HiraSToot7ਇੱਟਾਂ-ਵੱਟੇ ਚੱਲ ਰਹੇ ਸਨ। ਅਸੀਂ ਦਰਵਾਜ਼ੇ ਅੰਦਰੋਂ ਬੰਦ ਕਰ ਲਏ। ਅੱਧਾ-ਪੌਣਾ ਘੰਟਾ ਖੱਪ-ਖਾਨਾ ਪੈਂਦਾ
(11 ਸਤੰਬਰ 2023)

ਉਦੋਂ ਮੈਂ ਨਵਾਂ ਨਵਾਂ ਨੌਕਰੀ ਵਿੱਚ ਆਇਆ ਸੀ ਤੇ ਮੇਰੀ ਵੋਟਿੰਗ ਕਰਾਉਣ ਵਾਲਿਆਂ ਵਿੱਚ ਡਿਊਟੀ ਲੱਗ ਗਈਪ੍ਰਜ਼ਾਈਡਿੰਗ ਅਫਸਰ ਇੱਕ ਬੈਂਕ ਮੈਨੇਜਰ ਸੀਅੰਦਰ ਪੋਲਿੰਗ ਏਜੰਟ ਬੈਠੇ ਸਨਇੱਕ ਘੱਟ ਨਿਗਾਹ ਵਾਲਾ ਬਜ਼ੁਰਗ ਆ ਗਿਆ,। ਉਸਦੇ ਨਾਲ ਉਸਦਾ ਭਤੀਜਾ ਸੀ ਭਤੀਜਾ ਵੋਟ ਪਵਾਉਣ ਨਾਲ ਜਾਣ ਲੱਗਾ ਤਾਂ ਰੌਲਾ ਪੈ ਗਿਆ ਕਿ ਇਹ ਬਜ਼ੁਰਗ ਨਾਲ ਨਹੀਂ ਜਾਵੇਗਾਤੇ ਅੰਤ ਵਿੱਚ ਫੈਸਲਾ ਕੀਤਾ ਕਿ ਪ੍ਰਜ਼ਾਈਡਿੰਗ ਅਫਸਰ ਵੋਟ ਪਵਾ ਦੇਵੇ ਜਦੋਂ ਪ੍ਰਜ਼ਾਈਡਿੰਗ ਅਫਸਰ ਵੋਟ ਪਵਾ ਕੇ ਆਇਆ ਤਾਂ ਇੱਕ ਪੋਲਿੰਗ ਏਜੰਟ ਉਸ ਨੂੰ ਗਾਲ੍ਹਾਂ ਕੱਢਣ ਲੱਗ ਪਿਆਉਸ ਨੇ ਬੈਂਕ ਮੈਨੇਜਰ ਦੀ ਮਾਂ-ਭੈਣ ਇੱਕ ਕਰ ਦਿੱਤੀਉਹ ਆਖ ਰਿਹਾ ਸੀ, “ਮੇਰਿਆ ਸਾਲਿਆ! ਕੁੱਤਿਆ! ਤੂੰ ਸਾਡੀ ਵਿਰੋਧੀ ਪਾਰਟੀ ਨੂੰ ਵੋਟ ਪਾਈ ਹੈਮੁਲਾਜ਼ਮਾਂ ਦੀਆਂ ਜੜ੍ਹਾਂ ਉੱਪਰ ਈ ਹੁੰਦੀਆਂ ਨੇ ਭਾਊਤੈਨੂੰ ਮੈਂ ਨਿਬੜੂੰ ਬਾਅਦ ਵਿੱਚ, ਪਹਿਲਾਂ ਵੋਟਾਂ ਪੈ ਲੈਣ ਦੇ।”

ਪੁਲਿਸ ਵਾਲੇ ਅੰਦਰ ਆਏ ਤੇ ਉਨ੍ਹਾਂ ਸਥਿਤੀ ਨੂੰ ਸ਼ਾਂਤ ਕੀਤਾਉਹ ਪੋਲਿੰਗ ਏਜੰਟ ਵੀ ਅਕਲੋਂ ਖਾਲੀ ਸੀਪਰਦੇ ਦੇ ਪਿੱਛੇ ਪਾਈ ਹੋਈ ਵੋਟ ਬਾਰੇ ਕੀ ਜਾਣਕਾਰੀ ਹੋ ਸਕਦੀ ਹੈ ਕਿ ਵੋਟ ਕਿਸ ਨੂੰ ਪਾਈ ਹੈ?

