Haripal7ਦੇਖੋ, ਮੈਂ ਤੇ ਪਿਕਸੀ ਜਿੰਨਾ ਚਿਰ ਕਾਇਮ ਹਾਂਇਸੇ ਘਰ ਵਿੱਚ ਰਹਾਂਗੇ। ਜਦੋਂ ਅਸੀਂ ਨਾ ਰਹੇ, ਇਹ ਘਰ ...
(24 ਜਨਵਰੀ 2022)


ਇਕੱਲਤਾ ਦੀਆਂ ਰਾਤਾਂ ਬਹੁਤ ਲੰਬੀਆਂ ਹੁੰਦੀਆਂ ਹਨ
ਇਕੱਲਤਾ ਤਾਂ ਆਪਣੇ ਆਪ ਵਿੱਚ ਹੀ ਇੱਕ ਸਰਾਪ ਹੈਇਕੱਲਤਾ ਦੇ ਦਿਨ ਵੀ ਕੋਈ ਛੋਟੇ ਨਹੀਂ ਹੁੰਦੇ ਪਰ ਦਿਨ ਤਾਂ ਟੀ.ਵੀ. ਵਗੈਰਾ ਦੇਖ ਕੇ ਲੰਘ ਜਾਂਦਾ ਹੈ ਜਾਂ ਕਿਸੇ ਯਾਰ ਮਿੱਤਰ ਨਾਲ ਗੱਲਾਂ ਮਾਰ ਕੇ ਲੰਘ ਜਾਂਦਾ ਹੈ, ਰਾਤ ਲੰਘਾਉਣੀ ਬੜੀ ਔਖੀ ਹੈ ਖਾਸ ਕਰਕੇ ਜ਼ਿੰਦਗੀ ਦੇ ਆਖਰੀ ਪਹਿਰ ਵਿੱਚ ਤਾਂ ਹੋਰ ਵੀ ਔਖੀ ਹੈਪੂਰੀ ਟਿਕੀ ਹੋਈ ਦਸੰਬਰ ਦੀ ਰਾਤ ਸੀਪਿਛਲੇ ਕਈ ਦਿਨ ਬਰਫ ਪੈਂਦੀ ਰਹੀ ਸੀ ਅਤੇ ਧਰਤੀ ਉੱਤੇ ਬਰਫ ਦੀ ਸਫੈਦ ਚਿੱਟੀ ਚਾਦਰ ਵਿਛੀ ਹੋਈ ਸੀਰਾਤ ਨੂੰ ਜਾਂ ਤਾਂ ਫਰਿੱਜ ਦੀ ਘੂੰ ਘੂੰ ਸੁਣਦੀ ਸੀ ਜਾਂ ਫਰਨੈਸ ਦੇ ਚੱਲਣ ਜਾਂ ਖੜ੍ਹਨ ਦੀ ਆਵਾਜ਼ਹੌਲ਼ੀ ਹੌਲ਼ੀ ਕੰਧਾਂ ਨੂੰ ਟੋਹ ਟੋਹ ਕੇ ਪੌੜੀਆਂ ਉੱਤਰਿਆਬਾਰਾਂ ਵਜੇ ਉੱਠ ਕੇ ਸੀਤੋ (ਜੁਆਕਾਂ ਦੀ ਮਾਂ) ਨੇ ਨੀਂਦ ਵਾਲੀ ਦੂਜੀ ਗੋਲ਼ੀ ਲੈ ਲਈ ਸੀਸ਼ਾਇਦ ਪਹਿਲਾਂ ਲਈ ਗੋਲ਼ੀ ਸਰੀਰਕ ਪੀੜ ਨੂੰ ਘੱਟ ਨਹੀਂ ਸੀ ਕਰ ਸਕੀਉਸ ਨੂੰ ਸ਼ੂਗਰ, ਆਰਥਰਾਈਟਸ (ਜੋੜਾਂ ਦਾ ਦਰਦ), ਜਾਂ ਉਹ ਕਿਹੜੀ ਬਮਾਰੀ ਹੈ, ਜੋ ਨਹੀਂ ਹੈਜਦੋਂ ਦਾ ਜੁਆਕਾਂ ਨੇ ਆਲ੍ਹਣਾ ਛੱਡਿਆ ਹੈ, ਉਹ ਠੀਕ ਨਹੀਂ ਰਹੀਮੈਂਨੂੰ ਪਤਾ ਸੀ ਕਿ ਉਹਨੇ ਦੂਜੀ ਗੋਲ਼ੀ ਲੈਣ ਤੋਂ ਬਾਅਦ ਚਾਰ ਪੰਜ ਵਜੇ ਤਕ ਨਹੀਂ ਉੱਠਣਾਉਸਦੀ ਨੀਂਦ ਨਾ ਖਰਾਬ ਹੋ ਜਾਵੇ, ਇਸ ਕਰਕੇ ਮੈਂ ਭੋਰਾ ਵੀ ਖੜਕਾ ਨਹੀਂ ਕਰਦਾਥੱਲੇ ਜਾ ਕੇ ਖਿੜਕੀ ਦੇ ਪਰਦੇ ਚੱਕੇ ਬਾਹਰ ਚਿੱਟਾ ਹੀ ਚਿੱਟਾ ਦਿਸਦਾ ਸੀਹੌਲ਼ੀ ਹੌਲ਼ੀ ਜਾ ਕੇ ਸੋਫੇ ’ਤੇ ਬੈਠ ਗਿਆਟੀ. ਵੀ. ਔਨ ਨਹੀਂ ਕੀਤਾ, ਮਤੇ ਸੀਤੋ ਦੀ ਅੱਖ ਖੁੱਲ੍ਹ ਜਾਵੇਮਨੁੱਖ ਦਾ ਮਨ ਵੀ ਅਜੀਬ ਸ਼ੈ ਹੈ, ਰੌਲ਼ੇ ਵਿੱਚ ਇਕੱਲਤਾ ਭਾਲਦਾ ਹੈ ਅਤੇ ਇਕੱਲਤਾ ਵਿੱਚ ਰੌਲ਼ਾਮਨ ਅਜੀਬੋ ਗਰੀਬ ਕਸ਼ਮਕਸ਼ ਵਿੱਚ ਪੈ ਗਿਆਚਿੱਤ ਨੇ ਵਕਤ ਨੂੰ ਪੁੱਠਾ ਗੇੜਾ ਦੇ ਦਿੱਤਾ

