SwarnSBhangu7ਜਦੋਂ ਅਸੀਂ ਖੁੱਲ੍ਹੇ ਡੁੱਲ੍ਹੇ ਘਰ ਵਿੱਚ ਪਹੁੰਚੇ ਤਾਂ ਹੈਰਾਨੀ ...
(13 ਨਵੰਬਰ 2020)

 

GurpalSNoor2ਮਨਭਾਉਂਦੀਆਂ ਲਿਖਤਾਂ ਸਾਂਭ ਲੈਣਾ ਮੇਰੀ ਆਦਤ ਵਿੱਚ ਸ਼ਾਮਲ ਹੈਸਤੰਬਰ ਦੇ ਆਖਰੀ ਹਫਤੇ ਕਾਗਜ਼ ਫਰੋਲਦਿਆਂ ‘ਪੰਜਾਬੀ ਟ੍ਰਿਬਿਊਨ’ ਵਿੱਚ 11 ਅਗਸਤ 2012 ਨੂੰ ਛਪਿਆ ਮਿਡਲ ‘ਨੂਰਾਂ ਦਾ ਰੁਪੱਈਆ’ ਮਿਲ ਗਿਆਇਹ ਸ. ਗੁਰਪਾਲ ਸਿੰਘ ਨੂਰ ਦੀ ਆਪ-ਬੀਤੀ ’ਤੇ ਅਧਾਰਤ ਸੀ, ਜਦੋਂ ਭਾਰਤ/ਪਾਕਿ ਵੰਡ ਦੀ ਫਿਰਕੂ-ਹਨੇਰੀ ੳਪਰੰਤ ਇੱਕ ਦਿਨ ਉਹ, ਖੇਤਾਂ ਵਿੱਚ ਆਪਣੇ ਭਰਾ ਦੀ ਰੋਟੀ ਲੈ ਕੇ ਜਾ ਰਿਹਾ ਸੀ ਤਾਂ ਬਾਜਰੇ ਦੇ ਖੇਤਾਂ ਵਿੱਚੋਂ, ਉਸਨੇ ਕਿਸੇ ਦੇ ਕਰਾਹੁਣ ਦੀ ਆਵਾਜ਼ ਸੁਣੀਉਸ ਵੇਖਿਆ ਤਾਂ ਇੱਕ ਮੁਸਲਮ ਔਰਤ, ਬੱਚੇ ਨੂੰ ਜਨਮ ਦੇ ਰਹੀ ਸੀਨੇੜਲੇ ਖੂਹ ਵਿੱਚੋਂ ਆਪਣੀ ਪੱਗ ਭਿਓਂ, ਗੁਰਪਾਲ ਸਿੰਘ ਨੇ ਉਸ ਔਰਤ ਦੇ ਮੂੰਹ ਵਿੱਚ ਪਾਣੀ ਨਿਚੋੜਿਆ ਸੀਦੇਰ ਲਾ ਕੇ ਖੇਤ ਪਹੁੰਚਣ ਦਾ ਕਾਰਨ ਪੁੱਛਣ ਉਪਰੰਤ ਉਸਦੇ ਫੌਜੀ ਭਰਾ ਨੇ ਉਸਦੇ ਮੋਢੇ ’ਤੇ ਹੱਥ ਧਰਕੇ ‘ਆਹ ਕੀਤਾ ਈ ਫੌਜੀਆਂ ਵਾਲਾ ਕੰਮ’ ਕਹਿ ਕੇ ਸਲਾਹਿਆ ਸੀਉਸ ਅਨੁਸਾਰ ਭਰਾ ਦੇ ਇਨ੍ਹਾਂ ਬੋਲਾਂ ਦੀ ਬਦੌਲਤ ਹੀ ਉਸਨੇ ਬਾਅਦ ਵਿੱਚ ਫੌਜ ਵਿੱਚ ਭਰਤੀ ਹੋਣ ਨੂੰ ਪਹਿਲ ਦਿੱਤੀ ਸੀ