ਦੂਸਰੀ ਘਟਨਾ ਇਸ ਤੋਂ ਵੀ ਵੱਡੀ ਹੈਸਾਡੀ ਪੋਲਿੰਗ ਪਾਰਟੀ ਕਿਸੇ ਪਿੰਡ ਪਹੁੰਚੀ ਜਥੇਦਾਰੀ ਦੀਆਂ ਵੋਟਾਂ ਸਨਸਾਡੇ ਕੋਲ ਲੋਹੇ ਦੇ ਬਕਸੇ ਸਨਰੱਸੀਆਂ ਨਾਲ ਬੰਨ੍ਹ ਕੇ ਰੱਖੀ ਹਰੇ ਰੰਗ ਦਾ ਬੋਰੀ ਤੇ ਉਸ ਬੋਰੀ ਦੇ ਵਿੱਚ ਨਿਕਸੁਕ ਸੀਬੈਲਟ ਪੇਪਰ ਅਸੀਂ ਪਹਿਲਾਂ ਹੀ ਇੱਕ ਪਾਸੇ ਰੱਖ ਲਏ ਸਨ ਇੱਕ ਪੁਲਿਸ ਅਫਸਰ ਤੇ ਇੱਕ ਸਿਪਾਹੀ ਸੀ, ਜਿਸਦੇ ਹੱਥ ਵਿੱਚ ਫੜੀ ਹੋਈ ਇੱਕ ਲੱਕੜ ਦੀ ਸੋਟੀ ਸੀ

ਪਿੰਡ ਦਾ ਸਰਪੰਚ ਰੋਟੀ ਲੈ ਆਇਆਅਸੀਂ ਰੋਟੀ ਪਾਣੀ ਛਕ ਕੇ ਹਟੇ ਹੀ ਸੀ ਕਿ ਸਰਪੰਚ ਸੇਬਾਂ ਦਾ ਥਾਲ ਲੈ ਆਇਆਉਹ ਬਾਰ ਬਾਰ ਹਰੇਕ ਮੂਹਰੇ ਕਰਦਾ ਤੇ ਨਾਲੇ ਆਖਦਾ, “ਇਹ ਜੂਸੀ ਐਪਲ ਨੇ, ਬੜੇ ਮਿੱਠੇ ਆਖਾਓ ਪੀਓ ਐਸ਼ ਕਰੋ।”

ਉਹ ਵੱਖ ਵੱਖ ਤਰ੍ਹਾਂ ਦੀ ਸ਼ਰਾਬ ਵੀ ਲਿਆਇਆ ਸੀ ਪਰ ਅਸੀਂ ਸਾਰੇ ਵੈਸ਼ਨੂੰ ਸੀਪੁਲਿਸ ਵਾਲਿਆਂ ਨੇ ਜ਼ਰੂਰ ਦੋ-ਚਾਰ ਪੈਗ ਮਾਰੇ ਤੇ ਬਿਨਾਂ ਬਿਸਤਰਿਆਂ ਵਾਲੇ ਮੰਜੇ ’ਤੇ ਹੀ ਟੇਢੇ ਹੋ ਗਏਮੈਂ ਹੱਸਦਿਆਂ ਹੋਇਆਂ ਕਿਹਾ, “ਲਉ ਬਈ! ਕਾਨੂੰਨ ਦੇ ਰਾਖੇ ਤਾਂ ਗਏ ਸੁਰਗਾਂ ਨੂੰ।”

ਅਸੀਂ ਦੇਰ ਰਾਤ ਤਕ ਕਾਗਜ਼ੀ ਕਾਰਵਾਈ ਪੂਰੀ ਕਰਦੇ ਰਹੇਪ੍ਰਜਾਇਡਿੰਗ ਅਫਸਰ ਆਖਣ ਲੱਗਾ, “ਇਹ ਜੂਸੀ ਐਪਲ ਵੇਖਿਓ ਕੱਲ੍ਹ ਨੂੰ ਕੀ ਭਾਅ ਪੈਂਦਾ ਹੈ ਨੇ!”

