HardevChauhan7““ਪਰ ਇੱਥੇ ਤਾਂ ਪਾਸ ਹੀ ਪੁੱਠਾ ਪੈ ਗਿਆ ਲੱਗਦੈ ਹੈ।” ਮੈਂ ਅਖ਼ਬਾਰ ਉਨ੍ਹਾਂ ਨੂੰ ਦੇਂਦਿਆਂ ਕਿਹਾ ...
(17 ਜੂਨ 2018)

 

ਇਹ ਘਟਨਾ ਸਾਲ 2004 ਦੇ ਜਨਵਰੀ ਮਹੀਨੇ ਦੇ ਆਖਰੀ ਸਨਿੱਚਰਵਾਰ ਹੈਦੁਪਹਿਰੇ ਮੰਗਲ ਢਿੱਲੋਂ ਦੀ ਪ੍ਰੈੱਸ ਮਿਲਣੀ ਸੀ, ਸ਼ਾਮੀ ਮੋਹਨ ਭੰਡਾਰੀ ਦੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਪੁਸਤਕ ਮੂਨ ਦੀ ਅੱਖ’ ਦੇ ਅੰਗਰੇਜ਼ੀ ਰੂਪਾਂਤਰਣ ਦੀ ਆਈ ਆਫ ਏ ਡੋ (The eye of a doe) ਦਾ ਲੋਕ ਅਰਪਣ ਸਮਾਗਮ ਹੋਣਾ ਸੀਬਿਊਰੋ ਚੀਫ਼ ਦੁਆਰਾ ਦੋਵੇਂ ਜ਼ਿੰਮੇਵਾਰੀਆਂ ਮੈਨੂੰ ਸੌਂਪੀਆਂ ਗਈ ਸਨ ਉਦੋਂ ਕਬੂਤਰਬਾਜ਼ੀ ਦਾ ਦੌਰ ਸਿਖਰਾਂ ਉੱਤੇ ਸੀਦਲੇਰ ਮਹਿੰਦੀ ਵਰਗੇ ਪੌਪ ਗਾਇਕ ਇਸ ਇੱਲਤ ਦਾ ਸੇਕ ਝੱਲ ਰਹੇ ਸਨਹੋਇਆ ਕੀ ਕਿ ਮੰਗਲ ਢਿੱਲੋਂ ਦੇ ਨਾਂ ਵਾਲਾ ਕੋਈ ਹੋਰ ਸ਼ਖਸ ਦਿੱਲੀ ਹਵਾਈ ਅੱਢੇ ’ਤੇ ਜਾਅਲੀ ਵੀਜ਼ੇ ਦੇ ਕੇਸ ਵਿਚ ਫੜਿਆ ਗਿਆਬਿਨਾਂ ਤਫਤੀਸ਼ ਤੇ ਬਿਨਾਂ ਪੁੱਛ-ਪੜਤਾਲ, ਕਬੂਤਰਬਾਜ਼ੀ ਦੇ ਕੇਸ ਵਿਚ ਵਿਚਾਰੇ ਅਦਾਕਾਰ, ਫਿਲਮਸਾਜ਼ ਤੇ ਨਫ਼ੀਸ ਬੰਦੇ ਮੰਗਲ ਢਿੱਲੋਂ ਦੀਆਂ ਖਬਰਾਂ ਵੀ ਅਖਬਾਰਾਂ ਵਿਚ ਛਪ ਗਈਆਂ ਉਹ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਲਈ ਆਪਣੇ ਹਮਨਾਮ ਦੋਸ਼ੀ ਦੀ ਫੋਟੋ ਤੇ ਹੋਰ ਜ਼ਰੂਰੀ ਦਸਤਾਵੇਜ਼ ਲੈ ਕੇ ਇੱਥੇ ਪ੍ਰੈੱਸ ਮਿਲਣੀ ਵਿਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਲਈ ਆਇਆ ਸੀਉਸਨੇ ਦੱਸਿਆ ਕਿ ਉਹ ਰੱਬ ਤੋਂ ਡਰਨ ਵਾਲਾ, ਸਿੱਖੀ ਸੇਵਕੀ ਨੂੰ ਪ੍ਰਣਾਇਆ ਹੋਇਆ ਬੜਾ ਸਹਿਜ ਮਨੁੱਖ ਹੈ ਤੇ ਹੁਣ ਸਿੱਖ ਧਰਮ ਨੂੰ ਲੈ ਕਿ ਪੰਜਵੀਂ ਫਿਲਮ ਬਣਾ ਰਿਹਾ ਹੈ ... ਉਹ ਕਬੂਤਰਬਾਜ਼ ਨਹੀਂ ਹੈ ਤੇ ਅਜਿਹੇ ਮਾੜੇ ਕੰਮਾਂ ਵਿੱਚ ਨਹੀਂ ਪੈਂਦਾ ...।”

