DarbaraSKahlon7ਪਰ ਇਸ ਅੰਦਰ ਬੈਠੇ ਏਕਾਧਿਕਾਰਵਾਦੀ ਤਾਨਾਸ਼ਾਹ ਨੇ ਪੈਂਦਿਆਂ ਸਾਰ ਇਸਦੇ ਰਾਹ ਵਿੱਚ ਆਉਂਦੇ ਫਾਊਂਡਰ ਮੈਂਬਰ ...
(23 ਮਾਰਚ 2024)
ਇਸ ਸਮੇਂ ਪਾਠਕ: 325.


ਆਖਰ 21 ਮਾਰਚ
, 2024 ਨੂੰ ਇਨਫੋਰਸਮੈਂਟ ਡਾਇਰੈਕਟਰੇਟ (ਈ.ਡੀ.) ਨੇ ਕਰੀਬ 600 ਕਰੋੜ ਦੇ ਕਥਿਤ ਸ਼ਰਾਬ ਘਪਲੇ ਵਿੱਚ ਦਿੱਲੀ ਦੇ ਤੀਸਰੀ ਵਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਰਾਜਧਾਨੀ ਸਥਿਤ ਸ਼ਾਹੀ ਸਰਕਾਰੀ ਨਿਵਾਸ ’ਤੇ ਦਸਤਕ ਦਿੱਤੀਘਰ ਖੰਘਾਲਿਆਦੋ ਘੰਟੇ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦਾ ਮੋਬਾਇਲ ਫੋਨ, ਇੰਟਰਨੈੱਟ ਡਾਟਾ, ਈ.ਡੀ. ਦੇ ਅਫਸਰਾਂ ਸੰਬੰਧੀ 150 ਪੰਨਿਆਂ ਦੀ ਜਾਸੂਸੀ ਫਾਈਲ ਆਦਿ ਜ਼ਬਤ ਕਰਨ ਉਪਰੰਤ ਰਾਤ 9.14 ਵਜੇ ਗ੍ਰਿਫਤਾਰ ਕਰ ਲਿਆਉਨ੍ਹਾਂ ਨੂੰ ਈ .ਡੀ. ਦਫਤਰ ਲਿਜਾਇਆ ਗਿਆਡਾਕਟਰੀ ਜਾਂਚ ਕਰਾਈ22 ਮਾਰਚ ਨੂੰ ਰਾਊਜ਼ ਐਵੇਨਿਯੂ ਕੋਰਟ, ਦਿੱਲੀ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਢਾਈ ਘੰਟੇ ਗਹਿਗੱਚ ਬਹਿਸ ਤੋਂ ਬਾਅਦ ਅਦਾਲਤ ਨੇ ਸੋਚ-ਵਿਚਾਰ ਲਈ ਕੁਝ ਸਮਾਂ ਫੈਸਲਾ ਸੁਰੱਖਿਅਤ ਰੱਖਣ ਬਾਅਦ ਨਿਰਣਾ ਦਿੱਤਾਈ.ਡੀ. ਨੇ ਪੁੱਛਗਿਛ ਲਈ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ, ਅਦਾਲਤ ਨੇ 28 ਮਾਰਚ ਤਕ 6 ਰੋਜ਼ਾ ਰਿਮਾਂਡ ਦੇ ਦਿੱਤਾਪ੍ਰਸਿੱਧ ਕਾਂਗਰਸ ਪਾਰਟੀ ਸਬੰਧਿਤ ਵਕੀਲ ਅਭੀਸ਼ੇਕ ਮਨੂੰ ਸਿੰਘਵੀ ਅਤੇ ਦੋ ਹੋਰਨਾਂ ਦੀਆਂ ਦਲੀਲਾਂ ਕੰਮ ਨਾ ਆਈਆਂ

ਈ.ਡੀ. ਨੇ ਦਸਤਾਵੇਜ਼ਾਂ ਅਧਾਰਿਤ ਅਦਾਲਤ ਨੂੰ ਦੱਸਿਆ ਕਿ ਕੇਜਰੀਵਾਲ ਕਰੀਬ 600 ਕਰੋੜੀ ਸ਼ਰਾਬ ਘਪਲੇ ਦੇ ਸਰਗਣਾ ਹਨਉਹ ਸ਼ਰਾਬ ਕਾਰੋਬਾਰੀਆਂ ਨੂੰ ਲਾਭ ਪਹੁੰਚਾਉਣ ਦੀ ਸਾਜ਼ਿਸ਼ ਵਿੱਚ ਸ਼ਾਮਲ ਸਨਉਨ੍ਹਾਂ ਨੇ ਲਾਭ ਪਹੁੰਚਾਉਣ ਦੇ ਇਵਜ਼ ਵਿੱਚ ਰਿਸ਼ਵਤ ਪ੍ਰਾਪਤ ਕੀਤੀਉਹ ਨੀਤੀ ਘੜਨ ਦੀ ਪ੍ਰਕਿਰੀਆ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਸਨ, ਜਿਸ ਨੇ ‘ਸਾਊਥ ਗਰੁੱਪ’ ਨੂੰ ਲਾਭ ਦੇਣ ਦੀ ਆਗਿਆ ਦਿੱਤੀ

ਇਸ ਵਿੱਚ ਜੇਲ੍ਹ ਅੰਦਰ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਧੀਆ ਅਤੇ ਸਾਬਕਾ ਮੁੱਖ ਮੰਤਰੀ ਤੇਲੰਗਾਨਾ ਕੇ. ਚੰਦਰਸ਼ੇਖਰ ਰਾਉ ਦੀ ਪੁੱਤਰੀ ਐੱਮ.ਐੱਲ.ਸੀ.ਕੇ. ਕਵਿਤਾ ਵੀ ਸ਼ਾਮਿਲ ਸਨਮੁੱਖ ਵਿਚੋਲਿਆਂ ਵਿੱਚ ਕੇਜਰੀਵਾਲ ਦੇ ਅਤਿ ਭਰੋਸੇਯੋਗ ਵਿਅਕਤੀ ਵਿਜੈ ਨਾਇਰ ਸਨਇਸ ਘੋਟਾਲੇ ਵਿੱਚੋਂ ਪੰਜਾਬ ਅਤੇ ਗੋਆ ਆਦਿ ਵਿਖੇ ਅਸੈਂਬਲੀ ਚੋਣਾਂ ਲੜਨ ਲਈ ਕਰੀਬ 100 ਕਰੋੜ ਦਾ ਕਿੱਕਬੈਕ ਧਨ ਪ੍ਰਾਪਤ ਹੋਇਆ

ਇਹ ਘਪਲਾ ਅਤਿ ਸ਼ਾਤਰਾਨਾ ਅਤੇ ਸਬੂਤ ਨਸ਼ਟ ਕੀਤੇ ਜਾਣ ਵਾਲੇ ਜਾਦੂਈ ਢੰਗ ਨਾਲ ਕੀਤਾ ਗਿਆਇਸ ਵਿੱਚ ਕਰੀਬ 140 ਮੋਬਾਇਲ ਫੋਨਾਂ ਦਾ ਇਸਤੇਮਾਲ ਕੀਤਾ ਗਿਆ, ਜਿਨ੍ਹਾਂ ਦੀ ਵਰਤੋਂ ਕਰੀਬ 34 ਵੀ.ਆਈ.ਪੀ. ਲੋਕਾਂ ਨੇ ਕੀਤੀਇਕੱਲੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਧੀਆ ਨੇ 18 ਮੋਬਾਇਲ ਫੋਨਾਂ ਦੀ ਵਰਤੋਂ ਕੀਤੀਇੱਕ ਸਮੇਂ ਤਾਂ ਉਨ੍ਹਾਂ ਇੱਕੋ ਦਿਨ ਵਿੱਚ ਤਿੰਨ ਮੋਬਾਇਲ ਫੋਨ ਬਦਲੇ

ਲੁਕਣ ਮੀਟੀ:

ਈ.ਡੀ. ਨਾਲ ਇਸ ਘਪਲੇ ਸੰਬੰਧੀ ਕੱਟੜ ਇਮਾਨਦਾਰ ਪਾਰਟੀ ਦੇ ਕੱਟੜ ਇਮਾਨਦਾਰ ਸੁਪਰੀਮੋ ਕੇਜਰੀਵਾਲ ਦੀ ਲੁਕਣਮੀਟੀ ਉਦੋਂ ਸ਼ੁਰੂ ਹੋਈ ਜਦੋਂ 2 ਨਵੰਬਰ 2023 ਨੂੰ ਉਨ੍ਹਾਂ ਨੂੰ ਇਸ ਸੰਸਥਾ ਨੇ ਪੁੱਛਗਿੱਛ ਲਈ ਪਹਿਲਾ ਸੰਮਨ ਜਾਰੀ ਕੀਤਾਉਨ੍ਹਾਂ ਦੀ ਗ੍ਰਿਫਤਾਰੀ ਆਖਰ ਨੌਂਵੇਂ ਸੰਮਨ ਬਾਅਦ ਹੋਈਇਸ ਦੌਰਾਨ ਉਨ੍ਹਾਂ ਨੂੰ ਆਪਣੇ ਬਚਾ ਲਈ ਅਦਾਲਤਾਂ ਅਤੇ ਕਾਨੂੰਨਾਂ ਦੀ ਵਰਤੋਂ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਗਈ

ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਜੇ ਉਹ ਪਾਕ-ਸਾਫ ਸਨ ਤਾਂ ਈ.ਡੀ. ਸੰਮਨਾਂ ਤੋਂ ਲੁਕਦੇ ਕਿਉਂ ਰਹੇ? ਈ.ਡੀ. ਦੇ ਸੰਮਨਾਂ ’ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ਼੍ਰੀਮਤੀ ਸੋਨੀਆ ਗਾਂਧੀ ਬਿਮਾਰ ਹੋਣ ਦੇ ਬਾਵਜੂਦ, ਰਾਹੁਲ ਗਾਂਧੀ, ਸਾਬਕਾ ਕਾਨੂੰਨ ਅਤੇ ਵਿੱਤ ਮੰਤਰੀ ਪੀ. ਚਿਦੰਬਰਮ ਅਤੇ ਉਸਦਾ ਪੁੱਤਰ, ਪੰਜਾਬ ਦਾ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਆਮ ਆਦਮੀ ਪਾਰਟੀ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਧੀਆ ਅਤੇ ਸਤੇਂਦਰ ਜੈਨ ਆਦਿ ਪੇਸ਼ ਹੁੰਦੇ ਰਹੇ ਪਰ ਉਹ ਲਗਾਤਾਰ ‘ਸ਼ੇਰ ਆਇਆ, ਸ਼ੇਰ ਆਇਆ’ ਡਰ, ਸੰਮਨਾਂ ਨੂੰ ਗੈਰ-ਕਾਨੂੰਨੀ ਅਤੇ ਰਾਜਨੀਤਕ ਬਦਲਾਖੋਰੀ ਦੀ ਦੁਹਾਈ ਦਿੰਦੇ ਬਚਣ ਦਾ ਯਤਨ ਕਰਦੇ ਰਹੇ

ਪਹਿਲੇ ਸੀ.ਐੱਮ. ਗ੍ਰਿਫਤਾਰ:

ਈ.ਡੀ. ਜਾਂ ਸੀ.ਬੀ.ਆਈ. ਵੱਲੋਂ ਕਥਿਤ ਘੋਟਾਲਿਆਂ ਦੇ ਸ਼ਿਕਾਰ ਰਹੇ ਮੁੱਖ ਮੰਤਰੀ, ਇਨ੍ਹਾਂ ਏਜੰਸੀਆਂ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਆਪਣੇ ਪਦ ਤੋਂ ਅਸਤੀਫਾ ਦੇ ਦਿੰਦੇ ਰਹੇ ਹਨ ਤਾਂ ਕਿ ਇਸਦਾ ਮਾਣ-ਸਨਮਾਨ ਕਾਇਮ ਰਹੇ ਪਰ ਕੇਜਰੀਵਾਲ ਕਿਸੇ ਹੋਰ ਹੀ ਢੀਠ ਮਿੱਟੀ ਦੇ ਵਿਅਕਤੀ ਹਨਮਰਹੂਮ ਮੁੱਖ ਮੰਤਰੀ ਕੁਮਾਰੀ ਜੈਲਲਿਤਾ (ਤਾਮਿਲਨਾਡੂ), ਲਾਲੂ ਪ੍ਰਸ਼ਾਦ ਯਾਦਵ (ਬਿਹਾਰ), ਓਮ ਪ੍ਰਕਾਸ਼ ਚੌਟਾਲਾ (ਹਰਿਆਣਾ) ਹੇਮੰਤ ਸੋਰੇਨ (ਝਾਰਖੰਡ) ਆਦਿ ਨੇ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਅਸਤੀਫੇ ਦਾਗ ਦਿੱਤੇ ਸਨਪਰ ਕੇਜਰੀਵਾਲ, ਜਿਸਨੇ ਕਦੇ ਕੋਈ ਮਹਿਕਮਾ ਆਪਣੇ ਕੋਲ ਨਹੀਂ ਰੱਖਿਆ, ਨੇ ਅਸਤੀਫਾ ਨਹੀਂ ਦਿੱਤਾਇੰਝ ਭਾਰਤੀ ਲੋਕਤੰਤਰ ਦੇ ਇਤਿਹਾਸ ਵਿੱਚ ਉਹ ਪਹਿਲੇ ਅਜਿਹੇ ਮੁੱਖ ਮੰਤਰੀ ਦਰਜ ਹੋ ਗਏ ਹਨ, ਜਿਨ੍ਹਾਂ ਆਪਣੀ ਗ੍ਰਿਫਤਾਰੀ ਦੇ ਬਾਵਜੂਦ ਅਸਤੀਫਾ ਨਹੀਂ ਦਿੱਤਾ