ਮੈਂ ਕਿਹਾ, “ਆਹੋ! ਦੇਬੀ ਵੀ ਇੱਕ ਸ਼ੇਅਰ ਵਿੱਚ ਆਖਦਾ ਹੁੰਦਾ ਹੈ ਕਿ ਚਾਹ ਦਾ ਪੀਤਾ ਕੱਪ ਵੀ ਮਹਿੰਗਾ ਪੈ ਜਾਂਦਾ।”

ਸਵੇਰੇ ਜਲਦੀ ਉੱਠਣਾ ਪਿਆਕੁਰਸੀਆਂ ਲਗਾ ਕੇ ਵੋਟਿੰਗ ਸ਼ੁਰੂ ਕਰ ਦਿੱਤੀਅਜੇ ਘੰਟਾ ਕੁ ਹੀ ਬੀਤਿਆ ਸੀ ਕਿ ਇੱਕ ਗੈਂਗਸਟਰ ਚਾਲੀ ਬੰਦੇ ਲੈ ਅੰਦਰ ਆ ਵੜਿਆ ਸੀਉਸਨੇ ਕਿਹਾ, “ਮਾਰੋ ਮੁੰਡਿਓ ਦੋਵਾਂ ਬੂਹਿਆਂ ਦੇ ਕੁੰਡੇ... ਹਾਂ ਬਈ ਮੁਲਾਜਮੋਂ, ਦਿਓ ਬੈਲਟ ਪੇਪਰ ਜਿਸ ਦੇ ਉੱਤੇ ਫਲਾਣੀ ਪਾਰਟੀ ਦਾ ਚੋਣ ਨਿਸ਼ਾਨ ਹੈ।”

ਅਸੀਂ ਚਾਰੇ ਜਣੇ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਰਹੇਉਹ ਫਿਰ ਆਖਣ ਲੱਗਾ, “ਦਿਓ ਬੈਲਟ ਪੇਪਰ, ਕਿ ਲੱਥੇ ਖਾ ਕੇ ਦਿਓਗੇ!”

ਤੇ ਅਸੀਂ ਬੈਲਟ ਪੇਪਰ ਉਹਨਾਂ ਹਵਾਲੇ ਕਰ ਦਿੱਤੇਉਹਨਾਂ ਨੇ ਸੌ ਤੋਂ ਵੱਧ ਵੋਟਾਂ ਉੱਤੇ ਠੱਪੇ ਲੱਗਾ ਕੇ ਬਾਕਸ ਵਿੱਚ ਪਾ ਦਿੱਤੀਆਂ ਤੇ ਬਾਹਰ ਨਿਕਲ ਗਏ, ਤੇ ਨਾਲ ਆਖ ਗਏ, ਆਪੇ ਰਿਕਾਰਡ ਪੂਰਾ ਕਰ ਲਿਓ ਅੰਗੂਠੇ-ਸਾਈਨ ਕਰਕੇ

ਅਸੀਂ ਸਾਰੇ ਡੌਰ ਭੌਰ ਹੋਏ ਵੇਖਦੇ ਰਹਿ ਗਏ।

ਬਾਹਰ ਇੱਕ ਪਾਰਟੀ ਦੇ ਲੋਕ ਮੂਵੀ ਬਣਾ ਰਹੇ ਸਨਇੱਟਾਂ-ਵੱਟੇ ਚੱਲ ਰਹੇ ਸਨਅਸੀਂ ਦਰਵਾਜ਼ੇ ਅੰਦਰੋਂ ਬੰਦ ਕਰ ਲਏਅੱਧਾ-ਪੌਣਾ ਘੰਟਾ ਖੱਪ-ਖਾਨਾ ਪੈਂਦਾ ਰਿਹਾਕੁਝ ਦੇਰ ਬਾਅਦ ਐੱਸ. ਐੱਸ. ਪੀ ਆਇਆ ਸੀਰਿਟਰਨਿੰਗ ਅਫਸਰ ਨੇ ਆ ਕੇ ਵੋਟਿੰਗ ਰੱਦ ਕੀਤੀ ਤੇ ਨਵੇਂ ਸਿਰਿਉਂ ਦੁਬਾਰਾ ਵੋਟਿੰਗ ਸ਼ੁਰੂ ਕਰਵਾ ਦਿੱਤੀ।