ਸਾਡੇ ਕੋਲ ਕਾਫੀ ਸਮਾਂ ਸੀਪ੍ਰੈੱਸ ਮਿਲਣੀ ਤੋਂ ਬਾਅਦ ਮੰਗਲ ਢਿੱਲੋਂ ਦੀ ਰਿਪੋਰਟ ਤਿਆਰ ਕੀਤੀ ਤੇ ਛਪਣ ਲਈ ਭੇਜ ਦਿੱਤੀਮੋਹਨ ਭੰਡਾਰੀ ਦੀ ਪੁਸਤਕ ਦਾ ਸਮਾਗਮ ਸ਼ਾਮੀ ਹੋਣਾ ਸੀਸ਼ਾਮਾਂ ਵੇਲੇ ਹੋਰ ਨਿਕਸੁਕ ਖਬਰਾਂ ਦੀ ਭੀੜ ਪੈ ਗਈ ਤੇ ਭੰਡਾਰੀ ਸਾਹਿਬ ਦੇ ਸਮਾਗਮ ਤੋਂ ਮੈਂ ਖੁੰਝ ਗਿਆ ਭੰਡਾਰੀ ਸਾਹਿਬ ਘਰ ਦੇ ਬੰਦੇ ਸਨਅਕਸਰ ਉਨ੍ਹਾਂ ਨਾਲ ਮਿੱਤਰ ਮਿਲਣੀ ਹੁੰਦੀ ਰਹਿੰਦੀ ਸੀਖ਼ਬਰਸਾਰ ਲੈਣ ਲਈ ਉਨ੍ਹਾਂ ਨੂੰ ਫੋਨ ਲਾ ਦਿੱਤਾਭੰਡਾਰੀ ਸਾਹਿਬ ਘਰ ਨਹੀਂ ਸਨ, ਸ਼੍ਰੀਮਤੀ ਨਿਰਮਲਾ ਭੰਡਾਰੀ ਨੇ ਫੋਨ ਚੁੱਕਿਆਮੈਂ ਲੋਕ ਅਰਪਣ ਸਮਾਗਮ ਬਾਰੇ ਰਿਪੋਰਟ ਤਿਆਰ ਕਰਨ ਲਈ ਜਾਣਕਾਰੀ ਮੰਗੀਮੈਡਮ ਹੁਰਾਂ ਨੇ ਲੋੜ ਨਾਲੋਂ ਵੱਧ ਤੇ ਉਮਦਾ ਜਾਣਕਾਰੀ ਦੇ ਕੇ ਮਾਲਾਮਾਲ ਕਰ ਦਿੱਤਾ

ਭੰਡਾਰੀ ਸਾਹਿਬ ਨੇ ਦੱਸਿਆ ਸੀ ... ਬਨਭੌਰੇ ਵਿਚ ਜੰਮਿਆ ਸੀਵਿੰਗੀਆਂ, ਟੇਢੀਆਂ ਗਲੀਆਂ ਵਿਚ ਠੋਕਰਾਂ ਖਾਂਦਾ ਪਿੰਡ ਦੇ ਦਰਵਾਜੇ ਤੀਕ ਪੁੱਜ ਗਿਆ ਸੀਇਵੇਂ ਹੀ ਜ਼ਿੰਦਗੀ ਦੇ ਨਿੱਕੇ, ਨਿੱਕੇ ਘਟਨਾਂ ਚੱਕਰਾਂ ਨੂੰ ਬਿਆਨਦਿਆਂ ਤੇ ਕਲਮਬੰਦ ਕਰਦਿਆਂ ਸਾਹਿਤ ਅਕਾਦਮੀ ਪੁਰਸਕਾਰ ਦੀ ਦਾਤ ਝੋਲੀ ਵਿਚ ਪੈ ਗਈ

