Haripal7ਹੁਣ ਤਾਂ ਖੁਦ ਅਮਰੀਕੀ ਪੱਤਰਕਾਰ ਵੀ ਇਹ ਮੰਨਣ ਲੱਗ ਪਏ ਹਨ ਕਿ ਲੋਕਤੰਤਰ ਦਾ ਚੌਥਾ ਥੰਮ੍ਹ ...julianAssange2
(23 ਦਸੰਬਰ 2021)

 

julianAssange1ਇਸ ਦੁਨੀਆਂ ਵਿੱਚ ਸਰਕਾਰਾਂ ਸਭ ਤੋਂ ਵੱਧ ਪੱਤਰਕਾਰਾਂ/ਲੇਖਕਾਂ ਤੋਂ ਡਰਦੀਆਂ ਹਨਇਹ ਪੱਤਰਕਾਰ ਹੀ ਹਨ ਜੋ ਸਰਕਾਰਾਂ ਦੇ ਗੁੱਝੇ ਭੇਦ ਪਬਲਿਕ ਸਾਹਮਣੇ ਰੱਖਦੇ ਹਨਸਰਕਾਰਾਂ ਜੋ ਵੀ ਆਪਣੇ ਲੋਕਾਂ ਵਿਰੁੱਧ ਜਾਂ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਦੇ ਵਿਰੁੱਧ ਪੁੱਠੀਆਂ ਸਿੱਧੀਆਂ ਸਾਜ਼ਿਸ਼ਾਂ ਰਚਦੀਆਂ ਹਨ, ਇਹ ਪੱਤਰਕਾਰ ਹਨ ਜੋ ਇਹ ਸਾਜ਼ਿਸ਼ਾਂ ਜੱਗ ਜ਼ਾਹਰ ਕਰਦੇ ਹਨਕਈ ਵਾਰ ਲੋਕਾਂ ਦਾ ਧਿਆਨ ਕਿਸੇ ਹੋਰ ਪਾਸੇ ਲਾਇਆ ਜਾਂਦਾ ਹੈ ਪਰ ਅੰਦਰਖਾਤੇ ਕੁਝ ਹੋਰ ਹੀ ਪਕਾ ਦਿੱਤਾ ਜਾਂਦਾ ਹੈਜਿਸ ਤਰ੍ਹਾਂ ਬਹੁਤ ਮੁਲਕਾਂ ਦੀਆਂ ਸਰਕਾਰਾਂ ਨੂੰ ਕਰੋਨਾ ਕਾਲ ਇੱਕ ਸੰਜੀਵਨੀ ਬੂਟੀ ਦੀ ਤਰ੍ਹਾਂ ਮਿਲਿਆ ਹੈਸਰਕਾਰਾਂ ਦਾ ਬਹੁਤਾ ਧਿਆਨ ਮੀਡੀਆ ਨੂੰ ਕੰਟਰੋਲ ਕਰਨ ਵਿੱਚ ਲੱਗਦਾ ਹੈ ਪਰ ਫਿਰ ਵੀ ਕੁਝ ਮੀਡੀਆ ਸਰਕਾਰਾਂ ਤੋਂ ਨਾਬਰ ਹੁੰਦਾ ਹੈਸਰਕਾਰ ਪੱਖੀ ਪੱਤਰਕਾਰਾਂ ਨੂੰ ਇਨਾਮ ਸਨਮਾਨ, ਸੁਖ-ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਪਰ ਨਿਧੜਕ ਅਤੇ ਨਿਰਪੱਖ ਪੱਤਰਕਾਰਾਂ ਲਈ ਇਨਾਮ ਕੁਝ ਹੋਰ ਤਰ੍ਹਾਂ ਦੇ ਹੁੰਦੇ ਹਨਸੀ.ਪੀ.ਜੇ (ਕਮੇਟੀ ਟੂ ਪਰੋਟੈਕਟ ਜਰਨਲਿਸਟਸ) ਦੀ ਰਿਪੋਰਟ ਮੁਤਾਬਿਕ ਇਸ ਸਮੇਂ 293 ਪੱਤਰਕਾਰ ਜੇਲ੍ਹਾਂ ਵਿੱਚ ਬੰਦ ਹਨ। 24 ਪੱਤਰਕਾਰ ਰਿਪੋਰਟ ਕਰਦੇ ਹੋਏ ਮਾਰੇ ਗਏ ਅਤੇ 18 ਜਖ਼ਮੀ ਹੋਏ ਹਨਜਿਹੜੇ 24 ਪੱਤਰਕਾਰ ਮਾਰੇ ਗਏ ਹਨ, ਇਹਨਾਂ ਵਿੱਚੋਂ ਤਿੰਨ ਪੱਤਰਕਾਰ ਭਾਰਤ ਵਿੱਚ ਮਾਰੇ ਗਏ ਹਨਸਨ 2020 ਵਿੱਚ ਅਮਰੀਕਾ ਵਿੱਚ ਵੀ 110 ਪੱਤਰਕਾਰ ਗ੍ਰਿਫਤਾਰ ਕੀਤੇ ਗਏ, 300 ਪੱਤਰਕਾਰਾਂ ’ਤੇ ਪੁਲੀਸ ਵੱਲੋਂ ਹਮਲੇ ਕੀਤੇ ਗਏ ਅਤੇ 12 ਪੱਤਰਕਾਰ ਅਜੇ ਵੀ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਝੂਠੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਜਦ ਕਿ ਅਮਰੀਕਾ ਦੂਸਰੇ ਮੁਲਕਾਂ ਵਿੱਚ ਅਜ਼ਾਦ ਪਰੈੱਸ ਦੀ ਗੱਲ ਕਰਦਾ ਹੈ

ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਨਿਧੜਕ ਅਤੇ ਨਿਰਪੱਖ ਪੱਤਰਕਾਰ ਜੇਲ੍ਹਾਂ ਵਿੱਚ ਸੜ ਰਹੇ ਹਨਪਿੱਛੇ ਜਿਹੇ ਨਿਊਯਾਰਕ ਟਾਈਮਜ਼ ਦੇ ਪੱਤਰਕਾਰ ਜਮਾਲ ਕਿਸ਼ੋਗੀ ਦੀ ਮੌਤ ਦਾ ਕਿੰਨਾ ਰੌਲ਼ਾ ਪਿਆ, ਜਿਸ ਨੂੰ ਸਾਊਦੀ ਅਰਬ ਦੀ ਸਰਕਾਰ ਨੇ ਟਰਕੀ ਵਿੱਚ ਬੰਦੇ ਭੇਜ ਕੇ ਖ਼ਤਮ ਕਰਾ ਦਿੱਤਾ। ਵੀਅਤਨਾਮ, ਬੈਲਾਰੂਸ, ਬਰਾਜ਼ੀਲ ਅਤੇ ਅਰਬ ਮੁਲਕਾਂ ਵਿੱਚ ਵੀ ਸੈਂਕੜੇ ਪੱਤਰਕਾਰ ਜੇਲ੍ਹਾਂ ਵਿੱਚ ਬੰਦ ਹਨ

