AmarjitSMann7ਜਿਹਦੇ ਅਖਬਾਰਾਂ ਵਿੱਚ ਲੇਖ ਛਪਦੇ ਹੁੰਦੇ ਆਓਹੋ? ...SukhdevSMann7
(7 ਜਨਵਰੀ 2023)
ਮਹਿਮਾਨ: 51.

 

“ਰੱਕੜਾਂ ਦਾ ਫੁੱਲ”
7January2023 

ਸੁਖਦੇਵ ਸਿੰਘ ਮਾਨ

ਆਪਣੀਆਂ ਰਚਨਾਵਾਂ ਰਾਹੀਂ “ਰੱਕੜਾਂ ਦਾ ਫੁੱਲ” ਪੰਜਾਬੀ ਪਾਠਕਾਂ ਦੇ ਮਨਾਂ ਵਿੱਚ ਸਦਾ ਮਹਿਕਦਾ ਰਹੇਗਾ। ਸੁਖਦੇਵ ਸਿੰਘ ਮਾਨ ਦੀਆਂ ‘ਸਰੋਕਾਰ’ ਵਿੱਚ ਛਪ ਚੁੱਕੀ ਰਚਨਾਵਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ ਉੱਤੇ ਕਲਿੱਕ ਕਰੋ। ਧੰਨਵਾਦ। --- ਸੰਪਾਦਕ।

                                              http://www.sarokar.ca/2015-02-17-03-32-00/282

ਭਾਈ ਕੌਣ ਪੂਰਾ ਹੋ ਗਿਆ?” ਜਦੋਂ ਅਸੀਂ ਉਹਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਘਾਟ ਵੱਲ ਲੈ ਕੇ ਜਾ ਰਹੇ ਸੀ ਤਾਂ ਇੱਕ ਮੋੜ ’ਤੇ ਖੜ੍ਹੀ ਮਾਈ ਨੇ ਅਰਥੀ ਨਾਲ ਜਾਂਦਿਆ ਤੋਂ ਪੁੱਛਿਆ

ਬਾਬੇ ਕਾ ਦੇਵ ਆ ਭਾਈ।” ਕਿਸੇ ਨੇ ਜਵਾਬ ਦਿੱਤਾ

ਜਿਹਦੇ ਅਖਬਾਰਾਂ ਵਿੱਚ ਲੇਖ ਛਪਦੇ ਹੁੰਦੇ ਆ, ਓਹੋ?”

ਹਾਂ ਭਾਈ, ਓਹੀ।”

ਮੋੜ ’ਤੇ ਖੜ੍ਹੀ ਉਸ ਮਾਈ ਅਤੇ ਜਵਾਬ ਦੇਣ ਵਾਲੇ ਭਾਈ, ਦੋਵਾਂ ਦਾ ਗਿਆਨ ਬਹੁਤ ਸੀਮਤ ਸੀਉਸ ਦੀ ਪ੍ਰਾਪਤੀ ਕੇਵਲ ਅਖਬਾਰਾਂ ਵਿੱਚ ਛਪਦੇ ਲੇਖ ਹੀ ਨਹੀਂ ਸਨ ਤੇ ਨਾ ਹੀ ਉਸਦੀ ਪਛਾਣ ਸਿਰਫ ‘ਬਾਬੇ ਕਾ ਦੇਵ’ ਸੀਉਹ ਮਲਵਈ ਆਂਚਲਿਕਤਾ ਨੂੰ ਨਾਵਲੀ ਵਿਧਾ ਰਾਹੀਂ ਭਰਵੇਂ ਰੂਪ ਵਿੱਚ ਪੇਸ਼ ਕਰਨ ਵਾਲਾ ਵੱਡਾ ਨਾਵਲਕਾਰ ਸੁਖਦੇਵ ਸਿੰਘ ਮਾਨ ਸੀ, ਜੋ 11ਦਸੰਬਰ ਨੂੰ ‘ਪੂਰਾਹੋ ਗਿਆ

