KrishanPartap7ਅਸੀਂ ਟੀਮਾਂ ਬਣਾ ਕੇ ਸ਼ਹਿਰ ਨੂੰ ਛਾਣਨਾ ਸ਼ੁਰੂ ਕਰ ਦਿੱਤਾ। ਸਿਰਫ ਦੋ ਦਿਨਢਾਈ-ਤਿੰਨ ਘੰਟੇ ਲਈ ...
(27 ਜੂਨ 2022)
ਮਹਿਮਾਨ: 160.


ਚੌਥਾ ਨਾਵਲ ਅੱਧੋਂ ਵੱਧ ਪੂਰਾ ਕੀਤੇ ਨੂੰ ਬੜਾ ਵਕਤ ਹੋ ਗਿਆ ਸੀ
ਪਾਠਕਾਂ ਸਮੇਤ ਹਰ ਜਾਣੂ ਨੂੰ ਉਮੀਦ ਹੀ ਨਹੀਂ ਸਗੋਂ ਪੱਕਾ ਯਕੀਨ ਸੀ ਕਿ ਮੈਂ ਜਲਦ ਹੀ ਨਵਾਂ ਨਾਵਲ ਉਹਨਾਂ ਦੇ ਅੱਗੇ ਪ੍ਰੋਸ ਦਿਆਂਗਾਪਤਾ ਨਹੀਂ ਕਿਹੜੀ ਐਸੀ ਗੱਲ ਸੀ ਕਿ ਨਾਵਲ ਪੂਰਾ ਕਰਨਾ ਤਾਂ ਦੂਰ ਦੀ ਗੱਲ, ਮੈਂ ਤਾਂ ਅਖ਼ਬਾਰਾਂ ਨੂੰ ਭੇਜਣ ਵਾਲੇ ਆਰਟੀਕਲ ਵੀ ਲਿਖਣੋਂ ਹਟ ਗਿਆ ਸਾਂ

ਹਰ ਰੋਜ਼ ਸਵੇਰੇ ਉੱਠ ਕੇ ਆਪਣੇ ਮਨ ਨੂੰ ਸਮਝਾਉਂਦਾ ਸਾਂ ਕਿ ਅੱਜ ਜ਼ਰੂਰ ਕੁਝ ਨਾ ਕੁਝ ਲਿਖਣਾ ਹੀ ਹੈਫਿਰ ਪਤਾ ਨਹੀਂ ਮੈਨੂੰ ਅਜਿਹਾ ਕੀ ਹੋ ਜਾਂਦਾ ਸੀ ਕਿ ਮੇਰੇ ਕੋਲੋਂ ਇੱਕ ਸਤਰ ਲਿਖਣੀ ਵੀ ਮੁਸ਼ਕਿਲ ਹੋ ਜਾਂਦੀ ਸੀਦੋ-ਢਾਈ ਮਹੀਨਿਆਂ ਵਿੱਚ ਇੰਝ ਲੱਗਣ ਲੱਗ ਪਿਆ ਸੀ ਕਿ ਮੈਂ ਤਾਂ ਹੁਣ ਕਦੇ ਵੀ ਕੁਝ ਲਿਖ ਹੀ ਨਹੀਂ ਸਕਾਂਗਾ

