SuchaSKhatra7ਇਨ੍ਹਾਂ ਸਾਰੇ ਖੇਮਿਆਂ ਵਿੱਚ ਖਾਲਿਸਤਾਨ ਕਿਸੇ ਦਾ ਮੁੱਦਾ ਨਹੀਂਬਾਹਰਲੇ ਦੇਸ਼ਾਂ ਵਿੱਚ ਬੈਠੇ ...
(5 ਅਗਸਤ 2026)


ਸਮਾਂ ਕਦੇ ਰੁਕਦਾ ਨਹੀਂ
ਸਮੇਂ ਨਾਲ ਜੁੜੀਆਂ ਸਥਿਤੀਆਂ ਅਤੇ ਹਾਲਤਾਂ ਸਮੇਂ ਨਾਲ ਹੀ ਗਤੀ ਕਰਦੀਆਂ ਅਤੇ ਪਲ ਪਲ ਬਦਲਦੀਆਂ ਹਨਕਿਸੇ ਵੀ ਸਮਾਜ ਜਾਂ ਕੌਮ ਦੀਆਂ ਲੋੜਾਂ ਅਤੇ ਉਮੰਗਾਂ ਵੀ ਸਮੇਂ ਅਨੁਸਾਰ ਆਪਣਾ ਰੂਪ, ਤੀਬਰਤਾ ਅਤੇ ਭਾਵੁਕਤਾ ਬਦਲਦੀਆਂ ਰਹਿੰਦੀਆਂ ਹਨਸਮਾਜਿਕ, ਸਿਆਸੀ ਅਤੇ ਪ੍ਰਸ਼ਾਸਕੀ ਖੇਤਰਾਂ ਵਿੱਚ ਇਹ ਤਬਦੀਲੀਆਂ ਅਕਸਰ ਪ੍ਰਗਟ ਹੁੰਦੀਆਂ ਰਹਿੰਦੀਆਂ ਹਨਖਾਲਿਸਤਾਨ ਦਾ ਮੁੱਦਾ ਵੀ ਅਜਿਹਾ ਹੀ ਮੁੱਦਾ ਹੈ ਜੋ ਭਾਵਨਾਤਮਕ ਹੋਣ ਕਾਰਨ ਸਧਾਰਨ ਵਿਆਖਿਆ ਤੋਂ ਪਰੇ ਹੈਸਿੱਖ ਇਤਿਹਾਸ ਵਿੱਚ ਖਾਲਸੇ ਦਾ ਜਨਮ (1699) ਇੱਕ ਅਜਿਹਾ ਪੜ੍ਹਾਅ ਹੈ ਜਿਸ ਉਪ੍ਰੰਤ ਖਾਲਸੇ ਦਾ ਵਾਹ ਹਿੰਦੂ ਅਤੇ ਇਸਲਾਮਿਕ ਕਰਮਕਾਂਡਾਂ ਅਤੇ ਮਾਨਤਾਵਾਂ ਤੋਂ ਹਟ ਕੇ ਹਕੂਮਤਾਂ ਅਤੇ ਪ੍ਰਸ਼ਾਸਨਾਂ ਨਾਲ ਪੈਣਾ ਸ਼ੁਰੂ ਹੋਇਆਹਿੰਦੂ ਅਤੇ ਇਸਲਾਮਿਕ ਕਰਮਕਾਂਡਾਂ ਤੋਂ ਇਹ ਲੋਕ ਪਹਿਲਾਂ ਹੀ ਇੱਕ ਵੱਖਰੀ ਧਾਰਮਿਕ ਸ਼ੈਲੀ ਅਪਣਾ ਚੁੱਕੇ ਸਨ, ਜਿਸ ਨੂੰ ਹੁਣ ਵਿਰੋਧ ਦੀ ਥਾਂ ਮਾਨਤਾ ਮਿਲ ਚੁੱਕੀ ਸੀਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ (20 ਦਸੰਬਰ 1704) ਤੋਂ ਸਿੱਖ ਰਾਜ ਦੀ ਸਥਾਪਤੀ (ਲਾਹੌਰ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਜੁਲਾਈ 1799) ਤਕ ਖਾਲਸਾ ਪੰਜਾਬ (ਦਿੱਲੀ ਤੋਂ ਪਿਛਾਵਰ) ਵਿੱਚ ਰਾਜਨੀਤਕ ਸ਼ਕਤੀਆਂ ਨਾਲ ਜੂਝਦਾ ਰਿਹਾਖਾਲਸਾ ਰਾਜ ਦੀ ਸਥਾਪਤੀ ਇਹ ਦੀ ਸੈਨਿਕ ਅਤੇ ਪ੍ਰਾਸਾਸ਼ਕੀ ਸ਼ਾਨ ਇੱਕ ਅਜਿਹਾ ਇਤਿਹਾਸਕ ਅਨੁਭਵ ਹੈ ਕਿ ਇਸ ਰਾਜ ਦੇ ਖੁਸਣ ਨਾਲ ਇਹ ਇਤਿਹਾਸ਼ਕ ਅਨੁਭਵ ਹੁਣ ਸਿੱਖਾਂ ਦੇ ਮਨ ਵਿੱਚ ਇੱਕ ਚੀਸ ਬਣਕੇ ਉੱਭਰਦਾ ਹੈ ਅਤੇ ਆਪ ਹੁਦਰੇ ਹੀ ਅੰਦਰੋਂ ਉੱਠਦਾ ਹੈ, ਖਾਲਿਸਤਾਨ

ਪਰ ਖਾਲਸ਼ਾ ਰਾਜ ਖੁਸਣ ਤੋਂ ਬਾਅਦ ਦੇਸ਼ ਦੀ ਅਜ਼ਾਦੀ ਤਕ ਸਿੱਖਾਂ ਲਈ ਹਿੰਦੂਸਤਾਨ ਹੀ ਸਭ ਕੁਝ ਸੀਹਾਲਾਂ ਕਿ ਗੁਰੂ ਨਾਨਕ ਅਤੇ ਬਾਕੀ ਗੁਰੂ ਸਾਹਿਬਾਨਾਂ ਦੀ ਭਾਵੇਂ ਕਰਮਭੂਮੀ ਹਿੰਦੂਸਤਾਨ ਸੀ ਪਰ ਉਨ੍ਹਾਂ ਦਾ ਵਿਸ਼ਾ ਸਮੁੱਚੀ ਮਾਨਵਤਾ ਸੀ, ਸਗਲ ਜਗਤ ਸੀਗੁਰੂ ਨਾਨਕ ਦੇਵ ਜੀ ਦੀਆਂ ਚਾਰ ਦਿਸ਼ਾਵਾਂ ਵਿੱਚ ਕੀਤੀਆਂ ਉਦਾਸੀਆਂ ਅਤੇ ਬਾਣੀ ਕਿਸੇ ਭੂਗੋਲਿਕ ਵਲਗਣ ਦੀਆਂ ਮੁਥਾਜ ਨਹੀਂਪੰਜ ਪਿਆਰਿਆਂ ਦਾ ਪਿਛੋਕੜ ਵੀ ਪੰਜਾਬ ਅਧਾਰਤ ਨਹੀਂਇਹੀ ਕਾਰਨ ਹੈ ਕਿ ਪੰਜਾਬ ਦੇ ਗਦਰੀਆਂ, ਬੱਬਰਾਂ, ਇਨਕਲਾਬੀਆਂ ਅਤੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਹਿੰਦੁਸਤਾਨ ਲਈ ਸਨ, ਖਾਲਿਸਤਾਨ ਲਈ ਨਹੀਂ ਸਨਸਚਾਈ ਇਹ ਹੈ ਕਿ ਲੋਕ ਸਮਝ ਚੁੱਕੇ ਸਨ ਕਿ ਅਜ਼ਾਦ ਹਿੰਦੁਸਤਾਨ ਵਿੱਚ ਹਰ ਕਿਸੇ ਵਾਂਗ ਸਿੱਖਾਂ ਨੂੰ, ਸਿੱਖੀ ਨੂੰ ਵਿਕਾਸ ਕਰਨ ਦੇ ਪੂਰੇ ਮੌਕੇ ਅਤੇ ਅਵਸਥਾਵਾਂ ਮਿਲਣਗੀਆਂ

ਦੇਸ਼ ਦੀ ਅਜ਼ਾਦੀ ਦੀ ਲੜਾਈ ਦੌਰਾਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਹੋਂਦ ਵਿੱਚ ਆਏ ਇਨ੍ਹਾਂ ਸੰਸਥਾਵਾਂ ਨੇ ਉਨ੍ਹਾਂ ਸਮਿਆਂ ਵਿੱਚ ਕਦੇ ਖਾਲਿਸਤਾਨ ਦੀ ਮੰਗ ਨਹੀਂ ਕੀਤੀਅਜ਼ਾਦੀ ਉਪਰੰਤ ਪੰਜਾਬ ਸੂਬੇ ਲਈ ਮੋਰਚਾ ਚਲਿਆਸੰਤ ਫੇਰੂਮਾਨ ਵਰਗਿਆਂ ਦੀ ਸ਼ਹਾਦਤ ਹੋਈਪੰਜਾਬੀ ਸੂਬਾ ਮਿਲ ਗਿਆਅਜ਼ਾਦੀ ਉਪਰੰਤ ਪੰਜਾਬ ਅੰਦਰ ਖੇਤਰੀ ਪਾਰਟੀ ਅਕਾਲੀ ਦਲ ਦੀ ਅਗਵਾਈ ਵਾਲੀਆਂ ਅਤੇ ਕੌਮੀ ਪਾਰਟੀ ਕਾਂਗਰਸ ਦੀਆਂ ਹਕੂਮਤਾਂ ਚਲੀਆਂਕਿਸੇ ਨੇ ਖਾਲਿਸਤਾਨ ਦਾ ਨਾਮ ਤਕ ਨਹੀਂ ਲਿਆਪਰ ਇਹ ਸ਼ਬਦ, ਇਹ ਮੁੱਦਾ ਫਿਰ ਵੀ ਕਰਾਮਤੀ ਸ਼ਕਤੀ ਰੱਖਦਾ ਹੈਕਈਆਂ ਲਈ ਇਹ ਜ਼ਿੰਦਗੀ ਵਾਂਗ ਪਿਆਰਾ ਹੈ ਅਤੇ ਕਈ ਹੋਰਾਂ ਲਈ ਮੌਤ ਵਾਂਗ ਡਰਾਉਣਾ ਹੈਦੂਜੇ ਪਾਸੇ ਸਿੱਖੀ ਕਿਸੇ ਲਈ ਵੀ ਡਰਾਉਣੀ ਨਹੀਂ ਹੈਸਗੋਂ ਬਹੁਤਾ ਕਰਕੇ ਸਤਿਕਾਰ ਦੀ ਪਾਤਰ ਹੀ ਵੇਖੀਦੀ ਹੈ

1946 ਵਿੱਚ ਕੈਬਨਿਟ ਮਿਸ਼ਨ ਭਾਰਤ ਆਇਆਪਾਕਿਸਤਾਨ ਹੋਂਦ ਵਿੱਚ ਆ ਗਿਆਸਿੱਖਾਂ ਨੂੰ ਵੀ ਮੌਕਾ ਦਿੱਤਾ ਗਿਆਕਈ ਬਦਲ ਵਿਚਾਰੇ ਗਏ ਆਖਰ ਭਾਰਤ ਵਿੱਚ ਰਹਿਣ ਦਾ ਫੈਸਲਾ ਪ੍ਰਵਾਨ ਚੜ੍ਹਿਆਉਸ ਵੇਲੇ ਦੀ ਸਿੱਖ ਲੀਡਰਸ਼ਿੱਪ ਨੂੰ ਅੱਜ ਤਕ ਮੰਦਾ ਬੋਲਿਆ ਜਾਂਦਾ ਹੈ ਕਿ ਉਨ੍ਹਾਂ ਖਾਲਿਸਤਾਨ ਨਾ ਲੈ ਕੇ ਇਤਿਹਾਸਕ ਗਲਤੀ ਕੀਤੀ ਉਨ੍ਹਾਂ ਉੱਤੇ ਨਹਿਰੂ ਵੱਲੋਂ ਗੁਮਰਾਹ ਹੋਣ ਦਾ ਵੀ ਇਲਜ਼ਾਮ ਹੈਪਰ ਅੱਜ ਵੱਡੀ ਗਿਣਤੀ ਸਿੱਖ ਭਾਰਤ ਨਾਲ ਰਹਿਣ ਵਾਲੇ ਫੈਸਲੇ ਨੂੰ ਉਸ ਲੀਡਰਸ਼ਿੱਪ ਦੀ ਦੂਰ ਅੰਦੇਸ਼ੀ ਮੰਨਦੇ ਹਨ ਉਨ੍ਹਾਂ ਦਾ ਵਿਚਾਰ ਹੈ ਕਿ ਭਾਰਤ ਵਿੱਚ ਰਹਿ ਕੇ ਪੰਜਾਬ ਨੂੰ ਨੰਗਲ ਭਾਖੜਾ ਮਿਲਿਆਦੇਸ਼ ਦੀਆਂ ਤਿੰਨਾਂ ਸੈਨਾਵਾਂ ਦੀ ਵੱਖ ਵੱਖ ਸਮਿਆਂ ਵਿੱਚ ਅਗਵਾਈ ਕਰਨ ਦੇ ਮੌਕੇ ਮਿਲੇਦੂਜੇ ਸੁਰੱਖਿਆ ਬਲਾਂ ਵਿੱਚ ਵੀ ਉੱਚੇ ਅਹੁਦਿਆਂ ਵਿੱਚ ਰਹਿੰਦਿਆਂ ਅਗਵਾਈ ਕਰਨ ਦੇ ਮੌਕੇ ਮਿਲੇਪਬਲਿਕ ਸਰਵਿਸ ਕਮਿਸ਼ਨ ਰਾਹੀਂ ਪੰਜਾਬ ਤੋਂ ਬਾਹਰ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਵਕਾਰੀ ਅਹੁਦੇ ਹਾਸਲ ਹੋਏਕੇਂਦਰ ਸਰਕਾਰ ਦੇ ਅਨੇਕਾਂ ਵਕਾਰੀ ਅਹੁਦੇ ਮਿਲਦੇ ਰਹੇਕੇਂਦਰੀ ਮੰਤਰੀ ਮੰਡਲ ਵਿੱਚ ਵਕਾਰੀ ਮਹਿਕਮਿਆਂ ਦੀ ਅਗਵਾਈ ਮਿਲੀਦੇਸ਼ ਦਾ ਰਾਸ਼ਟਰਪਤੀ, ਪ੍ਰਧਾਨ ਮੰਤਰੀ ਬਣਨ ਦੇ ਮੌਕੇ ਮਿਲੇਦੇਸ਼ ਦੇ ਕਿਸੇ ਵੀ ਕੋਣੇ ਵਿੱਚ ਕਾਰੋਬਾਰ ਕਰਨ ਦਾ ਵਿਸ਼ਾਲ ਖੇਤਰ ਹਾਸਲ ਹੈਪੰਜਾਬੋਂ ਬਾਹਰ ਦੇਸ਼ ਦੇ ਕਿਸੇ ਵੀ ਗੁਰਦੁਆਰੇ ਦੇ ਦਰਸ਼ਨ ਕਰਨ ਜਾਣ ਲਈ ਕਿਸੇ ਪਾਸਪੋਰਟ/ਵੀਜ਼ੇ ਦੀ ਲੋੜ ਨਹੀਂਦਰਸ਼ਣ ਕਰਨੇ ਜਾਂ ਨਾ ਕਰਨੇ, ਇਹ ਕਿਸੇ ਦੀ ਸਮਰੱਥਾ, ਇੱਛਾ ਹੋ ਸਕਦੀ ਹੈਪਰ ਧਰਮ ਦਾ ਪ੍ਰਚਾਰ ਕਰਨ ਦੀ ਪੂਰੀ ਅਜ਼ਾਦੀ ਹੈਉਪਰੋਕਤ ਵਿਚਾਰਾਂ ਵਾਲੇ ਸਿੱਖ ਹਲਕਿਆਂ ਦਾ ਮੰਨਣਾ ਹੈ ਕਿ ਸਿੱਖਾਂ ਅਤੇ ਸਿੱਖੀ ਦੇ ਵਿਕਾਸ ਲਈ ਭਾਰਤ ਦੇਸ਼ ਅਤੇ ਸੰਵਿਧਾਨ ਵਿਸ਼ਾਲ ਮੌਕਾ ਦਿੰਦੇ ਹਨ