ਉਦੋਂ ਬੱਚੇ ਛੋਟੇ ਛੋਟੇ ਸਨਉਸ ਦਿਨ ਘਰ ਵਿੱਚ ਖੂਬ ਰੌਲ਼ਾ ਸੀਸਭ ਤੋਂ ਵੱਡਾ ਬੰਟੀ ਆਪਦੀ ਭੈਣ ਦੇ ਚਿੱਪਸ ਖਾ ਗਿਆਅਸੀਂ ਜਦੋਂ ਵੀ ਗਰੌਸਰੀ ਲਿਆਂਉਦੇ, ਤਿੰਨੇ ਬੱਚੇ ਆਪੋ ਆਪਦੇ ਚਿੱਪਸ ਲੁਕੋ ਦਿੰਦੇਸੀਮਾ ਅਤੇ ਅਮਨ ਨਾਲ਼ੋਂ ਬੰਟੀ ਵੱਡਾ ਹੋਣ ਕਰਕੇ ਦੋਵਾਂ ਛੋਟਿਆਂ ਨਾਲ ਧੱਕਾ ਕਰ ਜਾਂਦਾਗੁਸਲਖਾਨਾ ਸਾਫ ਕਰਕੇ ਜਦੋਂ ਸੀਤੋ ਬਾਹਰ ਆਈ, ਬੱਚਿਆਂ ਦੀ ਚਿਪਸਾਂ ਪਿੱਛੇ ਹੁੰਦੀ ਲੜਾਈ ਦੇਖ ਕੇ ਮੇਰੇ ਵੱਲ ਵੇਖ ਕੇ ਬੋਲੀ, “ਜਾ ਕੇ ਬੱਚਿਆਂ ਨੂੰ ਚਿਪਸ ਹੋਰ ਲਿਆ ਦਿੰਦੇ, ਕਿਵੇਂ ਸਵੇਰ ਦੇ ਅਖ਼ਬਾਰ ’ਤੇ ਚਿਮਟੇ ਪਏ ਹੋ, ਅਖ਼ਬਾਰਾਂ ਨੇ ਕਿਹੜਾ ਦੁੱਧ ਦੇਣਾ ਹੈ?

ਮੈਂ ਅਖਬਾਰ ਪਰੇ ਕਰਕੇ ਸੀਤੋ ਵੱਲ ਝਾਕਿਆਬੱਚੇ ਫੇਰ ਮਾਂ ਦੇ ਉਦਾਲ਼ੇ ਹੋ ਗਏ, “ਮੰਮੀ ਅਸੀਂ ਨੀ ਹੁਣ ਚਿਪਸ ਲੈਣੇ, ਸਾਨੂੰ ਤਾਂ ਮਕਡੌਨਲਡ ਦੇ ਲੈ ਕੇ ਚੱਲੋ।”

ਸੀਤੋ ਫੇਰ ਮੇਰੇ ਵੱਲ ਵੇਖਣ ਲੱਗੀਇਸ ਤੋਂ ਪਹਿਲਾਂ ਕਿ ਸੀਤੋ ਕੁਝ ਕਹਿੰਦੀ, ਮੈਂ ਬੱਚਿਆਂ ਨੂੰ ਮਕਡੌਨਲਡ ਦੇ ਲੈ ਤੁਰਿਆਕਦੇ ਕਦੇ ਮੈਂਨੂੰ ਲੱਗਦਾ ਕਿ ਰੋਟੀ ਇੱਕ ਸਾਂਝ ਦਾ ਨਾਂ ਹੈਜਦੋਂ ਬੱਚੇ ਰੋਟੀ ਨਹੀਂ ਖਾਂਦੇ ਤਾਂ ਇਹਨਾਂ ਦੀ ਅਤੇ ਸਾਡੀ ਸਾਂਝ ਕਿੰਨਾ ਚਿਰ ਰਹੂਗੀ? ਮੈਂ ਕਦੇ ਕਦੇ ਸੀਤੋ ਨੂੰ ਕਹਿੰਦਾ, “ਇਹਨਾਂ ਨੂੰ ਕਹਿ ਰੋਟੀ ਖਾਇਆ ਕਰਨ, ਪੰਜਾਬੀ ਬੋਲਿਆ ਕਰਨਚਾਹੇ ਪੰਜਾਬੀ ਵਿੱਚ ਇੱਕ ਦੂਜੇ ਨੂੰ ਗਾਲ੍ਹਾਂ ਕੱਢਿਆ ਕਰਨ।”