ਸੁਖਦੇਵ ਸਿੰਘ ਮਾਨ ਦਾ ਜਨਮ 10 ਜਨਵਰੀ 1960 ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੌੜ ਕਲਾਂ ਵਿੱਚ ਹੋਇਆਪਰਿਵਾਰ ਲਈ ਇਹ ਬੜੀ ਸ਼ੁਭ ਘੜੀ ਸੀਪੰਜ ਭੈਣਾਂ ਮਗਰੋਂ ਬਾਪੂ ਜੰਗੀਰ ਸਿੰਘ ਦੇ ਤੇ ਮਾਤਾ ਕਰਤਾਰ ਕੌਰ ਦੇ ਘਰ ਪੁੱਤ ਪੈਦਾ ਹੋਇਆ ਸੀਉਸ ਨੇ ਮੁਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਲਈਉਸਦੇ ਆਪਣੇ ਦੱਸਣ ਮੁਤਾਬਿਕ ਉਹ ਪੜ੍ਹਾਈ ਵਿੱਚ ਜ਼ਿਆਦਾ ਹੁਸ਼ਿਆਰ ਨਹੀਂ ਸੀਸੱਤਵੀਂ ਤਕ ਜਾਂਦਾ ਇੱਕ ਵਾਰੀ ਤਾਂ ਸਕੂਲ ਛੱਡ ਗਿਆ ਸੀਪਰ ਮਗਰੋਂ ਪਿੰਡ ਦੇ ਹੀ ਇੱਕ ਭਲੇ ਅਧਿਆਪਕ ਗੁਰਮੇਲ ਸਿੰਘ ਦੀ ਪ੍ਰੇਰਨਾ ਨਾਲ ਪੜ੍ਹਾਈ ਦੁਬਾਰਾ ਸ਼ੁਰੂ ਕੀਤੀ ਅਤੇ ਮੌੜ ਮੰਡੀ ਦੇ ਖਾਲਸਾ ਹਾਈ ਸਕੂਲ ਤੋਂ ਮੈਟ੍ਰਿਕ ਪਾਸ ਕਰ ਗਿਆਫੇਰ ਘਰੇਲੂ ਹਾਲਾਤ ਅਨਕੂਲ ਨਾ ਹੋਣ ਦੇ ਬਾਵਜੂਦ ਵੀ ਉਹ ਪੰਜਾਬੀ ਤੇ ਵਿਸ਼ਵ ਸਾਹਿਤ ਦਾ ਡੂੰਘਾ ਅਧਿਐਨ/ਵਿਸ਼ਲੇਸ਼ਣ ਸਿਰਫ ਆਪਣੇ ਦ੍ਰਿੜ੍ਹ ਇਰਾਦੇ ਅਤੇ ਮਿਹਨਤ ਦੇ ਸਹਾਰੇ ਹੀ ਕਰਦਾ ਰਿਹਾ

“ਸਾਹਿਤ ਵੱਲ ਰੁਚੀ ਕਿਵੇਂ ਹੋਈ?” ਸਵਾਲ ਦਾ ਜਵਾਬ ਦਿੰਦਾ ਉਹ ਕਹਿੰਦਾ ਸੀ, “ਮੇਰੇ ਬਾਪੂ ਨੂੰ ਇੱਕ ਝੋਰਾ ਸੀ ਬਈ ਮੇਰਾ ਪੁੱਤ ਆਪਣੀ ਮਾਤ ਭਾਸ਼ਾ ਤੋਂ ਵਿਰਵਾ ਨਾ ਰਹਿ ਜਾਵੇਉਸ ਨੇ ਮੈਨੂੰ ਮੰਡੀ ਵਿੱਚੋਂ ‘ਤੋਤਾ ਮੈਨਾਤੇ ‘ਜਾਨੀ ਚੋਰਕਿੱਸੇ ਲਿਆ ਦਿੱਤੇਮੈਂ ਪੜ੍ਹੇਦਿਲਚਸਪੀ ਕਿਤਾਬਾਂ ਵਿੱਚ ਵਧਣ ਲੱਗੀਫੇਰ ਤਾਂ ਸਾਹਿਤ ਦੀ ਕੋਈ ਵੀ ਵਿਧਾ ਪੜ੍ਹੇ ਬਗੈਰ ਨਾ ਛੱਡੀ

ਲਿਖਣ ਵਜੋਂ ਉਸਦਾ ਸ਼ੁਰੂ ਤੋਂ ਹੀ ਝੁਕਾਅ ਨਾਵਲ ਵੱਲ ਸੀਉਸ ਨੇ ਆਪਣਾ ਪਹਿਲਾ ਨਾਵਲ ‘ਲਾਹਨਤ ਹੈ ਕਮਜ਼ੋਰਾਂ ਨੂੰ’ 18/19 ਸਾਲਾਂ ਦੀ ਉਮਰ ਵਿੱਚ ਹੀ ਲਿਖ ਲਿਆ ਸੀ ਤੇ ਇਹ ਦਿੱਲੀ ਦੇ ਇੱਕ ਪਾਕੇਟ ਬੁੱਕਸ ਵਾਲੇ ਪਬਲਿਸ਼ਰ ਨੇ ਛਾਪ ਵੀ ਦਿੱਤਾ ਸੀਇਸ ਨਾਵਲ ਦਾ ਹਲਕਾ ਫੁਲਕਾ ਰੁਮਾਂਟਿਕ ਜਿਹਾ ਵਿਸ਼ਾ ਯਥਾਰਥ ਤੋਂ ਕਾਫ਼ੀ ਦੂਰ ਸੀਸਮਾਂ ਪੈ ਕੇ ਕੁਝ ਉਮਰ ਦਾ ਲਿਹਾਜ਼, ਦੂਜਾ ਵਿਸ਼ਵ ਦੇ ਕਲਾਸੀਕਲ ਸਾਹਿਤ ਦੇ ਅਧਿਐਨ ਕਰਨ ਮਗਰੋਂ ਉਸ ਕੋਲ ਜੋ ਸਮਝ ਆਈ, ਉਸ ਅਧੀਨ ਉਹ ਆਪਣੀ ਪਹਿਲੀ ਰਚਨਾ ਨੂੰ ਸਾਹਿਤਕ ਕ੍ਰਿਤ ਮੰਨਣ ਤੋਂ ਇਨਕਾਰੀ ਹੋ ਗਿਆਸੋ ਆਪਣਾ ਪਹਿਲਾ ਨਾਵਲ ਉਹ 1992 ਵਿੱਚ ਲੋਕਗੀਤ ਪ੍ਰਕਾਸ਼ਨ ਤੋਂ ਛਪੇ ‘ਚੱਕ ਵੀਰ ਸਿੰਘਨੂੰ ਮੰਨਦਾ ਸੀ

ਸੁਖਦੇਵ ਸਿੰਘ ਮਾਨ ਦੀ ਇੱਕ ਕਮਜ਼ੋਰੀ ਸੀ, ਜਿਸ ਨੂੰ ਉਹ ਆਪ ਖਿੜੇ ਮੱਥੇ ਸਵੀਕਾਰ ਵੀ ਕਰਦਾ ਰਿਹਾ ਕਿ ਉਹ ਸਾਹਿਤਕ ਹਲਕਿਆਂ ਵਿੱਚ ਬਹੁਤ ਘੱਟ ਵਿਚਰਿਆਇਸ ਘਾਟ ਦੀ ਉਸ ਨੂੰ ਕੀਮਤ ਵੀ ਚੁਕਾਉਣੀ ਪਈਇੱਕ ਸਮਰੱਥ ਨਾਵਲਕਾਰ ਹੋਣ ਦੇ ਬਾਵਜੂਦ ਉਸ ਦੇ ਨਾਵਲਾਂ ਦੀ ਜਿੰਨੀ ਗੱਲ ਹੋਣੀ ਚਾਹੀਦੀ ਸੀ, ਉਹ ਨਹੀਂ ਹੋ ਸਕੀਇੱਕ ਵਾਰ ਪੰਜਾਬੀ ਟ੍ਰਿਬਿਊਨ ਵਿੱਚ ਰਾਮ ਸਰੂਪ ਅਣਖੀ ਦਾ ਲੇਖ ਛਪਿਆ ‘ਸਾਹਿਤ ਦਾ ਪ੍ਰਚਾਰ ਹੋਣਾ ਚਾਹੀਦਾ।’ ਉਸ ਲੇਖ ਵਿੱਚ ਉਹਨਾਂ ਨੇ ਖੁਦ ਮੰਨਿਆ ਕਿ ਨਾਵਲ ‘ਚੱਕ ਵੀਰ ਸਿੰਘ’ ‘ਕੋਠੇ ਖੜਕ ਸਿੰਘਤੋਂ ਵੱਡਾ ਨਾਵਲ ਹੈਪਰ ਪ੍ਰਚਾਰ ਨਾ ਹੋ ਸਕਣ ਕਾਰਨ ਇਹ ਰਚਨਾ ਅਣਗੌਲੀ ਰਹਿ ਗਈ

ਜੰਡ ਜੰਡੋਰੇ’, ‘ਟਿਕੀ ਹੋਈ ਰਾਤ’, ‘ਵਹਿਸ਼ੀ ਰੁੱਤ’, ‘ਜਿਉਣੇ ਮੌੜ ਦੇ ਬੁੱਤ ਕੋਲ’ (ਅਣਛਪਿਆ) ਉਸ ਦੇ ਹੋਰ ਨਾਵਲ ਹਨਇਹਨਾਂ ਤੋਂ ਇਲਾਵਾ ਲਗਭਗ ਵੀਹ ਕਹਾਣੀਆਂ ਤੇ ਹੋਰ ਲੇਖ ਵੱਖ ਵੱਖ ਮੈਗਜ਼ੀਨਾਂ ਅਤੇ ਅਖਬਾਰਾਂ ਦੇ ਸਾਹਿਤਕ ਅੰਕਾਂ ਦਾ ਸ਼ਿੰਗਾਰ ਬਣਦੇ ਰਹੇ ਹਨ