ਫਿਰ ਅਜਿਹਾ ਕਿਉਂ ਹੈ ਕਿ ਭਾਈ ਅੰਮ੍ਰਿਤਪਾਲ ਦੇ ਪੰਜਾਬ ਆ ਕੇ ਸਰਗਰਮ ਹੋਣ ਨਾਲ ਲੋਕਾਂ ਨੂੰ ਖਾਲਿਸਤਾਨ ਬਣਨ ਦੀਆਂ ਸੰਭਾਵਨਾਵਾਂ ਭਰਮਾਉਣ ਅਤੇ ਸਤਾਉਣ ਲੱਗ ਜਾਂਦੀਆਂ ਹਨਹਕੀਕੀ ਹਾਲਾਤ ਇਹ ਹਨ ਕਿ ਸਿੱਖ ਅਬਾਦੀ ਦੇ ਦਾਅਵੇਦਾਰ ਅਕਾਲੀ ਦਲ ਬਾਦਲ, ਅਕਾਲੀ ਦਲ ਪੁਨਰ ਸੁਰਜੀਤ, ਅਕਾਲੀ ਦਲ ਮਾਨ, ਵਾਰਿਸ ਪੰਜਾਬ ਆਦਿ ਅਨੇਕਾਂ ਧੜੇ ਹਨਸਿੱਖਾਂ ਵਿੱਚ ਕਾਂਗਰਸ ਪਾਰਟੀ ਦਾ ਹਿੱਸਾ ਕਿਸੇ ਤੋਂ ਘੱਟ ਨਹੀਂਆਮ ਆਦਮੀ ਪਾਰਟੀ ਨੇ ਤਾਂ ਸਤਿਕਾਰ ਐਕਟ ਪਾਸ ਹੀ ਸਿੱਖ ਵੋਟਰਾਂ ਨੂੰ ਭਰਮਾਉਣ ਲਈ ਕੀਤਾ ਹੈਬੀ ਜੇ ਪੀ ਸਿੱਖ ਚਿਹਰਿਆਂ ਦੀ ਆਪਣੇ ਅੰਦਰ ਗਿਣਤੀ ਵਧਾਉਣ ਦੀ ਮੁਹਿੰਮ ਉੱਤੇ ਹੈ ਇਨ੍ਹਾਂ ਸਾਰੇ ਖੇਮਿਆਂ ਵਿੱਚ ਖਾਲਿਸਤਾਨ ਕਿਸੇ ਦਾ ਮੁੱਦਾ ਨਹੀਂਬਾਹਰਲੇ ਦੇਸ਼ਾਂ ਵਿੱਚ ਬੈਠੇ ਖਾਲਿਸਤਾਨੀਆਂ ਨੂੰ ਉੱਧਰ ਹੀ ਕਿਧਰੇ ਖਾਲਿਸਤਾਨ ਬਣਾ ਲੈਣਾ ਚਾਹੀਦਾ ਹੈ

ਬਿਨਾਂ ਸ਼ੱਕ ਜਦੋਂ ਪਾਣੀਆਂ, ਇਲਾਕਿਆਂ, ਚੰਡੀਗੜ੍ਹ ਅਤੇ ਭਾਖੜਾ ਪ੍ਰਬੰਧਕੀ ਬੋਰਡ ਆਦਿ ਮੁੱਦਿਆਂ ਉੱਤੇ ਸਹਿਮਤੀਆਂ ਉਪ੍ਰੰਤ ਵੀ ਮੁੱਦੇ ਖੜ੍ਹੇ ਰੱਖੇ ਜਾਂਦੇ ਹਨ ਤਾਂ ਬੁੱਧੀਜੀਵੀਆਂ ਤਕ ਲੋਕ ਨਿਰਾਸ਼ਾ ਵਿੱਚ ਆ ਜਾਂਦੇ ਹਨਕਈ ਵੱਖਵਾਦ ਦੀਆਂ ਸੁਰਾਂ ਕੱਢਣ ਬੈਠ ਜਾਂਦੇ ਹਨਲੋਕ ਇਨ੍ਹਾਂ ਸੁਰਾਂ ਨੂੰ ਸੁਣਨ ਵੀ ਲੱਗ ਜਾਂਦੇ ਹਨ