ਲਿਖਣ ਵਾਲਿਆਂ ਦਾ ਦਿਮਾਗ ਪਤਾ ਨਹੀਂ ਕਿਹੜੇ ਢੰਗ ਦਾ ਬਣਿਆ ਹੁੰਦਾ ਹੈ ਕਿ ਜੇ ਉਹ ਲਿਖਣ ਨਾ ਤਾਂ ਕੋਈ ਹੋਰ ਕੰਮ ਜ਼ਰੂਰ ਸਹੇੜ ਲੈਂਦੇ ਹਨਅਜਿਹਾ ਹੀ ਮੇਰੇ ਨਾਲ ਹੋਇਆਮੈਂ ਆਪਣੇ ਸਕੂਲ ਵਿੱਚ ਵਿਦਿਆਰਥੀਆਂ ਦਾ ਦਾਖਲਾ ਵਧਾਉਣ ਵਿੱਚ ਰੁੱਝ ਗਿਆਇਸ ਵਾਰ ਨਵੇਂ ਦਾਖਲੇ ਕਰਵਾਉਣ ਦੀ ਕੋਈ ਸੀਮਾ ਨਾ ਰੱਖੀ ਹੋਣ ਕਾਰਨ ਮੈਂ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰ ਰਿਹਾ ਸਾਂਪਿਛਲੇ ਕਈ ਸਾਲਾਂ ਤੋਂ ਤਾਂ ਅਧਿਆਪਕਾਂ ਦੇ ਸਿਰ ’ਤੇ ਨਵੇਂ ਦਾਖਲੇ ਕਰਨ ਦੀ ਤਲਵਾਰ ਟੰਗ ਦਿੱਤੀ ਜਾਂਦੀ ਸੀਬੇਲੋੜੇ ਟੀਚੇ ਮਿਥ ਕੇ, ਪਾਰ ਕਰਵਾਉਣ ਕਾਰਨ ਲਗਭਗ ਸਾਰਾ ਅਧਿਆਪਕ ਵਰਗ ਹੀ ਇੱਕ ਵਿਸ਼ੇਸ਼ ਕਿਸਮ ਦੀ ਮਾਨਸਿਕ ਪੀੜ ਵਿੱਚੋਂ ਗੁਜ਼ਰ ਰਿਹਾ ਹੁੰਦਾ ਸੀਜੇ ਹਾਲਾਤ ਪਿਛਲੇ ਸਾਲਾਂ ਵਰਗੇ ਹੁੰਦੇ ਤਾਂ ਮੈਂ ਆਪਣੇ ਵਿਦਰੋਹੀ ਸੁਭਾਅ ਕਾਰਨ ਇਸ ਸਭ ਦਾ ਬਾਈਕਾਟ ਵੀ ਕਰ ਦੇਣਾ ਸੀ ਪਰ ਐਤਕੀਂ ਮੈਨੂੰ ਕੀ, ਸਭ ਨੂੰ ਆਪਣਾ-ਆਪ ਆਜ਼ਾਦ ਮਹਿਸੂਸ ਹੋਇਆਬੰਧਸ਼ਾਂ ਵਿੱਚੋਂ ਛੁੱਟਦੇ ਹੀ ਸਾਡੇ ਸਕੂਲ ਦੀ ਦਾਖਲਾ ਕਮੇਟੀ ਨੇ ਆਜ਼ਾਦ ਤੌਰ ’ਤੇ ਦਾਖਲੇ ਕਰਨ ਦਾ ਕੰਮ ਸ਼ੁਰੂ ਕਰ ਦਿੱਤਾਸਾਡੇ ਮਨ ਵਿੱਚ ਕੋਈ ਵੀ ਡਰ ਨਹੀਂ ਸੀ ਕਿ ਸਿੱਖਿਆ ਵਿਭਾਗ ਦੇ ਵੱਡੇ ਅਧਿਕਾਰੀਆਂ ਦੁਆਰਾ ਪੂਰੇ ਕਰਵਾਏ ਜਾਂਦੇ ਜਾਅਲੀ ਦਾਖਲੇ ਵਿਖਾਉਣ ਦਾ ਕੰਮ ਧੌਣ ’ਤੇ ਗੋਡਾ ਰੱਖ ਕੇ ਕਰਵਾਇਆ ਜਾਵੇਗਾਦਾਖਲਾ ਕਮੇਟੀ ਨੇ ਫ਼ੈਸਲਾ ਕੀਤਾ ਕਿ ਘਰ-ਘਰ ਜਾ ਕੇ ਵਿਦਿਆਰਥੀਆਂ ਦੀ ਗਿਣਤੀ ਵਧਾਈ ਜਾਵੇ

ਅਸੀਂ ਟੀਮਾਂ ਬਣਾ ਕੇ ਸ਼ਹਿਰ ਨੂੰ ਛਾਣਨਾ ਸ਼ੁਰੂ ਕਰ ਦਿੱਤਾਸਿਰਫ ਦੋ ਦਿਨ, ਢਾਈ-ਤਿੰਨ ਘੰਟੇ ਲਈ ਘਰ-ਘਰ ਜਾਂਦਿਆਂ ਸਾਨੂੰ ਬਹੁਤ ਜ਼ਿਆਦਾ ਤਜਰਬਾ ਹਾਸਲ ਹੋ ਗਿਆਸਾਨੂੰ ਸਾਡੇ ਇੱਕ ਵਿਦਿਆਰਥੀ ਨੇ ਵੀ ਆਖ ਦਿੱਤਾ ਸੀ, “ਸਰ, ਸਕੂਲ ਵਿੱਚ ਲਿਸਟਾਂ ਬਣਾਉਣ ਦੀ ਕੀ ਲੋੜ ਹੈ? ਆਪਾਂ ਵੈਸੇ ਹੀ ਇਹਨਾਂ ਇਲਾਕਿਆਂ ਵਿੱਚ ਆ ਜਾਇਆ ਕਰੀਏਬਹੁਤ ਬੱਚੇ ਮਿਲ ਜਾਣਗੇ।” ਭਾਵੇਂ ਕਿ ਉੁਹ ਬਹੁਤ ਹੀ ਸਧਾਰਨ ਜਿਹੇ ਘਰ ਦਾ ਬੱਚਾ ਸੀ ਪਰ ਉਸ ਦੀ ਇਹ ਹੂਕ ਸਕੂਲ ਵਿਹੂਣੇ ਬੱਚਿਆਂ ਲਈ ਇੱਕ ਵੱਡਾ ਨਾਅਰਾ ਸੀ

ਅਸੀਂ ਇੱਕ ਬਸਤੀ ਦੀ ਇੱਕ ਗਲੀ ਵਿੱਚ ਵੜੇ ਹੀ ਸਾਂ ਕਿ ਕਈ ਘਰਾਂ ਵਿੱਚੋਂ ਬੱਚਿਆਂ ਦੇ ਰੋਣ ਪਿੱਟਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂਬਾਅਦ ਵਿੱਚ ਪਤਾ ਲੱਗਿਆ ਕਿ ਕਿਸੇ ਆਦਮੀ ਨੇ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਮਹੱਲੇ ਵਿੱਚ ਖੇਡ ਰਹੇ ਬੱਚਿਆਂ ਨੂੰ ਆਖ ਦਿੱਤਾ ਸੀ ਕਿ ਸਕੂਲ ਵਾਲੇ ਮਾਸਟਰ ਆ ਰਹੇ ਹਨਉਹ ਥੋਨੂੰ ਬੰਨ੍ਹ ਕੇ ਸਕੂਲ ਲੈ ਕੇ ਜਾਣਗੇ।” ਉਸ ਆਦਮੀ ਦੇ ਅਜਿਹੇ ਬੋਲਾਂ ਕਾਰਨ ਬੱਚਿਆਂ ਦਾ ਸਾਡੇ ਤੋਂ ਡਰਨਾ ਸੁਭਾਵਿਕ ਹੀ ਸੀ ਅਸੀਂ ਬੱਚਿਆਂ ਨੂੰ ਬੜੇ ਹੀ ਪਿਆਰ ਨਾਲ ਸਮਝਾਇਆ ਪਰ ਹੌਕੇ ਭਰਦੇ ਹੋਏ ਉਹ ਅਜੇ ਵੀ ਸਾਨੂੰ ਇਵੇਂ ਹੀ ਵੇਖ ਰਹੇ ਸਨ ਜਿਵੇਂ ਅਸੀਂ ਉਨ੍ਹਾਂ ਦੇ ਦੁਸ਼ਮਣ ਹੋਈਏ