ਇੱਕ ਨਿਧੜਕ ਪੱਤਰਕਾਰ ਜਿਸਦਾ ਨਾਮ ਹੈ ਜੂਲੀਅਨ ਅਸਾਂਜ, ਅਮਰੀਕਾ ਦੀ ਸਰਕਾਰ ਜਿਸ ਨੂੰ ਫਾਹੇ ਟੰਗਣ ਲਈ ਪੱਬਾਂ ਭਾਰ ਹੋਈ ਫਿਰਦੀ ਹੈ ਜੂਲੀਅਨ ਅਸਾਂਜ ਦਾ ਕੀ ਦੋਸ਼ ਹੈ? ਅਸਾਂਜ ਅਤੇ ਉਸਦੇ ਸਾਥੀਆਂ ਨੇ 2006 ਵਿੱਚ ਵਿੱਕੀਲੀਕਸ ਦੀ ਸਥਾਪਨਾ ਕੀਤੀਜੂਲੀਅਨ ਅਸਾਂਜ ਉਸਦਾ ਮੁੱਖ ਸੰਪਾਦਕ ਬਣਿਆਵਿੱਕੀਲੀਕਸ ਦੀ ਸਥਾਪਨਾ ਕਰਨ ਦਾ ਮੁੱਖ ਮਕਸਦ ਇੱਕ ਇਹੋ ਜਿਹਾ ਮੀਡੀਆ ਕਾਇਮ ਕਰਨਾ ਸੀ ਜੋ ਬਿਨਾ ਕਿਸੇ ਵੀ ਡਰ ਤੋਂ ਸਰਕਾਰਾਂ ਦੀਆਂ ਕੂਟਨੀਤਿਕ ਨੀਤੀਆਂ ਨੂੰ ਲੋਕਾਂ ਸਾਹਮਣੇ ਉਜਾਗਰ ਕਰੇ, ਜੋ ਕਿ ਸਰਕਾਰ ਪ੍ਰਸਤ ਮੀਡੀਆ ਬਿਲਕੁਲ ਵੀ ਨਹੀਂ ਦਿਖਾਉਂਦਾਸਰਕਾਰਾਂ ਦੇ ਉਹ ਝੂਠ ਫਰੇਬ ਜਿਸ ’ਤੇ ਸਰਕਾਰਾਂ ਪਰਦੇ ਪਾਉਂਦੀਆਂ ਹਨ, ਉਸ ਨੂੰ ਲੋਕ ਕਚਹਿਰੀ ਵਿੱਚ ਪੇਸ਼ ਕਰਨਾ ਅਤੇ ਲੋਕਾਂ ਨੂੰ ਆਉਣ ਵਾਲ਼ੀਆਂ ਸਮੱਸਿਆਵਾਂ ਵਾਰੇ ਸੁਚੇਤ ਕਰਨਾਅਸਾਂਜ ਨੇ 2007 ਤੋਂ ਲੈ ਕੇ 2010 ਤਕ ਅਮਰੀਕਾ, ਏਸ਼ੀਆ, ਯੂਰਪ ਅਤੇ ਦੱਖਣੀ ਅਮਰੀਕਾ ਦੀ ਯਾਤਰਾ ਕੀਤੀ ਅਤੇ ਇਹਨਾਂ ਦੇਸ਼ਾਂ ਵਿੱਚ ਲੱਗੀ ਇੰਟਰਨੈੱਟ ਸੈਂਸਰਸ਼ਿੱਪ ’ਤੇ ਆਰਟੀਕਲ ਪਰਕਾਸ਼ਤ ਕੀਤੇਇਹ ਆਰਟੀਕਲ ਦਰਸਾਉਂਦੇ ਸਨ ਕਿ ਕਿਵੇਂ ਸਰਕਾਰਾਂ ਆਪਣੇ ਵਿਰੋਧੀਆਂ ਦੀ ਜਸੂਸੀ ਕਰਦੀਆਂ ਹਨ ਅਤੇ ਉਹਨਾਂ ’ਤੇ ਝੂਠੇ ਦੋਸ਼ ਲਾ ਕੇ ਜੇਲ੍ਹਾਂ ਵਿੱਚ ਸੁੱਟ ਦਿੰਦੀਆਂ ਹਨਵਿੱਕੀਲੀਕਸ ਨੇ ਯਮਨ ਵਿੱਚ ਹੋ ਰਹੀਆਂ ਡਰੋਨ ਸਟਰਾਈਕਸ ਵਾਰੇ ਲਿਖਿਆ ਕਿ ਇਸ ਸਭ ਕਾਸੇ ਦੇ ਪਿੱਛੇ ਕੌਣ ਹੈਅਰਬ ਦੇਸ਼ਾਂ ਦੇ ਸ਼ਹਿਨਸ਼ਾਹ ਕਿਸ ਤਰਾਂ ਰਿਸ਼ਵਤਾਂ ਲੈ ਕੇ ਬਾਹਰੀਆਂ ਕੰਪਨੀਆਂ ਨੂੰ ਕੰਮ ਕਰਨ ਦੇ ਠੇਕੇ ਦਿੰਦੇ ਹਨਪਿੱਛੇ ਜਿਹੇ ਮੀਡੀਏ ਵਿੱਚ ਇਹ ਵੀ ਆਇਆ ਸੀ ਕਿ ਕੈਨੇਡਾ ਦੀ ਕੰਪਨੀ ਐੱਸ. ਐੱਨ. ਸੀ. ਲੈਵਲੈਨ ਐਨੀ ਗਿਰੀ ਹੋਈ ਹੱਦ ਤਕ ਜਾ ਸਕਦੀ ਹੈ ਕਿ ਲਿੱਬੀਆ ਦੇ ਏਅਰਪੋਰਟ ਦੀ ਕੰਸਟਰੱਕਸ਼ਨ ਦਾ ਠੇਕਾ ਲੈਣ ਲਈ ਉਸ ਸਮੇਂ ਦੇ ਸ਼ਾਸਕ ਗਦਾਫੀ’ ਦੇ ਮੁੰਡੇ ਨੂੰ ਕੁੜੀਆਂ ਤਕ ਸਪਲਾਈ ਕਰ ਸਕਦੀ ਹੈਕੈਨੇਡਾ ਦੀ ਅਟਾਰਨੀ ਜਨਰਲ ਨੇ ਜਦ ਐੱਸ ਐੱਨ ਸੀ ਲੈਵਲੈਨ’ ਦਾ ਇਹ ਕੇਸ ਪਬਲਿਕ ਸਾਹਮਣੇ ਨਸ਼ਰ ਕੀਤਾ ਤਾਂ ਐੱਸ ਐੱਨ ਸੀ ਲੈਵਲੈਨ’ ਨੂੰ ਤਾਂ ਕੁਝ ਨਹੀਂ ਕਿਹਾ ਗਿਆ ਪਰ ਅਟਾਰਨੀ ਜਨਰਲ ਆਪਣੀ ਨੌਕਰੀ ਗੁਆ ਬੈਠੀਇਹ ਹੈ ਸੱਚ ਬੋਲਣ ਦੀ ਸਜ਼ਾ ਜੋ ਕੈਨੇਡਾ ਦੀ ਅਟਾਰਨੀ ਜਨਰਲ ਨੂੰ ਝੱਲਣੀ ਪਈ