ਧਾਰਾ 163-164 ਦਾ ਉਲੰਘਣ:

ਇਸੇ ਦੌਰਾਨ ਦਿੱਲੀ ਹਾਈਕੋਰਟ ਵਿੱਚ ਦਿੱਲੀ ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ, ਸਿੱਖਿਆ ਮੰਤਰੀ ਬੀਬੀ ਆਤਿਸ਼ੀ ਦੇ ਬਿਆਨਾਂ ਦੇ ਮੱਦੇਨਜ਼ਰ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਪਦ ਤੋਂ ਅਸਤੀਫਾ ਨਹੀਂ ਦੇਣਗੇ ਅਤੇ ਜੇਲ੍ਹ ਵਿੱਚੋਂ ਸਰਕਾਰ ਚਲਾਉਣਗੇ, ਦੇ ਸੰਦਰਭ ਵਿੱਚ ਰਿਟ ਪਟੀਸ਼ਨ ਦਾਇਰ ਕਰਕੇ ਤਰਕ ਦਿੱਤਾ ਗਿਆ ਕਿ ਇਵੇਂ ਕਾਨੂੰਨੀ ਉਚਿਤ ਪ੍ਰਕ੍ਰਿਆ ਅਤੇ ਨਿਆਂ ਵਿਵਸਥਾ ’ਤੇ ਬੁਰਾ ਅਸਰ ਪਵੇਗਾਸੰਵਿਧਾਨਿਕ ਉਲੰਘਣਾਵਾਂ ਹੋਣਗੀਆਂਧਾਰਾ 163-164 ਦੀ ਉਲੰਘਣਾ ਹੋਵੇਗੀਸੰਵਿਧਾਨ ਦੀ ਤੀਸਰੀ ਸੂਚੀ ਤਹਿਤ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਦਾ ਉਲੰਘਣ ਹੋਵੇਗਾ ਜੇਲ੍ਹ ਨਿਯਮਾਂ ਅਨੁਸਾਰ ਜੇਲ੍ਹ ਅਧਿਕਾਰੀ ਹਰ ਤਰ੍ਹਾਂ ਦੇ ਦਸਤਾਵੇਜ਼ ਸਕੈਨ ਕਰਦੇ ਹਨ

ਭਾਰਤ ਰਾਸ਼ਟਰ ਸੰਮਤੀ ਆਗੂ ਕੇ ਕਵਿਤਾ ਨੇ ਆਪਣੀ ਗ੍ਰਿਫਤਾਰੀ ਸੰਬੰਧੀ ਜ਼ਮਾਨਤ ਲੈਣ ਲਈ ਸੁਪਰੀਮ ਕੋਰਟ ਬੈਂਚ ਵੱਲੋਂ ਟਰਾਇਲ ਕੋਰਟ ਪਾਸ ਜਾਣ ਦੇ ਨਿਰਦੇਸ਼ ਵੇਖਦਿਆਂ ਕੇਜਰੀਵਾਲ ਨੇ ਸੁਪਰੀਮ ਕੋਰਟ ਵਿੱਚ ਆਪਣੀ ਗ੍ਰਿਫਤਾਰੀ ਸੰਬੰਧੀ ਪਟੀਸ਼ਨ ਵਾਪਸ ਲੈ ਲਈ ਹੈ

ਜਲਵਾ ਗਾਇਬ:

ਡਾ. ਸੈਮੂਅਲ ਜਾਹਨ ਅਨੁਸਾਰ ‘ਦੇਸ਼ ਭਗਤੀ ਬਦਮਾਸ਼ ਲੋਕਾਂ ਲਈ ਆਖਰੀ ਪਨਾਹਗਾਹ ਹੁੰਦੀ ਹੈ’ ਜਦੋਂ ਕਿ ਜਾਰਜ ਬਰਨਾਰਡ ਸ਼ਾਅ ਅਨੁਸਾਰ ਰਾਜਨੀਤੀ ਬਦਮਾਸ਼ ਲੋਕਾਂ ਲਈ ਆਖਰੀ ਪਨਾਹਗਾਹ ਹੁੰਦੀ ਹੈਹਿਟਲਰ, ਮੁਸੋਲਿਨੀ, ਨਿਕਸਨ, ਬਿੱਲ ਕਲਿੰਟਨ, ਬੌਰਿਸ ਜੌਹਨਸਨ, ਰੈਸਿਪ ਆਰਡੋਗਨ, ਜ਼ੁਲਫਿਕਾਰ ਅਲੀ ਭੂਟੋ, ਡੌਨਾਲਡ ਟਰੰਪ, ਨਵਾਜ਼ ਸ਼ਰੀਫ, ਵਲਾਦੀਮੀਰ ਪੂਤਿਨ ਵਰਗੇ ਤੇਜ਼ ਤਰਾਰ ਵਿਵਾਦਤ ਅਨੇਕ ਲੋਕ ਰਾਜਨੀਤੀ ਦੇ ਸਿਖਰ ’ਤੇ ਪਹੁੰਚ ਕੇ ਕਿਵੇਂ ਬਦਨਾਮੀ ਦਾ ਸ਼ਿਕਾਰ ਹੁੰਦੇ ਹਨ, ਜੱਗ ਜ਼ਾਹਿਰ ਹੈਅਰਵਿੰਦ ਕੇਜਰੀਵਾਲ ਖੜਗਪੁਰ ਆਈ.ਆਈ.ਟੀ. ਤੋਂ ਪੜ੍ਹਿਆ ਰੈਵੇਨਿਯੂ ਅਫਸਰ ਰਿਹਾ (ਕਦੇ ਕਮਿਸ਼ਨਰ ਨਹੀਂ ਰਿਹਾ) ਨੇ ਝੁੱਗੀਆਂ-ਝੌਂਪੜੀਆਂ ਵਿੱਚ ਰਹਿ ਕੇ, ਉਨ੍ਹਾਂ ਲੋਕਾਂ ਦੇ ਜੀਵਨ ਦਾ ਅਧਿਆਨ ਕਰਦੇ ਸੰਨ 2006 ਵਿੱਚ ਰਾਮੋਨ ਮੈਗਾ ਸੇਸੇ ਐਵਾਰਡ ਪ੍ਰਾਪਤ ਕੀਤਾ ਅੰਨਾ ਹਜ਼ਾਰੇ ਦੇ ਲੋਕਪਾਲ ਅੰਦੋਲਨ ਸੰਨ 2011 ਵਿੱਚੋਂ ਵੱਖ ਹੋ ਕੇ 26 ਨਵੰਬਰ, 2012 ਨੂੰ ਆਮ ਆਦਮੀ ਪਾਰਟੀ ਦਾ ਗਠਨ ਕਰਕੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾਇਸ ਨੂੰ ਆਪਣੇ ‘ਸਵਰਾਜ’ ਫਲਸਫੇ ਅਨੁਸਾਰ ਚਲਾਉਣ ਦਾ ਪ੍ਰਚਾਰ ਕੀਤਾਪਰ ਇਸ ਅੰਦਰ ਬੈਠੇ ਏਕਾਧਿਕਾਰਵਾਦੀ ਤਾਨਾਸ਼ਾਹ ਨੇ ਪੈਂਦਿਆਂ ਸਾਰ ਇਸਦੇ ਰਾਹ ਵਿੱਚ ਆਉਂਦੇ ਫਾਊਂਡਰ ਮੈਂਬਰ ਝਟਕਾ ਸੁੱਟੇ, ਜਿਵੇਂ ਪ੍ਰਸ਼ਾਤ ਭੂਸ਼ਨ, ਯੋਗੇਂਦਰ ਯਾਦਵ, ਅਨੰਦ ਕੁਮਾਰ, ਅਜੀਤ ਝਾਅ, ਕੁਮਾਰ ਵਿਸ਼ਵਾਸ, ਅੰਜਲੀ ਦਾਮਨੀਆ, ਮਅੰਕ ਗਾਂਧੀ ਆਦਿਬੱਚਿਆਂ ਦੀ ਸਹੁੰ ਖਾ ਕੇ ਕਾਂਗਰਸ ਨਾਲ ਮਿਲ ਕੇ ਨਾ ਸਰਕਾਰ ਬਣਾਉਣ ਨੂੰ 28 ਦਸੰਬਰ, 2013 ਨੂੰ 14 ਫਰਵਰੀ, 2014 ਤਕ ਚੱਲਣ ਵਾਲੀ 49 ਰੋਜ਼ਾ ਸਰਕਾਰ ਦੇ ਗਠਨ ਖਾਤਰ ਤੋੜ ਦਿੱਤਾ‘ਸਵਰਾਜ’ ਫਲਸਫਾ ਦਫਨ ਕਰਕੇ ਲੋਕ ਲੁਭਾਊ ਨਾਅਰਿਆਂ ਬਲਬੂਤੇ ਦਿੱਲੀ ਵਿਧਾਨ ਸਭਾ ਚੋਣਾਂ ਸੰਨ 2015 ਵਿੱਚ 70 ਵਿੱਚੋਂ 67, ਸੰਨ 2020 ਚੋਣਾਂ ਵਿੱਚ 70 ਵਿੱਚੋਂ 62 ਸੀਟਾਂ ’ਤੇ ਜਿੱਤ ਹਾਸਿਲ ਕਰਕੇ ਸਰਕਾਰਾਂ ਗਠਤ ਕੀਤੀਆਂਪੰਜਾਬ ਵਿੱਚ ਸੰਨ 2017 ਵਿੱਚ 20 ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ 92 ਸੀਟਾਂ ਜਿੱਤ ਕੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਗਠਤ ਕੀਤੀਦੋਵੇਂ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਚਲਾਉਣ ਦੀ ਲਲ੍ਹਕ, ਆਮ ਆਦਮੀ ਤੋਂ ਖਾਸ ਆਦਮੀ ਅਤੇ ਏਕਾਧਿਕਾਰਵਾਦੀ ਆਗੂ ਉੱਭਰਨ, ਵੱਡੀਆਂ ਗੱਡੀਆਂ, ਹੈਲੀਕਾਪਟਰਾਂ, ਪੰਜਤਾਰਾ ਹੋਟਲਾਂ ਵਿੱਚ ਠਹਿਰ, ਦਿੱਲੀ ਵਿੱਚ ਸਰਕਾਰੀ ਮਹੱਲ ਉਸਾਰ ਕੇ ਰਹਿਣ, ਕਿਸੇ ਪਾਰਟੀ ਆਗੂ ਜਾਂ ਮੰਤਰੀ ਨੂੰ ਨਾ ਬੋਲਣ ਦੇਣ, ਪੰਜਾਬ ਵਿੱਚ ਭਗਵੰਤ ਮਾਨ ਵੱਲੋਂ ਉਸ ਵਾਂਗ ਏਕਾਧਿਕਾਰ ਸਥਾਪਿਤ ਕਰਨ, ਮੀਡੀਆ ਨੂੰ ਖਰੀਦਣ, ਸਰਕਾਰਾਂ ਵਿਗਿਆਪਨਾਂ ਰਾਹੀਂ ਚਲਾਉਣ, ਪੰਜਾਬ ਅੰਦਰ ਏਕਾਧਿਕਾਰ ਕਰਕੇ ਦੋ ਸਾਲ ਵਿੱਚ 60 ਹਜ਼ਾਰ ਕਰੋੜ ਦਾ ਕਰਜ਼ਾ ਲੈਣ ਨਾਲ ਆਰਥਿਕ ਦੀਵਾਲੀਪਣ ਵੱਲ ਧਕੇਲਣ ਨਾਲ ਸ਼ਵ੍ਹੀ ਇੰਨੀ ਖਰਾਬ ਹੋਈ ਕਿ ਅਸੈਂਬਲੀ ਚੋਣਾਂ ਵਿੱਚ ਨੋਟਾਂ ਨਾਲੋਂ ਵੀ ਸ਼ਰਮਨਾਕ ਘੱਟ ਵੋਟਾਂ ਮਿਲੀਆਂ