ਫਿਰ ਕੁਝ ਸਮੇਂ ਉਪਰੰਤ ਜਦੋਂ ਮੁਸਲਮ ਪਰਿਵਾਰ ਪਾਕਿਸਤਾਨ ਜਾ ਰਹੇ ਸਨ ਤਾਂ ਉਹ ਆਪਣੇ ਭਰਾ ਨੂੰ ਨਾਲ ਲੈ ਕੇ, ਉਸ ਔਰਤ ਨੂੰ ਮਿਲਣ ਦੀ ਇੱਛਾ ਨਾਲ, ਮੁਸਲਮ ਘਰਾਂ ਵਿੱਚ ਪਹੁੰਚਦਾ ਹੈਬਾਲ ਨੂੰ ਦੁੱਧ ਚੁੰਘਾਉਂਦੀ ਔਰਤ ਉਸ ਨੂੰ ਪਹਿਚਾਣ ਕੇ ਅਸੀਸਾਂ ਦੀ ਝੜੀ ਲਾਉਂਦਿਆਂ ਘਰ ਦੇ ਅੰਦਰ ਲੈ ਜਾਂਦੀ ਹੈ ਅਤੇ ਚਾਂਦੀ ਦਾ ਰੁਪਇਆ ਉਸ ਦੇ ਹੱਥ ’ਤੇ ਰੱਖਦਿਆਂ ਕਹਿੰਦੀ ਹੈ, ‘... ਮੇਰੇ ਸੋਹਣਿਆ ਵੀਰਾ, ਇਨਕਾਰ ਨਾ ਕਰੀਂ, ਪਤਾ ਨਹੀਂ ਹੁਣ ਦੇ ਵਿੱਛੜੇ ਕਦੋਂ ਮਿਲਾਂਗੇ।’

ਮਿਡਲ ਪੜ੍ਹਨ ਉਪਰੰਤ ਦੁਚਿੱਤੀ ਜਿਹੀ ਵਿੱਚ ਮੈਂ ਮੁਬਾਈਲ ’ਤੇ ਦਸਤਕ ਦਿੱਤੀ ਤਾਂ ਇੱਕ ਬੀਬੀ ਨੇ ਕਿਹਾ ਕਿ ਆਹ ਲਓ, ਕਰੋ ਬਾਪੂ ਜੀ ਨਾਲ ਗੱਲਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਹੁਣ ਮੈਂ ਉਸ ਅਦਬੀ ਬਜ਼ੁਰਗ ਨਾਲ ਗੱਲ ਕਰ ਰਿਹਾ ਸਾਂਉਨ੍ਹਾਂ ਦੱਸਿਆ ਕਿ ਅੱਜਕੱਲ ਉਸਦੀ 90 ਸਾਲ ਦੀ ਉਮਰ ਵਿੱਚ ਵੀ ਉਸਦੇ ਪਰਿਵਾਰ ਨੇ ਇਹ ਸਿੱਕਾ ਵਿਰਾਸਤ ਵਜੋਂ ਸੰਭਾਲ ਕੇ ਰੱਖਿਆ ਹੋਇਆ ਹੈਇਹ ਗੱਲ ਸੁਣ ਕੇ ਮੇਰੀਆਂ ਅੱਖਾਂ ਭਰ ਆਈਆਂ ਅਤੇ ਇਹ ਭਾਵੁਕ-ਗਾਥਾ ਮੈਂ ਆਪਣੇ ਪਰਿਵਾਰ ਨਾਲ ਸਾਂਝੀ ਕੀਤੀ

