AmarjitSMann7ਜੇ ਪੰਤਾਲੀ ਰੁਪਇਆਂ ਦਾ ਭਾਰ ਧਰਤੀ ਜਿੰਨਾ … … ਫੇਰ ਮੈਂ ਤਾਂ ਪੂਰੇ ਬ੍ਰਹਿਮੰਡ ਦਾ ਭਾਰ ਚੁੱਕੀ ਫਿਰਦਾ ...
(4 ਅਗਸਤ 2023)

 

ਇੱਕ ਸਾਹਿਤਕ ਪ੍ਰੋਗਰਾਮ ਵਿੱਚ ਮੇਜ਼ਬਾਨ ਮਹਿਮਾਨ ਸਾਹਿਤਕਾਰ ਨੂੰ ਤਿੱਖਾ ਸਵਾਲ ਪੁੱਛਦਾ ਹੈ, “ਅੱਜ ਜਦੋਂ ਇੰਨਾ ਕੁਝ ਲਿਖਿਆ ਜਾ ਰਿਹਾ ਤਾਂ ਪਾਠਕ ਤੁਹਾਨੂੰ ਕਿਉਂ ਪੜ੍ਹੇ?”

ਸਾਹਿਤਕਾਰ ਜਵਾਬ ਦਿੰਦਾ ਹੈ, “ਕਿਉਂ ਪੜ੍ਹੇ ਤੋਂ ਪਹਿਲਾਂ ਸਵਾਲ ਬਣਦਾ ਹੈ, ਮੈਂ ਕਿਉਂ ਲਿਖਾਂ?” ਫਿਰ ਉਸ ਨੇ ਆਪ ਹੀ ਜਵਾਬ ਦਿੱਤਾ, “ਮੇਰੇ ਆਲੇ ਦੁਆਲੇ ਕਿੰਨਾ ਕੁਝ ਹੈ ਜੋ ਮੇਰੀਆਂ ਖੁੱਲੀਆਂ ਅੱਖਾਂ ਵਿੱਚ ਰੜਕਦਾ ਹੈਕਿੰਨਾ ਕੋਝ ਹੈ ਜੋ ਮੈਨੂੰ ਦਿਸਦਾ ਹੈਮੈਂ ਚਾਹੁੰਦਾ ਹਾਂ ਕਿ ਇਹ ਜੋ ਕੋਝ ਹੈ, ਜੋ ਮੇਰੀਆਂ ਅੱਖਾਂ ਵਿੱਚ ਰੜਕ ਪਾਉਂਦਾ ਹੈ, ਉਸ ਨੂੰ ਕਿਵੇਂ ਸੋਹਜ ਵਿੱਚ ਬਦਲਿਆ ਜਾ ਸਕਦਾ ਹੈਮੈਂ ਉਸ ਸਾਰੇ ਕੁਛ ਨੂੰ ਆਪਣੀਆਂ ਲਿਖਤਾਂ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂਹੁਣ ਰਹੀ ਗੱਲ ਕੋਈ ਮੈਨੂੰ ਕਿਉਂ ਪੜ੍ਹੇ? ਆਮ ਹੀ ਕਿਹਾ ਜਾਂਦਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈਜਿਹੜੀਆਂ ਸਿਲਵਟਾਂ ਸਮਾਜ ਵਿੱਚ ਪੈ ਚੁੱਕੀਆਂ ਹਨ ਜਾਂ ਪੈ ਰਹੀਆਂ ਹਨ, ਮੈਂ ਸਾਹਿਤ ਰੂਪੀ ਸ਼ੀਸ਼ੇ ਰਾਹੀਂ ਉਹ ਦਿਖਾਉਣ ਦਾ ਯਤਨ ਕਰਦਾ ਹਾਂ ਤਾਂ ਕਿ ਸਮਾਜ ਆਪਣੇ ਆਪ ਦਾ ਕੁਝ ਨਾ ਕੁਝ ਸੁਆਰ ਸਕੇਮੈਂ ਆਪਣੀ ਲੇਖਣੀ ਨੂੰ ਉਦੋਂ ਸਫਲ ਮੰਨਾਗਾ ਜਦੋਂ ਕੋਈ ਪਾਠਕ, ਭਾਵੇਂ ਸਿਰਫ ਇੱਕ ਹੀ ਕਿਉਂ ਨਾ ਹੋਵੇ, ਮੇਰੇ ਸਾਹਿਤਕ ਸੁਨੇਹੇ ਨੂੰ ਸਮਝ ਕੇ, ਉਸ ਉੱਤੇ ਅਮਲ ਕਰ ਕੇ, ਆਪਣੇ ਵਿੱਚ ਕੋਈ ਸੁਧਾਰ ਲਿਆ ਸਕੇਗਾ।”

ਸਾਹਿਤਕ ਸਮਾਗਮ ਦੀ ਇਹ ਇੰਟਰਵਿਊ ਕਾਫ਼ੀ ਲੰਬੀ ਸੀਪਰ ਜਦੋਂ ਮਹਿਮਾਨ ਲੇਖਕ ਨੇ ਆਪਣੀ ਰਚਨਾ ਨੂੰ ਸਫਲ ਮੰਨਣ ਦਾ ਪੈਮਾਨਾ ਦੱਸਿਆ ਤਾਂ ਮੈਨੂੰ ਲੱਗਿਆ ਜਿਵੇਂ ਗੁਰਮੇਲ ਸਿੰਘ ਦੀ ਸਾਹਿਤਕ ਘਾਲਣਾ ਸਫਲ ਹੋ ਗਈ ਹੋਵੇ!

ਮਾਸਟਰ ਗੁਰਮੇਲ ਸਿੰਘ ਮੇਰਾ ਅਦਬੀ ਦੋਸਤ ਹੈ ਕੁਝ ਸਮਾਂ ਪਹਿਲਾਂ ਉਸਦੀਆਂ ਲਿਖੀਆਂ ਕਹਾਣੀਆਂ ਦੀ ਕਿਤਾਬ ਛਪੀ ਹੈ ‘ਪੱਤਝੜ ਦੀ ਛਾਵੇਂ ਹਰੇਕ ਲੇਖਕ ਚਾਹੁੰਦਾ ਕਿ ਉਸ ਦੀ ਲਿਖਤ ਨੂੰ ਉਸਦੇ ਦੋਸਤ ਮਿੱਤਰ ਤੇ ਜਾਣ-ਪਛਾਣ ਵਾਲੇ ਜ਼ਰੂਰ ਪੜ੍ਹਨਪਹਿਲੀ ਕਿਤਾਬ ਛਪਣ ਦਾ ਚਾਅ ਵੀ ਕੁਝ ਵਧੇਰੇ ਹੀ ਹੁੰਦਾ ਹੈਖ਼ੈਰ, ਉਹ ਕਿਤਾਬ ਡਾਕ ਰਾਹੀਂ ਮੇਰੇ ਕੋਲ ਪਹੁੰਚ ਗਈਮੈਂ ਕਹਾਣੀਆਂ ਪੜ੍ਹੀਆਂਕਹਾਣੀਆਂ ਰੌਚਕ ਤਾਂ ਹੈ ਹੀ ਹਨ, ਨਾਲ ਦੀ ਨਾਲ ਇੱਕ ਵਧੀਆ ਸੁਨੇਹਾ ਵੀ ਛੱਡਦੀਆਂ ਹਨਇਹਨਾਂ ਦੀ ਭਾਸ਼ਾ ਸਰਲ ਤੇ ਹਰੇਕ ਦੇ ਸਮਝ ਆਉਣ ਵਾਲੀ ਹੈ ਇੱਕ ਦਿਨ ਮੇਰਾ ਇੱਕ ਗੁਆਂਢੀ ਕਿਸੇ ਕੰਮ ਮੇਰੇ ਕੋਲ ਆਇਆਇਹ ਕਿਤਾਬ ਮੇਰੇ ਸਿਰਹਾਣੇ ਪਈ ਸੀਉਹ ਚੱਕ ਕੇ ਪੰਨੇ ਫਰੋਲਣ ਲੱਗ ਪਿਆ

“ਲੈ ਜਾ, ਪੜ੍ਹ ਕੇ ਮੋੜ ਦੇਵੀਂ।” ਉੱਠ ਕੇ ਤੁਰਦੇ ਨੂੰ ਮੈਂ ਆਖਿਆ

“ਉੱਤੋਂ ਦੀ ਲੰਘ ਜਾਂਦੀਆਂ, ਪਹਿਲਾਂ ਵੀ ਇੱਕ ਦੋ ਪੜ੍ਹੀਆਂ ਤੇਰੇ ਕੋਲੋਂ ਲਿਜਾ ਕੇ।” ਉਸ ਨੇ ਪੈਰ ਮਲਣ ਲੱਗ ਪਿਆ।

“ਨਹੀਂ, ਇਹ ਨੀਂ ਲੰਘਦੀਆਂ ਉੱਤੋਂ ਦੀ ... ਕੁਝ ਪੱਲੇ ਪਊ ਤੇਰੇ ... ਪੜ੍ਹਨ ਵਾਲੀ ਆ।”

ਮੇਰੇ ਕਹੇ ’ਤੇ ਉਹ ਕਿਤਾਬ ਲੈ ਗਿਆ

ਤੀਜੇ ਦਿਨ ਆਥਣੇ ਉਹ ਮੈਨੂੰ ਸੱਥ ਵਿੱਚ ਮਿਲ ਗਿਆ ਮੈਨੂੰ ਇੱਕ ਪਾਸੇ ਲਿਜਾ ਕੇ ਉਹ ਕਹਿੰਦਾ, “ਜੇ ਪੰਤਾਲੀ ਰੁਪਇਆਂ ਦਾ ਭਾਰ ਧਰਤੀ ਜਿੰਨਾ … … ਫੇਰ ਮੈਂ ਤਾਂ ਪੂਰੇ ਬ੍ਰਹਿਮੰਡ ਦਾ ਭਾਰ ਚੁੱਕੀ ਫਿਰਦਾ ਰਿਹਾਂ।”

“ਕੀ ਮਤਲਬ? ਮੈਂ ਸਮਝਿਆ ਨਹੀਂ।”

“ਤੂੰ ਕਹਾਣੀ ਪੜ੍ਹੀ ਨੀਂ … ਧਰਤੀ ਜਿੰਨਾ ਭਾਰ?”

ਮੈਨੂੰ ਉਹ ਕਹਾਣੀ ਯਾਦ ਆ ਗਈਕਹਾਣੀ ਇੱਕ ਇਮਾਨਦਾਰ ਤੇ ਸੱਚੇ ਸੁੱਚੇ ਮੁਲਾਜ਼ਮ ਦੀ ਗੱਲ ਕਰਦੀ ਹੈਇੱਕ ਗੰਭੀਰ ਬਿਮਾਰੀ ਕਾਰਨ ਉਸ ਮੁਲਾਜ਼ਮ ਦੀ ਮੌਤ ਹੋਣ ਉਪਰੰਤ ਉਹ ਆਪਣੀ ਪਤਨੀ ਦੇ ਸੁਪਨੇ ਵਿੱਚ ਆ ਕੇ ਕਹਿੰਦਾ ਹੈ ਕਿ ਮੈਂ ਦਫਤਰ ਨੇੜਲੀ ਚਾਹ ਦੀ ਦੁਕਾਨ ਵਾਲੇ ਦੇ ਪੰਤਾਲੀ ਰੁਪਏ ਦੇਣੇ ਸਨ, ਜੋ ਮੌਤ ਹੋਣ ਕਾਰਨ ਨਹੀਂ ਦੇ ਸਕਿਆਇਹਨਾਂ ਪੰਤਾਲੀ ਰੁਪਇਆਂ ਦਾ ਮੇਰੀ ਆਤਮਾ ਉੱਪਰ ਭਾਰ ਹੈਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਉਹ ਜਾ ਕੇ ਚਾਹ ਵਾਲੇ ਦਾ ਹਿਸਾਬ ਨੱਕੀ ਕਰ ਕੇ ਆਵੇਜਦੋਂ ਪਤਨੀ ਦੁਕਾਨ ਵਾਲੇ ਕੋਲ ਜਾਂਦੀ ਹੈ ਤਾਂ ਸੱਚਮੁੱਚ ਉਸਦਾ ਪੰਤਾਲੀ ਰੁਪਏ ਬਕਾਇਆ ਰਹਿੰਦਾ ਹੁੰਦਾ ਹੈਕਹਾਣੀ ਤੋੜਾ ਝਾੜਦੀ ਹੈ ਕਿ ਮਰਨ ਮਗਰੋਂ ਵੀ ਜੇਕਰ ਪੰਤਾਲੀ ਰੁਪਏ ਵਰਗੀ ਨਿਗੂਣੀ ਰਕਮ ਦਾ ਕਿਸੇ ਬੰਦੇ ’ਤੇ ਬੋਝ ਹੋ ਸਕਦਾ ਹੈ ਤਾਂ ਫਿਰ ਝੂਠ ਦੀ ਦੁਕਾਨ ਚਲਾਉਣ ਵਾਲੇ ਦਾ ਤਾਂ ਰੱਬ ਹੀ ਵਾਲੀ ਵਾਰਸ ਹੈ

