ਵਿਧਵਾ ਮਾਂ ਆਪਣੇ ਇੱਕੋ ਇੱਕ ਸਹਾਰੇ ਦੀ ਤੰਦਰੁਸਤੀ ਲਈ ...PushpinderMorinda7
(28 ਅਗਸਤ 2018)

 

ਘਟਨਾ ਕੁਝ ਮਹੀਨੇ ਪਹਿਲਾਂ ਦੀ ਹੈ, ਜਦੋਂ ਅਸੀਂ ਮੱਧ ਪ੍ਰਦੇਸ ਦੇ ਇੱਕ ਪ੍ਰਮੁੱਖ ਸ਼ਹਿਰ ਦੇ ਇੱਕ ਭੀੜ ਭੜੱਕੇ ਵਾਲੇ ਬਾਜ਼ਾਰ ਵਿੱਚੋਂ ਲੰਘ ਰਹੇ ਸੀਸਥਾਨਕ ਰਿਸ਼ਤੇਦਾਰ ਇਸ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ਅਤੇ ਦੁਕਾਨਾਂ ਬਗੈਰਾ ਬਾਰ ਸਾਨੂੰ ਜਾਣੂ ਕਰਵਾ ਰਹੇ ਸਨਇਸੇ ਦੌਰਾਨ ਉਨਾਂ ਨੇ ਸਾਨੂੰ ਇੱਕ ‘ਜੀ ਡੀ’ ਸ਼ਪੈਸ਼ਲ ਕੁਲਫੀ ਵਾਲੇ ਵਾਰੇ ਵੀ ਦੱਸਿਆਪਰ ਜਿਉਂ ਹੀ ਅਸੀਂ ‘ਜੀ ਡੀ’ ਕੋਲੋਂ ਕੁਲਫੀ ਖਰੀਦਣੀ ਚਾਹੀ ਤਾਂ ਉਸਦਾ ਰਵੱਈਆ ਬੜਾ ਅਜੀਬ ਲੱਗਿਆਉਹ ਆਪਣੇ ਗਾਹਕਾਂ ਨੂੰ ਅਣਗੌਲਿਆ ਕਰ ਰਿਹਾ ਸੀ ਅਤੇ ਇੱਕ ਛੋਟੇ ਜਿਹੇ ਬੱਚੇ ਨਾਲ ਬਹਿਸ ਕਰਨ ਵਿੱਚ ਵਿਅਸਤ ਸੀ ਜਿਹੜਾ ਉਸ ਕੋਲੋਂ ਕੁਲਫੀ ਖਰੀਦਣ ਲਈ ਵੀਹ ਰੁਪਏ ਦਾ ਨੋਟ ਵਾਰ ਵਾਰ ਅੱਗੇ ਕਰ ਰਿਹਾ ਸੀ। ਜੀ ਡੀ ਉਸ ਬੱਚੇ ਨੂੰ ਕੁਲਫੀ ਦੇਣ ਤੋਂ ਸਾਫ ਇਨਕਾਰ ਕਰ ਰਿਹਾ ਸੀਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਜੀ ਡੀ ਆਪਣੇ ਸਾਰੇ ਸਮਾਨ ਨੂੰ ਹੀ ਖਰਾਬ ਦੱਸ ਰਿਹਾ ਸੀਆਖਰ ਸਾਨੂੰ ਉੱਥੋਂ ਅੱਗੇ ਚੱਲਣਾ ਪਿਆ। ਜੀ ਡੀ ਨੇ ਸਾਡੀ ਵੀ ਕੋਈ ਪ੍ਰਵਾਹ ਨਹੀਂ ਕੀਤੀਅੰਤ ਉਹ ਬੱਚਾ ਆਪਣੇ ਪੈਸੇ ਵਾਪਸ ਲੈ ਕੇ ਚਲਾ ਗਿਆ

