SwarnSBhangu7ਮਨੁੱਖੀ ਹਿਤ ਦੀ ਗੱਲ ਇਹੋ ਹੈ ਕਿ ਕੋਈ ਵੀ ਧਿਰ ਪੰਜਾਬ ਦੀ ਇਸ ਧਰਤੀ ’ਤੇ ਬੰਦੇ ਖਾਣਾ ਮਾਹੌਲ ਪੈਦਾ ਨਾ ਕਰੇ ...
(13 ਜਨਵਰੀ 2023)
ਮਹਿਮਾਨ: 201.


ਪਿਛਲੇ ਦਿਨੀਂ ਛਪਿਆ ਵਿਦਵਾਨ ਲੇਖਕ ਡਾ. ਕੁਲਦੀਪ ਸਿੰਘ ਦਾ ਲੇਖ ਪੜ੍ਹਕੇ ਮਨ ਬਹੁਤ ਹੀ ਮਾਯੂਸ ਅਤੇ ਪ੍ਰੇਸ਼ਾਨ ਹੋਇਆ
ਇਹ ਘਟਨਾ 26 ਦਸੰਬਰ 1991 ਦੀ ਸੀਲੇਖ ਪੜ੍ਹਕੇ ਮਨ ਅਤੀਤ ਦੇ ਵਰਕੇ ਫਰੋਲਣ ਲੱਗ ਪਿਆਬਹੁਤ ਹੋਰਨਾਂ ਵਾਂਗ ਮੈਂ ਖੁਦ ਵੀ ਉਨ੍ਹਾਂ ਸਰਾਪੇ ਸਮਿਆਂ ਦਾ ਚਸ਼ਮਦੀਦ ਗਵਾਹ ਹਾਂ ਅਤੇ ਉਨ੍ਹਾਂ ਦਿਨਾਂ ਵਿੱਚ ਮੈਂ ਪੰਜਾਬ ਦੇ ਇੱਕ ਪ੍ਰਮੁੱਖ ਅਖਬਾਰ ਦਾ ਨੁਮਾਇੰਦਾ ਵੀ ਸਾਂਉਸ ਸਮੇਂ ਬੁਰਾਈ ਨੂੰ ਬੁਰਾਈ ਕਹਿਣਾ ਵੀ ਆਪਣੀ ਮੌਤ ਨੂੰ ਸੱਦਾ ਦੇਣਾ ਸੀਕਹਿਣ ਦੀ ਇਸੇ ਆਦਤ ਵੱਸ ਮੈਂ ਨਿਸ਼ਾਨਾ ਬਣ ਗਿਆ। ਇੱਕ ਦਿਨ ਜ਼ਿੰਦਗੀ ਅਤੇ ਮੌਤ ਵਿੱਚ ਇੱਕ ਬਰੀਕ ਜਿਹਾ ਪਰਦਾ ਰਹਿ ਗਿਆ, ਜਦੋਂ ਏ ਕੇ 47, ਸਾਡੇ ਘਰ ਆ ਧਮਕੀਆਂ। ਸਬੱਬ ਵੱਸ ਮੈਂ ਦੂਸਰੇ ਦਰਵਾਜੇ ਰਾਹੀਂ ਘਰੋਂ ਬਾਹਰ ਨਿਕਲ ਗਿਆ ਅਤੇ ਉਹ ‘ਅਕ੍ਰਿਤੀਆ’ ‘ਬੰਦਾ ਬਣ ਜਾਵੇ’ ਦੀ ਚਿਤਾਵਨੀ ਦੇ ਕੇ ਹਨੇਰੇ ਵਿੱਚ ਅਲੋਪ ਹੋ ਗਈਆਂ ਸਨਉਸ ਸਮੇਂ ਮੌਤ ਦਾ ਐਨੀ ਸ਼ਿੱਦਤ ਨਾਲ ਅਹਿਸਾਸ ਹੋਇਆ ਕਿ ਅੱਜ ਤਕ ਹਰ ਦਿਨ ਨੂੰ ਆਖਰੀ ਦਿਨ ਮੰਨ ਕੇ ਸਮੇਂ ਦੇ ਪਲ ਪਲ ਨੂੰ ਜਿਉੂਣ ਦੀ ਕੋਸ਼ਿਸ਼ ਵਿੱਚ ਰਹਿੰਦਾ ਹਾਂ