ਦਿੱਲੀ ਅਤੇ ਪੰਜਾਬ ਉੱਤੇ ਦੋਹਰੀ ਹਕੂਮਤ ਕਰਨ ਵਾਲੇ ਆਗੂ, ਅਖੇ ‘ਕੇਜਰੀਵਾਲ ਕੇਜਰੀਵਾਲ - ਸਾਰਾ ਪੰਜਾਬ ਤੇਰੇ ਨਾਲ’ ਜਦੋਂ ਈ.ਡੀ. ਨੇ ਗ੍ਰਿਫਤਾਰ ਕੀਤਾ ਤਾਂ ਕਿਧਰੇ ਇਸ ‘ਮਹਿਬੂਬ ਆਗੂ’ ਲਈ ਨਾ ਦਿੱਲੀ, ਨਾ ਪੰਜਾਬ ਵਿੱਚ ਜਾਮ ਨਜ਼ਰ ਆਇਆਭਗਵੰਤ ਮਾਨ ਤਾਂ ਗੀਤ-ਟੱਪੇ ਗਾਉਂਦੇ ਵਿਖਾਈ ਦਿੱਤੇ, ਜਦੋਂ ਪੰਜਾਬ ਵਿੱਚ ਜ਼ਹਿਰਲੀ ਸ਼ਰਾਬ ਨਾਲ ਮੌਤਾਂ ਦੇ ਸੱਥਰ ਵਿਛ ਰਹੇ ਸਨ ਅਤੇ ਸੁਪਰੀਮੋ ਦੀ ਗ੍ਰਿਫਤਾਰੀ ਲਈ ਈ.ਡੀ. ਤਿਆਰੀ ਕਰ ਰਹੀ ਸੀਹੈਰਾਨਗੀ ਇਹ ਹੈ ਕਿ ਕੇਜਰੀਵਾਲ ਦੀ ਗ੍ਰਿਫਤਾਰੀ ’ਤੇ ਭਾਨੇ ਸਿੱਧੂ ਜਿੰਨਾ ਇਕੱਠ ਨਜ਼ਰ ਨਾ ਆਇਆ