ਵਾਪਸ ਪਰਤਦਿਆਂ ਸਾਡਾ ਸਾਹਮਣਾ ਫਿਰ ਜੀ ਡੀ ਨਾਲ ਹੋ ਗਿਆ। ਹੁਣ ਸਾਡਾ ਮਕਸਦ ਉਸ ਕੋਲੋਂ ਕੁਲਫੀ ਖਰੀਦਣਾ ਨਹੀਂ ਸੀ, ਅਸੀਂ ਇਹ ਜਾਨਣਾ ਚਾਹੁੰਦੇ ਸੀ ਕਿ ਆਖਿਰ ਉਹ ਆਪਣੇ ਗਾਹਕਾਂ ਦੇ ਮੁੜ ਜਾਣ ਦੀ ਪ੍ਰਵਾਹ ਕੀਤੇ ਬਿਨਾਂ ਬੱਚੇ ਨਾਲ ਇੰਨਾ ਬਹਿਸ ਕਿਉਂ ਰਿਹਾ ਸੀ ਜੀ ਡੀ ਨੇ ਦੱਸਿਆ ਕਿ ਉਹ ਉਸ ਬੱਚੇ ਨੂੰ ਨਿੱਜੀ ਤੌਰ ’ਤੇ ਜਾਣਦਾ ਸੀਉਹ ਬੱਚਾ ਇੱਕ ਵਿਧਵਾ ਔਰਤ ਦਾ ਇਕਲੌਤਾ ਪੁੱਤਰ ਸੀਕੁੱਝ ਸਮਾਂ ਪਹਿਲਾਂ ਉਹ ਬੱਚਾ ਪੇਟ ਦੀ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਰਹਿ ਚੁੱਕਾ ਸੀ, ਜਿਸ ਕਾਰਣ ਉਸਦਾ ਅਪਰੇਸ਼ਨ ਕਰਨਾ ਪਿਆ ਸੀਉਸਦੇ ਇਲਾਜ ਤੇ ਇੰਨਾ ਖਰਚਾ ਆਇਆ ਸੀ ਕਿ ਉਸਦੀ ਮਾਂ ਬੇਚਾਰੀ ਨੂੰ ਆਪਣੇ ਭਾਂਡੇ ਤੱਕ ਵੀ ਵੇਚਣੇ ਪਏ ਸਨ ਅਤੇ ਅਜੇ ਤੱਕ ਵੀ ਉਹ ਕਰਜੇ ਤੋਂ ਮੁਕਤ ਨਹੀਂ ਸੀਜੀ ਡੀ ਦੀਆਂ ਅੱਖਾਂ ਅੱਗੇ ਉਹ ਦ੍ਰਿਸ਼ ਸੀ, ਜਦੋਂ ਇੱਕ ਵਿਧਵਾ ਮਾਂ ਆਪਣੇ ਇੱਕੋ ਇੱਕ ਸਹਾਰੇ ਦੀ ਤੰਦਰੁਸਤੀ ਲਈ ਕਦੇ ਰੱਬ ਅੱਗੇ ਘੰਟਿਆਂ ਬੱਧੀ ਦੁਆਵਾਂ ਕਰਦੀ ਸੀ ਅਤੇ ਕਦੇ ਲੋਕਾਂ ਅੱਗੇ ਪੈਸੇ ਦੀ ਮਦਦ ਲਈ ਹੱਥ ਅੱਡਦੀ ਸੀਡਾਕਟਰੀ ਹਦਾਇਤਾਂ ਮੁਤਾਬਿਕ ਉਸ ਬੱਚੇ ਨੂੰ ਅਜਿਹੇ ਖਾਧ ਪਦਾਰਥਾਂ ਦੀ ਮਨਾਹੀ ਸੀਕੁਝ ਦਿਨ ਪਹਿਲਾਂ ਉਸ ਬੱਚੇ ਦੀ ਮਾਂ ਨੇ ਜੀ ਡੀ ਨੂੰ ਕਿਸੇ ਵੀ ਹਾਲਤ ਵਿੱਚ ਉਸ ਨੂੰ ਕੁਲਫੀ ਨਾ ਦੇਣ ਲਈ ਖਾਸ ਤੌਰ ’ਤੇ ਕਿਹਾ ਸੀਹੁਣ ਜਦੋਂ ਵੀ ਉਹ ਕਿਸੇ ਦੇ ਘਰ ਕੰਮ ਕਰਨ ਚਲੀ ਜਾਂਦੀ ਹੈ ਤਾਂ ਇਹ ਲੜਕਾ ਪੈਸੇ ਚੋਰੀ ਕਰ ਲੈਂਦਾ ਹੈ ਅਤੇ ਅਜਿਹੀਆਂ ਚੀਜ਼ਾਂ ਉੱਤੇ ਖਰਚ ਕਰ ਦਿੰਦਾ ਹੈ, ਜੋ ਉਸ ਲਈ ਨੁਕਸਾਨਦਾਇਕ ਹੁੰਦੀਆਂ ਹਨਉਂਜ ਵੀ ਜੇਕਰ ਉਹ ਉਸ ਲੜਕੇ ਦੇ ਸਾਹਮਣੇ ਕਿਸੇ ਵੀ ਗਾਹਕ ਨੂੰ ਕੁਲਫੀ ਦੇ ਦਿੰਦਾ ਤਾਂ ਉਸ ਲੜਕੇ ਨੂੰ ਯਕੀਨ ਨਹੀਂ ਹੋਣਾ ਸੀ

