਨਾਤਨ ਸੰਸਥਾ ਅਤੇ ਅਭਿਨਵ ਭਾਰਤ ਵਰਗੀਆਂ ਸੰਸਥਾਵਾਂ ਹਿੰਦੂਤਵ ਦੀ ਵਿਚਾਰਧਾਰਾ ਦੀਆਂ ਧਾਰਣੀ ਸਨ ਅਤੇ ਕਿਸੇ ਵੀ ਤਰ੍ਹਾਂ ਮੁਸਲਮਾਨ ਨਹੀਂ ਸਨਇਸ ਨਾਲ ਇਹ ਸਾਬਿਤ ਹੁੰਦਾ ਸੀ ਕਿ ਸਾਰੇ ਆਤੰਕਵਾਦੀ ਮੁਸਲਮਾਨ ਨਹੀਂ ਹੁੰਦੇ, ਕਈ ਹਿੰਦੂ ਵੀ ਆਤੰਕਵਾਦੀ ਹੁੰਦੇ ਹਨਇਸ ਸੱਚਾਈ ਤੋਂ ਭਾਜਪਾ, ਆਰ.ਐੱਸ.ਐੱਸ. ਅਤੇ ਸ਼ਿਵ ਸੈਨਾ ਭੱਜਣਾ ਚਾਹੁੰਦੇ ਸਨ ਅਤੇ ਇਸ ਕੇਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਸਨਦੂਜੇ ਪਾਸੇ ਹੇਮੰਤ ਕਰਕਰੇ ਇੱਕ ਇਮਾਨਦਾਰ ਅਧਿਕਾਰੀ ਸੀ ਅਤੇ ਇਸ ਕੇਸ ਦੀ ਪੜਤਾਲ ਤੱਥਾਂ ਦੇ ਅਧਾਰ ਉੱਤੇ ਕਰ ਰਿਹਾ ਸੀ ਨਾ ਕਿ ਦੋਸ਼ੀਆਂ ਦੇ ਧਰਮ ਦੇ ਅਧਾਰ ਉੱਤੇਕਰਕਰੇ ਦੀ ਮੌਤ ਤੱਕ ਕੋਈ ਵੀ ਇਸ ਕੇਸ ਵਿੱਚ ਦਖਲ ਨਾ ਦੇ ਸਕਿਆ

ਪਰ ਕਰਕਰੇ ਦੀ ਮੌਤ ਤੋਂ ਪਿੱਛੋਂ ਇਹ ਕੇਸ ਪਹਿਲਾਂ ਸੀ.ਬੀ.ਆਈ. ਨੂੰ ਦਿੱਤਾ ਗਿਆ ਅਤੇ ਫਿਰ ਐਨ.ਆਈ.ਏ. (ਨੈਸ਼ਨਲ ਇੰਨਵੈਸਟੀਗੇਟਿਵ ਏਜੰਸੀ) ਨੂੰ2014 ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਇਸ ਕੜੀ ਦੇ ਸਾਰੇ ਕੇਸਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ ਲੱਗੀਆਂ2016 ਵਿੱਚ ਇਹ ਸਾਫ ਹੋ ਗਿਆ ਸੀ ਕਿ ਸਰਕਾਰੀ ਪੱਖ ਇਨ੍ਹਾਂ ਕੇਸਾਂ ਨੂੰ ਹਾਰਨਾ ਚਾਹੁੰਦਾ ਹੈਇਸ ਕੇਸ ਦੇ ਇੱਕ ਵਿਸ਼ਲੇਸ਼ਕ ਨਿਰੰਜਨ ਟਕਲੇ ਨੇ ਇਸਦੇ ਬਾਰੇ ਕਈ ਲੇਖ ਲਿਖੇ ਹਨ ਅਤੇ ਯੂ-ਟਿਊਬ ਉੱਤੇ ਉਸਦੇ ਲੈਕਚਰ ਵੀ ਪਏ ਹਨਉਹ ਆਖਦਾ ਹੈ ਕਿ ਇਸ ਕੇਸ ਨਾਲ ਸਬੰਧਿਤ ਕਈ ਗਵਾਹ ਆਪਣੇ ਬਿਆਨਾਂ ਤੋਂ ਮੁੱਕਰ ਗਏ2016 ਵਿੱਚ ਆਰੋਪੀਆਂ ਦੇ ਇਕਬਾਲੀਆ ਬਿਆਨ ਮੁੰਬਈ ਦੀ ਸਪੈਸ਼ਲ ਕੋਰਟ ਵਿੱਚੋਂ ਚੋਰੀ ਹੋ ਗਏਫੋਨ ਕਾਲਾਂ ਦੇ ਰਿਕਾਰਡ ਅਤੇ ਵੀਡੀਓ ਰਿਕਾਰਡਿੰਗਜ਼ ਨੂੰ ਅਦਾਲਤ ਵਿੱਚ ਸਬੂਤ ਦੇ ਤੌਰ ਉੱਤੇ ਪੇਸ਼ ਹੀ ਨਹੀਂ ਕੀਤਾ ਗਿਆ ਕਿਉਂਕਿ ਇਨ੍ਹਾਂ ਵਿੱਚ ਕੁਝ ਅਜਿਹੇ ਪ੍ਰਭਾਵਸ਼ਾਲੀ ਵਿਅਕਤੀਆਂ ਬਾਰੇ ਵੀ ਤੱਥ ਉਜਾਗਰ ਹੁੰਦੇ ਸਨ ਜਿਸ ਨਾਲ ਭਾਜਪਾ-ਆਰ.ਐੱਸ.ਐੱਸ. ਦੀ ਦੇਸ਼-ਭਗਤੀ ਦਾ ਮਖੌਟਾ ਤਾਰ-ਤਾਰ ਹੋ ਜਾਂਦਾਸੰਘ ਦੇ ਇੱਕ ਉੱਘੇ ਲੀਡਰ ਸ਼ਾਮ ਆਪਟੇ ਅਤੇ ਦਇਆਨੰਦ ਪਾਂਡੇ ਦੀ ਇੱਕ ਆਪਸੀ ਗੱਲਬਾਤ ਦੀ ਵੀਡੀਓ ਰਿਕਾਰਡਿੰਗ ਵਿੱਚ ਪਾਂਡੇ ਦੱਸਦਾ ਹੈ ਕਿ ਮਾਲੇਗਾਂਵ ਧਮਾਕੇ ਦੇ ਇੱਕ ਆਰੋਪੀ ਪ੍ਰਸਾਦ ਪੁਰੋਹਿਤ ਨੇ ਉਸ ਨੂੰ ਦੱਸਿਆ ਹੈ ਕਿ ਇੰਦਰੇਸ਼ ਕੁਮਾਰ ਅਤੇ ਮੋਹਨ ਭਾਗਵਤ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ ਤੋਂ 24 ਕਰੋੜ ਰੁਪਏ ਨੇਪਾਲ ਵਿੱਚ ਹਿੰਦੂਵਾਦੀ ਸੰਗਠਨ ਕਾਇਮ ਕਰਨ ਲਈ ਮਿਲੇ ਸਨ ਜੋ ਉਨ੍ਹਾਂ ਨੇ ਹੜੱਪ ਕਰ ਲਏਨਿਰੰਜਨ ਟਕਲੇ ਆਖਦਾ ਹੈ ਕਿ ਇਸ ਗੱਲ ਨੂੰ ਇੱਕ ਤੱਥ ਨਾ ਵੀ ਮੰਨਿਆ ਜਾਵੇ ਪਰ ਇੱਕ ਲੀਡ ਤਾਂ ਹੈ ਹੀ ਜੋ ਹੋਰ ਪੜਤਾਲ ਦੀ ਮੰਗ ਕਰਦੀ ਹੈ ਅਤੇ ਸ਼ਾਇਦ ਅਜਿਹੇ ਸਵਾਲਾਂ ਦੇ ਉੱਠਣ ਤੋਂ ਬਚਦੇ ਹੋਏ ਹੀ ਐੱਨ.ਆਈ.ਏ. ਨੇ ਇਨ੍ਹਾਂ ਸਬੂਤਾਂ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾਜੇ ਅਜਿਹੀ ਕੋਈ ਗੱਲ ਸਾਬਿਤ ਹੁੰਦੀ ਹੈ ਕਿ ਸੰਘ ਪਾਕਿਸਤਾਨ ਦੀ ਖੁਫੀਆ ਏਜੰਸੀ ਦੀ ਸਹਾਇਤਾ ਨਾਲ ਨੇਪਾਲ ਵਿੱਚ ਹਿੰਦੂ ਸੰਗਠਨ ਸਥਾਪਿਤ ਕਰਨਾ ਚਾਹੁੰਦਾ ਸੀ ਕਿਉਂਕਿ ਮਾਓਵਾਦ ਨੂੰ ਦੋਵੇਂ ਧਿਰਾਂ ਸਾਂਝਾ ਦੁਸ਼ਮਣ ਮੰਨਦੀਆਂ ਸਨ ਤਾਂ ਇਹ ਗੱਲ ਸਪਸ਼ਟ ਹੋ ਜਾਵੇਗੀ ਕਿ ਦੋਵੇਂ ਕਿਸਮ ਦਾ ਕੱਟੜਪੰਥ ਨਾ ਸਿਰਫ ਇੱਕ-ਦੂਜੇ ਦੇ ਸਿਰ ਉੱਤੇ ਹੀ ਜਿਉਂਦਾ ਹੈ ਬਲਕਿ ਇੱਕ ਦੂਜੇ ਦੀ ਲੁਕਵੀਂ ਸਹਾਇਤਾ ਵੀ ਕਰਦਾ ਹੈ

