SuchaSKhatra7ਇਨ੍ਹਾਂ ਨਤੀਜਿਆਂ ਦਾ ਨਤੀਜਾ ਇਹ ਵੀ ਨਿਕਲੇਗਾ ਕਿ ਲਗਨ ਨਾਲ ਪੜ੍ਹਾਉਣ ਵਾਲਿਆਂ ਦਾ ਉਤਸ਼ਾਹ ...
(13 ਜੂਨ 2023)


ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਇੱਕ ਆਤਮ-ਨਿਰਭਰ ਅਤੇ ਸੁਤੰਤਰ ਅਦਾਰਾ ਚਿਤਵਿਆ ਗਿਆ ਸੀ
, ਜਿਸ ਵਿੱਚ ਕੁਝ ਸਿਖਰਲੇ ਅਹੁਦੇ ਹੀ ਸਰਕਾਰ ਨੇ ਭਰਨੇ ਸਨ, ਬਾਕੀ ਕੰਮ ਵੱਖ-ਵੱਖ ਕੌਂਸਲਾਂ, ਕਮੇਟੀਆਂ ਆਦਿ ਨੇ ਸੰਭਾਲਣੇ ਸਨਪਰ ਸਰਕਾਰਾਂ ਦਾ ਦਖ਼ਲ ਇੱਕ ਪਾਸੇ ਸੇਵਾਦਾਰਾਂ ਦੀਆਂ ਨਿਯੁਕਤੀਆਂ ਤਕ ਪਹੁੰਚ ਗਿਆ, ਦੂਜੇ ਪਾਸੇ ਨਤੀਜੇ ਵੀ ਸਰਕਾਰਾਂ ਦੇ ਦਖ਼ਲ ਤੋਂ ਨਾ ਬਚ ਸਕੇ1968 ਵਿੱਚ 7 ਅੰਕ ਦੇ ਗਰੇਸ ਅੰਕਾਂ ਨੂੰ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ 2016 ਵਿੱਚ 27 ਅੰਕਾਂ ਤਕ ਪਹੁੰਚਾ ਦਿੱਤਾਮਜਬੂਰੀ ਸੀ ਦਸਵੀਂ ਦੇ 52 ਪ੍ਰਤੀਸ਼ਤ ਅਸਲ ਨਤੀਜੇ ਨੂੰ 74 ਪ੍ਰਤੀਸ਼ਤ ਕਰਕੇ ਐਲਾਨ ਕਰਨ ਦੀਇਸੇ ਹੀ ਕਲਮ ਤੋਂ ਇਨ੍ਹਾਂ ਹੀ ਕਾਲਮਾਂ ਵਿੱਚ 27 ਅੰਕਾਂ ਦੀ ਖੇਡ ਦੇ ਵਿਸ਼ਲੇਸ਼ਣ ਦੇ ਕ੍ਰਿਸ਼ਮੇ ਜਦੋਂ ਸਾਹਮਣੇ ਆਏ ਤਾਂ ਉਹੀ ਆਰਟੀਕਲ ਚੰਡੀਗੜ੍ਹ ਤੋਂ ਛਪਣ ਵਾਲੇ ਇੱਕ ਹੋਰ ਪੰਜਾਬੀ ਅਖ਼ਬਾਰ ਨੇ ਵੀ ਛਾਪ ਦਿੱਤਾਚਰਚਾ ਭਖ ਗਈਐੱਨ ਡੀ ਟੀ ਵੀ ਚੈਨਲ ਉੱਤੇ ਰਵੀਸ਼ ਕੁਮਾਰ ਨੇ ਇਸ ਮੁੱਦੇ ਨੂੰ ਚੰਡੀਗੜ੍ਹ ਤੋਂ ਮੁਹੰਮਦ ਗ਼ਜਾਲੀ ਦੀ ਰਿਪੋਰਟ ਨਾਲ ਆਪਣੇ ਪ੍ਰਾਇਮ ਟਾਈਮ ਵਿੱਚ ਸਥਾਨ ਦਿੱਤਾਪ੍ਰੀਖਿਆ ਇੱਕ ਪਵਿੱਤਰ ਕਾਰਜ ਹੈਇਸ ਵਿੱਚ ਨਿਰਪੱਖਤਾ, ਇਨਸਾਫ਼ ਦੇ ਪੈਮਾਨੇ ਜੁੜੇ ਹੁੰਦੇ ਹਨਜੇਕਰ ਨਤੀਜਾ ਅਸਲ ਛੁਪਾਉਂਦਾ ਅਤੇ ਨਕਲ ਵਿਖਾਉਂਦਾ ਹੈ ਤਾਂ ਸਮਝੋ ਨਕਲੀ ਵਿਖਾਉਣ ਵਿੱਚ ਜਿਨ੍ਹਾਂ ਦਾ ਵੀ ਹਿੱਸਾ ਹੈ, ਉਹ ਆਪਣੀ ਇਨਸਾਨੀਅਤ ਦੀ ਜ਼ਮੀਰ ਉੱਤੇ ਢੱਕਣ ਪਾ ਕੇ ਬੱਚਿਆਂ, ਸਮਾਜ ਅਤੇ ਸਿੱਖਿਆ ਸਿਸਟਮ ਨੂੰ ਬਰਬਾਦ ਕਰਨ ਦਾ ਪਾਪ ਕਰਦੇ ਹਨ

2022 ਵਿੱਚ ਕਾਲਜਾਂ ਦੀ ਸ਼ਿਕਾਇਤ ਸੀ ਕਿ ਜਿਹੜੇ ਵਿਦਿਆਰਥੀ +2 ਕਰਕੇ ਆ ਰਹੇ ਹਨ, ਉਨ੍ਹਾਂ ਨੂੰ ਅਸਲੋਂ ਹੀ ਕੁਝ ਨਹੀਂ ਆਉਂਦਾਉਂਝ ਇਹੀ ਹਾਲ ਯੂਨੀਵਰਸਿਟੀ ਜਮਾਤਾਂ ਦਾ ਵੀ ਸੀ20 ਮਾਰਚ 2020 ਵਿੱਚ ਲੱਗਿਆ ਲਾਕਡਾਊਨ ਮਿਡਲ ਜਮਾਤਾਂ ਤਕ ਤਾਂ 2020-21 ਅਤੇ 2021-22 ਦੇ ਵਿੱਦਿਅਕ ਵਰ੍ਹੇ ਨੂੰ ਵੀ ਖਾ ਗਿਆਇਸ ਤਰ੍ਹਾਂ ਦੋ ਵਿੱਦਿਅਕ ਵਰ੍ਹੇ ਬਰਬਾਦ ਹੋ ਗਏਕੋਈ ਅਕਲੋਂ ਅੰਨ੍ਹਾ ਹੀ ਮੰਨ ਸਕਦਾ ਹੈ ਕਿ ਕੋਰੋਨਾ ਕਾਲ ਵਿੱਚ ਆਨਲਾਇਨ ਪੜ੍ਹਾਈ ਹੁੰਦੀ ਰਹੀ2031-32 ਤਕ ਸਿੱਖਿਆ ਨੂੰ ਹੋਇਆ ਇਹ ਲਕਵਾ ਭੁਗਤਣਾ ਪੈਣਾ ਹੈ

ਪੰਜਾਬ ਬੋਰਡ ਦਾ ਅੱਠਵੀਂ ਦਾ 98.01 ਪ੍ਰਤੀਸ਼ਤ ਨਤੀਜਾ ਉਨ੍ਹਾਂ ਵਿਦਿਆਰਥੀਆਂ ਦਾ ਹੈ, ਜਿਨ੍ਹਾਂ ਨੇ 2020-21 ਵਿੱਚ ਛੇਵੀਂ ਅਤੇ 2021-22 ਵਿੱਚ ਕੁਝ ਮਹੀਨੇ ਪੜ੍ਹ ਕੇ ਸੱਤਵੀਂ ਜਮਾਤ ਕੀਤੀਇਨ੍ਹਾਂ ਹੀ ਵਿਦਿਆਰਥੀਆਂ ਦਾ ਨਤੀਜਾ 98.01 ਪ੍ਰਤੀਸ਼ਤ ਵਿਖਾਉਣ ਦੀ ਮਜਬੂਰੀ ਸਮਝ ਤੋਂ ਬਾਹਰ ਹੈਸਿੱਖਿਆ ਦੇ ਮੌਲਿਕ ਅਧਿਕਾਰ ਐਕਟ ਅਧੀਨ ਜਦੋਂ ਫੇਲ ਹੀ ਕੋਈ ਨਹੀਂ ਕੀਤਾ ਜਾਣਾ, ਫਿਰ ਇਮਤਿਹਾਨ ਬੋਰਡ ਤਕ ਲਿਆਉਣ ਦਾ ਪਰਪੰਚ ਕਾਹਦੇ ਲਈ?