ਸੀਤੋ ਮੇਰੇ ਵੱਲ ਦੇਖਦੀਮੈਂ ਸਮਝ ਜਾਂਦਾ ਕਿ ਉਹ ਕੀ ਕਹਿ ਰਹੀ ਹੁੰਦੀ- ‘ਜਾਣ ਦੇ ਵੱਡਿਆ ਲੇਖਕਾ, ਜੁਆਕਾਂ ’ਤੇ ਆਪਦੀਆਂ ਫਿਲਾਸਫੀਆਂ ਨਾ ਘੋਟਿਆ ਕਰ ਬੱਚੇ ਆਪਸ ਵਿੱਚ ਕਦੇ ਵੀ ਪੰਜਾਬੀ ਨਹੀਂ ਬੋਲਦੇ ਤੇ ਸਾਡੇ ਨਾਲ ਵੀ ਟੁੱਟੀ ਫੁੱਟੀ ਪੰਜਾਬੀ ਬੋਲਦੇਟੈਲੀਵਿਜ਼ਨ ’ਤੇ ਸੈਸਮੀ ਸਟਰੀਟ ਜਾਂ ਨਿੰਜਾ ਟਰਟਲ ਦੇ ਸ਼ੋ ਦੇਖਦੇ ਰਹਿੰਦੇਮੈਂਨੂੰ ਮੇਰੇ ਬਚਪਨ ਦੇ ਦਿਨ ਯਾਦ ਆ ਜਾਂਦੇਸਾਡੀ ਮਾਂ ਚੀਕਣੀ ਮਿੱਟੀ ਦੇ ਊਠ, ਬਲਦ, ਰੇਹੜੀ ਬਣਾ ਕੇ ਦਿੰਦੀ ਸੀ ਅਤੇ ਅਸੀਂ ਦੋਵੇਂ ਭੈਣ ਭਰਾ ਉਹਨਾਂ ਨੂੰ ਸੁਹਾਗ ਪਟਾਰੀ ਵਾਂਗ ਸੰਭਾਲ਼ ਕੇ ਰੱਖਦੇ ਸੀ

ਬੱਚੇ ਸਕੂਲ ਜਾਂਦੇ, ਵੱਡੀਆਂ ਵੱਡੀਆਂ ਫਰਮਾਇਸ਼ਾਂ ਕਰਦੇਨਾਈਕੀ ਦੇ ਬੂਟ, ਟੌਮੀ ਹਿੱਲ ਫਿੱਗਰ ਦੀਆਂ ਸ਼ਰਟਾਂਇੱਕ ਦਿਨ ਮੈਂ ਨਿੱਕੇ, ਅਮਨ ਨੂੰ ਕਿਹਾ, “ਤੁਸੀਂ ਕਿੰਨੇ ਲੱਕੀ ਹੋ, ਤੁਹਾਨੂੰ ਤਾਂ ਦੋ ਤਿੰਨ ਸਾਲ ਦੀ ਉਮਰ ਵਿੱਚ ਸਾਈਕਲ ਮਿਲ਼ ਜਾਂਦਾ ਹੈ, ਮੈਂ ਤਾਂ ਸੱਤਵੀਂ ਜਮਾਤ ਤਕ ਸਕੂਲ ਵੀ ਨੰਗੇ ਪੈਰੀਂ ਗਿਆ ਸੀ

ਨਿੱਕਾ ਬੋਲਿਆ, “ਡੈਡੀ, ਉਹ ਤੁਹਾਡਾ ਟਾਈਮ ਸੀ ਅਤੇ ਇਹ ਸਾਡਾ ਟਾਈਮ ਹੈ।”

ਮੈਂ ਉਸ ਨੂੰ ਕਿਵੇਂ ਸਮਝਾਉਂਦਾ ਕਿ ਪੁੱਤ ਇਹ ਟਾਈਮ ਦੀ ਗੱਲ ਨਹੀਂ, ਇਹ ਮਾਂ ਬਾਪ ਦਾ ਮੁੜ੍ਹਕਾ ਹੈ, ਜਿਹੜਾ ਡਾਲਰਾਂ ਵਿੱਚ ਬਦਲ ਕੇ ਤੁਹਾਡੇ ਲਈ ਸਭ ਕੁਝ ਹਾਜ਼ਰ ਕਰਦਾ ਹੈ- ਬੱਚੇ ਹਨ, ਵੱਡੇ ਹੋ ਕੇ ਸਭ ਸਮਝ ਜਾਣਗੇ - ਸੀਤੋ ਦੀ ਹਮੇਸ਼ਾ ਇਹੀ ਦਲੀਲ ਹੁੰਦੀ

ਬੱਚੇ ਵੱਡੇ ਹੋ ਗਏਉਨ੍ਹਾਂ ਦੇ ਵਿਆਹਾਂ ਦਾ ਫਿਕਰ ਹੋਣ ਲੱਗਾਪੜ੍ਹਕੇ ਨਿਆਣੇ ਇੰਨੇ ਸਿਆਣੇ ਹੋ ਗਏ ਹਨ ਕਿ ਰੈਸਟੋਰੈਂਟ ਜਾਣ ’ਤੇ ਸਾਨੂੰ ਮੈਨਰਜ਼ ਸਿਖਾਉਣ ਲੱਗੇਪਰ ਬਿੱਲ ਅਸੀਂ ਹੀ ਦਿੰਦੇਬੰਟੀ ਡਿਗਰੀ ਕਰਕੇ ਤੇਲ ਦੀ ਕੰਪਨੀ ਵਿੱਚ ਕੰਮ ਕਰਨ ਲੱਗ ਪਿਆਤਨਖ਼ਾਹ ਸੱਠ ਹਜ਼ਾਰ ਡਾਲਰ ਹੈ ਪਰ ਘਰੇ ਕੋਈ ਪੈਸਾ ਨਾ ਦਿੰਦਾਸੀਮਾ ਨੂੰ ਵੀ ਡਿਗਰੀ ਕਰਨ ਤੋਂ ਬਾਅਦ ਜੌਬ ਮਿਲ਼ ਗਈਬੇਸ਼ਕ ਜੌਬ ਉਸਦੇ ਪਸੰਦ ਦੀ ਤਾਂ ਨਹੀਂ ਸੀ ਪਰ ਤਨਖ਼ਾਹ ਚੰਗੀ ਸੀ

ਛੋਟੇ ਦੀ ਡਿਗਰੀ ਦਾ ਆਖ਼ਰੀ ਸਾਲ ਹੈਬੰਟੀ ਨੇ ਬੀ. ਐੱਮ. ਡਬਲਯੂ. ਕਾਰ ਲੈ ਲਈ ਹੈਸੱਤ ਸੌ ਮਹੀਨੇ ਦੀ ਕਿਸ਼ਤ ਹੈਬੰਟੀ ਤੋਂ ਥੋੜ੍ਹੇ ਹੀ ਦਿਨਾਂ ਬਾਦ ਸੀਮਾ ਨੇ ਵੀ ਆਪਦੀ ਕਾਰ ਲੈ ਆਈ ਹੈਜੇ ਕਹੀਦਾ, ਘਰੇ ਤਾਂ ਕੋਈ ਪੈਸਾ ਦਿਓ, ਤਾਂ ਬਹਾਨਾ ਹੁੰਦਾ ਕਾਰ ਦੀ ਕਿਸ਼ਤ, ਕਾਰ ਦਾ ਇੰਸ਼ੋਰੈਂਸ ਅਤੇ ਸਟੂਡੈਂਟ ਲੋਨਮੈਂ ਅਜੇ ਵੀ ਓਵਰ ਟਾਈਮ ਲਾਉਂਦਾਸੋਚਦਾ, ਜਦੋਂ ਕੈਨੇਡਾ ਵਿੱਚ ਪੱਕਾ ਹੋ ਗਿਆ ਸੀ, ਮੈਂ ਬਾਪੂ ਨੂੰ ਕਿਹਾ ਸੀ, ਕੋਈ ਕੰਮ ਨਾ ਕਰ, ਚਿੱਟੇ ਕੱਪੜੇ ਪਾ ਕੇ ਸੱਥ ਵਿੱਚ ਬੈਠਿਆ ਕਰਪਰ ਮੈਂਨੂੰ ਪਤਾ ਸੀ ਮੈਂਨੂੰ ਇਹ ਲਫ਼ਜ ਸੁਣਨ ਨੂੰ ਨਹੀਂ ਮਿਲਣੇਜੇ ਮੈਂ ਕਹਿੰਦਾ, ਪੁੱਤ ਕੀ ਤੁਸੀਂ ਸਾਨੂੰ ਬੁਢਪੇ ਵਿੱਚ ਸਾਂਭਿਆ ਕਰੋਗੇ? ਤਾਂ ਜਵਾਬ ਮਿਲ਼ਦਾ, “ਡੈਡ ਇੱਥੇ ਕਿੰਨੇ ਵਧੀਆ ਕੇਅਰ ਹੋਮ ਹਨ, ਉਹਨਾਂ ਵਿੱਚ ਜਾ ਕੇ ਆਪਣੀ ਉਮਰ ਦੇ ਲੋਕਾਂ ਵਿੱਚ ਅਰਾਮ ਨਾਲ ਰਿਹਾ ਕਰਿਓ।”

ਕੇਅਰ ਹੋਮ ਦੀ ਇਕੱਲਤਾ ਡਰਾਉਂਦੀਵੀਕ-ਐਂਡ ਆਉਂਦਾ, ਜੀਅ ਕਰਦਾ ਕਿ ਸਾਰੀ ਫੈਮਲੀ ਘੱਟੋ ਘੱਟ ਇਕੱਠੇ ਬੈਠ ਕੇ ਨਾਸ਼ਤਾ ਤਾਂ ਕਰ ਲਈਏ, ਪਰ ਨਹੀਂ, ਨਾਸ਼ਤਾ ਕਰਨ ਲਈ ਪਾਰਕਿਨਜ਼, ਜਾਂ ਡੈਨੀ (ਰੈਸਟੋਰੈਂਟ) ਵਿੱਚ ਜਾਣਾ, ਜਿੱਥੇ ਘੱਟੋ ਘੱਟ ਖਰਚਾ ਸੱਤਰ ਜਾਂ ਅੱਸੀ ਡਾਲਰ ਆਉਂਦਾਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਸੀ ਕਿਉਂਕਿ ਬਿੱਲ ਤਾਂ ਡੈਡੀ ਨੇ ਹੀ ਦੇਣਾ ਹੁੰਦਾ ਸੀਗੱਲ ਖਾਣ ਪੀਣ ਦੀ ਨਹੀਂ, ਬਹਿ ਕੇ ਗੱਲਾਂ ਕਰਨ ਦੀ ਹੁੰਦੀ ਸੀ ਪਰ ਬੱਚੇ ਤਾਂ ਵਟਸਐਪ ਜਾਂ ਫੇਸਬੁੱਕ ’ਤੇ ਬਿਜ਼ੀ ਹੁੰਦੇ ਸਨਮੈਂ ਤੇ ਸੀਤੋ ਇੱਕ ਦੂਜੇ ਵੱਲ ਝਾਕੀ ਜਾਂਦੇਇਹ ਵੀ ਨਹੀਂ ਕਹਿ ਸਕਦੇ ਸੀ ਕਿ ਨਾਸ਼ਤੇ ਦਾ ਬਿੱਲ ਹੀ ਦੇ ਦਿਓਪਰ ਅਸੀਂ ਕਿੰਨੇ ਲਾਚਾਰ ਹੁੰਦੇ ਕਿ ਕੁਝ ਵੀ ਹੋਵੇ, ਬੱਚੇ ਘਰ ਰਹਿਣ ’ਤੇ ਸਾਨੂੰ ਮਿਲ਼ਦੇ ਗਿਲ਼ਦੇ ਰਹਿਣਇੱਕ ਦਿਨ ਮੈਂ ਸੀਤੋ ਨੂੰ ਕਿਹਾ, “ਕਿਊਬਾ ਦੀ ਟਿਕਟ ਸੇਲ ’ਤੇ ਲੱਗੀ ਹੈ, ਦੋ ਜਣਿਆਂ ਦੀ ਦੋ ਹਜ਼ਾਰ ਵਿੱਚਮੇਰਾ ਜੀਅ ਕਰਦਾ ਹੈ ਦੇਖਾਂ, ਕਿ ਜਿੱਥੇ ਕਾਸਟਰੋ ਤੇ ਚੀ-ਗੁਵੇਰਾ ਇਨਕਲਾਬ ਦੀ ਅਗਵਾਈ ਕਰਦੇ ਰਹੇ ਸਨ।”