ਮੁੱਖ ਸੜਕ ਦੇ ਕਿਨਾਰੇ ’ਤੇ ਘਰ ਹੋਣ ਕਰਕੇ ਉਸ 1990 ਦੀ ਰਾਤ ਨੂੰ ਮੈਂ ਉਦੋਂ ਜਾਗ ਪਿਆ, ਜਦੋਂ ਹੂਟਰ ਮਾਰਦੀ ਪੁਲਿਸ ਕਾਨਵਾਈ ਲੰਘੀਹੋਰ ਅੱਧੇ ਘੰਟੇ ਪਿੱਛੋਂ, ਟਿਕੀ ਰਾਤ ਨੇ ਤੜ ਤੜ ਦੀਆਂ ਆਵਾਜ਼ਾਂ ਸਾਫ ਸੁਣਾਈਆਂਅੰਦਾਜ਼ਾ ਤਾਂ ਹੋ ਗਿਆ ਸੀ ਕਿ ਲੰਘੀ ਕਾਨਵਾਈ ਵੱਲੋਂ ਕੋਈ ਭਾਣਾ ਵਰਤਾਇਆ ਗਿਆ ਹੈਦਿਨ ਚੜ੍ਹਦੇ ਨੂੰ ਗੱਲ ਸਾਫ ਹੋ ਗਈ। ਛੇ ਕਿਲੋਮੀਟਰ ਦੀ ਦੂਰੀ ’ਤੇ ਇਹ ਸਭ ਵਾਪਰਿਆ ਸੀਇਹ ਉਹ ਸਮਾਂ ਸੀ ਜਦੋਂ ਇੱਕ ਘਟਨਾ ਨੂੰ ਦੂਜੀ ਘਟਨਾ ਬਹੁਤ ਛੇਤੀ ਢਕ ਲੈਂਦੀ ਸੀਅੱਜ ਵੀ ਜਦੋਂ ਉਸ ਟੀ ਪੁਆਇੰਟ ਤੋਂ ਲੰਘਦਾ ਹਾਂ ਤਾਂ 1990 ਦੀ ਰਾਤ ਨੂੰ ਹੋਇਆ ‘ਮੁਕਾਬਲਾ’ ਚਿਤਵਦਾ ਹਾਂਉਨ੍ਹਾਂ ਦਿਨਾਂ ਵਿੱਚ ਦਹਿਸ਼ਤਗਰਦਾਂ ਦੇ ਕਾਰੇ ਵੀ ਵੇਖੇ ਸਨ ਕਿ ਕਿਵੇਂ ਜ਼ਿੱਦਾਂ ਪੁਗਾਉਣ ਨੂੰ ਲੈ ਕੇ ਜਾਂ ਸ਼ੱਕੀ ਅਧਾਰ ’ਤੇ ਸਮੁੱਚੇ ਪਰਿਵਾਰ ਦੇ ਜੀਅ ਢੇਰੀ ਕਰ ਦਿੱਤੇ ਜਾਂਦੇ ਸਨਮੇਰੇ ਜਿਹੇ ਪੱਤਰਕਾਰ ਅਜਿਹੀ ਅਭਾਗੀ ਕਵਰੇਜ ਕਰਦੇ ਸਨ ਅਤੇ ਅਖਬਾਰਾਂ ਦੇ ਛਪਣ ਸਮੇਂ ਤਕ ਮੌਤਾਂ ਦੀ ਗਿਣਤੀ ਬਦਲਦੀ/ਵਧਦੀ ਰਹਿੰਦੀ ਸੀ

ਉਸ ਸਮੇਂ ਘਰਾਂ ਵਿੱਚ ਸੱਥਰ ਵਿਛ ਜਾਂਦੇ ਸਨ, ਚਾਰ ਚਾਰ ਜ਼ਿੰਦਗੀਆਂ ਇੱਕੋ ਥਾਂ ਢੇਰੀ ਕਰ ਦਿੱਤੀਆਂ ਜਾਂਦੀਆਂ ਸਨਦਹਿਸ਼ਤ ਇਸ ਹੱਦ ਤਕ ਸੀ ਕਿ ਗਵਾਂਢੀ ਪਿੰਡ ਦੇ ਇੱਕ ਪਰਿਵਾਰ ਦੇ ਜੀਅ ਕੋਠੇ ’ਤੇ ਹੀ ਢੇਰੀ ਕਰ ਦਿੱਤੇ ਗਏ ਸਨਇੱਕ ਹੋਰ ਗਵਾਂਢੀ ਪਿੰਡ ਦੇ ਕਿਸਾਨ ਪਤੀ, ਪਤਨੀ ਇਸ ਲਈ ਮਾਰ ਦਿੱਤੇ ਸਨ ਕਿ ਉਨ੍ਹਾਂ ਨੇ ਬੰਦੂਕਾਂ ਵਾਲੇ ਮੁੰਡਿਆਂ ਦੀ ਕੋਈ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਸੀਉਸ ਸ਼ਾਮ ਕਾਹਲ ਨਾਲ ਮਾਰੀਆਂ ਗੋਲੀਆਂ ਕਾਰਨ ਇਹ ਜੋੜੀ ਗੰਭੀਰ ਜ਼ਖਮੀ ਹੋ ਗਈ ਸੀਇਸ ਵਾਰਦਾਤ ਤੋਂ ਬਾਅਦ, ਸਾਰਾ ਪਿੰਡ ਜਾਗਦਿਆਂ ਹੀ ਸੌਂ ਗਿਆ ਸੀਆਖਰ ਉਹ ਪਾਣੀ ਨੂੰ ਸਹਿਕਦੇ ਮਰ ਗਏਇਸ ਅਣਹੋਣੀ ਉਪਰੰਤ ਮੇਰੇ ਬੁੱਲ੍ਹ ਥਿਰਕਦੇ ਰਹੇ ਸਨ- ‘ਪਹਿਲੇ ਪਹਿਰ ਜਦੋਂ ਕਹਿਰ ਹੋ ਗਿਆ, ਜਾਗਦਾ ਸਾਰਾ ਪਿੰਡ ਸੌਂ ਗਿਆ।’

ਇਹ ਉਹ ਸਮਾਂ ਸੀ ਜਦੋਂ ਮੋਢਿਆਂ ’ਤੇ ਸਟਾਰਾਂ ਦੀ ਗਿਣਤੀ ਵਧਾਉਣ ਲਈ ਪੁਲਿਸ ਅਧਿਕਾਰੀ ਹਰ ਮਨਮਾਨੀ ’ਤੇ ਉੱਤਰ ਆਏ ਸਨਇੱਕ ਦਿਨ ਪਤਾ ਲੱਗਾ ਕਿ ਦੋ ਖਾੜਕੂ ਪੁਲਿਸ ਨੇ ਫੜ ਲਏ ਹਨ। ਜਦੋਂ ਕੁਝ ਦਿਨ ਪਿੱਛੋਂ ਪੁਲਿਸ ਮੁਕਾਬਲੇ ਦੀ ਕਹਾਣੀ ਖਬਰ ਬਣੀ ਤਾਂ ‘ਮੁਕਾਬਲੇ’ ਵਿੱਚ 3 ਮਾਰੇ ਗਏ ਸਨਉਨ੍ਹਾਂ ਦਿਨਾਂ ਵਿੱਚ ਜਿਹੜਾ ਇੱਕ ਪਰਵਾਸੀ ਨੌਜਵਾਨ ਚੋਰੀ ਦੇ ਕੇਸ ਵਿੱਚ ਫੜਿਆ ਸੀ, ਉਸ ਦੀ ਗਿਣਤੀ ਵੀ ਦਹਿਸ਼ਦਗਰਦਾਂ ਵਿੱਚ ਕਰਵਾ ਦਿੱਤੀ ਗਈ ਸੀਮੈਂ 30 ਅਗਸਤ 1991 ਦੀ ਉਸ ਘਟਨਾ ਉਪਰੰਤ ਲਾਸ਼ਾਂ ਦਾ ਢੇਰ ਵੀ ਵੇਖਿਆ ਸੀ ਜਦੋਂ ਪੁਲਸੀਆ ਸ਼ਹਿ ’ਤੇ ਉਸ ਸਮੇਂ ਬੱਬਰ ਖਾਲਸਾ ਨਾਲ ਸਬੰਧਤ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰਕ ਮੈਂਬਰਾਂ ਨੂੰ ਮਾਰ ਮੁਕਾਇਆ ਸੀਜੇਕਰ ਇਸ ਨੂੰ ਧਰਤੀ ਦਾ ਖਿੱਤਾ ਆਪਣੇ ਨਾਂ ਕਰਾਉਣ ਲਈ ਲੜਨ ਵਾਲਿਆਂ ਦੀ ਲੜਾਈ ਵੀ ਸਮਝ ਲਈਏ ਤਾਂ ਕਿਹਾ ਜਾ ਸਕਦਾ ਹੈ ਕਿ ਇਸ ਲੜਾਈ ਵਿੱਚ ਵੱਡੇ ਪੱਧਰ ’ਤੇ ਅਲਗਰਜ਼ ਨੌਜਵਾਨ ਸ਼ਾਮਲ ਹੋ ਗਏ ਸਨ ਜਿਨ੍ਹਾਂ ਨੇ ਜਾਤੀ ਕਿੜਾਂ ਕੱਢੀਆਂ, ਸੱਥਰ ਵਿਛਾਏ, ਦਹਿਸ਼ਤ ਪਾਈ