14 ਅਕਤੂਬਰ ਨੂੰ ਮੇਰੇ ਪਰਿਵਾਰਕ ਫਿਲਮੀ ਚਿਹਰੇ ਗੁਰਪ੍ਰੀਤ ਕੌਰ ਭੰਗੂ ਅਤੇ ਮਲਕੀਤ ਸਿੰਘ ਰੌਣੀ ਮੇਰੇ ਨਾਲ ਬਰਨਾਲਾ ਵਿਖੇ ਰਹਿ ਰਹੇ ਬਜ਼ੁਰਗ ਨੂੰ ਮਿਲਣ ਚੱਲ ਪਏਜਦੋਂ ਅਸੀਂ ਖੁੱਲ੍ਹੇ ਡੁੱਲ੍ਹੇ ਘਰ ਵਿੱਚ ਪਹੁੰਚੇ ਤਾਂ ਹੈਰਾਨੀ ਭਰੀ ਖੁਸ਼ੀ ਦੌਰਾਨ ਪਰਿਵਾਰ ਅਤੇ ਬਜ਼ੁਰਗ ਦਾ ਚਾਅ ਵੇਖਿਆ ਹੀ ਬਣਦਾ ਸੀਅਸੀਂ ‘ਨੂਰ’ ਨਾਲ ਬਗਲਗੀਰ ਹੋਏ ਅਤੇ ਨੂਰਾਂ ਦਾ ਦਿੱਤਾ ਸਿੱਕਾ ਫੜ ਕੇ ਮੱਥੇ ਲਾਇਆਮੁੜ 1948 ਵਾਲਾ ਬਿਰਤਾਂਤ ਸੁਣਾਉਂਦਿਆਂ ਇਸ ਅਦਬੀ ਬਜ਼ੁਰਗ ਦਾ ਵਾਰ ਵਾਰ ਗਲ਼ਾ ਭਰਿਆ। ਉਸ ਵਿਰਲਾਪ ਕੀਤਾ, ਜਿਵੇਂ ਅੱਜ ਵੀ ਉਹ ਸਭ ਉਸਦੇ ਸਾਹਮਣੇ ਵਾਪਰ ਰਿਹਾ ਹੋਵੇ