ਮੈਂ ਉਸ ਦਾ ਸ਼ਬਦ-ਚਿੱਤਰ ਲਿਖਿਆ (ਜੋ ਜਲੰਧਰ ਤੋਂ ਛਪਦੇ ਪੰਜਾਬੀ ਦੇ ਇੱਕ ਮੋਹਰੀ ਅਖਬਾਰ ਵਿੱਚ ਛਪਿਆ)ਜਦੋਂ ਨਾਂ ਦੀ ਗੱਲ ਚੱਲੀ ਤਾਂ ਮੈਂ ਪੁੱਛਿਆ, “ਕੀ ਹੋਣਾ ਚਾਹੀਦਾ?” ਜਵਾਬ ਮਿਲਿਆ, “ਰੱਕੜਾਂ ਦਾ ਫੁੱਲ ਮੈਂ ਸਮਝ ਗਿਆਉਸ ਸ਼ਬਦ ਚਿੱਤਰ ਦਾ ਅੰਤਲਾ ਪੈਰਾ ਸੀ, ‘ਸੁਖਦੇਵ ਸਿੰਘ ਮਾਨ ਦਾ ਪੰਜਾਬੀ ਸਾਹਿਤ ਜਗਤ ਵਿੱਚ ਜੋ ਅੱਜ ਤਕ ਨਾਂ ਬਣਿਆ ਹੈ ਉਹ ਸਿਰਫ ਉਸਦੇ ਆਪਣੇ ਬਲਬੂਤੇ ਪੰਜਾਬੀ ਤੇ ਵਿਸ਼ਵ ਸਾਹਿਤ ਦੇ ਅਧਿਐਨ ਦੀ ਬਦੌਲਤ ਉਸਦੀ ਆਪਣੀ ਕਲਮ ਵਿੱਚ ਪਰਪੱਕਤਾ ਆਉਣ ਕਾਰਨ ਹੀ ਸੰਭਵ ਹੋ ਸਕਿਆ ਹੈਉਸ ਦਾ ਆਲਾ ਦੁਆਲਾ ਸਾਹਿਤਕ ਕਿਤਾਬਾਂ ਵੱਲੋਂ ਬਿਲਕੁਲ ਅਭਿੱਜ ਸੀਫਿਰ ਵੀ ਪੰਜਾਬੀ ਨਾਵਲੀ ਵਿਧਾ ਵਿੱਚ ਉਸਦਾ ਨਾਂ-ਥਾਂ ਬਣ ਸਕਣਾ ਆਪਣੇ ਆਪ ਵਿੱਚ ਮਹੱਤਵਪੂਰਨ ਹੈਇਹ ਬਿਲਕੁਲ ਉਸੇ ਤਰ੍ਹਾਂ ਲੱਗਦਾ ਹੈ ਜਿਵੇਂ ਲੰਬੇ ਚੌੜੇ ਰੱਕੜਾਂ ਵਿੱਚ ਕੋਈ ਨਾ ਕੋਈ ਜੰਡ, ਕਰੀਰ ਕਿਵੇਂ ਨਾ ਕਿਵੇਂ ਹਰਾ ਹੋ ਜਾਂਦਾ ਹੈ ਤੇ ਆਪਣੀ ਹੋਂਦ ਦਾ ਅਹਿਸਾਸ ਵੀ ਕਰਵਾ ਜਾਂਦਾ ਹੈ

