HiraSToot7ਇਸ ਸੰਘਰਸ਼ ਦਾ ਸਭ ਤੋਂ ਵੱਡਾ ਲਾਭ ਇਹ ਹੋਇਆ ਹੈ ਕਿ ਇਸ ਨੇ ...
(25 ਸਤੰਬਰ 2021)

 

ਸਾਡੀ ਨੌਜਵਾਨ ਪੀੜ੍ਹੀ ਦਿਨੋਂ-ਦਿਨ ਵਿਦੇਸ਼ਾਂ ਵੱਲ ਪ੍ਰਵਾਸ ਕਰ ਰਹੀ ਹੈਬਾਰਾਂ ਕਲਾਸਾਂ ਪਾਸ ਕਰਨ ਤੋਂ ਬਾਅਦ ਹਰ ਕੋਈ ਆਈਲੈਟਸ ਦੇ ਬੈਂਡ ਇਕੱਠੇ ਕਰਨ ਤੁਰ ਪਿਆ ਹੈਜੇਕਰ ਕਿਸੇ ਨੂੰ ਪੁੱਛੀਏ ਕਿ ਇਹ ਵਹੀਰਾਂ ਕਿਉਂ ਘੱਤੀਆਂ ਜਾ ਰਹੀਆਂ ਹਨ ਤਾਂ ਹਰ ਕੋਈ ਆਖਦਾ ਹੈ, “ਇੱਥੇ ਵੀ ਕੋਈ ਸਿਸਟਮ ਹੈ!”

ਜੇਕਰ ਇੱਥੇ ਕੋਈ ਸਿਸਟਮ ਨਹੀਂ ਹੈ ਤਾਂ ਇਹ ਸਿਸਟਮ ਠੀਕ ਕੌਣ ਕਰੇਗਾ? ਕੀ ਉਹ ਕਰਨਗੇ ਜੋ ਸਾਰੀ ਉਮਰ ਖ਼ੇਤਾਂ ਵਿੱਚ ਝੋਨਾ ਲਾ ਕੇ ਗੁਜ਼ਾਰਦੇ ਨੇ! ਜਾਂ ਉਹ ਕਰਨਗੇ ਜਿਨ੍ਹਾਂ ਦੀਆਂ ਪੀੜ੍ਹੀਆਂ ਨੇ ਕਿਸੇ ਜਿਮੀਦਾਰ ਦਾ ਸੀਰਪੁਣਾ ਕਰਦਿਆਂ ਆਪਣੀ ਸਾਰੀ ਜ਼ਿੰਦਗੀ ਵਿਹਾਅ ਦਿੱਤੀ ਹੈਸਾਰਾ ਹੀ ਪੜ੍ਹਿਆ-ਲਿਖਿਆ ਜਾਂ ਸੱਭਿਅਕ ਤਬਕਾ ਵਿਦੇਸ਼ਾਂ ਵੱਲ ਪਰਵਾਸ ਕਰ ਰਿਹਾ ਹੈਜੋ ਬਾਕੀ ਰਹਿ ਗਏ ਹਨ, ਕੀ ਉਹ ਸਿਸਟਮ ਦਾ ਸੁਧਾਰ ਕਰ ਸਕਣਗੇ?

ਪੰਜਾਬ ਦੇ ਬਹੁਤੇ ਕਾਲਜ ਸੱਖਣੇ ਹਨ, ਵਿਦਿਆਰਥੀਆਂ ਤੋਂ ਵੀ ਅਤੇ ਪ੍ਰੋਫੈਸਰਾਂ ਤੋਂ ਵੀ ਲੰਮੇ ਸਮੇਂ ਤੋਂ ਕੋਈ ਭਰਤੀ ਨਹੀਂ ਹੋਈ ਹੈਤੇ ਫਿਰ ਉੱਚ ਵਿੱਦਿਆ ਕੌਣ ਹਾਸਲ ਕਰੇਗਾ ਅਤੇ ਕੌਣ ਕਰਵਾਏਗਾ? ਮੈਂਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਇੱਕ ਨਾ ਇੱਕ ਦਿਨ ਕਾਲਜਾਂ-ਯੂਨੀਵਰਸਿਟੀਆਂ ਦਾ ਵੀ ਭੋਗ ਪੈ ਜਾਵੇਗਾ ਤੇ ਸ਼ਾਇਦ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੱਸੀਏ ਕਿ ਕੋਈ ਕਾਲਜ ਜਾਂ ਯੂਨੀਵਰਸਿਟੀ ਨਾਮ ਦੀ ਵੀ ਇੱਕ ਚੀਜ਼ ਹੁੰਦੀ ਸੀ

***

ਹੁਣ ਨਾ ਪਾਣੀ ਪਿਤਾ ਰਿਹਾ ਹੈ ਤੇ ਨਾ ਧਰਤੀ ਮਾਂ ਰਹੀ ਹੈ!