* ਵਿੱਕੀਲੀਕਸ ਨੇ ਕੀਨੀਆਂ ਦੀ ਪੁਲੀਸ ਵੱਲੋਂ ਕੀਤੇ ਗਏ ਝੂਠੇ ਮੁਕਾਬਲੇ, ਤਿੱਬਤ ਵਿੱਚ ਚੀਨ ਦੇ ਵਿਰੁੱਧ ਹੁੰਦੀ ਬਗਾਵਤ ਅਤੇ ਪੀਰੂ ਵਿੱਚ ਪੈਟਰੋਲ ਦੇ ਸਕੈਂਡਲ ਵਾਰੇ ਵਿਸਥਾਰ ਸਹਿਤ ਲਿਖਿਆ

ਵਿੱਕੀਲੀਕਸ ਵੱਲੋਂ ਕੀਤੇ ਗਏ ਹੋਰ ਖੁਲਾਸੇ:

2008 ਵਿੱਚ ਵਿੱਕੀਲੀਕਸ ਨੇ ਸਵਿੱਸ ਬੈਂਕਾਂ ਵਿੱਚ ਹੋ ਰਹੀਆਂ ਹੇਰਾਫੇਰੀਆਂ ਦਾ ਜ਼ਿਕਰ ਕੀਤਾ ਤਾਂ ਵਿੱਕੀਲੀਕਸ ਸੰਸਾਰ ਪੱਧਰ ’ਤੇ ਆਪਣੇ ਆਪ ਨੂੰ ਦੁਨੀਆਂ ਦੀਆਂ ਅੱਖਾਂ ਖੋਲ੍ਹਣ ਵਾਲ਼ਾ ਮੀਡੀਆ ਬਣ ਗਿਆਅਸਾਂਜ ਨੇ ਕਿਹਾ ਕੇ ਇਹ ਬੈਂਕਾਂ ਸਭ ਤਰ੍ਹਾਂ ਦੇ ਕਾਨੂੰਨ ਤੋੜ ਕੇ ਚੱਲਦੀਆਂ ਹਨ। ਇਸ ਨਾਲ ਅਸਾਂਜ ਨੂੰ ਮਨੁੱਖੀ ਅਧਿਕਾਰ ਸੰਗਠਨ ਅਤੇ ਬੋਲਣ ਦੀ ਅਜ਼ਾਦੀ ਵਰਗੀਆਂ ਸੰਸਥਾਵਾਂ ਦਾ ਸਮਰਥਨ ਮਿਲਿਆ

* ਸਤੰਬਰ 2008 ਦੀਆਂ ਅਮਰੀਕਾ ਦੀਆਂ ਚੋਣਾਂ ਵਿੱਚ, ਵਿੱਕੀਲੀਕਸ ਨੇ ਇਹ ਸੱਚ ਸਾਹਮਣੇ ਲਿਆਂਦਾ ਕਿ ਕਿਵੇਂ ਇੰਗਲੈਂਡ ਦੀ ਸੱਜੇਪੱਖੀ ਪਾਰਟੀ, ਅਮਰੀਕਾ ਦੀਆਂ ਚੋਣਾਂ ਵਿੱਚ ਦਖ਼ਲ ਦਿੰਦੀ ਹੈ

* 2009 ਵਿੱਚ ਵਿੱਕੀਲੀਕਸ ਨੇ ਇਰਾਨ ਦੀ ਨੰਤਾਜ ਨਿਊਕਲੀਅਰ ਫੈਸਿਲਟੀ’ ਵਿੱਚ ਹੋਈ ਪਰਮਾਣੂ ਦੁਰਘਟਨਾ ਦੀ ਖਬਰ ਨਸ਼ਰ ਕੀਤੀਵਿੱਕੀਲੀਕਸ ਨੇ ਇਹ ਖਦਸ਼ਾ ਜ਼ਾਹਰ ਕੀਤਾ ਕਿ ਇਸ ਪਿੱਛੇ ਅਮਰੀਕਾ ਅਤੇ ਇਜ਼ਰਾਈਲ ਦੇ ਸਾਈਬਰ ਐਕਸਪਰਟ ਦਾ ਹੱਥ ਹੈ

* ਅਪਰੈਲ 2010 ਵਿੱਚ ਵਿੱਕੀਲੀਕਸ ਨੇ ਇੱਕ ਵੀਡੀਓ ਰੀਲੀਜ਼ ਕੀਤੀ, ਜਿਸ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਅਮਰੀਕਨ ਫੌਜੀਆਂ ਦੇ ਹੈਲੀਕਾਪਟਰ ਵੱਲੋਂ ਫਾਇਰਿੰਗ ਕਰਕੇ 18 ਸਿਵਲੀਅਨ ਮੌਤ ਦੇ ਘਾਟ ਉਤਾਰੇ ਗਏ, ਜਿਹਨਾਂ ਵਿੱਚ ਸੰਸਾਰ ਪ੍ਰਸਿੱਧ ਅਖਬਾਰ ਰਿਊਟਰ’ ਦਾ ਪੱਤਰਕਾਰ ਨਮੀਰ ਨੂਰ ਅਤੇ ਉਸਦਾ ਸਹਾਇਕ ਸਈਅਦ ਚਮਾਗ ਮਾਰੇ ਗਏ