ਪਰ ਸੀਤੋ ਨੂੰ ਫਿਕਰ ਸੀ, ਜੇਕਰ ਬੰਟੀ ਦੀ ਬਹੂ ਪੇਟ ਤੋਂ ਹੋ ਗਈ ਤਾਂ ਦੋ ਹਜ਼ਾਰ ਦਾ ਖ਼ਰਚ ਸਿਰ ’ਤੇ ਪੈਣਾਮੈਂ ਚੁੱਪ ਕਰ ਰਿਹਾ

ਅੰਤਲਾ ਪੜਾਅ ਆ ਗਿਆ ਹੈਬੰਟੀ, ਸੀਮਾ ’ਤੇ ਅਮਨ ਆਪੋ ਆਪਣੇ ਆਲ੍ਹਣਿਆਂ ਵਿੱਚ ਚਲੇ ਗਏ ਹਨਅਸੀਂ ਇਕੱਲੇ ਰਹਿ ਗਏ। ਕਦੇ ਕਦੇ ਸੀਮਾ ਸਾਡਾ ਹਾਲ ਪੁੱਛਦੀ ਹੈਉਂਝ ਆਪਣੇ ਬੱਚੇ ਸੰਭਾਉਣ ਲਈ ਬੰਟੀ ਜਾਂ ਅਮਨ ਵੀ ਘੌਲ਼ ਨਹੀਂ ਕਰਦੇਬੰਟੀ, ਜਿਹੜਾ ਮੇਰੇ ਨਾਲ ਹਮੇਸ਼ਾ ਪੈੱਗ ਖੜਕਾਇਆ ਕਰਦਾ ਸੀ, ਹੁਣ ਹਫਤਾ ਹਫਤਾ ਭਰ ਫੋਨ ਵੀ ਨਹੀਂ ਕਰਦਾਮੇਰੀ ਬੰਟੀ ਨਾਲ ਸਕਾਚ ਦੀ ਸਾਂਝ ਸੀ ਜਦ ਕਿ ਅਮਨ ਬੀਅਰ ਦਾ ਸ਼ੌਕੀਨ ਸੀਅਮਨ ਦੇ ਨਾਲ ਮੈਂਨੂੰ ਬੀਅਰ ਪੀਣੀ ਪੈਂਦੀ ਸੀ ਜਦ ਕਿ ਪੰਜਾਬ ਦੇ ਜੰਮ-ਪਲ ਚੌਲਾਂ ਜਾਂ ਜੌਆਂ ਦੇ ਪਾਣੀ ਨੂੰ ਬਿੱਲਕੁਲ ਪਸੰਦ ਨਹੀਂ ਕਰਦੇਪਰ ਅਮਨ ਦੀ ਖੁਸ਼ੀ ਦੀ ਖਾਤਰ ਮੈਂ ਜੌਆਂ ਦਾ ਪਾਣੀ ਵੀ ਚਟਖ਼ਾਰੇ ਲੈ ਲੈ ਪੀਂਦਾ

ਦਿਲ ਘੁੰਮਦਾ ਹੈ, ਵਕਤ ਪਿੱਛੇ ਮੁੜਦਾ ਹੈ, ਮੈਂ ਬਲਵੰਤ ਨੱਤ, ਭੁਪਿੰਦਰ, ਲਖਵੀਰ, ਰਾਮਪਾਲ ਕਾਲਜ ਦੇ ਟੂਰ ਵੇਲੇ ਘਰ ਦੀ ਕੱਢੀ ਸ਼ਰਾਬ ਪੀਂਦੇਸਿਰਫ ਆਰਥਿਕ ਫਿਕਰਮੰਦੀ ਸੀ, ਨਹੀਂ ਤਾਂ ਜ਼ਿੰਦਗੀ ਲੁਤਫ਼ ਸੀਮੈਂ ਕਿਉਂ ਇੱਥੇ ਆਇਆ? ਮੈਂ ਕੀ ਖੱਟਿਆ? ਸਵਾਲ ਹਨ ਜਿਨ੍ਹਾਂ ਦਾ ਮੇਰੇ ਕੋਲ਼ ਜਵਾਬ ਨਹੀਂ

ਪਿਕਸੀ, ਮੇਰਾ ਕਤੂਰਾ ਵੀ ਮੇਰੇ ਉੱਠਣ ਨਾਲ ਜਾਗ ਪਿਆ ਸੀ। ਮੈਂ ਉਸਦੀ ਪਿੱਠ ’ਤੇ ਹੱਥ ਫੇਰਿਆ, ਉਹ ਬੜਾ ਹੀ ਨਿਮਣ ਲੱਗਾ। ਮੇਰਾ ਹੱਥ ਚੁੰਮ ਕੇ ਮੇਰੀ ਬੁੱਕਲ਼ ਵਿਚ ਆ ਬੈਠਿਆ।