ਕੁਝ ਕੁ ਘਰਾਂ ਦੇ ਬੱਚਿਆਂ ਅਤੇ ਮਾਪਿਆਂ ਨੂੰ ਸਮਝਾ ਕੇ ਅਸੀਂ ਅਗਲੇ ਘਰ ਵੱਲ ਤੁਰ ਪਏਕਬਾੜ ਨਾਲ ਭਰੇ ਹੋਏ ਇੱਕ ਘਰ ਵਿੱਚ ਸਾਹਮਣੇ ਕੋਈ ਵੀ ਨਹੀਂ ਸੀਅਸੀਂ ਬੂਹੇ ਤੋਂ ਅੱਗੇ ਕੁਝ ਕਦਮ ਪੁੱਟੇ ਤਾਂ ਇੱਕ ਅਦਭੁੱਤ ਦ੍ਰਿਸ਼ ਸਾਡੇ ਨਜ਼ਰੀਂ ਪਿਆਇੱਕ ਛੋਟੀ ਜਿਹੀ ਬੱਚੀ ਹਨੇਰੇ ਕਮਰੇ ਵਿੱਚ ਬੈਠੀ ਹੋਈ, ਕਿਤਾਬ ਪੜ੍ਹ ਰਹੀ ਸੀਉੁਸ ਦਾ ਸਜਾਇਆ ਹੋਇਆ ਬਸਤਾ ਉਸ ਦੇ ਮੰਜੇ ਉੱਤੇ ਪਿਆ ਸੀਉਹ ਆਪਣੀ ਪੜ੍ਹਾਈ ਵਿੱਚ ਇੰਨੀ ਜ਼ਿਆਦਾ ਮਗਨ ਸੀ ਕਿ ਉਸ ਨੂੰ ਕਿਸੇ ਦੇ ਉਸ ਦੇ ਘਰ ਆਉੁਣ ਬਾਰੇ ਵੀ ਪਤਾ ਨਹੀਂ ਲੱਗਿਆਜਦ ਪੜ੍ਹਾਈ ਵਿੱਚ ਮਗਨ ਉਸ ਬੱਚੀ ਨੂੰ ਮੈਂ ਆਵਾਜ਼ ਮਾਰੀ ਤਾਂ ਉਹ ਮੇਰੀ ਕਿਸੇ ਵੀ ਗੱਲ ਦਾ ਜਵਾਬ ਦੇਣ ਦੀ ਬਜਾਏ ਡਰ ਦੀ ਮਾਰੀ ਉੱਠ ਕੇ ਘਰ ਦੇ ਅੰਦਰ ਭੱਜ ਗਈ

ਕੁਝ ਪਲਾਂ ਬਾਅਦ ਉਸ ਦੀ ਮਾਂ ਆ ਗਈਅਸੀਂ ਉਸ ਤੋਂ ਬੱਚੀ ਬਾਰੇ ਮੁਢਲੀ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਿਆ ਕਿ ਉਹ ਬੱਚੀ ਤਿੰਨ-ਚਾਰ ਸਾਲ ਪਹਿਲਾਂ ਆਪਣੀ ਪੜ੍ਹਾਈ ਛੱਡ ਚੁੱਕੀ ਸੀਉਸ ਨੂੰ ਪੜ੍ਹਨ ਦੀ ਲਗਨ ਹੋਣ ਕਾਰਨ ਉਹ ਹਰ ਰੋਜ਼ ਆਪਣੀਆਂ ਪੁਰਾਣੀਆਂ ਕਿਤਾਬਾਂ ਤੋਂ ਦੁਹਰਾਈ ਕਰਦੀ ਰਹਿੰਦੀ ਸੀਉਹ ਹਰ ਰੋਜ਼ ਆਪਣੇ ਪੁਰਾਣੇ ਅਧਿਆਪਕਾਂ ਦੁਆਰਾ ਦਿੱਤਾ ਹੋਇਆ ਕੰਮ ਦੁਹਰਾਉਂਦੀ ਰਹਿੰਦੀ ਸੀ