* 2004 ਤੋਂ 2009 ਤਕ, ਅਮਰੀਕਾ ਵੱਲੋਂ ਇਰਾਕ ਵਿੱਚ ਕੀਤੀਆਂ ਗਈਆਂ ਧਾਂਦਲੀਆਂ, ਅਮਰੀਕੀ ਫੌਜਾਂ ਦੇ ਜ਼ੁਲਮ ਦੀਆਂ ਕਹਾਣੀਆਂ ਪਰਕਾਸ਼ਿਤ ਕੀਤੀਆਂ ਗਈਆਂ

* ਵਿੱਕੀਲੀਕਸ ਨੇ 2010 ਵਿੱਚ ਅਫਗਾਨਿਸਤਾਨ ਦੀ ਲੜਾਈ ਦੀ ਰਿਪੋਰਟ ਅਤੇ ਅਪਰੈਲ 2011 ਵਿੱਚ ਗੁਆਟਾਨਮੋ ਬੇਅ ਵਿੱਚ ਅਮਰੀਕੀ ਅਧਿਕਾਰੀਆਂ ਵੱਲੋਂ ਅਫਗਾਨੀ ਜੰਗੀ ਕੈਦੀਆਂ ਤੇ ਕੀਤੇ ਜਾ ਰਹੇ ਜ਼ੁਲਮਾਂ ਦੀਆਂ ਰਿਪੋਰਟਾਂ ਪਰਕਾਸ਼ਿਤ ਕੀਤੀਆਂ।

* ਵਿੱਕੀਲੀਕਸ ਨੇ ਕੇਬਲਗੇਟ ਰਾਹੀਂ ਅਮਰੀਕਾ ਦੀਆਂ ਢਾਈ ਲੱਖ ਤਾਰਾਂ ਦੇ ਮੈਸੇਜ ਜੱਗ ਜ਼ਾਹਰ ਕੀਤੇ ਕਿ ਕਿਵੇਂ ਅਮਰੀਕਾ ਯੂ. ਐੱਨ. ਓ ਅਤੇ ਦੁਨੀਆਂ ਭਰ ਦੇ ਲੀਡਰਾਂ ਬਾਰੇ ਸਾਜ਼ਿਸ਼ਾਂ ਰਚਦਾ ਰਿਹਾ ਹੈ

* 2016 ਵਿੱਚ ਵਿੱਕੀਲੀਕਸ ਨੇ ਡੈਮੋਕਰੈਟਿਕ ਪਾਰਟੀ ਦੀ ਇੱਕ ਈ-ਮੇਲ ਰੀਲੀਜ਼ ਕਰ ਦਿੱਤੀ, ਜਿਸ ਵਿੱਚ ਪਾਰਟੀ ਬਰਨੀ ਸੈਂਡਰਜ਼’ ਦੀ ਜਗ੍ਹਾ ’ਤੇ ਹਿਲੇਰੀ ਕਲਿੰਟਨ ਨੂੰ ਤਰਜੀਹ ਦਿੰਦੀ ਸੀ

ਅਸਾਂਜ ਉੱਤੇ ਅਮਰੀਕਾ ਵੱਲੋਂ ਮੁਕੱਦਮਾ: ਜਿਸ ਤਰਾਂ ਇੱਕ ਪੁਰਾਣੀ ਕਹਾਵਤ ਹੈ ਕਿ ਕੌਣ ਕਹੇ ਰਾਣੀ ਅੱਗਾ ਢਕ’ ਪਰ ਹੁਣ ਦੀ ਨਵੀਂ ਰਾਣੀ (ਅਮਰੀਕਾ) ਤਾਂ ਸਭ ਕੁਝ ਹੀ ਢਕ ਕੇ ਰੱਖਦੀ ਹੈ। ਇਹ ਤਾਂ ਜੋ ਕੁਝ ਵੀ ਕਰਦੀ ਹੈ, ਪਰਦੇ ਦੇ ਪਿੱਛੇ ਹੀ ਕਰਦੀ ਹੈ। ਜੂਲੀਅਨ ਅਸਾਂਜ ਨੇ ਇਸਦਾ ਪਰਦਾ ਚੱਕ ਕੇ ਇਸਦਾ ਕਰੂਪ ਚਿਹਰਾ ਜੱਗ ਜ਼ਾਹਰ ਕਰ ਦਿੱਤਾਐਨਾ ਕੁਝ ਅਮਰੀਕਾ ਕਿੱਥੇ ਝੱਲ ਸਕਦਾ ਸੀ ਕਿਉਂਕਿ ਇਹ ਤਾਂ ਖੁਦ ਵੀ ਆਪਣਾ ਕਰੂਪ ਚਿਹਰਾ ਸ਼ੀਸ਼ੇ ਵਿੱਚ ਨਹੀਂ ਦੇਖ ਸਕਦਾ