ਮੈਂ ਉੱਪਰ ਗਿਆ। ਸੀਤੋ ਦੇ ਘੁਰਾੜੇ ਘਟ ਗਏ ਸਨ। ਉਹਨੇ ਪਾਸਾ ਵੱਟਦਿਆਂ ਮਿਹਣਾ ਜਿਹਾ ਮਾਰਿਆ, “ਤੁਹਾਨੂੰ ਤਾਂ ਨਾ ਜਵਾਨੀ ਵਿੱਚ ਅਰਾਮ ਸੀ ਤੇ ਨਾ ਹੁਣ ਬੁਢਾਪੇ ਵਿੱਚ ਚੈਨ।” ਮੇਰੇ ਕੋਲ਼ ਇਸਦਾ ਕੋਈ ਜਵਾਬ ਨਹੀਂ ਸੀਪੌੜੀਆਂ ਉੱਤਰ ਕੇ ਮੈਂ ਫਿਰ ਲਿਵਿੰਗ ਰੂਮ ਵਿੱਚ ਆ ਗਿਆ।

ਸੀਤੋ ਬਿਮਾਰ ਹੈਇਕੱਲਾ ਹੀ ਉਸਦੀ ਦੇਖਭਾਲ਼ ਕਰਦਾਬੱਚਿਆਂ ਨੂੰ ਫੋਨ ਕਰਕੇ ਦੱਸਦਾ, ਤੁਹਾਡੀ ਮਾਂ ਬਿਮਾਰ ਹੈਫੂਨ ਤਾਂ ਉਹਨਾਂ ਨੂੰ ਮਗਰੋਂ ਪਹੁੰਚਦਾ ਹੈ, ਪਰ ਬਹਾਨੇ ਪਹਿਲਾਂ ਸੁੱਝ ਜਾਂਦੇ ਹਨਕਿਸੇ ਦੇ ਬੱਚਿਆਂ ਦੀਆਂ ਗੇਮਾਂ ਹੋ ਰਹੀਆਂ ਹਨ, ਕਿਸੇ ਨੇ ਕੰਮ ਦੇ ਨਾਲ ਨਾਲ਼ ਕੋਈ ਛੋਟਾ ਮੋਟਾ ਕੋਰਸ ਸ਼ੁਰੂ ਕੀਤਾ ਹੋਇਆ ਹੈ

ਮੈਂ ਸੀਤੋ ਨੂੰ ਹਸਪਤਾਲ਼ ਭਰਤੀ ਕਰਾ ਦਿਤਾ। ਸੀਤੋ ਨੇ ਤਾਕੀਦ ਕੀਤੀ, “ਬੱਚਿਆਂ ਨਾਲ ਮੇਰੀ ਗੱਲ ਕਰਾ

ਸੀਤੋ ਬੱਚਿਆਂ ਨੂੰ ਕਹਿੰਦੀ, ਮੈਂਨੂੰ ਆ ਕੇ ਮਿਲ਼ ਜਾਵੋਬੱਚੇ ਫੇਰ ਬਹਾਨੇ ਕਰਨ ਲੱਗੇ। ਸੀਮਾ ਨੂੰ ਦੱਸਿਆ, ਤੇਰੀ ਮਾਂ ਸਖ਼ਤ ਬਿਮਾਰ ਹੈਉਹ ਮਿਲਣ ਆ ਗਈ। ਮਾਂਵਾਂ ਧੀਆਂ ਗਲ਼ ਲੱਗ ਕੇ ਰੋਈਆਂ। ਪਰ ਸੀਮਾ ਵੀ ਕਬੀਲਦਾਰ ਹੈ, ਉਸ ਨੂੰ ਵਾਪਸ ਜਾਣਾ ਪਿਆ।

ਡਾਕਟਰ ਨੇ ਪੁੱਛਿਆ, “ਅੰਗਦਾਨ ਦਾ ਫਾਰਮ ਭਰਿਆ ਹੈ

ਮੇਰੀ ਭੁੱਬ ਨਿੱਕਲ਼ ਗਈ। ਮੇਰੀ ਸੀਤੋ ਅਜੇ ਜਿਉਂਦੀ ਹੈ, ਇਹ ਹੁਣੇ ਹੀ ਉਸਦੇ ਅੰਗ ਭਾਲ਼ਦੇ ਹਨਪਰ ਸ਼ਾਇਦ ਜੋ ਡਾਕਟਰ ਨੂੰ ਦਿਸ ਰਿਹਾ ਸੀ, ਉਹ ਮੈਂਨੂੰ ਨਹੀਂ ਸੀ ਦਿਸਸੀਤੋ ਨੂੰ ਲਗਾਤਾਰ ਦੌਰੇ ਪੈਣ ਲੱਗੇ। ਜਦ ਵੀ ਹੋਸ਼ ਆਉਂਦੀ, ਬੱਚਿਆਂ ਦਾ ਨਾਂ ਲੈਂਦੀਮੈਂ ਬਹਾਨੇ ਲਾਉਂਦਾ ਰਹਿੰਦਾ

