SuchaSKhatra7ਬੁੱਧੀਜੀਵੀਆਂਸਿਆਸੀ ਪਾਰਟੀਆਂ ਅਤੇ ਸੁਤੰਤਰਤਾ ਪ੍ਰੇਮੀਆਂ ਨੂੰ ਚਿੰਤਾ ਹੋਣੀ ਚਾਹੀਦੀ ਹੈ ਕਿ ਕੁਝ ...
(12 ਜੁਲਾਈ 2025)


ਭਾਰਤ ਦੇ “ਅੱਜ” ਵਿੱਚ ਜੇਕਰ ਆਰਥਿਕ ਦਸ਼ਾ ਦੇ ਵੱਖਰੇ ਵੱਖਰੇ ਅੰਗ ਜਿਵੇਂ ਮਹਿੰਗਾਈ
, ਬੇਰੁਜ਼ਗਾਰੀ, ਘਟਦੀਆਂ ਆਮਦਨਾਂ, ਅਮੀਰੀ-ਗਰੀਬੀ ਦਾ ਵਧਦਾ ਪਾੜਾ ਅਤੇ ਦੇਸ਼ ਅੰਦਰਲੀ ਵਧਦੀ ਬੇਚੈਨੀ, ਅਸਫਲ ਵਿਦੇਸ਼ ਨੀਤੀ ਆਦਿ ਭਿਆਨਕ ਲਗਦੇ ਹਨ ਤਾਂ ਆਉਣ ਵਾਲੇ “ਕੱਲ੍ਹ” ਨੂੰ ਸਥਿਤੀ ਕਿੱਥੇ ਪਹੁੰਚੇਗੀ? ਚਿੰਤਾ ਕਰਨ ਨੂੰ ਕਾਹਲ ਕੀਤੀ ਜਾ ਰਹੀ ਹੈ ਜਾਂ ਦੇਰ ਹੋ ਰਹੀ ਹੈ? ਇਹ ਫੈਸਲਾ ਕਰਨ ਦੀ ਘੜੀ ਹੈ

ਭਾਵੇਂ ਭਾਰਤ ਦਾ ਬੀਤਿਆ ਕੱਲ੍ਹ ਕੋਈ ਬਹੁਤਾ ਸੁਖਾਵਾਂ ਨਹੀਂ ਸੀ ਪਰ ਕਿਉਂਕਿ ਸੁਤੰਤਰਤਾ ਸੰਗਰਾਮ ਦੌਰਾਨ ਉਣੇ ਸੁਪਨੇ ਇਸਦੇ ਟੀਚੇ ਸਨਇਸ ਲਈ ਅਜ਼ਾਦੀ ਉਪ੍ਰੰਤ ਇੱਕ ਪਾਸੇ ਸੰਵਿਧਾਨ ਇਨ੍ਹਾਂ ਸੁਪਨਿਆਂ ਦੀ ਦੇਰ ਸਵੇਰ ਪ੍ਰਾਪਤੀ ਦੀ ਆਸ ਬੰਹਾਉਂਦਾ ਰਿਹਾ ਦੂਜੇ ਪਾਸੇ ਪੰਜ ਸਾਲਾ ਯੋਜਨਾਵਾਂ ਨਾਲ ਵੱਡੇ ਵੱਡੇ ਡੈਮ, ਪਬਲਿਕ ਸੈਕਟਰ ਵਿੱਚ ਕਾਰਖਾਨੇ, ਸਕੂਲਾਂ ਤੋਂ ਕਾਲਜਾਂ, ਯੂਨੀਵਰਸਟੀਆਂ, ਖੋਜ ਸੰਸਥਾਵਾਂ, ਸਿਹਤ ਸੰਭਾਲ ਢਾਂਚੇ ਆਦਿ ਅਨੇਕਾਂ ਸੁਖ ਸੁਵਿਧਾਵਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਨੇ ਆਪੋ ਆਪਣੇ ਖੇਤਰਾਂ ਵਿੱਚ ਲੋਕਾਂ ਤਕ ਪਹੁੰਚਾਉਣਾ ਸ਼ੁਰੂ ਕੀਤਾਕਮੀਆਂ ਕਮਜ਼ੋਰੀਆਂ ਸਨ ਪਰ ਉਹਨਾਂ ਕਮੀਆਂ ਕਮਜ਼ੋਰੀਆਂ ਵਿਰੁੱਧ ਜੀ ਭਰ ਕੇ ਲਿਖਿਆ ਅਤੇ ਬੋਲਿਆ ਜਾਂਦਾ ਸੀਲਿਖਣ ਅਤੇ ਬੋਲਣ ਨਾਲ ਲੋਕ ਰਾਇ ਬਣਦੀ ਦੀ ਜੋ ਸਰਕਾਰਾਂ ਬਦਲਣ ਤਕ ਅੰਜਾਮ ਦੇ ਜਾਂਦੀ ਸੀ

ਅਜ਼ਾਦੀ ਤੋਂ ਬਾਅਦ ਦੇ ਡੇਢ ਦਹਾਕੇ ਦੌਰਾਨ ਦੇਸ਼ ਅੰਦਰ ਇੱਕ ਤਬਕਾ ਉੱਭਰਨਾ ਸ਼ੁਰੂ ਹੋਇਆ, ਜਿਹੜਾ ਅੱਜ ਉਪ੍ਰੋਕਤ ਪੈਦਾ ਅਦਾਰਿਆਂ ਅਤੇ ਸੇਵਾਵਾਂ ਵਿੱਚ ਘੁਸਪੈਠ ਕਰਦਾ ਹੈ ਅਤੇ ਸੁਰੱਖਿਅਤ ਰਹਿਣ ਲਈ ਪਹਿਲਾਂ ਰਾਜਨੀਤੀ ਨੂੰ ਪ੍ਰਭਾਵਤ ਕਰਦਾ ਹੈ, ਫਿਰ ਰਾਜਨੀਤੀ ਵਿੱਚ ਹੀ ਘੁਸਪੈਠ ਕਰ ਲੈਂਦਾ ਹੈਇਹ ਤਬਕਾ ਸਰਮਾਏਦਾਰਾਂ ਦਾ ਸੀ, ਜਿਹੜਾ ਇੱਕ ਪਾਸੇ ਕਿਰਤੀਵਰਗ ਦਾ ਸ਼ੋਸ਼ਣ ਕਰਦਾ ਹੈ, ਦੂਜੇ ਪਾਸੇ ਆਪਣੀ ਸਰਕਾਰ ਦਾ ਚੋਰ ਬਣਦਾ ਹੈਨਤੀਜੇ ਵਜੋਂ ਲੋਕਾਂ ਦੀਆਂ ਉਮੀਦਾਂ ਅਤੇ ਪ੍ਰਾਪਤੀਆਂ ਵਿੱਚ ਵਧ ਰਹੇ ਪਾੜੇ ਨੇ ਅਜਿਹਾ ਲੋਕ ਰੋਹ ਪੈਦਾ ਕਰ ਦਿੱਤਾ ਕਿ ਲੋਕ-ਲੁਭਾਉਣੇ ਨਾਅਰਿਆਂ ਦਾ ਸ਼ਿਕਾਰ ਹੋ ਕੇ ਭਾਰਤ ਆਪਣੇ “ਅੱਜ” ਵਿੱਚ ਆ ਦਾਖਲ ਹੋ ਗਿਆ ਪਿਛਲੇ ਗਿਆਰ੍ਹਾਂ ਸਾਲਾਂ ਦੇ “ਅੱਜ” ਵਿੱਚੋਂ ਜੇ ਆਉਣ ਵਾਲੇ “ਕੱਲ੍ਹ” ਦਾ ਰੂਪ ਜੇਕਰ ਵੇਖਣਾ ਹੈ ਤਾਂ “ਅੱਜ” ਦੇ ਉੱਭਰ ਰਹੇ ਨੈਣ ਨਕਸ਼ਾਂ ਨੂੰ ਸਮਝਣਾ ਜ਼ਰੂਰੀ ਹੈ