ਉਸ ਲੜਕੀ ਬਾਰੇ ਇੰਨਾ ਕੁਝ ਜਾਣ ਕੇ ਅਸੀਂ ਤਾਂ ਹੈਰਾਨ ਰਹਿ ਗਏ ਸਾਂਸਾਨੂੰ ਲੱਗਿਆ ਕਿ ਸਾਨੂੰ ਕੋਲੇ ਦੀ ਖਾਣ ਵਿੱਚੋਂ ਇੱਕ ਹੀਰਾ ਲੱਭ ਗਿਆ ਹੈਅਸੀਂ ਬੜੇ ਹੀ ਪਿਆਰ ਨਾਲ ਉਸ ਦੀ ਮਾਂ ਨੂੰ ਉਸ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਲਈ ਆਖਿਆ, ਜਿਹੜਾ ਕਿ ਉਸ ਨੇ ਖਿੜੇ-ਮੱਥੇ ਸਵੀਕਾਰ ਕਰ ਲਿਆਉਸ ਲੜਕੀ ਦੀ ਪੜ੍ਹਾਈ ਛੁੱਟਣ ਦਾ ਮੁੱਖ ਕਾਰਨ ਇਹ ਸੀ ਕਿ ਪਹਿਲਾਂ ਉਹ ਆਪਣੀ ਨਾਨੀ ਕੋਲ ਪੜ੍ਹਦੀ ਸੀਨਾਨੀ ਦੀ ਮੌਤ ਤੋਂ ਬਾਅਦ ਉਸ ਦਾ ਜਨਮ ਸਰਟੀਫਿਕੇਟ ਗੁੰਮ ਹੋ ਗਿਆਉਸ ਕੋਲ ਜਨਮ ਸਰਟੀਫਿਕੇਟ ਨਾ ਹੋਣ ਕਾਰਨ ਇੱਕ ਸਕੂਲ ਵਾਲਿਆਂ ਨੇ ਉਸ ਨੂ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਅਨਪੜ੍ਹ ਮਾਪਿਆਂ ਨੂੰ ਲੱਗਿਆ ਕਿ ਹੁਣ ਉਹਨਾਂ ਦੀ ਬੱਚੀ ਕਦੇ ਵੀ ਸਕੂਲ ਵਿੱਚ ਦਾਖਲ ਨਹੀਂ ਹੋ ਸਕਦੀ ਹੈਇਸ ਲਈ ਉਹਨਾਂ ਨੇ ਉਸ ਨੂੰ ਸਕੂਲ ਦਾਖਲ ਕਰਵਾਉਣ ਬਾਰੇ ਸੋਚਣਾ ਹੀ ਛੱਡ ਦਿੱਤਾ ਸੀਪਰ ਉਸ ਬੱਚੀ ਵਿੱਚ ਆਪਣੀ ਪੜ੍ਹਾਈ ਦੀ ਧੁਨ ਇੰਨੀ ਜ਼ਿਆਦਾ ਪ੍ਰਬਲ ਸੀ ਕਿ ਉਸ ਨੇ ਆਪਣੀਆਂ ਪੁਰਾਣੀਆਂ ਕਿਤਾਬਾਂ ਦਾ ਖਹਿੜਾ ਨਹੀਂ ਛੱਡਿਆ

ਅਗਲੇ ਦਿਨ ਅਸੀਂ ਉਸ ਬੱਚੀ ਨੂੰ ਦਾਖਲ ਕਰਨ ਲਈ ਉਡੀਕਦੇ ਰਹੇਲੰਬੀ ਉਡੀਕ ਤੋਂ ਬਾਅਦ ਸਾਨੂੰ ਲੱਗਿਆ ਕਿ ਉੁਹ ਸਕੂਲ ਦਾਖਲ ਹੋਣ ਲਈ ਨਹੀਂ ਆਵੇਗੀਛੁੱਟੀ ਦਾ ਸਮਾਂ ਹੋਣ ਤੋਂ ਕੁਝ ਕੁ ਮਿੰਟ ਪਹਿਲਾਂ ਉਹ ਬੱਚੀ ਆਪਣੇ ਬਾਪ ਅਤੇ ਛੋਟੀ ਭੈਣ ਦੇ ਨਾਲ ਸਕੂਲ ਵਿੱਚ ਆਈ ਤਾਂ ਸਭ ਦੇ ਚਿਹਰੇ ਖਿੜ ਗਏ