ਅੱਜ ਪ੍ਰੱਗਿਆ ਠਾਕੁਰ ਬੜੀ ਵੱਡੀ ਦੇਸ਼-ਭਗਤ ਬਣ ਰਹੀ ਹੈ ਪਰ ਨਿਰੰਜਨ ਟਕਲੇ ਦਾ ਕਹਿਣਾ ਹੈ ਕਿ ਉਨ੍ਹਾਂ ਵੀਡੀਓ ਰਿਕਾਰਡਿੰਗਾਂ ਵਿੱਚ ਇਨ੍ਹਾਂ ਦੀ ਸੰਸਥਾ ਭਾਰਤ ਦੇ ਸੰਵਿਧਾਨ ਨੂੰ ਉਲਟ ਕੇ ਹਿੰਦੂ ਰਾਸ਼ਟਰ ਦੀ ਸਥਾਪਨਾ ਦੀ ਗੱਲ ਕਰਦੀ ਹੈ ਅਤੇ ਇਜ਼ਰਾਈਲ ਜਾਂ ਥਾਈਲੈਂਡ ਵਿੱਚ ਇੱਕ ਸਮਾਨਾਂਤਰ ਸਰਕਾਰ ਦੀ ਕਾਇਮੀ ਦੀ ਵੀ ਗੱਲ ਕਰਦੀ ਹੈਤਾਂ ਫਿਰ ਦੇਸ਼ਧ੍ਰੋਹੀ ਕੌਣ ਹੈ, ਹੇਮੰਤ ਕਰਕਰੇ ਜੋ ਇਸ ਸਾਜ਼ਿਸ਼ ਨੂੰ ਨੰਗਾ ਕਰਦਾ ਹੈ ਜਾਂ ਪ੍ਰੱਗਿਆ ਠਾਕੁਰ ਅਤੇ ਇਸਦੇ ਸਾਥੀ ਜੋ ਦੇਸ਼ ਦਾ ਸੰਵਿਧਾਨਕ ਢਾਂਚਾ ਖਤਮ ਕਰ ਦੇਣਾ ਲੋਚਦੇ ਹਨ? ਅੱਜ ਪ੍ਰੱਗਿਆ ਠਾਕੁਰ ਨੂੰ ਭਾਜਪਾ ਨੇ ਆਪਣੇ ਇੱਕ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਲਿਆਂਦਾ ਹੈ, ਜਦਕਿ ਕੋਰਟ ਨੇ ਪ੍ਰੱਗਿਆ ਨੂੰ ਕੇਸ ਵਿੱਚੋਂ ਬਰੀ ਨਹੀਂ ਕੀਤਾ ਕਿਉਂਕਿ ਇਸ ਧਮਾਕੇ ਵਿੱਚ ਉਸਦੇ ਮੋਟਰ-ਸਾਈਕਲ ਦੀ ਵਰਤੋਂ ਬਾਰੇ ਕੋਈ ਪੁਖ਼ਤਾ ਜਵਾਬ ਪੇਸ਼ ਨਹੀਂ ਸੀ ਕੀਤਾ ਜਾ ਸਕਿਆਹੁਣ ਪ੍ਰੱਗਿਆ ਨੇ ਆਪਣੀਆਂ ਦੈਵੀ ਸ਼ਕਤੀਆਂ ਬਾਰੇ ਵੀ ਖੁਲਾਸਾ ਕੀਤਾ ਹੈ ਕਿ ਉਸਦੇ ਸ਼ਰਾਪ ਨਾਲ ਹੀ ਹੇਮੰਤ ਕਰਕੇ ਦੀ ਮੌਤ ਹੋਈਕੀ ਉਹ ਆਪਣੇ ਸ਼ਰਾਪ ਕਾਰਨ ਹੋਏ ਇਸ ਹਮਲੇ ਵਿੱਚ ਮਰੇ 174 ਹੋਰ ਲੋਕਾਂ ਦੀ ਮੌਤ ਦੀ ਵੀ ਜ਼ਿੰਮੇਵਾਰੀ ਲਵੇਗੀ? ਧੰਨ ਨੇ ਉਸਦੇ ਨਾਲ ਸਟੇਜ ਉੱਤੇ ਬੈਠੇ ਭਾਜਪਾ ਲੀਡਰ ਉਸਦੇ ਇਸ ਗੱਲ ਉੱਤੇ ਤਾੜੀਆਂ ਵਜਾ ਰਹੇ ਸਨ!