ਵਿਚਾਲੇ 1978 ਤੋਂ ਨੱਬੇਵਿਆਂ ਦੇ ਅੱਧ ਤਕ ਬਹੁਤ ਕੁਝ ਅਜਿਹਾ ਵਾਪਰਿਆ ਜਿਸਦੇ ਅਨੇਕਾਂ ਪੜਾਅ ਹਨਹਰ ਪੜਾਅ ਰੋਕਿਆ ਜਾ ਸਕਦਾ ਸੀਪਰ ਮੌਕਾ ਪ੍ਰਸਤੀ ਨੇ ਕਿਸੇ ਵੀ ਪੜਾਅ ਉੱਤੇ ਕੁਝ ਵੀ ਕਰਨ ਨਹੀਂ ਦਿੱਤਾਇਹ ਇਤਿਹਾਸਕ ਖੋਜ ਦਾ ਵਿਸ਼ਾ ਹੈਗੱਲ ਖਾਲਿਸਤਾਨ ਦੀ ਹੈ, ਜੋ ਗੁਰਬਾਣੀ ਅਤੇ ਸਿੱਖ ਇਤਿਹਾਸ, ਦੋਨਾਂ ਦੇ ਉਲਟ ਹੈ, ਤਾਂ ਵੀ ਇਹ ਮੁੱਦਾ ਹੈ1978 ਤੋਂ ਨੱਬੇਵਿਆਂ ਦੇ ਅੱਧ ਤਕ ਦੇ ਘਟਨਾਕਰਮ ਨੂੰ ਖੋਜਣ ਲਈ ਇਤਿਹਾਸਕਾਰਾਂ ਦਾ ਕੋਈ ਪੈਨਲ ਬਣਾਉਣਾ ਚਾਹੀਦਾ ਹੈ, ਜਿਹੜਾ ਇਸ ਸਮੇਂ ਵਾਪਰੇ ਹਰ ਪਹਿਲੂ ਦਾ ਸੱਚ ਸਾਹਮਣੇ ਲਿਆਵੇਮੰਤਵ ਕਿਸੇ ਨੂੰ ਕਿਸੇ ਵਿਰੁੱਧ ਉਭਾਰਨ ਦਾ ਨਹੀਂ, ਸਗੋਂ ਪੰਜਾਬੀ ਅਤੇ ਭਾਰਤੀ ਸਮਾਜ ਦੀ ਉਸ ਤਾਸੀਰ ਨੂੰ ਸ਼ਾਬਾਸ਼ੀ ਦੇਣਾ ਹੋਣਾ ਚਾਹੀਦਾ ਹੈ, ਜਿਸ ਸਦਕਾ ਮਾਹੌਲ ਫਿਰ ਆਮ ਵਰਗਾ ਹੁੰਦਾ ਰਿਹਾਇਸ ਸਮੇਂ ਉੱਤੇ ਸਾਬਕਾ (R & AW) ਅਫਸਰ ਜੀ ਬੀ ਐੱਸ ਸਿੱਧੂ ਨੇ ਬਹੁਤ ਹੀ ਖੋਜ ਪੂਰਨ ਕਿਤਾਬ ਲਿਖੀ ਹੈਕਿਤਾਬ ਦਾ ਨਾਂ ਹੈ “Khalistan Conspiracyਭਾਵ ਖਾਲਿਸਤਾਨ ਸਾਜ਼ਿਸ਼ਖਾਲਿਸਤਾਨ ਸਿੱਖਾਂ ਦੀ ਜਾਂ ਖਾਲਸੇ ਦੀ ਲੋੜ ਹੈ ਜਾਂ ਇਹ ਸਾਜ਼ਿਸ਼ ਹੈ, ਇਹਦੇ ਉੱਤੇ ਬਾਰ-ਬਾਰ ਵਿਚਾਰ ਕਰਨ ਦੀ ਲੋੜ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਸੁੱਚਾ ਸਿੰਘ ਖੱਟੜਾ

ਸੁੱਚਾ ਸਿੰਘ ਖੱਟੜਾ

WhatsApp: (91 - 94176 - 52947)
Email:
(suchasinghkhattra99@gmail.com)

More articles from this author