ਇਸੇ ਤਰ੍ਹਾਂ ਦਸਵੀਂ ਦਾ 97.54 ਪ੍ਰਤੀਸ਼ਤ ਅਤੇ +2 ਦਾ 92.47 ਪ੍ਰਤੀਸ਼ਤ ਉਨ੍ਹਾਂ ਵਿਦਿਆਰਥੀਆਂ ਦਾ ਹੈ, ਜਿਹੜੇ ਆਪਣੇ-ਆਪਣੇ ਦੋ ਸਟੈੱਪ ਬਿਨਾਂ ਪੜ੍ਹਿਆਂ ਉੱਪਰ ਆਏ ਹਨਇਨ੍ਹਾਂ ਬੱਚਿਆਂ ਲਈ ਸਭ ਤੋਂ ਵੱਡਾ ਲਾਭ ਇਹੀ ਰਹੇਗਾ ਕਿ ਵੱਡੇ ਹੋ ਕੇ ਇਹ ਬੱਚੇ ਆਉਣ ਵਾਲੀ ਪੀੜ੍ਹੀ ਨੂੰ ਸ਼ੇਖੀ ਮਾਰ ਸਕਦੇ ਹਨ ਕਿ ਉਹ ਆਪਣੇ ਜ਼ਮਾਨੇ ਵਿੱਚ ਦੋ ਸਾਲ ਸਕੂਲ ਨਾ ਜਾ ਕੇ ਵੀ 100 ਵਿੱਚੋਂ 100 ਅੰਕ ਜਾਂ ਉੱਚੇ ਦਰਜੇ ਵਿੱਚ ਫਸਟ ਡਵੀਜ਼ਨ ਪ੍ਰਾਪਤ ਕਰ ਗਏ ਸਨਠੀਕ ਇਸੇ ਤਰ੍ਹਾਂ ਅੱਜ ਦੇ ਅਧਿਆਪਕ ਵੀ ਅਧਿਆਪਕਾਂ ਦੀ ਅਗਲੀ ਪੀੜ੍ਹੀ ਨੂੰ ਦੱਸਿਆ ਕਰਨਗੇ ਕਿ ਦੋ ਸਾਲ ਸਕੂਲ ਬੰਦ ਰਹਿਣ ਦੇ ਬਾਵਜੂਦ ਉਨ੍ਹਾਂ ਨੇ 98 ਪ੍ਰਤੀਸ਼ਤ ਨਤੀਜੇ ਕੱਢ ਵਿਖਾਏ ਸਨ

ਲੋਕ ਅਕਸਰ ਪੁੱਛਦੇ ਹਨ ਕਿ ਹਰਿਆਣੇ ਦਾ ਦਸਵੀਂ ਦਾ ਨਤੀਜਾ 65.43 ਪ੍ਰਤੀਸ਼ਤ ਅਤੇ ਪੰਜਾਬ ਦਾ 97.54 ਪ੍ਰਤੀਸ਼ਤ ਕੀ ਦਰਸਾਉਂਦਾ ਹੈ? ਇਸਦਾ ਉੱਤਰ ਜਾਨਣ ਲਈ ਬੋਰਡ ਪ੍ਰੀਖਿਆ ਕੇਂਦਰ, ਪੇਪਰ ਸੈਂਟਰ, ਪੇਪਰ ਵੇਖਣ ਵਾਲੇ ਅਤੇ ਪੇਪਰ ਵੇਖਣ ਸੰਬੰਧੀ ਲਿਖਤੀ ਅਤੇ ਫੋਨ ਉੱਤੇ ਹਦਾਇਤਾਂ ਦੇਣ ਵਾਲੇ ਸਭਨਾਂ ਵੱਲੋਂ ਅਣਐਲਾਨੀ ਨਿਭਾਈ ਗਈ ਸਹਿਮਤੀ ਸਮਝਣੀ ਪਏਗੀਇਸ ਉੱਤੇ ਉਨ੍ਹਾਂ ਸਭ ਦੀ ਚੁੱਪੀ ਦੀ ਮੋਹਰ ਹੈ, ਜਿਹੜੇ ਕੌਮੀ ਪੱਧਰ ਉੱਤੇ ਕਿਸੇ ਵੀ ਸਰਵੇ ਵਿੱਚ ਪੰਜਾਬ ਦੀ ਸਰਦਾਰੀ ਨੂੰ ਜਾਅਲੀ ਦਾ ਸਰਟੀਫਿਕੇਟ ਦੇ ਦਿੰਦੇ ਸਨਹਾਲਾਂਕਿ ਉਨ੍ਹਾਂ ਸਰਵਿਆਂ ਵਿੱਚ ਸਿੱਖਿਆ ਮਿਆਰ ਦੇ ਅੰਕਾਂ ਦੀ ਥਾਂ ਬਿਲਡਿੰਗਾਂ, ਚਾਰਦੀਵਾਰੀਆਂ, ਟਾਇਲੈਟਾਂ ਅਤੇ ਪੀਣ ਵਾਲੇ ਪਾਣੀ ਆਦਿ ਲਈ ਵਧੇਰੇ ਅੰਕ ਹੁੰਦੇ ਸਨਇਨ੍ਹਾਂ ਮੱਦਾਂ ਵਿੱਚ ਤਾਂ ਪੰਜਾਬ ਅੱਜ ਵੀ ਮੋਹਰੀ ਹੈ

ਇਨ੍ਹਾਂ ਨਤੀਜਿਆਂ ਦੇ ਨਤੀਜਿਆਂ ਵੱਲ ਨਜ਼ਰ ਮਾਰੀਏ ਤਾਂ ਅਨੇਕਾਂ ਪੱਖ ਹਨ, ਜਿਨ੍ਹਾਂ ਤੋਂ ਕਿਹਾ ਜਾ ਸਕਦਾ ਹੈ ਕਿ ਇਹ ਇਮਤਿਹਾਨ ਅਤੇ ਇਨ੍ਹਾਂ ਨਾਲ ਸੰਬੰਧਤ ਧਿਰਾਂ ਨੇ ਨਿਰਪੱਖਤਾ ਅਤੇ ਇਨਸਾਫ਼ ਦੇ ਮਾਪਦੰਡਾਂ ਦਾ ਪਾਲਣ ਨਹੀਂ ਕੀਤਾਸਭ ਤੋਂ ਵੱਡਾ ਪਾਪ ਉਨ੍ਹਾਂ ਵਿਰੁੱਧ ਹੋ ਗਿਆ, ਜਿਨ੍ਹਾਂ ਸਕੂਲ ਵੱਲੋਂ ਭੇਜੇ ਜਾਣ ਵਾਲੇ ਸੀ ਸੀ ਈ ਦੇ ਹਰ ਬੱਚੇ ਦੇ ਹਰ ਵਿਸ਼ੇ ਦੇ ਅੰਕ 25 ਵਿੱਚੋਂ 25 ਭੇਜਣ ਦੀ ਥਾਂ ਹਰ ਬੱਚੇ ਦੀ ਸਾਰਾ ਸਾਲ ਵਿਖਾਈ ਕਾਰਗੁਜ਼ਾਰੀ ਅਨੁਸਾਰ ਹੀ ਭੇਜੇ ਸਨਮੇਰੀ ਜਾਣਕਾਰੀ ਵਿੱਚ ਅਜਿਹਾ ਇੱਕ ਉਹ ਪ੍ਰਾਈਵੇਟ ਸਕੂਲ ਹੈ, ਜਿੱਥੇ ਅੱਜ ਤੋਂ 25 ਵਰ੍ਹੇ ਪਹਿਲਾਂ ਤੋਂ ਉੱਡਣ ਦਸਤਿਆਂ ਨੂੰ ਚੁਣੌਤੀ ਸੀ ਕਿ ਸਕੂਲ ਦੇ ਪ੍ਰੀਖਿਆ ਕੇਂਦਰ ਵਿੱਚ ਇੱਕ ਵੀ ਨਕਲ ਦਾ ਕੇਸ ਫੜਨ ਉੱਤੇ ਇਨਾਮ ਮਿਲੇਗਾਚੁਣੌਤੀ ਅਤੇ ਇਨਾਮ ਦਾ ਸਕੂਲ ਗੇਟ ਤੋਂ ਬਾਹਰ ਬਕਾਇਦਾ ਬੋਰਡ ਲਗਾਇਆ ਜਾਂਦਾ ਸੀਕਿਉਂਕਿ ਨਕਲ ਵੱਲ ਬੱਚਿਆਂ ਜਾਣਾ ਨਹੀਂ ਸੀਸੀ ਸੀ ਈ ਹੋਰਾਂ ਵਾਂਗ ਨਹੀਂ ਭੇਜੀ ਗਈਇਸ ਲਈ ਹੁਣ ਵਾਲਾ ਨਤੀਜਾ ਆਉਣ ਉੱਤੇ ਇਸ ਸਕੂਲ ਦੇ ਬੱਚੇ ਧਾਹਾਂ ਮਾਰ ਕੇ ਰੋਏ ਅਤੇ ਸਟਾਫ ਸਦਮੇ ਤੋਂ ਉੱਭਰ ਨਹੀਂ ਰਿਹਾਮੈਂ ਚਾਹੁੰਦਾ ਹਾਂ ਇਨ੍ਹਾਂ ਨਤੀਜਿਆਂ ਨੂੰ ਸਹੀ ਠਹਿਰਾਉਣ ਵਾਲਾ ਕੋਈ ਇਨ੍ਹਾਂ ਬੱਚਿਆਂ ਅਤੇ ਅਧਿਆਪਕਾਂ ਲਈ ਦੋ ਸ਼ਬਦ ਬੋਲਣ ਦੀ ਹਿੰਮਤ ਵਿਖਾਏ ਤਾਂ ਕਿ ਬੱਚਿਆਂ ਦਾ ਰੋਣ-ਧੋਣ ਬੰਦ ਹੋਵੇ ਅਤੇ ਟੀਚਰ ਵੀ ਸਦਮੇ ਨੂੰ ਬਰਦਾਸ਼ਤ ਕਰ ਲੈਣਜ਼ਿੰਦਗੀ ਦੇ ਹਰ ਮੁਕਾਬਲੇ ਵਿੱਚ ਇਨ੍ਹਾਂ ਨੂੰ ਇਮਾਨਦਾਰੀ ਨਾਲ ਤਿਆਰੀ ਕਰਨ ਅਤੇ ਕਰਵਾਉਣ ਦੀ ਸਜ਼ਾ ਮਿਲਦੀ ਰਹੇਗੀਅਜਿਹੇ ਨਤੀਜੇ ਕੱਢਣ ਦਾ ਨਤੀਜਾ ਇਹ ਵੀ ਹੋ ਸਕਦਾ ਹੈ ਕਿ ਸਰਕਾਰ ਹੀ ਉੱਧਰ ਅਜਿਹਾ ਨਤੀਜਾ ਕੱਢ ਲਏ ਕਿ ਅਧਿਆਪਕਾਂ ਦੀ ਪੰਜਾਬ ਦੇ ਸਕੂਲਾਂ ਵਿੱਚ ਕੋਈ ਘਾਟ ਨਹੀਂਨਵੀਂਆਂ ਭਰਤੀਆਂ ਲਈ ਰੌਲਾ ਫਾਲਤੂ ਹੈਉਂਝ ਇਮਾਨਦਾਰੀ ਦਾ ਫ਼ਲ ਇਨ੍ਹਾਂ ਬੱਚਿਆਂ ਦੇ ਹਿੱਸੇ ਹੀ ਆਉਣਾ ਹੈ

ਇਨ੍ਹਾਂ ਨਤੀਜਿਆਂ ਦਾ ਨਤੀਜਾ ਇਹ ਵੀ ਨਿਕਲੇਗਾ ਕਿ ਲਗਨ ਨਾਲ ਪੜ੍ਹਾਉਣ ਵਾਲਿਆਂ ਦਾ ਉਤਸ਼ਾਹ ਮਾਰਿਆ ਜਾਵੇਗਾਸਾਰੇ ਪੀਰੀਅਡ ਮੋਬਾਇਲ ਸਾਇਲੈਂਸ ਉੱਤੇ ਕਰਕੇ ਪੜ੍ਹਾਉਣ ਦਾ ਕੀ ਮਤਲਬਜੇਕਰ ਸਾਰਾ-ਸਾਰਾ ਪੀਰੀਅਡ ਮੋਬਾਇਲ ਉੱਤੇ ਰੁੱਝੇ ਰਹਿਣ ਵਾਲਿਆਂ ਦੇ ਵਿਸ਼ੇ ਦੇ ਸੀ ਸੀ ਈ ਦੇ ਹਰ ਬੱਚੇ ਦੇ 25 ਵਿੱਚੋਂ 25 ਅੰਕ ਭੇਜਣੇ ਹਨਪ੍ਰੀਖਿਆ ਕੇਂਦਰਾਂ ਵਿੱਚ ਡਿਊਟੀ ਕਰਨ ਵਾਲਿਆਂ ਨੂੰ ਆਉਣ ਵਾਲੇ ਸਮੇਂ ਸੁਖਾਵੇਂ ਨਹੀਂ ਰਹਿਣਗੇਇਮਾਨਦਾਰੀ ਨਾਲ ਪ੍ਰੀਖਿਆ ਕੇਂਦਰ ਦੀ ਕਦਰ/ਪਵਿੱਤਰਤਾ ਬਣਾਈ ਰੱਖਣੀ ਅਸਾਨ ਨਹੀਂ ਰਹਿਣੀਜ਼ਮੀਰ ਅਤੇ ਅਧਿਆਪਕ ਖਾਸ ਤੌਰ ’ਤੇ ਜ਼ਮੀਰ ਅਤੇ ਸਕੂਲ ਮੁਖੀ ਇਕੱਠੇ ਨਹੀਂ ਚੱਲ ਸਕਣਗੇਜੇਕਰ ਸੀ ਸੀ ਈ ਦੇ ਅੰਕ ਇੰਝ ਹੀ ਲਗਾਉਣੇ ਹਨ, ਉੱਤਰ ਕਾਪੀਆਂ ਦਾ ਮੁਲੰਕਣ ਇੰਝ ਹੀ ਕਰਨਾ ਹੈ, ਫਿਰ ਸਕੂਲ ਮੁਖੀ ਦਾ ਕਹਿਣਾ ਕੌਣ ਮੰਨੇਗਾ? ਕੋਈ ਕਿਉਂ ਮੰਨੇਗਾ? ਜੇਕਰ ਪੇਪਰ ਸੈਂਟਰ ਨੇ ਪ੍ਰਸ਼ਨ ਪੱਤਰ ਇਸੇ ਤਰ੍ਹਾਂ ਦੇ ਬਣਾਉਣੇ ਹਨ ਤਾਂ ਸਿਲੇਬਸ ਅਤੇ ਕਿਤਾਬਾਂ ਨੂੰ ਵੀ ਪ੍ਰਸ਼ਨ ਪੱਤਰਾਂ ਦੀ ਪੱਧਰ ਉੱਤੇ ਲੈ ਆਓਇਸ ਵਾਰੀ +2 ਦੇ ਅੰਗਰੇਜ਼ੀ ਵਿਸ਼ੇ ਦੇ ਪ੍ਰਸ਼ਨ ਪੱਤਰ ਵਿੱਚ ਸੱਤਵੀਂ ਜਮਾਤ ਦੇ ਪੱਧਰ ਦੀ ਟਰਾਂਸਲੇਸ਼ਨ ਦੇਖਣ ਨੂੰ ਮਿਲੀਜੇਕਰ ਨਤੀਜੇ ਇਸੇ ਢੰਗ ਨਾਲ ਤਿਆਰ ਹੁੰਦੇ ਰਹੇ ਤਾਂ ਦੋ ਕੁ ਸਾਲ ਵਿੱਚ ਅਜਿਹਾ ਵਿਗਾੜ ਪਏਗਾ ਕਿ ਆਉਣ ਵਾਲੇ 20 ਸਾਲਾਂ ਵਿੱਚ ਵੀ ਸੁਧਾਰ ਨਹੀਂ ਹੋਵੇਗਾਜ਼ਿੰਮੇਵਾਰੋ ਚਿੰਤਾ ਕਰੋ