ਇਹ ਤਾੜੀਆਂ ਸਾਡੀ ਸੋਚ ਉੱਤੇ ਠਾਹ-ਠਾਹ ਕਰਕੇ ਵੱਜਣੀਆਂ ਚਾਹੀਦੀਆਂ ਹਨ ਕਿਉਂਕਿ ਅਸੀਂ ਇੱਕ ਵਿਅਕਤੀ ਬਣ ਕੇ ਨਹੀਂ ਇੱਕ ਧਿਰ ਬਣਕੇ ਸੋਚਦੇ ਹਾਂ ਅਤੇ ਆਪਣੀ ਧਿਰ ਦੀ ਹਰ ਗ਼ਲਤ ਗੱਲ ਨੂੰ ਵੀ ਜਾਇਜ਼ ਠਹਿਰਾਉਣ ਤੱਕ ਜਾਂਦੇ ਹਾਂ, ਜਿਵੇਂ ਕਿ ਸਾਡੇ ਖੱਬੇ-ਪੱਖੀ ਮਿੱਤਰ ਸਟਾਲਿਨ ਅਤੇ ਮਾਓ ਦੇ ਅੱਤਿਆਚਾਰਾਂ ਨੂੰ ਮੰਨਣ ਤੋਂ ਮੁਨਕਰ ਰਹਿੰਦੇ ਹਨਅਜਿਹੇ ਰੁਝਾਨਾਂ ਤੋਂ ਬਚਦੇ ਹੋਏ ਸਾਨੂੰ ਗ਼ਲਤ ਨੂੰ ਗ਼ਲਤ ਕਹਿਣ ਅਤੇ ਇੱਕ ਸਮੂਹ ਦੀ ਥਾਂ ਇੱਕ ਵਿਅਕਤੀ ਵਜੋਂ ਸੋਚਣ ਦੀ ਆਦਤ ਪਾਉਣੀ ਚਾਹੀਦੀ ਹੈ, ਨਹੀਂ ਤਾਂ ਸਿਆਸਦਾਨ ਸਾਡੇ ਜਾਤੀ ਅਤੇ ਧਰਮ ਦੇ ਮੁੱਦਿਆਂ ਨੂੰ ਹੀ ਅੱਗੇ ਰੱਖ ਕੇ ਵੋਟਾਂ ਬਟੋਰਦੇ ਰਹਿਣਗੇ ਅਤੇ ਸਾਡੇ ਸਿੱਖਿਆ, ਸਿਹਤ, ਵਾਤਾਵਰਣ ਅਤੇ ਰੋਜ਼ਗਾਰ ਦੇ ਬੁਨਿਆਦੀ ਮੁੱਦਿਆਂ ਦੀ ਕਦੇ ਪਰਵਾਹ ਨਹੀਂ ਕਰਨਗੇ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1565)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅਮਨਦੀਪ ਸਿੰਘ ਸੇਖੋਂ

ਅਮਨਦੀਪ ਸਿੰਘ ਸੇਖੋਂ

Assistant Professor (Punjabi University Guru Kashi Campus, Talwandi Sabo, Punjab, India)
Phone: (91 - 70099 - 11489)
Email: (aman60.sekhon@gmail.com)