ਇੱਕ ਹੱਦ ’ਤੇ ਜਾ ਕੇ ਉਸ ਸਮੇਂ ਦੀ ਹਥਿਆਰਬੰਦ ਜਵਾਨੀ ਅਤੇ ਪੰਜਾਬ ਪੁਲਿਸ ਦੀ ਸਿੱਧੀ ਟਾਈ ਪੈ ਗਈਬੱਸ ਫਿਰ ਕੀ ਸੀ, ਮਾਅਰਕੇਬਾਜ਼ੀ ਦੀਆਂ ਘਟਨਾਵਾਂ ਹੋਈਆਂ, ਝੂਠੇ ਪੁਲਿਸ ਮੁਕਾਬਲੇ ਹੋਏਇਹ ਮਾਰਨ ਮਰਨ ਦਾ ਵੱਡਾ ਬਿਰਤਾਂਤ ਹੈਮੈਂ ਅਤੇ ਮੇਰੇ ਵਰਗੇ ਲੋਕ ਕਦੇ ਵੀ ਨਹੀਂ ਚਾਹੁਣਗੇ ਕਿ ਉਹੋ ਜਿਹੇ ਸਮੇਂ ਮੁੜ ਪਰਤਣਡਰ ਵੀ ਲੱਗ ਰਿਹਾ ਹੈ, ਮੌਜੂਦਾ ਸਮੇਂ ਵਿੱਚ ਮੁੜ ਮੱਧ-ਯੁਗ ਦੀਆਂ ਗੱਲਾਂ ਹੋਣ ਲੱਗੀਆਂ ਹਨ, ਧਾਰਮਿਕ ਜਜ਼ਬਾਤ ਉਭਾਰ ਕੇ ਨੌਜਵਾਨਾਂ ਨੂੰ ਮੁੜ ਬਾਰੂਦ ਬਣਾਇਆ ਜਾ ਰਿਹਾ ਹੈਨਾ ਹੀ ਉਸ ਸਮੇਂ ਰਾਜ ਦੀ ਸ਼ਕਤੀ ਨੂੰ ਅੰਗਿਆ ਗਿਆ ਸੀ ਅਤੇ ਨਾ ਹੁਣ ਅੰਗਿਆ ਜਾ ਰਿਹਾ ਹੈਇਹ ਰਾਜ ਹੀ ਹੁੰਦਾ ਹੈ, ਜਿਹੜਾ ਕਿਸੇ ਵੇਲੇ ਅਜਿਹੇ ਉਲਾਰ ਨੂੰ ਤੂਲ ਦਿੰਦਾ ਹੈ ਅਤੇ ਸਮਾਂ ਆਉਣ ’ਤੇ ਤਬਾਹ ਵੀ ਕਰਦਾ ਹੈਇਹ ਸਾਰਾ ਕੁਝ ਘਾਤਕ ਇਸ ਲਈ ਹੈ ਕਿ ਇਸ ਨਿਹੱਕੇ ਯੁੱਧ ਵਿੱਚ ਅਣਆਈਆਂ ਮੌਤਾਂ ਸੱਥਰ ਬਣਦੀਆਂ ਹਨ, ਵੈਣ ਬਣਦੀਆਂ ਹਨ, ਮਨੁੱਖੀ ਸੱਥ ਦਾ ਅਪੂਰਨ ਖਲਾਅ ਬਣਦੀਆਂ ਹਨਕੁੱਲ ਮਿਲਾ ਕੇ ਮਨੁੱਖੀ ਹਿਤ ਦੀ ਗੱਲ ਇਹੋ ਹੈ ਕਿ ਕੋਈ ਵੀ ਧਿਰ ਪੰਜਾਬ ਦੀ ਇਸ ਧਰਤੀ ’ਤੇ ਬੰਦੇ ਖਾਣਾ ਮਾਹੌਲ ਪੈਦਾ ਨਾ ਕਰੇ। ਉਹ ਸਮਾਂ ਮੁੜ ਨਾ ਦੁਹਰਾਇਆ ਜਾਵੇ, ਉਹ ਬਹੁਤ, ਬਹੁਤ, ਬਹੁਤ ਬੁਰਾ ਸਮਾਂ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3735)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸਵਰਨ ਸਿੰਘ ਭੰਗੂ

ਸਵਰਨ ਸਿੰਘ ਭੰਗੂ

Chamkaur Sahib, Rupnagar, Punjab, India.
Phone: (91 - 94174 - 69290)
Email: (dharti_meri@yahoo.com)