ਰਾਣਾ ਨਈਅਰ ਨੇ ਦੀ ਆਈ ਆਫ ਏ ਡੋ’ ਦਾ ਲੇਖਾ ਜੋਖਾ ਕੀਤਾਉਨ੍ਹਾਂ ਨੇ ਕਿਹਾ ਕਿ ਭੰਡਾਰੀ ਸਾਹਿਬ ਮਿੱਟੀ ਨਾਲ ਜੁੜਿਆ ਹੋਇਆ ਬੰਦਾ ਹੈ ਤੇ ਅਜਿਹੇ ਪੁਰਖਾਂ ਦੇ ਹਕੀਕੀ ਕਾਰਜ ਦਾ ਅਨੁਵਾਦ ਕਰਨਾ ਹੋਰ ਵੀ ਔਖਾ ਹੋ ਜਾਂਦਾ ਹੈ

ਚੇਅਰਮੈਨ ਜਸਬੀਰ ਸਿੰਘ, ਹੁਕਮ ਸਿੰਘ ਭੱਟੀ, ਦੀਵਾਨ ਮਾਨਾ, ਦੇਵ ਭਾਰਦਵਾਜ, ਅਮਰ ਗਿਰੀ ਅਤੇ ਕਲਾਕਾਰ ਐੱਸ ਰਾਜ ਕੁਮਾਰ ਸਮੇਤ ਹੋਰ ਲੇਖਕ ਤੇ ਪਾਠਕ ਸਮਾਗਮ ਵਿਚ ਹੁੰਮ-ਹੁੰਮਾ ਕੇ ਪੁੱਜੇ ਸਨ ... ਘਰੇ ਬੈਠੇ ਮਹਾਭਾਰਤ ਦੇ ਧ੍ਰਿਤਰਾਸ਼ਟਰ ਨੂੰ ਦਿੱਬ ਦ੍ਰਿਸ਼ਟੀ ਵਾਲੇ ਸੰਜੇ ਦੁਆਰਾ ਹਾਲਾਤ ਏ ਹਾਜ਼ਰਾ ਦੱਸਣ ਵਾਂਗ ਮੈਡਮ ਨਿਰਮਲਾ ਭੰਡਾਰੀ ਨੇ ਵੀ ਮੈਨੂੰ ਏ ਟੂ ਜੈੱਡ, ਸਾਰੀ ਜਾਣਕਾਰੀ ਦੇ ਦਿੱਤੀ

ਸਮਾਗਮ ਤੋਂ ਗ਼ੈਰਹਾਜ਼ਰ ਹੁੰਦਿਆਂ ਹੋਇਆਂ ਵੀ ਬੜੀ ਪਿਆਰੀ ਰਿਪੋਰਟ ਤਿਆਰ ਹੋ ਗਈ ਤੇ ਸਮੇਂ ਸਿਰ ਮੇਨ ਡੈਸਕ ਤੇ ਪੁੱਜ ਗਈ ਹੁਣ ਬੱਸ ਮੰਗਲ ਢਿੱਲੋਂ, ਭੰਡਾਰੀ ਸਾਹਿਬ ਅਤੇ ਹੋਰ ਅਣਗਿਣਤ ਪਾਠਕਾਂ ਦੇ ਪ੍ਰਸੰਸਾ ਭਰੇ ਫੋਨ ਸੁਣਨ ਲਈ ਸਵੇਰ ਦੀ ਇੰਤਜ਼ਾਰ ਬਾਕੀ ਸੀ