ਪੰਜਾਬ ਦਾ ਪਾਣੀ ਦਿਨੋਂ-ਦਿਨ ਹੋਰ ਡੂੰਘਾ ਹੁੰਦਾ ਜਾ ਰਿਹਾ ਹੈਜੋ ਵਗਦੇ ਪਾਣੀ ਹਨ, ਉਨ੍ਹਾਂ ਵਿੱਚ ਵੀ ਜ਼ਹਿਰਾਂ ਘੋਲ ਦਿੱਤੀਆਂ ਗਈਆਂ ਹਨਪੁਰਾਣੇ ਸਮੇਂ ਵਿੱਚ ਭੇਡਾਂ-ਬੱਕਰੀਆਂ ਚਾਰਦੇ ਆਜੜੀ, ਕੱਸੀਆਂ-ਖਾਲਾਂ ਤੋਂ ਪਾਣੀ ਭਰ ਕੇ ਚਾਹ ਬਣਾ ਕੇ ਪੀਂਦੇ ਸਨ, ਪਰ ਹੁਣ ਅਜਿਹਾ ਨਹੀਂ ਹੈਹੁਣ ਉਹ ਵੀ ਚਾਹ ਬਣਾਉਣ ਵਾਸਤੇ ਪਾਣੀ, ਬੋਤਲ ਵਿੱਚ ਪਾ ਕੇ ਘਰਾਂ ਤੋਂ ਲੈ ਕੇ ਜਾਂਦੇ ਹਨ ਮੈਂਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਸਾਡੇ ਬਹੁਤੇ ਕਿਸਾਨ ਬਹੁਤਾ ਝੋਨਾ ਬੀਜਣ ਮਗਰ ਹੀ ਕਿਉਂ ਪਏ ਹੋਏ ਹਨ? ਸਾਡੇ ਪੰਜਾਬ ਵਿੱਚ ਕਿੰਨੇ ਕੁ ਲੋਕ ਹਨ ਜੋ ਚੌਲ ਖਾਂਦੇ ਹਨ? ਇਸਦਾ ਬੁਰਾ ਸਿੱਟਾ ਤਾਂ ਇਹ ਹੈ ਕਿ ਪਾਣੀ ਡੂੰਘੇ ਹੋ ਰਹੇ ਹਨਇਹ ਬਹੁਤ ਹੀ ਵੱਡਾ ਚਿੰਤਾ ਦਾ ਵਿਸ਼ਾ ਹੈ

ਸਾਨੂੰ ਚਾਹੀਦਾ ਹੈ ਕਿ ਅਸੀਂ ਫ਼ਸਲੀ-ਚੱਕਰ ਅਪਣਾਈਏ ਤਾਂ ਜੋ ਧਰਤੀ ਮਾਂ ਦੀ ਕੁੱਖ ਬਾਂਝ ਹੋਣ ਤੋਂ ਬਚ ਜਾਵੇਅਸੀਂ ਜਿੰਨਾ ਜ਼ਹਿਰ ਪਾਣੀ ਵਿੱਚ ਘੋਲ ਦਿੱਤਾ ਹੈ, ਉਸ ਤੋਂ ਵੱਧ ਅਸੀਂ ਧਰਤੀ ਮਾਂ ਦੀ ਕੁੱਖ ਵਿੱਚ ਰਲਾ ਦਿੱਤਾ ਹੈਹੁਣ ਬਹੁਤੀਆਂ ਫ਼ਸਲਾਂ ਅਤੇ ਫਲ਼ ਵਿਦੇਸ਼ਾਂ ਨੇ ਵੀ ਖ਼ਰੀਦਣ ਤੋਂ ਇਨਕਾਰ ਕਰ ਦਿੱਤਾ ਹੈਮੱਤ ਕੋਈ ਭਰਮ ਵਿੱਚ ਰਹੇ ਕਿ ਸਾਡਾ ਬੀਜਿਆ ਜ਼ਹਿਰ ਅਸੀਂ ਨਹੀਂ ਖਾ ਰਹੇ ਤੇ ਇਹ ਹੋਰਨਾਂ ਦੇ ਢਿੱਡ ਵਿੱਚ ਪੈ ਰਿਹਾ ਹੈਅਸੀਂ ਆਪਣੇ ਪੇਟ ਦੀ ਧਰਤੀ ਅਤੇ ਬਾਹਰਲੀ ਧਰਤੀ ਵਿੱਚ ਖ਼ੁਦ ਹੀ ਜ਼ਹਿਰ ਬੀਜਦੇ ਜਾ ਰਹੇ ਹਾਂ ਜਿਸਦਾ ਨਤੀਜਾ ਕੈਂਸਰ ਦੇ ਰੂਪ ਵਿੱਚ ਸਾਡੇ ਸਾਹਮਣੇ ਹੈਨਾ ਉੱਪਰਲੀ ਧਰਤੀ ਦਾ ਪਾਣੀ ਸਾਫ਼ ਰਿਹਾ ਹੈ ਤੇ ਨਾ ਧਰਤੀ ਹੇਠਲਾ ਪਾਣੀ ਸਾਫ਼ ਰਿਹਾ ਹੈਅਜੇ ਵੀ ਵੇਲਾ ਹੈਸਾਨੂੰ ਸੰਭਲਣ ਦੀ ਲੋੜ ਹੈ

***

ਕਿਸਾਨੀ ਸੰਘਰਸ਼ ਦਾ ਕੀ ਬਣੇਗਾ?

ਕਿਸਾਨੀ ਸੰਘਰਸ਼ ਇਤਿਹਾਸਕ ਸੰਘਰਸ਼ ਬਣ ਗਿਆ ਹੈਇਹ ਇੱਕ ਅਜਿਹਾ ਸੰਘਰਸ਼ ਹੈ ਜੋ ਸਭ ਤੋਂ ਲੰਮਾ, ਸਹਿਜ ਅਤੇ ਵੱਡੇ ਇਕੱਠ ਵਾਲਾ ਹੋ ਨਿੱਬੜਿਆ ਹੈਇਹ ਸੰਘਰਸ਼, ਸੰਘਰਸ਼ ਹੀ ਨਹੀਂ ਸਗੋਂ ਸਿਸਟਮ ਨਾਲ ਸਿੱਧੀ ਟੱਕਰ ਹੈ ਅਤੇ ਆਰ-ਪਾਰ ਦੀ ਲੜਾਈ ਹੈਕੀ ਸਰਕਾਰ ਉੱਪਰ ਇਸਦਾ ਅਸਰ ਹੋਵੇਗਾ? ਮੈਂਨੂੰ ਜਾਪਦਾ ਹੈ ਕਿ ਅਸਰ ਹੋਵੇਗਾ, ਪਰ ਕੁਝ ਸਮਾਂ ਹੋਰ ਲੱਗ ਸਕਦਾ ਹੈਤੇ ਜੇ ਕਿਧਰੇ ਬਦਕਿਸਮਤੀ ਨਾਲ ਇਸ ਸੰਘਰਸ਼ ਦੀ ਹਾਰ ਹੁੰਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਹੋਰ ਸੰਘਰਸ਼ ਇਸਦੇ ਸਾਹਮਣੇ ਬਹੁਤ ਬੌਣੇ ਰਹਿ ਜਾਣਗੇ

ਇਸ ਸੰਘਰਸ਼ ਦਾ ਸਭ ਤੋਂ ਵੱਡਾ ਲਾਭ ਇਹ ਹੋਇਆ ਹੈ ਕਿ ਇਸ ਨੇ ਜ਼ਾਤ ਪਾਤ, ਛੂਤ-ਛਾਤ ਅਤੇ ਊਚ-ਨੀਚ ਦੇ ਭੇਦ-ਭਾਵ ਨੂੰ ਘੱਟ ਕਰਨ ਲਈ ਅਹਿਮ ਭੂਮਿਕਾ ਨਿਭਾਈ ਹੈਤੇ ਜੇਕਰ ਇਹ ਸੰਘਰਸ਼ ਪੈਦਾ ਨਾ ਹੁੰਦਾ ਹੈ ਤਾਂ ਇਹ ਚਹੁੰ ਧਰਮਾਂ ਦੇ ਮੇਲ-ਮਿਲਾਪ ਤੇ ਭਾਈਚਾਰਕ-ਸਾਂਝਾਂ ਸ਼ਾਇਦ ਨਾ ਕਾਇਮ ਹੁੰਦੀਆਂਭੱਜੀਆਂ-ਬਾਹਾਂ ਆਖ਼ਰ ਗੱਲ ਨੂੰ ਹੀ ਆਣ ਪਈਆਂ ਹਨ