ਟੈਕਸੀ ਲੈ ਕੇ ਘਰ ਆਇਆ। ਆਪਣੇ ਵਿਆਹ ਦੀ ਐਲਬਮ ਦੇਖੀ। ਪੁਰਾਣੀਆਂ ਯਾਦਾਂ ਫਰੋਲਣ ਲੱਗਾ। ਕੰਧਾਂ ’ਤੇ ਸੀਤੋ ਅਤੇ ਬੱਚਿਆਂ ਦੀਆਂ ਵੱਡੀਆਂ ਵੱਡੀਆਂ ਫੋਟੋਆਂ ਲੱਗੀਆਂ ਅੱਖਾਂ ਅੱਗੇ ਘੁੰਮਣ ਲੱਗੀਆਂ। ਜੀਅ ਕੀਤਾ, ਸਾਰੀਆਂ ਫੋਟੋਆਂ ਲਾਹ ਕੇ ਪਾੜ ਦਿਆਂਪਿਕਸੀ ਮੇਰੀਆਂ ਲੱਤਾਂ ਨੂੰ ਚਿੰਬੜ ਗਿਆ। ਲੱਗਿਆ ਪਿਆਰ ਮਨੁੱਖਾਂ ਵਿੱਚੋਂ ਖਤਮ ਹੋ ਗਿਆ ਹੈ, ਪਰ ਜਾਨਵਰਾਂ ਵਿੱਚ ਅਜੇ ਵੀ ਕਾਇਮ ਹੈਜੀਅ ਕੀਤਾ ਪਿਕਸੀ ਪੁੱਛਾਂ, “ਮਾਂ ਕਿੱਥੇ ਹੈ?” ਪਿਕਸੀ ਸੀਤੋ ਨੂੰ ਆਪਦੀ ਮਾਂ ਹੀ ਸਮਝਦਾ ਹੈਚਾਰ ਹਫਤਿਆਂ ਦਾ ਸੀ ਜਦ ਅਸੀਂ ਪਿਕਸੀ ਲਿਆਂਦਾ ਸੀਹਰ ਵੇਲੇ ਸੀਤੋ ਦੇ ਮਗਰ ਮਗਰ ਫਿਰਦਾ ਰਹਿੰਦਾ ਸੀਜੇਕਰ ਉਹ ਰਸੋਈ ਵਿੱਚ ਹੁੰਦੀ, ਪਿਕਸੀ ਰਸੋਈ ਵਿੱਚ ਚਲਿਆ ਜਾਂਦਾ ਅਤੇ ਜੇਕਰ ਬਾਹਰ ਗਾਰਡਨ ਵਿੱਚ ਹੁੰਦੀ ਤਾਂ ਬਾਹਰ ਘਾਹ ’ਤੇ ਬੈਠਾ ਸੀਤੋ ਨੂੰ ਦੇਖਦਾ ਰਹਿੰਦਾ ਤੇ ਚਿੜੀਆਂ ਨੂੰ ਭੌਂਕਦਾ ਰਹਿੰਦਾ

ਮੇਰੇ ਕੋਲ਼ ਪਿਕਸੀ ਦੀਆਂ ਅੱਖਾਂ ਦੇ ਸਵਾਲ ਦਾ ਕੋਈ ਜਵਾਬ ਨਹੀਂ ਸੀਪਿਕਸੀ ਨੂੰ ਗਰਾਜ ਦੇ ਡੋਰ ਕੋਲ਼ ਲਿਜਾ ਕੇ ਉਸਦਾ ਖਾਣਾਫੂਡ ਪਾਇਆ। ਪਰ ਉਹਨੇ ਖਾਧਾ ਨਹੀਂ। ਮੈਂ ਫਿਰ ਹਸਪਤਾਲ਼ ਚਲਾ ਗਿਆ। ਸੀਤੋ ਦੀਆਂ ਅੱਖਾਂ ਨੇ ਫਿਰ ਉਹੀ ਸਵਾਲ ਕੀਤਾ। ਮੈਂ ਕਿਹਾ, “ਬੱਚੇ ਆ ਜਾਣਗੇ ਤੂੰ ਦਿਲ ਕਿਉਂ ਛੱਡਦੀ ਹੈਂ?”

ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਸੀਮਾ ਫਿਰ ਆਪਣੀ ਮਾਂ ਕੋਲ਼ ਆ ਗਈਮਾਂ ਅਤੇ ਧੀ ਨੇ ਜ਼ੁਬਾਨ ਨਾਲ ਨਹੀਂ, ਅੱਖਾਂ ਨਾਲ ਗੱਲਾਂ ਕੀਤੀਆਂ। ਸੀਮਾ ਨੇ ਮੇਰੇ ਵੱਲ ਇਵੇਂ ਝਾਕਿਆ, ਜਿਵੇਂ ਕਹਿ ਰਹੀ ਹੋਵੇ, “ਡੈਡ ਤੁਸੀਂ ਮੇਰੀ ਮਾਂ ਦਾ ਖਿਆਲ ਨਹੀਂ ਰੱਖਿਆ

ਮੈਂਨੂੰ ਲੱਗਿਆ ਜਿਵੇਂ ਸਭ ਪਾਸਿਆਂ ਤੋਂ ਮੈਂ ਹੀ ਦੋਸ਼ੀ ਹੋਵਾਂ

ਸੀਤੋ ਸਫਰ ਪੂਰਾ ਕਰ ਗਈਬੱਚੇ ਆ ਗਏ ਹਨਦੋਵੇਂ ਨੂੰਹਾਂ ਵੀ ਆ ਗਈਆਂਘਰ ਨੂੰ ਸੰਵਾਰਨ ਦਾ ਕੰਮ ਸ਼ੁਰੂ ਹੋ ਗਿਆਯਾਰ ਮਿੱਤਰ ਅਫਸੋਸ ਕਰਨ ਲਈ ਆਉਣ ਲੱਗੇ।

ਜਿਹੜੀਆਂ ਲੜਾਈਆਂ ਆਪਣੇ ਬੱਚਿਆਂ ਵਿੱਚ ਹੁੰਦੀਆਂ ਸਨ, ਹੁਣ ਉਹੀ ਲੜਾਈਆਂ ਪੋਤਿਆਂ ਦੋਹਤਿਆਂ ਵਿੱਚ ਹੁੰਦੀਆਂ ਦੇਖਣ ਲੱਗਾ। ਸ਼ਾਮ ਨੂੰ ਦੋਵੇਂ ਮੁੰਡੇ ਮੇਰੇ ਇਕੱਲੇ ਨਾਲ ਗੱਲਾਂ ਕਰਦੇ ਬਹੁਤ ਅਫਸੋਸ ਜ਼ਾਹਰ ਕਰਦੇ ਕਿ ਉਹ ਟਾਈਮ ਸਿਰ ਨਹੀਂ ਆ ਸਕੇਮੈਂ ਚੁੱਪ ਰਹਿੰਦਾ