ਉਦੋਂ ਤਕ ਪੱਤਰਕਾਰ ਵੀ ਆ ਗਏ। ਉਹ ਬਿਆਨ ਲੈਣ ਲੱਗੇ। ਕਿੰਨੇ ਬੰਦੇ ਸਨ? ਕਿਸੇ ਨੂੰ ਜਾਣਦੇ ਓ? ਉਹਨਾਂ ਕੋਲ ਹਥਿਆਰ ਹੈਗੇ ਸੀ? ਅਸੀਂ ਕਿਹਾ, “ਪਤਾ ਨਹੀਂ ਕੌਣ ਸੀ, ਅਣਪਛਾਤੇ ਚਾਲੀ ਕੁ ਵਿਅਕਤੀ ਸਨ।”

ਵੋਟਿੰਗ ਸ਼ੁਰੂ ਹੋ ਗਈ ਸੀਆਥਣੇ ਵੋਟਿੰਗ ਬੰਦ ਹੋਣ ਤੋਂ ਘੰਟਾ ਕੁ ਪਹਿਲਾਂ ਉਹ ਗੈਂਗਸਟਰ ਜਿਹਾ ਬੰਦਾ ਫਿਰ ਕਾਲੀ ਗੱਡੀ ਵਿੱਚ ਆਇਆ, ਚੰਗੀਆਂ ਵੋਟਾਂ ਫਿਰ ਪਵਾ ਗਿਆਬਾਹਰ ਕਾਫੀ ਪੁਲਿਸ ਸੀਉਹਨਾਂ ਨੇ ਵੀ ਵਿਰੋਧੀ ਧਿਰ ਦੇ ਲੋਕਾਂ ਨੂੰ ਬਾਹਰ ਭਜਾ ਦਿੱਤਾਵੋਟਾਂ ਦੀ ਗਿਣਤੀ ਕਰਨ ਸਮੇਂ ਵੀ ਦੂਸਰੀ ਧਿਰ ਦਾ ਕੋਈ ਆਦਮੀ ਅੰਦਰ ਨਾ ਆਇਆਜਿਸ ਧਿਰ ਦਾ ਆਗੂ ਅੰਦਰ ਸੀ, ਉਹ ਗਿਣਤੀ ਕਰਾਉਂਦਾ ਰਿਹਾ ਤੇ ਸੌ ਤੋਂ ਉੱਪਰ ਦੇ ਫ਼ਰਕ ਨਾਲ ਉਸਦੀ ਪਾਰਟੀ ਜਿੱਤ ਗਈਅਸੀਂ ਸੁੱਖ ਦਾ ਸਾਹ ਲਿਆ

ਫਿਰ ਇੱਕ ਬੱਸ ਆਈ ਤੇ ਸਾਨੂੰ ਭੇਡਾਂ ਵਾਂਗ ਸਮਾਨ ਜਮ੍ਹਾਂ ਕਰਵਾਓਣ ਲਈ ਲੈ ਤੁਰੀ ਉੱਥੇ ਵੀ ਅਸੀਂ ਦੋਂਹ ਪਾਰਟੀਆਂ ਦੀ ਮੰਡੀਹਰ ਨੂੰ ਲੜਦਿਆਂ ਵੇਖਿਆਗੋਲੀ ਵੀ ਚੱਲੀ ਪਰ ਸਥਿਤੀ ਕਾਬੂ ਹੇਠ ਕਰ ਲਈ ਗਈ

ਇੱਕ ਵਾਰ ਕਿਸੇ ਹੋਰ ਥਾਂ ਡਿਊਟੀ ਲੱਗੀ ਤਾਂ ਸਾਡੇ ਨਾਲ ਚਾਰ ਬੀ.ਐੱਸ.ਐੱਫ ਦੇ ਜਵਾਨ ਸਨਮੈਂ ਇੱਕ ਜਵਾਨ ਨੂੰ ਉਸਦੀ ਗੰਨ ਵੱਲ ਇਸ਼ਾਰਾ ਕਰਦਿਆਂ ਕਿਹਾ, “ਕਭੀ ਚਲਾਈ ਭੀ ਹੈ?”