ਮੌਜੂਦਾ ਭਾਰਤ ਦੇ ਨੈਣ ਨਕਸ਼ ਦੱਸਦੇ ਹਨ ਕਿ ਜੇਕਰ ਇਨ੍ਹਾਂ ਦਾ ਮੁਕੰਮਲ ਵਿਕਾਸ ਹੋ ਗਿਆ ਤਾਂ ਭਾਰਤ ਹਿੰਦੂ ਰਾਸ਼ਟਰ ਹੋਵੇਗਾਮੌਜੂਦਾ ਸੰਵਿਧਾਨ ਇਸਦੇ ਰਾਹ ਵਿੱਚ ਰੁਕਾਵਟ ਹੈਇਸੇ ਲਈ ਹੀ ਇਸ ਸੰਵਿਧਾਨ ਨੂੰ ਪਹਿਲਾਂ ਅਸਵੀਕਾਰ ਕਰ ਰੱਖਿਆ, ਹੁਣ ਬਦਲਣ ਦਾ ਪ੍ਰੋਗਰਾਮ ਹੈਭਾਰਤ ਦੇ ਇਤਿਹਾਸ ਵਿੱਚ ਮਨੁੱਖ ਦੀ ਅਜ਼ਾਦੀ, ਬਰਾਬਰੀ ਅਤੇ ਭਲਾਈ ਨਹੀਂਜੋ ਵੀ ਮਹਾਂਪੁਰਸ਼ਾਂ ਸੋਚਿਆ ਅਤੇ ਪ੍ਰਚਾਰਿਆ, ਉਸੇ ਦੀ ਸੇਧ ਵਿੱਚ ਰਾਜ ਦੀ ਕਾਰਗੁਜ਼ਾਰੀ ਸੰਵਿਧਾਨ ਵਿੱਚ ਤੈਅ ਕੀਤੀ ਗਈ ਹੈਸਰਕਾਰ ਦੇ ਸਰੂਪ ਵਿੱਚ ਸਮੇਂ ਨਾਲ ਤਬਦੀਲੀਆਂ ਆਈਆਂ ਹਨ, ਜਿਨ੍ਹਾਂ ਨੂੰ ਦੂਜੇ ਅਨੇਕਾਂ ਦੇਸ਼ਾਂ ਨੇ ਅਜ਼ਾਦ ਹੋਣ ਕਰਕੇ ਪਹਿਲਾਂ ਅਪਣਾ ਲਿਆਭਾਰਤ ਦੇ ਸੰਵਿਧਾਨ ਦਾ ਮੂੰਹ ਮੱਥਾ ਭਾਰਤ ਦੀ ਇਤਿਹਾਸਿਕਤਾ ਅਤੇ ਸੰਸਾਰ ਦੇ ਦੂਜੇ ਦੇਸ਼ਾਂ ਦੇ ਸੰਵਿਧਾਨਾਂ ਦੇ ਸਫਲ ਅਮਲ ਨੂੰ ਦੇਖਦਿਆਂ ਬਣਿਆ ਹੈਦੂਜੇ ਪਾਸੇ ਹਿੰਦੂ ਰਾਸ਼ਟਰ ਨਵੇਂ ਸੰਵਿਧਾਨ ਦਾ ਅਧਾਰ ਹੋਵੇਗਾਇਸ ਹਿੰਦੂ ਰਾਸ਼ਟਰ ਦੇ ਪੰਜ ਤੱਤ ਨਸਲ, ਧਰਮ, ਖੇਤਰ, ਭਾਸ਼ਾ ਅਤੇ ਸੱਭਿਆਚਾਰ ਹੋਣਗੇਇਹ ਆਰ ਐੱਸ ਐੱਸ ਦੇ ਬਾਨੀਆਂ ਵਿੱਚੋਂ ਦੂਜੇ ਜਨਸੰਘ ਚਾਲਕ ਮਾਧਵ ਸਦਾਸਿਵਸ਼ੰਕਰ ਗੋਲਵਾਲਕਰ ਦਾ ਸੁਪਨਾ ਹੈ, ਜੋ ਨਾ ਇਤਿਹਾਸ ਨਾਲ ਮੇਲ ਖਾਂਦਾ ਹੈ ਅਤੇ ਨਾ ਹੀ ਵਿਕਾਸ ਕਰ ਚੁੱਕੇ ਸੰਸਾਰ ਦ੍ਰਿਸ਼ਟੀਕੋਣ ਤੋਂ ਪ੍ਰਭਾਵਤ ਹੈਲਗਦਾ ਹੈ ਹਰ ਤੱਤ ਨਫ਼ਰਤ ਲਈ ਬਹਾਨਾ ਘੜਿਆ ਗਿਆ ਹੈਆਰ ਐਸ ਐਸ ਹਿੰਦੂ ਰਾਸ਼ਟਰ ਨੂੰ ਭਾਰਤ ਮਾਤਾ ਕਹਿੰਦਾ ਹੈਭਾਰਤ ਮਾਤਾ ਜਦੋਂ ਅੰਗਰੇਜ਼ਾਂ ਦੀ ਗੁਲਾਮ ਸੀ ਤਾਂ ਇਸ ਆਰ ਐੱਸ ਐੱਸ ਨੇ ਭਾਰਤ ਮਾਤਾ ਦੀ ਗੁਲਾਮੀ ਤੋੜਨ ਲਈ ਕੁਝ ਨਹੀਂ ਕੀਤਾਸਗੋਂ ਗੁਲਾਮੀ ਲੰਬੀ ਕਰਨ ਲਈ ਅੰਗਰੇਜ਼ਾਂ ਦੀ ਮਦਦ ਕਰਦੇ ਰਹੇ ਜਦੋਂ ਕਿ ਜਿਨ੍ਹਾਂ ਸੁਤੰਤਰਤਾ ਸੰਗਰਾਮੀਆਂ ਨੇ ਫਾਂਸੀਆਂ, ਕਾਲੇ ਪਾਣੀਆਂ ਅਤੇ ਜੇਲ੍ਹਾਂ ਦੇ ਦੁੱਖ ਹੰਢਾਏ ਉਹਨਾਂ ਨੂੰ ਇਤਿਹਾਸ ਵਿੱਚੋਂ ਹਟਾਇਆ ਜਾਵੇਗਾ

ਕਿਉਂਕਿ ਸਰਕਾਰ ਉੱਤੇ ਆਰ ਐੱਸ ਐੱਸ ਦਾ ਪੂਰਾ ਕੰਟਰੋਲ ਹੈ, ਇਸ ਲਈ ਹਿੰਦੂ ਰਾਸ਼ਟਰ ਦਾ ਨਵਾਂ ਸੰਵਿਧਾਨ ਬਣਨ ਤਕ ਮੌਜੂਦਾ ਸੰਵਿਧਾਨ ਨੂੰ ਅਪੰਗ ਕਰਨਾ ਜ਼ਰੂਰੀ ਹੈਸੰਵਿਧਾਨਕ ਸੰਸਥਾਵਾਂ ਨੂੰ ਨਿਰੋਲ ਆਪਣੇ ਹਿਤ ਲਈ ਵਰਤਣਾ ਇਸ ਦਿਸ਼ਾ ਵਿੱਚ ਹੈਚੋਣ ਕਮਿਸ਼ਨ ਦੀ ਭਾਜਪਾ ਵੱਲੋਂ ਵਰਤੋਂ ਦੱਸਦੀ ਹੈ ਕਿ ਭਾਜਪਾ ਦੇ ਨਵੇਂ ਸੰਵਿਧਾਨ ਵਿੱਚ ਚੋਣਾਂ ਨਾਂ ਦਾ ਕੋਈ ਵਰਤਾਰਾ ਨਹੀਂ ਹੋਵੇਗਾਨਿਆਂ ਪਾਲਕਾ ਅਜ਼ਾਦ ਨਹੀਂ ਹੋਵੇਗੀਸਰਕਾਰ ਵੱਲੋਂ ਪਬਲਿਕ ਸੈਕਟਰ ਅਤੇ ਮਿਸ਼ਰਤ ਆਰਥਿਕਤਾ ਦੀ ਥਾਂਹ ਕਾਰਪੋਰੇਟ ਆਰਥਿਕ ਢਾਂਚੇ ਦਾ ਬੋਲਬਾਲਾ ਹੋਵੇਗਾਲੇਬਰ ਕਾਨੂੰਨ ਪਹਿਲਾਂ ਹੀ ਬਦਲ ਲਏ ਹਨਖੇਤੀ ਖੇਤਰ ਵਿੱਚ ਨਿੱਜੀ ਸਰਗਰਮੀ ਦੀ ਥਾਂਹ ਕਾਰਪੋਰੇਟਾਂ ਰਾਹੀਂ ਕਿਸਾਨਾਂ ਨੂੰ ਕਿਸਾਨਾਂ ਦੇ ਖੇਤਾਂ ਵਿੱਚ ਹੀ ਮਜ਼ਦੂਰ ਬਣਾ ਦੇਣ ਦਾ ਮਨਸੂਬਾ ਹੈ

ਕਹਿਣ ਨੂੰ ਮੌਜੂਦਾ ਸ਼ਾਸਕ ਪ੍ਰਾਚੀਨ ਭਾਰਤ ਤੋਂ ਪ੍ਰੇਰਣਾ ਲੈਣ ਦਾ ਦਾਅਵਾ ਕਰਦੇ ਹਨਭਾਜਪਾ, ਆਰ ਐੱਸ ਐੱਸ ਅਤੇ ਭਾਜਪਾ ਦੀ ਤਿਕੜੀ ਦਾ ਸ਼ਾਸਕ ਵਰਗ ਭਾਰਤ ਦੀ ਸਮੂਹਿਕ ਮਾਨਸਿਕਤਾ ਵਿੱਚ ਪਿਛਾਖੜੀ ਸੋਚ ਲਈ ਤਰਕ ਵਿਹੂਣਾ ਮੋਹ ਪੈਦਾ ਕਰਦਾ ਹੈਹਿੰਦੂਆਂ ਦੀਆਂ ਉੱਪਰਲੀਆਂ ਜਾਤਾਂ ਤੋਂ ਬਿਨਾਂ ਸਭਨਾਂ ਵਿਰੁੱਧ ਨਫ਼ਰਤ ਅਤੇ ਹਿੰਸਾ ਜਿਹੀਆਂ ਬਿਰਤੀਆਂ ਦਾ ਸਿਰਜਣ ਕਰਦਾ ਹੈਇਸਲਾਮ ਅਤੇ ਇਸਾਈ ਕਿਉਂਕਿ ਭਾਰਤ ਤੋਂ ਬਾਹਰਲੇ ਧਰਮ ਹਨਹਿੰਦੂ ਰਾਸ਼ਟਰ ਵਿੱਚ ਇਨ੍ਹਾਂ ਧਰਮਾਂ ਨੂੰ ਮੰਨਣ ਵਾਲੇ ਦੋਇਮ ਦਰਜ਼ੇ ਦੇ ਨਾਗਰਿਕ ਬਣ ਕੇ ਰਹਿਣਗੇਸਿੱਖ, ਜੈਨ ਅਤੇ ਬੁੱਧ ਧਰਮ ਆਰ ਐੱਸ ਐੱਸ ਅਨੁਸਾਰ ਹਿੰਦੂ ਧਰਮ ਦਾ ਹਿੱਸਾ ਹਨ, ਇਨ੍ਹਾਂ ਨੂੰ ਆਪਣਾ ਸੱਭਿਆਚਾਰ ਅਤੇ ਰੀਤੀ ਰਿਵਾਜ਼ ਹਿੰਦੂ ਧਰਮ ਦੇ ਅਨੁਸਾਰ ਹੀ ਬਣਾਉਣੇ ਪੈਣਗੇਇਹ ਸਾਰਾ ਕੁਝ ਆਰ ਐੱਸ ਐੱਸ ਦੇ ਬਾਨੀਆਂ ਦੀਆਂ ਲਿਖਤਾਂ ਵਿੱਚ ਹੈ

