Haripal7ਇਸ ਸਮੇਂ ਲੇਖਕਕਿਉਂਕਿ ਉਹ ਸਮਾਜ ਦਾ ਇੱਕ ਚੇਤੰਨ ਤਬਕਾ ਹਨਉਹਨਾਂ ਦੇ ਮੋਢਿਆਂ ’ਤੇ ...
(4 ਜੁਲਾਈ 2022)
ਮਹਿਮਾਨ: 567.


ਸਾਡੇ ਲਈ ਮਨੁੱਖਤਾ ਦੇ ਇਤਿਹਾਸ ਦਾ ਇਹ ਬੜਾ ਹੀ ਅਹਿਮ ਸਮਾਂ ਹੈ
ਇਸ ਧਰਤੀ ਦਾ ਜੀਅ ਜੰਤ ਹੀ ਨਹੀਂ, ਸਗੋਂ ਸਭ ਕੁਝ ਹੁਣ ਤਕ ਦਾ ਕਰਿਆ ਕਰਾਇਆ ਮਿੱਟੀ ਵਿੱਚ ਮਿਲਣ ਜਾ ਰਿਹਾ ਹੈਅੱਜ ਸਾਡੇ ਉੱਤੇ ਟੇਢੇ ਤਰੀਕੇ ਨਾਲ ਰਾਜ ਕਰ ਰਹੀਆਂ ਕਾਰਪੋਰੇਸ਼ਨਾਂ ਰਾਜ ਭਾਗ ਜਾਂ ਮੀਡੀਆ ਹੀ ਨਹੀਂ, ਸਾਡੀ ਰੋਜ਼ ਮਰਾ ਦੀ ਜ਼ਿੰਦਗੀ ’ਤੇ ਵੀ ਕਾਬਜ਼ ਹੋ ਰਹੀਆਂ ਹਨਅਸੀਂ ਕੀ ਖਾਣਾ ਹੈ, ਕੀ ਪਹਿਨਣਾ ਹੈ, ਸਭ ਕੁਝ ਕਾਰਪੋਰੇਸ਼ਨਾਂ ਨਿਰਧਾਰਤ ਕਰ ਰਹੀਆਂ ਹਨਸਾਡੇ ’ਤੇ ਬਰੈਂਡਡ ਚੀਜ਼ਾਂ ਦਾ ਭੂਤ ਸਵਾਰ ਕਰ ਦਿੱਤਾ ਗਿਆ ਹੈਕੋਈ ਵੀ ਦੋ ਕੌਡੀ ਦੀ ਚੀਜ਼ ਕਿਸੇ ਸੈਲਬਰਿਟੀ ਰਾਹੀਂ ਮਸ਼ਹੂਰ ਕਰਵਾ ਕੇ ਲੋਕਾਂ ਦੀ ਜ਼ਰੂਰਤ ਦੇ ਤੌਰ ’ਤੇ ਮਾਰਕੀਟ ਵਿੱਚ ਉਤਾਰੀ ਜਾਂਦੀ ਹੈਸਭ ਤਰ੍ਹਾਂ ਦੇ ਪਰੌਸੈਸਡ ਖਾਣੇ ਜਾਂ ਸ਼ੂਗਰ ਨਾਲ ਲਬਰੇਜ਼ ਕੋਲਡ ਡਰਿੰਕਸ ਸਾਡੇ ਘਰਾਂ ਦੇ ਫਰਿੱਜ ਅਤੇ ਪੈਂਟਰੀਆਂ ਮੱਲੀ ਬੈਠੇ ਹਨਬਰੈਂਡਡ ਵਸਤਾਂ ਸਾਡੀ ਜ਼ਰੂਰਤ ਬਣਦੇ ਜਾ ਰਹੇ ਹਨਅਸੀਂ ਕੋਈ ਵੀ ਲੋਕਲ ਬਣੀ ਹੋਈ ਵਸਤ ਦੀ ਜਗ੍ਹਾ ’ਤੇ ਪਹਿਲਾਂ ਦੇਖਦੇ ਹਾਂ ਕਿ ਵਸਤ ਜਾਂ ਚੀਜ਼ ’ਤੇ ਸਟੈਂਪ ਕਿਸਦੀ ਲੱਗੀ ਹੈਇਸ ਨਾਲ ਅਸੀਂ ਸਥਾਨਕ ਕਾਮਿਆਂ ਦਾ ਰੁਜ਼ਗਾਰ ਖੋਹ ਕੇ ਉਹਨਾਂ ਨੂੰ ਵੀ ਕਾਰਪੋਰੇਸ਼ਨਾਂ ਦੇ ਰਹਿਮੋ ਕਰਮ ’ਤੇ ਛੱਡ ਰਹੇ ਹਾਂਕੁਝ ਕੁ ਸਾਲ ਪਹਿਲਾਂ ਹੀ ਤੀਜੇ ਮੁਲਕ ਦੇ ਲੋਕ ਪਰਜ਼ਰਵ ਕੀਤਾ ਖਾਣਾ ਨਹੀਂ ਖਾਂਦੇ ਸਨ ਪਰ ਅੱਜ ਉਹ ਫਾਸਟ ਫੂਡ ਚੇਨਾਂ ਦੇ ਖਾਣਿਆਂ ਦੇ ਆਦੀ ਹੋ ਚੱਲੇ ਹਨ ਅਤੇ ਅਤੇ ਆਪਣੀ ਤੰਦਰੁਸਤੀ ਗੁਆ ਰਹੇ ਹਨਜਦੋਂ ਸਾਨੂੰ ਸਾਰਿਆਂ ਨੂੰ ਇਸ ਕਾਰਪੋਰੇਟ ਕਲਚਰ ਵੱਲੋਂ ਇੱਕ ਬੋੜੇ ਖੂਹ ਵਿੱਚ ਧੱਕਿਆ ਜਾ ਰਿਹਾ ਹੈ ਤਾਂ ਇਸ ਸਮੇਂ ਸਮਾਜ ਦੇ ਚੇਤੰਨ ਲੋਕਾਂ ਦੀਆਂ ਕੁਝ ਜ਼ਿੰਮੇਵਾਰੀਆਂ ਬਣਦੀਆਂ ਹਨਸਾਨੂੰ ਇੱਕ ਇਹੋ ਜਿਹੇ ਕਲਚਰ ਵਿੱਚ ਧੱਕ ਦਿੱਤਾ ਗਿਆ ਹੈ ਤਾਂ ਕਿ ਸਾਡੀ ਜ਼ਿੰਦਗੀ ਸਿਰਫ਼ ਕੰਮ ਕਰਨ ਅਤੇ ਕਿਸ਼ਤਾਂ ਭਰਨ ਤਕ ਸੀਮਤ ਹੋ ਜਾਵੇ, ਤਾਂ ਕਿ ਸਾਡੇ ਕੋਲ਼ ਸਵਾਲ ਕਰਨ ਲਈ ਸਮਾਂ ਹੀ ਨਾ ਬਚੇਹੁਣ ਸਾਨੂੰ ਇਸ ਹਨੇਰੀ ਰਾਤ ਨੂੰ ਖ਼ਤਮ ਕਰਨ ਲਈ ਬਹੁਤ ਹੀ ਰੌਸ਼ਨ ਦਿਮਾਗਾਂ ਦੀ ਲੋੜ ਹੈ ਜੋ ਕਿ ਚੇਤਨਤਾ ਦੀ ਰੌਸ਼ਨੀ ਕਰਨ ਤਾਂ ਕਿ ਮੁੜ ਅਸੀਂ ਇੱਕ ਸਧਾਰਨ ਕੁਦਰਤੀ ਜ਼ਿੰਦਗੀ ਜਿਊਣ ਦੇ ਕਾਬਲ ਹੋ ਸਕੀਏ

ਇਸ ਸਮੇਂ ਲੇਖਕ, ਕਿਉਂਕਿ ਉਹ ਸਮਾਜ ਦਾ ਇੱਕ ਚੇਤੰਨ ਤਬਕਾ ਹਨ, ਉਹਨਾਂ ਦੇ ਮੋਢਿਆਂ ’ਤੇ ਬਹੁਤ ਵੱਡੀ ਜ਼ਿੰਮੇਵਾਰੀ ਆਉਂਦੀ ਹੈਲੇਖਕਾਂ ਨੂੰ ਇਹਨਾਂ ਇਨਾਮਾਂ ਸਨਮਾਨਾਂ ਦੇ ਚੱਕਰਾਂ ਵਿੱਚੋਂ ਨਿਕਲ਼ ਕੇ ਇਸ ਧਰਤੀ ’ਤੇ ਵਿਚਰ ਰਹੀ ਜ਼ਿੰਦਗੀ ਨੂੰ ਬਚਾਉਣ ਲਈ ਅੱਗੇ ਆਉਣਾ ਪਵੇਗਾਹੁਣ ਕਵਿਤਾ, ਕਹਾਣੀ ਲਿਖਕ ਕੇ ਕੰਮ ਨਹੀਂ ਚੱਲਣਾ, ਹੁਣ ਤਾਂ ਉਹ ਲਿਖਣਾ ਹੋਵੇਗਾ ਜਿਸਦੀ ਅੱਜ ਲੋੜ ਹੈ ਅਤੇ ਆਪਦੀ ਲਿਖਤ ਦੇ ਨਾਲ ਖੜ੍ਹਨਾ ਵੀ ਪਵੇਗਾਅਸੀਂ ਹੁਣ ਆਪਣੇ ਨਿੱਜੀ ਦੁੱਖਾਂ ਦੀਆਂ ਰਚਨਾਵਾਂ ਦਾ ਖਹਿੜਾ ਛੱਡ ਕੇ ਮਨੁੱਖਤਾ ਦੇ ਸਾਂਝੇ ਦੁੱਖਾਂ ਦੀ ਗੱਲ ਹੀ ਨਹੀਂ ਕਰਨੀ ਸਗੋਂ ਉਸ ਗੱਲ ਨੂੰ ਮਨਾਉਣ ਦੀ ਖਾਤਰ ਝੰਡਾ ਵੀ ਚੁੱਕਣਾ ਹੈਸੁਹਜ ਪਸੰਦ ਲੇਖਕਾਂ ਦਾ ਸਮਾਂ ਬੀਤ ਚੁੱਕਿਆ ਹੈਹੁਣ ਤਾਂ ਲੇਖਕਾਂ ਦੇ ਹੱਥ ਪੈਰ ਵੀ ਮਜ਼ਦੂਰਾਂ ਵਾਂਗ ਸਖਤ ਕਰਨੇ ਹੋਣਗੇਆਓ ਅਸੀਂ ਹੁਣ ਧਰਤੀ ਦੇ ਹਰ ਜੀਅ ਜੰਤ ਨੂੰ ਆਉਣ ਵਾਲ਼ੀਆਂ ਮੁਸ਼ਕਲਾਂ, ਦੁਸ਼ਵਾਰੀਆਂ ਦੇ ਹੱਲ ਲਈ ਅੱਗੇ ਆਈਏ, ਨਹੀਂ ਤਾਂ ਕਾਰਪੋਰੇਟ ਦੇ ਕਲਚਰ ਦਾ ਲਾਲਚ ਅਤੇ ਸਾਡੀ ਅਗਿਆਨਤਾ ਸਭ ਕਾਸੇ ਦਾ ਫਾਹਾ ਵੱਢ ਦੇਵੇਗੀਅਸੀਂ ਕਰੋਨਾ ਕਾਲ ਵਿੱਚ ਦੇਖਿਆ ਜਿਸ ਤਰ੍ਹਾਂ ਸਰਮਾਏਦਾਰਾਂ ਨੂੰ ਗੱਫੇ ਦਿੱਤੇ ਗਏ, ਪੈਸਿਆਂ ਦਾ 33% ਤਾਂ ਸਿੱਧਾ ਹੀ ਮੁਆਫ ਕੀਤਾ ਗਿਆ ਤੇ ਬਾਕੀ ਦਾ ਕਿਹੜਾ ਇਹਨਾਂ ਨੇ ਮੋੜਨਾ ਕਿਉਂਕਿ ਕਾਰਪੋਰੇਸ਼ਨਾ ਦੇ ਬਚਾ ਲਈ ਬਹੁਤ ਚੋਰ ਮੋਰੀਆਂ ਇਹਨਾਂ ਸਿਆਸਤਦਾਨਾਂ ਨੇ ਰੱਖੀਆਂ ਹੋਈਆਂ ਹਨਇਸ ਘਾਟੇ ਨੂੰ ਪੂਰਾ ਕਰਨ ਲਈ 83% ਬੋਝ ਕਾਮਿਆਂ ਉੱਤੇ ਹੀ ਪੈਣਾ ਹੈ ਕਿਉਂਕਿ ਫੈਡਰਲ ਬੱਜਟ ਵਿੱਚ ਕਰਪੋਰੇਸ਼ਨਾਂ ਤਾਂ ਸਿਰਫ 17% ਹੀ ਪਾਉਂਦੀਆਂ ਹਨਅੱਜ ਤੋਂ ਚਾਲ਼ੀ ਪੰਜਾਹ ਸਾਲ ਪਹਿਲਾਂ ਫੈਡਰਲ ਬੱਜਟ ਵਿੱਚ ਵਰਕਰ ਅਤੇ ਬਿਜ਼ਨਸਮੈਨ ਇੱਕੋ ਜਿਹਾ ਹਿੱਸਾ ਪਾਉਂਦੇ ਸਨ, ਜਾਣੀ ਕਿ ਫਿਫਟੀ ਫਿਫਟੀ ਪਰ ਜਦੋਂ ਕਾਰਪੋਰੇਸ਼ਨਾਂ ਸੱਤਾ ’ਤੇ ਕਾਬਜ਼ ਹੋ ਗਈਆਂ ਤਾਂ ਉਹਨਾਂ ਨੇ ਆਪਣੀ ਮਰਜ਼ੀ ਦੇ ਕਾਨੂੰਨ ਬਣਵਾਏਇਸੇ ਦਾ ਨਤੀਜਾ ਹੈ ਕਿ ਅੱਜ ਕਾਰਪੋਰੇਸ਼ਨਾਂ ਘੱਟ ਤੋਂ ਘੱਟ ਟੈਕਸ ਦੇ ਰਹੀਆਂ ਹਨਇਸ ਵਿੱਚ ਭੋਰਾ ਵੀ ਸ਼ੱਕ ਨਹੀਂ ਕਿ ਕਰੋਨਾ ਕਾਲ ਵਿੱਚ ਵਰਕਰਾਂ ਨੂੰ ਮਿਲਿਆ ਤਾਂ ਹੋਣਾ ਤੀਹ ਜਾਂ ਚਾਲ਼ੀ ਪਰਸੈਂਟ ਪਰ ਉਹਨਾਂ ਨੂੰ ਦੇਣਾ ਪੈਣਾ ਹੈ ਤਰਾਸੀ ਪਰਸੈਂਟ, ਬੱਸ ਇਸੇ ਤੋਂ ਹੀ ਹਿਸਾਬ ਲੱਗ ਜਾਂਦਾ ਹੈ ਕਿ ਵਰਕਰ ਆਪਦੀਆਂ ਜੀਵਨ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਲਈ ਕਿਉਂ ਦਿਨ ਰਾਤ ਭੱਜੇ ਫਿਰਦੇ ਹਨਰਾਜਨੀਤਿਕ ਲੋਕਾਂ ਲਈ ਅਸੀਂ ਤਾਂ ਸਿਰਫ ਇੱਕ ਨੰਬਰ ਹਾਂ, ਹੋਰ ਕੁਝ ਵੀ ਨਹੀਂਹਰ ਵੇਲੇ ਘਾਟੇ (ਡੈਫੇਸਿਟ) ਦਾ ਰੌਲ਼ਾ ਪਾ ਕੇ ਸਾਡੇ ਨੇਤਾ ਅਜਿਹੇ ਹਾਲਾਤ ਪੈਦਾ ਕਰ ਰਹੇ ਹਨ ਤਾਂ ਕਿ ਕਿਰਤੀ ਲੋਕਾਂ ਦਾ ਗਲ਼ਾ ਹੋਰ ਘੁੱਟਿਆ ਜਾ ਸਕੇ

ਅੱਜ ਬਹੁਤ ਹੀ ਬੁਰੀ ਤਰ੍ਹਾਂ ਮਹਿੰਗਾਈ ਦੀ ਗੱਲ ਹੋ ਰਹੀ ਹੈ, ਜਿਵੇਂ ਕਿ ਜੇਕਰ ਇਨਫਲੇਸ਼ਨ ਨਾ ਰੋਕੀ ਗਈ ਤਾਂ ਪਰਲੋ ਆ ਜਾਵੇਗੀਇਨਫਲੇਸ਼ਨ ਰੋਕਣ ਦਾ ਤਰੀਕਾ ਸਾਡੇ ਅਰਥ ਸ਼ਾਸਤਰੀਆਂ ਕੋਲ਼ ਬੜਾ ਵਧੀਆ ਹੈ ਕਿ ਜੇਕਰ ਇਨਫਲੇਸ਼ਨ ਘਟਾਉਣੀ ਹੈ ਤਾਂ ਬਿਆਜ ਦੀ ਦਰ ਵਧਾ ਦਿਓ, ਇਸ ਨਾਲ ਪੈਸਾ ਮਾਰਕੀਟ ਵਿੱਚੋਂ ਨਿਕਲ਼ ਕੇ ਬੈਂਕਾਂ ਵਿੱਚ ਆ ਜਾਵੇਗਾ ਅਤੇ ਇਨਫਲੇਸ਼ਨ ਆਪਣੇ ਆਪ ਹੀ ਘਟਣੀ ਸ਼ੁਰੂ ਹੋ ਜਾਵੇਗੀ, ਕਿਉਂਕਿ ਮਾਰਕੀਟ ਵਿੱਚ ਜਿੰਨਾ ਵੱਧ ਪੈਸਾ ਹੋ ਹੋਵੇਗਾ, ਇਨਫਲੇਸ਼ਨ ਓਨੀ ਜ਼ਿਆਦਾ ਵਧੇਗੀਗੱਲ ਤਾਂ ਆਮ ਲੋਕਾਂ ਨੂੰ ਵੀ ਜਚ ਜਾਵੇਗੀ ਪਰ ਅਮਲੀ ਤੌਰ ’ਤੇ ਇਸ ਤਰ੍ਹਾਂ ਹੁੰਦਾ ਨਹੀਂ ਹੈਬਿਆਜ ਦੀ ਦਰ ਵਧਣ ਦਾ ਖ਼ਮਿਆਜਾ ਸਭ ਤੋਂ ਵੱਧ ਉਹੀ ਭੁਗਤਣਗੇ ਜਿਹਨਾਂ ਨੇ ਪੈਸਾ ਲੈਣਾ ਹੈ, ਜਿੰਨਾ ਕੋਲ਼ ਪੈਸਾ ਪਿਆ ਹੈ ਉਹਨਾਂ ਨੂੰ ਤਾਂ ਇਹੀ ਫਿਕਰ ਹੈ ਕਿ ਕਰੰਸੀ ਦੀ ਕੀਮਤ ਘਟ ਨਾ ਜਾਵੇਪੈਸਾ ਜਿਨ੍ਹਾਂ ਕੋਲ਼ ਨਹੀਂ ਉਹ ਆਮ ਕਿਰਤੀ ਲੋਕ ਹਨਹੁਣ ਸੋਚੋ ਇਹ ਦਲੀਲ ਦੇ ਕੌਣ ਰਿਹਾ ਹੈ, ਇਹ ਸਰਮਾਏਦਾਰੀ ਵਿੱਦਿਅਕ ਸਿਸਟਮ ਦੇ ਪੈਦਾ ਕੀਤੇ ਅਰਥ ਸ਼ਾਸਤਰੀ ਹਨ, ਜਿਹੜੇ ਤਸਵੀਰ ਦਾ ਸਿਰਫ ਇੱਕ ਪਾਸਾ ਦੇਖਣ ਲਈ ਟਰੇਂਡ ਕੀਤੇ ਗਏ ਹਨਪਹਿਲਾਂ ਵੀ ਜਦੋਂ ਬੈਂਕ ਆਫ ਕੈਨੇਡਾ ਪਰਾਈਮ ਰੇਟ ’ਤੇ ਜਾਣੀ ਕਿ 1% ਤੇ ਆਰੀਥਕ ਅਦਾਰਿਆਂ ਨੂੰ ਪੈਸੇ ਦਿੰਦੀ ਸੀ ਤਾਂ ਉਹੀ ਇਹ ਆਰਥਿਕ ਅਦਾਰੇ ਜਾਂ ਇਹ ਬੈਂਕਾਂ ਲੋਕਾਂ ਨੂੰ ਮਾਰਗੇਜ ਢਾਈ ਤਿੰਨ ਪਰਸੈਂਟ ’ਤੇ, ਕਰੈਡਿਟ ਲਾਈਨ ਸੱਤ ਅੱਠ ਪਰਸੈਂਟ ਤੇ ਅਤੇ ਕਰੈਡਿਟ ਕਾਰਡ ਵੀਹ ਜਾਂ ਇੱਕੀ ਪਰਸੈਂਟ ਤੇ ਦਿੰਦੀਆਂ ਸਨਹੁਣ ਬਿਆਜ ਦੀ ਦਰ ਵਧਣ ਨਾਲ ਇਹ ਲੋਕਾਂ ਦੀ ਛਿੱਲ ਹੋਰ ਲਾਹੁਣਗੀਆਂਇਹ ਦਲਾਲ ਸਿਸਟਮ ਪੈਦਾ ਹੀ ਕਿਉਂ ਕੀਤਾ ਗਿਆ ਹੈ? ਸਭ ਤਰ੍ਹਾਂ ਦੀਆਂ ਹੇਰਾ ਫੇਰੀਆਂ ਕਰਨ ਨੂੰ? ਇਸਦੀ ਜਗ੍ਹਾ ’ਤੇ ਬੈਂਕ ਆਫ ਕਨੇਡਾ ਆਪਦੀਆਂ ਇਹੋ ਜਿਹੀਆਂ ਬਰਾਂਚਾਂ ਖੋਲ੍ਹ ਸਕਦੀ ਹੈ ਜਿਹੜੀਆਂ ਕਿ ਲੋਕਾਂ ਨਾਲ ਸਿੱਧਾ ਹੀ ਡੀਲ ਕਰਨਅੱਜ ਕੱਲ੍ਹ ਟੈਕਨਾਲੋਜੀ ਦਾ ਯੁਗ ਹੈ, ਇਸ ਤਰ੍ਹਾਂ ਕਰਨਾ ਬਿਲਕੁਲ ਸੰਭਵ ਹੈ, ਨਾਲੇ ਇਹ ਆਰਥਿਕ ਅਦਾਰੇ ਜਿਹੜੀ ਲੋਕਾਂ ਦੀ ਲੁੱਟ ਕਰਦੇ ਹਨ, ਇਹੀ ਪੈਸਾ ਲੋਕਾਂ ਦੀਆਂ ਜੇਬਾਂ ਵਿੱਚ ਰਹੇ