ਬੇਗਾਨੀ ਸ਼ਾਦੀ ਵਿੱਚ ਅਬਦੁੱਲਾ ਦੀਵਾਨਾ:

ਜਿਸ ਕਾਂਗਰਸ ਦੇ ਸਾਬਕਾ ਭ੍ਰਿਸ਼ਟ ਆਗੂਆਂ ਨੂੰ ਪੰਜਾਬ ਅਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਸਰਕਾਰਾਂ ਨੇ ਧੱਕ-ਧੱਕ ਜੇਲ੍ਹੀਂ ਸੁੱਟਿਆ, ਭੱਦੀ ਸ਼ਬਦਾਵਲੀਂ ਅਸੈਂਬਲੀਆਂ ਵਿੱਚ ਅਤੇ ਬਾਹਰ ਵਰਤੀ, ਉਨ੍ਹਾਂ ਨੂੰ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵੱਧ ਹੇਜ ਜਾਗਿਆ ਪਿਆ ਹੈਪੰਜਾਬ ਇਸ ਵਰਤਾਰੇ ਤੋਂ ਹੈਰਾਨ ਹੈਭਾਜਪਾ ਅਤੇ ਆਮ ਆਦਮੀ ਪਾਰਟੀ ਏਕਾਧਿਕਾਰ ਅਤੇ ਤਾਨਾਸ਼ਾਹ ਪ੍ਰਵਿਰਤੀ ਵਾਲੀਆਂ ਇੱਕੋ ਜਿਹੀਆਂ ਪਾਰਟੀਆਂ ਹਨ, ਇਸ ਲਈ ਵੱਡੇ ਮਗਰਮੱਛ ਨੇ ਇਸ ਨੂੰ ਤਾਕਤ ਫੜਨ ਤੋਂ ਪਹਿਲਾਂ ਹੀ ਚੱਬਣ ਦਾ ਤਹਈਆ ਕਰ ਰੱਖਿਆ ਹੈਕੇਜਰੀਵਾਲ ਦੀ ਗ੍ਰਿਫਤਾਰੀ ’ਤੇ ਸਭ ਤੋਂ ਸਟੀਕ ਪ੍ਰਤੀਕਿਰਿਆ ਦਿੰਦੇ ਇਸਦੇ ਰਾਜਨੀਤਕ ਗੁਰੂ ਅੰਨਾ ਹਜ਼ਾਰੇ ਨੇ ਬੇਬਾਕ ਕਿਹਾ ਕਿ ਉਸ ਨੂੰ ਉਸਦੇ ਕਰਮਾਂ ਕਰਕੇ ਈ.ਡੀ. ਨੇ ਗ੍ਰਿਫਤਾਰ ਕੀਤਾਮੈਂ ਦੁਖੀ ਹਾਂ ਕਿ ਜਿਸਨੇ ਮੇਰੇ ਨਾਲ ਮਿਲ ਕੇ ਕੰਮ ਕੀਤਾ, ਸ਼ਰਾਬ ਵਿਰੁੱਧ ਅਵਾਜ਼ ਬੁਲੰਦ ਕੀਤੀਉਹੀ ਹੁਣ ਸ਼ਰਾਬ ਨੀਤੀਆਂ ਬਣਾ ਰਿਹਾ ਸੀ