ਸਹਿਜ ਹੁੰਦਿਆਂ ਉਨ੍ਹਾਂ ਸਾਡੀ ਇਸ ਆਮਦ ਨੂੰ ਧੰਨ ਭਾਗ ਕਿਹਾ, ਇੱਕ ਗੀਤ ਸੁਣਾਇਆ, ਆਪਣੀਆਂ ਰਚਨਾਵਾਂ ਦੀਆਂ ਪੁਸਤਕਾਂ ਭੇਟ ਕੀਤੀਆਂ ਅਤੇ ਕਿਹਾ ਕਿ ਅੱਜ ਤਾਂ ਕਦਰਦਾਨਾ ਦੀ ਬਦੌਲਤ ਮੇਰੇ ਵਿੱਚ ਇੰਨਾ ਜ਼ੋਸ ਆ ਗਿਆ ਹੈ ਕਿ ਮੈਂ ਬਿਨਾਂ ਸਹਾਰੇ ਤੁਰ ਸਕਦਾ ਹਾਂਉਸਨੇ ਇਹ ਵੀ ਦੱਸਿਆ ਕਿ ਉਹ ਦਰਜਨਾਂ ਸਾਹਿਤਿਕ ਪੁਸਤਕਾਂ ਦਾ ਰਚੈਤਾ ਹਨ ਅਤੇ ਨੂਰਾਂ ਦੀ ਯਾਦ ਵਿੱਚ ਉਸਨੇ ਆਪਣੇ ਨਾਂ ਨਾਲ ਪੱਕੇ ਤੌਰ ’ਤੇ ‘ਨੂਰ’ ਲਾ ਲਿਆ। ਇੱਥੋਂ ਤਕ ਕਿ ਉਹ ਆਪਣੀ ਲੰਮੀ ਉਮਰ ਦਾ ਸਿਹਰਾ ਵੀ ਨੂਰਾਂ ਦੀਆਂ ਅਸੀਸਾਂ ਨੂੰ ਦਿੰਦਾ ਹੈਉਸਨੇ ਨੇ ਹਉਕਾ ਲੈਂਦਿਆਂ ਕਿਹਾ ਕਿ ਉਸਦੇ ਸਾਹਮਣੇ ਪੈਦਾ ਹੋਇਆ ਉਹ ਬਾਲ ਵੀ ਹੁਣ ਤਾਂ 72 ਵਰ੍ਹਿਆਂ ਦਾ ਹੋਵੇਗਾ। ਉਸਦਾ ਕੀ ਨਾਂ ਹੈ, ਉਹ ਕਿੱਥੇ ਰਹਿੰਦਾ ਹੈ, ਕੋਈ ਪਤਾ ਨਹੀਂ। ... ਉਸ ਅਨੁਸਾਰ ਉਹ ਫੌਜ ਵਿੱਚ ਭਰਤੀ ਹੋ ਗਿਆ। ਛੁੱਟੀ ਆਉਣ ਸਮੇਂ ਮਾਂ ‘ਨੂਰਾਂ’ ਦੇ ਸੰਭਾਲਿਆ ਹੋਇਆ ਇੱਕ ਰੁਪਏ ਦਾ ਸਿੱਕਾ ਵਿਖਾ ਦਿੰਦੀ ਸੀ। ਉਹ ਸੇਵਾ ਮੁਕਤ ਹੋ ਕੇ ਆ ਗਿਆ। ਭਰ ਉਮਰ ਨੂਰਾਂ ਨੂੰ ਵੇਖਣ ਲਈ, ਮਿਲਣ ਲਈ, ਦਿਲ ਵਿੱਚ ਖੋਹ ਪੈਂਦੀ ਰਹੀ ਹੈ। ਹਟਕੋਰੇ ਭਰਦਿਆਂ ਉਸਨੇ ਦੱਸਿਆ, “ਹੁਣ ਵੀ ਆਸਵੰਦ ਹਾਂ ਕਿ ਰੁਖਸਤ ਹੋਣ ਤੋਂ ਪਹਿਲਾਂ, ਉਸ ਘਟਨਾਕ੍ਰਮ ਸਮੇਂ ਜਨਮੇਂ ਬਾਲ ਨੂੰ ਮਿਲ ਸਕਾਂ। ਉਹ ਮੈਂਨੂੰ ਵੇਖੇ, ਗੱਲ ਕਰ ਸਕੇ, ਉਸਦੇ ਪਰਿਵਾਰ ਬਾਰੇ ਜਾਣ ਸਕਾਂ ...।

ਇਹ ਫੁਰਤੀਲਾ ਬਜ਼ੁਰਗ ਸਾਨੂੰ ਘਰ ਦੇ ਗੇਟ ਤਕ ਵਿਦਾਈ ਦੇਣ ਆਇਆ। ਮੁੜਦਿਆਂ ਅਸੀਂ ਫਿਰ ਉਸ ਨੂੰ ਹਸਰਤ ਨਾਲ ਨਿਹਾਰਿਆ। ਉਸ ਨਾਲ ਜੁੜੀਆਂ ਯਾਦਾਂ ਨੂੰ ਆਪੋ-ਆਪਣੀ ਕਲਪਨਾ ਨਾਲ ਜਰਬਾਂ ਦਿੰਦਿਆਂ ਅਸੀਂ ਇਸ ਦਿਨ ਨੂੰ ਯਾਦਗਾਰੀ ਬਣਾ ਕੇ ਵਾਪਸ ਪਰਤੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2416)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸਵਰਨ ਸਿੰਘ ਭੰਗੂ

ਸਵਰਨ ਸਿੰਘ ਭੰਗੂ

Chamkaur Sahib, Rupnagar, Punjab, India.
Phone: (91 - 94174 - 69290)
Email: (dharti_meri@yahoo.com)