ਇਹਨਾਂ ਰਿਪੋਰਟਾਂ ਤੋਂ ਬਾਦ ਅਮਰੀਕਾ ਨੇ ਵਿੱਕੀਲੀਕਸ ਦੀਆਂ ਕਾਰਗੁਜਾਰੀਆਂ ਤੇ ਕਰਿਮੀਨਲ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀਨਵੰਬਰ 2010 ਵਿੱਚ ਹੀ ਅਮਰੀਕਾ ਦੇ ਕਹਿਣ ’ਤੇ ਸਪੇਨ ਨੇ ਅਸਾਂਜ ’ਤੇ ਇੱਕ ਫਰਜ਼ੀ ਸੈਕਸੂਅਲ ਕੇਸ ਪਾ ਕੇ ਅੰਤਰਰਾਸ਼ਟਰੀ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇਅਸਾਂਜ ਨੇ ਗ੍ਰਿਫਤਾਰੀ ਤੋਂ ਬਚਣ ਲਈ ਇੱਕੁਆਡੋਰ ਦੀ ਐਂਬੈਂਸੀ ਵਿੱਚ ਸ਼ਰਣ ਲੈ ਲਈਉਸ ਨੂੰ ਪਤਾ ਸੀ ਕਿ ਜੇਕਰ ਉਸ ਨੂੰ ਸਵੀਡਨ ਭੇਜ ਦਿੱਤਾ ਗਿਆ ਤਾਂ ਸਵੀਡਨ ਸਰਕਾਰ ਉਸ ਨੂੰ ਅਮਰੀਕਾ ਦੇ ਹਵਾਲੇ ਕਰ ਦੇਵੇਗੀ ਅਤੇ ਉਸ ਨੂੰ ਉਮਰ ਭਰ ਲਈ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇਗਾ ਸਬੂਤਾਂ ਦੀ ਘਾਟ ਕਾਰਨ ਸਵੀਡਨ ਦੀ ਸਰਕਾਰ ਨੂੰ ਇਹ ਕੇਸ ਵਾਪਸ ਲੈਣਾ ਪਿਆਫਿਰ ਅਮਰੀਕਾ ਦਾ ਦਬਾਅ ਨਾ ਝੱਲਣ ਕਾਰਨ ਇਕੁਆਡੋਰ ਨੇ ਅਸਾਂਜ ਦੀ ਸ਼ਰਣ ਖਤਮ ਕਰ ਦਿੱਤੀ ਅਤੇ ਉਸ ਨੂੰ ਇੰਗਲੈਂਡ ਦੀ ਪੁਲੀਸ ਹਵਾਲੇ ਕਰ ਦਿੱਤਾ ਅਮਰੀਕਾ ਨੇ ਇੰਗਲੈਂਡ ਦੀ ਹਾਈਕੋਰਟ ਵਿੱਚ ਅਸਾਂਜ ਨੂੰ ਗ੍ਰਿਫਤਾਰ ਕਰਨ ਲਈ ਅਪੀਲ ਕਰ ਦਿੱਤੀਅਮਰੀਕਾ ਇਹ ਅਪੀਲ ਜਿੱਤ ਗਿਆ। ਅਸਾਂਜ ਨੇ ਇੰਗਲੈਂਡ ਦੀ ਸੁਪਰੀਮ ਕੋਰਟ ਵਿੱਚ ਅਪੀਲ ਕਰ ਦਿੱਤੀ ਹੈ। ਹੁਣ ਅੱਗੇ ਦੇਖੋ ਕੀ ਬਣਦਾ ਹੈ ਪਰ ਅਮਰੀਕਾ ਕਿਸੇ ਵੀ ਹਾਲਤ ਵਿੱਚ ਅਸਾਂਜ ਨੂੰ ਨਹੀਂ ਛੱਡਣਾਂ ਚਾਹੁੰਦਾਜੇਕਰ ਅਸਾਂਜ ਅਮਰੀਕਾ ਭੇਜ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਅਮਰੀਕਾ ਦੀ ਜੇਲ੍ਹ ਵਿੱਚ ਜਿਉਂਦੀ ਜਾਗਦੀ ਮੌਤ (ਲਿਵਿੰਗ ਡੈੱਥ) ਹੰਢਾਉਣੀ ਪਵੇਗੀ