ਵਿਰੋਧੀ ਏਕਤਾ:

ਲੋਕ ਸਭਾ ਚੋਣਾਂ ਦੇ ਦੰਗਲ ਦੌਰਾਨ ਕੇਜਰੀਵਾਲ ਦੀ ਗ੍ਰਿਫਤਾਰੀ ਨਿਸ਼ਚਿਤ ਤੌਰ ’ਤੇ ਇੰਡੀਆ ਗਠਜੋੜ ਨੂੰ ਇਕਜੁੱਟ ਹੋਣ, ਹਮਦਰਦੀ ਦੀ ਵੋਟ ਬਟੋਰਨ, ਸਟਰੀਟ ਫਾਇਟ ਮਜ਼ਬੂਤ ਕਰਨ ਵਿੱਚ ਸਹਾਈ ਹੋਵੇਗੀਭਾਜਪਾ ਅਤੇ ਐੱਨ.ਡੀ.ਏ. ਇਸ ਪ੍ਰਭਾਵ ਨੂੰ ਕਿਵੇਂ ਟੱਕਰ ਦਿੰਦੀ ਹੈ, ਇਹ ਅਗਲੇ ਦਿਨਾਂ ਵਿੱਚ ਸਪਸ਼ਟ ਹੋ ਜਾਏਗਾਭਾਜਪਾ ਦਿੱਲੀ ਅਤੇ ਪੰਜਾਬ ਵਿੱਚ ਜ਼ਰੂਰ ਜੋੜ-ਤੋੜ ਦਾ ਯਤਨ ਕਰੇਗੀ

ਭਗਵੰਤ ਮਾਨ ’ਤੇ ਭਾਰੂ:

ਰਾਜਨੀਤਕ ਸੰਗਠਨ ਰਹਿਤ ਏਕਾਧਿਕਾਰਵਾਦੀ ਕੇਜਰੀਵਾਲ ਨੇ ਸਿਵਾਏ ਭਗਵੰਤ ਮਾਨ ਤੋਂ ਕਿਸੇ ਨੂੰ ਉੱਭਰਨ ਨਹੀਂ ਦਿੱਤਾਅੱਗੋਂ ਮਾਨ ਨੇ ਪੰਜਾਬ ਵਿੱਚ ਕਿਸੇ ਨੂੰ ਉੱਭਰਨ ਨਹੀਂ ਦਿੱਤਾਸੋ ਭਗਵੰਤ ਮਾਨ ਨੂੰ 6 ਰਾਜਨੀਤਕ ਮੁਹਾਜ਼ਾਂ ’ਤੇ ਲੋਕ ਸਭਾ ਚੋਣਾਂ ਵਿੱਚ ਜੂਝਨਾ ਪਵੇਗਾ1. ਪੰਜਾਬ-ਚੰਡੀਗੜ੍ਹ, 2. ਦਿੱਲੀ, 3. ਦਿੱਲੀ ਤੋਂ ਬਾਹਰੀ ਰਾਜ, 4. ਇੰਡੀਆ ਗਠਜੋੜ ਨਾਲ ਤਾਲਮੇਲ, 5. ਕੇਜਰੀਵਾਲ ਕੇਸ, 6 ਪਾਰਟੀ ਦੀ ਅਗਵਾਈ ਸੱਚਮੁੱਚ ਇਹ ਭਗਵੰਤ ਮਾਨ ਅਤੇ ਪਾਰਟੀ ਲਈ ਅਤਿ ਚੁਣੌਤੀ ਭਰਿਆ ਸਮਾਂ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4830)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author