***

ਪੰਜਾਬ ਵਿੱਚ ਫ਼ੈਲਦਾ ਜਾ ਰਿਹਾ ਅਰਾਜਕਤਾ ਦਾ ਮਾਹੌਲ

ਅੱਜਕਲ੍ਹ ਹਰ ਪਾਸੇ ਅਰਾਜਕਤਾ ਫ਼ੈਲਦੀ ਨਜ਼ਰ ਆ ਰਹੀ ਹੈਬੇਰੋਜ਼ਗਾਰੀ ਦਰ ਵਧੀ ਹੈਲੁੱਟਾਂ-ਖੋਹਾਂ ਵਧ ਰਹੀਆਂ ਹਨਨਸ਼ੇ ਵਧ ਰਹੇ ਹਨਨੌਜਵਾਨ ਪੀੜ੍ਹੀ ਸਰੀਰਕ ਪੱਖੋਂ ਦਿਨ-ਬ-ਦਿਨ ਨਿੱਘਰਦੀ ਜਾ ਰਹੀ ਹੈਬਲਾਤਕਾਰ ਵਧ ਰਹੇ ਹਨਅਗਵਾ ਕਰਨ ਦੀਆਂ ਵਾਰਦਾਤਾਂ ਵਧ ਰਹੀਆਂ ਹਨਨਿਆਂ ਘਟ ਰਹੇ ਹਨਧਰਨੇ-ਮੁਜ਼ਾਹਰੇ ਵਧ ਹਨ, ਪਰ ਸਰਕਾਰਾਂ ਦਾ ਇਸ ਉੱਪਰ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾਲੋਕ ਖੱਜਲ-ਖੁਆਰ ਹੋ ਰਹੇ ਹਨ ਤਕੜੇ ਦਾ ਸੱਤੀਂ-ਵੀਹੀਂ ਸੌ ਹੈ ਤੇ ਗਰੀਬ ਦੀ ਕੋਈ ਜ਼ਿੰਦਗੀ ਨਹੀਂ ਹੈ

***

ਸਰਕਾਰੀ ਸਹੂਲਤਾਂ

ਇੱਥੇ ਦੁੱਧ ਵਿੱਚ ਮੀਂਗਣਾਂ ਘੋਲ ਕੇ ਦੇਣ ਦਾ ਰਿਵਾਜ਼ ਪੈ ਚੁੱਕਾ ਹੈ। ਨਿੱਤ-ਦਿਹਾੜੇ ਬਹੁਤ ਸਾਰੀਆਂ ਸਰਕਾਰੀ ਸਕੀਮਾਂ ਚੱਲ ਰਹੀਆਂ ਹਨਲਾਭਪਾਤਰੀ ਲੋਕਾਂ ਨੂੰ ਬਹੁਤ ਸਾਰੀਆਂ ਕਾਰਵਾਈਆਂ ਤੇ ਕਈ ਤਰ੍ਹਾਂ ਦੇ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈਲਾਭਪਾਤਰੀ ਨੂੰ ਕੋਈ ਲਾਭ ਮਿਲੇ ਜਾਂ ਨਾ ਮਿਲੇ ਪਰ ਧੂੜ-ਧੱਪੇ ਤਾਂ ਜ਼ਰੂਰ ਮਿਲਦੇ ਹਨ ਇੱਕ ਗਰੀਬ ਜਾਂ ਦਿਹਾੜੀਦਾਰ ਬੰਦਾ ਅੱਕ ਕੇ ਇਹੀ ਆਖਦਾ ਹੈ, “ਦਫ਼ਾ ਕਰੋ! ਮੈਂ ਇਹੋ ਜਿਹੀ ਸਹੂਲਤ ਲੈਣੀ ਹੀ ਨਹੀਂ!”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3031)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਹੀਰਾ ਸਿੰਘ ਤੂਤ

ਹੀਰਾ ਸਿੰਘ ਤੂਤ

Phone: (91 - 98724 - 55994)
Email: (shivamheer80@gmail.com)