ਸੁਖਦੇਵ ਸਿੰਘ ਮਾਨ ਦੇ ਨਾਵਲਾਂ ਦਾ ਆਲੋਚਨਾਤਮਕ ਅਧਿਐਨ ਕਰਦਾ ਡਾ. ਤੇਜਵੰਤ ਮਾਨ ਉਸ ਨੂੰ ਵਿਹਰਮੀ ਸੁਰ ਦਾ ਨਾਵਲਕਾਰ ਕਹਿੰਦਾ ਹੈਬੂਟਾ ਸਿੰਘ ਚੌਹਾਨ ਅਨੁਸਾਰ ਗੁਰਦਿਆਲ ਸਿੰਘ ਅਤੇ ਰਾਮ ਸਰੂਪ ਅਣਖੀ ਤੋਂ ਬਾਅਦ ਜੇਕਰ ਕੋਈ ਲੇਖਕ ਮਲਵਈ ਆਂਚਲਿਕਤਾ ਦੇ ਪੇਂਡੂ ਸਮਾਜਿਕ ਯਥਾਰਥ ਨੂੰ ਪੇਸ਼ ਕਰਨ ਵਿੱਚ ਸਫਲ ਹੋਇਆ ਹੈ ਤਾਂ ਉਹ ਸੁਖਦੇਵ ਸਿੰਘ ਮਾਨ ਹੈਪੰਜਾਬੀ ਸਾਹਿਤ ਵਿੱਚ ਇਹੋ ਜਿਹੇ ਕਰਮਯੋਗੀ ਵਿਰਲੇ ਹਨ ਜੋ ਧਰਤੀ ਹੇਠਲੇ ਬੌਲਦਾਂ ਵਾਂਗ ਧਰਤੀ ਦੇ ਦੁੱਖ ਸੁੱਖ ਨੂੰ ਆਪਣੇ ਸਾਹੀਂ ਸਮੇਟ ਕੇ ਕਲਮ ਰਾਹੀਂ ਪ੍ਰਗਟਾਉਂਦੇ ਹਨ

ਸੁਖਦੇਵ ਸਿੰਘ ਮਾਨ ਨੂੰ ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਪੁਰਸਕਾਰ ਤੇ ਅਕਲੀਆ (ਮਾਨਸਾ) ਸਥਿਤ ਸ੍ਰ. ਨਿਰੰਜਨ ਸਿੰਘ ਭੁੱਲਰ ਟ੍ਰਸਟ ਵੱਲੋਂ ਸਨਮਾਨਿਤ ਕੀਤਾ ਗਿਆ ਸੀ

ਉਹ ਲੰਬੇ ਅਰਸੇ ਤੋਂ ਗੰਠੀਏ ਵਰਗੀ ਪੀੜਦਾਇਕ ਬਿਮਾਰੀ ਦੀ ਗ੍ਰਿਫਤ ਵਿੱਚ ਸੀਪਰ ਉਹਨਾਂ ਦਾ ਸਾਨੂੰ ਛੱਡ ਕੇ ਜਾਣ ਦਾ ਫੌਰੀ ਕਾਰਨ ਬ੍ਰੇਨ ਹੈਮਰੇਜ ਬਣ ਗਿਆਉਸ ਦੇ ਵੱਡੇ ਪੁੱਤਰ ਅਮਨਦੀਪ ਦੇ ਸ਼ਬਦਾਂ ਵਿੱਚ, “ਪਾਪਾ ਆਥਣੇ ਰੋਜ਼ ਵਾਂਗ ਰੋਟੀ ਖਾ ਕੇ ਪਿਆ ਸੀਜਦੋਂ ਤੜਕੇ ਭੋਲਾ (ਛੋਟਾ ਪੁੱਤਰ) ਚਾਹ ਲੈ ਕੇ ਗਿਆ ਤਾਂ ਦੇਖਿਆ ਕਿ ਨੱਕ ਰਾਹੀਂ ਖੂਨ ਵਗ ਕੇ ਸਿਰਹਾਣਾ ਤੇ ਗਦੇਲਾ ਭਿੱਜੇ ਪਏ ਸੀਬੱਸ ਦਿਮਾਗ ਦੀ ਕੋਈ ਨਾੜੀ ਫਟ ਗਈ ਹੋਣੀ ਹੈ ਤੇ ਸਾਡੇ ਸਿਰ ਤੋਂ ਬਾਪ ਦਾ ਸਾਇਆ ਸਦਾ ਸਦਾ ਲਈ ਖੋਹ ਕੇ ਲੈ ’ਗੀ

ਭਾਵੇਂ ਸਰੀਰਕ ਤੌਰ ’ਤੇ ਸੁਖਦੇਵ ਸਿੰਘ ਮਾਨ ਉਹ ਅੱਜ ਸਾਡੇ ਵਿਚਕਾਰ ਨਹੀਂ ਰਹੇ ਪਰ ਆਪਣੀਆਂ ਲਿਖਤਾਂ ਰਾਹੀਂ ਉਹ ਹਮੇਸ਼ਾ ਸਾਡੇ ਅੰਗ ਸੰਗ ਰਹਿਣਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3724)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

 

About the Author

ਅਮਰਜੀਤ ਸਿੰਘ ਮਾਨ

ਅਮਰਜੀਤ ਸਿੰਘ ਮਾਨ

Maur Kalan, Bathinda, Punjab, India.
Tel: (91 -94634 - 45092)
Email: (gbhd94@gmail.com)