“ਹਾਂ, ਪੜ੍ਹੀ ਐ।” ਮੈਂ ਉਸ ਨੂੰ ਜਵਾਬ ਦਿੱਤਾ

“ਮੈਂ ਵੀ ਕੱਲ੍ਹ ਪੜ੍ਹੀ ਸੀਭਰਾਵਾ ਰਾਤ ਸੌਣ ਨੀਂ ਦਿੱਤਾ ਇਸਨੇ ਮੈਨੂੰ ਤਾਂ।”

“ਐਡੀ ਕੀ ਗੱਲ ਹੋ ’ਗੀ?”

“ਦਸ ਕੁ ਦਿਨ ਹੋ ਗਏ … ਮੈਂ ਮੰਡੀ ਚਾਹ-ਗੁੜ ਆਲਿਆਂ ਦਾ ’ਸਾਬ੍ਹ ਕਰਕੇ ਆਇਆ ਸੀਲਾਲੇ ਤੋਂ ਜੋੜ ਕਰਨ ਵੇਲੇ ਹਾਸਲ ਦਾ ਫ਼ਰਕ ਰਹਿ ਗਿਆ ਹਜ਼ਾਰ ਆਲੇ ਅੰਕ ’ਤੇ …”

“ਅੱਛਿਆ!”

“… ਆਪਾਂ ਪੂਰੇ ਖੁਸ਼ ਬਈ ਹਜ਼ਾਰ ਬਚ ਗਿਆਪਰ ਭਰਾਵਾ ਆਹ ਕਹਾਣੀ ਨੇ ਸਾਰੀ ਰਾਤ ਠਿੱਠ ਕੀਤਾ ਮੈਨੂੰਮੈਂ ਤਾਂ ਅੱਜ ਦੁਪਹਿਰੇ ਹਜ਼ਾਰ ਦੇ ਕੇ ਆਇਆਂਮਖਿਆ, ਲਾਲਾ ਭੁੱਲ-ਚੁੱਕ ਲੈਣੀ ਦੇਣੀ … ਮੈਂ ਜਦੋਂ ਘਰੇ ਜੋੜ ਲਾਇਆ, ਹਜ਼ਾਰ ਹੋਰ ਨਿਕਲਦਾ ਮੇਰੇ ਕੰਨੀ …”

ਗੁਆਂਢੀ ਬੋਲੀ ਜਾ ਰਿਹਾ ਸੀ ਤੇ ਮੈਂ ਮਨ ਹੀ ਮਨ ਮਾਸਟਰ ਗੁਰਮੇਲ ਸਿੰਘ ਦੀ ਕਲਮ ਨੂੰ ਸਿਜਦਾ ਕਰਨੋਂ ਰਹਿ ਨਾ ਸਕਿਆ ਮੈਨੂੰ ਲੱਗਿਆ ਦਿਨ ਰਾਤ ਠੱਗੀਆਂ-ਚੋਰੀਆਂ, ਬੇਈਮਾਨੀਆਂ ਕਰਨ ਵਾਲਿਆਂ ਦੀਆਂ ਆਤਮਾਵਾਂ ਦਾ ਬੋਝ ਕਿਵੇਂ ਹਲਕਾ ਹੋ ਸਕੇਗਾਹੋਵੇਗਾ ਵੀ ਕਿ ਨਹੀਂ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4131)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਅਮਰਜੀਤ ਸਿੰਘ ਮਾਨ

ਅਮਰਜੀਤ ਸਿੰਘ ਮਾਨ

Maur Kalan, Bathinda, Punjab, India.
Tel: (91 -94634 - 45092)
Email: (gbhd94@gmail.com)