ਅੱਜ ਦਾ ਸ਼ਾਸਕ ਵਰਗ ਭਾਰਤੀ ਸਭਿਅਤਾ ਨੂੰ ਉਸਦੀ ਸਮੁੱਚਤਾ ਵਿੱਚ ਸਮਝਣ ਦੀ ਥਾਂ ਆਪਣੇ ਮਨਸੂਬੇ ਦੀ ਪੂਰਤੀ ਲਈ ਇਤਿਹਾਸ ਵਿੱਚੋਂ ਚੋਣਵੇਂ ਪ੍ਰਸੰਗ ਚੁੱਕਦਾ ਹੈਜੇਕਰ ਭਾਰਤੀ ਇਤਿਹਾਸ ਨੂੰ ਇਸਦੀ ਸਮੁੱਚਤਾ ਵਿੱਚ ਪੜ੍ਹਿਆ ਜਾਵੇ ਤਾਂ ਪ੍ਰਾਚੀਨ ਭਾਰਤੀ ਹੁਕਮਰਾਨਾਂ ਵਿੱਚ ਉਹ ਸਭ ਕੁਝ ਦਿਸੇਗਾ ਜਿਸ ਤੋਂ ਉਹਨਾਂ ਨੂੰ ਪਾਕ ਸਾਫ ਪ੍ਰਚਾਰਿਆ ਜਾਂਦਾ ਹੈਯੂਨਾਨੀ ਹਮਲਾਵਰਾਂ ਨੂੰ, ਗਜ਼ਨੀ ਦੇ ਸੁਲਤਾਨਾਂ ਅਤੇ ਮੁਗਲਾਂ ਨੂੰ ਭਾਰਤ ਉੱਤੇ ਹਮਲੇ ਕਰਨ ਲਈ ਭਾਰਤੀ ਰਾਜਿਆਂ ਨੇ ਹੀ ਸੱਦੇ ਦਿੱਤੇ ਸਨਅੰਗਰੇਜ਼ਾਂ ਦਾ ਰਾਜ ਸਥਾਪਤ ਕਰਨ ਵਾਲਿਆਂ ਵਿੱਚ ਭਾਰਤੀ ਹੀ ਸਨਰਾਜ ਸਥਾਪਤ ਹੋਣ ਉਪ੍ਰੰਤ ਅੰਗਰੇਜ਼ਾਂ ਦਾ ਸਾਥ ਦਿੰਦੇ ਰਹਿਣ ਵਿੱਚ ਆਰ ਐੱਸ ਐੱਸ ਆਪ ਸ਼ਾਮਲ ਸੀਮੁੱਕਦੀ ਗੱਲ, ਹਰ ਦੇਸ਼ ਵਾਂਗ ਭਾਰਤ ਦੇਸ਼ ਦੇ ਇਤਿਹਾਸ ਵਿੱਚ ਵੀ ਚੰਗਾ ਮਾੜਾ ਸਭ ਕੁਝ ਹੈਇਤਿਹਾਸ ਨੂੰ ਉਸਦੀ ਸਮੁੱਚਤਾ ਵਿੱਚ ਪੜ੍ਹਨ ਨਾਲ ਹੀ ਸ਼ਖਸੀਅਤ ਦਾ ਸਾਵਾਂ ਅਤੇ ਬੁੱਧ ਪੂਰਨ ਵਿਕਾਸ ਹੋ ਸਕਦਾ ਹੈਇਹ ਕੁਝ ਅੱਜ ਦੇ ਸ਼ਾਸਕਾਂ ਨੂੰ ਪ੍ਰਵਾਨ ਨਹੀਂ

ਕੱਲ੍ਹ” ਦੇ ਭਾਰਤ ਲਈ ਉੱਭਰ ਰਹੇ ਨੈਣ ਨਕਸ਼ ਦੱਸਦੇ ਹਨ ਕਿ ਉਸ “ਕੱਲ੍ਹ” ਨੂੰ ਬੋਲਣ ਦੀ, ਸੋਚਣ ਦੀ ਸੁਤੰਤਰਤਾ ਨਹੀਂ ਹੋਵੇਗੀਜਿਸ ਢੰਗ ਨਾਲ ਬੁੱਧੀਜੀਵੀਆਂ, ਵਿਚਾਰਕਾਂ, ਕਲਾਕਾਰਾਂ, ਸਿਆਸੀ ਆਗੂਆਂ ਅਤੇ ਕਾਰਕੁਨਾਂ ਨੂੰ ਉਹਨਾਂ ਦੇ ਸੁਤੰਤਰ ਵਿਚਾਰਾਂ ਕਰਕੇ ਫੜ-ਫੜ ਜੇਲ੍ਹੀਂ ਸੁੱਟਿਆ ਜਾ ਰਿਹਾ ਹੈ, ਉਸ ਤੋਂ ਲਗਦਾ ਹੈ ਕਿ ਆਉਣ ਵਾਲਾ “ਕੱਲ੍ਹ” ਉਦੋਂ ਹੋਰ ਵੀ ਭਿਆਨਕ ਹੋਵੇਗਾ, ਜਦੋਂ ਤਾਨਾਸ਼ਾਹੀ ਦਾ ਇਹ ਰੱਥ ਬਿਨਾਂ ਬਰੇਕ ਅੱਗੇ ਵਧੇਗਾਉਦੋਂ ਤਕ ਤਾਂ ਕਾਨੂੰਨ ਬਦਲ ਕੇ ਮੌਜੂਦਾ ਨਿਆਂ ਪਾਲਕਾ ਦੇ ਬੂਹੇ ਉੱਕਾ ਹੀ ਬੰਦ ਮਿਲਿਆ ਕਰਨਗੇ

ਹਿੰਦੂਤਵ ਨੂੰ ਵਿਰੋਧ ਤੋਂ ਬਚਾਉਣ ਲਈ ਯੂਨੀਵਰਸਿਟੀਆਂ, ਕਾਲਜਾਂ ਅਤੇ ਹਰ ਤਰ੍ਹਾਂ ਦੀਆਂ ਵਿੱਦਿਅਕ ਅਤੇ ਖੋਜ ਸੰਸਥਾਵਾਂ ਵਿੱਚ ਆਰ ਐੱਸ ਐੱਸ ਦੇ ਕਾਰਕੁਨ ਭਰਤੀ ਕੀਤੇ ਜਾ ਚੁੱਕੇ ਹਨਪ੍ਰਸ਼ਾਸਨਿਕ ਸੇਵਾਵਾਂ ਵਿੱਚ ਵੀ ਇਹੀ ਹਾਲ ਹੈਭਿਆਨਕ ਗੱਲ ਇਹ ਹੈ ਕਿ ਸੁਰੱਖਿਆ ਬਲ ਅਤੇ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਤਕ ਨੂੰ ਇਸ ਮਨਸੂਬੇ ਦੀ ਲਪੇਟ ਵਿੱਚ ਲਿਆਂਦਾ ਜਾ ਰਿਹਾ ਹੈ ਇਸ ਸਭ ਕੁਝ ਨੂੰ ਪੱਕੇ ਪੈਰੀਂ ਕਰਨ ਲਈ ਮਨਸੂਬਾ ਸਕੂਲ ਸਿਲੇਬਸ ਤਕ ਉਤਾਰ ਦਿੱਤਾ ਗਿਆ ਹੈਰਾਜ ਸਰਕਾਰਾਂ ਵੱਲੋਂ ਟਾਵੇਂ ਟਾਵੇਂ ਵਿਰੋਧ ਦੇ ਹੱਲ ਵਜੋਂ ਕੇਂਦਰੀ ਗਰਾਂਟਾਂ ਨੂੰ ਸਰਕਾਰ ਨੇ ਆਪਣੀਆਂ ਨੀਤੀਆਂ ਨਾਲ ਜੋੜ ਦਿੱਤਾ ਹੈਨੀਤੀ ਲਾਗੂ ਹੋਵੇਗੀ ਤਾਂ ਗਰਾਂਟ ਮਿਲੇਗੀਸਿੱਖਿਆ ਖੇਤਰ ਵਿੱਚ ਗਰਾਂਟਾਂ ਪਹਿਲਾਂ ਵੀ ਆਉਂਦੀਆਂ ਸਨ ਪਰ ਉਹ ਕੇਂਦਰੀ ਨੀਤੀਆਂ ਲਾਗੂ ਕਰਨ ਦੀਆਂ ਸ਼ਰਤਾਂ ਨਾਲ ਨਹੀਂ ਬੱਝੀਆਂ ਹੁੰਦੀਆਂ ਸਨਸਿੱਖਿਆ ਨੀਤੀ 