ਹੋਇਆ ਕੀ ਕਿ ਮੰਗਲ ਢਿੱਲੋਂ ਵਾਲੀ ਖ਼ਬਰ ਐਤਵਾਰ ਛਪ ਗਈ ਤੇ ਭੰਡਾਰੀ ਸਾਹਿਬ ਵਾਲੀ ਖ਼ਬਰ ਛਪਣੋਂ ਰਹਿ ਗਈਭੰਡਾਰੀ ਸਾਹਿਬ ਤਾਂ ਬਹੁਤ ਬੁਰਾ ਮਨਾਉਣਗੇ ... ਸੋ ਜ਼ਰੂਰੀ ਖ਼ਬਰ ਨੂੰ ਛਪਵਾਉਣ ਲਈ ਛੁੱਟੀ ਵਾਲੇ ਦਿਨ ਅਖ਼ਬਾਰ ਦੇ ਦਫਤਰ ਜਾਣਾ ਪਿਆ। ਸੋਮਵਾਰ ਭੰਡਾਰੀ ਸਾਹਿਬ ਦੀ ਖ਼ਬਰ ਵੀ ਬੜੀ ਸੋਹਣੀ ਲੇਅ ਆਊਟ ਨਾਲ ਫੋਟੋ ਸਮੇਤ ਛਪ ਗਈ ਮੈਨੂੰ ਬੜਾ ਚਾਅ ਚੜ੍ਹਿਆ ਵੇਖ ਕੇ ... ਸੋਚਿਆ, ਭੰਡਾਰੀ ਸਾਹਿਬ ਵੀ ਬੜੇ ਖੁਸ਼ ਹੋਣਗੇ ਆਪਣੀ ਖ਼ਬਰ ਵੇਖ ਕੇ। ਕਾਰ ਵਿਹਾਰ ਨਿਪਟਾਉਂਦਿਆਂ ਸ਼ਾਮਾਂ ਪੈ ਗਈਆਂਮੈਂ ਪੂਰੀ ਅਖ਼ਬਾਰ ਬੈਗ ਵਿਚ ਪਾਈ ਤੇ ਆਪਣੀ ਚੁੰਝ ਹਰੀ ਕਰਨ ਲਈ ਰਸਤੇ ਵਿਚ ਪੈਂਦੇ ਭੰਡਾਰੀ ਸਾਹਿਬ ਦੇ ਘਰ ਵੱਲ ਚਾਲੇ ਪਾ ਦਿੱਤੇ

ਸ਼੍ਰੀ ਮਤੀ ਭੰਡਾਰੀ ਦਰਵਾਜ਼ਾ ਖੋਲ੍ਹਦਿਆਂ ਬੋਲੇ, “ਆ ਗਏ ਜੇ ਤੁਹਾਡੇ ਝੂਠੇ ਪੱਤਰਕਾਰ ... ਜਿਨ੍ਹਾਂ ’ਤੇ ਤੁਸੀਂ ਮਾਣ ਕਰਦੇ ਨਹੀਂ ਸੀ ਥੱਕਦੇ ...”

ਮਾਤਾ ਸ਼੍ਰੀ! ਕੋਈ ਹੋਰ ਤੋਹਮਤ ਬਾਕੀ ਹੋਵੇ ਤਾਂ ਉਹ ਵੀ ਮੜ੍ਹ ਦਿਓ ਸਾਡੇ ਸਿਰ ...” ਮੇਰੀ ਸਾਰੀ ਖੁਸ਼ੀ ਕਫੂਰ ਗਈ।

ਬੱਚੂ! ਉਹ ਸੱਚੀ ਤੋਹਮਤ ਲਗਾ ਰਹੀ ਹੈ ... ਕੱਲ੍ਹ ਸਵੇਰੇ ਅੱਧਾ ਕੋਹ ਪੈਂਡਾ ਮਾਰਕੇ ਹਫੀ ਹੋਈ ਤੇਰੇ ਵਾਲੀ ਅਖ਼ਬਾਰ ਖ਼ਰੀਦ ਕੇ ਲਿਆਈ ਸੀ ਕੱਲ੍ਹ ..., ਖ਼ਬਰ ਸਾਨੂੰ ਕਿਧਰੇ ਵੀ ਨਹੀਂ ਸੀ ਲੱਭੀ। ਤੇ ਅੱਜ ਵਿਚਾਰੀ ਕੁਝ ਬੋਲੇ ਵੀ ਨਾ?” ਭੰਡਾਰੀ ਸਾਹਿਬ ਵੀ ਨਿਹੋਰੇ ਮਾਰਦੇ ਹੋਏ ਬੋਲੇl