ਸਾਡੀਆਂ ਤਨਖਾਹਾਂ ਵਧਾਉਣ ਦਾ ਜਦੋਂ ਡਰਾਮਾ ਕੀਤਾ ਜਾਂਦਾ ਹੈ ਤਾਂ ਅਸੀਂ ਬੜੇ ਖੁਸ਼ ਹੁੰਦੇ ਹਾਂਅਸਲ ਵਿੱਚ ਸਾਡੀਆਂ ਤਨਖਾਹਾਂ ਓਨੀਆਂ ਹੀ ਰਹਿੰਦੀਆਂ ਹਨ ਜੋ ਥੋੜ੍ਹੇ ਜਿਹੇ ਸਮੇਂ ਬਾਦ ਹੀ ਮਹਿਸੂਸ ਹੋ ਜਾਂਦਾ ਹੈਥੋੜ੍ਹਾ ਜਿਹਾ ਪਿੱਛੇ ਮੁੜ ਕੇ ਸੋਚੀਏ 2019 ਵਿੱਚ ਅਲਬਰਟਾ ਵਿੱਚ ਘੱਟੋ ਘੱਟ ਉਜਰਤ 15 ਡਾਲਰ ਕੀਤੀ ਗਈ, ਅਸੀਂ ਬੜੇ ਖੁਸ਼ ਹੋਏਪਰ ਸਮਾਜ ਦੀ ਸਿਖਰਲੀ ਪੌੜੀ ’ਤੇ ਬੈਠਾ ਸਰਮਾਏਦਾਰ ਹੱਸ ਰਿਹਾ ਸੀਉਸ ਨੂੰ ਪਤਾ ਸੀ ਕਿ ਘੱਟੋ ਘੱਟ ਉਜਰਤ ਵਧਾ ਤਾਂ ਦਿੱਤੀ ਗਈ ਪਰ ਉਸ ਨੂੰ ਇਨਫਲੇਸ਼ਨ ਨਾਲ ਤਾਂ ਟਾਈ ਅੱਪ ਨਹੀਂ ਕੀਤਾ ਗਿਆਅੱਜ ਜੇਕਰ ਅਸੀਂ ਇਨਫਲੇਸ਼ਨ ਦੇ ਹਿਸਾਬ ਨਾਲ ਘੱਟੋ ਘੱਟ ਉਜਰਤ ਦੀ ਗੱਲ ਕਰੀਏ ਤਾਂ ਇਹ ਸਿਰਫ $ 12.65 ਪ੍ਰਤੀ ਘੰਟਾ ਹੀ ਬਣਦੀ ਹੈ, ਜਾਣੀ ਕਿ ਮਜ਼ਦੂਰ ਦੀ ਤਨਖਾਹ 2019 ਦੇ ਹਿਸਾਬ ਨਾਲ ਦੋ ਡਾਲਰ ਅਤੇ ਪੈਂਤੀ ਸੈਂਟ ਘਟ ਗਈ ਹੈਹੁਣ ਸਾਡੇ ਚੁਣੇ ਹੋਏ ਨੁਮਾਇੰਦੇ ਪਾਰਲੀਮੈਂਟ ਵਿੱਚ ਬੈਠੇ ਹਨ, ਕੀ ਉਹਨਾਂ ਨੇ ਰੌਲ਼ਾ ਪਾਇਆ ਹੈ ਬਈ ਮਜ਼ਦੂਰਾਂ ਦੀ ਤਨਖਾਹ ਇਨਫਲੇਸ਼ਨ ਦੇ ਹਿਸਾਬ ਨਾਲ ਦੁਬਾਰਾ ਸੈੱਟ ਕੀਤੀ ਜਾਵੇ? ਉਹ ਕਦੇ ਵੀ ਨਹੀਂ ਪਾਉਣਗੇ ਕਿਉਂਕਿ ਉਹ ਤਾਂ ਸਿਰਫ ਆਪਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਲਈ ਗਏ ਸਨ ਨਾ ਕਿ ਸਾਡੇ ਹੱਕਾਂ ਲਈ ਲੜਨ ਲਈਉਹ ਤਾਂ ਆਪ ਹੀ ਆਪਣੀਆਂ ਤਨਖਾਹਾਂ ਜਦੋਂ ਮਰਜ਼ੀ ਵਧਾ ਲੈਂਦੇ ਹਨਆਪਣੀਆਂ ਤਨਖਾਹਾਂ ਵਧਾਉਣ ਲਈ ਵਿਰੋਧੀ ਅਤੇ ਸੱਤਾਧਾਰੀ ਫੱਟ ਇਕੱਠੇ ਹੋ ਜਾਂਦੇ ਹਨਅਸੀਂ ਹੀ ਹਾਂ ਜਿਹੜੇ ਹਰ ਚਾਰ ਜਾਂ ਪੰਜੀ ਸਾਲੀਂ ਇਹਨਾਂ ਦੇ ਝਾਂਸੇ ਵਿੱਚ ਆ ਜਾਂਦੇ ਹਾਂਇਹਨਾਂ ਲੀਡਰਾਂ ਨੂੰ ਪਤਾ ਹੈ ਕਿ ਜਨਤਾ ਦੀ ਯਾਦਦਾਸ਼ਤ ਬਹੁਤ ਘੱਟ ਹੁੰਦੀ ਹੈਸਮਾਂ ਆ ਗਿਆ ਹੈ ਕਿ ਅਸੀਂ ਜਦੋਂ ਵੀ ਤਨਖਾਹਾਂ ਵਧਾਉਣ ਲਈ ਲੜੀਏ ਤਾਂ ਤਨਖਾਹਾਂ ਨੂੰ ਇਨਫਲੇਸ਼ਨ ਨਾਲ ਨੱਥੀ ਕਰਵਾਉਣ ’ਤੇ ਜ਼ੋਰ ਪਾਈਏਕਾਰਪੋਰੇਸ਼ਨਾਂ ਨੂੰ ਤਾਂ ਬਿਆਜ ਦੀ ਦਰ ਵਧਣ ਦਾ ਵੀ ਫਾਇਦਾ ਹੈ ਅਤੇ ਘਟਣ ਦਾ ਵੀ, ਜਦੋਂ ਬਿਆਜ ਦੀ ਦਰ ਵਧਦੀ ਹੈ ਸਟੌਕ ਮਾਰਕੀਟ ਡਿਗਦੀ ਹੈ, ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਡਿਗਦੀ ਹੈ, ਲੋਕ ਪੈਨਿਕ ਵਿੱਚ ਆ ਕੇ ਸ਼ੇਅਰ ਵੇਚਣੇ ਸ਼ੁਰੂ ਕਰਦੇ ਹਨ ਤੇ ਕੰਪਨੀਆਂ ਲੋਕਾਂ ਦੇ ਡਰ ਦਾ ਫਾਇਦਾ ਉਠਾ ਕੇ ਸ਼ੇਅਰ ਘੱਟ ਕੀਮਤ ’ਤੇ ਖਰੀਦ ਲੈਂਦੀਆਂ ਹਨ ਜਦੋਂ ਬਿਆਜ ਦੀ ਦਰ ਵਧਣ ਕਰਕੇ ਆਰਥਿਕਤਾ ਡਿਗਦੀ ਹੈ ਤੇ ਅਰਥ ਸ਼ਾਸਤਰੀ ਸਰਕਾਰ ਨੂੰ ਸਲਾਹ ਦਿੰਦੇ ਹਨ ਕਿ ਆਰਥਿਕਤਾ ਨੂੰ ਚੁੱਕਣ ਲਈ ਬਿਆਜ ਦੀ ਦਰ ਘਟਾਈ ਜਾਵੇ ਤੇ ਜਦੋਂ ਵਿਆਾਜ ਦੀ ਦਰ ਘਟਾਈ ਜਾਂਦੀ ਹੈ, ਪੈਸਾ ਮਾਰਕੀਟ ਵਿੱਚ ਆਉਂਦਾ ਹੈ ਜਿਸ ਨਾਲ ਸਟੌਕ ਮਾਰਕੀਟ ਉੱਪਰ ਨੂੰ ਜਾਂਦੀ ਹੈ ਤੇ ਸ਼ੇਅਰਾਂ ਦੀ ਕੀਮਤ ਵਧਦੀ ਹੈ ਤੇ ਹੁਣ ਇਹੀ ਕੰਪਨੀਆਂ ਸਸਤੇ ਭਾਅ ’ਤੇ ਲਏ ਹੋਏ ਸ਼ੇਅਰ ਮਹਿੰਗੇ ਭਾਅ ’ਤੇ ਵੇਚ ਕੇ ਫੇਰ ਆਪਣੀਆਂ ਤਿਜੌਰੀਆਂ ਭਰ ਲੈਂਦੀਆਂ ਹਨਇਸੇ ਕਰਕੇ ਹੀ ਦੁਨੀਆਂ ਦੇ ਸਿਰਫ਼ 42 ਅਰਬਪਤੀ ਦੁਨੀਆਂ ਦੀ ਅੱਧੀ ਦੌਲਤ ’ਤੇ ਕਾਬਜ਼ ਹੋ ਗਏ ਹਨ

ਅੱਜ ਕੱਲ੍ਹ ਰੂਸ ਅਤੇ ਯੂਕਰੇਨ ਦਾ ਯੁੱਧ ਹੋ ਰਿਹਾ ਹੈਪਹਿਲੀ ਗੱਲ ਹੁਣ ਦੁਨੀਆਂ ਤਿੰਨ ਸਰਮਾਏਦਾਰ ਮੁਲਕਾਂ ਦੇ ਰਹਿਮੋ ਕਰਮ ’ਤੇ ਖੜ੍ਹੀ ਹੈ, ਇਹ ਸੰਸਾਰ ਤਿੰਨ-ਧਰੁਵੀ ਬਣ ਗਿਆ ਹੈ, ਤਿੰਨੇ ਧਰੁਵ ਹੀ ਸਰਮਾਏਦਾਰੀ ਦੇ ਪਹਿਰੇਦਾਰ ਹਨਇਹੋ ਜਿਹੀਆਂ ਹੋਰ ਲੜਾਈਆਂ ਹੁਣ ਬਾਂਦਰ ਦੀ ਖੋਹ ਖਿੱਚ ਵਾਂਗ ਸ਼ਾਇਦ ਹੁੰਦੀਆਂ ਹੀ ਰਹਿਣਗੀਆਂ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ

ਰੂਸ ਤੇ ਯੂਕਰੇਨ ਦੀ ਲੜਾਈ ਨੇ ਤੇਲ ਸੰਕਟ ਪੈਦਾ ਕਰ ਦਿੱਤਾ ਹੈਰੂਸ ਦੇ ਤੇਲ ’ਤੇ ਪਾਬੰਦੀ ਲਾ ਕੇ ਫਾਇਦਾ ਕਿਸਦਾ ਕੀਤਾ ਜਾ ਰਿਹਾ ਹੈ ਅਤੇ ਨੁਕਸਾਨ ਕਿਸਦਾ ਕੀਤਾ ਜਾ ਰਿਹਾ ਹੈਤੇਲ ਦੀਆਂ ਕੀਮਤਾਂ ਤੀਹ ਚਾਲ਼ੀ ਪਰਸੈਂਟ ਵਧਾ ਦਿੱਤੀਆਂ ਗਈਆਂ ਹਨ, ਜਿਸਦਾ ਭਾਰ ਆਮ ਲੋਕਾਂ ’ਤੇ ਪੈ ਰਿਹਾ ਹੈਇਸਦਾ ਫਾਇਦਾ ਕਿਸ ਨੂੰ ਹੋ ਰਿਹਾ ਹੈ, ਵੱਡੀਆਂ ਵੱਡੀਆਂ ਤੇਲ ਕੰਪਨੀਆਂ ਨੂੰਸੰਨ 2022 ਦੇ ਪਹਿਲੇ ਤਿਮਾਹੀ ਵਿੱਚ ਸ਼ੈੱਲ ਕੰਪਨੀ 8 ਬਿਲੀਅਨ ਡਾਲਰ ਦਾ ਨਫ਼ਾ ਦਰਜ ਕਰਦੀ ਹੈ ਅਤੇ ਐਕਸਨ ਮੋਬਿਲ 12 ਬਿਲੀਅਨ ਦਾ ਅਤੇ ਇਸ ਤਰ੍ਹਾਂ ਹੋਰ ਵੀ ਇੰਪੀਰੀਅਲ ਆਇਲ ਜਾਂ ਹੋਰ ਕੰਪਨੀਆਂ ਖ਼ੂਬ ਹੱਥ ਰੰਗ ਰਹੀਆਂ ਹਨਹੁਣ ਇਹ ਕੰਪਨੀਆਂ ਆਪਦੇ ਸੀ.ਈ.ਓ ਜਾਂ ਸ਼ੇਅਰ ਹੋਲਡਰਾਂ ਨੂੰ ਗੱਫੇ ਵਰਤਾਉਣਗੀਆਂ ਤੇ ਜੇਬਾਂ ਖਾਲੀ ਹੋ ਰਹੀਆਂ ਹਨ ਆਮ ਲੋਕਾਂ ਦੀਆਂਇਹ ਹੈ ਸਿਸਟਮ ਜਦੋਂ ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈਜੇਕਰ ਕਿਹਾ ਜਾਵੇ ਕਿ ਇਸ ਅਚਾਨਕ ਨਫ਼ੇ ’ਤੇ ਟੈਕਸ (ਵਿੰਡਫਾਲ ਟੈਕਸ) ਲਾ ਕੇ ਲੋਕਾਂ ਨੂੰ ਥੋੜ੍ਹੀ ਬਹੁਤੀ ਰਾਹਤ ਦਿੱਤੀ ਜਾਵੇ ਤਾਂ ਇਹਨਾਂ ਦੀ ਪ੍ਰਤੀਨਿੱਧਤਾ ਕਰਨ ਵਾਲ਼ੇ ਇਹ ਰਾਜਨੀਤਿਕ ਲੋਕ ਸਿੱਧਾ ਹੀ ਸਿਰ ਮਾਰ ਦਿੰਦੇ ਹਨ ਕਿ ਇਹੋ ਜਿਹੀ ਗੱਲ ਨਾ ਕਰੋਇਹ ਤਾਂ ਸੰਭਵ ਹੀ ਨਹੀਂ ਕਿ ਅਸੀਂ ਇਹਨਾਂ ਕਾਰਪੋਰੇਟਾਂ ਦੀ ਨਰਾਜ਼ਗੀ ਮੁੱਲ ਲਈਏਬਹੁਤੀ ਵਾਰ ਜੇਕਰ ਇਹਨਾਂ ਕੰਪਨੀਆਂ ਤੋਂ ਰੌਇਲਟੀ ਲਈ ਵੀ ਗਈ ਤਾਂ ਸਾਡੀਆਂ ਸਰਕਾਰਾਂ ਨੇ ਸਬਸਿਡੀਆਂ ਦੇ ਰੂਪ ਵਿੱਚ ਉਹ ਰੌਇਲਟੀ ਵਾਪਸ ਵੀ ਕਰ ਦਿੱਤੀ

ਕਰੋਨਾ ਕਾਲ ਦੀ ਗੱਲ ਕਰੀਏ ਤਾਂ ਡਰੱਗ ਕੰਪਨੀਆਂ ਨੇ ਇਸ ਦੌਰ ਵਿੱਚ ਖ਼ੂਬ ਹੱਥ ਰੰਗ ਲਏ ਹਨਹਰ ਨਵੀਂ ਦਵਾਈ ਦਾ ਫਾਰਮੂਲਾ ਪੇਟੈਂਟ ਕਰਵਾ ਲੈਂਦੀਆਂ ਹਨ, ਨਹੀਂ ਤਾਂ ਜੇਕਰ ਦਵਾਈ ਬਣਾਉਣ ਦਾ ਫਾਰਮੂਲਾ ਜਨਤਕ ਹੋ ਜਾਵੇ ਤਾਂ ਲੋਕਾਂ ਨੂੰ ਦਵਾਈਆਂ ਬਹੁਤ ਹੀ ਸਸਤੀਆਂ ਮਿਲ਼ ਸਕਦੀਆਂ ਹਨਡਰੱਗ ਕੰਪਨੀਆਂ, ਸਰਕਾਰਾਂ ਤੋਂ ਵੱਡੀਆਂ ਵੱਡੀਆਂ ਸਬਸਿਡੀਆਂ ਲੈਂਦੀਆਂ ਹਨ ਤਾਂ ਕਿ ਉਹ ਦਵਾਈਆਂ ਰਿਸਰਚ ਕਰਕੇ ਬਣਾਈਆਂ ਜਾਣ ਜਿਸ ਨਾਲ ਲੋਕਾਂ ਨੂੰ ਰੋਗਾਂ ਤੋਂ ਛੁਟਕਾਰਾ ਮਿਲ਼ ਜਾਵੇਪਰ ਅਸਲ ਵਿੱਚ ਉਹ ਇਸ ਤਰ੍ਹਾਂ ਦੀਆਂ ਦਵਾਈਆਂ ਬਣਾਉਂਦੀਆਂ ਹਨ ਜਿਸ ਨਾਲ ਰੋਗੀ ਨੂੰ ਪੱਕਾ ਗਾਹਕ ਬਣਾ ਲਿਆ ਜਾਵੇ, ਜਿਵੇਂ ਬੀ.