2020 (ਪ੍ਰੀ ਪ੍ਰਾਇਮਰੀ ਤੋਂ ਯੂਨੀਵਰਸਿਟੀ ਤਕ) ਇਸੇ ਦਿਸ਼ਾ ਅਤੇ ਮੰਤਵ ਦੀ ਪੂਰਤੀ ਲਈ ਬਣਾਈ ਗਈ ਹੈਬੁੱਧੀਜੀਵੀਆਂ, ਸਿਆਸੀ ਪਾਰਟੀਆਂ ਅਤੇ ਸੁਤੰਤਰਤਾ ਪ੍ਰੇਮੀਆਂ ਨੂੰ ਚਿੰਤਾ ਹੋਣੀ ਚਾਹੀਦੀ ਹੈ ਕਿ ਕੁਝ ਸਾਲਾਂ ਵਿੱਚ ਦੇਸ਼ ਦੀ ਅਬਾਦੀ ਵਿੱਚ ਨਾਗਰਿਕਾਂ ਦਾ ਵੱਡਾ ਹਿੱਸਾ ਅਜਿਹਾ ਮਿਲਣਾ ਸ਼ੁਰੂ ਹੋ ਜਾਵੇਗਾ ਜਿਹੜਾ ਆਰ ਐੱਸ ਐੱਸ ਵੱਲੋਂ ਤਿਆਰ ਕੀਤੇ ਭਾਰਤ ਦੇ ਲੰਗੜੇ ਇਤਿਹਾਸ ਨੂੰ ਪਿਆਰ ਕਰਨ ਵਾਲਾ ਅਤੇ ਹਿੰਦੂਤਵ ਦੇ ਨਾਂ ਉੱਤੇ ਆਪਣੇ ਆਰਥਿਕ ਅਤੇ ਨਾਗਰਿਕ ਅਧਿਕਾਰਾਂ ਦੀ ਬਲੀ ਦੇਣ ਵਾਲਾ ਹੋਵੇਗਾ, ਭਾਜਪਾ ਦੀ ਜਨਣੀ ਆਰ ਐੱਸ ਐੱਸ ਵੱਲੋਂ ਦੇਸ਼ ਦੇ ਸੁਤੰਤਰਤਾ ਸੰਗਰਾਮ ਵਿੱਚ ਵਿਖਾਈ ਕਾਇਰਤਾ ਤੋਂ ਅਣਜਾਣ ਹੋਵੇਗਾ ਕਿਉਂਕਿ ਉਦੋਂ ਤਕ ਅਬਾਦੀ ਦੀ ਪੁਰਾਣੀ ਪੀੜ੍ਹੀ ਰੱਬ ਨੂੰ ਪਿਆਰੀ ਹੋ ਜਾਵੇਗੀ ਅਤੇ ਨਵੀਂਆਂ ਪੀੜ੍ਹੀਆਂ ਦੇਸ਼ ਭਗਤਾਂ ਨੂੰ ਚਰਿੱਤਰਹੀਣ ਅਤੇ ਦੇਸ਼ ਵਿਰੋਧੀਆਂ ਵਜੋਂ ਯਾਦ ਕਰਨਗੀਆਂਇਸ ਕਰਕੇ ਕਾਲਕਲੂਟੇ “ਕੱਲ੍ਹ” ਨੂੰ ਰੋਕਣ ਲਈ ਦੇਸ਼ ਦੇ “ਅੱਜ” ਨੂੰ ਸਵਾਰਨਾ ਜ਼ਰੂਰੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਸੁੱਚਾ ਸਿੰਘ ਖੱਟੜਾ

ਸੁੱਚਾ ਸਿੰਘ ਖੱਟੜਾ

Tel: (91 - 94176 - 52947)

More articles from this author