ਜੀ! ਜੀ!! ਤੁਸੀਂ ਵੀ ਮਾਰ ਲਓ ਦੱਬਕੇ ... ਜਿੰਨੇ ਮਾਰ ਸਕਦੇ ਹੋ।” ਅੱਗੋਂ ਭਰਿਆ ਪੀਤਾ ਮੈਂ ਬੋਲ ਪਿਆl

ਖ਼ਬਰ ਨਾ ਛਾਪਣ ਤੇ ਬੱਚੂ ਤੈਨੂੰ ਦੱਬਕੇ ਹੀ ਪੈਣਗੇ ...”

ਬਾਬਿਓ! ਆਹ ਵੇਖੋ, ਛਪੀ ਹੋਈ ਖ਼ਬਰ।” ਮੈਂ ਤਾਂ ਮਾਤਾ ਸ਼੍ਰੀ ਨੂੰ ਉਨ੍ਹਾਂ ਦੁਆਰਾ ਲਿਖਵਾਏ ਅੱਖਰ-ਅੱਖਰ ਦੀ ਦਾਦ ਲੈਣ ਲਈ ਨਹੀਂ, ਦਾਦ ਦੇਣ ਲਈ ਤੁਹਾਡੇ ਕੋਲ ਆਇਆ ਸੀ ... ਪਰ ਇੱਥੇ ਤਾਂ ਪਾਸ ਹੀ ਪੁੱਠਾ ਪੈ ਗਿਆ ਲੱਗਦੈ ਹੈ।” ਮੈਂ ਅਖ਼ਬਾਰ ਉਨ੍ਹਾਂ ਨੂੰ ਦੇਂਦਿਆਂ ਕਿਹਾ ਤੇ ਭੌਂਦੇ ਪੈਰੀਂ ਆਪਣੇ ਘਰ ਮੁੜ ਪਿਆl

ਘਰ ਆਉਂਦਾ ਸੋਚ ਰਿਹਾ ਸਾਂ ਕਿ ਕਾਸ਼! ਕੱਲ੍ਹ, ਮੰਗਲ ਢਿੱਲੋਂ ਵਾਲੀ ਖ਼ਬਰ ਦੀ ਥਾਂ ਭੰਡਾਰੀ ਸਾਹਿਬ ਵਾਲੀ ਖ਼ਬਰ ਛਪ ਜਾਂਦੀ ... ਐਡਾ ਵੱਡਾ ਖਲਜਗਣ ਨਾ ਪੈਂਦਾl ਅੰਤਰਮਨ ਮੈਂਨੂੰ ਸਮਝਾਉਣ ਲੱਗਾ ਕਿ ਗੱਲ ਖਲਜਗਣ ਦੀ ਨਹੀਂ, ਸੁਹਿਰਦਤਾ ਦੀ ਹੁੰਦੀ ਹੈl ਤੈਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ... ਕੱਲ੍ਹ ਤੂੰ ਦੋਹਾਂ ਖਬਰਾਂ ਨਾਲ ਨਿਆਂ ਕੀਤਾ ਸੀl ਅੱਗੇ ਖਬਰਾਂ ਛਾਪਣ ਵਾਲੇ ਸੁਹਿਰਦ ਨਹੀਂ ਹੋਣਗੇ ... ਉਸ ਵੇਲੇ ਉਨ੍ਹਾਂ ਦੀ ਨਿਆਂ ਬੁੱਧੀ ਮਰ ਗਈ ਹੋਏਗੀ ... ਜੇ ਅਜਿਹਾ ਨਾ ਹੁੰਦਾ ਤਾਂ ਦੋਵੇਂ ਖਬਰਾਂ ਛਪ ਜਾਣੀਆਂ ਸਨ ... ਮਾਤਾ ਸ਼੍ਰੀ ਅਤੇ ਪਿਆਰੇ ਮੋਹਨ ਭੰਡਾਰੀ ਦਾ ਦਿਲ ਵੀ ਟੁੱਟਣੋਂ ਬਚ ਜਾਣਾ ਸੀ ...