ਉਹ ਕਹਿਣ ਲੱਗਾ, “ਇਧਰ ਕਾ ਤੋਂ ਪਤਾ ਨਹੀਂ, ਕਸ਼ਮੀਰ ਮੇਂ ਤੋਂ ਹਰ ਰੋਜ਼ ਚਾਲੀਸ-ਚਾਲੀਸ ਫਾਇਰ ਨਿਕਾਲਤੇ ਹੈਂ।”

ਮੈਂ ਕਿਹਾ, “ਅੱਛੀ ਬਾਤ ਹੈਵੋਟੋਂ ਮੇਂ ਜਬ ਆਪ ਸਾਥ ਹੋਤੇ ਹੈਂ ਤੋਂ ਡਰ ਨਹੀਂ ਲਗਤਾ ...।”

“ਬੇਫ਼ਿਕਰ ਰਹੋ ਹੀਰਾ ਸਿੰਘ! ਜਬ ਤਕ ਹਮ ਡਿਊਟੀ ਪੇ ਹੈਂ, ਸਾਲਾ ਕੋਈ ਤੁਮਰਾ ਬਾਲ ਭੀ ਬਾਂਕਾ ਨਹੀਂ ਕਰ ਸਕਤਾ।”

ਹੁਣ ਜਦੋਂ ਕਦੇ ਮੈਂ ਸੇਬ ਖਾਂਦਾ ਹਾਂ ਤਾਂ ਮੈਨੂੰ ਜੂਸੀ ਐਪਲ ਵਾਲੀ ਗੱਲ ਯਾਦ ਆ ਜਾਂਦੀ ਹੈਮੁਲਾਜ਼ਮਾਂ ਦੀਆਂ ਜੜ੍ਹਾਂ ਵਾਲੀ ਗੱਲ ਵੀ ਯਾਦ ਆਉਂਦੀ ਹੈਵੋਟਾਂ ਕਰਾਉਣੀਆਂ ਬਹੁਤ ਖ਼ਤਰਨਾਕ ਡਿਊਟੀ ਹੁੰਦੀ ਹੈਪਤਾ ਨਹੀਂ ਕਿਹੜੀ ਗੋਲੀ ਕੀਹਦੇ ਆ ਕੇ ਵੱਜੇਔਰਤ ਮੁਲਾਜ਼ਮਾਂ ਲਈ ਤਾਂ ਇਹ ਡਿਊਟੀ ਹੋਣੀ ਵੀ ਨਹੀਂ ਚਾਹੀਦੀਸੁਰੱਖਿਆ ਸਿਰਫ਼ ਨਾਮ ਦੀ ਹੀ ਹੁੰਦੀ ਹੈਸਰਪੰਚੀ ਦੀਆਂ ਚੋਣਾਂ ਸਮੇਂ ਤਾਂ ਸਥਿਤੀ ਹੋਰ ਵੀ ਭਿਆਨਕ ਹੁੰਦੀ ਹੈਜੂਸੀ ਐਪਲ ਕਈ ਵਾਰ ਬਹੁਤ ਮਹਿੰਗੇ ਵੀ ਪੈ ਜਾਂਦੇ ਹੋਣਗੇ। ਬੜਾ ਖਤਰਨਾਕ ਕੰਮ ਹੈ ਇਹ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4214)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਹੀਰਾ ਸਿੰਘ ਤੂਤ

ਹੀਰਾ ਸਿੰਘ ਤੂਤ

Phone: (91 - 98724 - 55994)
Email: (shivamheer80@gmail.com)