ਜੇਕਰ ਅਸਾਂਜ ਦੇ ਕੇਸ ਦੀ ਗੱਲ ਕਰੀਏ ਤਾਂ ਅਸਾਂਜ ਨੂੰ ਸੱਚ ਬੋਲਣ ਦੀ, ਦਲੇਰ ਅਤੇ ਬੇਬਾਕ ਪੱਤਰਕਾਰ ਹੋਣ ਦੀ ਸਜ਼ਾ ਮਿਲੀ ਹੈਇਹ ਇਨਸਾਫ ਨਹੀਂ, ਸਗੋਂ ਬੇਇਨਸਾਫੀਹੈਸੱਚ ਲਿਖਣ ਵਾਲੇ ਅਸਾਂਜ ਲਈ ਇਸ ਧਰਤੀ ’ਤੇ ਇੱਕ ਨਰਕ ਤਿਆਰ ਕੀਤਾ ਜਾ ਰਿਹਾ ਹੈਹੇਠ ਲਿਖੇ ਕੁਝ ਨੁਕਤੇ ਸਿੱਧ ਕਰਦੇ ਹਨ ਕਿ ਕਿਵੇਂ ਸੱਚ ਨੂੰ ਫਾਂਸੀ ਚਾੜ੍ਹਨ ਲਈ ਫੰਧਾ ਤਿਆਰ ਕੀਤਾ ਜਾ ਰਿਹਾ ਹੈ।

* ਐੱਫ ਬੀ ਆਈ ਦੇ ਇੱਕ ਏਜੰਟ ਨੇ ਮੰਨਿਆ ਕਿ ਉਸਨੇ ਅਸਾਂਜ ਵਿਰੁੱਧ ਸਾਰੇ ਦੋਸ਼ ਮਨਘੜਤ ਬਣਾਏ ਹਨ ਪਰ ਇੰਗਲੈਂਡ ਦੀ ਅਦਾਲਤ ਨੇ ਇਸ ਨੂੰ ਵੀ ਨਕਾਰ ਦਿੱਤਾ

* ਜਦ ਅਸਾਂਜ ਇਕੁਆਡੋਰ ਦੀ ਐਂਬੈਂਸੀ ਵਿੱਚ ਸ਼ਰਣ ਲੈ ਰਿਹਾ ਸੀ, ਉਸ ਸਮੇਂ ਸੀ.ਆਈ.ਏ, ਅਸਾਂਜ ਦੇ ਵਕੀਲਾਂ, ਡਾਕਟਰਾਂ ਦੀ ਜਾਸੂਸੀ ਕਰ ਰਹੀ ਸੀ, ਇਸ ਗੱਲ ’ਤੇ ਵੀ ਪਰਦਾ ਪਾ ਦਿੱਤਾ ਗਿਆ ਹੈ

* ਇੰਗਲੈਂਡ ਦੀ ਹਾਈਕੋਰਟ ਨੂੰ ਪੱਤਰਕਾਰਾਂ ਵੱਲੋਂ ਦਿੱਤਾ ਗਿਆ ਗਰਾਫਿਕ ਸਬੂਤ ਕੇ ਸੀ. ਆਈ. ਏ. ਨੇ ਅਸਾਂਜ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਗਈ

* ਇਹ ਜਿੰਨੇ ਵੀ ਸਬੂਤ ਜੱਜ ਦੇ ਸਾਹਮਣੇ ਪੇਸ਼ ਕੀਤੇ ਗਏ, ਅਸਾਂਜ ਨੂੰ ਬਰੀ ਕਰਨ ਲਈ ਕਾਫੀ ਸਨ ਪਰ ਵਿਕੀਆਂ ਹੋਈਆਂ ਅਦਾਲਤਾਂ ਖੁਦ ਫੈਸਲੇ ਨਹੀਂ ਕਰਦੀਆਂ, ਸਗੋਂ ਪਿਛਾਂਹ ਤੋਂ ਆਏ ਫੈਸਲੇ ਲਾਗੂ ਕਰਦੀਆਂ ਹਨ

* ਸਭ ਤੋਂ ਹੈਰਾਨ ਕਰਨ ਵਾਲੀ ਗੱਲ ਸੀ ਕਿ ਇੰਗਲੈਂਡ ਹਾਈਕੋਰਟ ਦੇ ਜੱਜ ‘ਲਾਰਡ ਬਰੂਨੈਟਅਤੇ ‘ਲਾਰਡ ਜਸਟਿਸ ਟਿਮਥੀ ਹੋਲੀਰੋਡਨੇ ਬਿਨਾਂ ਕਿਸੇ ਹਿਚਕਚਾਹਟ ਦੇ ਅਸਾਂਜ ਨੂੰ ਇੱਕ ਜਿਉਂਦੀ ਮੌਤ ਝੱਲਣ (ਅਮਰੀਕਾ ਦੇ ਹਵਾਲੇ ਕਰਨ ਦੀ) ਦੀ ਸਜ਼ਾ ਸੁਣਾ ਦਿੱਤੀ