ਪੰਜਾਬ ਲਈ ਸ਼ਰਮ ਦੀ ਗੱਲ ਹੈ ਕਿ ਯੂ ਪੀ ਐੱਸ ਸੀ ਦੇ ਕੌਮੀ ਪੱਧਰ ਦੇ 900 ਤੋਂ ਵੱਧ ਸਫ਼ਲ ਉਮੀਦਵਾਰਾਂ ਵਿੱਚ ਪੰਜਾਬ ਦੇ ਦੋ ਉਮੀਦਵਾਰ ਦੱਸੇ ਜਾਂਦੇ ਹਨਉਹ ਵੀ ਸਮੇਂ ਸਨ ਜਦੋਂ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਲੋਕ ਯੂ ਪੀ ਐੱਸ ਸੀ ਡਾਕਟਰੀ ਅਤੇ ਇੰਜਨੀਅਰਿੰਗ ਲਈ ਆਈ ਆਈ ਟੀ ਪ੍ਰੀਖਿਆ ਵਿੱਚ ਸਫ਼ਲਤਾ ਹਾਸਲ ਕਰ ਜਾਂਦੇ ਸਨਮੈਡੀਕਲ ਕਾਲਜਾਂ ਦੇ ਡਾਇਰੈਕਟਰ ਅਤੇ ਰਜਿਸਟਰਾਰ ਤਾਂ ਕੱਲ੍ਹ ਤਕ ਵੇਖੇ ਜਾ ਸਕਦੇ ਸਨ

ਪੰਜਾਬ ਸਿੱਖਿਆ ਬੋਰਡ ਅਤੇ ਸਿੱਖਿਆ ਵਿਭਾਗ ਵਿੱਚ ਇਮਤਿਹਾਨਾਂ ਦੇ ਸਿਲਸਿਲੇ ਵਿੱਚ ਜੋ ਹੋ ਰਿਹਾ ਹੈ, ਜੇਕਰ ਪੰਜਾਬ ਸਰਕਾਰ ਦੀ ਇਸ ਵਿੱਚ ਅਗਵਾਈ ਹੈ, ਖੁੱਲ੍ਹ ਕੇ ਇਸਦੀ ਵਾਜਬੀਅਤ ਕਿਸੇ ਟੀ ਵੀ ਚੈਨਲ ਉੱਤੇ ਆ ਕੇ ਸਪਸ਼ਟ ਕਰਨੀ ਚਾਹੀਦੀ ਹੈਜੇਕਰ ਪੰਜਾਬ ਸਰਕਾਰ ਇਸ ਤੋਂ ਅਣਜਾਣ ਹੈ ਤਾਂ ਅਸੀਂ ਸੁਧਾਰ ਦੇ ਯਤਨ ਉਡੀਕਾਂਗੇਸਰਕਾਰ ਨੂੰ ਵਹਿਮ ਹੈ ਕਿ ਪੰਜਾਬ ਬੋਰਡ ਦੇ ਚਕਾਚੌਂਧ ਕਰਨ ਵਾਲੇ ਅਤੇ ਗੁਆਂਢੀ ਰਾਜਾਂ ਤੋਂ ਉੱਪਰ ਪ੍ਰਤੀਸ਼ਤ ਵਾਲੇ ਨਤੀਜਿਆਂ ਨਾਲ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਵਧ ਜਾਵੇਗਾ ਜਾਂ ਵਧੀਆ ਨਤੀਜੇ ਸਿੱਖਿਆ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਦਾ ਸਰਟੀਫਿਕੇਟ ਹੈ