ਖ਼ਬਰ ਦੇਣ ਵਾਲੇ, ਖ਼ਬਰ ਲੈਣ ਵਾਲੇ, ਖ਼ਬਰ ਛਾਪਣ ਵਾਲੇ ਤੇ ਖ਼ਬਰ ਵੇਖਣ ਵਾਲੇ ਸਾਰੇ ਹੀ ਉਤਸੁਕ ਹੁੰਦੇ ਨੇ ਛਪੀ ਹੋਈ ਖ਼ਬਰ ਵੇਖਣ ਤੇ ਪੜ੍ਹਨ-ਸੁਣਨ ਲਈ। ਸੰਗਲੀ ਦੀ ਕੋਈ ਅੜੀ ਟੁੱਟ ਜਾਵੇ ਤਾਂ ਦੋਵਾਂ ਪਾਸਿਆਂ ਨੂੰ ਹੀ ਜੁਆਬਦੇਹ ਹੋਣਾ ਪੈਂਦਾ ਹੈl ਇਹ ਵੀ ਸੱਚ ਹੈ ਕਿ ਬਹੁਤੀ ਵਾਰ ਥਾਂ ਦੀ ਕਮੀ ਹੋ ਜਾਣ ਕਾਰਨ ਜਾਂ ਕੋਈ ਹੋਰ ਜਨ ਪੱਖੀ ਜ਼ਰੂਰੀ ਵਿਸ਼ਾ-ਵਸਤੂ ਆ ਜਾਣ ਕਾਰਨ ਸਾਡੀਆਂ ਚਹੇਤੀਆਂ ਰਚਨਾਵਾਂ ਜਾਂ ਖਬਰਾਂ ਛਪਣੋਂ ਰਹਿ ਜਾਂਦੀਆਂ ਹਨl

ਉਂਝ ਹੀ ਜੇ ਖ਼ਬਰ ਜਾਂ ਰਚਨਾ ਵਿਚ ਦਮ ਹੋਵੇ ਤਾਂ ਉਹ ਪਹਿਲ ਦੇ ਆਧਾਰ ਤੇ ਛਪਣ ਲਈ ਆਪੇ ਹੀ ਯੋਗ ਥਾਂ ਬਣਾ ਲੈਂਦੀ ਹੈl ਮੈਂ ਅੱਜ ਤੀਕ ਇਹੋ ਸਬਕ ਹੀ ਪੱਲੇ ਬੰਨ੍ਹਿਆ ਹੋਇਆ ਹੈ l ਧੀਰਜ ਬੜੀ ਕੀਮਤੀ ਸ਼ੈਅ ਹੈ, ਜਿਸਦੇ ਸਹਾਰੇ ਜ਼ਿੰਦਗੀ ਬੜੀ ਖ਼ੂਬਸੂਰਤੀ ਨਾਲ ਬਿਤਾਈ ਜਾ ਸਕਦੀ ਹੈ l ਉਂਝ ਉਲਝਣਾਂ ਤਾਂ ਜ਼ਿੰਦਗੀ ਵਿਚ ਹੋਰ ਵੀ ਬਥੇਰੀਆਂ ਹੁੰਦੀਆਂ ਨੇl ਕਿਸੇ ਦੀ ਮਜਬੂਰੀ ਨੂੰ ਧਿਆਨ ਵਿਚ ਰੱਖਣਾ, ਜ਼ਿੰਦਗੀ ਨੂੰ ਬਿਹਤਰ ਤਰੀਕੇ ਨਾਲ ਜਿਊਣ ਦਾ ਬੜਾ ਵਧੀਆ ਗੁਰਮੰਤਰ ਹੁੰਦਾ ਹੈ ...।

*****

(1231)

About the Author

ਹਰਦੇਵ ਚੌਹਾਨ

ਹਰਦੇਵ ਚੌਹਾਨ

Amritsar, Punjab, India.
Phone: (91 - 70098 - 57708)
Email: (hardev.chauhan@yahoo.co.in)