ਪੀ., ਕਲੱਸਟਰੌਲ ਜਾਂ ਡਾਇਆਬੈਟਿਕ ਵਗੈਰਾ ਦੀਆਂ ਗੋਲ਼ੀਆਂ ਪੱਕੀਆਂ ਹੀ ਲਾ ਦਿੱਤੀਆਂ ਜਾਂਦੀਆਂ ਹਨਹੋਰ ਤਾਂ ਹੋਰ, ਇਹ ਡਰੱਗ ਕੰਪਨੀਆਂ ਡਾਕਟਰਾਂ ਵਗੈਰਾ ਨੂੰ ਸਿਰਫ਼ ਉਹਨਾਂ ਦੀਆਂ ਦਵਾਈਆਂ ਰਿਕਮੈਂਡ ਕਰਨ ਲਈ ਤੋਹਫੇ ਵਗੈਰਾ ਵੀ ਦਿੰਦੀਆਂ ਹਨਇੱਕ ਰਿਸਰਚ ਦੇ ਮੁਤਾਬਿਕ ਬਹੁਤੇ ਹੋਮਲੈੱਸ ਲੋਕ ਇਹਨਾਂ ਡਰੱਗ ਕੰਪਨੀਆਂ ਦੀਆਂ ਦਵਾਈਆਂ ਦੇ ਹੀ ਪੈਦਾ ਕੀਤੇ ਹਨਇਹਨਾਂ ਕਾਰਪੋਰੇਸ਼ਨਾਂ ਨੇ ਸਮੁੰਦਰ ਨੂੰ ਪਲਾਸਟਿਕ ਅਤੇ ਜ਼ਹਿਰੀਲੇ ਕੈਮੀਕਲਾਂ ਦੀ ਡੰਪਿੰਗ ਗਰਾਊਂਡ ਬਣਾ ਦਿੱਤਾ ਹੈਇਹਨਾਂ ਕਾਰਪੋਰੇਸ਼ਨਾਂ ਨੇ ਮੈਗਾ ਫਾਰਮਾਂ ਦੇ ਨਾਂ ’ਤੇ ਜੰਗਲਾਂ ਦਾ ਸਫਾਇਆ ਕਰ ਦਿੱਤਾ ਹੈਖਣਿਜ ਪਦਾਰਥਾਂ ਨੂੰ ਕੱਢਣ ਲਈ ਪਹਾੜਾਂ ਦਾ ਅਤੇ ਧਰਤੀ ਦਾ ਸੀਨਾ ਫਰੋਲਿਆ ਜਾ ਰਿਹਾ ਹੈਜੇਕਰ ਇਸ ਕਾਰਪੋਰੇਟ ਗਰੀਡ ਨੂੰ ਨੱਥ ਨਾ ਪਾਈ ਗਈ ਧਰਤੀ ’ਤੇ ਵਸਦੀ ਸਾਰੀ ਜ਼ਿੰਦਗੀ ਅਗਲੀ ਸਦੀ ਨਹੀਂ ਦੇਖ ਸਕੇਗੀਅੱਜ ਸਰਮਾਏਦਾਰ ਮੁਲਕਾਂ ਨੂੰ ਜਾਣ ਲਈ ਦੁਨੀਆਂ ਭਰ ਵਿੱਚ ਦੌੜ ਲੱਗੀ ਹੋਈ ਹੈ, ਪਰ ਰਾਹ ਇਹਨਾਂ ਮੁਲਕਾਂ ਦਾ ਵੀ ਲੋਕ ਵਿਰੋਧੀ ਜਾਂ ਕਾਰਪੋਰੇਟ ਪੱਖੀ ਹੀ ਹੈਜਿਉਂ ਜਿਉਂ ਕਮਿਊਨਿਜ਼ਮ ਦਾ ਡਰ ਘਟ ਰਿਹਾ ਹੈ ਤਿਉਂ ਤਿਉਂ, ਦੂਜੀ ਸੰਸਾਰ ਜੰਗ ਤੋਂ ਬਾਦ (ਕਮਿਊਨਿਜ਼ਮ ਦੇ ਡਰ ਕਾਰਨ) ਦਿੱਤੀਆਂ ਸਹੂਲਤਾਂ ਕਾਮਿਆਂ ਤੋਂ ਵਾਪਸ ਲਈਆਂ ਜਾ ਰਹੀਆਂ ਹਨਬੜੀ ਜਲਦੀ ਹੀ ਲੋਕਾਂ ਦੀ ਹਾਲਤ, ਕਮਿਊਨਿਜ਼ਮ ਤੋਂ ਪਹਿਲਾਂ ਵਾਲੀ ਕਰਨ ’ਤੇ ਇਹ ਕਾਰਪੋਰੇਟ ਤੁਲੇ ਹੋਏ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3666)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਹਰੀਪਾਲ

ਹਰੀਪਾਲ

Calgary, Alberta, Canada.
Phone: (403 - 714 - 4816)
Email: (haripalharry2016@gmail.com)