ਪੰਜਾਬ ਸਰਕਾਰ ਖੇਡਾਂ ਵਿੱਚ ਉਲੰਪਿਕ, ਕਾਮਨਵੈਲਥ, ਏਸ਼ੀਆ ਜਾਂ ਕੌਮੀ ਪੱਧਰ ਉੱਤੇ ਜੇਤੂਆਂ ਲਈ ਇਨਾਮਾਂ ਦੇ ਅਗਾਊਂ ਐਲਾਨ ਕਰਦੀ ਹੈਇਹ ਪ੍ਰਸ਼ੰਸਾਯੋਗ ਹੈਕਿੰਨਾ ਚੰਗਾ ਹੋਵੇ ਜੇਕਰ ਪੰਜਾਬ ਦੇ ਉਨ੍ਹਾਂ ਸਰਕਾਰੀ ਸਕੂਲਾਂ ਨੂੰ ਜਿਨ੍ਹਾਂ ਤੋਂ +2 ਕਰਕੇ ਐੱਨ ਡੀ ਏ, ਆਈ ਆਈ ਟੀ, ਆਈ ਆਈ ਐੱਮ ਜਾਂ ਐੱਨ ਈ ਈ ਟੀ ਜਾਂ ਯੂ ਪੀ ਐੱਸ ਸੀ ਵਿੱਚ ਸਫ਼ਲ ਹੋਣ ਵਾਲੇ ਉਨ੍ਹਾਂ ਸਕੂਲਾਂ ਲਈ ਟੀਚਰ ਸਟੇਟ ਐਵਾਰਡ ਦੀ ਤਰਜ਼ ’ਤੇ ਸਕੂਲ ਸਟੇਟ ਐਵਾਰਡ ਦੀ ਪ੍ਰੰਪਰਾ ਸ਼ੁਰੂ ਕੀਤੀ ਜਾਵੇਸਕੂਲ ਆਫ ਐਮੀਨੈਂਸ ਦੀ ਥਾਂ ਜੇਕਰ ਉੱਪਰ ਸੁਝਾਏ ਸੁਝਾਵਾਂ ਉੱਤੇ ਉਪਰੋਕਤ ਪ੍ਰੰਪਰਾਵਾਂ ਸ਼ੁਰੂ ਕੀਤੀ ਜਾਣ ਅਤੇ ਅਧਿਆਪਕਾਂ ਦੀ ਘਾਟ ਤੁਰੰਤ ਪੂਰੀ ਕਰ ਦਿੱਤੀ ਜਾਏ ਤਾਂ ਵਿੱਦਿਆ ਦਾ ਮਿਆਰ, ਟੀਚਰਾਂ ਦਾ ਕੰਮ ਸੱਭਿਆਚਾਰ ਅਤੇ ਸਕੂਲ ਪ੍ਰਸ਼ਾਸਨ ਵਿੱਚ ਅਜਿਹਾ ਸੁਧਾਰ ਆਏਗਾ ਕਿ ਪੰਜਾਬ ਦੇਸ਼ ਵਿੱਚ ਵਿੱਦਿਆ ਹੱਬ ਬਣ ਕੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਬਣ ਜਾਵੇਗਾਉਂਝ ਇਸ ਵਾਰੀ ਦੇ ਨਤੀਜਿਆਂ ਦਾ ਅਜਿਹਾ ਹੀ ਨਤੀਜਾ ਕੱਢਣਾ ਚਾਹੀਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4030)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੁੱਚਾ ਸਿੰਘ ਖੱਟੜਾ

ਸੁੱਚਾ ਸਿੰਘ ਖੱਟੜਾ

Tel: (91 - 94176 - 52947)