ਆਉਣਸਾਰ ਉਸ ਨੇ ਬੜੇ ਹੀ ਵਧੀਆ ਸ਼ਬਦਾਂ ਨਾਲ ਸਾਡਾ ਧੰਨਵਾਦ ਕੀਤਾ ਤਾਂ ਅਸੀਂ ਸਾਰੇ ਜਣੇ ਹੈਰਾਨ ਰਹਿ ਗਏ ਸਾਂਜਦ ਮੇਰੇ ਸਹਿ-ਕਰਮੀ ਜਗਰੂਪ ਸਿੰਘ ਨੇ ਉਸ ਨੂੰ ਨਵਾਂ ਬਸਤਾ ਅਤੇ ਕਾਪੀਆਂ ਖਰੀਦਣ ਲਈ ਇੱਕ ਹਜ਼ਾਰ ਰੁਪਏ ਦਿੱਤੇ ਤਾਂ ਉਸ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ

ਆਪਣੀਆਂ ਕਿਤਾਬਾਂ ਅਤੇ ਬਸਤੇ ਨੂੰ ਅੰਤਾਂ ਦਾ ਪਿਆਰ ਕਰਨ ਵਾਲੀ ਇਸ ਲੜਕੀ ਨੇ ਮੇਰੇ ਮਨ ਨੂੰ ਇੰਨਾ ਝੰਜੋੜਿਆ ਕਿ ਵਧੀਆ ਹਾਲਾਤ ਹੋਣ ਦੇ ਬਾਵਜੂਦ ਮੈਂ ਲਿਖਣਾ ਕਿਉਂ ਛੱਡ ਦਿੱਤਾ ਹੈ? ਸਕੂਲ ਤੋਂ ਘਰ ਪਰਤਦਿਆਂ ਹੀ ਮੈਂ ਆਪਣਾ ਅਧੂਰਾ ਨਾਵਲ ਪੂਰਾ ਕਰਨਾ ਸ਼ੁਰੂ ਕਰ ਦਿੱਤਾਉਸ ਲੜਕੀ ਦੀ ਪੜ੍ਹਨ-ਲਿਖਣ ਦੀ ਲਗਨ, ਕਿਤਾਬਾਂ ਪ੍ਰਤੀ ਪ੍ਰੇਮ ਅਤੇ ਪੜ੍ਹਾਈ ਪ੍ਰਤੀ ਕਦਰ ਨੇ ਮੈਨੂੰ ਵੀ ਲੇਖਣੀ ਵਾਲੇ ਕੰਮ ਵੱਲ ਵਾਪਸ ਮੋੜ ਦਿੱਤਾ ਹੈਹੋ ਸਕਦਾ ਹੈ ਕਿ ਮੈਂ ਭਵਿੱਖ ਵਿੱਚ ਉਸ ਬੱਚੀ ਲਈ ਬਹੁਤ ਕੁਝ ਨਾ ਕਰ ਸਕਾਂ ਪਰ ਉਸ ਨੇ ਮੈਨੂੰ ਆਪਣੇ ਅਸਲ ਖੇਤਰ ਵੱਲ ਮੋੜ ਕੇ ਮੇਰੇ ’ਤੇ ਇੱਕ ਬਹੁਤ ਵੱਡਾ ਅਹਿਸਾਨ ਜ਼ਰੂਰ ਕਰ ਦਿੱਤਾ ਹੈਉਸ ਬੱਚੀ ਨੂੰ ਸਕੂਲ ਵਿੱਚ ਪੜ੍ਹਦੀ ਵੇਖ ਕੇ ਮੇਰਾ ਮਨ ਉਦੋਂ ਬਹੁਤ ਉਦਾਸ ਹੋ ਜਾਂਦਾ ਹੈ ਜਦ ਉਸ ਵਰਗੇ ਹਜ਼ਾਰਾਂ ਸਕੂਲ ਵਿਹੂਣੇ ਬੱਚਿਆਂ ਦੀ ਤਸਵੀਰ ਮੇਰੇ ਮਨ ਅੱਗੇ ਆ ਜਾਂਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3651)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਕ੍ਰਿਸ਼ਨ ਪ੍ਰਤਾਪ

ਕ੍ਰਿਸ਼ਨ ਪ੍ਰਤਾਪ

Patiala, Punjab, India.
Phone: (91 - 94174 - 37682)
Email: (kpchugawan@gmail.com)