ਬੇਸ਼ਕ ਅਮਰੀਕਾ ਨੇ ਕਿਹਾ ਹੈ ਕਿ ਅਸਾਂਜ ਨੂੰ ਇਨਸਾਫ ਮਿਲੇਗਾ ਪਰ ਇਸਦੀ ਕੋਈ ਗਰੰਟੀ ਅਮਰੀਕਾ ਨੇ ਨਹੀਂ ਦਿੱਤੀਐਮਨੈਸਟੀ ਇੰਟਰਨੈਸ਼ਨਲ ਨੇ ਵੀ ਕਿਹਾ ਹੈ ਕਿ ਇਸਦਾ ਮਤਲਬ ਹੈ ਕਿ ਅਮਰੀਕਾ ਨੂੰ ਆਪਣੇ ਸਾਰੇ ਵਾਅਦੇ ਤੋੜਨ ਦੀ ਖੁੱਲ੍ਹ ਹੋਵੇਗੀਇਹੋ ਜਿਹੇ ਵਾਅਦੇ ਤੋੜਨ ਦੀਆਂ ਅਮਰੀਕਾ ਦੀਆਂ ਬਹੁਤ ਉਦਾਹਰਣਾਂ ਹਨਸਪੇਨ ਦੇ ਇੱਕ ਨਾਗਰਿਕ ‘ਮੈਨਡੋਜਾਨੂੰ ਜਦ ਅਮਰੀਕਾ ਦੇ ਹਵਾਲੇ ਕੀਤਾ ਗਿਆ ਸੀ, ਉਦੋਂ ਅਮਰੀਕਾ ਨੇ ਇਹ ਵਾਅਦਾ ਕੀਤਾ ਸੀ ਕਿ ਮੈਨਡੋਜਾ ਨੂੰ ਸਜ਼ਾ ਕੱਟਣ ਲਈ ਵਾਪਸ ਸਪੇਨ ਭੇਜਿਆ ਜਾਵੇਗਾ ਪਰ ਬਾਦ ਵਿੱਚ ਅਮਰੀਕਾ ਆਪਣੇ ਇਸ ਵਾਅਦੇ ਤੋਂ ਮੁੱਕਰ ਗਿਆ ਸੀਅਮਰੀਕਾ ਦਾ ਇਹ ਰਿਕਾਰਡ ਹੈ ਕਿ ਇਸ ਨੇ ਹਜ਼ਾਰਾਂ ਹੀ ਸੰਧੀਆਂ ਤੋੜੀਆਂ ਹਨ। ਇਰਾਨ ਨਾਲ ਹੋਇਆ ਪਰਮਾਣੂ ਸਮਝੌਤਾ ਇਸਦੀ ਤਾਜ਼ਾ ਮਿਸਾਲ ਹੈਹੁਣ ਤਾਂ ਖੁਦ ਅਮਰੀਕੀ ਪੱਤਰਕਾਰ ਵੀ ਇਹ ਮੰਨਣ ਲੱਗ ਪਏ ਹਨ ਕਿ ਲੋਕਤੰਤਰ ਦਾ ਚੌਥਾ ਥੰਮ੍ਹ, ਦਲੇਰ ਅਤੇ ਨਿਰਪੱਖ ਪੱਤਰਕਾਰੀ ਦਾ ਖਾਤਮਾ ਹੋ ਰਿਹਾ ਹੈਸਿਰਫ ਉਹੀ ਪੱਤਰਕਾਰੀ ਪਰਫੁੱਲਤ ਹੋ ਰਹੀ ਹੈ ਜੋ ਕਾਰਪੋਰੇਸ਼ਨਾਂ ਅਤੇ ਸਰਕਾਰਾਂ ਦੀ ਤਰਫ਼ਦਾਰੀ ਕਰਦੀ ਹੈਅੱਜ ਲੋੜ ਹੈ ਦੁਨੀਆਂ ਭਰ ਦੇ ਅਗਾਂਹਵਧੂ ਲੋਕਾਂ, ਬੁੱਧੀਜੀਵੀਆਂ ਨੂੰ ਇਕੱਠੇ ਹੋ ਕੇ ਇੱਕ ਲਹਿਰ ਚਲਾਉਣ ਦੀ ਤਾਂ ਕਿ ਅਸਾਂਜ ਦੀ ਜਾਨ ਹੀ ਨਹੀਂ ਸਗੋਂ ਪਰੈੱਸ ਦੀ ਅਜ਼ਾਦੀ ਵੀ ਬਚਾਈ ਜਾ ਸਕੇ ਜੇਕਰ ਪਰੈੱਸ ਅਜ਼ਾਦ ਨਾ ਰਹੀ ਤਾਂ ਲੋਕਾਂ ਨੂੰ ਸਚਾਈ ਕੌਣ ਦੱਸੇਗਾ ਅਜ਼ਾਦ ਪਰੈਸ ਤੋਂ ਬਿਨਾ ਤਾਂ ਇਹ ਅਖੌਤੀ ਲੋਕਤੰਤਰ ਵੀ ਤਾਨਾਸ਼ਾਹੀ ਦਾ ਰੂਪ ਧਾਰਨ ਕਰ ਲਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3224)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਹਰੀਪਾਲ

ਹਰੀਪਾਲ

Calgary, Alberta, Canada.
Phone: (403 - 714 - 4816)
Email: (haripalharry2016@gmail.com)