ਘਰ ਦੇ ਕਾਗਜ਼ਾਂ ਦੀ ਫੋਲਾ ਫਾਲੀ ਸ਼ੁਰੂ ਹੋ ਗਈ। ਬੜੇ ਖੁਸ਼ ਹੁੰਦੇ, ਜਦ ਦੇਖਦੇ ਕਿ ਘਰ ਤਾਂ ਸਾਰਾ ਪੇਅਡ-ਅੱਪ ਹੈਮਨ ਵਿੱਚ ਘਰ ਦੀ ਕੀਮਤ ਦਾ ਅੰਦਾਜ਼ਾ ਲਾਉਂਦੇਹੁਣ ਦੋਵੇਂ ਹੀ ਖਿੱਚ ਕਰਨ ਲੱਗੇ ਕਿ ਮੈਂ ਉਹਨਾਂ ਕੋਲ਼ ਰਹਾਂਬੇਟੀ ਕੋਈ ਗੱਲ ਨਾ ਕਰਦੀ, ਬੱਸ ਇੱਕ ਨੁੱਕਰ ਵਿੱਚ ਬੈਠੀ ਰੋਈ ਜਾਂਦੀ

ਮੁੰਡਿਆਂ ਨੇ ਗੱਲ ਤੋਰੀ, “ਡੈਡ ਇੱਡੇ ਵੱਡੇ ਘਰ ਦਾ ਕੀ ਕਰੋਗੇ? ਹੁਣ ਇਹਨੂੰ ਵੇਚ ਕੇ ਸਾਡੇ ਕੋਲ਼ ਆ ਜਾਵੋ

ਸੀਮਾ ਉਹਨਾਂ ਨੂੰ ਭੱਜ ਕੇ ਪੈ ਗਈ, “ਮਾਂ ਦਾ ਸਿਵਾ ਤਾਂ ਠੰਢਾ ਹੋ ਜਾਣ ਦੇਵੋ, ਆ ਗਏ ਵੰਡੀਆਂ ਪਾਉਣ?”

ਹਾਰ ਕੇ ਮੈਂਨੂੰ ਚੁੱਪ ਕਰਾਉਣੇ ਪਏ, “ਦੇਖੋ ਮੈਂ ਤੇ ਪਿਕਸੀ ਜਿੰਨਾ ਚਿਰ ਕਾਇਮ ਹਾਂ, ਇਸੇ ਘਰ ਵਿੱਚ ਰਹਾਂਗੇਜਦੋਂ ਅਸੀਂ ਨਾ ਰਹੇ, ਇਹ ਘਰ ਬੇ-ਘਰਿਆਂ ਨੂੰ ਜਾਵੇਗਾ

ਹੁਣ ਸਾਰਿਆਂ ਦੇ ਚਿਹਰਿਆਂ ਤੋਂ ਪਿਤਾ ਪਿਆਰ ਗਾਇਬ ਹੋ ਗਿਆਵਾਪਸ ਜਾਣ ਦੀਆਂ ਤਿਆਰੀਆਂ ਹੋਣ ਲੱਗੀਆਂ। ਸਮਾਨ ਇਕੱਠਾ ਕਰਨ ਦੀ ਭੱਜ-ਦੌੜ ਤੇਜ਼ ਹੋ ਗਈਦੋਵੇਂ ਨੂੰਹਾਂ ਫਿਰ ਕੋਲ਼ ਆ ਗਈਆਂ, “ਡੈਡੀ ਸੋਚ ਲਓ, ਇੱਥੇ ਇਕੱਲਿਆਂ ਦਾ ਜੀਅ ਨਹੀਂ ਲੱਗਣਾ।”

ਮੇਰਾ ਮਨ ਨੇ ਜਵਾਬ ਦਿੱਤਾਮ, “ਇਸ ਘਰ ਵਿੱਚ ਸੀਤੋ ਦੀਆਂ ਯਾਦਾਂ ਹਨ ਉਸਦੇ ਸਾਹਾਂ ਦੀ ਮਹਿਕ ਹੈ ਉਸਦੀ ਹੋਂਦ ਮੈਂਨੂੰ ਮਹਿਸੂਸ ਹੁੰਦੀ ਹੈਇਸ ਘਰ ਤੋਂ ਦੂਰ ਜਾ ਕੇ ਤਾਂ ਮੈਂ ਜਿਊਂਦਾ ਹੀ ਮਰ ਜਾਵਾਂਗਾ

ਬੱਚੇ ਸਮਾਨ ਗੱਡੀਆਂ ਵਿੱਚ ਰੱਖਣ ਲੱਗੇ। ਮੈਂ ਪਿਕਸੀ ਨੂੰ ਲੈ ਕੇ ਬਾਹਰ ਨੂੰ ਚਲਾ ਗਿਆ। ਏਅਰਪੋਰਟ ਵੱਲ ਦੇਖਿਆ, ਇੱਕ ਹੋਰ ਏਅਰ-ਇੰਡੀਆ ਦਾ ਜਹਾਜ਼ ਏਅਰਪੋਰਟ ’ਤੇ ਲੈਂਡ ਹੋ ਰਿਹਾ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3304)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਹਰੀਪਾਲ

ਹਰੀਪਾਲ

Calgary, Alberta, Canada.
Phone: (403 - 714 - 4816)
Email: (haripalharry2016@gmail.com)