ਜੀ ਡੀ ਦੇ ਕਹਿਣ ਮੁਤਾਬਕ ਉਹ ਸਿਰਫ ਆਪਣੀ ਜ਼ਮੀਰ ਦੀ ਆਵਾਜ਼ ਸੁਣਦਾ ਹੈਬੱਚੇ ਨੂੰ ਕੋਈ ਬਹਾਨਾ ਬਣਾ ਕੇ ਟਾਲ ਦੇਣਾ ਉਸ ਦਾ ਨੈਤਿਕ ਫਰਜ਼ ਬਣਦਾ ਹੈਉਹ ਨਹੀਂ ਚਾਹੁੰਦਾ ਕਿ ਉਸਦਾ ਆਪਣਾ ਮਾਮੂਲੀ ਜਿਹਾ ਲਾਭ ਕਿਸੇ ਮਾਂ ਦੀ ਪ੍ਰੇਸ਼ਾਨੀ ਦਾ ਕਾਰਣ ਬਣੇਜੀਡੀ ਮੁਤਾਬਕ ਕਿਸੇ ਮਾਂ ਨੂੰ ਧੋਖਾ ਦੇਣਾ ਇੱਕ ਮਹਾਂ ਪਾਪ ਸੀ ਪਾਪ ਜਾਂ ਪੁੰਨ ਦਾ ਸੰਦਰਭ ਚਾਹੇ ਕੁਝ ਵੀ ਰਿਹਾ ਹੋਵੇ ਪਰ ਮੈਨੂੰ ਗਰੀਬ ਦਾਸ (ਜੀ ਡੀ) ਦੀ ਜ਼ਮੀਰ ਬਹੁਤ ਹੀ ਅਮੀਰ ਜਾਪ ਰਹੀ ਸੀ

ਮੱਧ ਪ੍ਰਦੇਸ ਦੀ ਜ਼ਮੀਨ ’ਤੇ ਖਲੋਤਿਆਂ ਮੇਰੀ ਸੋਚ ਪੰਜਾਬ ਪਰਤ ਆਈਮੈਨੂੰ ਇਨਸਾਨੀਅਤ ਅਤੇ ਹੈਵਾਨੀਅਤ ਵਿਚਲਾ ਫਰਕ ਨਜ਼ਰ ਆ ਰਿਹਾ ਸੀਪੰਜਾਬ ਦੀ ਧਰਤੀ ’ਤੇ ਵਿਚਰਦੇ ਉਹ ਲੋਕ ਜੋ ‘ਚਿੱਟੇ’ ਦਾ ਕਾਲਾ ਵਪਾਰ ਕਰਦੇ ਹਨ ਅਤੇ ਨਿਸਦਿਨ ਮਾਵਾਂ ਦੇ ਡੂੰਘੇ ਵੈਣ ਵੀ ਇਨ੍ਹਾਂ ਦੀ ਜ਼ਮੀਰ ਨੂੰ ਜਰਾ ਵੀ ਝੰਜੋੜਾ ਨਹੀਂ ਦਿੰਦੇਕਿਸੇ ਦੀ ਤਲੀ ’ਤੇ ਮੌਤ ਰੱਖਣ ਤੋਂ ਪਹਿਲਾਂ ਜੇਕਰ ਇਨ੍ਹਾਂ ਦੇ ਦਿਮਾਗਾਂ ਵਿੱਚ ਵੀ ਗਰੀਬ ਦਾਸ ਵਰਗੀ ਅਮੀਰ ਸੋਚ ਆ ਜਾਵੇ ਤਾਂ ਪੰਜਾਬੀ ਵਿਹੜਿਆਂ ਵਿੱਚ ਸੱਥਰ ਵਿਛਣੇ ਬੰਦ ਹੋ ਸਕਦੇ ਹਨਸ਼ਾਲਾ! ਇਹ ਸਭ ਛੇਤੀ ਸੰਭਵ ਹੋਵੇ

*****

(1283)

About the Author

ਪੁਸ਼ਪਿੰਦਰ ਮੋਰਿੰਡਾ

ਪੁਸ਼ਪਿੰਦਰ ਮੋਰਿੰਡਾ

Morinda, Roopnagar, Punjab, India.
Mobile: (91 - 94170 - 51627)
Email: (kaurpushpinder89@gmail.com)